ਬੁਲਾਰਿਆਂ ਦਾ ਇਖਲਾਕੀ ਫ਼ਰਜ਼ (ਲੇਖ )

ਕੰਵਲਜੀਤ ਭੋਲਾ ਲੰਡੇ   

Email: sharmakanwaljit@gmail.com
Cell: +91 94172 18378
Address: ਪਿੰਡ ਲੰਡੇ, ਜ਼ਿਲ੍ਹਾ ਮੋਗਾ
Village Lande, Moga India
ਕੰਵਲਜੀਤ ਭੋਲਾ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਅਤੇ ਵਿਦੇਸਾਂ ਵਿੱਚ ਬੁਲਾਰਿਆਂ ਦੀ ਕੋਈ ਕਮੀ ਨਹੀ ਹੈ ਤੁਸੀ ਵੇਖਦੇ ਹੋਵੋਂਗੇ ਕਿ ਹਰ ਪ੍ਰੋਗਰਾਮ ਤੇ ਚਾਹੇ ਵਿਆਹ ਸ਼ਾਦੀ ਹੋਵੇ, ਸਰਧਾਜਲੀ ਸਮਾਗਮ ਜਾਂ ਕੋਈ ਸੱਭਿਆਚਾਰਕ ਜਾਂ ਕੋਈ ਰਾਜਨੀਤਕ ਪ੍ਰੋਗਰਾਮ ਹੋਵੇ ਬੁਲਾਰੇ ਆਪਣੀ ਗੱਲ ਰੱਖਣ ਲਈ ਕਿਵੇਂ ਤਰਲੋ ਮੱਛੀ ਹੋਏ ਰਹਿੰਦੇ ਹਨ। ਪਰ ਹੁਣ ਲੋੜ ਹੈ ਇਹਨਾਂ ਸਮਾਗਮਾਂ ਅਤੇ ਸਮਾਜ ਵਿੱਚ ਫੈਲ ਰਹੀਆਂ ਮਨੂੱਖ ਮਾਰੂ ਬਿਮਾਰੀਆਂ ਅਤੇ ਹੋਰ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ ਦੀ। ਕਈ ਸਮਾਗਮ ਅਜਿਹੇ ਹੁੰਦੇ ਹਨ ਜ੍ਹਿੰਨਾ ਵਿੱਚ ਬੁਲਾਰੇ ਨੂੰ ਨਾ ਤਾਂ ਪ੍ਰੀਵਾਰ ਬਾਰੇ ਕੋਈ ਜਾਣਕਾਰੀ ਹੁੰਦੀ ਆ ਅਤੇ ਨਾ ਹੀ ਸਹੀ ਜਾਣਕਾਰੀ ਹੋ ਰਹੇ ਸਮਾਗਮ ਦੀ ਰੂਪ ਰੇਖਾ  ਬਾਰੇ, ਫੇਰ ਵੀ ਉਹ ਪ੍ਰਬੰਧਕਾਂ ਦੀ ਵਡਿਆਈ ਕਰਨ ਅਤੇ ਆਪਣੇ ਬਾਰੇ ਜਾਣਕਾਰੀ ਦੇਣ ਲਈ ਬੋਲ ਰਿਹਾ ਹੂੰਦਾਂ ਹੈ ਜਿਸ ਦਾ ਇਸ ਨਾਲ ਸਮਾਗਮ ਵਿੱਚ ਬੈਠੇ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ ਬਲਕਿ ਉਹਨਾਂ ਦਾ ਕੀਮਤੀ ਸਮਾਂ ਬੁਲਾਰੇ ਵੱਲੋਂ ਬਰਬਾਦ ਕੀਤਾ ਜਾਂਦਾ ਹੈ। ਕਈ ਸਮਾਗਮਾ ਤੇ ਫੋਕੀ ਸ਼ੋਹਰਤ ਲਈ ਬੁਲਾਰਿਆ ਨੂੰ ਪਹਿਲਾਂ ਤੋਂ ਤਿਆਰ ਕੀਤਾ ਜਾਦਾਂ ਹੈ ਜਿਵੇਂ ਕਿ ਕੁਝ ਪ੍ਰੀਵਾਰ ਪਹਿਲਾਂ ਆਪਣੇ ਬਜੁਰਗ ਮਾਤਾ ਪਿਤਾ ਦੀ ਪੁੱਛ ਪੜਤਾਲ ਨਹੀ ਕਰਦੇ ਪਿਛੋਂ ਲੰਗਰ ਲਗਾਏ ਜਾਦੇਂ ਹੱਨ ਦਾਨ ਕੀਤੇ ਜਾਦੇਂ ਹਨ ਵੱਡੇ ਵੱਡੇ ਸਰਧਾਂਜਲੀ ਸਮਾਗਮ ਹੁੰਦੇ ਹਨ ਅਤੇ ਪ੍ਰੀਵਾਰ ਵੱਲੋਂ ਕੀਤੀ ਮਾਪਿਆ ਦੀ ਸੇਵਾ ਦਾ ਗੁਣਗਾਣ ਕੀਤਾ ਜਾਦਾਂ ਹੈ ਉਸੇ ਤਰਾਂ ਦੂਜੇ ਸਮਾਗਮਾ ਵਿੱਚ ਵਿਆਹ ਸ਼ਾਦੀਆਂ ਵਿੱਚ ਧਾਰਮਿਕ ਵਿਚਾਰਾਂ ਵਾਲਾ ਅਤੇ ਸਾਫ ਸੁਥਰੀ ਸਵੀ ਵਾਲਾ ਬਿਨਾ ਦਾਜ ਦਹੇਜ ਤੋਂ ਵਿਆਹ ਕਰਨ ਵਾਲਾ ਪ੍ਰੀਵਾਰ ਦੱਸ ਕੇ ਵਿਆਹ, ਪਾਰਟੀਆ ਤੇ ਮਹਿਮਾਨਾ ਨੂੰ ਖਾਣ ਲਈ ਪਰੋਸੇ ਜਾਂਦੇ ਮਹਿੰਗੇ ਖਾਣੇ, ਮੀਟ ਮੁਰਗੇ, ਮਹਿੰਗੀ ਸਰਾਬ ,ਅਤੇ ਦਾਜ ਦਾ ਦੂਜਾ ਰੂਪ ਵਿਆਹ ਤੇ ਹੋਏ ਖਰਚੇ ਦਾ ਪੈਸਾ ਅੰਦਰ ਖਾਤੇ ਲਏ ਜਾਣ ਬਾਰੇ ਤੇ ਚਾਦਰ ਪਾ ਬੁਲਾਰੇ ਪ੍ਰੀਵਾਰ ਦੀ ਵਡਿਆਈ ਕਰ ਰਹੇ ਹੁੰਦੇ ਪਰ ਹਰ ਸਮਾਗਮ ਵਿੱਚ ਕੁਝ ਵਿਆਕਤੀ ਅਜਿਹੇ ਹੁੰੁਦੇਂ ਹੱਨ ਜਿਨਾ ਦੇ ਅੱਖਾਂ ਦੇ ਸਾਹਮਣੇ ਹੋ ਰਹੀ ਬੁਰਾਈ ਜਾਂ ਝੁਠੀ ਵਡਿਆਈ ਉਹਨਾਂ ਦੇ ਹਜਮ ਨਹੀ ਹੂੰਦੀ ਉਹ ਬੁਲਾਰੇ ਨਾ ਵੀ ਹੁੰਦੇ ਹੋਏ ਆਪਣੀ ਗੱਲ ਖੜੇ ਲੋਕਾਂ ਵਿੱਚ ਕਹਿ ਹੀ ਦਿੰਦੇ ਹਨ। ਪਰ ਲੋੜ ਹੈ ਹਰ ਸਮਾਗਮਾ ਸਮੇ ਬੋਲਣ ਵਾਲੇ ਬੁਲਾਰੇ ਸਮਾਜ ਵਿੱਚ ਫੈਲ ਰਹੀਆ ਬੁਰਾਈਆਂ, ਮਾੜੀਆਂ ਰਹਿਤਾਂ-ਕਰੁੱਤੀਆਂ ਬਾਰੇ ਜਰੂਰ ਬੋਲਣ ਤੇ ਲੋਕਾਂ ਨੂੰ ਸੁਚੇਤ ਕਰਨ ਕਿਉਕਿ ਸਾਡਾ ਵਾਤਾਵਰਣ ਗੰਧਲਾ ਹੋ ਰਿਹਾ ਹੈ ਨਸ਼ਾ ਨੌਜਵਾਨਾ ਨੂੰ ਨਿਗਲ ਰਿਹਾ ਹੈ ਘਰੇਲੂ ਕਲੇਸ਼ ਕਾਰਨ ਜੁਬਾਨ ਵਿੱਚ ਘਟ ਰਿਹਾ ਮਿਠਾਸ ਦਾ ਰਸ, ਭਿਆਨਿਕ ਬਿਮਾਰੀਆ ਦਾ ਫੈਲਣਾ,ਪਰਿਵਾਰਾਂ ਦਾ ਟੁੱਟਨਾ, ਟਰੈਫਿਕ ਨਿਯਮਾ ਦੀ ਸਹੀ ਜਾਣਕਾਰੀ ਨਾ ਹੋਣ ਤੇ ਐਕਸੀਡੈਂਟਾ ਵਿੱਚ ਵਾਧਾ, ਰੋਜਗਾਰ, ਫਜੂਲ ਖਰਚਾ, ਪਖੰਡਵਾਦ, ਫਸਲਾਂ ਤੇ ਅੰਨ੍ਹੇਵਾਹ ਜਹਿਰ ਦਾ ਛਿੜਕਾਅ, ਵਿਖਾਵੇ ਦੇ ਤੌਰ ਤੇ ਹੋ ਰਿਹਾ ਗਲਤ ਦਾਨ, ਅਤੇ ਕਈ ਹੋਰ ਬੁਰਾਈਆ ਤੇ ਸਮਾਗਮਾ ਦੋਰਾਣ ਬੁਲਾਰਿਆ ਵੱਲੌ ਆਮ ਲੋਕਾਂ ਨਾਲ ਜਰੂਰ ਚਰਚਾ ਕਰਨੀ ਚਾਹਦੀ ਹੈ ਤਾਂ ਕਿ ਇੱਕ ਲਹਿਰ ਬਣ ਸਕੇ ਗਲਤ ਦਿਸ਼ਾ ਵੱਲ ਜਾ ਰਹੇ ਲੋਕਾਂ ਨੂੰ ਸਹੀ ਰਸਤਾ ਮਿਲ ਸਕੇ।