ਖੁਸ਼ੀ ਖੁਸ਼ੀ ਤੋਰ ਵੇ ਬਾਬਲ (ਗੀਤ )

ਚਰਨਜੀਤ ਸਿੰਘ ਰੁਪਾਲ   

Email: cschanni33@gmail.com
Cell: +91 98154 11884
Address: ਪਿੰਡ ਤੇ ਡਾਕ. ਮੰਗਵਾਲ
ਸੰਗਰੂਰ India
ਚਰਨਜੀਤ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਣ ਵੇ ਮੇਰੇ ਬਾਬਲਾ,
ਧੀ ਨੂੰ ਵਿਦਾ ਕਰ ਵੇ,
ਖੁਸ਼ੀ ਖੁਸ਼ੀ ਤੋਰ ਸਾਨੂੰ,
ਐਵੇਂ ਮਨ ਹੌਲਾ ਨਾ ਕਰ ਵੇ |

ਰੱਬ ਨੇ ਜੋ ਲਿਖ ਦਿੱਤੇ ਲੇਖ
ਸਾਡੇ ਮਾੜੇ ਜਾਂ ਚੰਗੇ ਕੀ ਕਰੀਏ,
ਮਾਂ ਬਾਪ ਛੱਡਣੇ ਸੌਖੇ ਨਹੀਂ ਹੁੰਦੇ,
ਪੱਥਰ ਫਿਰ ਵੀ ਦਿਲ ਤੇ ਧਰੀਏ,
ਦੇ ਦੇ ਸਾਨੂੰ ਹੌਸਲਾ ਸਮਾਜ ਨਾਲ ਲੜਨ ਦਾ,
ਐਵੇਂ ਰੋ ਕੇ ਮੂੰਹ ਨਾ ਫੇਰ ਵੇ,
ਖੁਸ਼ੀ ਖੁਸ਼ੀ ਤੋਰ ਸਾਨੂੰ,
ਐਵੇਂ ਦਿਲ ਨੂੰ ਨਾ ਕਰ ਢੇਰ ਵੇ |

ਧੀਆਂ ਹੁੰਦੀਆਂ ਨੇ ਸੁਣਿਆ ਰੂਪ ਰੱਬ ਦਾ,
ਦੁੱਖ ਸੁੱਖ ਸਹਾਰਦੀਆਂ ਸਾਰੇ ਜੱਗ ਦਾ,
ਸਾਰੇ ਕਹਿੰਦੇ ਤੂੰ ਬੇਗਾਨੀ ਐਂ,
ਤਾਂ ਫਿਰ ਸਾਡਾ ਦੱਸ ਕਿਹੜਾ ਘਰ ਵੇ |
ਖੁਸ਼ੀ ਖੁਸ਼ੀ ਤੋਰ ਸਾਨੂੰ,  
ਹੁਣ ਜੱਗ ਤੋਂ ਨਾ ਡਰ ਵੇ |


ਸੁਣ ਵੇ ‘ਰੁਪਾਲ* ਵੀਰਾ ਤੂੰ ਹੱਸਦਾ ਵਸਦਾ ਰਹੀਂ,
ਭੈਣਾਂ ਦੀ ਤਾਂ ਇਹੋ ਹੁੰਦੀ ਹੈ ਅਰਜ਼ ਵੇ,
ਮਾਪਿਆਂ ਦੀ ਲਾਜ ਰੱਖਦਾ ਰਹੀਂ, ਤੇਰਾ ਇਹੋ ਫਰਜ਼ ਵੇ,
ਹੁਣ ਆਪਣੇ ਘਰ ਚੱਲੀ ਮੈਂ, ਨਿਭਾ ਕੇ ਆਪਣਾ ਕਰਮ ਵੇ,
ਖੁਸ਼ੀ ਖੁਸ਼ੀ ਤੋਰ ਸਾਨੂੰ, ਇਹੀਓ ਤਾਂ ਤੇਰਾ ਧਰਮ ਵੇ |