ਤੇਰੀਆਂ ਉਡੀਕਾਂ ਵਿੱਚ
(ਗੀਤ )
ਯਾਦਾਂ ਤੇਰੀਆਂ ਨੇ ਸਾਨੂੰ ਕਰਿਆ ਬੇਚੈਨ ਵੇ,
ਤੇਰੀਆਂ ਉਡੀਕਾਂ ਵਿੱਚ ਰੋਏ ਸਦਾ ਨੈਣ ਵੇ,
ਤੇਰੀਆਂ ……………।
ਜਿੰਦੜੀ ਨਿਮਾਣੀ ਸਾਡੀ ਸੱਜਣ ਚਲਾਕ ਸੀ,
ਸਮਝਿਆ ਸੱਚ ਪਰ ਇਹ ਤਾਂ ਮਜਾਕ ਸੀ,
ਕਰ ਇਕਰਾਰ ਸਾਡਾ ਲੁੱਟ ਲਿਆ ਚੈਨ ਵੇ,
ਤੇਰੀਆਂ ……………।
ਜਾਣੇ ਨਾਂ ਤੂੰ ਸਾਡੇ ਦਿਲ ਤੇ ਕੀ ਬੀਤਦੀ,
ਪਾਈ ਨਾ ਕਦਰ ਇਸ ਝੱਲੀ ਦੀ ਪ੍ਰੀਤ ਦੀ,
ਬੁੱਲੀਆਂ ਨੇ ਚੁੱਪ ਭਾਂਵੇਂ ਅੱਖੀਆਂ ਇਹ ਕਹਿਣ ਵੇ,
ਤੇਰੀਆਂ ……………।
ਧੜਕਣ ਦਿਲ ਦੀ ਹੁੰਦੀ ਹੁਣ ਸਹਿ ਨਾ,
ਮੇਰੀ ਏ ਸਦਾ ਤੂੰ ਮੇਰੀ ਛੇਤੀ-ਛੇਤੀ ਕਹਿ ਨਾ,
ਤੇਰੇ ਨਾਂ ਤੋਂ ਪਹਿਲਾਂ ਸਭ ਨਾਊ ਮੇਰਾ ਲੈਣ ਵੇ,
ਤੇਰੀਆਂ ……………।
ਇਸ਼ਕੇ ਦਾ ਪਰਚਾ ਪਾਇਆ "ਗੁਰਮੀਤ" ਤੂੰ,
ਬੁੱਕਲ 'ਚ ਲੈ ਲੈ ਸੀਨਾ ਕਰ ਠੰਡਾ ਸੀਤ ਤੂੰ,
ਹੌਕਿਆਂ ਦੇ ਵਿਚ ਜਾਵੇ ਮੁੱਕਦੀ ਇਹ ਰੈਨ ਵੇ,
ਤੇਰੀਆਂ ……………।