buy viagra online cheap
buy viagra uk
read strongest viagra pill
where to buy abortion pill
abortion pill
online ਮੈ ਗੜ੍ਹੀ ਚਮਕੌਰ ਦੀ ,ਛੋਹ ਮੈਂਨੂੰ ਮਿਲੀ ਗੋਬਿੰਦ ਦੀ ।
ਚਸ਼ਮ ਦੀਦ ਗਵਾਹ ਹਾਂ, ਇੱਕ ਅਨੋਖੀ ਜੰਗ ਦੀ ।।
ਭੁੱਖੇ ਪਿਆਸੇ ਚਾਲੀਆਂ , ਲੱਖਾਂ ਨਾ ਮੱਥਾ ਲਾ ਲਿਆ,
ਏਥੇ ਗੁਰ ਗੋਬਿੰਦ ਨੇ ,ਲੱਖਾ Ḕਨਾ ਇੱਕ ਲੜਾ ਲਿਆ ।
ਰਾਜੇ ਸੀ ਬਾਈ ਧਾਰ ਦੇ ਤੇ ਫੌਜ ਸੀ ਸਰਹੰਦ ਦੀ ।
ਮੈ ਗੜ੍ਹੀ ਚਮਕੌਰ ਦੀ ,ਮੈਂ ਗੜੀ੍ਹ ਚਮਕੌਰ ਦੀ ,
ਗਹਿ ਗੱਚ ਲੜਾਈ ਹੋ ਰਹੀ ,ਤੇਗਾਂ ਤੇਗਾਂ ਖੜਕੀਆਂ ,
ਰੁਲਦੇ ਮਨੁੱਖੀ ਅੰਗ ਸੀ ,ਲਾਸ਼ਾਂ ਤੇ ਲਾਸ਼ਾਂ ਚੜਗੀਆਂ।
ਫੁਟਦੇ ਫਹਾਰੇ ਖੂਨ ਦੇ ,ਹੋਈ ਧਰਤੀ ਸੂਹੇ ਰੰਗ ਦੀ ।
ਮੈ ਗੜ੍ਹੀ ਚਮਕੌਰ ਦੀ,ਮੈਂ ਗੜੀ੍ਹ ਚਮਕੌਰ ਦੀ ,
ਵੈਰੀ ਦੇ ਆਹੂ ਲਾਹੁੰਦਿਆਂ , ਵੱਡਾ ਸਹੀਦੀ ਪਾ ਗਿਆ,
ਜਾਣੈ ਪਿਤਾ ਜੀ ਜੰਗ ਨੂੰ, ਜੁਝਾਰ ਮੂਹਰੇ ਆ ਗਿਆ।
"ਸ਼ਾਬਾਸ਼ "ਕਹਿ ਗੋਬਿੰਦ ਨੇ, ਪਿੱਠ ਥਾਪੜੀ ਫਰਜੰਦ ਦੀ ।
ਮੈ ਗੜ੍ਹੀ ਚਮਕੌਰ ਦੀ ,ਮੈਂ ਗੜੀ੍ਹ ਚਮਕੌਰ ਦੀ ,
ਜਾਨੋਂ ਪਿਆਰੇ ਸਿੰਘ ਤੇ ਪੁੱਤਰਾਂ ਦੀ ਜੋੜੀ ਵਾਰ ਕੇ,
ਮੰਨ ਖਾਲਸੇ ਦੇ ਹੁਕਮ ਨੂੰ, ਤੁਰਿਆ ਉਹ ਤਾੜੀ ਮਾਰਕੇ ।
ਪੂਰੀ ਨਾ ਹੋਈ ਲਾਲਸਾ , ਸੂਬਾ-ਏ- ਸਰਹੰਦ ਦੀ ।
ਮੈ ਗੜ੍ਹੀ ਚਮਕੌਰ ਦੀ ,ਛੋਹ ਮੈਨੂੰ ਮਿਲੀ ਗੋਬਿੰਦ ਦੀ ।
ਚਸ਼ਮ ਦੀਦ ਗਵਾਹ ਹਾਂ, ਇੱਕ ਅਨੋਕੀ ਜੰਗ ਦੀ ।।