ਮਾੜੇ ਹਾਲ ਨੇ ਬੇਰੁਜਗਾਰਾਂ ਦੇ
ਚੰਗੇ ਕੰਮ ਨਹੀ ਸਰਕਾਰਾਂ ਦੇ
ਜਿਹੜੇ ਪੜ੍ਹ ਲਿਖ ਮੰਗਣ ਨੋਕਰੀ
ਉਹਨਾ ਨੂੰ ਮਿਲਦੇ ਧੱਕੇ ਨੇ…
ਜਿਹੜੇ ਖੇਡਣ ਕੱਪ ਕਬੱਡੀ
ਉਹਨਾ ਨੂੰ ਮਿਲਦੇ ਗੱਫੇ ਨੇ…
ਕਹਿਣ ਕਬੱਡੀ ਮਾਂ ਖੇਡ ਐ
ਲੱਖ ਲੱਖ ਨੂੰ ਤਾਂਹੀ ਕੀਤੀ ਰੇਡ ਐ
ਪੈਸੇ ਸਾਡੇ ਤੋਂ ਹੀ ਕੱਪ ਲਈ
ਇਹਨਾ ਕੀਤੇ ਇਕੱਠੇ ਨੇ…
ਜਿਹੜੇ ਖੇਡਣ ਕੱਪ ਕਬੱਡੀ
ਉਹਨਾ ਨੂੰ ਮਿਲਦੇ ਗੱਫੇ ਨੇ…
ਕੋਈ ਪੱਕੇ ਹੋਣ ਲਈ ਤਰਸ ਰਿਹਾਂ
ਕੋਈ ਰਕਮ ਮੋਟੀ ਖ਼ਰਚ ਰਿਹਾਂ
ਲੀਡਰਾਂ ਦੀ ਸਿਫ਼ਾਰਸ਼ਾ ਨਾਲ
ਕਈ ਹੁੰਦੇ ਪੱਕੇ ਨੇ…
ਜਿਹੜੇ ਖੇਡਣ ਕੱਪ ਕਬੱਡੀ
ਉਹਨਾ ਨੂੰ ਮਿਲਦੇ ਗੱਫੇ ਨੇ…
ਹੱਕ ਲਈ ਜੇ ਲਾਈਏ ਧਰਨੇ
ਪੁਲਿਸ ਇਹਨਾ ਦੀ ਲਾaਂਦੀ ਪਰਨੇ
ਨਾਲ ਡਾਂਗਾ ਦੇ ਚੌਕਾ ਤੋਂ ਜਦੇ
ਧਰਨੇ ਚੱਕੇ ਨੇ…
ਜਿਹੜੇ ਖੇਡਣ ਕੱਪ ਕਬੱਡੀ
ਉਹਨਾ ਨੂੰ ਮਿਲਦੇ ਗੱਫੇ ਨੇ…
ਕਬੱਡੀ ਤੇ ਖ਼ਰਚ ਕਰੋੜਾਂ ਕਰਦੇ
ਖਾਲੀ ਖਜਾਨਾ ਬਹਾਨਾ ਘੜਦੇ
ਲੱਖਣ ਮੇਘੀ ਦੇ ਲਿਖੇ ਬੋਲ ਇਹ
ਕੌੜੇ ਸੱਚੇ ਨੇ…
ਜਿਹੜੇ ਖੇਡਣ ਕੱਪ ਕਬੱਡੀ
ਉਹਨਾ ਨੂੰ ਮਿਲਦੇ ਗੱਫੇ ਨੇ…