ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ
(ਪੁਸਤਕ ਪੜਚੋਲ )
‘ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ’, ਡਾ. ਰਵਿੰਦਰ ਕੌਰ ਰਵੀ ਦੀ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਪੁਸਤਕ ਹੈ ਜਿਸ ਦਾ ਪ੍ਰਕਾ੍ਸ਼ਨ ਇਸ ਵਰ੍ਹੇ (2014) ਦੌਰਾਨ ਹੋਇਆ| ਪੁਸਤਕ ਦੀ ਸਮੁੱਚੀ ਰੂਪ ਰੇਖਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਪੁਸਤਕ, ਡਾ. ਰਵਿੰਦਰ ਕੌਰ ਦੀ ਪੀ ਐਚ.ਡੀ ਦੀ ਡਿਗਰੀ ਨਾਲ ਸੰਬੰਧਿਤ ਖੋਜ ਪ੍ਰਬੰਧ ਉਪਰ ਆਧਾਰਿਤ ਹੈ| ਡਾ. ਰਵਿੰਦਰ ਕੌਰ ਨੇ ਇਸ ਅਣਗੌਲੇ, ਪਰ ਬਹੁਤ ਹੀ ਮਹੱਤਵਪੂਰਨ ਖੋਜ ਕਾਰਜ ਕਰਕੇ, ਭਾਈ ਸਾਹਿਬ ਦੇ ਗੌਰਵ ਨੂੰ ਹੀ ਨਹੀਂ ਉਭਾਰਿਆ, ਸਗੋਂ ਇੱਕ ਬਹੁਤ ਹੀ ਸਾਰਥਕ ਵ੍ਹੇ ਵਲ ਸਾਡਾ ਧਿਆਨ ਆਕਸ਼ਿਹਤ ਕੀਤਾ ਹੈ| ਸਹੀ ਅਰਥਾਂ ਵਿੱਚ ਇਹ ਪੁਸਤਕ, ਇੱਕ ਸਾਂਭਣਯੋਗ ਇਤਿਹਾਸਕ ਮਹੱਤਵ ਵਾਲਾ ਦਸਤਾਵੇਜ ਹੈ|ਸ਼ਾਸਤਰੀ ਸੰਗੀਤ ਦੀ ਮੰਨੀ ਪ੍ਰਮੰਨੀ ਗਾਇਕਾ ਅਤੇ ਸਿਤਾਰ ਵਾਦਕਾ ਹੋਣ ਕਰਕੇ, ਇਸ ਖੋਜ ਕਾਰਜ ਦੀ ਪ੍ਰਮਾਣਿਕਤਾ ਸਹਿਜੇ ਹੀ ਹੋ ਜਾਂਦੀ ਹੈ| ਇਸ ਦੇ ਨਾਲ ਨਾਲ ਉਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋ|ੈਸਰ, ਵਿਦਿਆਰਥੀਆਂ ਨੂੰ ਸੰਗੀਤ ਸਿੱਖਿਆ ਦੇਣ ਦੇ ਕਾਰਜਾਂ ਵਿੱਚ ਵੀ ਜੁਟੀ ਹੋਈ ਹੈ| ਭਾਰਤੀ ਸੰਗੀਤ, ਖਾਸ ਕਰਕੇ ਪੰਜਾਬੀ ਸੰਗੀਤ ਅਤੇ ਹੋਰ ਖਾਸ ਕਰਕੇ, ਗੁਰਮਤਿ ਸੰਗੀਤ ਵਿੱਚ ਡਾ. ਰਵੀ ਦੀ ਲਗਨ, ਮਿਹਨਤ ਤੇ ਦਿਲਚਸਪੀ ਨੂੰ ਦਾਦ ਦੇਣੀ ਬਣਦੀ ਹੈ| ਇਸ ਤੋਂ ਪਹਿਲਾਂ ਉਹ ਦੋ ਹੋਰ ਪੁਸਤਕਾਂ ‘ਬਿਖਰੇ ਮੋਤੀ’ ਤੇ ‘ਇਤਿਹਾਸ ਬਾਂਗੜੀਆਂ’ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ|
ਪੁਸਤਕ ਦੀ ਸਮੁੱਚੀ ਸਮੱਗਰੀ ਸੱਤ ਅਧਿਆਵਾਂ ਵਿੱਚ ਵੰਡੀ ਹੋਈ ਹੈ| ਇਹਨਾਂ ਅਧਿਆਵਾਂ ਵਿੱਚ, ਭਾਈ ਕਾਨ੍ਹ ਸਿੰਘ ਨਾਭਾ ਦੇ ਪ੍ਰਕਾ੍ਿਹਤ ਕਾਰਜਾਂ ਵਿੱਚ ਕਲਾ ਤੇ ਸੰਗੀਤ ਬਾਰੇ ਵਿਚਾਰ , ਭਾਰਤੀ ਸੰਗੀਤ, ਗੁਰਬਾਣੀ, ਰਾਗਾਂ, ਸਾ੦ਾਂ, ਸੁਹਜਸ਼ਾਸਤਰ ਅਤੇ ਮਨੋਵਿਗਿਆਨ ਬਾਰੇ ਵਿਚਾਰਾਂ ਨੂੰ ਭਰਪੂਰ ਚਰਚਾ ਦਾ ਵ੍ਹਾ ਬਣਾਇਆ ਗਿਆ ਹੈ| ੦ਿਕਰ ਯੋਗ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ (1861-1938 ਈ:) ਉਨੀਵੀਂ ਸਦੀ ਦੇ ਅਖਰੀਲੇ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਕਾਲ ਖੰਡ ਨਾਲ ਸਬੰਧਿਤ ਇੱਕ ਸਰਬਪੱਖੀ ਕਦਾਵਰ ਵਿਦਵਾਨ ਹੋਏ ਹਨ| ਐਨਸਾਈਕਲੋਪੀਡੀਆ ਬ੍ਰਿਟਾਨਿਕਾ ਤੋਂ ਪ੍ਰੇਰਨਾ ਗ੍ਰਹਿਣ ਕਰਦਿਆਂ, ਉਹਨਾਂ ਨੇ ਚੌਦਾਂ ਪੰਦਰ੍ਹਾਂ ਵਰ੍ਹਿਆਂ ਦੀ ਕਰੜੀ ਮਿਹਨਤ ਕਰਕੇ ‘ਗੁਰ੍ਹੁਬਦ ਰਤਨਾਕਰ ਮਹਾਨ ਕ੍ਹੋ’ ਤਿਆਰ ਕੀਤਾ, ਜੋ ਪੰਜਾਬੀ^ਕ੍ਹੋਕਾਰੀ ਦੇ ਇਤਿਹਾਸ ਵਿੱਚ ਪਹਿਲਾ ਮਹੱਤਵਪੂਰਨ ਉਦਮ ਸੀ| ‘ਮਹਾਨ ਕ੍ਹੋ’ ਦੀ ਤਿਆਰੀ ਸੰਨ 1912 ’ਚ ੍ਹੁਰੂ ਹੋਈ ਅਤੇ ਸੰਨ 1930 ਦੌਰਾਨ ਇਸ ਨੂੰ ਵ੍ਹਿਵ ਕ੍ਹੋ ਦੇ ਰੂਪ ਵਿੱਚ ਪ੍ਰਕਾ੍ਿਹਤ ਕੀਤਾ ਗਿਆ| ਹੋਰਨਾਂ ਵਿ੍ਿਹਆਂ ਤੋਂ ਛੁੱਟ, ਪੁਰਾਤਨ ਭਾਰਤੀ ਸੰਗੀਤ ਅਤੇ ਖਾਸ ਕਰਕੇ, ਗੁਰਮਤਿ ਸੰਗੀਤ ਨਾਲ ਸੰਬੰਧਿਤ ਬੇਅੰਤਸ਼ਬਦਾਵਲੀ ਸਾਨੂੰ ਇਸ ਕ੍ਹੋ ਵਿਚੋਂ ਸਹਿਜੇ ਹੀ ਉਪਲੱਬਧ ਹੋ ਜਾਂਦੀ ਹੈ| ਲੇਖਿਕਾ ਡਾ. ਰਵਿੰਦਰ ਕੌਰ ‘ਰਵੀ ਨੇ ਆਪਣੀ ਸਖਤ ਮਿਹਨਤ ਨਾਲ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ਼ ਭਾਰਤੀ ਤੇ ਗੁਰਮਤਿ ਸੰਗੀਤ ਨਾਲ ਸੰਬੰਧਿਤ ਜਾਣਕਾਰੀ ਦਾ ਆਲੋਚਨਾਤਮਕ ਅਧਿਐਨ ਕਰਕੇ ਇਕ ਮੁੱਲਵਾਨ ਪੁਸਤਕ ਤਿਆਰ ਕੀਤੀ ਹੈ| ਜਿਸ ਨਾਲ ਭਾਈ ਸਾਹਿਬ ਦੀ ਸ਼ਖਸੀਅਤ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ| ਨਿਰਸੰਦੇਹ ਭਾਈ ਸਾਹਿਬ ਸੰਗੀਤ ਕਲਾ ਬਾਰੇ ਵੀ ਅਥਾਹ ਗਿਆਨ ਰੱਖਦੇ ਸਨ| ਇਹਨਾਂ ਸ਼ਬਦਾਂ ਨਾਲ ਮੈਂ ਇਸ ਪੁਸਤਕ ਦੀ ਆਮਦ ਦਾ ਦਿਲੋਂ ਸੁਆਗਤ ਕਰਦਾ ਹਾਂ ਅਤੇ ਇਸ ਨੂੰ ਧਿਆਨ ਨਾਲ ਪੜ੍ਹਨ ਦੀ ਸਿਫਾਰਿਸ ਕਰਦਾ ਹਾਂ|