ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿਚ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਵਿਭਾਗ,ਪੰਜਾਬ ਸ. ਜੀ.ਕੇ.ਸਿੰਘ,ਆਈ.ਏ.ਐਸ.ਸਨ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਇਕਬਾਲ ਸਿੰਘ ਵੰਤਾ, ਡਾ. ਹਰਜੀਤ ਸਿੰਘ ਸੱਧਰ ਅਤੇ ਰਾਜਵੰਤ ਕੌਰ ਮਾਨ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਆਸ਼ਟ' ਨੇ ਪੁੱਜੇ ਲਿਖਾਰੀਆਂ ਨੂੰ ਹਾਰਦਿਕ ਜੀ ਆਇਆਂ ਕਿਹਾ।ਮੁੱਖ ਮਹਿਮਾਨ ਸ. ਜੀ.ਕੇ. ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸਾਹਿਤਕ, ਸਭਿਆਚਾਰਕ ਅਤੇ ਇਤਿਹਾਸਕ ਪਿਛੋਕੜ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।ਮਾਂ ਬੋਲੀ ਸਾਡਾ ਸਰਮਾਇਆ ਹੈ ਅਤੇ ਇਸ ਸਰਮਾਏ ਦੀ ਸਾਂਭ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ 'ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ ੨੦੧੪' ਪੰਜਾਬੀ ਵਿਦਵਾਨ ਡਾ. ਹਰਜੀਤ ਸਿੰਘ ਸੱਧਰ (ਰਾਜਪੁਰਾ) ਨੂੰ ਪ੍ਰਦਾਨ ਕੀਤਾ ਗਿਆ।ਇਸ ਵਿਚ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ।ਸਨਮਾਨ ਪੱਤਰ ਸੁਖਦੇਵ ਸਿੰਘ ਚਹਿਲ ਨੇ ਪੜ੍ਹਿਆ। ਡਾ. ਸੱਧਰ ਨੇ ਸਨਮਾਨ ਲੈਣ ਪ੍ਰਾਪਤ ਉਪਰੰਤ ਬੋਲਦੇ ਹੋਏ ਆਖਿਆ ਕਿ ਉਹ ਸਾਹਿਤ ਸਭਾ ਦੇ ਰਿਣੀ ਹਨ ਜਿਸ ਨੇ ਇਸ ਵੱਕਾਰੀ ਸਨਮਾਨ ਲਈ ਉਸ ਦੀ ਚੋਣ ਕੀਤੀ ਹੈ। ਰਾਜਿੰਦਰ ਕੌਰ ਵੰਤਾ ਦੇ ਪਤੀ ਇਕਬਾਲ ਸਿੰਘ ਵੰਤਾ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸਭਾ ਅਤੇ ਸਾਹਿਤ ਨਾਲ ਮੁੱਢ ਤੋਂ ਹੀ ਜੁੜਿਆ ਰਿਹਾ ਹੈ।ਉਹਨਾਂ ਇਕ ਮਿੰਨੀ ਕਹਾਣੀ ਵੀ ਪੇਸ਼ ਕੀਤੀ। ਇਪਟਾ ਸੰਸਥਾ ਦੀ ਪੁਰਾਣੀ ਮੈਂਬਰ ਪ੍ਰਿੰਸੀਪਲ ਰਾਜਵੰਤ ਕੌਰ ਮਾਨ ਨੇ ਵੀ ਸਭਾ ਦੀ ਪੰਜਾਬੀ ਸਾਹਿਤ ਪ੍ਰਤੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।ਡਾ. ਰਾਜਵੰਤ ਕੌਰ ਪੰਜਾਬੀ, ਹਰਪ੍ਰੀਤ ਰਾਣਾ ਅਤੇ ਕੋਮਲ ਸਮਾਣਾ ਨੇ ਰਾਜਿੰਦਰ ਕੌਰ ਵੰਤਾ ਦੇ ਜੀਵਨ ਅਤੇ ਸਾਹਿਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਕੁਲਵੰਤ ਸਿੰਘ, ਗਿੱਲ ਸੁਰਜੀਤ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਗੁਰਚਰਨ ਸਿੰਘ ਪੱਬਾਰਾਲੀ, ਡਾ. ਅਮਨਪ੍ਰੀਤ ਕੌਰ, ਪੰਮੀ ਫੱਗੂਵਾਲੀਆ ਆਦਿ ਨੇ ਗੀਤ ਸੁਣਾ ਕੇ ਸ੍ਰੋਤਿਆਂ ਦਾ ਦਿਲ ਜਿੱਤ ਲਿਆ।

ਇਸ ਸਮਾਗਮ ਵਿਚ ਡਾ. ਜੀ.ਐਸ.ਆਨੰਦ, ਡਾ. ਮਨਜੀਤ ਸਿੰਘ ਬੱਲ, ਪਰਵੇਸ਼ ਕੁਮਾਰ ਸਮਾਣਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ,ਸੁਰਿੰਦਰ ਕੌਰ ਬਾੜਾ, ਹਰਜਿੰਦਰ ਕੌਰ, ਗੁਰਚਰਨ ਸਿੰਘ ਚੌਹਾਨ, ਬਲਵਿੰਦਰ ਸਿੰਘ ਭੱਟੀ, ਹਰਿੰਦਰ ਸਿੰਘ ਗੋਗਨਾ, ਸੁਖਵਿੰਦਰ ਸਿੰਘ ਸੁੱਖੀ, ਅਮਰਿੰਦਰ ਸਿੰਘ ਕਾਲੇਕਾ, ਅਮਨਦੀਪ ਸਿੰਘ, ਐਮ.ਐਸ.ਜੱਗੀ, ਹਰੀਦੱਤ ਹਬੀਬ, ਪੰਮੀ ਫੱਗੂਵਾਲੀਆ, ਫਤਹਿਜੀਤ ਸਿੰਘ ਆਦਿ ਲੇਖਕਾਂ ਨੇ ਵੀ ਰਚਨਾਵਾਂ ਪੇਸ਼ ਕੀਤੀਆਂ।ਸਮਾਗਮ ਵਿਚ ਡਾ. ਗੁਰਵਿੰਦਰ ਅਮਨ (ਰਾਜਪੁਰਾ), ਦਲੀਪ ਸਿੰਘ ਉਪਲ, ਡਾ. ਇੰਦਰਮੋਹਨ ਸਿੰਘ, ਬੀਬੀ ਜੌਹਰੀ, ਰਣਜੀਤ ਕੌਰ ਚੱਢਾ, ਹਰਸਿਮਰਨ ਸਿੰਘ ਚੱਢਾ, ਮਨਪ੍ਰੀਤ ਸਿੰਘ ਕੰਗ, ਖੋਜਾਰਥੀ ਜਸਵਿੰਦਰ ਕੌਰ, ਰਾਜਵਿੰਦਰ ਕੌਰ, ਕਵੀ ਅਜੀਤ ਸਿੰਘ ਰਾਹੀ, ਸੁਖਵਿੰਦਰ ਕੌਰ ਆਹੀ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਕੁਲਵੰਤ ਸਿੰਘ ਨਾਰੀਕੇ, ਰਾਕੇਸ਼ ਕੁਮਾਰ,ਕ੍ਰਿਸ਼ਨ ਲਾਲ ਧੀਮਾਨ, ਜਸਵੰਤ ਸਿੰਘ ਸਿੱਧੂ, ਅਜੀਤ ਸਿੰਘ ਭੂਟਾਨੀ, ਸ਼ਾਮ ਸਿੰਘ, ਸੁਖਵਿੰਦਰ ਚਹਿਲ, ਜਸਵੰਤ ਸਿੰਘ ਸਿੱਧੂ, ਸਾਗਰ ਸੂਦ, ਬਲਬੀਰ ਸਿੰਘ ਦਿਲਦਾਰ, ਜਸਵੀਰ ਸਿੰਘ ਡਰੌਲੀ, ਅਮਰਜੀਤ ਸਿੰਘ ਵਾਲੀਆ, ਅਲਕਾ ਅਰੋੜਾ, ਭੁਪਿੰਦਰ ਉਪਰਾਮ, ਯੂ.ਐਸ.ਆਤਿਸ਼, ਅਜੇ ਕੁਮਾਰ, ਗੁਰਪ੍ਰੀਤ ਸਿੰਘ, ਕਮਲਾ ਸ਼ਰਮਾ ਆਦਿ ਲੇਖਕ ਵੀ ਸ਼ਾਮਲ ਸਨ।
ਸਭਾ ਵੱਲੋਂ ਸ. ਜੀ.ਕੇ.ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ. ਅਮਰ ਕੋਮਲ ਦੀਆਂ ਦੋ ਪੁਸਤਕਾਂ 'ਜੁਗਨੂੰਆਂ ਦੀ ਬਰਾਤ' ਅਤੇ ਪੰਡਿਤ ਕੌਰ ਚੰਦ ਰਾਹੀ ਦੇ ਬੈਤਾਂ ਤੇ ਆਧਾਰਿਤ ਪੁਸਤਕ 'ਪਿਆਰ ਦੇ ਅੱਥਰੂ' ਅਤੇ ਡਾ. ਅਮਨਪ੍ਰੀਤ ਕੌਰ ਦੀ ਪੁਸਤਕ 'ਪੰਜਾਬ ਦਾ ਸੰਗੀਤ ਜਗਤ' ਲੋਕ ਅਰਪਣ ਕੀਤੀਆਂ ਗਈਆਂ।
ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਨਿਭਾਇਆ।
ਦਵਿੰਦਰ ਪਟਿਆਲਵੀ