ਮਹਿਬੂਬ ਨੂੰ ਸੰਭਲ ਕੇ ਦੇਣਾ ਪੈਂਦਾ ਰੁਮਾਲ ਅਕਸਰ
ਹੋ ਜਾਂਦੀ ਹੈ ਝੱਟ ਵਿੱਚ ਇਸ ਦੀ ਪੜਤਾਲ ਅਕਸਰ
ਕਾਂ ਦੀ ਅੱਖ ਬੜੀ ਤੇਜ਼ ਹੁੰਦੀ ਦੂਰੋਂ ਤੱਕ ਲੈਂਦਾ
ਝਪਟ ਮਾਰ ਕੇ ਖੋਹ ਲੈਂਦਾ ਹੱਥ ਚੋਂ ਮਾਲ ਅਕਸਰ
ਇਹ ਕਿਸ ਦੀ ਵਸਤ ਕਿੰਨੀ ਸੁਹਣੀ ਕਿਥੋਂ ਆਈ
ਟੋਹਣ ਲਈ ਕਰਦੀਆਂ ਸਾਥਣਾ ਸਵਾਲ ਅਕਸਰ
ਨੱਚਣਾ ਚਾਹੁਣ ਪੈਰ ਸੁਹਣੀ ਦੇ ਜਵਾਨੀ ਵੇਲੇ ਜੇਕਰ
ਸ਼ਰੀਕਣਾ ਹੋਣ ਤਰਲੋ ਮੱਛੀ ਕਰਨ ਲਈ ਬੇਤਾਲ ਅਕਸਰ
ਸੱਭ ਕੁੱਝ ਜਾਣਦੇ ਹੋਏ ਵੀ ਹਾਲ ਬਾਰ ਬਾਰ ਪੁਛਣ
ਮਨਸ਼ਾ ਹੋਰ ਹੁੰਦੀ ਗੱਲ ਤੋਂ ਲਾਹੁਣ ਲਈ ਵਾਲ ਅਕਸਰ
ਦੁਨੀਆਂ ਦੀ ਨਜ਼ਰ ਬਹੁਤ ਬੁਰੀ ਹੱਸਦਾ ਦੇਖ ਨਹੀਂ ਜਰਦੀ
ਨਿਸ਼ਾਨੀ ਯਾਰ ਦੀ ਰੱਖਣੀ ਪੈਂਦੀ ਸੰਭਾਲ ਅਕਸਰ
ਇਹ ਦੁਨੀਆਂ ਹੈ ਯਾਰੋ ਬੇਮੁਰੱਵਤ ਹੈ ਤੇ ਬੇਵਫਾ ਹੈ
ਪੈਰ ਪੈਰ ਤੇ ਰੱਖਣਾ ਪੈਂਦਾ ਇਹਦਾ ਖਿਆਲ ਅਕਸਰ