ਜੇਕਰ ਬੰਦੇ ਵਿੱਚ ਕੁੱਝ ਕਰਨ ਦਾ ਜਜਬਾ ਹੋਵੇ ਤਾਂ ਉਹ ਆਪਣੀ ਕਰੜੀ ਮਿਹਨਤ ਨਾਲ ਆਪਣੀ ਮੰਜਿਲ ਸਰ ਕਰ ਲੈਂਦਾਂ ਹੈ।ਮੰਜਿਲ ਤੇ ਜਾਣ ਦਾ ਜਜਬਾ ਹੀ ਸਾਰੇ ਰਸਤੇ ਨੂੰ ਤੈਅ ਕਰਨ ਵਿੱਚ ਅਹਿਮ ਭੂਮਿਕਾਨਿਭਾਉਦਾਂ ਹੈ, ਅੰਤ ਸਫਲਤਾ ਉਸ ਦੇ ਪੈਰਾਂ ਵਿੱਚ ਹੁੰਦੀ ਹੈ।ਇਸੇ ਤਰਾਂ ਹੀ ਪੰਜਾਬੀਅਤ ਦੀ ਸੇਵਾਕਰ ਰਹੇ ਜੱਗੀ ਨਾਮ ਜਿਆਦਾ ਪੜਿਆ ਲਿਖਿਆ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਉਚਾਈਆਂ ਨੂੰ ਛੂਹ ਰਿਹਾ ਹੈ, ਜਿਥੇ ਜਾ ਕੇ ਕਈ ਨਾਮਵਰ ਵਧੀਆ ਗੀਤਕਾਰਾਂ ਨੇ ਸੌਹਰਤ ਪਾਈ।ਇਸ ਸਖਸ਼ ਦਾ ਜਨਮ ਜਿਲ੍ਹਾਂ ਮਾਨਸਾ ਦੇ ਛੋਟੇ ਜਿਹੇ ਪਿੰਡ ਜੌੜਕੀਆਂ ਵਿੱਚ ੧੦.੦੮.੧੯੮੮ ਨੂੰ ਮਾਤਾ ਸ਼ਿੰਦਰ ਕੋਰ ਅਤੇ ਪਿਤਾ ਕਰਨੈਲ ਸਿੰਘ ਦੇ ਘਰ ਹੋਇਆ।ਘਰ ਵਿੱਚ ਜਿਆਦਾ ਗਰੀਬੀ ਹੋਣ ਕਾਰਨ ਜੱਗੀ ਜਿਆਦਾ ਪੜ੍ਹ ਵੀ ਨਹੀਂ ਸੱਕਿਆ,ਪਰ ਪੜ੍ਹਾਈ ਜੱਗੀ ਦੇ ਲ਼ਿਖਣ ਦੇ ਸ਼ੋਕ ਨੂੰ ਅੱਗੇ ਵੱਧਣ ਤੋਂ ਰੋਕ ਨਾਂ ਸਕੀ।੧੩-੧੪ ਕੁ ਸਾਲ ਦੀ ਚੜਦੀ ਉਮਰ ਵਿੱਚ ਹੀ ਅੱਠਵੀਂ ਜਮਾਤ ਵਿੱਚ ਪੜ੍ਹਦੇ-ਪੜ੍ਹਦੇ ਜੱਗੀ ਭਾਅ ਨੇ ਆਪਣੇ ਪਲੇਠੇ ਗੀਤ ਨੂੰ ਮਨਪ੍ਰੀਤ ਬੁੱਗਾ ਅਤੇ ਸਤਵਿੰਦਰ ਬੁੱਗਾ ਦੀ ਅਵਾਜ ਵਿੱਚ ਰਿਕਾਰਡ ਕਰਵਾ ਕੇ ਜੱਗੀ-ਜੌੜਕੀਆਂ ਦੇ ਗੀਤਕਾਰ ਬਣਨ ਦੇ ਸਫਰ ਦਾ ਸਫਲਤਾ ਪੂਰਵਕ ਅਗਾਜ ਕਰ ਦਿਤਾ।
%20-%20Copy.jpg)
ਜੱਗੀ ਜੌੜਕੀਆਂ
ਜੱਗੀ ਨੂੰ ਪਤਾ ਨਹੀ ਕਿਹੜੀ ਗੱਲ ਗਾਈਕੀ ਵੱਲ ਤੋਰਦੀ ਸੀ,ਪਰ ਲਿਖਣ ਦੇ ਸ਼ੋਕ ਨੇ ਗਾਇਕੀ ਦਾ ਰੰਗ ਫਿਕਾ ਕਰ ਦਿਤਾ,ਕਲਮ ਦੁਆਰਾ ਕਾਗਜ ਤੇ ਉਕਰੀਆਂ ਦਿਲ ਦੀਆਂ ਗੱਲਾਂ ਗੀਤ ਬਨਣੀਆਂ ਸ਼ੁਰੂ ਹੋ ਗਈਆਂ।ਵੇਸੇ ਇਕ ਵਾਰ ਸਕੂਲ ਵਿੱਚ ਪੜ੍ਹਦੇ ਇੱਕ ਸੰਸਥਾ ਵਲੋਂ ਕਰਵਾਏ ਗਏ ਗਾਈਨ ਪ੍ਰੋਗਰਾਮ ਵਿਚ ਮਾਸ਼ਟਰ ਸਲੀਮ ਨੇ ਪਹਿਲਾ ਅਤੇ ਜੱਗੀ- ਜੋੜਕੀਆ ਨੇ ਭਾਵਂੇ ਦੂਸਰਾ ਸਥਾਨ ਪ੍ਰਾਪਤ ਕੀਤਾ,(ਇਸ ਸੁਭਾਗੇ ਸਮੇਂ ਨੂੰ ਵੀ ਜੱਗੀ ਨੇ ਆਪਣੇ ਕੋਲਮ ਦਿਲ ਵਿੱਚ ਸਜਾ ਕੇ ਰੱਖਿਆ ਹੋਇਆ ਹੈ) ਪਰ ਇਸ ਤੋਂ ਬਾਅਦ ਹੀ ਜੱਗੀ ਨੇ ਪ੍ਰਫੈਸ਼ਨਲ ਤੌਰ ਤੇ ਲਿਖਣਾ ਸ਼ੁਰੂ ਕੀਤਾ ਅਤੇ ਜੱਗੀ ਤੋਂ ਜੱਗੀ-ਜੌੜਕੀਆਂ ਬਣ ਗਿਆ।ਪਿਛਲੇ ਕਾਫੀ ਸਮੇਂ ਤੋਂ ਜੱਗੀ ਦੇ ਲਿਖੇ ਗੀਤ ਨਾਮਵਰ ਕਲਾਕਾਰਾਂ ਦੀ ਅਵਾਜ ਵਿੱਚ ਰਿਕਾਰਡ ਹੋ ਚੁੱਕੇ ਹਨ,ਜਿਸ ਵਿੱਚ ਮਿਸ ਪੂਜਾ, ਗੁਰਲੇਜ ਆਖਤਰ, ਰਾਜਾ ਸਿੱਧੂ, ਸੁਦੇਸ਼ ਕੁਮਾਰੀ, ਰੋਜੀ, ਗੁਰਦਰਸ਼ਨ ਧੂਰੀ, ਉਧਮ ਆਲਮ, ਦੀਆਂ ਆਵਜਾ ਦੇ ਨਾਮ ਲੈਣ ਯੋਗ ਹਨ।ਇਸ ਤੋਂ ਇਲਾਵਾ ਪੰਜਾਬੀ ਫਿਲਮ 'ਵੀਰਾਂ ਨਾਲ ਸਰਦਾਰੀ' ਵਿੱਚ ਜੱਗੀ-ਜੌੜਕੀਆਂ ਦੇ ਲਿਖੇ ਗੀਤ ਰਿਕਾਰਡ ਹੋ ਚੁੱਕੇ ਹਨ।ਇਹ ਨੋਜਾਵਨ ਕਰੀਬ ੧੯੯੭-੯੮ ਤੋਂ ਲੇ ਕੇ ਹੁਣ ਤੱਕ ਹਲਕੇ-ਫੁਲਕੇ ਗੀਤਾਂ ਵਿੱਚ ਆਪਣੀ ਵਿਰਾਸਤ ਦੇ ਰੰਗ, ਸੁਪਨਿਆਂ ਦੇ ਰੰਗ ਅਤੇ ਧਾਰਮਿਕ ਰੰਗਾਂ ਨੂੰ ਨਾਲ ਲੈ ਕੇ ਇਕ ਸੁਨਹਿਰੀ ਮੰਜਿਲ ਵੱਲ ਵੱਧ ਰਿਹਾ ਹੈ।
ਜਨਵਰੀ ਦੇ ਆਖਰੀ ਹਫਤੇ ਰਲੀਜ ਹੋਣ ਵਾਲੀ ਕਾਮੇਡੀ ਨਾਲ ਭਰਭੂਰ ਪੰਜਾਬੀ ਫਿਲਮ "ਤੇਰੀ ਮੇਰੀ ਇੱਕ ਜਿੰਦ" ਜੋ ਸੋਲ ਕਰੇਟਿੰਗ ਆਸਟ੍ਰੇਲੀਆ ਵਲੋਂ ਰਲੀਜ ਕੀਤੀ ਜਾਣੀਂ ਹੈ,ਜਿਸ ਵਿੱਚ ਹੈਰੀ ਅਹਾਲੂਵਾਲੀਆ,ਖੁਸ਼ੀ ਰਾਜਪੁਤ ਅਤੇ ਨਵੀ ਭੰਗੂ ਵਰਗੀਆਂ ਹਸਤੀਆਂ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੀਆਂ।ਇਸ ਫਿਲਮ ਦੇ ਸਾਰੇ ਦੇ ਸਾਰੇ ੭ ਗੀਤ ਜਨਾਬ ਜੱਗੀ-ਜੌੜਕੀਆਂ ਦੇ ਹੀ ਲਿਖੇ ਹੋਏ ਹਨ।ਜਿਨ੍ਹਾਂ ਨੂੰ ਬਾਲੀਵੂੱਡ ਦੇ ਸਟਾਰ ਗਾਈਕ ਜਨਾਬ ਰਾਹਤ ਫਤੇਹ ਅਲੀ ਖਾਨ,ਕਮਾਲ ਖਾਨ, ਮੀਕਾ, ਅਲਕਾ ਯਾਗਨਿਕ, ਫਿਰੋਜ ਖਾਨ ਵਰਗੀਆਂ ਅਵਾਜਾਂ ਨੇ ਬਾਖੂਬੀ ਨਿਖਾਰਿਆ ਹੈ, ਮਿਊਜਕ ਜਵਾਰ ਦਿਲਦਾਰ ਵਲੋਂ ਤਿਆਰ ਕੀਤਾ ਗਿਆ ਹੈ।ਜਿਸ ਤੋਂ ਜੱਗੀ ਜੋੜਕੀਆਂ ਨੂੰ ਬਹੂਤ ਹੀ ਉਚੀਆਂ ਆਸਾਂ ਹਨ।ਬਾਲੀਵੂੱਡ ਵਿੱਚ ਪੈਰ ਧਰਨ ਵਾਲੇ ਇਸ ਉਭਰਦੇ ਨੋਜਵਾਨ ਜੱਗੀ ਦੇ ਲਿਖੇ ਗੀਤ ਆਉਣ ਵਾਲੇ ਸਮੇਂ ਵਿੱਚ ਸੁਭਾਸ਼ ਘਈ ਦੁਆਰਾ ਬਣਾਈ ਜਾ ਰਹੀ ਇੱਕ ਹਿੰਦੀ ਫਿਲਮ ਵਿੱਚ ਵੀ ਸੁਣਨ ਨੂੰ ਮਿਲਣਗੇ।ਜੱਗੀ ਵੀਰ ਦਾ ਕਹਿਣਾ ਹੈ ਕਿ ਸਾਲ ੨੦੧੫ ਵਿੱਚ ਵੀ ੧੫੦ ਤੋਂ ਜਿਆਦਾ ਗੀਤ ਅਲੱਗ-ਅਲੱਗ ਅਵਾਜਾਂ ਵਿੱਚ ਸੁਣਨ ਨੂੰ ਮਿਲਣਗੇ।ਜਿਨ੍ਹਾਂ ਵਿੱਚ ਕੁੱਝ ਸੋਲੋ,ਕੁੱਝ ਦੁਗਾਣੇ ਅਤੇ ਕੁਝ ਧਾਰਮਿਕ ਗੀਤਾਂ ਨੂੰ ਇੰਦਰਜੀਤ ਨਿੱਕੂ,ਜਸਮੀਨ ਜੱਸੀ ਅਤੇ ਗੁਰਦਸ਼ਨ ਧੂਰੀ ਤੋਂ ਇਲਾਵਾ ਹੋਰ ਵੀ ਕਈ ਕਈ ਮੰਨੇ-ਪ੍ਰਮੰਨੇ ਗਾਇਕ ਆਪਣੀਆਂ ਅਵਾਜਾਂ ਦੇ ਰਹੇ ਹਨ।
ਜੱਗੀ-ਜੌੜਕੀਆਂ ਦੇ ਗੀਤਾਂ ਨੇ ਕਾਫੀ ਵਾਹ-ਵਾਹ ਖੱਟੀ ਹੈ, ਖੁੱਸ਼ ਵੀ ਬਹੁਤ ਹੈ।ਕਿਊਂ ਕਿ ਜਦੋਂ ਕਿਸੇ ਗੀਤਕਾਰ ਦੇ ਸਿਰਜੇ ਬੋਲ ਬੁਲੰਦ ਆਵਜਾਂ ਰਾਂਹੀ ਸਰੋਤਿਆਂ ਦੀ ਕਚਹੈਰੀ ਤੱਕ ਪਹੁੰਚਦੇ ਹਨ,ਫਿਰ ਸਰੋਤਿਆਂ ਦੇ ਨਾਪ-ਤੋਲ ਦੇ ਖਰੇ ਉਤਰਦੇ ਹਨ।ਫਿਰ ਗੀਤਕਾਰ ਦੀ ਖੂਸ਼ੀ ਦਾ ਕੋਈ ਠਿਕਾਣਾਂ ਨਹੀ ਰਹਿੰਦਾਂ।ਜੱਗੀ ਇਸ ਸਾਰੀ ਸਫਲਤਾ ਦੇ ਪਿਛੇ ਆਪਣੀ ਮਾਂ ਦਾ ਸਭ ਤੋਂ ਵੱਧ ਯੋਗਦਾਨ ਮੰਨਦਾ ਹੈ।ਕਿਉਂ ਕਿ ਗਰੀਬੀ ਦੇ ਬੁਰੇ ਦੌਰ ਵਿੱਚ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਜੇਵਰਾਤ ਵਗੈਰਾ ਗਹਿਣੇ ਰੱਖ ਕੇ ਇੱਕ ਨਾਮਵਰ ਕੰਪਨੀ ਨੂੰ ਆਪਣੇ ਗੀਤ ਰਿਕਾਰਡ ਕਰਵਾਉੇਣ ਲਈ ਅਮ੍ਰਿਤਸਰ ਭੇਜਿਆ।ਜੋ ਆਪਣੇ ਪੁੱਤਰ ਨੂੰ ਇੱਕ ਵਧੀਆਂ ਉੱਚ ਕੋਟੀ ਦਾ ਗਾਇਕ ਵੇਖਣਾ ਚਾਹੁੰਦੀ ਸੀ,ਪਰ ਜੱਗੀ ਕਲਮ ਦਾ ਧਨੀ ਸੀ।ਜਿਸ ਕਰਕੇ ਜੱਗੀ ਨੇ ਗਾਈਕੀ ਤੋਂ ਵੱਧ ਲਿਖਣ ਨੂੰ ਤਰਜੀਹ ਦਿਤੀ।ਅੱਜ ਜਿਸ ਮੁਕਾਮ ਤੇ ਜੱਗੀ-ਜੌੜਕੀਆਂ ਪਹੁੰਚਇਆ ਹੈ ਇਥੇ ਪਹੁੰਚਣ ਲਈ ਬਹੁਤ ਸੱਖਤ ਮਿਹਨਤ ਦੀ ਲੋੜ ਹੁੰਦੀ ਹੈ, ਜੋ ਜੱਗੀ ਨੇ ਬਾਖੂਬੀ ਕਰੀ।ਜੱਗੀ ਦੇ ਦੋਸਤਾਂ-ਮਿੱਤਰਾਂ ਦੀ ਮਹਿਫਲ ਦੀ ਹੱਲਾਸ਼ੇਰੀ ਨੇ ਵੀ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਅਜੇ ਹੋਰ ਬਹੁਤ ਕੁੱਝ ਬਾਕੀ ਹੈ।ਜਿਸ ਨੂੰ ਜੱਗੀ ਨੇ ਆਪਣੇ ਨਾਂ ਦੇ ਨਾਲ ਆਪਣੇ ਪਿੰਡ ਜੋੜਕੀਆਂ ਦੇ ਨਾਂ ਨੂੰ ਵੀ ਅੰਬਰਾਂ ਦੀਆਂ ਉਚਾਈਆਂ ਤੇ ਪਹੁੰਚਾਣਾਂ ਹੈ।ਸ਼ਾਲਾਂ ਜੱਗੀ ਤੱਰਕੀ ਦਰ ਤੱਰਕੀ ਕਰੇ।