ਮੈਂ ਲੇਖਕ ਕਿਵੇਂ ਬਣਿਆ?
(ਲੇਖ )
abortion pill ph
abortion philippines
anvly.com abortion pill online philippines
ਲੇਖਕ ਕੋਈ ਅਲੋਕਿਕ ਪ੍ਰਾਣੀ ਨਹੀ, ਸਗੋ ਸਮਾਜ ਦਾ ਹੀ ਇਕ ਜਿਊਂਦਾ ਜਾਗਦਾ ਅੰਗ ਹੁੰਦਾ ਹੈ। ਲੇਖਕ ਬਨਣ ਲਈ ਦੂਸਰੇ ਦਾ ਦੁੱਖ ਦਰਦ ਮਹਿਸੂਸ ਕਰਨ ਵਾਲੀ ਸੰਵੇਦਨਾਤਮਕ ਬਿਰਤੀ ਤਾਂ ਜ਼ਰੂਰੀ ਹੈ ਪਰ ਮੈ ਨਹੀਂ ਸਮਝਦਾ ਕਿ ਕੋਈ ਸਾਹਿਤਕ ਰਚਨਾ ਲਿੱਖਣ ਲਈ ਕਿਸੇ ਕਰਤਾਰੀ ਕਿਸਮ ਦੀ ਪ੍ਰੇਰਣਾ ਜਾਂ ਕਲਾਤਮਿਕਤਾ ਦੀ ਉਡੀਕ ਕਰਨੀ ਪੈਂਦੀ ਹੈ। ਲੇਖਕ ਬਨਣ ਦਾ ਹੱਕ ਕਿਸੇ ਦਾ ਰਾਖਵਾਂ ਨਹੀਂ ਬਲਕਿ ਹਰ ਸੰਵੇਦਨਸ਼ੀਲ ਵਿਅਕਤੀ ਆਪਣੀ ਮਜਬੂਤ ਇਛਾ ਸ਼ਕਤੀ ਤੇ ਅਭਿਆਸ ਰਾਹੀਂ ਲੇਖਕ ਬਨਣ ਦੀ ਇਛਾ ਪੂਰੀ ਕਰ ਸਕਦਾ ਹੈ।ਲੇਖਕ ਦੀ ਵਿਚਾਰਧਾਰਾ ਵੀ ਕਿਸੇ ਦੈਵੀ ਕਿਸਮ ਦੇ ਪ੍ਰੇਰਣਾ ਸਰੋਤ ਨਾਲ ਨਹੀਂ ਜੁੜੀ ਹੁਦੀ ਹੈ ਸਗੋਂ ਉਸ ਦਾ ਸਮਾਜਿਕ ਤੇ ਆਰਥਿਕ ਹੋਂਦ ਹੀ ਉਸ ਦੀਆ ਰਚਨਾਵਾਂ ਦਾ ਵਿਚਾਰਧਰਾਈ ਅਧਾਰ ਨਿਰਧਾਰਤ ਕਰਦੀ ਹੈ।
ਮੈ ਸਾਹਿਤ ਦੇ ਖੇਤਰ ਨਾਲ ਕਿਵੇਂ ਜੁੜਿਆ ? ਸੁਆਲ ਦੇ ਰੂਬਰੂ ਹੁੰਦਿਆ ਮੈ ਇਸ ਨਤੀਜੇ ਤੇ ਪੁੱਜਾ ਹਾਂ ਕੇ ਮੈਨੂੰ ਵੀ ਵਿਸ਼ੇਸ ਕਿਸਮ ਦੀਆ ਸਮਾਜਿਕ ਤੇ ਆਰਥਿਕ ਸਥਿਤੀਆਂ ਨੇ ਹੀ ਇਸ ਖੇਤਰ ਨਾਲ ਜੋੜਿਆ ਹੈ। ਮੇਰੇ ਤੋਂ ਪਹਿਲਾਂ ਮੇਰੇ ਖਾਨਦਾਨ ਦੇ ਕਿਸੇ ਵੀ ਸ਼ਖਸ ਦਾ ਸਾਹਿਤ ਦੇ ਖੇਤਰ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਹੁਣ ਤਾਂ ਮੇਰਾ ਰਿਹਾਇਸ਼ੀ ਖੇਤਰ ਬੋਹਾ-ਬੁਢਲਾਡਾ ਵਿੱਚ ਲਗਾਤਾਰ ਸਾਹਿਤਕ ਸਰਗਰਮੀਆ ਹੁੰਦੀਆਂ ਰਹਿੰਦੀਆ ਹਨ ਪਰ 1978-80 ਦੇ ਨੇੜ ਤੇੜ ਇਹ ਖੇਤਰ ਸਾਹਿਤਕ ਤੌਰ ਤੇ ਬਿਲਕੁਲ ਬੰਜਰ ਜਿਹਾ ਸੀ । ਫਿਰ ਵੀ ਜੇ ਮੈਂ ਇਸ ਖੇਤਰ ਨਾਲ ਜੁੜਣ ਵਿਚ ਸਫਲ ਹੋਇਆ ਤਾਂ ਇਸ ਲਈ ਮੈਨੂੰ ਉਪਲਭਤ ਰਹੇ ਸਮਾਜਿਕ ਤੇ ਆਰਥਿਕ ਹਲਾਤ ਨੇ ਹੀ ਵੱਡੀ ਭੂਮਿਕਾ ਨਿਭਾਈ ਹੈ।
ਮੈਨੂੰ ਸਾਹਿਤਕ ਖੇਤਰ ਨਾਲ ਜੋੜਣ ਤੇ ਲੇਖਕ ਬਣਾਉਣ ਵਾਲੀ ਸਮਾਜਿਕ ਪ੍ਰੀਕ੍ਰਿਆ ਦੀ ਸ਼ੁਰੂਆਤ ਮੇਰੇ ਬਚਪਨ ਵਿਚ ਹੀ ਹੋ ਗਈ ਸੀ। ਸਮਾਜਿਕ ਵਿਗਿਆਨ ਅਨੁਸਾਰ ਮਨੁੱਖੀ ਜੀਵਨ ਦੀਆ ਤਿੰਨ ਅਵਸਥਾਵਾਂ ਬਚਪਨ , ਜੁਆਨੀ ਤੇ ਬੁਢਾਪਾ ਹਨ। ਹਰ ਕੋਈ ਬਚਪਨ ਨੂੰ ਹੀ ਜੀਵਨ ਦਾ ਸੁਨਹਿਰੀ ਕਾਲ ਮੰਨਦਾ ਹੈ । ਪਰ ਮੇਰੇ ਨਾਲ ਇਸ ਤੋਂ ਉਲਟ ਵਾਪਰਿਆ ਹੈ। ਜੇ ਮੈਂ ਆਪਣੇ ਪਿਛੋਕੜ ਨੂੰ ਭੁਲ ਜਾਣ ਦੀ ਯੋਗਤਾ ਰੱਖਦਾ ਹੁੰਦਾ ਤਾਂ ਸਭ ਤੋਂ ਪਹਿਲਾ ਆਪਣੇ ਆਪਣੇ ਬਚਪਨ ਦੀਆ ਕੌੜੀਆਂ ਯਾਦਾਂ ਨੂੰ ਹੀ ਭੁਲਣ ਦੀ ਕੋਸ਼ਿਸ ਕਰਦਾ । ਬਚਪਨ ਦੇ ਮੁੱਢਲੇ ਸੱਤ ਵਰ੍ਹੇ ਜਦੋਂ ਮੈ ਬੋਲਣਾ ਹੱਸਣਾ ਤੁਰਣਾ ਖੇਡਣਾ ਤੇ ਪੜ੍ਹਣਾ ਲਿਖਣਾ ਸਿੱਖਣਾ ਸੀ ਸੋਕੜੇ ਦੀ ਬਿਮਾਰੀ ਦੇ ਲੇਖੇ ਲੱਗ ਗਏ। ਇਸ ਬਿਮਾਰੀ ਨੇ ਮੇਰੀਆਂ ਲੱਤਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਸ਼ਿਕਾਰ ਬਣਾਇਆ। ਪੂਰੇ ਸੱਤ ਸਾਲ ਮੈਂ ਆਪਣੀਆਂ ਲੱਤਾਂ ਤੇ ਨਹੀ ਸਾਂ ਖੜ੍ਹਾ ਹੋ ਸਕਿਆ । ਬਿਮਾਰੀ ਵੱਲੋਂ ਬਖਸ਼ੇ ਪਤਲੇ ਛੀਟਕੇ ਸਰੀਰ ਸੰਗ ਜਦੋਂ ਮੈਂ ਸਕੂਲੀ ਜੀਵਨ ਵਿਚ ਪ੍ਰਵੇਸ਼ ਪਾਇਆ ਤਾਂ ਅਜੀਬ ਜਿਹੀ ਹੀਣ ਭਾਵਨਾ ਦਾ ਸ਼ਿਕਾਰ ਸਾਂ। ਮੈ ਤੁਰ ਫਿਰ ਤਾਂ ਸਕਦਾ ਸਾਂ ਪਰ ਲੱਤਾਂ ਦੀ ਕੰਮਜੋਰੀ ਕਾਰਨ ਖੇਡਾਂ ਖੇਡਣੀਆਂ ਤੇ ਭੱਜਣਾ ਦੌੜਣਾ ਮੇਰੇ ਹਿੱਸੇ ਨਹੀਂ ਸੀ ਆਇਆ। ਜਦੋਂ ਕਦੇ ਅਜਿਹਾ ਕਰਨ ਦੀ ਕੋਸ਼ਿਸ ਕਰਦਾ ਤਾਂ ਮੇਰੀਆ ਲੱਤਾਂ ਸਰੀਰ ਦਾ ਭਾਰ ਨਾ ਝਲਦੀਆਂ ਤੇ ਮੈਂ ਧੜੰਮ ਕਰਕੇ ਡਿੱਗ ਪੈਂਦਾ। ਉਸ ਸਮੇਂ ਮੈ ਆਪਣੇ ਸਕੂਲੀ ਸਾਥੀਆ ਦੇ ਮਜ਼ਾਕ ਦਾ ਕੇਂਦਰ ਬਣ ਜਾਂਦਾ।
ਜਿਉਂ ਜਿਉਂ ਮੈ ਉਪਰਲੀ ਕਲਾਸ ਵਿਚ ਚੜ੍ਹਦਾ ਜਾਂਦਾ ਤਿਉਂ ਤਿਉਂ ਮੇਰੀ ਹੀਣ ਭਾਵਨਾਂ ਵੀ ਹੋਰ ਵੱਧਦੀ ਜਾਂਦੀ ।ਛੇਵੀਂ ਜਮਾਤ ਵਿਚ ਪ੍ਰਵੇਸ਼ ਪਾਇਅ ਤਾਂ ਸਾਡਾ ਇਕ ਵਿਸ਼ੇਸ਼ ਪੀਰਅਡ ਖੇਡਾਂ ਦਾ ਵੀ ਲੱਗਣਾ ਸ਼ੁਰੂ ਹੋ ਗਿਆ। ਉਹ ਪੀਰੀਅਡ ਮੈਨੂੰ ਸਭ ਤੋਂ ਵੱਧ ਮਾਨਸਿਕ ਕਸ਼ਟ ਪਹੁੰਚਾਉਂਦਾ ਸੀ। ਮੇਰੀ ਸਰੀਰਕ ਕੰਮਜੋਰੀ 'ਤੇ ਤਰਸ ਕਰਦਿਆਂ ਪੀ.ਟੀ. ਆਈ. ਮਾਸਟਰ ਸੰਤ ਸਿੰਘ ਮੈਨੂੰ ਖੇਡਾਂ ਦੇ ਦਾਇਰੇ ਤੋਂ ਬਾਹਰ ਬਿੱਠਾ ਦੇਂਦੇ। ਮੈਂ ਬੇ -ਵਸੀ ਭਰੀਆਂ ਨਿਗਾਂਹਾ ਨਾਲ ਦੂਰ ਬੈਠਾ ਆਪਣੇ ਸਾਥੀਆਂ ਨੂੰ ਖੇਡਦੇ ਵੇਖਦਾ ਰਹਿੰਦਾ। ਇਸ ਸਮੇਂ ਮੇਰੇ ਮਨ ਤੇ ਕੀ ਬੀਤਦੀ ਸੀ, ਇਹ ਕੇਵਲ ਮੈ ਹੀ ਜਾਣਦਾ ਹਾਂ। ਕੁਝ ਸ਼ਰਾਰਤੀ ਸਾਥੀ ਮੇਰੇ ਘਰੇਲੂ ਨਾ ਨੰਨ੍ਹੀ ਨਾਲ ਪਹਿਲਵਾਨ ਸ਼ਬਦ ਜੋੜ ਕੇ ਮੈਨੂੰ ਛੇੜਦੇ ਤਾਂ ਮੈ ਲਚਾਰੀ ਦੀ ਹਾਲਤ ਵਿਚ ਮੈਂ ਰੋਣ ਲੱਗ ਪੈਂਦਾ ।ਮੈਨੂੰ ਹਰ ਵੇਲੇ ਇਹ ਡਰ ਲੱਗਿਆ ਰਹਿੰਦਾ ਕਿ ਕੋਈ ਵਿਦਿਆਰਥੀ ਮੇਰਾ ਮਜ਼ਾਕ ਨਾ ਉਡਾ ਦੇਵੇ।
ਅਜਿਹੇ ਹਲਾਤ ਵਿਚ ਮੈ ਆਪਣੇ ਸਕੂਲ ਦੇ ਆਪਣੇ ਸਕੂਲ ਦੇ ਸਾਥੀਆਂ ਤੋਂ ਅਲ਼ੱਗ ਥਲੱਗ ਜਿਹਾ ਰਹਿਣ ਲੱਗ ਪਿਆ। ਮੇਰੇ ਪਰਿਵਾਰ ਦੀ ਆਰਥਿਕ ਹਾਲਤ ਵੀ ਉਸ ਸਮੇ ਬਹੁਤ ਕੰਮਜੋਰ ਸੀ। ਆਪਣੀ ਹੀਣ ਭਾਵਨਾ ਕਾਰਨ ਮੈ ਇਕਲਿਆਂ ਹੀ ਬੈਠਾ ਸੋਚਦਾ ਰਹਿੰਦਾ ਤੇ ਤਰਾਂ ਤਰਾਂ ਦੀਆ ਕਲਪਨਾਵਾਂ ਕਰਦਾ ਰਹਿੰਦਾ। ਹੁਣ ਲੱਗਦਾ ਹੈ ਕਿ ਇਕਲਿਆਂ ਬੈਠ ਕੇ ਸੋਚਣ ਤੇ ਦੀ ਆਦਤ ਹੀ ਬਾਦ ਵਿਚ ਮੇਰੇ ਲੇਖਕ ਬਨਣ ਵਿਚ ਸਹਾਈ ਬਣੀ।
ਮੇਰੇ ਹਮੇਸ਼ਾ ਚੁਪ ਚਾਪ ਤੇ ਗੰਭੀਰ ਹਾਲਤ ਵਿੱਚ ਬੈਠੇ ਰਹਿਣ ਤੇ ਕੇਵਲ ਕੰਮ ਦੀ ਗੱਲ ਹੀ ਕਰਨ ਵਾਲੇ ਸੁਭਾੳ ਵੱਲ ਵੇੱਖਦਿਆਂ ਇਕ ਦਿਨ ਸਾਡੇ ਪੰਜਾਬੀ ਮਾਸਟਰ ਗੁਆਨੀ ਅਮਰਜੀਤ ਸਿੰਘ ਨੇ ਸਹਿਜ ਸੁਭਾੳ ਹੀ ਕਹਿ ਦਿੱਤਾ ਕਿ ਇਹ ਮੁੰਡਾ ਵੱਡਾ ਹੋ ਕੇ ਜ਼ਰੂਰ ਲੇਖਕ ਜਾ ਫਿਲਾਸਫ਼ਰ ਬਣੇਗਾ। ਭਾਵੇ ਇਹ ਗੱਲ ਅਧਿਅਪਕ ਨੇ ਮਜ਼ਾਕ ਵਿਚ ਹੀ ਕਹੀ ਹੋਵੇ ਪਰ ਪਰ ਮੇਰੇ ਅੰਦਰ ਪੂਰੀ ਤਰਾਂ ਘਰ ਕਰ ਗਈ । ਮੈ ਮਨ ਹੀ ਮਨ ਫੈਸਲਾ ਕਰ ਲਿਆ ਕਿ ਮੈ ਵੱਡਾ ਹੋ ਕੇ ਲੇਖਕ ਹੀ ਬਣਾਂਗਾਂ । ਅੱਠਵੀ ਜਮਾਤ ਵਿਚ ਪੜ੍ਹਦਿਆ ਹੀ ਮੈ ਪੱਕਾ ਇਰਦਾ ਧਾਰ ਲਿਆ ਕਿ ਸਕੂਲ ਦੇ ਜਿਹੜੇ ਸਾਥੀ ਅੱਜ ਮੇਰੀ ਸਰੀਰਕ ਕੰਮਜੋਰੀ ਕਾਰਨ ਮੇਰਾ ਮਜ਼ਾਕ ਉਡਾਉਂਦੇ ਹਨ ਇਕ ਦਿਨ ਲੇਖਕ ਬਣ ਕੇ ਮੈ ਉਹਨਾਂ ਨੂੰ ਦਸਾਂਗਾ ਕਿ ਮੇਰੀ ਵੀ ਕੋਈ ਹੋਂਦ ਹੈ ।
ਕੁਝ ਦਿਨ ਬਾਦ ਪੰਜਾਬੀ ਮਾਸਟਰ ਨੇ ਹੀ ਸਹਿਜ ਸੁਭਾਅ ਸਾਡੀ ਸਾਰੀ ਜਮਾਤ ਤੋਂ ਸਾਂਝੇ ਰੂਪ ਵਿਚ ਸੁਆਲ ਪੁੱਛ ਲਿਆ ਕਿ ਕਿਹੜਾ ਵਿਦਿਆਰਥੀ ਵੱਡਾ ਹੋ ਕੇ ਆਪਣੀ ਜਿੰਦਗੀ ਵਿਚ ਕੀ ਕਰਨਾ ਚਾਹੇਗਾ। ਮੇਰੇ ਕਿਸੇ ਜਮਾਤੀ ਨੇ ਡਾਕਟਰ ਜਾਂ ਇਜਨੀਅਰ ਬਨਣ ਦੀ ਇਛਾ ਪ੍ਰਗਟਾਈ ਤਾਂ ਕਿਸੇ ਨੇ ਸਫ਼ਲ ਕਿਸਾਨ ਬਨਣ ਦੀ। ਕੋਈ ਵਕੀਲ ਬਣ ਕੇ ਖੁਸ਼ ਸੀ ਤਾਂ ਕੋਈ ਫੌਜ ਦੀ ਨੌਕਰੀ ਕਰਨਾ ਚਾਹੁੰਦਾ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰੇ ਤਾਂ ਮੇਰੇ ਮਨ ਵਿਚ ਗਿਆਨੀ ਮਾਸਟਰ ਜੀ ਵੱਲੋਂ ਬਿਠਾਈ ਗੱਲ ਆਪਣੇ ਆਪ ਬਾਹਰ ਆ ਗਈ। ਜਦੋਂ ਮੈ ਐਲਾਣ ਕੀਤਾ ਕਿ ਮੈ ਵੱਡਾ ਹੋ ਕੇ ਲੇਖਕ ਜਾਂ ਫਿਲਾਸਫਰ ਹ ਬਣਾਂਗਾ ਤਾਂ ਉਹ ਜ਼ੋਰ ਦੀ ਹੱਸ ਪਏ। ਅਧਿਆਪਕ ਨੂੰ ਹੱਸਦਿਆਂ ਵੇਖ ਕੇ ਸਾਰੀ ਕਲਾਸ ਵਿਚ ਹੀ ਹੁੱਲੜ ਮੱਚ ਗਈ। ਪੰਜਾਬੀ ਵਿਸ਼ੇ ਵਿਚ ਹੁਸ਼ਿਆਰ ਹੋਣ ਕਾਰਣ ਮੈਂ ਗਿਆਨੀ ਮਾਸਟਰ ਦਾ ਖਾਸ ਚਹੇਤਾ ਸਾਂ। ਮੇਰੀ ਗੱਲ ਸੁਣ ਕੇ ਉਨਾਂ ਮੇਰੀ ਪਿੱਠ ਥਾਪੜੀ ਤਾਂ ਲੇਖਕ ਬਨਣ ਸਬੰਧੀ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ।
ਨੌਵੀਂ ਜਮਾਤ ਵਿਚ ਪ੍ਰਵੇਸ਼ ਕਰਨ ਤੇ ਮੈ ਆਪਣੇ ਆਪ ਨਾਲ ਕੀਤੇ ਵਾਅਦੇ ਅਨੁਸਾਰ ਤੁੱਕਬੰਦੀ ਕਰਨ ਲੱਗ ਪਿਆ ਸਾਂ। ਦੱਸਵੀ ਜਮਾਤ ਪਾਸ ਕਰਨ ਤੱਕ ਮੈਂ ਬਿਰਹੋਂ ਹੰਝੂ, ਹੌਂਕੇ ,ਹਾਵੇ , ਤੜਫ਼ ਤੇ ਵੱਸਲ ਵਿਛੋੜੇ ਦੇ ਹਾਣ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਲਿੱਖ ਲਈਆਂ ਸਨ । ਉਹ ਕਵਿਤਾਵਾਂ ਮੈ ਛਪਣ ਹਿਤ ਅਖਬਾਰਾਂ ਨੂੰ ਭੇਜਦਾ ਪਰ ਕਈ ਮਹੀਨੇ ਉਡੀਕਨ ਤੋਂ ਬਾਦ ਵੀ ਇਹ ਨਾ ਛਪਦੀਆਂ ਤਾਂ ਮੈ ਨਿਰਾਸ਼ ਜਿਹਾ ਹੋ ਜਾਂਦਾ। ਉਸ ਸਮੇ ਮੇਰੇ ਪਿੰਡ ਵਿਚ ਅਧਿਆਪਕ ਬਣ ਕੇ ਆਏ ਕਹਾਣੀਕਾਰ ਬੰਤ ਸਿੰਘ ਚੱਠਾ ਨੇ ਵੀ ਮੈਨੂੰ ਹੋਰ ਚੰਗਾ ਲਿੱਖਣ ਦਾ ਹੌਂਸਲਾ ਤੇ ਪ੍ਰੇਰਣਾ ਦਿੱਤੀ।
ਰੋਜ਼ੀ ਰੋਟੀ ਦਾ ਚੱਕਰ ਮੈਨੂੰ ਬੋਹਾ ਤੋਂ ਬਾਘੇ ਪੁਰਾਣੇ( ਮੋਗਾ) ਲੈ ਗਿਆ। ਕਾ: ਭੁਪਿੰਦਰ ਸਾਂਬਰ ਦੀ ਪ੍ਰੇਰਣਾ ਨਾਲ ਪਹਿਲੋਂ ਮੈਂ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣਿਆ ਤੇ ਫਿਰ ਫਿਰ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣ ਗਿਆ। ਇਸ ਤਰਾਂ ਬਹੁਤ ਸਾਰੇ ਪਾਰਟੀ ਸਮਰਥਕ ਲੇਖਕਾਂ ਤੇ ਸਾਹਿਤ ਚਿੰਤਕਾਂ ਦਾ ਸਾਥ ਵੀ ਮੈਨੂੰ ਮਿਲ ਗਿਆ। ਪਾਰਟੀ ਵੱਲੋਂ ਮਣਾਏ ਮਜਦੂਰ ਦਿਹਾੜੇ ਤੇ ਮੈ ਆਪਣੀ ਕਵਿਤਾ 'ਮਹਿਲ ਉਸਾਰੀ' ਪੜ੍ਹੀ ਤਾਂ ਕੁਝ ਕਾਮਰੇਡ ਲੇਖਕਾ ਨੇ ਮੈਨੂੰ ਇਹ ਸੁਝਾਅ ਸੁਦਿੱਤਾ ਕਿ ਮੈ ਇਹ ਕਵਿਤਾ ਛਪਣ 'ਨਵਾਂ ਜ਼ਮਾਨਾ' ਤੇ 'ਲੋਕ ਲਹਿਰ' ਅਖਬਾਰ ਨੂੰ ਭੇਜ ਦੇਵਾਂ। ਅਗਲੇ ਹੀ ਹਫਤੇ ਜਦੋਂ ਇਹ ਕਵਿਤਾ ਲੋਕ ਲਹਿਰ ਵਿਚ ਛੱਪ ਗਈ ਤਾਂ ਮੈ ਆਪਣੇ ਆਪ ਨੂੰ ਬਕਾਇਦਾਂ ਰੂਪ ਵਿਚ ਲੇਖਕ ਸਮਝਣਾ ਸ਼ੁਰੂ ਕਰ ਦਿੱਤਾ।
1980 ਦੇ ਨੇੜ ਤੇੜ ਅਸੀ ਕੁਝ ਲੇਖਕਾਂ ਨੇ ਮਿਲ ਕੇ ਸਾਹਿਤ ਸਭਾ ਬਾਘਾਪੁਰਾਣਾ ਦਾ ਗਠਨ ਕੀਤਾ। ਮੈ ਇਸ ਸਭਾ ਦਾ ਪਹਿਲਾ ਜਨਰਲ ਸਕੱਤਰ ਬਣਿਆ। ਮੇਰੀਆ ਸਾਹਿਤਕ ਰਚਨਾਵਾਂ ਵਿਚ ਪਰਪੱਕਤਾ ਲਿਆਉਣ ਲਈ ਸਾਹਿਤ ਸਭਾ ਬਾਘਾ ਪੁਰਾਣਾ ਦਾ ਬਹੁਤ ਯੋਗਦਾਨ ਹੈ। ਇਸ ਸਭਾ ਨਾਲ ਜੁੜਣ ਤੋਂ ਬਾਦ ਹੀ ਮੈਂ ਦੇਸ਼ੀ ਤੇ ਵਿਦੇਸ਼ੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ। ਉਸ ਵੇਲੇ 'ਪ੍ਰੀਤਲੜੀ' ਮੈਗਜ਼ੀਨ ਸਾਰੇ ਹੀ ਲੇਖਕਾਂ ਲਿੱਖਣ ਲਈ ਨੂੰ ਨਰੋਈ ਸੇਧ ਤੇ ਊਰਜ਼ਾ ਦੇਣ ਦਾ ਕਾਰਜ਼ ਕਰਦਾ ਸੀ। ਮੈਂ ਵੀ ਇਸ ਪਰਚੇ ਨਾਲ ਜੁੜ ਕੇ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ।
ਹੁਣ ਮੈਂ ਸੋਚਦਾ ਹਾਂ ਕਿ ਜੇ ਮੇਰਾ ਬਾਘਾ ਪੁਰਾਣਾ ਜਾਣ ਦਾ ਸਵੱਬ ਨਾ ਬਣਦਾ ਤਾਂ ਮੇਰੀ ਸ਼ਾਇਦ ਮੇਰੇ ਅੰਦਰ ਪੈਦਾ ਹੋਇਆ ਲੇਖਕ ਛੇਤੀ ਹੀ ਦਮ ਤੋੜ ਜਾਂਦਾ। ਬਾਘੇ ਪੁਰਾਣੇ ਰਹਿੰਦਿਆ ਮਾਰਕਸੀ ਚਿੰਤਕ ਕਾਮਰੇਡ ਸੁਰਜੀਤ ਗਿੱਲ ਤੋਂ ਪ੍ਰਾਪਤ ਸਾਹਿਤ ਦੇ ਸਿਧਾਂਤਕ ਪੱਖ ਦਾ ਗਿਆਨ ਹੁਣ ਤੱਕ ਮੇਰੀ ਅਗਵਾਈ ਕਰ ਰਿਹਾ ਹੈ। ਪੰਜਾਬੀ ਸਾਹਿਤ ਦੀ ਆਲੋਚਨਾ ਤੇ ਰੀਵੀਊਕਾਰੀ ਦੇ ਖੇਤਰ ਵਿਚ ਜੇ ਮੇਰਾ ਥੋੜਾ ਬਹੁਤ ਨਾਂ ਥਾਂ ਹੈ ਤਾਂ ਉਹ ਮੇਰੇ ਨਿਊ ਲਾਈਟ ਫੋਟੋ ਸਟੂਡੀੳ ਤੇ ਹੁੰਦੀਆਂ ਰਹੀਆਂ ਸਾਹਿਤਕ ਤੇ ਰਾਜਨੀਤਕ ਬਹਿਸਾਂ ਕਾਰਨ ਹੀ ਹੈ।
ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਚਪਨ ਦੀ ਹੀਣ ਭਾਵਨਾ ਨੂੰ ਸਾਰਥਕ ਤੇ ਸਮਾਜ ਉਪਯੋਗੀ ਦਿਸ਼ਾ ਮਿਲੀ । ਇਸ ਦਿਸ਼ਾ ਦੀ ਅਣਹੋਂਦ ਵਿਚ ਮੈਂ ਸਮਾਜ ਪ੍ਰਤੀ ਬਦਲਾ ਲਊ ਨੀਤੀ ਅਪਣਾ ਕੇ ਗਲਤ ਰਾਹਾਂ ਦਾ ਪਾਂਧੀ ਵੀ ਬਣ ਸਕਦਾ ਸਾਂ। ਮੈਨੂੰ ਸਾਹਿਤ ਦੇ ਖੇਤਰ ਨਾਲ ਜੋੜਣ ਵਾਲੇ ਗਿਆਨੀ ਅਮਰਜੀਤ ਸਿੰਘ ਦਾ ਮੈ ਆਪਣੇ ਮਾਂ ਬਾਪ ਦੀ ਤਰਾਂ ਹੀ ਸਤਿਕਾਰ ਕਰਦਾ ਹਾਂ।