ਵਕਤ ਦੀ ਕਦਰ (ਮਿੰਨੀ ਕਹਾਣੀ)

ਸੁਖਵਿੰਦਰ ਕੌਰ 'ਹਰਿਆਓ'   

Cell: +91 81464 47541
Address: ਹਰਿਆਓ
ਸੰਗਰੂਰ India
ਸੁਖਵਿੰਦਰ ਕੌਰ 'ਹਰਿਆਓ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਮਾਂ ਤੂੰ ਪਾਗਲ ਏ! ਇਸ ਵਕਤ ਮੇਰੇ ਕੋਲ ਵਕਤ ਨਹੀਂ ਤੇਰੇ ਨਾਲ ਗੱਲ ਕਰਨ ਦਾ। ਤੂੰ ਮੈਨੂੰ ਫੇਰ ਮਿਲੀ", ਪੁੱਤਰ ਨੇ ਅਚਾਨਕ ਦਫ਼ਤਰ ਵਿਚ ਆਈ ਮਾਂ ਨੂੰ ਦੇਖ ਕੇ ਕਿਹਾ।
"ਪੁੱਤਰ ਤੂੰ ਏਨਾ ਵੱਡਾ ਅਫ਼ਸਰ ਬਣ ਗਿਆ, ਮਾਪਿਆਂ ਤੋਂ ਵੀ ਵੱਡਾ", ਮਾਂ ਨੇ ਕਿਹਾ।
     "ਮਾਂ ਜਾਹ ਨਾ ਮੇਰੀ ਜਰੂਰੀ ਮੀਟਿੰਗ ਏ, ਤੁਹਾਨੂੰ ਲੋਕਾਂ ਨੂੰ ਵਕਤ ਦੀ ਕਦਰ ਦਾ ਪਤਾ ਹੀ ਨਹੀਂ ਮੇਰਾ ਮਿੰਟ-ਮਿੰਟ ਕੀਮਤੀ ਏ", ਪੁੱਤਰ ਗੁੱਸੇ ਨਾਲ ਲਾਲ ਪੀਲਾ ਹੋ ਗਿਆ।
     "ਪਰ ਪੁੱਤਰ ਤੇਰਾ ਬਾਪੂ……"। ਪੁੱਤਰ ਨੇ ਬਾਹੋਂ ਫੜ ਕੇ ਮਾਂ ਦੀ ਗੱਲ ਅਧੂਰੀ ਹੀ ਛਡਾ ਕੇ ਉਸ ਨੂੰ ਗੇਟ ਤੋਂ ਬਾਹਰ ਕਰ ਦਿੱਤਾ।
      "ਹਾਂ ਪੁੱਤ…ਸਾਨੂੰ ਕੀ ਪਤਾ ਏ ਵਕਤ ਦੀ ਕਦਰ ਜੇ…ਪਤਾ ਹੁੰਦਾ ਤਾਂ ਮੈਂ ਤੈਨੂੰ ਜੰਮਣ ਤੇ ਨੌ ਮਹੀਨੇ ਤੇ ਪਾਲਣ ਤੇ ਦਸ ਸਾਲ ਨੀਂਦ ਕਿਉ ਖਰਾਬ ਕਰਦੀ, ਤੇਰੇ ਪਿੱਛੇ ਰੋ ਕੇ ਅੱਖਾਂ ਕਿਉ ਗਾਲਦੀ ਤੈਨੂੰ ਨੌਕਰੀ ਤੇ ਲਵਾਉਣ ਲਈ ਪੜ੍ਹਾਉਣ ਲਈ ਤੇਰਾ ਬਾਪੂ ਪੱਚੀ ਸਾਲ ਕਿਉ ਸਰਦਾਰਾਂ ਕੋਲੇ ਆਪਣੇ…ਆਪ ਨੂੰ ਗਹਿਣੇ ਰੱਖਦਾ ਹਾਂ…ਪੁੱਤ ਸੱਚ ਕਿਹਾ ਤੈ ਸਾਨੂੰ ਤਾਂ ਵਕਤ ਦੀ ਕਦਰ ਦਾ ਸਾਰੀ ਜ਼ਿੰਦਗੀ ਪਤਾ ਹੀ ਨਈ ਲੱਗਿਆ…", ਮਾਂ ਆਪਣੇ ਆਪ ਨਾਲ ਗੱਲਾਂ ਕਰਦੀ ਤੁਰੀ ਜਾ ਰਹੀ ਸੀ।