Amoxicillin Over the Counter
buy amoxicillin for dogs uk
hanfcartuning.de buy amoxicillin for dogs uk
pregnancy termination in manila
buy abortion pill
ਬਰੈਂਪਟਨ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟ'ੋ ਦੀ ਮਾਸਿਕ ਮੀਟਿੰਗ 27 ਦਿਸੰਬਰ, 2014 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਦੀ ਗ਼ੈਰਹਾਜ਼ਰੀ ਵਿੱਚ ਵਿੱਤ ਸੰਚਾਲਕ ਗੁਰਜਿੰਦਰ ਸੰਘੇੜਾ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਸਾਬਕਾ ਸੰਚਾਲਕ ਕੁਲਵਿੰਦਰ ਖਹਿਰਾ ਨੂੰ ਅੱਜ ਦੀ ਕਾਰਵਾਈ ਸੰਭਾਲਣ ਲਈ ਕਿਹਾ। ਉਨ੍ਹਾਂ ਨੇ ਨਾਮਵਰ ਕਵੀ ਪ੍ਰੀਤਮ ਸਿੰਘ ਧੰਜਲ ਨੂੰ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਏ ਡਾਕਟਰ ਨਾਹਰ ਸਿੰਘ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।
ਕੁਲਵਿੰਦਰ ਖਹਿਰਾ ਨੇ ਪੰਜਾਬੀ ਦੇ ਸਾਹਿਤਕਾਰ ਤ੍ਰਿਲੋਚਨ ਸਿੰਘ ਗਿੱਲ ਦੇ ਅਕਾਲ ਚਲਾਣਾ ਕਰ ਜਾਣ ਤੇ ਅਫ਼ਸੋਸ ਪ੍ਰਗਟ ਕੀਤਾ, ਉਨ੍ਹਾਂ ਦੇ ਸਾਹਿਤ ਅਤੇ ਪੰਜਾਬੀ ਭਾਸ਼ਾ ਵਿੱਚ ਯੋਗਦਾਨ ਦੀ ਗੱਲ ਕੀਤੀ ਅਤੇ ਦੱਸਿਆ ਕਿ ਗਿੱਲ ਦੇ ਸਾਹਿਤਿਕ ਸਫ਼ਰ ਬਾਰੇ ਬ੍ਰਜਿੰਦਰ ਗੁਲਾਟੀ ਗੱਲ ਕਰੇਗੀ।
ਬ੍ਰਜਿੰਦਰ ਗੁਲਾਟੀ ਨੇ ਸਾਲ 2014 ਦੇ ਖ਼ਤਮ ਹੋਣ ਅਤੇ ਨਵੇਂ ਸਾਲ ਦੀ ਕਾਮਨਾ ਕਰਦਿਆਂ ਨਵੇਂ ਜੀਵਨ ਦੀ ਆਮਦ ਅਤੇ ਬੀਤ ਚੁੱਕੇ ਸਾਲ ਵਾਂਗ ਵਿਛੜ ਗਏ ਤ੍ਰਿਲੋਚਨ ਸਿੰਘ ਗਿੱਲ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਉਨ੍ਹਾਂ ਦੇ ਸਾਹਿਤਿਕ ਸਫ਼ਰ ਨੂੰ ਸਾਂਝਾ ਕੀਤਾ। ਜੀਵਨ ਚੱਕਰ ਨੂੰ ਦਿਨ ਰਾਤ ਵਾਂਗ ਦੱਸਦਿਆਂ ਗਿੱਲ ਨੇ ਕਿਹਾ ਸੀ -
ਦਿਨ ਛਿਪਦਾ ਹੈ, ਜਿਵੇਂ ਕਿਸੇ ਨੂੰ ਕਹੇ 'ਮੇਰੀ ਚਿੰਤਾ ਨਾ ਕਰੋ'
ਕਲ੍ਹ ਇੱਕ ਦਿਨ ਹੋਰ ਆਵੇਗਾ, ਨਵੀਂ ਆਸ਼ਾ, ਨਵੀਂ ਉਮੀਦ ਲੈ ਕੇ
ਤ੍ਰਿਲੋਚਨ ਸਿੰਘ ਗਿੱਲ ਦਾ ਜਨਮ 1935 ਵਿੱਚ ਹੋਇਆ। ਹੈੱਡਮਾਸਟਰ ਕਰਤਾਰ ਸਿੰਘ ਦੇ ਘਰ ਵਾਲੇ ਪੜ੍ਹੇ ਲਿਖੇ ਮਾਹੌਲ ਵਿੱਚ ਪੈਦਾ ਹੋਏ ਤ੍ਰਿਲੋਚਨ ਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਪੰਜਾਬੀ ਅਤੇ ਇਤਿਹਾਸ ਵਿੱਚ ਐਮ.ਏ. ਅਤੇ ਐੱਮ ਐੱਡ ਕੀਤੀ। ਉਹ ਉਰਦੂ, ਫ਼ਾਰਸੀ, ਪੰਜਾਬੀ, ਹਿੰਦੀ ਅਤੇ ਇੰਗਲਿਸ਼ ਦੇ ਨਾਲ ਹੀ ਸੰਸਕ੍ਰਿਤ, ਰਸ਼ੀਅਨ ਅਤੇ ਫਰੈਂਚ, ਅੱਠ ਜ਼ੁਬਾਨਾਂ ਜਾਣਦੇ ਸਨ। ਨੌਜਵਾਨ ਤ੍ਰਿਲੋਚਨ ਦੀ ਪਹਿਲੀ ਕਹਾਣੀ, ਪਹਿਲੀ ਕਵਿਤਾ ਅਤੇ ਪਹਿਲਾ ਨਾਟਕ 'ਨਵੀਂ ਵਿਦਿਆ' (ਸੌ ਤੋਂ ਵੱਧ ਜਗ੍ਹਾ ਖੇਡਿਆ ਗਿਆ) ਪੰਦਰਾਂ ਸਾਲ ਦੀ ਉਮਰ ਤੱਕ ਛਪ ਚੁੱਕੇ ਸਨ ਅਤੇ 1951 ਵਿੱਚ ਪਹਿਲਾ ਕਾਵਿ-ਸੰਗ੍ਰਹਿ ਪ੍ਰੀਤ ਨਗਰ ਤੋਂ ਛਪਿਆ। ਬੜੀ ਖੋਜ ਮਗਰੋਂ ਨਾਟਕ 'ਅਸ਼ੋਕ' ਅਤੇ ਨਾਵਲ 'ਕਾਲਿੰਗਾ ਦੀ ਫਤਿਹ ਲਿਖੇ। 'ਅਸ਼ੋਕ' ਨਾਟਕ ਗਿੱਲ ਜੀ ਦੇ 60 ਸਾਲਾਂ ਦੇ ਸਾਹਿਤਿਕ ਸਫ਼ਰ ਦਾ ਮੀਲ-ਪੱਥਰ ਬਣ ਗਿਆ ਅਤੇ ਬਹੁਤ ਪਸੰਦ ਕੀਤਾ ਗਿਆ ਜਿਸ ਦਾ ਅਨੁਵਾਦ ਹਿੰਦੀ ਅਤੇ ਇੰਗਲਿਸ਼ ਵਿੱਚ ਵੀ ਛਪਿਆ। 'ਅਸ਼ੋਕ ਦੇ ਸ਼ਿਲਾਲੇਖ' ਨਾਂ ਦੀ ਕਿਤਾਬ ਵੀ ਲਿਖੀ। 1962 ਵਿੱਚ ਭਾਰਤੀ ਭਵਨ ਨੇ ਬੇਸਿਕ ਟਰੇਨਿੰਗ ਦੇ ਵਿਦਿਆਰਥੀਆਂ ਲਈ 'ਭਾਰਤੀ ਆਜ਼ਾਦੀ ਲਹਿਰ ਦਾ ਇਤਿਹਾਸ' ਲਿਖਣ ਲਈ ਗਿੱਲ ਨੂੰ ਕਿਹਾ। ਡੇਢ ਮਹੀਨਾ ਦਿਨ ਰਾਤ ਦੀ ਅਣਥੱਕ ਮਿਹਨਤ ਅਤੇ ਭੱਜ ਦੌੜ ਤੋਂ ਬਾਅਦ, 300 ਸਫ਼ੇ ਦੀ ਇਹ ਕਿਤਾਬ ਪੂਰੀ ਹੋਈ ਅਤੇ ਸਾਰੇ ਪੂਰਬੀ ਪੰਜਾਬ ਵਿੱਚ ਬਤੌਰ ਟੈਕਸਟ ਬੁੱਕ ਲੱਗੀ। ਬਾਅਦ ਵਿੱਚ ਇਹੀ ਹਿੰਦੀ ਵਿੱਚ ਵੀ ਛਪੀ। ਕੈਨੇਡਾ ਅਤੇ ਸਾਊਥ ਏਸ਼ੀਆ ਬਾਰੇ ਹੋਰ ਕਿਤਾਬਾਂ ਵੀ ਛਪੀਆਂ। ਕੁਝ ਕਿਤਾਬਾਂ ਦਾ ਸ਼ਾਹਮੁਖੀ ਵਿੱਚ ਵੀ ਅਨੁਵਾਦ ਹੋਇਆ।
ਗਿੱਲ ਜੀ ਨੇ 1953 ਤੋਂ 1985 ਤੱਕ 'ਅੱਧਾ ਚੱਕਰ' ਵਰਗੇ ਸੱਤ ਸਫ਼ਰਨਾਮੇ ਲਿਖੇ। ਡਾਕਟਰ ਆਤਮ ਹਮਰਾਹੀ ਨੇ ਉਨ੍ਹਾਂ ਨੂੰ ਪ੍ਰਵਾਸੀ ਸਫ਼ਰਨਾਮੇ ਦਾ ਮੋਢੀ ਰਚਾਨਾਕਾਰ ਦੱਸਿਆ। 1968 ਵਿੱਚ ਕੈਨੇਡਾ ਆ ਕੇ ਗਿੱਲ ਜੀ ਟੀਚਿੰਗ ਦਾ ਕੋਰਸ ਕਰ ਕੇ ਸਕੂਲਾਂ ਵਿੱਚ ਪੰਜਾਬੀ ਅਤੇ ਇੰਗਲਿਸ਼ ਪੜ੍ਹਾਉਣ ਲੱਗ ਪਏ। ਨਾਲ ਹੀ ਹੈਵਲਾਕ ਪ੍ਰੈੱਸ ਖਰੀਦ ਕੇ ਪੰਜਾਬੀ, ਹਿੰਦੀ, ਉਰਦੂ ਅਤੇ ਇੰਗਲਿਸ਼ ਵਿੱਚ ਪਰਚੇ ਕੱਢਣੇ ਸ਼ੁਰੂ ਕੀਤੇ।
1968 ਵਿੱਚ ਕੈਨੇਡਾ ਆਉਣ ਤੋਂ ਪਹਿਲਾਂ, ਦਿੱਲੀ ਦੇ 150 ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਲਈ ਜਦੋਜਹਿਦ ਕੀਤੀ। ਗਿਆਨੀ ਜ਼ੈਲ ਸਿੰਘ ਨੂੰ ਮਿਲ ਕੇ ਹਰਿਆਣਾ ਅਤੇ ਹਿਮਾਚਲ ਵਿੱਚ ਪੰਜਾਬੀ ਨੂੰ ਦੂਜਾ ਸਥਾਨ ਦੇਣ ਬਾਰੇ ਗੱਲ ਕੀਤੀ। ਕੈਨੇਡਾ ਆ ਕੇ, ਇੱਥੋਂ ਦੇ ਪ੍ਰਾਈਮ ਮਨਿਸਟਰ ਟਰੂਡੋ ਨੂੰ ਮਿਲ ਇੰਗਲਿਸ਼, ਫਰੈਂਚ ਤੋਂ ਇਲਾਵਾ ਹੋਰ ਭਾਸ਼ਾਵਾਂ ਦੀ ਬਰਾਬਰੀ ਬਾਰੇ ਵਿਚਾਰ ਵਟਾਂਦਰਾ ਕੀਤਾ। ਬਰੈਂਪਟਨ ਨੂੰ ਆਪਣਾ ਘਰ ਬਣਾਉਣ ਤੋਂ ਬਾਅਦ ਗਿੱਲ ਜੀ ਨੇ ਘਰਾਂ ਵਿੱਚ ਜਾ ਕੇ ਫਾਰਮ ਸਾਈਨ ਕਰਵਾਏ ਅਤੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਲਈ ਅਣਥੱਕ ਮਿਹਨਤ ਕੀਤੀ।
ਉਨ੍ਹਾਂ ਸਿਰਫ਼ ਮਲਟੀਕਲਚਰਲ ਮੈਗਜ਼ੀਨ ਹੀ ਨਹੀਂ ਕੱਢਿਆ, ਬੱਚਿਆਂ ਲਈ ਦਿਲਚਸਪ ਅੰਦਾਜ਼ ਵਿੱਚ ਲਿਖੀਆਂ ਸਿੱਖਿਆ ਭਰਪੂਰ ਕਹਾਣੀਆਂ, ਰੰਗਦਾਰ ਚਿੱਤਰਾਂ ਸਮੇਤ ਛੋਟੀਆਂ ਛੋਟੀਆਂ ਕਿਤਾਬਾਂ ਦੁਨੀਆਂ ਦੀਆਂ 22 ਤੋਂ ਵੀ ਵੱਧ ਜ਼ੁਬਾਨਾਂ ਵਿੱਚ ਖ਼ੁਦ ਛਾਪੀਆਂ।
ਗਿੱਲ ਸਾਹਿਬ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜਨੂੰਨ ਦੀ ਹੱਦ ਤੱਕ ਮੋਹ ਸੀ। ਉਹ ਹਰ ਵਕਤ ਪੰਜਾਬੀ ਅਤੇ ਪੁਰਾਣੇ ਪੰਜ-ਆਬ ਦੀ ਗੱਲ ਕਰਦੇ ਰਹਿੰਦੇ। ਪੰਜਾਬ ਦੀ ਵਾਰ ਵਿੱਚ ਉਨ੍ਹਾਂ ਲਿਖਿਆ -
ਮੈਂ ਪੰਜਾਬ ਨੂੰ, ਪੰਜ-ਆਬ ਤੱਕਣਾ ਚਾਹਨਾਂ;
ਸੁਪਨਿਆਂ 'ਚ ਗੁਆਚੇ ਪੰਜਾਬ ਨੂੰ, ਧਰਮ ਦੇ ਦਬਾਏ ਪੰਜਾਬ ਨੂੰ
ਪੰਜਾਂ ਪਾਣੀਆਂ ਦੇ ਦੇਸ਼, ਜਮਨਾ ਤੋਂ ਪੀਰ ਪੰਜਾਲ ਤੱਕ!
ਦੇਸ ਪ੍ਰਦੇਸ ਤੋਂ ਆਉਣ ਵਾਲੇ ਸਾਹਿਤਕਾਰ ਜਿਵੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਉਨ੍ਹਾਂ ਕੋਲ ਆ ਕੇ ਠਹਿਰਦੇ। ਉਨ੍ਹਾਂ ਨੇ ਪੱਛਮੀ ਪੰਜਾਬ ਦੇ ਉਮਰ ਗ਼ਨੀ ਨਾਲ ਮਿਲ ਕੇ ਵੀ 'ਪੰਧ' ਨਾਂ ਦੀ ਕਿਤਾਬ ਛਾਪੀ।
ਬ੍ਰਜਿੰਦਰ ਦੇ ਇਸ ਵਿਸਥਾਰਪੂਰਵਕ ਲੇਖ ਨੇ ਵਿੱਛੜ ਚੁੱਕੇ ਤ੍ਰਿਲੋਚਨ ਗਿੱਲ ਜੀ ਨਾਲ ਕਈਆਂ ਦੀ ਜਾਣ ਪਛਾਣ ਕਰਵਾ ਦਿੱਤੀ।
ਗੁਰਜਿੰਦਰ ਸੰਘੇੜਾ ਨੇ ਸਾਡੇ ਕਾਫ਼ਲੇ ਦੇ ਮੋਢੀਆਂ ਵਿੱਚੋਂ, ਉਂਕਾਰਪ੍ਰੀਤ ਦਾ ਤ੍ਰਿਲੋਚਨ ਗਿੱਲ ਜੀ ਬਾਰੇ ਭੇਜਿਆ ਸੁਨੇਹਾ ਪੜ੍ਹਿਆ - "ਗਿੱਲ ਪੰਜਾਬੀ ਭਾਈਚਾਰੇ ਦੇ ਮੋਢੀਆਂ ਵਿੱਚੋਂ ਸਨ ਅਤੇ ਉਨ੍ਹਾਂ ਦਾ ਘਰ ਨਵੇਂ ਪਰਵਾਸੀਆਂ ਲਈ ਮਸ਼ਹੂਰ ਠਾਹਰ ਸੀ। ਪੰਜਾਬੀ ਭਾਸ਼ਾ, ਬੋਲੀ ਅਤੇ ਸਾਹਿਤ ਨਾਲ ਉਹਨਾਂ ਦਾ ਅੰਤਾਂ ਦਾ ਮੋਹ ਸੀ। ਜਦੋਂ ਕੰਪਿਊਟਰ ਆਮ ਨਹੀਂ ਸੀ, ਉਸ ਵਕਤ ਗਿੱਲ ਜੀ ਟਾਈਪਰਾਈਟਰ ਨਾਲ ਪੰਜਾਬੀ ਦੇ ਕਾਇਦੇ ਟਾਈਪ ਕਰਦੇ ਅਤੇ ਜਾਣਕਾਰੀ ਦਾ ਲੰਗਰ ਲਾਈ ਰੱਖਦੇ। ਟਰਾਂਟੋ ਦੇ ਆਸ ਪਾਸ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੇ ਯਤਨਾਂ ਨੂੰ ਪੰਜਾਬੀ ਹਮੇਸ਼ਾਂ ਯਾਦ ਰੱਖਣਗੇ"।
ਮਸ਼ਹੂਰ ਨਾਟਕਕਾਰ ਹਰਚਰਨ ਸਿੰਘ ਦੇ ਬੇਟੇ ਅਮਰਜੀਤ ਬਨਵੈਤ ਨੇ ਦੱਸਿਆ ਕਿ ਗਿੱਲ ਜੀ ਬੱਚਿਆਂ ਦੇ ਕੈਂਪਾਂ ਵਕਤ ਵੀ ਹਾਜ਼ਿਰ ਰਹਿੰਦੇ ਤੇ ਮਦਦ ਕਰਦੇ ਹੁੰਦੇ ਸਨ।
ਕੁਲਵਿੰਦਰ ਖਹਿਰਾ ਨੇ ਡਾਕਟਰ ਨਾਹਰ ਸਿੰਘ ਨੂੰ ਪੰਜਾਬੀ ਭਾਸ਼ਾ ਵਿੱਚ ਉਨ੍ਹਾਂ ਦੇ ਆਪਣੇ ਯੋਗਦਾਨ ਬਾਰੇ ਦੱਸਣ ਲਈ ਕਿਹਾ।
ਨਾਹਰ ਸਿੰਘ ਜੀ ਨੇ ਪੰਜਾਬੀ ਸਭਿਆਚਾਰ, ਲੋਕ ਧਾਰਾ, ਕਲਚਰ ਸਬੰਧੀ ਕੀਤੀ ਆਪਣੀ ਖੋਜ ਬਾਰੇ ਦੱਸਿਆ। ਉਨ੍ਹਾਂ ਮਾਲਵੇ ਦੇ ਲੋਕ ਸਾਹਿਤ 'ਤੇ ਕੰਮ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਬਾਰੇ ਇਕੱਠੇ ਕੀਤੇ ਲੋਕ-ਗੀਤ ਸੱਤ ਕਿਤਾਬਾਂ ਵਿੱਚ ਦਰਜ ਕੀਤੇ। ਇੱਕ ਆਮ ਬੰਦੇ ਦੀ ਸਿਰਜਣ ਸੋਚ; ਕੁੜੀਆਂ ਦੀਆਂ ਬੋਲੀਆਂ; ਵਿਆਹ ਤੋਂ ਪਹਿਲਾਂ ਗਾਏ ਜਾਣ ਵਾਲੇ ਅਤੇ ਕੀਰਨੇ ਪਾਉਂਦੀਆਂ ਔਰਤਾਂ ਦੇ ਬੋਲ; ਜੰਗ ਵਕਤ ਦੇ ਫੌਜੀਆਂ ਅਤੇ ਹਾਲੀਆਂ ਦੇ ਗੀਤ; ਸੱਸ/ਨੂੰਹ, ਨਨਾਣ/ਭਰਜਾਈ ਦੇ ਟਕਰਾਅ ਵਾਲੇ ਅਣਸੁਖਾਵੇਂ ਮਾਹੌਲ ਨੂੰ ਦਰਸਾਉਂਦੇ ਗੀਤ; ਹਾਕਮ ਅਤੇ ਅਧੀਨ ਲੋਕਾਂ ਬਾਰੇ, ਆਪਸੀ ਸੁਆਲ ਜੁਆਬਾਂ ਦੇ ਬੋਲ। ਨਾਹਰ ਜੀ ਦੱਸਦੇ ਹਨ ਕਿ ਉਨ੍ਹਾਂ ਦੀ ਲੋਕ ਸਾਹਿਤ ਬਾਰੇ ਵਿਆਖਿਆ ਹੀ ਬਦਲ ਗਈ। ਪੰਜਾਬ ਦਾ ਸੰਗੀਤ ਭਾਵੇਂ ਜੋਸ਼ੀਲਾ ਹੈ ਪਰ ਉਸ ਅੰਦਰ ਔਰਤ ਦੀ ਵੈਣਕਿਤਾ ਦੀ ਕਹਾਣੀ ਪਈ ਹੈ।
ਕਵਿਤਾ ਦੇ ਦੌਰ ਦੀ ਸ਼ੁਰੂਆਤ ਮਕਸੂਦ ਚੌਧਰੀ ਦੀ ਕਵਿਤਾ 'ਮਿਲੇ ਉਧਾਰੇ ਸਾਹਵਾਂ ਦਾ ਇਤਬਾਰ ਕੀ ਕਰਨਾ' ਨਾਲ ਹੋਈ। ਜਰਨੈਲ ਸਿੰਘ ਬੁੱਟਰ ਦੀ ਕਵਿਤਾ ਸੀ 'ਉਨ੍ਹਾਂ ਹੱਥਾਂ ਦੀ ਮਹਿੰਦੀ ਮੁਕਾਈ ਹੋਈ ਸੀ... ਅਸੀਂ ਭੁਲੇਖਾ ਖਾ ਬੈਠੇ', ਜਗਦੀਸ਼ ਚੋਪੜਾ ਦੀ ਕਵਿਤਾ 'ਭਿੰਨ ਭਿੰਨ ਰੰਗਾਂ ਦੀ ਸਿਆਹੀ, ਵਿਸ਼ਰਾਮ ਚਿੰਨ੍ਹ ਬਣਦੀ ਗਈ' ਅਤੇ ਜੋਗਿੰਦਰ ਅਣਖੀਲਾ ਨੇ ਇੱਕ ਧਰਤੀ ਦੀ ਗੱਲ ਕੀਤੀ '...ਉੱਪਰ ਮੁਲਕ ਦਿੱਤੇ ਤੇਰੇ ਮੇਰੇ ਨੇ'। ਪੰਕਜ ਸ਼ਰਮਾ ਨੇ ਕਿਹਾ, ਇਨਕਲਾਬ ਆਂਦਾ ਹੈ... ਜ਼ਿੰਦਗੀ 'ਚ ਕਈ ਵਾਰ ਆਂਦਾ ਹੈ'। ਹਰਜੀਤ ਵਿਰਦੀ ਨੇ ਹੇਰਾ ਫੇਰੀ ਕਰਨ ਵਾਲਿਆਂ ਨੂੰ ਤਿੱਤਰ ਦੇ ਰੂਪ ਵਿੱਚ ਦਰਸਾਇਆ। ਗੁਰਦਾਸ ਮਿਨਹਾਸ ਨੇ ਸੰਤਾਂ ਦੇ ਵਤੀਰੇ 'ਤੇ ਹਾਸ-ਵਿਅੰਗ ਕੀਤਾ। ਬਲਰਾਜ ਧਾਲੀਵਾਲ ਨੇ ਕਿਹਾ 'ਅੱਜ਼.. ਪਿਆਰ ਕਿੱਥੇ ਰਹਿ ਗਿਆ'। ਪਰਮਜੀਤ ਦਿਓਲ ਨੇ ਔਰਤ ਦੇ ਤਕੜੇ ਮਨੋ-ਬਲ ਦੀ ਗੱਲ ਕੀਤੀ 'ਲੜਖੜਾਉਂਦੇ ਪੈਰਾਂ ਦੀ ਜ਼ੰਜੀਰ ਲਾਹੁਣਾ ਮੇਰਾ ਕਰਮ ਹੈ'। ਜਗਮੋਹਨ ਸੰਘਾ ਦੀ ਕਵਿਤਾ ਸੀ 'ਆਓ, ਅੱਜ ਦੇ ਦਿਨ ਨੂੰ ਸੁਆਰ ਲਈਏ'। ਹਰਮੋਹਨ ਛਿੱਬੜ ਨੇ ਹਾਸ-ਵਿਅੰਗ ਰਾਹੀਂ ਦਲੇਰੀ ਦੀ ਗੱਲ ਕੀਤੀ ਅਤੇ ਮਾਹੌਲ ਨੂੰ ਨਵਾਂ ਮੋੜ ਦਿੱਤਾ। ਨਿਲੇਸ਼ ਨੇ ਪਬਲਿਕ ਸਪੀਕਿੰਗ ਦੀ ਗੱਲ ਕੀਤੀ। ਜਤਿੰਦਰ ਰੰਧਾਵਾ ਨੇ ਜਾਂਦੇ ਸਾਲ ਨੂੰ ਕਿਹਾ 'ਜਾਹ ਵੇ... ਹੁਣ ਨਾ ਕੋਈ ਭੈਅ ਹੋਵੇ ਤੇ ਨਾ ਹੋਵੇ ਮਾਰਾਮਾਰੀ'।
ਜਸਵਿੰਦਰ ਸੰਧੂ ਨੇ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਦੀ ਗੱਲ ਕੀਤੀ। ਉਨ੍ਹਾਂ ਕਿਹਾ ਜਿੰਨੀਆਂ ਧੁਨੀਆਂ ਪੰਜਾਬੀ ਵਿੱਚ ਹਨ, ਓਨੀਆਂ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ।
ਪ੍ਰੀਤਮ ਧੰਜਲ ਨੇ ਦੱਸਿਆ ਕਿ ਉਹ 1969 ਵਿੱਚ ਤ੍ਰਿਲੋਚਨ ਗਿੱਲ ਜੀ ਨੂੰ ਮਿਲੇ ਸਨ ਅਤੇ ਉਨ੍ਹਾਂ ਦੀ ਫ਼ਰਾਖ਼ਦਿਲੀ ਵੀ ਦੇਖੀ। ਉਨ੍ਹਾਂ ਨੇ ਗੁਜ਼ਰ ਗਏ ਮਾਪਿਆਂ ਬਾਰੇ ਕਵਿਤਾ ਕਹੀ 'ਇੱਕ ਪਿਆਰ ਪੁਰਾਣਾ ਯਾਦ ਆਇਆ, ਲੋ ਗ਼ੁਜ਼ਰਾ ਜ਼ਮਾਨਾ ਯਾਦ ਆਇਆ' ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ।
ਹੁਣ ਵਾਰੀ ਆਈ ਇਕਬਾਲ ਬਰਾੜ ਜੀ ਦੀ ਜਿਨ੍ਹਾਂ ਨੇ ਆਪਣੇ ਸੁਰੀਲੇ ਸੁਰਾਂ ਅਤੇ ਮਿੱਠੀ ਆਵਾਜ਼ ਵਿੱਚ ਗੀਤ ਗਾ ਕੇ ਮਾਹੌਲ ਵਿੱਚ ਅਲੱਗ ਹੀ ਰੰਗ ਬਿਖੇਰ ਦਿੱਤਾ।
ਅਖੀਰ, ਡਾਕਟਰ ਨਾਹਰ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿੱਚ ਕੈਨੇਡਾ ਵਿੱਚ ਹੋ ਰਹੀਆਂ ਸਾਹਿਤਿਕ ਸਰਗਰਮੀਆਂ ਦੀ ਸ਼ਲਾਘਾ ਕੀਤੀ ਕਿ ਐਨੀ ਸਖ਼ਤ ਮਿਹਨਤ ਕਰਦੇ ਹੋਏ ਲੋਕ ਆਪਣੀ ਭਾਸ਼ਾ ਲਈ ਸਿਰਜਣਾ ਕਰ ਕੇ ਭਾਰਤ ਵਿਚਲੇ ਲੋਕਾਂ ਨਾਲੋਂ ਵੀ ਵੱਡਾ ਉਪਰਾਲਾ ਕਰ ਰਹੇ ਹਨ। ਇਸ ਨਾਲ ਮੀਟਿੰਗ ਬਰਖ਼ਾਸਤ ਹੋਈ।
ਇਨ੍ਹਾਂ ਬੁਲਾਰਿਆਂ ਤੋਂ ਇਲਾਵਾ, ਸੁਰਜਨ ਸਿੰਘ ਜ਼ਿਰਵੀ, ਸੁਦਾਗਰ ਬਰਾੜ ਲੰਡੇ, ਰਛਪਾਲ ਕੌਰ ਗਿੱਲ, ਅਮਰਜੀਤ ਮਿਨਹਾਸ, ਮਨਮੋਹਣ ਗੁਲਾਟੀ, ਜਸਵਿੰਦਰ ਸੰਘਾ, ਬਲਜੀਤ ਧਾਲੀਵਾਲ, ਲਵੀਨ ਗਿੱਲ, ਸੁਰਿੰਦਰ ਗਿੱਲ, ਹਰਜੀਤ ਬੇਦੀ ਵੀ ਸ਼ਾਮਿਲ ਹੋਏ। ਚਾਹ ਪਾਣੀ ਦਾ ਇੰਤਜ਼ਾਮ ਵੀ ਚੰਗਾ ਸੀ।
ਬ੍ਰਜਿੰਦਰ ਗੁਲਾਟੀ