ਗੋਰੀਏ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੋਰੀਏ ,ਨੀ ਪਾਣੀ ਲਹਿੰਦੇ ਨੂੰ ਵਗਦਾ ਏ…....
ਮੱਥੇ ਉੱਤੇ ਟਿੱਕਾ ਤੇਰੇ, ਚੰਨ ਵਾਂਗੂੰ ਫਬਦਾ ਏ।

ਗੋਰੀਏ, ਨੀ,ਤੂੰ ਰੂਹ ਹੈ, ਮਹੁੱਬਤਾਂ ਦੀ………...
ਤਾਕਤ ਰੱਬੀ ਜਿਵੇ, ਕਿਸੇ ਸ਼ਾਇਰ ਦੇ ਸ਼ਬਦਾਂ ਦੀ

ਗੋਰੀਏ, ਨੀ ਛੱਲੇ ਹੱਥਾਂ ਵਿੱਚ ਪਾ ਲਏ ਨੇ…........
ਰਾਤਾਂ ਦੀ ਨੀਂਦਰਾ ਗਈ, ਰੋਗ ਇਸ਼ਕੇ ਦੇ ਲਾ ਲਏ ਨੇ

ਗੋਰੀਏ, ਨੀ ਤੂੰ ਜੱਟੀ ਏ ਪੰਜਾਬ ਦੀ……………
ਸ਼ਹਿਦ ਨਾਲੋਂ ਮਿੱਠੀਏ ਨੀ,  ਤੁੰ ਖੁਸ਼ਬੂ  ਹੈ ਆਬ ਦੀ

ਗੋਰੀਏ , ਨੀ ਤੇਰੇ ਨੈਣਾਂ ਵਿੱਚ ਡੁੱਬ ਜਾਈਏ…..........
ਬਣ ਭੱਖੜਾ ਟੱਬਿਆਂ ਦਾ, ਤੇਰੇ ਪੈਰਾਂ ਵਿੱਚ ਖੁੰਭ ਜਾਈਏ

ਗੋਰੀਏ , ਨੀ ਤੂੰ ਤਾਂ ਫੁੱਲ ਹੈਂ ਗੁਲਾਬੇ ਦਾ….............
ਨੈਣਾਂ ਵਿੱਚੋਂ ਚੜ੍ਹਦਾ ਜਾਵੇ,ਸਾਨੂੰ ਨਸ਼ਾ ਨੀ ਸ਼ਰਾਬੇ ਦਾ

ਗੋਰੀਏ ,ਨੀ ਤੇਰੇ ਨੈਣਾਂ ਵਿੱਚ ਚਮਕਾਂ ਨੇ…...........
ਇੱਕ ਸਾਡੇ ਪਿਆਰ ਲਈ, ਤੈਂ ਸਹਿ ਲਈਆਂ ਛਮਕਾਂ ਨੇ