ਮੇਰੇ ਜ਼ਖਮਾਂ ਤੇ ਧਰ ਰਿਹਾ ਫਹੇ ਮੈਨੂੰ ਟਿਕਾਵਣ ਵਾਸਤੇ
ਲਾ ਰਿਹਾ ਉਧਰ ਲੜੀਆਂ ਨੇਤਾ ਨੂੰ ਲੁਭਾਵਣ ਵਾਸਤੇ
ਚੋਰ ਨਾਲ ਵੀ ਯਾਰੀ ਤੇ ਯਾਰੀ ਮੁਦੱਈ ਨਾਲ ਵੀ ਹੈ ਖੇਲ ਰਿਹਾ ਹੈ ਉਹ ਖੇਲ ਦੋਹਾਂ ਨੂੰ ਹਰਾਵਣ ਵਾਸਤੇ
ਮੈਂਨੂੰ ਕਹਿ ਰਿਹਾ ਉਹ ਕਿ ਚੋਰ ਬਖਸ਼ੇ ਨਹੀਂ ਜਾਣਗੇ
ਉਧਰ ਲਾ ਰਿਹਾ ਹੈ ਜੋਰ ਉਹ ਪੈੜਾਂ ਮਿਟਾਵਣ ਵਾਸਤੇ
ਕਤਲ ਦੀ ਸ਼ਾਜਸ ਘੜਣ ਵਾਲਾ ਵੀ ਉਹੀ ਇਨਸਾਨ ਹੈ
ਦੇ ਰਿਹਾ ਜੋ ਮੋਢਾ ਮੂਹਰੇ ਅਰਥੀ ਉਠਾਵਣ ਵਾਸਤੇ
ਆਫਤ ਦੇ ਮਾਰਿਆਂ ਨੂੰ ਉਂਝ ਉਹ ਸਰਕਾਰੀ ਕੰਬਲ ਵੰਡਦਾ
ਅਸਲ ਵਿੱਚ ਸੰਦੇਸ਼ ਦਿੰਦਾ ਚੋਣਾਂ ਜਿਤਾਵਣ ਵਾਸਤੇ
ਆਦਮੀ ਦੇ ਅੰਦਰ ਨੂੰ ਸਮਝਣਾ ਕੋਈ ਅਸਾਨ ਖੇਲ ਨਹੀਂ
ਅਕਲ ਨੂੰ ਜਗਾਉਣਾ ਪੈਂਦਾ ਖੇਲ ਸਮਝਾਵਣ ਵਾਸਤੇ
ਉਚੇ ਅਸਮਾਨ ਤੇ ਉਡਦਾ ਬਾਸੀ ਬੰਦਾ ਕਦੀ ਨਹੀ ਸੋਚਦਾ
ਕਿ ਮਿਲਣੀ ਦੋ ਗਜ਼ ਜਮੀਨ ਇਥੇ ਕਬਰ ਬਣਾਵਣ ਵਾਸਤੇ