ਗਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨ੍ਹੇਰਿਆਂ  ਦੀ  ਕੈਦ  ‘ਚੋਂ  ਤੂੰ ਬਾਹਰ ਵੀ ਤੇ ਆ ਜ਼ਰਾ I
ਰੌਸ਼ਨੀ   ਤੇ  ਹੌਸਲੇ  ਦੇ   ਗੀਤ  ਵੀ   ਤੂੰ  ਗਾ ਜ਼ਰਾ I
 
ਆਪਣੇ  ਹੀ  ਆਪ  ਤੋਂ  ਕਿਓਂ   ਹੋ ਗਿਆ  ਏਂ  ਦੂਰ ਤੂੰ,
ਬਾਲ  ਦੀਵੇ   ਸੋਚ   ਦੇ  ਤੂੰ  ਰੂਹ  ਵੀ  ਰੁਸ਼ਨਾ ਜ਼ਰਾ I
 
ਔਕੜਾਂ  ਦਰ  ਔਕੜਾ  ਹੀ  ਆਉਂਦੀਆਂ  ਨੇ ਸਾਹਮਣੇ,
ਕੈਦ   ਕੀਤਾ   ਹੌਂਸਲਾ   ਆਜ਼ਾਦ  ਤੂੰ  ਕਰਵਾ  ਜ਼ਰਾ I
 
ਹੰਝੂਆਂ  ਦੇ  ਮੋਤੀਆਂ  ਨੂੰ   ਇਸ  ਤਰਾਂ  ਨਾ  ਰੋਲ  ਤੂੰ,
ਜੀਵੇ   ਹੋਰਾਂ  ਵਾਸਤੇ  ਇਨਸਾਨ  ਤੂੰ  ਅਖਵਾ ਜ਼ਰਾ I
 
ਰਾਤ  ਦਾ  ਹੁਣ  ਡਰ ਨਹੀਂ ਜੇਕਰ  ਮਿਸ਼ਾਲਾਂ  ਕੋਲ  ਨੇ,
ਕਰ  ਕੇ ਜ਼ੇਰਾ  ਬਾਲ ਲੈ  ਤੇ  ਰਸਤੇ  ਤੂੰ ਰੁਸ਼ਨਾ ਜ਼ਰਾ I
 
ਰੋਜ ਜੀ ਕੇ ਮਰ  ਰਿਹਾ ਕਿਓਂ  ਬਣ ਗਿਆ ਸ਼ਮਸ਼ਾਨ ਤੂੰ,
ਜਿੰਦਗੀ ਸੰਗਰਾਮ ਹੈ ਤੂੰ ਜਿੱਤ ਨੂੰ ਗਲ੍ਹ ਫਿਰ ਲਾ ਜ਼ਰਾ I
 
ਜਿੰਦਗੀ ਵਿਚ  ਵਿਚਰਨਾ ਅਸੀਂ ਔਕੜਾਂ ਤੋਂ ਸਿਖ ਲਿਆ,
ਠੋਕਰਾਂ  ਤੋ  ਸਿਖ  ਲਿਆ  ਗਿਰ ਕੇ ਕਿਵੇਂ ਖੜਨਾ ਜ਼ਰਾ I