ਅੱਖਾਂ ਅੰਦਰ ਵੜੀਆਂ ਨੇ,
ਫ਼ਿਕਰਾਂ ਅੰਦਰ ਸੜੀਆਂ ਨੇ,
ਸਿਰ ਪਈਆਂ ਬੜੀਆਂ ਨੇ,
ਕੀ ਦੱਸਾਂ ਹੋਰ ਯਾਰੋ।
ਜਿੰਨਾ ਹੁੰਦਾ ਕਰਦਾ ਹਾਂ,
ਨਾ ਹਾਂ ਕੰਮ ਚੋਰ ਯਾਰੋ।
ਠੱਗੀ ਸਾਥੋਂ ਮਾਰ ਨਾ ਹੁੰਦੀ,
ਦੁਨੀਆਂ ਸਾਰੀ ਚਾਰ ਨਾ ਹੁੰਦੀ,
ਮਾੜੀ ਸਾਥੋਂ ਕਾਰ ਨਾ ਹੁੰਦੀ,
ਕੀ ਕਰਾਂ ਦੱਸੋ ਗ਼ੋਰ ਯਾਰੋ।
ਜਿੰਨਾ ਹੁੰਦਾ ਕਰਦਾ ਹਾਂ,
ਨਾ ਹਾਂ ਕੰਮ ਚੋਰ ਯਾਰੋ।
ਕੋਲ ਕਿਤਾਬਾਂ ਮੇਰੇ ਨੇ,
ਲੈ ਗਏ ਯਾਰ ਬਥੇਰੇ ਨੇ,
ਕਰਦੇ ਦੂਰ ਹਨੇਰੇ ਨੇ,
ਆਸ ਦੀ ਲਿਸ਼ਕੋਰ ਯਾਰੋ।
ਜਿੰਨਾ ਹੁੰਦਾ ਕਰਦਾ ਹਾਂ,
ਨਹੀਂ ਹਾਂ ਕੰਮ ਚੋਰ ਯਾਰੋ।
ਆਏ ਗਾਹਕ ਤਾਂ ਗੱਲ ਚੰਗੀ,
ਨਾ ਆਏ ਤਾਂ ਸਹਿੰਦੀ ਤੰਗੀ,
ਨਾ ਉਧਾਰ ਕਿਸੇ ਤੋਂ ਮੰਗੀ,
ਨਾ ਮੰਗਿਆ ਕੁਝ ਹੋਰ ਯਾਰੋ।
ਜਿੰਨਾ ਹੁੰਦਾ ਕਰਦਾ ਹਾਂ,
ਨਹੀਂ ਹਾਂ ਕੰਮ ਚੋਰ ਯਾਰੋ।
ਲੈਣਾ ਚਾਹਾਂ ਲੈਪਟਾਪ ਕੋਈ,
ਨਾ ਚਾਹਾਂ ਸਾਰਾ ਦਿਨ ਰੋਈ,
ਕਰ ਮਿਹਨਤ ਪਾ ਲਾਂ ਸੋਈ,
"ਸੰਗਰੂਰਵੀ"ਚਾਹੇ ਨਾ ਕਰਨਾ ਬੋਰ ਯਾਰੋ।
ਜਿੰਨਾ ਹੁੰਦਾ ਕਰਦਾ ਹਾਂ,
ਨਹੀਂ ਹਾਂ ਕੰਮ ਚੋਰ ਯਾਰੋ।