ਕਿਸ਼ਨ ਅੱਜ ਫਿਰ ਆਪਣੇ ਆਪ ਨੂੰ ਖਾਲੀ-ਖਾਲੀ ਮਹਿਸੂਸ ਕਰ ਰਿਹਾ ਸੀ । ਜ਼ਿੰਦਗੀ ਵਿਚ ਉਸ ਨੇ ਕਾਫੀ ਉਤਾਰ ਚੜਾਅ ਵੇਖੇ । ਉਸ ਨੇ ਕਾਫੀ ਕੁਝ ਹਾਸਲ ਕੀਤਾ ਤੇ ਗਵਾਇਆ । ਛੋਟੀ ਉਮਰ ਵਿਚ ਕਿਸ਼ਨ ਕਾਫੀ ਮਿਹਨਤੀ ਸੀ, ਪੜਾਈ ਭਾਵੇਂ ਉਸ ਨੇ ਗਿਆਰਵੀਂ ਤੱਕ ਹੀ ਕੀਤੀ । ਭਰਾਵਾਂ ਵਿਚ ਸੱਭ ਨਾਲੋਂ ਵੱਡਾ, ਦੋਵੇਂ ਭੈਣਾਂ ਵੱਡੀਆਂ, ਪਿਉ ਵੀ ਕਾਫੀ ਮਿਹਨਤੀ ਤੇ ਨਿੱਜੀ ਮਕਾਨ । ਪੜ੍ਹਾਈ ਖਤਮ ਕਰਨ ਦੇ ਬਾਅਦ ਉਸ ਨੇ ਦਸਤਕਾਰੀ ਦਾ ਕੰਮ ਸਿੱਖ ਲਿਆ । ਕਿਸ਼ਨ ਦੀ ਕੰਮ ਵਿਚ ਕਾਫੀ ਦਿਲਚਸਪੀ ਮਾਲਕ ਤਾਂ ਕਿਸ਼ਨ ਦੀ ਤਰੀਫ ਕਰਦਾ ਨਹੀਂ ਸੀ ਥੱਕਦਾ । ਹੋਰ ਕਾਰੀਗਰ ਕਿਸ਼ਨ ਤੋਂ ਈਰਖਾ ਕਰਦੇ, ਕਿਸ਼ਨ ਨੂੰ ਸਭ ਪਤਾ ਸੀ । ਕਿਸ਼ਨ ਬਗੈਰ ਕਿਸੇ ਦੀ ਪਰਵਾਹ ਕੀਤੇ ਆਪਣੀ ਮੰਜ਼ਲ ਵੱਲ ਵੱਧਦਾ ਗਿਆ । ਹੋਲੀ-ਹੋਲੀ ਕਿਸ਼ਨ ਦੀ ਤਰੱਕੀ ਹੁੰਦੀ ਗਈ ਅੱਜ ਹੋਰ, ਕੱਲ ਹੋਰ । ਉਸਤਾਦ ਕੰਮ ਛੱਡ ਗਿਆ । ਉਸਤਾਦ ਦੀ ਥਾਂ ਕਿਸ਼ਨ ਫੋਰਮੈਨ ਬਣ ਗਿਆ । ਕਿਸ਼ਨ ਕੰਮ ਵਿਚ ਆਲਰਾਉਂਡਰ ਸੀ । ਕਿਸੇ ਪਾਸੇ ਤੋਂ ਵੀ ਕੰਮ ਫਸਦਾ ਤਾਂ ਕਿਸ਼ਨ ਕੱਢ ਦੇਂਦਾ । ਕਿਸ਼ਨ ਦੀ ਤਰੱਕੀ ਦੇਖ ਕੇ ਉਸਤਾਦ ਕਾਫੀ ਖੁਸ਼ ਸੀ । ਅਚਾਨਕ ਹੀ ਫੈਕਟਰੀ ਦੇ ਮਾਲਕ ਨੂੰ ਹਾਟ ਅਟੈਕ ਹੋਇਆ ਤੇ ਉਸ ਅਟੈਕ ਨਾਲ ਉਸ ਦੀ ਮੌਤ ਹੋ ਗਈ । ਅੱਜ ਹੋਰ ਕੱਲ ਹੋਰ ਫੈਕਟਰੀ ਦੀ ਹਾਲਤ ਬਦਲਦੀ ਗਈ ਕਿਉਂਕਿ ਫੈਕਟਰੀ ਮੁੰਡਿਆਂ ਦੇ ਹੱਥ ਵਿਚ ਆ ਗਈ । ਆਪਸੀ ਲੜਾਈ ਕਾਰਨ ਫੈਕਟਰੀ ਬੰਦ ਕਰਨੀ ਪਈ । ਆਖੀਰ ਕਿਸ਼ਨ ਨੇ ਉਸਤਾਦ ਨਾਲ ਗੱਲ ਕੀਤੀ ।
"ਉਸਤਾਦ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਫੈਕਟਰੀ ਬੰਦ ਹੋ ਗਈ ਹੈ ਤੇ ਤੁਹਾਡੀ ਕੀ ਸਲਾਹ ਹੈ ਕੀ ਕੀਤਾ ਜਾਵੇ…..?"
"ਕਰਨਾ ਕੀ ਹੈ ? ਪੁੱਤ ਕੰਮ ਹੀ ਕਰਨਾ ਹੈ, ਇਹੋ ਕੰਮ ਕਰਾਂਗੇ ਹੋਰ ਕੀ । ਉਸਤਾਦ ਨੇ ਹੱਸ ਕੇ ਜਵਾਬ ਦਿੱਤਾ ।"
"ਉਸਤਾਦ ਜੀ ਤਾਂ ਬੱਸ ਹੱਦ ਕਰਦੇ ਹੋ, ਕੰਮ ਤਾਂ ਇਹੋ ਹੀ ਕਰਨਾ ਹੈ ਪਰ ਕਿਵੇਂ ਕਰਨਾ ਹੈ…..?"
"ਕਿਸ਼ਨ ਪੁੱਤਰ ਮੇਰੇ ਹਿਸਾਬ ਨਾਲ ਫੈਕਟਰੀ ਵਿਚ ਨੌਕਰੀ ਕਰਨ ਨਾਲੋਂ ਠੇਕੇਦਾਰੀ ਕਰ ਲੈ । ਕੰਮ ਤੈਂਨੂੰ ਮੈਂ ਦਵਾ ਦਿੰਦਾ ਹਾਂ । ਬੰਦੇ ਵੀ ਮੈਂ ਤੈਨੂੰ ਦੇ ਦੇਵਾਂਗਾ ਕੰਮ ਤਾਂ ਤੈਨੂੰ ਸਭ ਕਰਨਾ ਆaੁਂਦਾ ਹੀ ਹੈ । ਬਾਹਰ ਨਿਕਲਣ ਨਾਲ ਦੁਨੀਆਂ ਦਾ ਵੀ ਪਤਾ ਲੱਗਦਾ ਹੈ, ਤੈਨੂੰ ਫੈਕਟਰੀ ਦੇ ਅੰਦਰ ਦੁਨੀਆਂ ਦਾ ਕੀ ਪਤਾ ਲੱਗਣਾ ? ਕੱਲ ਨੂੰ ਤੂੰ ਆਪਣਾ ਕੰੰਮ ਵੀ ਕਰਨਾ ਹੈ ਇੱਥੇ ਹੀ ਨਾ ਥੋੜੀ ਬੈਠੇ ਰਹਿਣਾ ਹੈ…..।"
"ਗੱਲ ਤਾਂ ਤੁਹਾਡੀ ਠੀਕ ਹੈ । ਜਿਵੇਂ ਤੁਹਾਡੀ ਮਰਜ਼ੀ ਨਾਲੇ ਤੁਸੀਂ ਮੈਨੂੰ ਸਹੀ ਸਲਾਹ ਦੇਵੋਗੇ । ਮਾਂ-ਪਿਉ ਨਾਲੋਂ ਵੱਧ ਪਿਆਰ ਹੈ ਅਤੇ ਇੱਜ਼ਤ ਕਰਦਾ ਹੈ । ਤੁਸੀਂ ਹੀ ਮੈਨੂੰ ਰੋਟੀ ਪਾਣੀ ਕਮਾਉਣ ਦੇ ਕਾਬਲ ਕਰ ਦਿੱਤਾ ਹੈ । ਤੁਹਾਡੀ ਮਿਹਰਬਾਨੀ ਨਾਲ ਹੁਣ ਮੈਂ ਭੁੱਖਾ ਨਹੀਂ ਮਰ ਸਕਦਾ……।"
"ਕਿਸ਼ਨ ਤੂੰ ਮੇਰਾ ਸ਼ਗਿਰਦ ਵੀ ਹੈ ਤੇ ਪੁੱਤਰ ਵੀ ਤੈਨੂੰ ਪਤਾ ਹੈ, ਮੇਰੀਆ ਦੋ ਧੀਆਂ ਹਨ ਤੇ ਪੁੱਤਰ ਕੋਈ ਨਹੀਂ ਪਰ ਪੁੱਤਰ ਦੀ ਕਮੀ ਮੈਨੂੰ ਤੂੰ ਪੂਰੀ ਕਰ ਦਿੱਤੀ ਹੈ । ਜਦ ਰੱਖੜੀ ਤੇ ਟਿੱਕੇ ਤੇ ਤੂੰ ਘਰ ਆਉਂਦਾ ਹੈ ਤਾਂ ਮੇਰਾ ਮਨ ਖੁਸ਼ ਹੋ ਜਾਂਦਾ ਹੈ । ਡੋਲੀ ਤੇ ਦੀਕਸ਼ਾ ਤਾਂ ਖੁਸ਼ੀ ਨਾਲ ਫੁਲੀਆਂ ਨਹੀਂ ਸਮਾਉਦੀਆਂ ਤੇ ਕਹਿੰਦੀਆਂ ਹਨ ਕਿਸ਼ਨ ਵੀਰ ਦੇ ਹੁੰਦਿਆਂ ਸਾਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ । ਤੇਰੀ ਮਾਂ ਵੀ ਤਾਂ ਤੇਰਾ ਹੀ ਰਸਤਾ ਵੇਖਦੀ ਰਹਿੰਦੀ ਹੈ । ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਤਾਂ ਤੂੰ ਜਾਣਦਾ ਹੀ ਹੈ । ਕਿਹੜਾ ਰਿਸ਼ਤੇਦਾਰ ਤੇਰੇ ਤੋਂ ਭੁੱਲਿਆ ਹੈ……।"
"ਉਸਤਾਦ ਜੀ ਉਹ ਗੱਲ ਤਾਂ ਸਭ ਠੀਕ ਹੈ ਇਹ ਸਭ ਦੱਸਣ ਦੀ ਤਾਂ ਕੋਈ ਲੋੜ ਨਹੀਂ। ਰਿਸ਼ਤੇ ਖੁਨ ਦੇ ਹੀ ਨਹੀਂ ਹੁੰਦੇ ਰਿਸ਼ਤੇ ਦਰਦ ਦੇ ਵੀ ਹੰਦੇ ਹਨ । ਪਰ ਅਸਲੀ ਗੱਲ ਤਾਂ ਤੁਸੀਂ ਭੁੱਲ ਹੀ ਗਏ ਹੋ ਕੰਮ ਦੀ ਗੱਲ ਕਰਦੇ ਸੀ । ਉਸਤਾਦ ਗੋਪਾਲ ਦਾਸ, ਪਿਆਰ ਨਾਲ ਕਿਸ਼ਨ ਦੇ ਚਪੇੜ ਮਾਰਦਾ ਹੋਇਆ ਬੋਲਿਆ, "ਉਏ ਮੂਰਖਾ ! ਇਹ ਜਜ਼ਬਾਤੀ ਗੱਲਾਂ ਫਜ਼ੂਲ ਸੀ ਜਿਹੜੀਆਂ ਮੈਂ ਤੇਰੇ ਨਾਲ ਪਹਿਲਾਂ ਕੀਤੀਆਂ ਇਹਨਾਂ ਦਾ ਕੋਈ ਮਤਲੱਬ ਨਹੀਂ । ਇਹ ਸਭ ਵੀ ਜ਼ਰੂਰੀ ਹੈ ਕਿਸ਼ਨ ਬੇਟਾ ! ਬਾਕੀ ਰਹੀ ਕੰੰਮ ਦੀ ਗੱਲ ਸਵੇਰੇ ਫੈਕਟਰੀ ਚੱਲਾਂਗੇ । ਇਹ ਸਾਰੀ ਗੱਲ ਪਹਿਲਾਂ ਕੀਤੀ, ਮੈਨੂੰ ਤੇਰੇ ਨਾਲੋਂ ਵੱਧ ਫ਼ਿਕਰ ਹੈ ਪੁੱਤ ! ਤੂੰ ਮੇਰੇ ਨਾਲੋਂ ਵੱਧ ਸਿਆਣਾ ਤਾਂ ਨਹੀਂ । ਮੈਂ ਤੇਰੇ ਨਾਲੋਂ ਵੱਧ ਦੁਨੀਆਂ ਦੇਖੀ ਹੈ, ਤੂੰ ਮੇਰਾ ਉਸਤਾਦ ਨਹੀਂ ਮੈਂ ਤੇਰਾ ਉਸਤਾਦ ਹਾਂ । ਬਾਕੀ ਕੰਮ ਦੀ ਗੱਲ ਬੰਦੇ ਸਭ ਤਿਆਰ ਹਨ, ਬੱਸ ਕੱਲ ਤੋਂ ਤੂੰ ਜਿੰਮੇਵਾਰੀ ਸਾਂਭਣੀ ਹੈ । ਇਹ ਸਭ ਗੱਲਾਂ ਗੋਪਾਲ ਦਾਸ ਨੇ ਹੱਸਦੇ-ਹੱਸਦੇ ਕਿਸ਼ਨ ਨਾਲ ਕੀਤੀਆਂ । ਪਰ ਕਿਸ਼ਨ ਕੁੱਝ ਨਹੀਂ ਬੋਲਿਆ ਬੱਸ ਪੈਰੀਂ ਪੈ ਗਿਆ । ਗੋਪਾਲ ਦਾਸ ਨੇ ਕਿਸ਼ਨ ਨੂੰ ਛਾਤੀ ਨਾਲ ਲੱਗ ਲਿਆ ।
"ਕਿਸ਼ਨ ਤੂੰ ਮੇਰਾ ਰੂਪ ਹੈ ਮੇਰੇ ਬਾਅਦ ਤੂੰ ਹੀ ਮੇਰੀ ਕਲਾ ਨੂੰ ਜਿੰਦਾ ਰੱਖਣਾ ਹੈ । ਲੋਕ ਪੁੱਤ ਕਿਉਂ ਮੰਗਦੇ ਹਨ ਤਾਂ ਜੋ ਉਹਨਾਂ ਦੀ ਪੀੜ੍ਹੀ ਚੱਲਦੀ ਰਹੇ, ਤੂੰ ਮੇਰਾ ਪੁੱਤ ਤਾਂ ਨਹੀਂ ਪਰ ਮੈਨੂੰ ਤੇਰੇ ਤੇ ਮਾਣ ਹੈ……।"
"ਗੋਪਾਲ ਦਾਸ ਨੇ ਮੰਗਤ ਰਾਮ ਨੂੰ ਕਿਹਾ ਬਨਰਸੀ ਦਾਸ ਦੀ ਕੁੜੀ ਹੈ ਸਭ ਨਾਲੋਂ ਛੋਟੀ । ਉਸ ਦੇ ਦੋ ਮੰਡੇ, ਪੰਜ ਕੁੜੀਆਂ ਹਨ ਬੰਦੇ ਘਰੋਂ ਚੰਗੇ ਹਨ ਨਾ ਬਹੁਤੇ ਅਮੀਰ ਤੇ ਨਾ ਬਹੁਤੇ ਗਰੀਬ । ਗਰੀਬ ਬੰਦਾ ਵੀ ਮਾੜਾ ਹੰਦਾ ਹੈ ਅਤੇ ਬਹੁਤਾ ਅਮੀਰ ਬੰਦਾ ਵੀ ਮਾੜਾ । ਸ਼ੀਲਾ ਕਾਫੀ ਸਿਆਣੀ ਤੇ ਸੁੰਦਰ ਦੱਸਵੀਂ ਤੱਕ ਪੜ੍ਹੀ ਹੈ । ਬਾਕੀ ਕੁੜੀਆਂ ਤਾਂ ਆਪਣੇ-ਆਪਣੇ ਘਰ ਸੁਖੀ ਹਨ । ਮੰਗਤ ਰਾਮ ਨੇ ਛੋਟੀ ਉਮਰ ਵਿਚ ਹੀ ਸਭ ਦਾ ਵਿਆਹ ਕਰ ਦਿੱਤਾ । ਉਹ ਕਾਫੀ ਜਿੰਮੇਵਾਰ ਹੈ, ਨਾਲੇ ਬੱਚੇ ਆਪਣੇ-ਆਪਣੇ ਘਰ ਚੰਗੇ ਲੱਗਦੇ ਹਨ । ਸ਼ੀਲਾ ਵੀ ਸੁੱਖ ਨਾਲ ੧੮ ਸਾਲ ਦੀ ਹੋ ਗਈ । ਆਪਣਾ ਕਿਸ਼ਨ ਵੀ ੨੦ ਕੁ ਸਾਲਾ ਦਾ ਹੈ । ਕਦ ਕਾਠ ਵੀ ਬਰਾਬਰ ਹੈ ਜੋੜੀ ਖੂਬ ਜੱਚੇਗੀ……।"
"ਗੋਪਾਲ ਦਾਸ ਜੀ ਤੁਹਾਡਾ ਸ਼ਗਿਰਦ ਤੁਹਾਡਾ ਪੁੱਤ ਵੀ ਹੈ, ਜਿਵੇਂ ਤੁਹਾਡੀ ਮਰਜ਼ੀ ਸੁੱਖ ਨਾਲ ਕੰਮ ਵੀ ਤਾਂ ਠੀਕ ਚੱਲ ਰਿਹਾ ਹੈ । ਤੁਹਾਡੀ ਮਦਦ ਨਾਲ ਪੰਜ ਫੈਕਟਰੀਆਂ ਦੀ ਠੇਕੇਦਾਰੀ ਚੱਲ ਰਹੀ ਹੈ ਕਿਸ਼ਨ ਦੀ । ਕਿਸ਼ਨ ਦਾ ਵਿਆਹ ਕਰਨ ਦੇ ਬਾਅਦ ਬਾਕੀ ਬੱਚਿਆਂ ਦੀ ਜਿੰਮੇਵਾਰੀ ਵੀ ਨਿਭਾਉਣੀ ਹੈ…..।"
"ਸ਼ੀਲਾ ਤੇ ਕਿਸ਼ਨ ਦਾ ਵਿਆਹ ਹੋ ਗਿਆ । ਸ਼ੀਲਾ ਕਾਫੀ ਸਿਆਣੀ ਤੇ ਮਿਲਣ ਸਾਰ ਕੁੜੀ ਨਿਕਲੀ । ਸ਼ੀਲਾ ਦੀ ਕਿਸਮਤ ਨਾਲ ਕਿਸ਼ਨ ਦਾ ਕੰਮ ਹੋਰ ਚਮਕਣ ਲੱਗ ਪਇਆ । ਪੁਰਾਣਾ ਮਕਾਨ ਹੋਣ ਕਰਕੇ ਛੱਤਾਂ ਤੋਂ ਮਿੱਟੀ ਕਿਰਦੀ । ਗੋਪਾਲ ਨੇ ਆਪਣੇ ਕੋਲੋਂ ਪੈਸੇ ਲੱਗਾ ਕੇ ਮਕਾਨ ਠੀਕ ਕਰਵਾਇਆ । ਸਮਾਂ ਆਪਣੀਆਂ ਚਾਲਾਂ-ਚੱਲਦਾ ਗਿਆ । ਕਿਸ਼ਨ ਤੇ ਵਿਕਰਮ ਕਦੀ ਇੱਕਠੇ ਕੰਮ ਕਰਦੇ ਸੀ । ਦੋਵਾਂ ਨੇ ਸਲਾਹ ਕਰਨ ਦੇ ਬਾਅਦ ਦੁਕਾਨ ਖੋਲ ਲਈ ਸਾਂਝੇ ਕੰਮ ਲਈ । ਦੁਕਾਨ ਤਾਂ ਚੰਗੀ ਚੱਲੀ ਪਰ ਅਚਾਲਕ ਕੰਮ ਖਰਾਬ ਹੋ ਗਿਆ । ਕਿਸ਼ਨ ਨੂੰ ਪਤਾ ਲੱਗਿਆ ਕਿ ਵਿਕਰਮ ਹੇਰਾ ਫੇਰੀ ਕਰਦਾ ਹੈ । ਕਿਸ਼ਨ ਨੂੰ ਗੁੱਸਾ ਆਇਆ ਉਸ ਨੇ ਵਿਕਰਮ ਨਾਲੋਂ ਭਾਈ ਵਾਲੀ ਖਤਮ ਕਰ ਦਿੱਤੀ । ਮੁੜ ਆਪਣਾ ਕੰਮ ਆਪਣੇ ਛੋਟੇ ਭਰਾ ਵਿਕਾਸ ਨਾਲ ਕੀਤਾ । ਵਿਕਾਸ ਖੂਬ ਪੜਿਆ ਲਿਖਿਆ ਭ.ਅ. ਤੱਕ । ਕੰਮ ਵਿਚ ਕਾਫੀ ਮਿਹਨਤੀ ਤੇ ਰੱਜ ਕੇ ਕੰਜੂਸ । ਕਿਸ਼ਨ ਦਾ ਕੰਮ ਹੋਲੀ-ਹੋਲੀ ਵੱਧ ਲੱਗ ਪਇਆ । ਪਹਿਲਾਂ ਤਾਂ ਛੋਟੀ ਜਿਹੀ ਦੁਕਾਨ ਸੀ ਹੁਣ ਦੁਕਾਨ ਨੇ ਫੈਕਟਰੀ ਦਾ ਰੂਪ ਧਾਰਨ ਕਰ ਲਿਆ । ਘਰ ਤੋਂ ਕੁੱਝ ਦੂਰ ਥਾਂ ਵੀ ਮਿਲ ਗਈ ਥਾਂ ਖੁਲੀ ਤੇ ਪੁਰਾਣੀ । ਥਾਂ ਨਿੱਜੀ ਮੰਦਰ ਦੀ ਸੀ । ਮਾਲਕ ਦੀ ਮਿਲੀ ਭਗਤ ਹੋਣ ਕਰਕੇ ਕਮਰਾ ਪਾ ਲਿਆ । ਬਿਜਲੀ ਦਾ ਮੀਟਰ ਵੀ ਕਿਸ਼ਨ ਦੇ ਨਾਮ ਤੇ ਲੱਗ ਗਿਆ । ਦਿਨੋਂ-ਦਿਨ ਕਿਸ਼ਨ ਤਰੱਕੀ ਦੀਆਂ ਬੁਲੰਦੀਆਂ ਤੇ ਚੜਦਾ ਗਿਆ । ਹੋਲੀ-ਹੋਲੀ ਸਭ ਭਰਾਵਾਂ ਦਾ ਵਿਆਹ ਹੋ ਗਿਆ । ਕਿਸ਼ਨ ਦੇ ਤਿੰਨ ਬੱਚੇ ਹੋਏ ਵੱਡੀ ਕੁੜੀ ਤੇ ਦੋ ਮੰਡੇ । ਕਿਸ਼ਨ ਦੀਆਂ ਭੈਣਾਂ ਦਾ ਵੀ ਵਿਆਹ ਹੋ ਗਿਆ । ਭਰਾ ਵੀ ਚੰਗੇ-ਚੰਗੇ ਘਰ ਵਿਚ ਵਿਆਹੇ ਗਏ । ਵਿਕਾਸ ਦੇ ਸੋਹਰੇ ਚੰਗੇ ਨਹੀਂ ਸੀ । ਜਨਾਨੀ ਨੇ ਵੀ ਵਿਕਾਸ ਨੂੰ ਖੂਬ ਪ੍ਰੇਸ਼ਾਨ ਕੀਤਾ ਤੇ ਘਰ ਵਿਚ ਅਕਸਰ ਕਲੇਸ਼ ਰਹਿੰਦਾ । ਅਸਲ ਵਿਚ ਵਿਕਾਸ ਦੀ ਜਨਾਨੀ ਉਸ ਨਾਲ ਰਹਿਣਾ ਨਹੀਂ ਸੀ ਚਾਹੁੰਦੀ । ਅੰਤ ਮਾਂ-ਪਿਉ ਤੇ ਕਿਸ਼ਨ ਦੀ ਮਿਹਨਤ ਸਦਕਾ ਵਿਕਾਸ ਦਾ ਤਲਾਕ ਹੋ ਗਿਆ । ਵਿਕਾਸ ਦਾ ਦੂਜਾ ਵਿਆਹ ਕਰ ਦਿੱਤਾ । ਜਨਾਨੀ ਉਹ ਵੀ ਇਹਨੀ ਚੰਗੀ ਨਹੀਂ ਸੀ ਹਾਂ ਪਰ ਪਹਿਲੀ ਨਾਲੋਂ ਜ਼ਰੂਰ ਚੰਗੀ ਸੀ । ਕਿਸ਼ਨ ਦੇ ਬਾਕੀ ਭਰਾ ਮਾਲ ਵੇਚਣ ਖ੍ਰੀਦਣ ਦਾ ਕੰਮ ਕਰਦੇ। ਸਭ ਦਾ ਕੰਮ ਵਧੀਆ ਤੇ ਗੁਜ਼ਾਰਾ ਸਭ ਚੰਗਾ ਹੋ ਰਿਹਾ ਸੀ । ਵਿਕਾਸ ਦੀ ਨੀਅਤ ਵਿਚ ਫਰਕ ਪੈਣ ਲੱਗ ਪਇਆ ਸੀ । ਮਾਂ-ਪਿਉ ਦਾ ਕੁੱਝ ਜਿਆਦਾ ਹੀ ਲਾਡਲਾ ਪੁੱਤ ਸੀ । ਕਿਸ਼ਨ ਵਿਚ ਗਰਮੀ ਤਾਂ ਸੀ ਪਰ ਮਾਂ-ਪਿਉ ਦੇ ਅੱਗੇ ਘੱਟ ਹੀ ਬੋਲਦਾ ਸੀ ਅਤੇ ਮਾਂ-ਪਿਉ ਦੀ ਬਹੁਤ ਇੱਜ਼ਤ ਕਰਦਾ । ਜੇ ਕਿਤੇ ਕੋਈ ਲੜਾਈ ਝਗੜਾ ਹੋ ਜਾਵੇ ਤਾਂ ਪਿੱਛੇ ਨਹੀਂ ਹੱਟਦਾ । ਪਰਿਵਾਰ ਵਿਚ ਜਿਵੇਂ ਮਰਜੀ ਸੀ ਪਰ ਕਿਸੇ ਕਿਸਮ ਦੀ ਭਰਾਵਾਂ ਵਿਚ ਮੁਸੀਬਤ ਆ ਜਾਵੇ ਤਾਂ ਕਿਸ਼ਨ ਡੱਟ ਕੇ ਆਪਣੇ ਪਰਿਵਾਰ ਦਾ ਸਾਥ ਦਿੰਦਾ ।"
"ਇਕ ਦਿਨ ਮੰਗਤ ਰਾਮ ਤੇ ਉਸ ਦੀ ਜਨਾਨੀ ਵਿਕਾਸ ਘਰ ਇਕੱਠੇ ਬੈਠੇ ਹੋਏ ਸਨ । ਵਿਕਾਸ ਆਪਣੀ ਗੱਲ ਕਰਦਾ ਕਹਿਣ ਲੱਗਾ । ਭਾਪਾ ਜੀ ਮੈਂ ਬਾਹਰ ਦਾ ਕੰਮ ਕਰਨਾ ਹੈ । ਫੈਕਟਰੀ ਦਾ ਨਹੀਂ ਕਰਨਾ । ਜੋ ਬਣਦਾ ਸਰਦਾ ਹੈ ਭਾਅ ਮੈਨੂੰ ਦੇ ਦੇਵੇ, ਮੈਂ ਅੱਗੇ ਤੋਂ ਫੈਕਟਰੀ ਦਾ ਕੰਮ ਨਹੀਂ ਕਰਨਾ….।"
"ਵੇਖ ਲੈ ਵਿਕਾਸ ਬਾਹਰ ਦੇ ਕੰਮ ਵਿਚ ਸੈੱਟ ਹੋਣਾ ਬਹੁਤ ਹੀ ਮੁਸ਼ਕਿਲ ਹੰਦਾ ਹੈ ਨਾਲੇ ਫਿਰ ਤੁਸੀਂ ਦੋਵੇਂ ਭਰਾ ਕੰਮ ਤਾਂ ਕਰ ਰਹੇ ਹੋ ਅਤੇ ਇਕੱਠੇ ਰਹਿਣ ਵਿਚ ਹੀ ਦੋਵਾਂ ਨੂੰ ਫਾਇਦਾ ਹੈ । ਫੈਕਟਰੀ ਵਿਚ ਘਰ ਦੇ ਦੋ ਬੰਦਿਆਂ ਦਾ ਹੋਣਾ ਜ਼ਰੂਰੀ ਹੈ । ਤੈਨੂੰ ਤੇ ਤੇਰੇ ਟੱਬਰ ਨੂੰ ਸੋਖੀ ਰੋਟੀ ਤਾਂ ਮਿਲ ਰਹੀ ਹੈ ਹੋਰ ਕੀ ਚਾਹੀਦਾ ਹੈ…..।"
"ਭਾਪਾ ਜੀ ਇਕੱਲੀ ਰੋਟੀ ਖਾਣ ਨਾਲ ਗੁਜ਼ਾਰਾ ਨਹੀਂ ਹੰਦਾ ਬੰਦੇ ਦੀਆਂ ਹੋਰ ਜ਼ਰੂਰਤਾਂ ਵੀ ਹੰਦੀਆਂ ਹਨ । ਬੈਂਕ ਬੈਲੰਸ ਦਾ ਹੋਣਾ ਵੀ ਜ਼ਰੂਰੀ ਹੈ । ਫੈਕਟਰੀ ਦੀ ਆਮਦਨ ਨਾਲ ਗੁਜ਼ਾਰਾ ਤਾਂ ਹੁੰਦਾ ਹੈ । ਮੁਕਦੀ ਗੱਲ ਮੈਂ ਫੈਕਟਰੀ ਵਿਚ ਕੰਮ ਨਹੀਂ ਕਰਨਾ……।"
"ਚੰਗਾ ਫਿਰ ਜਿਵੇਂ ਤੇਰੀ ਮਰਜ਼ੀ ਅੱਜ ਸ਼ਾਮੀ ਕਿਸ਼ਨ ਨਾਲ ਗੱਲ ਕਰਾਂਗੇ ਜੋ ਫੈਸਲਾ ਹੋਵੇਗਾ ਵੇਖਿਆ ਜਾਵੇਗਾ…..।"
"ਫੈਂਸਲਾ ਕਾਹਦਾ ਕਰਨਾ ਹੈ ਮੇਰੀ ਮਰਜ਼ੀ ਮੈਂ ਕੰਮ ਨਹੀਂ ਕਰਨਾ ਤੇ ਬੱਸ ਨਹੀਂ ਕਰਨਾ। ਇਸ ਵਿਚ ਜ਼ੋਰ ਜ਼ਬਰਦਸਤੀ ਕਾਹਦੀ…….।"
"ਗੱਲ ਤੂੰ ਸਮਝਦਾ ਕਿਉਂ ਨਹੀਂ ਅਸੀਂ ਕਦੋਂ ਤੇਰੇ ਨਾਲ ਜੋਰ ਜਬਰਦਸਤੀ ਕਰ ਰਹੇ ਹਾਂ, ਪਰ ਫੈਂਸਲਾ ਤਾਂ ਬੈਠ ਕੇ ਹੀ ਹੋਵੇਗਾ । ਕਿਸ਼ਨ ਦੀ ਗੱਲ ਤਾਂ ਸੁਣੇਗਾ । ਜੇ ਤੂੰ ਕੋਈ ਹੋਰ ਕੰਮ ਕਰਨਾ ਹੈ ਤੇਰੀ ਮਰਜ਼ੀ ਪਰ ਕਿਸੇ ਤਰੀਕੇ ਨਾਲ ਗੱਲ ਤਾਂ ਕਰਨੀ ਹੈ । ਅਕਸਰ ਤੁਸੀਂ ਦੋਵੇਂ ਭਰਾ ਹੋ । ਕੰਮ ਅਲੱਗ ਕਰਕੇ ਮੁੜ ਨਹੀਂ ਮਿਲਣਾ ਵਰਤਣਾ । ਕੰਮ ਵੀ ਤਰੀਕੇ ਨਾਲ ਛੱਡ ਹੰਦਾ ਹੈ…..।"
"ਮੈਂ ਕਦ ਕਹਿੰਦਾ ਹਾਂ ਮਿਲਣਾ-ਗਿਲਣਾ ਛੱਡ ਦੇਣਾ ਹੈ ਮੈਂ ਕੰਮ ਅਲੱਗ ਕਰ ਰਿਹਾ ਹਾਂ, ਭਰਾ ਨਾਲੋਂ ਅਲੱਗ ਨਹੀਂ ਹੋ ਰਿਹਾ…..।"
"ਤੇਰੀਆਂ ਗੱਲਾਂ ਤੋਂ ਤਾਂ ਇਵੇਂ ਹੀ ਲੱਗਦਾ ਹੈ ਕਿ ਹੱਦੋਂ ਵੱਧ ਕਾਹਲਾ ਹੈ ਜਿਵੇਂ ਤੈਂਨੂੰ ਬਹੁਤ ਘਾਟਾ ਪੈ ਗਿਆ ਹੋਵੇ…….।"
"ਚੰਗਾ ਤੁਸੀਂ ਜਿਵੇਂ ਮਰਜ਼ੀ ਸਮਝੋ ਮੈਂ ਹੋਰ ਕੰਮ ਕਰਨਾ ਤਾਂ ਤੁਹਾਨੂੰ ਕਾਹਦਾ ਇਤਰਾਜ਼ ? ਮੈਂ ਆਪਣਾ ਕੰਮ ਕਰਨਾ ਹੈ ਤਾਂ ਜੋਰ ਜਬਰਦਸਤੀ ਕਾਹਦੀ…….।"
"ਹੁਣ ਵਿਕਾਸ ਗੁੱਸੇ ਵਿਚ ਬੋਲਿਆ । ਮਾਂ ਬਾਪ ਨੇ ਵੀ ਮਹਿਸੂਸ ਕੀਤਾ ਕਿ ਸੱਚ ਹੀ ਵਿਕਾਸ ਕੋਈ ਹੋਰ ਕੰਮ ਕਰਨਾ ਚਾਹੁੰਦਾ ਹੈ । ਚੱਲੋਂ ਕਿਸ਼ਨ ਨਾਲ ਗੱਲ ਬਾਤ ਕਰਕੇ ਵੇਖ ਦੇ ਹਾਂ। ਰਾਤੀ ਕਿਸ਼ਨ ਆਇਆ, ਵਿਕਾਸ ਤੇ ਮਾਂ-ਪਿਉ ਬੈਠੇ ਹੋਏ ਸਨ । ਸਾਰੇ ਪਰਿਵਾਰ ਦੀਆਂ ਗੱਲਾਂ ਬਾਤਾਂ ਕਰਨ ਲੱਗੇ । ਕਿਸ਼ਨ ਦਾ ਪਿਉ ਗੱਲ ਸ਼ੁਰੂ ਕਰਦਾ ਹੋਇਆ ਬੋਲਿਆ ।"
"ਕਿਸ਼ਨ ਬੇਟਾ ਤੇਰੇ ਨਾਲ ਇਕ ਗੱਲ ਕਰਨੀ ਹੈ । ਅਗਰ ਤੈਨੂੰ ਕੋਈ ਇਤਰਾਜ ਨਾ ਹੋਵੇ ਤਾਂ……।"
"ਤੁਸੀਂ ਗੱਲ ਕਰੋ ਇਤਰਾਜ਼ ਕਾਹਦਾ ? ਨਾਲੇ ਫਿਰ ਗੱਲ ਸੁਣਨ ਦੇ ਬਾਅਦ ਹੀ ਪਤਾ ਲੱਗੇਗਾ…..।"
"ਗੱਲ ਪੁੱਤ ਵਿਕਾਸ ਬਾਰੇ ਹੈ । ਕਿਸ਼ਨ ਦੀ ਮਾਂ ਗੱਲ ਅੱਗੇ ਤੋਰਦੀ ਹੋਈ ਬੋਲੀ ।"
"ਅਸੀਂ ਇਕੱਠੇ ਰਹਿੰਦੇ ਹਾਂ । ਅਗਰ ਕੋਈ ਗੱਲ ਹੈ ਤਾਂ ਮੇਰੇ ਨਾਲ ਫੈਕਟਰੀ ਹੀ ਕਰ ਲਵੇ । ਤੁਹਾਡੀ ਸਿਫਾਰਸ਼ ਦੀ ਕੀ ਲੋੜ……।"
"ਪੁੱਤ ਤੇਰੇ ਨਾਲ ਗੱਲ ਕਰਨ ਤੋਂ ਝਿਜਕਦਾ ਹੈ……।"
"ਗੱਲ ਹੀ ਕੁੱਝ ਇਸ ਤਰਾਂ੍ਹ ਦੀ ਹੈ । ਕਿਸ਼ਨ ਦੀ ਮਾਂ ਪਿਆਰ ਨਾਲ ਬੋਲੀ । ਹਾਂ ਗੱਲ ਤਾਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਖਿਰ…..।"
"ਬੇਟਾ ਵਿਕਾਸ ਤੇਰੇ ਨਾਲੋਂ ਅਲੱਗ ਕੰਮ ਕਰਨਾ ਚਾਹੁੰਦਾ ਹੈ…….।"
"ਅਲੱਗ ਕਾਰੋਬਾਰ ਪਰ ਕਿਉਂ ? ਕਿਸ਼ਨ ਪ੍ਰੇਸ਼ਾਨ ਹੰਦਾ ਬੋਲਿਆ ।
"ਬੇਟਾ, ਵਿਕਾਸ ਇਹ ਕੰਮ ਕਰਨਾ ਹੀ ਨਹੀਂ ਚਾਹੁੰਦਾ । ਕੋਈ ਹੋਰ ਦੂਸਰਾ ਕੰਮ ਕਰਨਾ ਚਾਹੁੰਦਾ ਹੈ…….।"
"ਇਹ ਕੰਮ ਕਿਉਂ ਨਹੀਂ ਕਰਨਾ ਚਾਹੁੰਦਾ । ਇਸ ਕੰਮ ਵਿਚ ਕੀ ਮੁਸ਼ਕਲ ਹੈ ? ਇਨ੍ਹੇ ਸਾਲ ਲਗਾਏ । ਇਸ ਕੰਮ ਨੂੰ ਸਿੱਖਣ ਨੂੰ । ਹੋਰ ਕਿਹੜਾ ਕੰਮ ਕਰਨਾ ਚਾਹੁੰਦਾ ਹੈ । ਵਿਕਾਸ ਮੈਨੂੰ ਵੀ ਪਤਾ ਲੱਗੇ…….।"
"ਤੇਰੇ ਤੇ ਜਿੰਦਰ ਜੀਜੇ ਵਾਲਾ ਬਾਹਰਲਾ ਕੰਮ ਕਰਨਾ ਚਾਹੁੰਦਾ ਹੈ ਵਿਕਾਸ । ਪਿਉ ਗੱਲ ਸਾਫ਼ ਕਰਦਾ ਬੋਲਿਆ ।"
"ਤੁਹਾਡੀ ਸਲਾਹ ਤੇ ਪਹਿਲਾਂ ਹੀ ਸੀ, ਮੈਨੂੰ ਤਾਂ ਹੁਣੇ ਪਤਾ ਲੱਗਿਆ । ਮੈਨੂੰ ਨਹੀਂ ਪਤਾ ਮੇਰੇ ਨਾਲ ਔਖਾ-ਔਖਾ ਕਿਉਂ ਰਹਿੰਦਾ । ਭਾਪਾ ਜੀ ਮੈਂ ਵੀ ਦੁਨੀਆ ਵੇਖੀ ਹੈ । ਕੋਈ ਗੱਲ ਜ਼ਰੂਰ ਹੈ । ਪਰ ਇਹ ਪਤਾ ਨਹੀਂ ਸੀ ਕਿ ਇਹ ਗੱਲ ਹੈ…….।"
"ਭਾਅ ਜੀ, ਜੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤਾਂ ਫਿਰ ਕਰ ਦਿਉ ਕੰਮ ਅਲੱਗ ਇਸ ਵਿਚ ਤੁਹਾਨੂੰ ਕੀ ਇਤਰਾਜ……?"
"ਕੋਈ ਤਰੀਕਾ ਹੁੰਦਾ ਹੈ ਐਵੀਂ ਨਹੀਂ ਗੱਲ ਕੀਤੀ ਤਾਂ ਪੂਰੀ ਹੋ ਗਈ । ਮੈਨੂੰ ਸੋਚਣ ਲਈ ਸਮਾਂ ਚਾਹੀਦਾ ਹੈ । ਤੈਨੂੰ ਪਤਾ ਹੈ ਮਾਰਕਿਟ ਵਿਚ ਸੈਟਿੰਗ ਹੋਈ ਪਈ ਹੈ । ਕੰਮ ਤਾਂ ਵਰਕਸ਼ਾਪ ਵਿਚ ਚੱਲਣਾ ਹੈ । ਤੇਰਾ ਕੰਮ ਕੋਣ ਕਰੇਗਾ……? ਅਗਰ ਕੋਈ ਪੁੱਛੇਗਾ ਤਾਂ ਮੈਂ ਕੀ ਜਵਾਬ ਦਵਾਂਗਾ । ਲੋਕ ਤਾਂ ਇਹੋ ਕਹਿਣਗੇ ਕੀ ਭਰਾ ਨੇ ਭਰਾ ਨੂੰ ਕੰਮ ਵਿਚੋਂ ਕੱਢ ਦਿੱਤਾ…….।"
"ਵਿਕਾਸ ਨੂੰ ਗੁੱਸਾ ਛੇਤੀ ਆ ਜਾਂਦਾ ਹੈ । ਗੁੱਸਾ ਤਾਂ ਕਿਸ਼ਨ ਵਿਚ ਵੀ ਬਹੁੱਤ ਹੈ । ਪਰ ਉਹ ਸਭ ਥਾਂ ਕੁ ਥਾਂ ਵੇਲਾ ਕੁਵੇਲਾ ਵੇਖ ਲੈਂਦਾ ਹੈ । ਕਿਸ਼ਨ ਪੱਕਾ ਵਪਾਰੀ ਬਣ ਚੁੱਕਾ ਸੀ । ਫਾਇਦਾ ਨੁਕਸਾਨ ਸਭ ਵੇਖਣਾ ਸੀ । ਉਹ ਕਾਰੋਬਾਰ ਵਿਚ ਨੁਕਸਾਨ ਉਠਾਉਣ ਦੇ ਹੱਕ ਵਿਚ ਘੱਟ ਹੀ ਸੀ । ਲੇਕਿਨ ਉਸ ਨੂੰ ਰਿਸ਼ਤਿਆਂ ਦਾ ਮਾਣ ਸੀ । ਉਹ ਭੈਣ ਭਰਾ ਮਾਂ ਬਾਪ ਸਭ ਨੂੰ ਇੱਜ਼ਤ ਦਿੰਦਾ । ਰਿਸ਼ਤਿਆਂ ਦਾ ਮਾਣ ਰੱਖਣ ਵਿਚ ਕਦੀ ਵੀ ਪਿੱਛੇ ਨਹੀਂ ਹੱਟਦਾ । ਇਹ ਗੱਲ ਵੱਖਰੀ ਹੈ । ਕਿਸ਼ਨ ਦੇ ਮਾਂ-ਬਾਪ, ਭੈਣ-ਭਰਾ ਸਭ ਮੌਕਾ ਪ੍ਰਸਤ ਅਤੇ ਅਹਿਸਾਨ ਫਰਾਮੋਸ਼ । ਉਨ੍ਹਾਂ ਨੂੰ ਜ਼ਰੂਰਤ ਦੀ ਹੱਦ ਤੱਕ ਰਿਸ਼ਤਿਆਂ ਦਾ ਅਹਿਸਾਸ ਹੰਦਾ । ਮੌਕਾ ਨਿਕਲਣ ਤੇ ਤੂੰ ਕੋਣ ਤੇ ਮੈਂ ਕੋਣ । ਸ਼ਾਇਦ ਹੁਣ ਵੀ ਇਹ ਨੀਤੀ ਅਪਣਾ ਰਹੇ ਸਨ, ਘਰ ਵਾਲੇ ਕਿਸ਼ਨ ਦੇ ।"
"ਕਿਸੇ ਨੇ ਭਲਾ ਕੀ ਕਹਿਣਾ ਹੈ । ਕਿਸੇ ਨੂੰ ਕੀ ਇਤਰਾਜ ਕੰਮ ਤਾਂ ਅਸੀਂ ਕਰਨਾ, ਨਾਲੇ ਮੈਂ ਆਪਣਾ ਭਲਾ ਬੁਰਾ ਖੁਦ ਸੋਚ ਸਕਦਾ ਹਾਂ । ਆਪਣੀ ਜ਼ਿੰਦਗੀ ਬਾਰੇ ਸੋਚਣ ਅਤੇ ਕੁੱਝ ਕਰਨ ਦੇ ਹੱਕ ਹਨ ਮੇਰੇ ਕੋਲ । ਬੱਲੇ ਤੇਰੇ ਸ਼ੇਰ ਦੇ । ਕੀ ਮੈਂ ਤੇਰੇ ਬਾਰੇ ਨਹੀਂ ਸੋਚਦਾ ? ਆਪਣੇ ਬਾਰੇ ਹੀ ਸੋਚਦਾ ਹਾਂ । ਤੁਸੀਂ ਲੋਕੀ ਕਿਸੇ ਦੀ ਕੀਤੀ ਕਰਾਈ ਨੂੰ ਮਿੱਟੀ ਵਿਚ ਰੋਲ ਦਿੰਦੇ ਹੋ । ਕੋਈ ਇਨਸਾਨੀਅਤ ਵੀ ਹੈ ਤੁਹਾਡੇ ਦਿਲ ਵਿਚ………..।"
"ਕਿਸ਼ਨ ਪੁੱਤ ਗੱਲ ਨੂੰ ਵਧਾਉਣ ਦਾ ਕੀ ਫਾਇਦਾ । ਜਦ ਵਿਕਾਸ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ ਤਾਂ ਫਿਰ ਉਸ ਨਾਲ ਜਬਰਦਸਤੀ ਕਾਹਦੀ । ਨਾਲੇ ਫਿਰ ਲੋਕਾਂ ਨੇ ਕੀ ਕਹਿਣਾ ਹੰਦਾ ਹੈ । ਮੁੰਡੇ ਦਾ ਦਿਲ ਨਹੀਂ ਕਰਦਾ ਤੇ ਫਿਰ ਧੱਕੇ ਨਾਲ ਲਗਾਉਣ ਦਾ ਕੀ ਫਾਇਦਾ……।"
"ਧੱਕੇ ਵਾਲੀ ਕਿਹੜੀ ਗੱਲ ਹੈ ਇਸ ਵਿਚ । ਭਾਪਾ ਜੀ ਛੋਟਾ ਭਰਾ ਹੈ ਮੇਰਾ । ਭਲਾ ਮੈਂ ਉਸ ਦਾ ਬੁਰਾ ਸੋਚ ਸਕਦਾ ਹਾਂ । ਤੁਸੀਂ ਤਾਂ ਵਿਕਾਸ ਦੀ ਹਮਾਇਤ ਇਵੇਂ ਕਰ ਰਹੇ ਹੋ ਜਿਵੇਂ ਮੈਂ ਬਾਹਰ ਦਾ ਬੰਦਾ ਹੋਵਾਂ ਤੇ ਵਿਕਾਸ ਘਰ ਦਾ ਮੈਂਬਰ । ਮੈਂ ਵੀ ਤਾਂ ਤੁਹਾਡਾ ਪੁੱਤ ਹਾਂ । ਅਗਰ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਹਿਸਾਬ ਕਰ ਦਿੰਦਾ ਹਾਂ । ਤੇਜਿੰਦਰ ਜੀਜੇ ਵਾਲਾ ਕੰੰਮ ਕਰਨਾ ਹੈ । ਉਹ ਕਿਹੜਾ ਓਪਰਾ ਹੈ । ਉਹ ਵੀ ਤਾਂ ਘਰ ਦਾ ਬੰਦਾ ਹੈ । ਮੈਂ ਤਾਂ ਇਹ ਕਹਿੰਦਾ ਸੀ । ਇੰਨੇ ਸਾਲ ਭੰਨੇ ਇਸ ਕੰਮ ਵਿਚ ਹੁਣ ਨਵੀਂ ਲਾਈਨ ਫੜੇਗਾ ਨਾਲੇ ਫਿਰ ਆਪਣਾ ਕੰਮ ਤਾਂ ਸਹੀ ਚੱਲ ਰਿਹਾ ਹੈ । ਲੋਕ ਤਾਂ ਵਹਿਲੇ ਤੁਰੇ ਫਿਰਦੇ ਹਨ । ਸਾਨੂੰ ਕੰੰਮ ਦੀ ਵਾਰ ਨਹੀਂ ਆਉਂਦੀ । ਇਹ ਸਭ ਤਾ ਵਿਕਾਸ ਨੂੰ ਵੀ ਪਤਾ ਹੈ । ਅਗਰ ਇਸ ਨੇ ਅਤੇ ਤੁਸੀਂ ਪੱਕਾ ਫੈਸਲਾ ਕਰ ਲਿਆ ਹੈ ਤਾਂ ਮੈਨੂੰ ਕੀ ਇਤਰਾਜ……..।"
"ਠੀਕ ਹੈ ਕਿਸ਼ਨ ਪੁੱਤ ਵਿਕਾਸ ਦਾ ਜਿਵੇਂ ਦਿੱਲ ਕਰਦਾ ਹੈ ਕਰ ਲਵੇ । ਲੜਾਈ-ਝਗੜੇ ਵਿਚ ਕੀ ਰੱਖਿਆ ? ਕੰਮ ਤਾਂ ਕਰਨਾ ਹੀ ਹੈ ਤੇਜਿੰਦਰ ਵੀ ਤਾਂ ਆਪਣਾ ਜਵਾਈ ਹੈ ਕਿਹੜਾ ਬਾਹਰ ਦਾ ਹੈ । ਤੈਨੂੰ ਤਾਂ ਪਤਾ ਹੈ ਵਿਕਾਸ ਕਿਹੜਾ ਕੰਮ ਚੋਰ ਹੈ ਮਿਹਨਤੀ ਬੱਚਾ ਹੈ…….।"
"ਇਹ ਠੀਕ ਹੈ ਕਿ ਵਿਕਾਸ ਮਿਹਨਤੀ ਅਤੇ ਪੈਸੇ ਦੀ ਕਦਰ ਕਰਨ ਵਾਲਾ ਹੈ ਨਾਲੇ ਪੜਿਆ ਲਿਖਿਆ ਵੀ । ਮੈਂ ਤਾਂ ਚਾਹੁੰਦਾ ਸੀ ਕਿ ਅਸੀਂ ਦੋਵੇਂ ਭਰਾ ਇਕੱਠੇ ਰਹੀਏ । ਪਰ ਜੋ ਉਸ ਦੀ ਮਰਜ਼ੀ ਉਹ ਹੀ ਠੀਕ ਹੈ…….।"
"ਭਾਅ ਮੈਨੂੰ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ । ਬੱਸ ਮੈਂ ਤਾਂ ਜੀਜੇ ਨਾਲ ਕੰੰਮ ਕਰਨਾ ਚਾਹੁੰਦਾ ਹਾਂ । ਮੇਰੇ ਮਨ ਵਿਚ ਤੁਹਾਡੇ ਲਈ ਬਹੁਤ ਇੱਜ਼ਤ ਹੈ…….।"
"ਵਿਕਾਸ ਨੇ ਆਪਣੇ ਜੀਜੇ ਨਾਲ ਕਾਰੋਬਾਰ ਕਰ ਲਿਆ । ਕਿਸ਼ਨ ਨਿੱਤ ਸਫਲਤਾ ਦੀਆਂ ਪੋੜੀਆਂ ਚੜਦਾ ਗਿਆ । ਇਸ ਦੇ ਦਰਮਿਆਨ ਉਸ ਦੇ ਬੈਂਕ ਬੈਲੰਸ ਵਿਚ ਦਿਨੋਂ-ਦਿਨ ਵਾਧਾ ਹੰਦਾ ਗਿਆ । ਉਸ ਨੇ ਕਈ ਚੀਟ ਫੰਡ ਕੰਪਨੀਆਂ ਵਿਚ ਪੈਸੇ ਜਮਾਂ੍ਹ ਕਰਵਾਏ । ਅਨੇਕਾਂ ਕਮੇਟੀਆਂ ਦੇ ਗਰੁੱਪਾਂ ਵਿਚ ਪੈਸਾ ਲਗਾਇਆ । ਕਿਸ਼ਨ ਦੀ ਬੱਲੇ-ਬੱਲੇ ਹੋਣ ਲੱਗੀ । ਪਹਿਲਾਂ ਉਸ ਦੇ ਘਰ ਬੇਟੀ ਹੋਈ ਤੇ ਇਕ ਬੇਟਾ ਅਤੇ ਉਸ ਦੇ ਬਾਅਦ ਫਿਰ ਇਕ ਬੇਟਾ । ਉਸਤਾਦ ਦੀ ਕਿਸ਼ਨ ਦਿਲੋਂ ਇੱਜ਼ਤ ਕਰਦਾ । ਸਭ ਦਾ ਸਿਹਰਾ, ਕਿਸ਼ਨ ਉਸਤਾਦ ਦੇ ਸਿਰ ਬੰਨਦਾ । ਇਕ ਦਿਨ ਅਚਾਨਕ ਕਿਸ਼ਨ ਨੂੰ ਫੈਕਟਰੀ ਵਿਚ ਫੋਨ ਆਇਆ ।
"ਕੋਣ ਬੋਲ ਰਿਹਾ ਹੈ…..।"
"ਮੈਂ ਸੁਨੀਤਾ ਬੋਲ ਰਹੀ ਹਾਂ ਵੀਰ ਜੀ……।"
"ਹਾਂ ਦੱਸ ਸੁਨੀਤਾ ਕੀ ਗੱਲ ਹੈ……।"
"ਵੀਰ ਜੀ ਡੈਡੀ ਜੀ ਦੀ ਸਿਹਤ ਖਰਾਬ ਹੋ ਗਈ ਹੈ….।'
"ਅੱਛਾ ਮੈਂ ਹੁਣੇ ਆਇਆ…….।"
"ਕੁੱਝ ਦੇਰ ਬਾਅਦ ਕਿਸ਼ਨ ਉਸਤਾਦ ਜੀ ਦੇ ਘਰ ਗਿਆ । ਸੱਚ-ਮੁੱਚ ਹੀ ਉਸਤਾਦ ਜੀ ਦੀ ਸਿਹਤ ਕਾਫੀ ਖ਼ਰਾਬ ਹੋ ਚੁੱਕੀ ਸੀ । ਕਿਸ਼ਨ ਘਬਰਾ ਗਿਆ ਫੋਨ ਕਰਨ ਦੇ ਬਾਅਦ ਹਸਪਤਾਲ ਤੋਂ ਗੱਡੀ ਆ ਗਈ । ਉਸਤਾਦ ਕਾਫੀ ਚਿਰ ਹਸਪਤਾਲ ਰਹੇ । ਦਿਨੋਂ-ਦਿਨ ਉਸਤਾਦ ਜੀ ਦੀ ਸਿਹਤ ਵਿਗੜ ਦੀ ਗਈ । ਅੰਤ ਉਸਤਾਦ ਜੀ ਰੱਬ ਨੂੰ ਪਿਆਰੇ ਹੋ ਗਏ। ਦੋਵੇਂ ਮੰਡੇ ਬਾਹਰ ਗਏ ਹੋਏ ਸਨ, ਉਹ ਵੀ ਆ ਗਏ । ਕਿਸ਼ਨ ਨੂੰ ਆਪਣਾ ਵੱਡਾ ਭਰਾ ਹੀ ਸਮਝਦੇ ਸਨ । ਦੋਵੇਂ ਵਿਆਹੇ ਹੋਏ ਸਨ ਤੇ ਬਾਲ ਬੱਚੇ ਵਾਲੇ ਸਨ । ਕੋਈ ਕੰਮ ਵੀ ਕਰਨ ਤੋਂ ਪਹਿਲਾਂ ਕਿਸ਼ਨ ਤੋਂ ਸਲਾਹ ਜ਼ਰੂਰ ਲੈਂਦੇ ।"
"ਕਿਸ਼ਨ ਨੂੰ ਸ਼ਰਾਬ ਪੀਣ ਦੀ ਆਦਤ ਤਾਂ ਕਾਫੀ ਚਿਰ ਦੀ ਸੀ । ਜਦ ਵੀ ਯਾਰਾਂ ਦੋਸਤਾਂ ਦੀ ਮਹਿਫਲ ਵਿਚ ਬੈਠਦਾ ਤਾਂ ਸਭ ਕੁੱਝ ਭੁੱਲ ਕੇ ਖੂਬ ਸ਼ਰਾਬ ਪੀਂਦਾ । ਸ਼ਰਾਬ ਦਾ ਖੂਬ ਦੌਰ ਚੱਲਦਾ । ਹੱਦੋਂ ਵੱਧ ਸ਼ਰਾਬ ਪੀਣ ਨਾਲ ਕਈ ਵਾਰ ਬੰਦੇ ਨੂੰ ਉਸਦੇ ਘਰ ਤੱਕ ਛੱਡ ਕੇ ਜਾਂਦੇ । ਜਨਾਨੀ ਖੂਬ ਸਿਆਣੀ ਦੜ ਵਟ ਜਾਂਦੀ । ਉਸ ਸਮੇਂ ਕੋਈ ਕਲੇਸ਼ ਨਾ ਕਰਦੀ । ਕਲੇਸ਼ ਕਰਨ ਵਾਲੀ ਹਾਲਤ ਵੀ ਨਾ ਹੁੰਦੀ । ਹੋਰ ਜਨਾਨੀ ਹੁੰਦੀ ਤਾਂ ਨਾ ਆਣਾ ਵੇਖਦੀ ਨਾ ਤਾਣਾ ਘਰ ਵਿਚ ਸਿਆਪਾ ਪਾ ਦਿੰਦੀ । ਘਰ ਆਣ ਕੇ ਕਿਸ਼ਨ ਨੇ ਖੂਬ ਉਲਟੀਆਂ ਕੀਤੀਆਂ । ਉਸ ਦੀ ਜਨਾਨੀ ਨੇ ਉਸ ਦੀ ਖੂਬ ਸੇਵਾ ਕੀਤੀ । ਅਗਲੇ ਦਿਨ ਕਿਸ਼ਨ ਕੋਲੋਂ ਉੱਠ ਨਾ ਹੋਇਆ । ਸੋ ਉਸ ਨੇ ਵਰਕਸ਼ਾਪ ਤੋਂ ਛੁੱਟੀ ਕੀਤੀ । ਸਵੇਰੇ ਜਨਾਨੀ ਨੇ ਦੂਸਰੀ ਸੇਵਾ ਕਰਨ ਦੀ ਤਿਆਰੀ ਕਰ ਲਈ।
"ਹੋਸ਼ ਆ ਗਈ । ਕੁੱਝ ਪਤਾ ਸੀ ਤੁਸੀਂ ਕੀ ਕੀਤਾ ਸਾਰੀ ਰਾਤ ? ਉੱਲਟੀਆਂ ਕਰਦੇ ਰਹੇ ਤੇ ਹਾਲੋਂ-ਬੇਹਾਲ ਹੋ ਗਏ । ਅਗਰ ਕੁੱਝ ਹੋ ਜਾਂਦਾ ਤਾਂ ਸਾਡਾ ਕੀ ਬਣਦਾ ? ਸ਼ਰਾਬ ਪੀਣ ਲੱਗਿਆ ਕੁੱਝ ਤਾਂ ਸੋਚਿਆ ਕਰੋ । ਤਹਾਨੂੰ ਕੋਈ ਇਨਾਮ ਮਿਲਣਾ ਹੈ……।"
"ਬੱਸ ਸ਼ੀਲਾ ਗਲਤੀ ਹੋ ਗਈ । ਦੋਸਤ ਬੈਠੇ ਸਨ ਕੁੱਝ ਪਤਾ ਹੀ ਨਹੀਂ ਲੱਗਿਆ । ਪੈੱਗ ਤੇ ਪੈੱਗ ਪਾਂਦੇ ਰਹੇ । ਮੈਨੂੰ ਤਾਂ ਹੋਸ਼ ਨਹੀਂ ਸੀ ਤੇ ਅੱਗੇ ਤੈਨੂੰ ਤਾਂ ਸਭ ਪਤਾ ਹੈ ।"
"ਇਹੋ ਜਿਹੀ ਹਾਲਤ ਵਿਚ ਕੁੱਝ ਵੀ ਹੋ ਸਕਦਾ ਸੀ ਜੇ ਤੁਹਾਨੂੰ ਕੁੱਝ ਹੋ ਜਾਂਦਾ ਤਾਂ ਮੇਰਾ ਤੇ ਮੇਰੇ ਬੱਚਿਆਂ ਦਾ ਕੀ ਬਣਦਾ ? ਇਹ ਗੱਲ ਕਹਿ ਕਿ ਕਿਸ਼ਨ ਦੀ ਜਨਾਨੀ ਰੋਣ ਲੱਗ ਗਈ। ਗੱਲਾਂ ਕਰਦੇ-ਕਰਦੇ ਕਿਸ਼ਨ ਦੇ ਮਾਤਾ-ਪਿਤਾ ਵੀ ਆ ਗਏ ਤੇ ਇਹ ਸਭ ਦੇਖ ਕੇ ਉਹਨਾਂ ਦਾ ਮੂੜ ਕਾਫੀ ਖਰਾਬ ਹੋ ਗਿਆ ।"
"ਕਿਸ਼ਨ ਕੁੱਝ ਤਾਂ ਸ਼ਰਮ ਕਰ ਤੂੰ ਸਿਆਣਾ-ਬਿਆਣਾ ਹੋ ਕੇ ਇੰਨੀ ਸ਼ਰਾਬ ਪੀਂਦਾ ਹੈ । ਆਪਣੇ ਤੇ ਆਪਣੇ ਬੱਚਿਆ ਬਾਰੇ ਸੋਚ ਸਾਨੂੰ ਵੀ ਸ਼ਰਮ ਆਉਂਦੀ ਹੈ । ਜਦ ਤੂੰ ਸ਼ਰਾਬੀ ਹੋ ਕੇ ਘਰ ਆਉਂਦਾ ਹੈ ।"
"ਤੂੰ ਬੀਬੀ-ਭਾਪੇ ਨੂੰ ਸ਼ਿਕਾਇਤ ਲੱਗਾ ਕੇ ਆਈ ਹੋਵੇਗੀ ? ਮੈਂ ਕੋਈ ਸ਼ਿਕਾਇਤ ਨਹੀਂ ਲਗਾਈ । ਮੈਂ ਉਹਨਾਂ ਨੂੰ ਕੁੱਝ ਵੀ ਨਹੀਂ ਕਿਹਾ ਉਨਾਂ੍ਹ ਨੂੰ ਸਭ ਕੁੱਝ ਆਪਣੇ-ਆਪ ਹੀ ਪਤਾ ਲੱਗ ਗਿਆ । ਅੱਧੀ ਰਾਤ ਬੰਦੇ ਜਦ ਛੱਡਣ ਆਏ । ਅਗਰ ਅਬੀ-ਨਬੀ ਹੋ ਜਾਂਦੀ ਤਾਂ ਕੋਣ ਜੁੰਮੇਵਾਰ ਸੀ…….?"
"ਆਪਣੀ ਗਲਤੀ ਨਹੀਂ ਮੰਨਦਾ । ਸ਼ੀਲਾ ਨੂੰ ਗੁੱਸੇ ਹੋ ਰਿਹਾ ਹੈ । ਅੱਗੇ ਤੋਂ ਇਵੇਂ ਸ਼ਰਾਬ ਪੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ । ਬੱਚੇ ਤੇ ਵਹੁੱਟੀ ਪਤਾ ਕਿੰਨ੍ਹੇ ਪ੍ਰੇਸ਼ਾਨ ਸਨ……?"
"ਚੰਗਾ ਬਾਬਾ ਅੱਗੇ ਤੋਂ ਇਸ ਤਰਾਂ੍ਹ ਨਹੀਂ ਹੋਵੇਗਾ । ਆਖ ਦਿੱਤਾ ਨਾ ਗਲਤੀ ਹੋ ਗਈ। ਹੁਣ ਤਾਂ ਬੱਸ ਕਰੋ ਮੇਰੀ ਕਲਾਸ ਲਗਾਉਣੀ । ਕਿਸ਼ਨ ਮੁਸਕਾਉਂਦਾ ਬੋਲਿਆ……।"
"ਅਸੀਂ ਤੇਰੇ ਦੁਸ਼ਮਣ ਨਹੀਂ । ਵੈਸੇ ਤਾਂ ਸ਼ਰਾਬ ਪੀਣੀ ਹੀ ਨਹੀਂ ਚਾਹੀਦੀ । ਅਗਰ ਪੀਣੀ ਹੈ ਤਾਂ ਘਰ ਬੈਠ ਕੇ ਪੀਉ । ਲੋਕਾਂ ਨੂੰ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ । ਪਿਉ ਨਰਮ ਹੁੰਦਾ ਬੋਲਿਆ । ਉਸ ਦਿਨ ਦੇ ਬਾਅਦ ਕਿਸ਼ਨ ਨੇ ਸ਼ਰਾਬ ਪੀਣੀ ਘੱਟ ਕਰ ਦਿੱਤੀ । ਜਨਾਨੀ ਨੂੰ ਵੀ ਸੁੱਖ ਦਾ ਸਾਹ ਆਇਆ ।"
"ਜਿਹੜੇ ਦੋ ਪਲਾਟ ਕਿਸ਼ਨ ਨੇ ਖਰੀਦੇ ਸਨ । ਉਹ ਉਸ ਨੂੰ ਪਸੰਦ ਨਾ ਆਏ ਤਾਂ ਉਸ ਨੇ ਵੱਧ ਘੱਟ ਰੇਟ ਕਰਕੇ ਵੇਚ ਦਿੱਤੇ । ਕਿਸ਼ਨ ਦੇ ਕਾਰੋਬਾਰ ਦੀ ਹਾਲਤ ਦਿਨੋਂ-ਦਿਨ ਚੰਗੀ ਹੋ ਰਹੀ ਸੀ । ਮਕਾਨ ਵਿਚ ਛੋਟੇ ਭਰਾਵਾਂ ਨੇ ਹਿੱਸਾ ਲਿਆ ਤਾਂ ਬਾਹਰ ਹੋ ਗਏ । ਕਿਸ਼ਨ ਨੇ ਸਾਰਾ ਮਕਾਨ ਮੁੜ ਤੋੜ ਕੇ ਬਣਾਇਆ । ਪੈਸੇ ਦੀ ਕੋਈ ਘਾਟ ਨਹੀਂ । ਘਰ ਦਾ ਸਾਰੇ ਦਾ ਸਾਰਾ ਸਮਾਨ ਮੁਹੱਲੇ ਵਿਚ ਮਕਾਨ ਕਿਰਾਏ ਤੇ ਲੈ ਕੇ ਰੱਖ ਦਿੱਤਾ । ਮਕਾਨ ਦੀ ਉਸਾਰੀ ਸ਼ੁਰੂ ਤੋਂ ਹੋ ਗਈ । ਅੱਜ ਹੋਰ ਕੱਲ ਹੋਰ । ਪੂਰਾ ਮਕਾਨ ਬਨਣ ਨੂੰ ਸਮਾਂ ਲੱਗ ਗਿਆ । ਲੱਕੜੀ ਦਾ ਕੰਮ ਤੇ ਸਭ ਕੰਮ ਬਹੁਤ ਚੰਗੇ ਤਰੀਕੇ ਨਾਲ ਹੋ ਗਏ । ਮਕਾਨ ਨਵੇਂ ਮਾਡਲ ਦਾ ਬਣ ਗਿਆ। ਉਹ ਸਾਰੇ ਦਾ ਸਾਰਾ ਪੈਸਾ ਕਿਸ਼ਨ ਨੇ ਕਾਰੋਬਾਰ ਵਿਚੋਂ ਕੱਢਿਆ । ਕੋਈ ਫਰਕ ਨਾ ਪਿਆ ਕਈ ਕਮੇਟੀਆਂ ਚੁੱਕੀਆ ।"
"ਕਿਸ਼ਨ ਦੀ ਫੈਕਟਰੀ ਦਾ ਫੋਰਮੈਨ ਰਤਨ ਸਰੀਰਕ ਪੱਖੋਂ ਤੱਕੜਾ ਰੋਹਬ ਵਾਲਾ ਚਿਹਰਾ ਤੇ ਗੱਲ ਇਸ ਤਰੀਕੇ ਨਾਲ ਕਰਦਾ ਕਿ ਕੋਈ ਕਹਿ ਨਹੀਂ ਸਕਦਾ ਕਿ ਉਹ ਮਾਲਕ ਹੈ ਜਾਂ ਕਾਰੀਗਰ । ਕੋਟ ਪੈਟ ਜੀਨ ਦੀ ਸ਼ਰਟ ਜਦ ਪਾਂਦਾ ਤਾਂ ਬੱਸ ਵੇਖਣ ਨੂੰ ਸਭ ਦਾ ਜੀ ਕਰਦਾ । ਕਿਸ਼ਨ ਅਕਸਰ ਗਾਹਕ ਨਾਲ ਗੱਲਬਾਤ ਘੱਟ ਹੀ ਕਰਦਾ । ਗੱਲਬਾਤ ਜ਼ਿਆਦਾ ਤੋਰ ਤੇ ਰਤਨ ਹੀ ਕਰਦਾ । ਕਿਸ਼ਨ ਕੋਲ ਗੱਲ ਬਾਤ ਕਰਨ ਤੋਂ ਪਹਿਲਾਂ ਰਤਨ 'ਵਾਲੀਆ' ਇੰਡਸਟਰੀ ਵਿਚ ਕੰਪਨੀ ਵਿਚ ਕੰਮ ਕਰ ਚੁੱਕਾ ਸੀ । ਉੱਥੇ ਉਸ ਨੇ ਘੱਟ-ਤੋਂ-ਘੱਟ ੧੦ ਸਾਲ ਤੱਕ ਕੰਮ ਕੀਤਾ । ਉਹ ਸ਼ਹਿਰ ਦੀ ਮੰਨੀ ਪ੍ਰਮੰਨੀ ਫੈਕਟਰੀ ਸੀ । ਉਸ ਦੇ ਮਾਲ ਦੀ ਕੁਆਲਟੀ ਸੀ । ਕਿਸ਼ਨ ਦੀ ਫੈਕਟਰੀ ਨਾਲੋਂ ਤਾਂ ਬਹੁਤ ਵੱਡੀ ਸੀ । ਉਸ ਦੀ ਪੈਦਾਵਾਰ ਵੀ ਕਾਫੀ ਸੀ । ਇਸ ਫੈਕਟਰੀ ਵਿਚ ਬੰਦੇ ਵੀ ਬਹੁਤ ਸਨ ।ਰਤਨ ਇਸ ਫੈਕਟਰੀ ਵਿਚ ਬਹੁਤ ਚੰਗੇ ਤਰੀਕੇ ਨਾਲ ਕੰੰਮ ਕਰਦਾ ਸੀ । ਇਸ ਫੈਕਟਰੀ ਵਿਚ ਰਤਨ ਦਾ ਕਾਫੀ ਅਸਰ ਰਸੁਖ ਸੀ । ਇਸ ਫੈਕਟਰੀ ਦੇ ਦੋ ਭਰਾ ਭਾਈਵਾਲ ਮਾਲਕ ਕਾਫੀ ਚੰਗੇ ਮਿਲਣਸਾਰ ਤੇ ਵਰਕਰਾਂ ਦਾ ਧਿਆਨ ਰੱਖਦੇ । ਫੈਕਟਰੀ ਦੇ ਬੰਦੇ ਅਕਸਰ ਨਸ਼ੇ ਦੀ ਵਰਤੋਂ ਕਰਦੇ । ਰਤਨ ਵੀ ਨਸ਼ੇ ਦਾ ਕਾਫੀ ਸ਼ੋਕੀਨ ਸੀ । ਸਾਰੀ ਫੈਕਟਰੀ ਦਾ ਰਤਨ ਦਾ ਕਾਫੀ ਰੋਹਬ ਸੀ । ਮਾਲਕ ਵੀ ਰਤਨ ਦੀ ਹਰ ਇਕ ਗੱਲ ਮੰਨਦੇ । ਕਾਫੀ ਸਮਾਂ ਰਤਨ ਨੇ ਫੈਕਟਰੀ ਦੀ ਫੋਰਮੈਨੀ ਕੀਤੀ । ਜ਼ਿਆਦਾ ਸਮਾਂ ਰਤਨ ਦਾ ਫੈਕਟਰੀ ਦਾ ਸਮਾਨ ਖ੍ਰੀਦਣ ਵਿਚ ਹੀ ਲੱਗ ਜਾਂਦਾ । ਘਰ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ । ਰਤਨ ਦੇ ਸੋਹਰੇ ਵੀ ਚੰਗੇ ਖਾਂਦੇ-ਪੀਂਦੇ ਘਰ ਦੇ ਸਨ । ਰਤਨ ਦੀ ਇਕ ਸਾਲੀ ਵੱਡੀ, ਵੱਡੇ ਸਾਂਢੂ ਦਾ ਕਾਰੋਬਾਰ ਚੰਗਾ ਤੇ ਜਨਾਨੀ ਹੱਦ ਨਾਲੋਂ ਵੱਧ ਚੁਸਤ ਤੇ ਫੈਸ਼ਨ ਪ੍ਰਸਤ ਸੀ । ਕਿਸ਼ਨ ਤੇ ਰਤਨ ਨੂੰ ਕਾਫੀ ਸਮਾਂ ਹੋ ਜਾਂਦਾ ਸੀ । ਉਸ ਨੂੰ ਆਪਣੀ ਫੈਕਟਰੀ ਲਈ ਚੰਗਾ ਵਧੀਆ ਤੇ ਜੁੰਮੇਵਾਰ ਫੋਰਮੈਨ ਚਾਹੀਦਾ ਸੀ। ਰਤਨ ਉਸ ਦੇ ਦਿਲ ਨੂੰ ਲੱਗ ਗਿਆ । ਇਕ ਦਿਨ ਕਿਸ਼ਨ ਰਤਨ ਦੇ ਘਰ ਗਿਆ । ਰਤਨ ਅਕਸਰ ਘਰ ਘੱਟ ਹੀ ਮਿਲਦਾ । ਪਰ ਅੱਜ ਘਰ ਹੀ ਸੀ । ਰਤਨ ਨੇ ਜਦ ਵੇਖਿਆ ਕਿ ਕਿਸ਼ਨ ਆਇਆ ਹੈ ਤਾਂ ਰਤਨ ਬੜਾ ਖੁਸ਼ ਹੋਇਆ । ਬੜੀ ਇੱਜ਼ਤ ਨਾਲ ਨਮਸਤੇ ਬੁਲਾਈ । ਅੱਗੋਂ ਕਿਸ਼ਨ ਨਮਸਤੇ ਦਾ ਜਵਾਬ ਬੜੀ ਇੱਜ਼ਤ ਨਾਲ ਦਿੱਤਾ । ਰਤਨ ਦੀ ਘਰਵਾਲੀ ਠੰਡਾ ਲੈ ਕੇ ਆ ਗਈ । ਰਤਨ ਦੀ ਪਤਨੀ ਸਵੀਟੀ ਬੜ੍ਹੇ ਸਲੀਕੇ ਨਾਲ ਬੋਲੀ । ਭਾਅ ਜੀ ਬੂਟ ਉਤਾਰ ਕੇ ਬੈੱਡ ਉੱਤੇ ਹੀ ਬੈਠ ਜਾਉ । ਕੋਈ ਗੱਲ ਨਹੀਂ ਭਾਬੀ ਜੀ ਮੈਂ ਇਵੇਂ ਹੀ ਠੀਕ ਹਾਂ ।"
"ਨਹੀਂ ਭਾਅ ਜੀ ਚੰਗੀ ਤਰਾਂ੍ਹ ਬੈਠ ਜਾaੁ ਆਪਣਾ ਹੀ ਘਰ ਹੈ । ਪਹਿਲੀ ਵਾਰ ਘਰ ਆਏ ਹੋ, ਸਾਡੇ ਤਾਂ ਭਾਗ ਖੁੱਲ ਗਏ । ਰਤਨ ਖੁਸ਼ ਹੰਦਾ ਬੋਲਿਆ ।"
"ਇਹੋ ਜਿਹੀ ਕੋਈ ਗੱਲ ਨਹੀਂ ਆਉਣਾ ਤਾਂ ਪਹਿਲਾਂ ਹੀ ਸੀ । ਪਰ ਸਮਾਂ ਹੀ ਨਹੀਂ ਮਿਲਦਾ । ਤੁਹਾਨੂੰ ਪਤਾ ਹੈ ਕਾਰੋਬਾਰ ਵਿਚ ਵਿਹਲ ਕਿੱਥੋਂ ਮਿਲਦੀ ਹੈ……?"
"ਹਾਂ ਇਹ ਗੱਲ ਤਾਂ ਠੀਕ ਹੈ । ਪਹਿਲੇ ਤੁਹਾਡੇ ਨਾਲ ਵਿਕਾਸ ਕੰਮ ਕਰਦਾ ਸੀ । ਹੁਣ ਉਸ ਨੇ ਅਲੱਗ ਕੰਮ ਕਰ ਲਿਆ ਹੈ । ਇਕੱਲੇ ਬੰਦੇ ਵਾਸਤੇ ਤਾਂ ਕਾਰੋਬਾਰ ਕਰਨਾ ਕਾਫੀ ਮੁਸ਼ਕਿਲ ਹੰਦਾ ਹੈ ।"
"ਵਿਕਾਸ ਦੀ ਆਪਣੀ ਮਰਜ਼ੀ ਦੋਵੇਂ ਭਰਾ ਇਕੱਠੇ ਕੰਮ ਕਰਦੇ ਸੀ । ਸਾਡੀ ਮਾਰਕੀਟ ਬਣੀ ਹੋਈ ਸੀ । ਹੁਣ ਉਹ ਛੱਡ ਗਿਆ ਕਾਰੋਬਾਰ ਵਿਚ ਫਰਕ ਤਾਂ ਪੈਦਾ ਹੈ । ਪਰ ਕੀਤਾ ਕੀ ਜਾਵੇ ਉਸ ਦੀ ਆਪਣੀ ਮਰਜ਼ੀ ।"
"ਚੱਲੋ ਉਸਦਾ ਦਿੱਲ ਨਹੀਂ ਮੰਨਦਾ । ਉਸਦੀ ਆਪਣੀ ਮਰਜ਼ੀ, ਤੁਸੀਂ ਕਾਰੋਬਾਰ ਬੰਦ ਤਾਂ ਨਹੀਂ ਕਰ ਸਕਦੇ । ਰਤਨ ਹਮਦਰਦੀ ਨਾਲ ਕਹਿਣ ਲੱਗਾ ।"
"ਠੀਕ ਹੈ ਰਤਨ ਭਾਅ ਮਰਜ਼ੀ ਤਾਂ ਉਸਦੀ ਆਪਣੀ ਚੱਲਣੀ । ਪਰ ਮੇਰੇ ਕੋਲੋਂ ਇਕ ਤਾਂ ਪਹਿਲੇ ਪੁੱਛ ਲੈਂਦਾ ਮੈਂ ਕੋਈ ਮਨਾ ਕਰਨਾ ਸੀ ਉਸ ਨੂੰ । ਲੋਕਾਂ ਨੇ ਤਾਂ ਇਹ ਹੀ ਕਹਿਣਾ ਕਾਰੋਬਾਰ ਚੱਲ ਗਿਆ ਤਾਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਾਰੋਬਾਰ ਵਿਚੋਂ ਕੱਢ ਦਿੱਤਾ । ਕਿਸੇ ਨੇ ਇਹ ਨਹੀਂ ਕਹਿਣਾ ਕਿ ਉਸ ਨੇ ਮਾੜਾ ਕੀਤਾ ।"
"ਅੱਜ ਕੱਲ ਕੋਈ ਕਿਸੇ ਦੀ ਕੀਤੀ ਨੂੰ ਕੁੱਝ ਨਹੀਂ ਸਮਝਦਾ । ਭਰਾ ਜੀ ਹਸਾਏ ਦਾ ਨਾ ਨਹੀਂ ਹੰਦਾ, ਰੁਵਾਏ ਦਾ ਨਾਂ ਹੋ ਜਾਂਦਾ ਹੈ, ਰਤਨ ਦੀ ਘਰ ਵਾਲੀ ਸਵੀਟੀ ਗੱਲ ਨੂੰ ਅੱਗੇ ਤੋਰਦੀ ਬੋਲੀ । ਇਨ੍ਹੇਂ ਨੂੰ ਰਤਨ ਦਾ ਛੋਟਾ ਭਰਾ ਦੀਪਕ ਵੀ ਆ ਗਿਆ ਤੇ ਨਮਸਤੇ ਕਰਕੇ ਆਪਣੇ ਕਮਰੇ ਵਿਚ ਚਲਾ ਗਿਆ । ਰਤਨ ਦੀ ਮਾਂ ਪਾਰਬਤੀ ਅਤੇ ਪਿਤਾ ਦਿਨੇਸ਼ ਚੰਦ ਵੀ ਕੋਲ ਬੈਠ ਗਏ । ਸਭ ਗੱਲਾਂ ਬਾਤਾਂ ਕਰਨ ਲੱਗੇ । ਰਤਨ ਦਾ ਪਿਤਾ ਦਿਨੇਸ਼ ਚੰਦ ਫੋਜ ਵਿਚੋਂ ਰਿਟਾਇਰਡ ਹੋ ਗਿਆ ਸੀ । ਕੁੱਝ ਦੇਰ ਬਆਦ ਚਾਹ ਪਾਣੀ ਪੀਤਾ ਤੇ ਕਿਸ਼ਨ ਨੇ ਆਗਿਆ ਮੰਗੀ ਤਾਂ ਅੱਗੋਂ ਰਤਨ ਬੜੇ ਪਿਆਰ ਨਾਲ ਬੋਲਿਆ, "ਭਾਅ ਜੀ ਤੁਸੀਂ ਸਾਡੇ ਘਰ ਪਹਿਲੀ ਵਾਰ ਆਏ ਹੋ । ਅਸੀਂ ਤੁਹਾਨੂੰ ਐਂਵੀ ਤਾਂ ਨਹੀਂ ਜਾਣ ਦੇਣਾ । ਚਾਹ ਤਾਂ ਹੋ ਗਈ ਹੁਣ ਤਾਂ ਚੂ ਦਾ ਸਮਾਂ ਹੋ ਗਿਆ । ਬਾਹਰ ਜਾਣ ਦੀ ਕੋਈ ਲੋੜ ਨਹੀਂ ਘਰ ਵਿਚ ਸਭ ਕੁੱਝ ਹੈ…….।"
"ਨਹੀਂ ਯਾਰ ਰਤਨ ਹੁਣ ਮੈਨੂੰ ਘਰ ਜਾਣ ਦੇ ਤੇਰੀ ਭਰਜਾਈ ਉਡੀਕ ਦੀ ਹੋਵੇਗੀ । ਕਾਫੀ ਸਮਾਂ ਹੋ ਗਿਆ ਹੈ……।"
"ਕੋਈ ਗੱਲ ਨਹੀਂ ਕਿਸ਼ਨ ਭਾਅ ਅੱਜ ਤਾਂ ਛੁੱਟੀ ਹੈ । ਕੁੱਝ ਸਮੇਂ ਤਾ ਮੌਜ ਕਰਨੀ ਚਾਹੀਦੀ ਹੈ । ਨਾਲੇ ਤੁਹਾਡੇ ਨਾਲ ਬੈਠਿਆਂ ਕਈ ਸਾਲ ਹੋ ਚੁੱਕੇ ਹਨ । ਫੌਜੀ ਕੰਨਟੀਨ ਵਿਚੋਂ ਵਧੀਆ ਵਿਸਕੀ ਲਿਆਂਦੀ ਹੈ ਭਾਪਾ ਜੀ ਨੇ…….।"
"ਨਾ ਬੇਟਾ ਕਿਸ਼ਨ । ਸਾਡੇ ਘਰ ਪਹਿਲੀ ਵਾਰ ਆਏ ਹੋ । ਬੱਚਿਆ ਅਤੇ ਵੱਡੀ ਨੂੰਹ ਨੂੰ ਵੀ ਲੈ ਆਉਣਾ ਸੀ । ਘਰ ਟੈਲੀਫੋਨ ਕਰ ਦਿਉ ਫ਼ਿਕਰ ਮੁੱਕ ਜਾਵੇਗਾ ਨਾਲੇ ਸਾਡੇ ਘਰ ਕਿਹੜਾ ਰੋਜ਼ ਆ ਹੁੰਦਾ ਹੈ ।"
"ਦਿਨੇਸ਼ ਚੰਦਰ ਨੇ ਕਿਸ਼ਨ ਤੇ ਦਬਾਅ ਪਾਉਂਦੇ ਕਿਹਾ । ਕਿਸ਼ਨ ਨੇ ਘਰ ਫੋਨ ਕਰ ਦਿੱਤਾ ਕਿ ਰਤਨ ਦੇ ਘਰ ਹਾਂ । ਘਰ ਵਾਲੀ ਨੂੰ ਤਸੱਲੀ ਹੋ ਗਈ ਤੇ ਕਿਸ਼ਨ ਵੱਲੋਂ ਬੇਫਿਕਰ ਹੋ ਗਈ । ਹੋਰ ਖਾਣ ਪੀਣ ਦਾ ਸਮਾਨ ਕਿਸ਼ਨ ਦਾ ਛੋਟਾ ਭਰਾ ਲੈ ਆਇਆ । ਸ਼ਰਾਬ ਦਾ ਦੌਰ ਚੱਲਣ ਲੱਗਿਆ । ਹੋਲੀ-ਹੋਲੀ ਮਿੱਠੀਆਂ-ਮਿੱਠੀਆਂ ਗੱਲਾਂ ਘਰੇਲੂ, ਕਾਰੋਬਾਰੀ। ਸਭ ਦੁੱਖ ਪ੍ਰੇਸ਼ਾਨੀਆਂ ਇਕ ਦੂਜੇ ਨਾਲ ਸਾਂਝੀਆਂ ਹੋਣ ਲੱਗੀਆਂ ।"
"ਰਤਨ ਵਿਕਾਸ ਦੇ ਜਾਣ ਨਾਲ ਕਾਰੋਬਾਰ ਵਿਚ ਤਾਂ ਕੋਈ ਫਰਕ ਨਹੀਂ ਪਿਆ । ਹਾਂ ਮਿਹਨਤ ਕਾਫੀ ਕਰਨੀ ਪੈਂਦੀ । ਫੈਕਟਰੀ ਦਾ ਕੰਮ ਵੀ ਕਰਨਾ ਪੈਂਦਾ ਹੈ । ਬਾਹਰ ਵਪਾਰੀਆਂ ਨਾਲ ਵੀ ਡੀਲਿੰਗ ਕਰਨੀ ਪੈਂਦੀ ਹੈ । ਕਾਰੋਬਾਰ ਤੇ ਤਾਂ ਮਹਾਰਾਜ ਦੀ ਮਿਹਰ ਹੀ ਹੈ । ਪਰ ਸਾਰੀ ਦਿਹਾੜੀ ਭੱਜ ਨੱਠ ਕਰਕੇ ਹਾਲੋਂ ਬੇਹਾਲ ਹੋ ਜਾਈਦਾ ਹੈ……।"
"ਰਤਨ ਸ਼ਰਾਬ ਦਾ ਪੈਗ ਚੁੱਕਦਾ ਹੋਇਆ ਅਤੇ ਚਿਕਨ ਦੀ ਪਲੇਟ ਕਿਸ਼ਨ ਅੱਗੇ ਕਰਦਾ ਹੋਇਆ ਬੋਲਿਆ, "ਭਾਅ ਜੀ ਮਾਰਕੀਟ ਕਰਨੀ ਫਿਰ ਫੈਕਟਰੀ ਵਿਚ ਕੰੰਮ ਕਰਨਾ । ਬਾਹਰ ਵੀ ਜਾਣਾ ਕੰੰਮ ਤਾਂ ਕਾਫੀ ਔਖਾ ਤੇ ਇਕੱਲਾ ਬੰਦਾ ਕਿੱਥੇ-ਕਿੱਥੇ ਜਾਵੇ ? ਪਤਾ ਨਹੀਂ ਦਿਨ ਕਦ ਮੁਕ ਜਾਂਦਾ ਤੇ ਰਾਤ ਕਦ ਹੋ ਜਾਂਦੀ । ਪਰ ਇਕ ਮਸ਼ੀਨ ਬਣ ਕੇ ਰਿਹ ਗਿਆ ਹਾਂ…….।"
"ਰਤਨ ਕੋਈ ਤੇਰੇ ਵਰਗਾ ਬੰਦਾ ਮਿਲ ਜਾਵੇ ਤਾਂ ਮੇਰੀ ਜਾਨ ਸੌਖੀ ਹੋ ਜਾਵੇਗੀ । ਦੂਸਰਾ ਕਾਰੋਬਾਰ ਹੋਰ ਵੱਧ ਜਾਵੇਗਾ । ਫੈਕਟਰੀ ਦੀ ਜਿੰਮੇਵਾਰੀ ਉਸਦੀ ਹੋਵੇਗੀ ਅਤੇ ਬਾਹਰ ਦੀ ਜਿੰਮੇਵਾਰੀ ਮੇਰੀ ਹੋਵੇਗੀ । ਪੈਸੇ ਦੀ ਕੋਈ ਗੱਲ ਨਹੀਂ ।"
"ਕਿਸ਼ਨ ਭਾਅ ਜੀ ਮੈਂ ਹੀ ਤੁਹਾਡੇ ਕੋਲ ਆ ਜਾਂਦਾ ਹਾਂ । ਦੋਵੇਂ ਭਰਾ ਇਕੱਠੇ ਕੰਮ ਕਰੀ ਜਾਵਾਂਗੇ । ਜੋ ਮੈਂ ਪਹਿਲੇ ਲੈਦਾ ਸਾਂ ਉਹ ਹੀ ਤੁਹਾਡੇ ਕੋਲੋਂ ਲੈ ਲਵਾਂਗਾ । ਬਾਕੀ ਮੈਂ ਐਡਵਾਂਸ ਲੈਣਾ ਹੈ…..।"
"ਰਤਨ ਕਿਉਂ ਮਜ਼ਾਕ ਕਰਦਾ ਹੈ । ਮੇਰੀ ਫੈਕਟਰੀ ਨਾਲੋਂ ਇੰਨ੍ਹੀ ਵੱਡੀ ਫੈਕਟਰੀ ਵਿੱਚ ਤੂੰ ਕੰਮ ਕਰਦਾ ਹੈ । ਮੇਰੇ ਕੋਲ ਆਉਣ ਦੀ ਤੈਨੂੰ ਕੀ ਲੋੜ…….?"
"ਕਿਸ਼ਨ ਭਾਅ ਮੈਂ ਮਜ਼ਾਕ ਨਹੀਂ ਕਰਦਾ । ਮੈਂ ਸੱਚ ਕਹਿੰਦਾ ਹਾਂ…….।"
"ਰਤਨ ਉਹਨਾਂ ਨੂੰ ਤੇਰੇ ਵਰਗੇ ਬੰਦੇ ਦੀ ਜ਼ਰੂਰਤ ਹੈ । ਮੈਨੂੰ ਨਹੀਂ ਉਮੀਦ ਕਿ ਉਹ ਤੈਨੂੰ ਛੱਡਣਗੇ……..।"
"ਇਹ ਜਿੰਮੇਵਾਰੀ ਮੇਰੀ ਹੈ, ਪੱਕਾ ਮੰਨ ਬਣਾ ਲਿਆ ਹੈ ਮੈਂ…….।"
"ਅਗਰ ਰਤਨ ਤੂੰ ਆ ਜਾਵੇਂ ਤਾਂ ਫਿਰ ਮੌਜਾਂ ਬਣ ਜਾਣ । ਕੋਈ ਫਿਕਰ ਨਹੀਂ ਰਹਿਣਾ ਮਗਰ ਦਾ ਮੈਂਨੂੰ……।'
"ਪੱਕੀ ਗੱਲ ਕਿਸ਼ਨ ਭਾਅ । ਇਹ ਕੋਈ ਸ਼ਰਾਬ ਪੀ ਕੇ ਕੀਤਾ ਫੈਸਲਾ ਤਾਂ ਨਹੀਂ । ਤੁਹਾਨੂੰ ਤਾਂ ਪਤਾ ਹੈ ਇੰਨੀ ਸ਼ਰਾਬ ਭਲਾ ਮੈਨੂੰ ਕੀ ਕਹਿੰਦੀ । ਉੱਥੇ ਬੱਸ ਮੈਨੂੰ ਇੱਕੋ ਤੰਗੀ ਅਰਾਮ ਨਹੀ ਮਿਲਦਾ । ਗੱਲਬਾਤ ਹੋ ਗਈ ਰਤਨ ਸੱਚ-ਮੁਚ ਹੀ ਕਿਸ਼ਨ ਕੋਲ ਲੱਗ ਗਿਆ । ਰਤਨ ਨੇ ਫੈਕਟਰੀ ਦੀ ਭੱਜ ਦੌੜ ਸਾਂਭ ਲਈ । ਹੁਣ ਕਿਸ਼ਨ ਨੂੰ ਫੈਕਟਰੀ ਦਾ ਫਿਕਰ ਘੱਟ ਗਿਆ । ਕੰਮ ਦਾ ਸੀਜ਼ਨ ਗਰਮੀਆਂ ਵਿਚ ਹੁੰਦਾ । ਕਿਸ਼ਨ ਸਿੱਧਾ ਦਿੱਲੀ ਤੋਂ ਮਾਲ ਲੈ ਆaੁਂਦਾ । ਉਧਾਰ ਵਿਚ ਵੀ ਕਾਫੀ ਮਾਲ ਮਿਲ ਜਾਂਦਾ । ਰਤਨ ਦੀ ਸੈਟਿੰਗ ਹੋ ਗਈ । ਫਿਰ ਆਚਾਨਕ ਕਿਸ਼ਨ ਦੇ ਜੀਜੇ ਨੂੰ ਹਾਟ ਅਟੈਕ ਆ ਗਿਆ ਤੇ ਜੀਜੇ ਦੀ ਮੌਤ ਹੋ ਗਈ । ਬੱਚੇ ਛੋਟੇ-ਛੋਟੇ ਸਨ । ਇਸ ਹਾਦਸੇ ਨਾਲ ਕਿਸ਼ਨ ਪੂਰੀ ਤਰਾਂ੍ਹ ਹਿੱਲ ਗਿਆ । ਵਿਕਾਸ ਤਾਂ ਜੀਜੇ ਨਾਲ ਹੀ ਕੰਮ ਕਰਦਾ ਸੀ । ਇਕ ਦਮ ਸਾਥ ਛੁੱਟ ਜਾਣ ਨਾਲ ਵਿਕਾਸ ਨੂੰ ਝੱਟਕਾ ਤਾਂ ਲੱਗਿਆ। ਪਰ ਕੁੱਝ ਸਮੇਂ ਬਾਅਦ ਵਿਕਾਸ ਨੇ ਸਭ ਕੰਟਰੋਲ ਕਰ ਲਿਆ । ਸੁੱਖ ਨਾਲ ਜੀਜੇ ਨੇ ਕਮਾਈ ਵੀ ਬੜੀ ਕੀਤੀ ਸੀ । ਵਿਕਾਸ ਦੇ ਨਾਲ ਕੰਮ ਕਰਨ ਨਾਲ ਮਾਰਕਿਟ ਵਿਚ ਲੱਗੀ ਸਾਰੀ ਦੀ ਸਾਰੀ ਰਕਮ ਵਿਕਾਸ ਦੀ ਭੈਣ ਨੂੰ ਮਿਲ ਗਈ । ਭੈਣ ਸਿਆਣੀ ਨਿਕਲੀ ਸਾਰੇ ਦਾ ਸਾਰਾ ਪੈਸਾ ਬੜੇ ਸੋਹਣੇ ਤਰੀਕੇ ਨਾਲ ਸਾਂਭ ਗਈ । ਇਸ ਦਾ ਕਿਸ਼ਨ ਨੂੰ ਕਾਫੀ ਹਿਰਖ ਲੱਗਾ। ਵਿਕਾਸ ਦਿਨੋਂ-ਦਿਨ ਸਫਲਤਾ ਦੀਆਂ ਪੋੜੀਆਂ ਚੜਦਾ ਗਿਆ । ਉਸਦੀ ਕਿਸਮਤ ਨੇ ਉਸਦਾ ਉਮੀਦ ਨਾਲੋਂ ਵੱਧ ਸਾਥ ਦਿੱਤਾ । ਅੱਜ ਹੋਰ ਕੱਲ ਹੋਰ ਤਰੱਕੀ ਕਰਦਾ ਗਿਆ । ਆਪਣੇ ਇਲਾਕੇ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਮਾਰਕਿਟਾਂ ਦੀਆਂ ਮਾਰਕਿਟਾਂ ਖ੍ਰੀਦ ਲਈਆਂ । ਉਸਦੇ ਦੋ ਮੰਡੇ ਅਤੇ ਦੋ ਕੁੜੀਆਂ ।"
"ਕਿਸ਼ਨ ਅਤੇ ਰਤਨ ਅਕਸਰ ਦੋਵੇਂ ਇਕੱਠੇ ਸ਼ਰਾਬ ਪੀਂਦੇ । ਰਤਨ ਹੁਣ ਕੁੱਝ ਜ਼ਿਆਦਾ ਹੀ ਸ਼ਰਾਬ ਪੀਣ ਲੱਗ ਪਿਆ । ਰਾਤ-ਰਾਤ ਤੱਕ ਗੱਲਾਂ ਕਰਦੇ ਰਹਿੰਦੇ । ਕਦੀ-ਕਦੀ ਰਤਨ ਛੱਟੀ ਵੀ ਕਰਨ ਲੱਗ ਪਿਆ । ਪਹਿਲੇ-ਪਹਿਲੇ ਤਾਂ ਰਤਨ ਰਾਤ ਨੂੰ ਸ਼ਰਾਬ ਪੀਂਦਾ ਸੀ । ਪਰ ਹੁਣ ਤਾਂ ਦਿਨ ਵੇਲੇ ਵੀ ਪੀਣ ਲੱਗ ਪਿਆ । ਸ਼ਰਾਬ ਪੀਣ ਨਾਲ ਕਿਸ਼ਨ ਦੇ ਕਾਰੋਬਾਰ ਵਿਚ ਫਰਕ ਪੈਣ ਲੱਗ ਪਿਆ । ਹੁਣ ਲੋਕਾਂ ਕੋਲੋਂ ਰਤਨ ਦੀਆਂ ਸ਼ਿਕਾਇਤਾਂ ਵੀ ਮਿਲਣ ਲੱਗ ਪਈਆਂ ਕਿਸ਼ਨ ਨੂੰ । ਹੁਣ ਰਤਨ ਲੋਕਾਂ ਕੋਲੋਂ ਉਧਾਰ ਪੈਸੇ ਵੀ ਲੈਣ ਲੱਗ ਪਿਆ । ਜਦ ਉਹ ਲੋਕ ਆਪਣੇ ਪੈਸੇ ਵਾਪਸ ਮੰਗਦੇ ਤਾਂ ਕਹਿੰਦਾ ਆਪੇ ਕਿਸ਼ਨ ਦੇ ਦੇਵੇਗਾ । ਪਹਿਲਾਂ ਤਾਂ ਕਿਸ਼ਨ ਪੈਸੇ ਦੇ ਦਿੰਦਾ । ਪਰ ਹੁਣ ਹੋਲੀ-ਹੋਲੀ ਪਿੱਛੇ ਹੱਟਣ ਲੱਗ ਪਿਆ । ਇਕ ਵਾਰ ਮਾਲ ਦੇਣਾ ਸੀ । ਰਤਨ ਉਸ ਦਿਨ ਨਾ ਆਇਆ । ਜਿਸ ਕਾਰਨ ਉਸ ਪਾਰਟੀ ਨੂੰ ਮਾਲ ਨਾ ਮਿਲਿਆ ਤਾਂ ਪਾਰਟੀ ਨਰਾਜ਼ ਹੋ ਗਈ । ਪਾਰਟੀ ਮਾਲ ਲੈਣ ਤੋਂ ਅੱਗੋਂ ਸਾਫ ਇਨਕਾਰ ਕਰ ਦਿੱਤਾ । ਇਹ ਸਭ ਦੇਖ ਕੇ ਕਿਸ਼ਨ ਨੂੰ ਰਤਨ ਤੇ ਬਹੁਤ ਗੁੱਸਾ ਆਇਆ । ਜਦ ਰਤਨ ਕੰਮ ਤੇ ਆਇਆ ਤਾਂ ਕਿਸ਼ਨ ਨੇ ਚੜਾਈ ਕਰ ਦਿੱਤੀ । ਕਿਉਂਕਿ ਰਤਨ ਅੱਜ ਫੇਰ ਸਵੇਰੇ ਸ਼ਰਾਬੀ ਹੋਇਆ ਪਿਆ ਸੀ । ਕਿਸ਼ਨ ਨੇ ਕਿਹਾ, "ਰਤਨ ਭਾਅ ਅੱਜ ਕੰਮ ਤੋਂ ਛੁੱਟੀ ਕਰ ਤੇ ਕੱਲ ਕੰਮ ਤੇ ਆਵੀਂ……..।"
"ਭਾਅ ਕੀ ਹੋਇਆ ? ਮੈਨੂੰ ਤਾਂ ਅੱਜ ਕੋਈ ਕੰਮ ਨਹੀਂ । ਛੁੱਟੀ ਕਿਉ ਕਰਾਂ ਅੱਜ…….।"
"ਕੋਈ ਗੱਲ ਨਹੀਂ ਮੈਂ ਤੈਨੂੰ ਕੁੱਝ ਕਿਹਾ । ਮੈਂ ਤਾਂ ਸਿਰਫ ਇਹ ਕਿਹਾ ਕਿ ਕੱਲ ਕੰਮ ਤੇ ਆਵੀਂ । ਰਤਨ ਕੰਮ ਤੇ ਨਾ ਲੱਗਿਆ । ਅਗਲੇ ਦਿਨ ਜਦ ਰਤਨ ਕੰਮ ਤੇ ਆਇਆ ਤਾਂ ਪਹਿਲਾਂ ਕਿਸ਼ਨ ਨੇ ਰਤਨ ਨੂੰ ਸਿੱਧਾ ਦਫਤਰ ਵਿਚ ਬੁਲਾਇਆ ।"
"ਰਤਨ ਇਹ ਗੱਲ ਕੀ ਹੋਈ । ਭਲਾ ਤੁਸੀਂ ਸਮਝਦਾਰ ਹੋ । ਅਗਰ ਤੁਸੀਂ ਇਹੋ ਜਿਹੀਆਂ ਗੱਲਾ ਕਰੋਗੇ ਤਾਂ ਕੰਮ ਕਿਵੇਂ ਚੱਲੇਗਾ । ਫੈਕਟਰੀ ਦੀ ਸਾਰੀ ਜਿੰਮੇਵਾਰੀ ਤੁਹਾਡੀ ਹੈ । ਤੁਸੀਂ ਤਿੰਨ-ਤਿੰਨ ਦਿਨ ਛੁੱਟੀ ਕਰਕੇ ਘਰ ਬੈਠ ਜਾਂਦੇ ਹੋ । ਅਗਰ ਸਿਆਣਾ ਬਿਆਣਾ ਜਿੰਮੇਵਾਰ ਬੰਦਾ ਹੀ ਇਵੇਂ ਕਰੇਗਾ ਤਾਂ ਬਾਕੀ ਬੰਦੇ ਤਾਂ ਆਪੇ ਹੀ ਖਰਾਬ ਹੋਣਗੇ ……।"
"ਭਾਅ ਜੀ ਗਲਤੀ ਹੋ ਗਈ…….।"
"ਰਤਨ ਭਾਅ ਇਹ ਗਲਤੀ ਦੀ ਗੱਲ ਨਹੀਂ । ਬੜੀ ਵੱਡੀ ਗੱਲ ਹੈ । ਤੁਸੀਂ ਤਿੰਨ-ਤਿੰਨ ਦਿਨ ਕੰਮ ਤੇ ਨਹੀਂ ਆaੇਂਦੇ ਤੇ ਮਗਰੋਂ ਬੰਦੇ ਵਿਹਲੇ ਬੈਠ ਜਾਂਦੇ ਹਨ । ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਬੰਦੇ ਵਾਧੂ ਹਨ । ਇਕ ਹੋਰ ਗੱਲ ਦਾ ਪਤਾ ਹੈ…….।"
"ਕਿਹੜੀ ਗੱਲ ਦਾ ਭਾਅ ਜੀ…..।"
"ਦੋਲਤ ਰਾਮ ਐਂਡ ਸੰਨਜ਼ ਨੂੰ ਮਾਲ ਸਮੇਂ ਸਿਰ ਨਹੀਂ ਮਿਲਿਆ । ਤੁਹਾਨੂੰ ਪਤਾ ਹੈ ਉਹਨਾਂ ਕੋਲ ਕਾਫੀ ਪੇਮਟ ਫਸੀ ਹੋਈ ਹੈ । ਉਨਾਂ੍ਹ ਨੇ ਮਾਲ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ । ਇਕ ਤਾਂ ਪਾਰਟੀ ਗਈ ਤੇ ਦੂਜਾ ਰਕਮ ਵੀ ਗਈ ।"
"ਇਹ ਤਾਂ ਬੜਾ ਮਾੜਾ ਹੋਇਆ……।"
"ਤੁਸੀਂ ਦਿਨੇਂ ਹੀ ਸ਼ਰਾਬ ਪੀ ਲੈਂਦੇ ਹੋ ਤੇ ਮਸ਼ੀਨ ਤੇ ਕੰਮ ਕਰਨ ਲੱਗ ਪੈਂਦੇ ਹੋ । ਤੁਸੀਂ ਹੀ ਪਾਰਟੀ ਨਾਲ ਗੱਲਬਾਤ ਕਰਨੀ ਹੰਦੀ ਹੈ । ਲੋਕਾਂ ਨਾਲ ਵੀ ਤਾਂ ਤੁਸੀਂ ਅਕਸਰ ਗੱਲਬਾਤ ਕਰਦੇ ਹੋ । ਤੁਸੀਂ ਜਿੰਮੇਵਾਰ ਬੰਦੇ ਹੋ ਸ਼ਰਾਬ ਪੀਤੀ ਹੋਵੇਗੀ ਤਾਂ ਗਾਹਕ ਤੇ ਕੀ ਅਸਰ ਹੋਵੇਗਾ। ਉਹ ਤਾਂ ਇਹੋ ਹੀ ਸੋਚੇਗਾ ਕਿ ਇੱਥੇ ਤਾਂ ਦਿਨ ਦਿਹਾੜੇ ਸ਼ਰਾਬ ਚੱਲਦੀ ਹੈ । ਇਹਨਾਂ ਨੇ ਕੰਮ ਸਵਾਹ ਕਰਨਾ……।"
"ਹੁਣ ਰਤਨ ਨਾ ਬੋਲਿਆ ।ਕਿਸ਼ਨ ਮੁੜ ਬੋਲਿਆ, "ਦੇਖ ਰਤਨ ਭਾਅ ਸਾਡਾ ਆਪਸ ਵਿਚ ਪਿਆਰ ਹੈ । ਤੁਸੀਂ ਦਿਨੇ ਸ਼ਰਾਬ ਨਾ ਪੀਆ ਕਰੋ । ਕਿਸੇ ਕੋਲੋਂ ਉਧਾਰ ਪੈਸੇ ਨਹੀਂ ਫੜਨੇ । ਜਦ ਅਗਲੇ ਮੰਗਦੇ ਹਨ ਤਾਂ ਬੇਇੱਜ਼ਤੀ ਮਹਿਸੂਸ ਹੰਦੀ ਹੈ ।"
"ਭਾਅ ਜੀ ਤੁਸੀਂ ਪੈਸੇ ਖਾਤੇ ਵਿਚ ਲਿਖ ਲੈਂਦੇ ਹੋ ।"
"ਰਤਨ ਖਾਤੇ ਵਿਚ ਲਿਖਦਾ ਹਾਂ । ਕਦ ਕਿੰਨ੍ਹੇ ਕੁ ਪੈਸੇ ਵਾਪਸ ਕੀਤੇ ਹਨ । ਐਡਵਾਂਸ ਤੁਹਾਡਾ ਦਿਨੋਂ-ਦਿਨ ਵੱਧਦਾ ਜਾਂਦਾ ਹੈ । ਆਪਣੇ-ਆਪ ਦਾ ਸੁਧਾਰ ਕਰੋ ਨਹੀਂ ਤਾਂ ਕੱਲ ਪ੍ਰੇਸ਼ਾਨੀ ਹੋ ਜਾਵੇਗੀ । ਐਵੀਂ ਪਿਆਰ ਵਿਚ ਫਿਕ ਪਵੇਗਾ ।"
"ਠੀਕ ਹੈ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ । ਸਮਾਂ ਆਪਣੀਆਂ ਚਾਲਾਂ-ਚੱਲਦਾ ਗਿਆ । ਰਤਨ ਦੀਆਂ ਆਦਤਾਂ ਵਿਚ ਸੁਧਾਰ ਹੋਣ ਦੀ ਥਾਂ ਵਿਗਾੜ ਹੰਦਾ ਗਿਆ । ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਕਈ ਲੋਕਾਂ ਦਾ ਕਰਜ਼ਦਾਰ ਹੋ ਗਿਆ । ਕਦੀ ਕਿਸੇ ਨਾਲ ਕੋਈ ਬਹਾਨੇ ਕਿਸੇ ਨਾਲ ਕੋਈ ਝੂਠ । ਰਤਨ ਕੰਮ ਤੋਂ ਵੀ ਖੂਬ ਛੁੱਟੀਆਂ ਕਰਨ ਲੱਗ ਪਿਆ । ਰਤਨ ਹੱਦੋਂ ਵੱਧ ਕਰਜ਼ਾਈ ਹੋ ਗਿਆ । ਕਿਸ਼ਨ ਵੀ ਰਤਨ ਤੋਂ ਬਹੁਤ ਪ੍ਰੇਸ਼ਾਨ ਹੋ ਗਿਆ। ਬੁਰਾਈ ਦਾ ਬੁਰਾ ਹੀ ਹੁੰਦਾ ਹੈ । ਰਤਨ ਕੰਮ ਛੱਡ ਕੇ ਦੂਜੇ ਸੂਬੇ ਵਿਚ ਚੱਲਾ ਗਿਆ । ਰਤਨ ਦੀ ਥਾਂ ਕੋਈ ਹੋਰ ਬੰਦਾ ਸੈੱਟ ਹੋ ਗਿਆ ।"
"ਸਮਾਂ ਆਪਣੀਆਂ ਚਾਲਾਂ ਚੱਲਦਾ ਗਿਆ । ਕਿਸ਼ਨ ਦੇ ਬੱਚੇ ਵੱਡੇ ਹੋਣ ਲੱਗੇ । ਕੁੜੀ ਨੇ ਦਸਵੀਂ ਤੱਕ ਪੜਾਈ ਕੀਤੀ । ਰਿਸ਼ਤਾ ਵੀ ਚੰਗਾ ਲੱਭ ਗਿਆ । ਕੁੜੀ ਛੇ ਮਹੀਨੇ ਮੰਗੀ ਰਹੀ । ਸੁਣਿਆ ਹੈ ਕਿ ਲੜਕੇ ਵਾਲੇ ਕਾਫੀ ਲੈਂਡ-ਲਾਡ ਬੰਦੇ ਹਨ । ਬਾਈ-ਏਅਰ ਵਪਾਰ ਕਰਨ ਜਾਂਦੇ ਹਨ । ਵਪਾਰ ਕਾਫੀ ਵੱਡਾ ਇੱਕੋ-ਇੱਕ ਮੁੰਡਾ । ਛੇ ਮਹੀਨੇ ਦੋਵਾਂ ਪਰਿਵਾਰ ਵਿਚ ਖੂਬ ਆਣਾ-ਜਾਣਾ ਲੱਗਾ ਰਿਹਾ । ਵਿਆਹ ਨਜ਼ਦੀਕ ਆ ਗਿਆ ਤੇ ਪੈਸਾ ਪਾਣੀ ਦੀ ਤਰਾਂ੍ਹ ਵਹਿਣ ਲੱਗਾ । ਖੁੱਲਾ ਖਰਚਾ, ਖਰਚੇ ਦਾ ਕੋਈ ਹਿਸਾਬ ਨਹੀਂ । ਜਿਵੇਂ-ਜਿਵੇਂ ਵਿਆਹ ਨਜ਼ਦੀਕ ਆਉਂਦਾ ਗਿਆ । ਤਿਵੇਂ-ਤਿਵੇਂ ਪੈਸੇ ਹੱਦੋਂ ਵੱਧ ਖਰਚ ਹੁੰਦੇ ਗਏ । ਕਿਸ਼ਨ ਦੇ ਦਿਮਾਗ ਤੇ ਤਾਂ ਵਿਆਹ ਦਾ ਭੂਤ ਸਵਾਰ ਸੀ । ਅੰਤ ਵਿਆਹ ਦਾ ਦਿਨ ਨਿਸਚਿਤ ਹੋ ਗਿਆ । ਸੋਨਾ, ਕੱਪੜੇ, ਮੋਟਰ ਸਾਇਕਲ ਤੇ ਹੋਰ ਸਮਾਨ, ਜ਼ਮਾਨੇ ਭਰਦਾ ਖਾਣੇ ਦਾ ਸਮਾਨ । ਜਿੰਨ੍ਹੀ ਬਰਾਤ ਸੱਦੀ ਉਸ ਨਾਲੋਂ ਕਈ ਗੁਨਾਹ ਵੱਧ ਬਰਾਤ ਆਈ । ਡੋਲੀ ਤੁਰੀ ਮੁੰਡੇ ਵਾਲੇ ਸਭ ਮਨ ਗਏ ਕਿ ਆਪਣੀ ਬਰਾਦਰੀ ਵਿਚ ਕੀ ਕਿਸੇ ਹੋਰ ਬਰਾਦਰੀ ਨੇ ਵੀ ਬਰਾਤ ਦਾ ਇਨਾਂ੍ਹ ਸਵਾਗਤ ਨਹੀਂ ਕੀਤਾ ਹੋਵੇਗਾ । ਸਿਆਣੇ ਠੀਕ ਹੀ ਕਹਿੰਦੇ ਹਨ । ਰਹਾ ਪਿਆ ਜਾਣੇ ਜਾਂ ਵਾਹ ਪਿਆ ਜਾਣੇ । ਕਿਸ਼ਨ ਦੀ ਕੁੜੀ ਦੇ ਸੁਪਨੇ ਰੇਤ ਦੀ ਦੀਵਾਰ ਦੀ ਤਰਾਂ੍ਹ ਢਾਹ ਢੇਰੀ ਹੋ ਗਏ । ਕਿਸ਼ਨ ਦੇ ਕੁੜਮ ਮਾਰਕਿਟ ਦੇ ਕਾਫੀ ਕਰਜ਼ਾਈ ਸਨ। ਮਕਾਨ ਵੀ ਗਹਿਣੇ ਪਿਆ ਹੋਇਆ ਸੀ । ਜਦ ਇਸ ਸਭ ਦਾ ਕਿਸ਼ਨ ਨੂੰ ਪਤਾ ਲੱਗਿਆ ਤਾਂ ਉਸਦਾ ਦਿਲ ਟੁੱਟ ਗਿਆ । ਕੁੜੀ ਨੂੰ ਜਿਵੇਂ ਖੂਹ ਵਿਚ ਧੱਕਾ ਦੇ ਦਿੱਤਾ ਹੋਵੇ । ਇੱਡਾ ਵੱਡਾ ਧੋਖਾ ਕਿਸ਼ਨ ਦੀ ਤਾਂ ਜਿਵੇਂ ਦੁਨੀਆਂ ਹੀ ਉਜੜ ਗਈ ਹੋਵੇ । ਕਿਸ਼ਨ ਰਿਸ਼ਤਾ ਕਰਵਾਉਣ ਵਾਲਿਆ ਨਾਲ ਖੂਬ ਗਰਮ ਹੋਇਆ । ਪਰ ਕੁੱਝ ਹੋ ਵੀ ਤਾਂ ਨਹੀਂ ਸਕਦਾ ਸੀ । ਜਵਾਈ ਵੀ ਠੀਕ ਠਾਕ ਹੀ ਸੀ ਗੁਜਾਰੇ ਲਾਇਕ ।
ਕਿਸ਼ਨ ਦੀ ਜਨਾਨੀ ਮਾਂ-ਪਿਉ ਸਭ ਧਿਆਨ ਰੱਖਦੇ । ਸ਼ਹਿਰ ਵਿਚ ਹੀ ਰਿਸ਼ਤੇਦਾਰੀ ਹੋਣ ਕਰਕੇ ਆਉਣਾ ਜਾਣਾ ਲੱਗਿਆ ਰਹਿੰਦਾ । ਜਿਸ ਤਰਾਂ੍ਹ ਵੀ ਸਭ ਨੂੰ ਮਨਜ਼ੂਰ ਕਰਨਾ ਪਿਆ । ਪੈਸੇ ਧੇਲੇ ਨਾਲ ਜਵਾਈ ਦੀ ਮਦਦ ਕੀਤੀ । ਕੁੜਮਾਂ ਦੇ ਡਾਵਾਂਡੋਲ ਕਾਰੋਬਾਰ ਨੂੰ ਕੁੱਝ ਤਾਂ ਮਦਦ ਮਿਲੀ ਪਰ ਅਖੀਰ ਕਦ ਤੱਕ । ਇਹ ਸਭ ਪੈਸਾ ਕਿਸ਼ਨ ਦੇ ਕਾਰੋਬਾਰ ਵਿਚੋਂ ਨਿਕਲ ਰਿਹਾ ਸੀ । ਕਿਸ਼ਨ ਦਾ ਆਪਣਾ ਕਾਰੋਬਾਰ ਵੀ ਡਾਵਾਂਡੋਲ ਰਹਿਣ ਲੱਗ ਪਿਆ । ਇਸੇ ਕਾਰੋਬਾਰ ਨਾਲ ਰੱਲਦਾ ਮਿਲਦਾ ਹੋਰ ਕਾਰੋਬਾਰ ਕੀਤਾ । ਕੁੱਝ ਸਮੇਂ ਬਆਦ ਮਜਬੂਰਨ ਕੰਮ ਬੰਦ ਕਰਨਾ ਪਿਆ ।"
"ਵਿਨੋਦ ਇਕ ਸੁਲਝਿਆ ਹੋਇਆ ਟਰੈਡਰ ਹੈ । ਮਾਰਕੀਟ ਵਿਚ ਉਸਦਾ ਕਾਫੀ ਅਸਰ ਰਸੂਖ ਹੈ । ਹਰ ਕੋਈ ਉਸ ਉੱਪਰ ਭਰੋਸਾ ਕਰਦਾ । ਸਾਰੀ ਮਾਰਕੀਟ ਵਿਚ ਉਸਦਾ ਕਾਫੀ ਪੈਸਾ ਲੱਗਿਆ ਹੋਇਆ ਸੀ । ਦੁਕਾਨ ਦੇ ਨਾਲ ਉਸਦਾ ਐਸ. ਟੀ. ਡੀ ਦੀ ਦੁਕਾਨ ਵੀ ਹੈ । ਵੱਡੀਆਂ ਕਮੇਟੀਆਂ ਦਾ ਕਾਰੋਬਾਰ ਹੈ । ਵੱਡੇ-ਵੱਡੇ ਗਰੁੱਪ ਚੱਲਦੇ ਹਨ । ਮਹੀਨੇ ਬਾਅਦ ਦਫਤਰ ਵਿਚ ਬੋਲੀ ਹੰਦੀ ਹੈ । ਵੱਡੇ-ਵੱਡੇ ਵਪਾਰੀਆਂ ਨੇ ਕਮੇਟੀਆਂ ਪਾਈਆਂ ਹੋਈਆਂ ਹਨ ਵਿਨੋਦ ਕੋਲ । ਵਿਨੋਦ ਦੀ ਕਾਫੀ ਜ਼ਾਇਦਾਦ ਜਿੰਨ੍ਹਾਂ ਪੈਸਾ ਹੈ ਉਨ੍ਹੀ ਇੱਜ਼ਤ ਵੀ ਵਿਨੋਦ ਨੂੰ ਪ੍ਰਮਾਤਮਾ ਨੇ ਦਿੱਤੀ । ਸੁਭਾਅ ਦਾ ਮਿੱਠਾ ਬੋਲੜਾ ਤੇ ਦਿੱਲ ਦਾ ਸਾਫ । ਵੇਲੇ ਕੁਵੇਲੇ ਕੰਮ ਆਉਣ ਵਾਲਾ ਜੁਆਬ ਦਾ ਪੱਕਾ ਅਤੇ ਦੋਸਤਾਂ ਦਾ ਦੋਸਤ । ਜਿਸਦੀ ਬਾਂਹ ਫੜ ਲੈਂਦਾ ਛੱਡਦਾ ਨਹੀਂ । ਉਸਦੀ ਦੁਕਾਨ ਦੇ ਮੁਲਾਜ਼ਮ ਉਸ ਤੋਂ ਕਾਫੀ ਖੁਸ਼ ਸਨ । ਉਹ ਆਪਣੇ ਮੁਲਾਜ਼ਮਾਂ ਨੂੰ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਰੱਖਦਾ । ਮੁਲਾਜ਼ਮ ਵੀ ਉਸ ਨੂੰ ਆਪਣੇ ਵੱਡੇ ਭਰਾ ਅਤੇ ਪਿਉ ਦੀ ਤਰਾਂ੍ਹ ਸਮਝਦੇ । ਕਿਸ਼ਨ ਵੀ ਵਿਨੋਦ ਦੇ ਕਾਫੀ ਨੇੜੇ ਸੀ । ਕਾਫੀ ਮਾਲ ਵਿਨੋਦ ਦੀ ਦੁਕਾਨ ਤੋਂ ਆਉਂਦਾ । ਕਿਸ਼ਨ ਦਾ ਲੱਖਾਂ ਦੀ ਪੈਮਟ ਦਾ ਹਿਸਾਬ ਹੁੰਦਾ । ਵੱਡੀਆਂ-ਵੱਡੀਆਂ ਕਮੇਟੀਆਂ ਦੇ ਗਰੁੱਪ ਵਿਚ ਵੀ ਕਿਸ਼ਨ ਦੀ ਕਾਫੀ ਮੈਂਬਰਸ਼ਿਪ ਸੀ ।"
"ਚਾਹੇ ਜੋ ਮਰਜ਼ੀ ਸੀ । ਪਰ ਕੁੜਮਾਂ ਦਾ ਕਿਸ਼ਨ ਘਰ ਕਾਫੀ ਆਉਣਾ ਜਾਣਾ ਲਗਿਆ ਰਹਿੰਦਾ ਅਤੇ ਕਦੀ ਹੋਰ ਰਿਸ਼ਤੇਦਾਰ ਵੀ ਨਾਲ ਆਉਂੇਦੇ । ਸਭ ਦੀ ਸ਼ਾਹੀ ਸ਼ਾਨੋ-ਸ਼ੌਕਤ ਨਾਲ ਰੋਟੀ ਹੰਦੀ । ਜਵਾਈ ਅਤੇ ਹੋਰ ਰਿਸ਼ਤੇਦਾਰਾਂ ਨੂੰ ਕੱਪੜਾ ਅਤੇ ਪੈਸੇ ਦਿੱਤੇ ਜਾਂਦੇ । ਕਿਸ਼ਨ ਸੋਚਦਾ ਜੋ ਵੀ ਹੈ ਮੇਰੀ ਕੁੜੀ ਸੁੱਖੀ ਰਹਿਣੀ ਚਾਹੀਦੀ ਹੈ । ਇਸ ਤੋਂ ਇਲਾਵਾ ਹੋਰ ਕਾਰੋਬਾਰ ਕੀਤਾ । ਕਿਸ਼ਨ ਦੇ ਮਾਲ ਦੀ ਮੰਗ ਮਾਰਕੀਟ ਵਿਚ ਕਾਫੀ ਵੱਧ ਚੁੱਕੀ ਸੀ । ਹੁਣ ਕਿਸ਼ਨ ਦਾ ਮਾਲ ਪੰਜਾਬ ਦੀ ਮੰਡੀ ਵਿਚ ਬਾਹਰ ਵੀ ਜਾਣ ਲੱਗ ਪਿਆ । ਪੰਜਾਬ ਤੋਂ ਬਾਹਰ ਕਿਸ਼ਨ ਪੂਰੇ ਪਰਿਵਾਰ ਨਾਲ ਯਾਤਰਾ ਤੇ ਗਿਆ । ਆਪਣੀ ਗੱਡੀ ਵਿਚ ਯਾਤਰਾ ਤਾਂ ਬੜੇ ਅਰਾਮ ਨਾਲ ਹੋ ਗਈ ਖੂਬ ਮੌਜ ਮਸਤੀ ਕੀਤੀ । ਰੱਬ ਦੀ ਕਰਨੀ ਆaੁਂਦੇ-ਆਉਂਦੇ ਕਿਸ਼ਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ । ਪੂਰੇ ਪਰਿਵਾਰ ਨੂੰ ਸੱਟਾਂ ਲਗੀਆਂ । ਮੌਕੇ ਤੇ ਡਰਾਇਵਰ ਦੀ ਮੌਤ ਹੋ ਗਈ । ਕਿਸ਼ਨ ਦੀਆਂ ਲੱਤਾਂ ਬਾਹਾਂ ਪਸਲੀਆਂ ਸਭ ਤੇ ਸੱਟਾਂ ਲੱਗੀਆਂ। ਮੁੰਡੇ ਤਾਂ ਬਚ ਗਏ ਜਨਾਨੀ ਦੇ ਵੀ ਸੱਟਾਂ ਲੱਗੀਆਂ । ਪਰ ਠੀਕ ਹੋ ਗਈਆਂ । ਪਰ ਕਿਸ਼ਨ ਦੀ ਹਾਲਤ ਕਾਫੀ ਖਰਾਬ ਸੀ । ਕਿਸ਼ਨ ਦਿਨਾਂ ਤੇ ਪੈ ਗਿਆ । ਰਤਨ ਦੇ ਜਾਣ ਤੋਂ ਬਾਅਦ ਫੈਕਟਰੀ ਦਾ ਕੋਈ ਨਵਾਂ ਫੋਰਮੈਨ ਤਾਂ ਕੋਈ ਨਹੀਂ ਬਣਿਆ । ਜਿਹੜੇ ਕਾਰੀਗਰ ਕੰਮ ਕਰਦੇ ਉਹ ਮਿਹਨਤੀ ਤੇ ਇਮਾਨਦਾਰ ਸਨ । ਕਿਸ਼ਨ ਨੇ ਵੀ ਕਾਰੀਗਰਾਂ ਨੂੰ ਭਰਾਵਾਂ ਵਾਂਗ ਰੱਖਿਆ । ਕਿਸੇ ਕਿਸਮ ਦਾ ਕੋਈ ਭੇਦ ਭਾਵ ਨਾ ਰੱਖਿਆ । ਇਹ ਖੁੱਲ ਦਿਲੀ ਤੇ ਦਲੇਰੀ ਕਿਸ਼ਨ ਦੇ ਮਾੜੇ ਦਿਨਾਂ ਵਿਚ ਕੰਮ ਆਈ । ਕਾਰੀਗਰਾਂ ਨੇ ਆਪਣੇ ਮਾਲਕ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ । ਕਾਰੀਗਰ ਕੰਮ ਕਰਨ ਦੇ ਨਾਲ ਕਾਰੋਬਾਰ ਦੀ ਜਾਣਕਾਰੀ ਵੀ ਰੱਖਦੇ ਸਨ । ਚਾਹੇ ਕਿਸ਼ਨ ਦਾ ਪਿਉ ਫੈਕਟਰੀ ਵਿਚ ਆਉਂਦਾ । ਕਿਸ਼ਨ ਦੇ ਪੂਰੇ ਪਰਿਵਾਰ ਨੂੰ ਕਾਰੀਗਰਾਂ ਤੇ ਪੂਰਾ ਭਰੋਸਾ ਸੀ । ਫੈਕਟਰੀ ਤਾਂ ਚੰਗੀ ਤਰਾਂ੍ਹ ਚੱਲਦੀ ਗਈ । ਪਰ ਕਿਸ਼ਨ ਤੇ ਕਾਫੀ ਪੈਸਾ ਲੱਗਿਆ । ਪੂਰਾ ਸਾਲ ਕਿਸ਼ਨ ਮੰਜੇ ਤੇ ਹੀ ਲੰਮਾ ਪਿਆ ਰਿਹਾ । ਕਿਸ਼ਨ ਟੈਲੀਫੋਨ ਤੇ ਹੀ ਪਾਰਟੀਆਂ ਨਾਲ ਗੱਲਬਾਤ ਕਰਦਾ । ਸਮਾਂ ਪਾ ਕੇ ਕਿਸ਼ਨ ਸਰੀਰਕ ਤੋਰ ਬਿੱਲਕੁਲ ਠੀਕ ਹੋ ਗਿਆ । ਕਿਸ਼ਨ ਨੇ ਇਕ-ਇਕ ਕਰਕੇ ਕਾਫੀ ਕਮੇਟੀਆਂ ਚੁੱਕੀਆਂ ਹੋਈਆਂ ਸਨ । ਮਾਰਕੀਟ ਦਾ ਵੀ ਕਾਫੀ ਪੈਸਾ ਖਰਚ ਹੋ ਗਿਆ । ਖ੍ਰੀਦੇ ਪਲਾਟ ਵੀ ਵਿੱਕ ਗਏ । ਕਿਸ਼ਨ ਦੀ ਨਿੱਤ ਸ਼ਰਾਬ ਪੀਣ ਦੀ ਆਦਤ ਘੱਟਣ ਦੀ ਥਾਂ ਵੱਧ ਚੁੱਕੀ ਸੀ । ਜਦ ਰਿਸ਼ਤੇਦਾਰ ਆਉਂਦੇ ਤਾਂ ਖੂਬ ਮੋਜ-ਮਸਤੀ ਹੰਦੀ । ਬੈਂਕ-ਬੈਲੰਸ ਇਨਸਾਨ ਦੀ ਜਾਨ ਹੁੰਦੀ ਹੈ ਤੇ ਹੋਲੀ-ਹੋਲੀ ਕਿਸ਼ਨ ਦਾ ਬੈਂਕ-ਬੈਲੰਸ ਵੀ ਨਿਲ ਹੋ ਗਿਆ । ਫੈਕਟਰੀ ਦੇ ਬੰਦੇ ਵੀ ਘੱਟ ਗਏ । ਕਿਸ਼ਨ ਪੈਸਿਆਂ ਦੇ ਮਾਮਲੇ ਵਿਚ ਬੰਦਿਆਂ ਨੂੰ ਖਰਾਬ ਕਰਨ ਲੱਗ ਪਿਆ । ਇਸੇ ਕਾਰਨ ਕੁੱਝ ਕਾਰੀਗਰ ਭੱਜ ਗਏ। ਕਿਸ਼ਨ ਨੇ ਵਿਆਜ਼ ਦੇ ਪੈਸੇ ਫੜ ਲਏ । ਕੰਮ ਦਾ ਸੀਜਨ ਲੱਗਿਆ ਕਾਫੀ ਪੈਸਾ ਆਇਆ ਪਿੱਛੇ ਧੋਣੇ ਧੋਤੇ ਗਏ । ਹੋਲੀ-ਹੋਲੀ ਕਿਸ਼ਨ ਦੀ ਆਮਦਨ ਘੱਟ ਰਹੀ ਸੀ ਅਤੇ ਖਰਚੇ ਵੱਧ ਰਹੇ ਸਨ । ਕਿਸ਼ਨ ਦੂਸਰੇ ਫੈਕਟਰੀ ਵਾਲਿਆ ਨਾਲੋਂ ਵੱਧ ਪੈਸੇ ਮੰਗਦਾ । ਇਹ ਵੀ ਇਕ ਕਾਰਨ ਸੀ ਕਿਸ਼ਨ ਦੇ ਕਾਰੋਬਾਰ ਦਾ ਘੱਟ ਹੋਣ ਦਾ ।"
"ਮਾਲ ਹਮੇਸ਼ਾ ਕਿਸ਼ਨ ਆਕੜ ਨਾਲ ਦਿੰਦਾ । ਇਕ ਪਾਰਟੀ ਗੰਗਾ ਟਰੈਡਿੰਗ ਕੰਪਨੀ ਦਾ ਮਾਲਕ ਕਿਸ਼ੋਰ ਕੁਮਾਰ ਜੇਤਲੀ ਮਾਲ ਲੈਂਦਾ ਸੀ । ਨਾਲ ਉਸਦੇ ਭਰਾ ਦੀ ਡੀਲਰਸ਼ੀਪ ਦੀ ਦੁਕਾਨ ਕਵੈਰੀ ਟਰੈਡਿੰਗ ਕੰਮ ਉਹ ਵੀ ਕਿਸ਼ਨ ਕੋਲੋਂ ਮਾਲ ਲੈਂਦੀ । ਕਿਸ਼ੋਰ ਕੁਮਾਰ ਪਹਿਲੇ ਕੋਈ ਹੋਰ ਕਾਰੋਬਾਰ ਕਰਦਾ ਸੀ । ਕਿਸ਼ੋਰ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ । ਦਿਨ ਰਾਤ ਪ੍ਰੇਸ਼ਾਨ ਰਹਿੰਦਾ ਸੀ । ਕਿਸ਼ੋਰ ਦੇ ਵੱਡੇ ਭਰਾ ਮੰਗਤ ਰਾਮ ਨੇ ਕਿਸ਼ੋਰ ਨੂੰ ਕਿਹਾ । ਕਿਸ਼ੋਰ ਤੇਰਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ ?"
"ਭਾਅ ਜੀ ਕਾਰੋਬਾਰ ਦਾ ਨਾ ਪੁੱਛੋ । ਇਸ ਕਾਰੋਬਾਰ ਨਾ ਤਾਂ ਰੋਟੀ ਚਲਉਣੀ ਵੀ ਔਖੀ ਹੋਈ ਪਈ ਹੈ…….।"
"ਕਿਸ਼ੋਰ ਤੈਨੂੰ ਪਤਾ ਹੈ ਮੈਂ ਗੁਜਰਾਤ ਵਿਚ ਨਵਾਂ ਬਿਜਨੈਸ ਸ਼ੁਰੂ ਕੀਤਾ ਹੈ । ਮੈਂ ਤਾਂ ਉੱਥੇ ਚੱਲ ਜਾਵਾਂਗਾ । ਤੂੰ ਪਿੱਛੋਂ ਮੇਰੇ ਇਹ ਕਾਰੋਬਾਰ ਸਾਂਭ ਤੇ ਰੱਜ ਕੇ ਕਮਾਈ ਕਰ । ਬੰਦੇ ਸਾਰੇ ਪੁਰਾਣੇ ਅਤੇ ਵਫਾਦਾਰ ਹਨ । ਤੈਨੂੰ ਕੰਮ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ ।" "ਅੱਛਾ ਭਾਪਾ ਜੀ ! ਇਹ ਲਫਜ਼ ਕਿਸ਼ੋਰ ਕੁਮਾਰ ਦੇ ਸਨ । ਕਿਸ਼ੋਰ ਹੱਦੋਂ ਵੱਧ ਚਲਾਕ ਅਤੇ ਕਮੀਨੇ ਕਿਸਮ ਦਾ ਬੰਦ ਹੈ । ਕੰਮ ਕੱਢਣ ਲਈ ਤਾਂ ਉਹ ਗਧੇ ਨੂੰ ਵੀ ਪਿਉ ਬਣ ਲਵੇ । ਬੰਦਿਆਂ ਦਾ ਢਿੱਡ ਵਿਚ ਵੜ ਗਿਆ । ਮਿਹਨਤੀ ਰੱਜ ਕੇ ਦਿਨ-ਰਾਤ ਮਿਹਨਤ ਕੀਤੀ ਅਤੇ ਦੋ ਕੁ ਸਾਲਾਂ ਵਿਚ ਸਾਰੇ ਦਾ ਸਾਰਾ ਕਾਰੋਬਾਰ ਆਪਣੇ ਹੱਥਾਂ ਵਿਚ ਲੈ ਲਿਆ । ਮੰਗਤ ਰਾਮ ਦੇ ਬੰਦਿਆਂ ਨੂੰ ਇਹ ਪਤਾ ਨਹੀਂ ਸੀ ਕਿ ਕਿਸ਼ੋਰ ਇਨ੍ਹਾਂ ਚਲਾਕ ਤੇ ਕਮੀਨਾ ਬੰਦਾ ਹੈ । ਪਹਿਲੇ ਤਾਂ ਉਹ ਕਾਰੋਬਾਰ ਦੇ ਨਾਲ ਮੰਗਤ ਰਾਮ ਦੀ ਹਕੂਮਤ ਵਿਚ ਮੌਜ ਕਰਦੇ ਸਨ । ਉਹ ਹੁਣ ਕਾਫੀ ਤੰਗੀ ਮਹਿਸੂਸ ਕਰਨ ਲੱਗ ਪਏ । ਉੱਧਰ ਕਿਸ਼ੋਰ ਕੁਮਾਰ ਨੇ ਕਾਰੋਬਾਰ ਵਿਚ ਘਾਟਾ ਕਰਨਾ ਸ਼ੁਰੂ ਕਰ ਦਿੱਤਾ । ਜਦ ਕਦੀ ਮੰਗਤ ਰਾਮ ਆਉਂਦਾ । ਪਹਿਲਾਂ ਤਾਂ ਵਫਾਦਾਰ ਬੰਦੇ ਗੱਲ ਕਰਨ ਤੋਂ ਝਿਜਕਦੇ ਰਹਿੰਦੇ । ਫਿਰ ਮੰਗਤ ਰਾਮ ਦੇ ਹੌਸਲਾ ਦੇਣ ਤੇ ਖੁੱਲ ਕੇ ਗੱਲ ਕਰਨ ਲੱਗ ਪਏ । ਕਾਰੋਬਾਰ ਦੀ ਹਾਲਤ ਦੇਖ ਕੇ ਮੰਗਤ ਰਾਮ ਨੂੰ ਭਰੋਸਾ ਹੋ ਗਿਆ ਕਿ ਕਿਸ਼ੋਰ ਪੈਸਾ ਸਾਂਭ ਗਿਆ ਹੈ । ਕਾਰੋਬਾਰ ਵਿਚ ਵੱਡੇ ਪੱਧਰ ਤੇ ਹੇਰਾ-ਫੇਰੀ ਹੋਈ ਹੈ । ਦੁੱਖ ਤਾਂ ਮੰਗਤ ਰਾਮ ਨੂੰ ਬਹੁਤ ਲੱਗਿਆ । ਅਸੀਂ ਤਾਂ ਇਹ ਸਭ ਇਸ ਦੇ ਭੱਲੇ ਲਈ ਕੀਤਾ । ਇਸ ਨੂੰ ਬਾਂਹ ਦਿੱਤੀ ਸੀ । ਇਹ ਤਾਂ ਬਾਂਹ ਹੀ ਨਿਗਲ ਗਿਆ । ਚਲੋ ਭਰਾ ਹੈ ਸੈੱਟ ਹੋ ਗਿਆ । ਇਕ ਦਿਨ ਮੰਗਤ ਰਾਮ ਨੇ ਕਿਸ਼ੋਰ ਕੁਮਾਰ ਨੂੰ ਕਿਹਾ, "ਭਾਅ ਜੀ ਤੁਸੀਂ ਤਾਂ ਗੁਜਰਾਤ ਵਿਚ ਕਾਰੋਬਾਰ ਕਰਦੇ ਹੋ । ਰੱਬ ਦੀ ਕ੍ਰਿਪਾ ਨਾਲ ਤੁਹਾਡਾ ਕਾਰੋਬਾਰ ਬਹੁਤ ਚੱਲ ਰਿਹਾ ਹੈ । ਭਗਵਾਨ ਕਰੇ ਤੁਸੀਂ ਦਿਨ ਦੁਗਣੀ ਰਾਤ ਚੋਗੁਣੀ ਉੱਨਤੀ ਕਰੋ । ਇਹ ਦੁਕਾਨ ਤੁਸੀਂ ਪੱਕੇ ਤੌਰ ਤੇ ਮੈਨੂੰ ਹੀ ਦੇ ਦਿਉ । ਕਾਗਜੀ ਕਾਰਵਾਈ ਕਰਕੇ ਜਿਹੜੇ ਪੈਸੇ ਲੱਗਣਗੇ ਮੈਂ ਦੇ ਦੇਵਾਂਗਾ । ਮੈਂ ਪੈਸੇ ਆਪਣੇ ਸਹੁਰਿਆਂ ਤੋਂ ਫੜ ਲੈਂਦਾ ਹਾਂ ।
ਕਿਸ਼ੋਰ ਕੁਮਾਰ ਦੀ ਇਸ ਗੱਲ ਨੂੰ ਸੁਣ ਕੇ ਮੰਗਤ ਰਾਮ ਨੂੰ ਗੁੱਸਾ ਆ ਗਿਆ ਅਤੇ ਭੜਕ ਕੇ ਬੋਲਿਆ, "ਕਿਸ਼ੋਰ ਤੂੰ ਸਾਨੂੰ ਮੂਰਖ ਸਮਝ ਰੱਖਿਆ ਹੈ । ਸਾਨੂੰ ਨਹੀਂ ਪਤਾ ਤੇਰੀਆਂ ਕਰਤੂਤਾਂ ਦਾ। ਮੈਂ ਵੀ ਸਾਰੀ ਜ਼ਿੰਦਗੀ ਕਾਰੋਬਾਰ ਕੀਤਾ ਹੈ । ਤੇਰਾ ਅਸੀਂ ਭਲਾ ਕੀਤਾ ਤੂੰ ਸਾਡੀਆ ਜੜਾਂ੍ਹ ਵੱਢ ਦਿੱਤੀਆਂ । ਸਾਨੂੰ ਨਹੀਂ ਪਤਾ ਸੀ ਤੂੰ ਇੰਨ੍ਹੀ ਵੱਡੀ ਪੱਧਰ ਤੇ ਹੇਰਾ-ਫੇਰੀ ਕਰਂੇਗਾ । ਦੀਮਕ ਦੀ ਤਰਾਂ੍ਹ ਸਾਡੀ ਦੁਕਾਨ ਚੱਟ ਗਿਆ ਹੈ ਤੂੰ । ਸਾਰੇ ਦਾ ਸਾਰਾ ਪੈਸਾ ਹੜੱਪ ਕਰ ਗਿਆ ਹੈ ਤੂੰ ਤੇ ਸਾਡੇ ਹੀ ਪੈਸਿਆਂ ਨਾਲ ਸਾਡੀ ਦੁਕਾਨ ਖ੍ਰੀਦ ਰਿਹਾ ਹੈ ਤੂੰ । ਤੇਰੀ ਸ਼ਾਹੁਕਾਰੀ ਦੇ ਸੱਦਕੇ ਜਾਈਏ !" ਜਿਹੜੇ ਬੰਦੇ ਅਸੀਂ ਪਿੱਛੇ ਛੱਡ ਗਏ ਸਾਂ । ਉਹ ਸਾਡੇ ਵਫਾਦਾਰ ਬੰਦੇ ਹਨ । ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ । ਤੇਰੀਆਂ ਸਾਰੀਆਂ ਕਰਤੂਤਾ ਦੱਸ ਦਿੱਤੀਆਂ । ਮੈਂ ਫਿਰ ਸੋਚਿਆ ਚੱਲੋ ਭਰਾ ਹੈ ਪੈਸੇ ਖਾ ਗਿਆ ਤਾਂ ਕੀ ਹੋਇਆ । ਤੂੰ ਜਿਹੜੇ ਦਰਖੱਤ ਤੇ ਬੈਠਾ ਹੈ ਉਸੇ ਨੂੰ ਹੀ ਕੱਟੀ ਜਾਂਦਾ ਪਿਆ ਹੈ । ਪੁੱਤ ਤੈਨੂੰ ਦੁਕਾਨ ਬਿੱਲਕੁਲ ਨਹੀਂ ਦੇਣੀ । ਹੁਣ ਇਹ ਦੁਕਾਨ ਸਾਡੇ ਬੰਦੇ ਚਲਾਉਣਗੇ ਮੇਰੇ ਤੋਂ ਬਾਅਦ ਇਹ ਮਾਲਕ ਹੋਣਗੇ । ਤੂੰ ਦੁਕਾਨ ਤੋਂ ਅਲੱਗ ਹੋ ਜਾ ਜਿੰਨ੍ਹੀ ਨਾਤੀ ਉਨਾਂ੍ਹ ਪੁੰਨ ਹੁਣ ਤਾਂ ਅਸੀਂ ਤੈਂਨੂੰ ਆਪਣੀ ਦੁਕਾਨ ਤੇ ਖੜਾ ਨਹੀਂ ਹੋਣ ਦੇਣਾ……..।"
"ਭਰਾ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਸ਼ਰਮਿੰਦਾ ਤਾਂ ਹੋਇਆ ਅਕੜ ਲੱਗਾ ਬਤਮੀਜੀ ਨਾਲ ਬੋਲਿਆ….।'
"ਤੈਂਨੂੰ ਤਾਂ ਇਹਨਾਂ ਚਮਚਿਆ ਤੇ ਭਰੋਸਾ ਹੈ । ਮੈਂ ਜੋ ਇਨਾਂ੍ਹ ਸਮਾਂ ਇੰਨ੍ਹੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡਾ ਕਾਰੋਬਾਰ ਚੱਲਾਇਆ । ਉਸਦਾ ਕੋਈ ਮੁੱਲ ਨਹੀਂ । ਤੁਸੀਂ ਉਹਨਾਂ ਬੰਦਿਆ ਮਗਰ ਲੱਗ ਕੇ ਮੈਂ ਦੁਕਾਨ ਵਿਚੋਂ ਕੱਢ ਰਹੇ ਹੋ । ਮੈਂਨੂੰ ਵੀ ਤੁਹਾਡੇ ਨਾਲ ਕੰਮ ਕਰਨ ਦਾ ਕੋਈ ਸ਼ੌਕ ਨਹੀਂ । ਤੁਸੀਂ ਮੈਂਨੂੰ ਆਪਣੇ ਨਾਲ ਨਹੀਂ ਰੱਖਣਾ ਤਾਂ ਨਾ ਰੱਖੋ । ਮੈਂ ਤੁਹਾਨੂੰ ਆਪਣੀ ਮਿਹਨਤ ਨਾਲ ਆਪਣਾ ਕਾਰੋਬਾਰ ਕਰਕੇ ਦੇਵਾਂਗਾ……।"
"ਮਿਹਨਤ ਨਹੀਂ ਬੇਈਮਾਨੀ ਕਿਹ ਸਾਡੀ ਦੁਕਾਨ ਖਾਲੀ ਕਰਕੇ ਤੂੰ ਆਪਣੀਆਂ ਬੈਂਕਾਂ ਭਰ ਲਇਆਂ ਹਨ । ਉਹਨਾਂ ਪੈਸਿਆ ਦੀ ਤਾਂ ਤੂੰ ਇਕ ਕੀ ਦੋ ਦੁਕਾਨਾਂ ਖ੍ਰੀਦ ਸਕਦਾ ਹੈ । ਮੈਂ ਸੋਚਿਆ ਛੋਟਾ ਭਰਾ ਹੈ ਭੁੱਖਾ ਮਰਦਾ ਪਿਆ ਹੈ । ਇਸ ਦੀ ਮਦਦ ਕਰਨੀ ਚਾਹੀਦੀ ਹੈ । ਤੈਨੂੰ ਬਾਂਹ ਦਿੱਤੀ ਤਾਂ ਤੂੰ ਬਾਂਹ ਹੀ ਨਿਗਲ ਗਿਆ । ਤੈਨੂੰ ਫਿਰ ਵੀ ਭਰਾ ਕਰਕੇ ਛੱਡ ਰਿਹਾ ਹਾਂ । ਕੋਈ ਹੋਰ ਹੰਦਾ ਤਾਂ ਉਹ ਇੰਨ੍ਹੀ ਹਿੰਮਤ ਕਰ ਹੀ ਨਹੀਂ ਸਕਦਾ ਸੀ । ਅਗਰ ਕਰਦਾ ਤਾਂ ਉਸ ਦਾ ਉਹ ਹਸ਼ਰ ਕਰਦੇ ਕਿ ਦੁਨੀਆ ਦੰਦਾ ਹੇਠਾਂ ਜੁਬਾਨ ਦਬ ਕੇ ਸੋਚਦੀ । ਫਿਰ ਸਾਨੂੰ ਮਾਂ-ਪਿਉ ਦੀ ਸ਼ਰਮ ਮਰ ਜਾਂਦੀ । ਤੇਰੇ ਨਾਲੋਂ ਤਾਂ ਮੇਰੇ ਬੰਦੇ ਲੱਖ ਦਰਜੇ ਚੰਗੇ ਹਨ । ਤੂੰ ਤਾਂ ਨਮਕ ਹਰਾਮ ਕੀਤਾ । ਜਿਸ ਦੀ ਥਾਲੀ ਵਿਚ ਖਾਦਾ ਉਸੇ ਵਿਚ ਛੇਕ ਕੀਤਾ…..।"
"ਕਿਸ਼ੋਰ ਜੇਤਲੀ ਨੇ ਭਰਾ ਦੇ ਸਾਹਮਣੇ ਹੀ ਦੁਕਾਨ ਲਈ । ਮੰਗਤ ਰਾਮ ਤਾਂ ਖੁਦ ਗੁਜਰਾਤ ਕਾਰੋਬਾਰ ਕਰਦਾ । ਇਕ ਤਾਂ ਕਿਸ਼ੋਰ ਦੁਕਾਨ ਨੂੰ ਦੀਮਕ ਦੀ ਤਰਾਂ੍ਹ ਚੱਟ ਗਿਆ ਸੀ । ਮੰਗਤ ਰਾਮ ਦੇ ਬੰਦੇ ਮਿਹਨਤੀ ਅਤੇ ਇਮਾਨਦਾਰ ਸਨ । ਪਰ ਸ਼ਰਾਬ ਪੀਣ ਦੀ ਆਦਤ ਉਹਨਾਂ ਦੀ ਕਮਜ਼ੋਰੀ ਬਣ ਚੁੱਕੀ ਸੀ । ਮੰਗਤ ਰਾਮ ਨੂੰ ਇਸ ਦਾ ਅਹਿਸਾਸ ਸੀ । ਸ਼ਰਾਬ ਦੀ ਆਦਤ ਉਸਦੇ ਬੰਦੇ ਛੱਡ ਤਾਂ ਸਕਦੇ ਨਹੀਂ । ਇਕ ਤਾਂ ਪੁਰਾਣੇ ਦੂਸਰਾ ਸਾਰੀ ਦੀ ਸਾਰੀ ਦੁਕਾਨ ਉਹਨਾਂ ਦੇ ਸਿਰ ਤੇ ਸੀ । ਕਿਸ਼ੋਰ ਦਾ ਕਾਰੋਬਾਰ ਅਸਮਾਨ ਦੀਆਂ ਬੁਲੰਦੀਆਂ ਤੇ ਮੰਗਤ ਰਾਮ ਦੀ ਫਰਮ ਦਾ ਨਾਂ ਗੰਗਾ ਟਰੇਡਿੰਗ ਕੰਪਨੀ ਤੇ ਕਿਸ਼ੋਰ ਕੁਮਾਰ ਨੇ ਆਪਣੀ ਫਾਰਮ ਦਾ ਨਾਂ ਨਿਊ ਗੰਗਾ ਟਰੇਡਿੰਗ ਕੰਪਨੀ ਰੱਖਿਆ । ਕਿਸ਼ੋਰ ਕੁਮਾਰ ਨੇ ਕਿਸ਼ਨ ਨਾਲ ਸਿੱਧੀ ਗੱਲਬਾਤ ਕੀਤੀ ।"
"ਕਿਸ਼ਨ ਕੁਮਾਰ ਜੀ ! ਅਸੀਂ ਤੁਹਾਡੇ ਕੋਲੋਂ ਪੂਰੇ ਸੀਜਨ ਮਾਲ ਚੁੱਕਦੇ ਹਾਂ । ਪੇਮੈਂਟ ਵੀ ਪੂਰੀ ਦੀ ਪੂਰੀ ਐਡਵਾਂਸ ਦੇ ਦਿੰਦੇ ਹਾਂ । ਬਾਕੀ ਜਿਹੜੀ ਬਚੇਗੀ ਉਹ ਵੀ ਦਿੱਤੀ ਜਾਵੇਗੀ ।"
"ਗੱਲ ਕਿਸ਼ਨ ਨਾਲ ਹੋਈ ਜਦ ਕਿਸ਼ਨ ਨੇ ਹਿਸਾਬ ਕੀਤਾ । ਜਿਸ ਰੇਟ ਤੇ ਕਿਸ਼ੋਰ ਮਾਲ ਮੰਗਦਾ । ਉਹ ਰੇਟ ਕਿਸ਼ਨ ਨੂੰ ਘਰ ਵਾਰਾ ਨਹੀਂ ਖਾਂਦਾ ਤੇ ਕਿਸ਼ਨ ਨੇ ਕਿਸ਼ੋਰ ਨੂੰ ਰੇਟ ਵਧਾਉਣ ਲਈ ਕਿਹਾ ।"
"ਨਈ ਜੀ ਇਹ ਗੱਲ ਨਹੀਂ ਹੋ ਸਕਦੀ । ਤੁਹਾਨੂੰ ਪੇਮੈਂਟ ਐਨੀ ਐਡਵਾਂਸ ਦੇ ਦਿੱਤੀ ਹੈ । ਉਹ ਵੀ ਇਕੱਠੀ ਹਿੰਮਤ ਕਰੋ ਤੇ ਭਗਵਾਨ ਦਾ ਨਾਂ ਲੈ ਕੇ ਮਾਲ ਤਿਆਰ ਕਰੋ । ਸਾਡੇ ਆਰਡਰ ਦਾ ਭੁਗਤਾਨ ਕਰੋ ਤੇ ਬਾਅਦ ਹੋਰ ਆਰਡਰ ਲਵੋ…….।"
"ਬਾਉ ਜੀ ਮਾਲ ਦੇ ਰੇਟ ਦਿਨਾਂ ਵਿਚ ਵੱਧ ਗਏ । ਇਹ ਗੱਲ ਨਹੀਂ ਬਣ ਸਕਦੀ । ਰੇਟ ਤਾਂ ਵਧਾਉਣੇ ਹੀ ਪੈਣਗੇ । ਕਿਸ਼ਨ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਚੁੱਪ ਕਰ ਗਿਆ । ਸਕੂਟਰ ਨੂੰ ਕਿੱਕ ਮਾਰੀ ਤੇ ਚੱਲਾ ਗਿਆ । ਹਫਤੇ ਬਾਅਦ ਕਿਸ਼ੋਰ ਕਿਸ਼ਨ ਦੇ ਘਰ ਸਵੇਰੇ-ਸਵੇਰੇ ਆ ਗਿਆ।"
"ਭਾਅ ਕੀ ਸਲਾਹ ਕੀਤੀ ਹੈ ਤੁਸੀਂ……..?"
"ਕਾਹਦੀ ਸਲਾਹ ਬਾਊ ਜੀ…….।'
"ਮਾਲ ਬਣਾਉਣ ਦੀ……..।"
"ਬਾਉ ਜੀ ਮੈਂ ਕਦ ਕਹਿੰਦਾ ਮਾਲ ਨਹੀਂ ਬਣਾਉਣਾ । ਮੁਸ਼ਕਲ ਤਾਂ ਇਹ ਰੇਟ ਵਾਰਾ ਨਹੀਂ ਖਾਂਦਾ । ਰੇਟ ਵਧਾਉ ਤਾਂ ਗੱਲ ਬਣੇਗੀ । ਕਿਸ਼ੋਰ ਕੁਮਾਰ ਨੇ ਕਿਸ਼ਨ ਕੋਲੋਂ ਰੇਟ ਲਿਸਟ ਫੜੀ ਤੇ ਰੇਟ ਲਿਸਟ ਦੀ ਤਬਦੀਲੀ ਕਰਕੇ ਲੀਸਟ ਕਿਸ਼ਨ ਨੂੰ ਦੇਂਦਾ ਹੋਇਆ ਬੋਲਿਆ । ਦੇਖੋ ਰੇਟ ਠੀਕ ਹੈ ਨਾ…….।"
"ਰੇਟ ਲਿਸਟ ਦੇਖ ਕੇ ਕਿਸ਼ਨ ਦੇ ਚਿਹਰੇ ਤੇ ਰੋਣਕ ਆ ਗਈ । ਕਿਸ਼ਨ ਦਾ ਚਿਹਰਾ ਵੇਖਦਾ ਕਿਸ਼ੋਰ ਬੋਲਿਆ । ਭਾਅ ਜੀ ਐਵੇ ਨਾ ਡਰਿਆ ਕਰੋ । ਹੁਣ ਮਾਲ ਜਲਦੀ-ਜਲਦੀ ਤਿਆਰ ਕਰੋ । ਢਿੱਲ ਮੱਠ ਨਾ ਵਿਖਾਉ……..।"
"ਬਾਊ ਜੀ ਅਸੀਂ ਤਾਂ ਕੰਮ ਕਰਨਾ ਹੀ ਹੈ । ਬੱਸ ਤੁਹਾਡਾ ਹੀ ਮਾਲ ਬਣਾਉਣਾ ਹੈ । ਰੇਟ ਤਾਂ ਹਾਲੀ ਘੱਟ ਹੈ ਚੱਲੋ ਗੁਜ਼ਾਰਾ ਹੋ ਜਾਵੇਗਾ…..।"
"ਛੱਡੋ ਭਰਾ ਜੀ ਐਵੇਂ ਨਾ ਕਰਿਆ ਕਰੋ । ਸਾਨੂੰ ਤਾਂ ਘੱਟ ਰੇਟ ਤੇ ਮਾਲ ਮਿਲਦਾ ਹੈ । ਕੰਪੀਟੀਸ਼ਨ ਕਿੰਨਾ ਚੱਲਦਾ ਪਿਆ ਹੈ । ਹਾਂ ਇੱਕ ਗੱਲ ਹੋਰ ਹੈ । ਗੰਗਾ ਟੈਰਡਿੰਗ ਕੰਪਨੀ ਨੂੰ ਮਾਲ ਬਿਲਕੁਲ ਨਹੀਂ ਦੇਣਾ । ਚਾਹੇ ਜੋ ਮਰਜ਼ੀ ਹੋ ਜਾਵੇ । ਤੁਸੀਂ ਸਾਡਾ ਮਾਲ ਟਰਾਂਸਪੋਰਟ ਤੇ ਪਹੁੰਚਾ ਦੇਣਾ । ਮੈਂ ਜਿੱਥੇ ਮਰਜੀ ਮਾਲ ਭੇਜਾ ਇਹ ਮੇਰੀ ਸਿਰ ਦਰਦੀ ।"
" ਠੀਕ ਹੈ ਬਾਊ ਜੀ ਸਾਨੂੰ ਕੀ ਲੋੜ ਪਈ ਸਿਰ ਦਰਦੀ ਲੈਣ ਦੀ । ਅਸੀਂ ਤਾਂ ਮਾਲ ਬਣਾਉਣਾ ਤੇ ਤੁਹਾਨੂੰ ਦੇਣਾ । ਸਾਨੂੰ ਗੰਗਾ ਟੈਰਿਡੰਗ ਕੰਪਨੀ ਨੂੰ ਮਾਲ ਦੇਣ ਦੀ ਕੀ ਲੋੜ । ਫਿਲਹਾਲ ਤੁਹਾਡਾ ਆਰਡਰ ਹੀ ਕਾਫੀ ਹੈ…….।"
"ਬੜੀ ਤੇਜ਼ੀ ਨਾਲ ਕਿਸ਼ਨ ਦੀ ਫੈਕਟਰੀ ਵਿਚ ਨਿਊ ਗੰਗਾ ਟੈਰਿਡੰਗ ਕੰਪਨੀ ਦਾ ਮਾਲ ਤਿਆਰ ਹੋਣ ਲੱਗ ਪਿਆ । ਐਡਵਾਂਸ ਦੀ ਕਾਫੀ ਰਕਮ ਦਾ ਮਾਲ ਖ੍ਰੀਦਿਆ ਗਿਆ । ਬਾਕੀ ਬਹੁਤ ਸਾਰਾ ਪੈਸਾ ਕਿਸ਼ਨ ਨੇ ਆਪਣੀਆਂ ਜ਼ਰੂਰਤਾਂ ਵਿਚ ਲਗਾ ਦਿੱਤਾ । ਉਧਰ ਇਕ ਦਿਨ ਮੰਗਤ ਰਾਮ ਗੰਗਾ ਟੈਰਿਡੰਗ ਕੰਪਨੀ ਦਾ ਮਾਲਕ ਆਪਣੇ ਜੰਮੇਵਾਰ ਬੰਦੇ ਨੂੰ ਨਾਲ ਲੈ ਕੇ ਕਿਸ਼ਨ ਦੀ ਫੈਕਟਰੀ ਗਿਆ । ਰਾਮ-ਰਾਮ ਬੁਲਾਉਣ ਤੋਂ ਬਾਅਦ ਕਿਸ਼ਨ ਨਾਲ ਕਾਰੋਬਾਰ ਦੀ ਗੱਲ ਕਰਨ ਲੱਗਾ ।"
"ਕਿਸ਼ਨ ਬਾਊ ਤੁਸੀਂ ਤਾਂ ਸਾਨੂੰ ਭੁੱਲ ਹੀ ਗਏ ਹੋ । ਨਹੀਂ ਬਾਊ ਜੀ ਇਹੋ ਜਿਹੀ ਕੋਈ ਗੱਲ ਨਹੀਂ, ਤੁਸੀਂ ਹੀ ਗੁਜਰਾਤ ਚੱਲ ਗਏ ਹੋ । ਸਾਡੇ ਤਾਂ ਤੁਹਾਡੇ ਨਾਲ ਪੁਰਾਣੇ ਸੰਬੰਧ ਹਨ । ਅਸੀਂ ਤੁਹਾਨੂੰ ਅੱਜ ਦੇ ਥੋੜ੍ਹੀ ਨਾ ਜਾਣ ਦੇ ਹਾਂ । ਕਈ ਸਾਲ ਹੋ ਗਏ ਭੁੱਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੰਦਾ……।"
"ਕਿਸ਼ਨ ਲਾਲ ਜੀ ਅਗਰ ਮੈਂ ਪੰਜਾਬ ਵਿਚ ਨਹੀਂ ਹਾਂ ਤਾਂ ਮੇਰਾ ਬੰਦਾ ਸ਼ਿਆਮ ਸੁੰਦਰ ਤਾਂ ਦੁਕਾਨ ਤੇ ਹੀ ਹੈ । ਮੁਕਦੀ ਗੱਲ ਤਾਂ ਇਹ ਕਿ ਸਾਨੂੰ ਮਾਲ ਚਾਹੀਦਾ ਹੈ । ਆਹ ਲਵੋ ਰੇਟ ਲਿਸਟ ਨਿਊ ਗੰਗਾ ਟਰੈਡਿੰਗ ਕੰਪਨੀ ਨਾਲੋਂ ਕਾਫੀ ਵੱਧ ਰੇਟ ਹੈ । ਪੇਮੰਟ ਤਾਂ ਅਸੀਂ ਵੀ ਐਡਵਾਂਸ ਹੀ ਕਰਨੀ ਹੈ ਫਿਕਰ ਨਾ ਕਰੋ……।"
"ਇਹ ਸਭ ਦੇਖ ਕੇ ਕਿਸ਼ਨ ਦਾ ਦਿਲ ਬੇਈਮਾਨ ਹੋ ਗਿਆ । ਹਾਂ ਆਰਡਰ ਦੇ ਦਿੱਤਾ ਹੈ ਤਾਂ ਤੁਹਾਡਾ ਮਾਲ ਤਿਆਰ ਹੋ ਜਾਵੇਗਾ । ਤੁਹਾਨੂੰ ਤਾਂ ਪਤਾ ਹੈ ਕਿ ਮੇਰੇ ਮਾਲੀ ਹਾਲਤ ਅੱਜ ਕੱਲ੍ਹ ਠੀਕ ਨਹੀਂ ਚੱਲਦੀ । ਐਡਵਾਂਸ ਦੀ ਲੋੜ ਨਾ ਪੈਂਦੀ ਪਰ ਮਜਬੂਰੀ ਹੈ……।"
"ਪੈਸੇ ਦੀ ਕੋਈ ਗੱਲ ਨਹੀਂ । ਪੈਸੇ ਹੁਣ ਵੀ ਦੇਣੇ ਬਾਅਦ ਵਿਚ ਵੀ ਦੇਣੇ ਹਨ । ਬਾਕੀ ਜਿਹੜੇ ਪੈਸੇ ਰਹਿ ਜਾਣਗੇ । ਉਹ ਮੈਂ ਗੁਜਰਾਤ ਜਾ ਕੇ ਪਹੁੰਚਾ ਦੇਵਾਂਗਾ……..।"
"ਕਿਸ਼ੋਰ ਦੇ ਕੁੱਝ ਪੈਸੇ ਅਤੇ ਮੰਗਤ ਰਾਮ ਦੀ ਐਡਵਾਂਸ ਦੀ ਰਕਮ ਨਾਲ ਮੰਗਤ ਰਾਮ ਦਾ ਆਰਡਰ ਭੁਗਤਣ ਲੱਗਾ । ਕਿਸ਼ੋਰ ਕੁਮਾਰ ਦਾ ਮਾਲ ਰੁਕ ਗਿਆ । ਸ਼ਿਆਮ ਸੁੰਦਰ ਕੋਲ ਜਦ ਕਿਸ਼ਨ ਆਉਂਦਾ । ਉਹ ਮੀਟ ਸ਼ਰਾਬ ਨਾਲ ਕਿਸ਼ਨ ਦੀ ਖੂਬ ਸੇਵਾ ਕਰਦਾ । ਕਿਸ਼ੋਰ ਨੂੰ ਕਿਸ਼ਨ ਤੋਂ ਬਹੁਤ ਅੱਗ ਲੱਗੀ ।"
"ਪਹਿਲਾਂ-ਪਹਿਲਾਂ ਤਾਂ ਸ਼ਿਆਮ ਸੁੰਦਰ ਦੀ ਪੇਮੰਟ ਕਾਫੀ ਚੰਗੀ ਰਹੀ । ਫਿਰ ਉਹ ਪੈਸੇ ਦੇਣ ਦੇ ਮਾਮਲੇ ਵਿਚ ਬਹਾਨੇ ਬਣਾਉਣ ਲੱਗ ਪਿਆ । ਅੱਜ-ਕੱਲ ਕਰਨ ਲੱਗ ਪਿਆ । ਕਿਸ਼ੋਰ ਕੁਮਾਰ ਦਾ ਮਾਲ ਤਾਂ ਰੁਕਿਆ ਹੀ ਪਿਆ ਸੀ । ਚਾਹੇ ਜੋ ਵੀ ਸ਼ਿਆਮ ਸੁੰਦਰ ਨੂੰ ਕਾਫੀ ਮਾਲ ਜਾ ਰਿਹਾ ਸੀ । ਕਿਸ਼ਨ ਦੀ ਫੈਕਟਰੀ ਦਾ ਇਕ ਦਿਨ ਸਵੇਰੇ-ਸਵੇਰੇ ਕਿਸ਼ੋਰ ਕੁਮਾਰ ਜੇਤਲੀ ਕਿਸ਼ਨ ਦੇ ਘਰ ਆਇਆ ਤੇ ਕਹਿਣ ਲੱਗਾ, "ਭਾਅ ਜੀ ਤੁਸੀਂ ਚੰਗਾ ਨਹੀਂ ਕੀਤਾ । ਮੈਂ ਤੁਹਾਨੂੰ ਕਿਹਾ ਸੀ ਗੰਗਾ ਟਰੈਡਿੰਗ ਕੰਪਨੀ ਨੂੰ ਮਾਲ ਬਿਲਕੁਲ ਨਹੀਂ ਦੇਣਾ । ਤੁਸੀਂ ਫਿਰ ਮੇਰੀ ਮਰਜ਼ੀ ਤੋਂ ਬਗੈਰ ਮਾਲ ਦੇ ਦਿੱਤਾ । ਮੈਨੂੰ ਸਭ ਪਤਾ ਲੱਗ ਗਿਆ । ਮੈਂ ਮਾਰਕੀਟ ਵਿਚ ਬੈਠਾ ਹਾਂ । ਜਿਸ ਪਾਰਟੀ ਨੂੰ ਮੈਂ ਮਾਲ ਦਿੰਦਾ ਹਾਂ । ਉਸੇ ਨੂੰ ਨਿਊ ਗੰਗਾ ਟਰੈਡਿੰਗ ਕੰਪਨੀ ਮਾਲ ਦਿੰਦੀ ਹੈ । ਮੈਨੂੰ ਖੂਬ ਨੁਕਸਾਨ ਹੋ ਰਿਹਾ ਹੈ……..।"
"ਬਾਊ ਜੀ ਮੰਗਤ ਰਾਮ ਜੀ ਖੁਦ ਆਏ ਸੀ । ਥੋੜ੍ਹਾ ਜਿਹਾ ਮਾਲ ਉਹਨਾਂ ਨੂੰ ਦਿੱਤਾ ਹੈ। ਬਾਕੀ ਮਾਲ ਤਾਂ ਤੁਹਾਡਾ ਹੀ ਤਿਆਰ ਹੋ ਰਿਹਾ ਹੈ ।"
"ਭਾਅ ਜੀ ਚਾਹੇ ਜੋ ਵੀ ਮਰਜ਼ੀ ਹੈ । ਗੱਲ ਤਾਂ ਤੁਹਾਡੀ ਗਲਤ ਹੈ । ਪੇਮੰਟ ਤਾਂ ਤੁਹਾਨੂੰ ਸਾਰੀ ਐਡਵਾਂਸ ਦਿੱਤੀ ਹੈ । ਕਿਸੇ ਦਾ ਮਾਲ ਬਣਾਉਣ ਦਾ ਤੁਹਾਡਾ ਕੀ ਮਤਲੱਬ ਨਹੀਂ । ਫਿਰ ਤੁਸੀਂ ਇਕ ਗੱਲ ਹੋਰ ਬੜੀ ਮਾੜੀ ਕੀਤੀ ਹੈ……।"
"ਕਿਹੜੀ ਬਾਊ ਜੀ ?"
"ਜਿਹੜਾ ਮਾਰਕਾ ਤੁਸੀਂ ਮੈਨੂੰ ਦੇ ਰਹੇ ਹੋ । ਉਹ ਹੀ ਮਾਰਕਾ ਤੁਸੀਂ ਗੰਗਾ ਟਰੈਡਿੰਗ ਕੰਪਨੀ ਨੂੰ ਦੇ ਰਹੇ ਹੋ……..।"
"ਠੀਕ ਹੈ ਤੁਹਾਡੇ ਵਾਲਾ ਮਾਰਕਾ ਗੰਗਾ ਟਰੈਡਿੰਗ ਕੰਪਨੀ ਨੂੰ ਨਹੀਂ ਦਿੱਤਾ ਜਾਵੇਗਾ । ਉਹ ਤੁਹਾਨੂੰ ਹੀ ਮਿਲੇਗਾ । ਹੁਣ ਤਾਂ ਖੁਸ਼ ਬਾਊ ਜੀ…….।"
"ਕਿਸ਼ਨ ਲਾਲ ਜੀ ਖੁਸ਼ੀ ਤਾਂ ਸਾਨੂੰ ਤਦ ਹੋਵੇਗੀ । ਜਦ ਤੁਸੀਂ ਸਾਡਾ ਪੂਰੇ ਦਾ ਪੂਰਾ ਆਰਡਰ ਛੇਤੀ-ਛੇਤੀ ਭੁਗਤਾਉਗੇ । ਤੁਸੀਂ ਤਾਂ ਸਾਡਾ ਆਰਡਰ ਵਿਚੇ ਹੀ ਛੱਡ ਕੇ ਮੰਗਤ ਰਾਮ ਦਾ ਆਰਡਰ ਭੁਗਤਾ ਰਹੇ ਹੋ । ਇਹ ਲਉ ਸਾਡੇ ਮਾਅਰਕੇ ਇਹ ਸਿਰਫ ਸਾਡੇ ਮਾਲ ਤੇ ਹੀ ਲਗਾਉਣੇ ਹਨ । ਚੰਗਾ ਜੀ, ਤੇ ਕਿਸ਼ੋਰ ਚੱਲਾ ਗਿਆ । ਕਿਸ਼ੋਰ ਰੇਟ ਚਾਹੇ ਮੰਗਤ ਨਾਲੋਂ ਕਾਫੀ ਘੱਟ ਸੀ। ਫਿਰ ਵੀ ਪੈਸੇ ਐਡਵਾਂਸ ਸੀ । ਸ਼ਿਆਮ ਸੁੰਦਰ ਕੋਲੋਂ ਵੱਧ ਪੈਸੇ ਲੈਣ ਦੇ ਬਾਅਦ ਵੀ ਕਿਸ਼ਨ ਘਾਟਾ ਮਹਿਸੂਸ ਕਰ ਰਿਹਾ ਸੀ । ਪੇਮੰਟ ਲੇਟ ਅਤੇ ਤੋੜ-ਤੋੜ ਕੇ ਦਿੰਦਾ ਸੀ । ਫਿਰ ਸ਼ਿਆਮ ਸੁੰਦਰ ਨਾਲ ਬੈਠ ਕੇ ਸ਼ਰਾਬ ਪੀਣੀ । ਰੋਜ਼ ਲੇਟ-ਲੇਟ ਘਰ ਜਾਣਾ । ਸ਼ਿਆਮ ਸੁੰਦਰ ਨਾਲ ਕੰਮ ਕਰਨ ਤੇ ਕਿਸ਼ਨ ਦੀ ਘਰਵਾਲੀ ਵੀ ਖੁਸ਼ ਨਹੀਂ ਸੀ । ਪਰ ਕਿਸ਼ਨ ਨੂੰ ਵੱਧ ਰੇਟ ਅਤੇ ਸ਼ਰਾਬ ਪੀਣ ਵਾਲੇ ਸਾਥੀ ਦੀ ਜ਼ਰੂਰਤ ਸੀ । ਕਿਸ਼ੋਰ ਕੁਮਾਰ ਦੀ ਘਰਵਾਲੀ ਕਾਫੀ ਚੁਸਤ ਤੇ ਚਲਾਕ । ਬਿਜਨਸ ਚਾਹੇ ਕਿਸ਼ੋਰ ਕੁਮਾਰ ਦੁਕਾਨ ਤੇ ਹੀ ਕਰਦਾ ਸੀ । ਸਾਰੇ ਬਿਜਨਸ ਦਾ ਹਿਸਾਬ ਰਾਤ ਵੇਲੇ ਸਾਰੀ ਜਾਣਕਾਰੀ ਹਿਸਾਬ ਦਿੰਦਾ । ਬਿਜਨਸ ਦੀ ਸਾਰੀ ਜਾਣਕਾਰੀ ਹੋਣ ਕਰਕੇ ਕਿਸ਼ੋਰ ਕੁਮਾਰ ਦੀ ਘਰਵਾਲੀ ਕਿਸ਼ੋਰ ਕੁਮਾਰ ਨੂੰ ਕਹਿਣ ਲੱਗੀ ।"
"ਜੀ ਮਾਰਕੀਟ ਵਿਚ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਮਿਲਦਾ । ਫਿਰ ਅੱਜ ਦੇ ਜਮਾਨੇ ਵਿਚ ਕੌਣ ਸਾਰੀ ਦੀ ਸਾਰੀ ਪੇਮੰਟ ਅਡਵਾਂਸ ਦਿੰਦਾ ਹੈ । ਤੁਸੀਂ ਹੀ ਪਹਿਲੇ ਬੰਦੇ ਹੋ । ਲੋਕ ਤਾਂ ਮਾਲ ਮਿਲਣ ਦੇ ਬਾਅਦ ਵੀ ਪੇਮੰਟ ਨਹੀਂ ਦਿੰਦੇ । ਤੁਸੀਂ ਪੇਮੰਟ ਅਡਵਾਂਸ ਕਰਦੇ ਹੋ । ਤੁਹਾਡੀ ਪੇਮੰਟ ਨਾਲ ਹੀ ਉਹ ਮੰਗਤ ਰਾਮ ਜੀ ਦਾ ਮਾਲ ਤਿਆਰ ਕਰੀ ਜਾ ਰਿਹਾ ਹੈ । ਕਿੰਨਾਂ੍ਹ ਚਲਾਕ ਬੰਦਾ ਹੈ । ਤੁਹਾਨੂੰ ਤਾਂ ਦੋਵੇਂ ਪਾਸਿਆਂ ਤੋਂ ਮੂਰਖ ਬਣਾ ਰਹੇ ਹਨ……।"
"ਵੰਦਨਾ ਤੂੰ ਸਮਝਦੀ ਨਹੀਂ । ਮੈਂ ਤੈਨੂੰ ਮੂਰਖ ਨਜ਼ਰ ਆਉਂਦਾ ਹਾਂ । ਨਾ ਇਹ ਗੱਲ ਜ਼ਰੂਰੀ ਹੈ । ਕਿਸ਼ਨ ਲਾਲ ਸਾਡੇ ਨਾਲੋਂ ਕਈ ਗੁਣਾ ਚਾਸਤ ਚਲਾਕ ਹੈ । ਤੇਰੀ ਗੱਲ ਵੀ ਬਿਲਕੁਲ ਠੀਕ ਹੈ । ਸਾਨੂੰ ਅਡਵਾਂਸ ਨਹੀਂ ਦੇਣਾ ਚਾਹੀਦਾ । ਪਰ ਉਸਦੇ ਵੀ ਕਈ ਕਾਰਨ ਹਨ । ਇਕ ਤਾਂ ਇਨ੍ਹਾਂ ਪ੍ਰੋਡੈਕਸ਼ਨ ਕੋਈ ਨਹੀਂ ਕੱਢ ਸਕਦਾ । ਜਿੰਨ੍ਹੀ ਕਿਸ਼ਨ ਲਾਲ ਕੱਢ ਸਕਦਾ ਹੈ । ਫਿਰ ਮਾਰਕੀਟ ਵਿਚ ਇਸਦੇ ਮਾਲ ਦਾ ਮਾਅਰਕਾ ਚੱਲਦਾ ਹੈ । ਲੋਕ ਇਸਦੇ ਨਾਂ ਤੇ ਮਾਲ ਖ੍ਰੀਦ ਦੇ ਹਨ । ਸਭ ਨਾਲੋਂ ਵੱਧੀਆ ਗੱਲ ਇਹ ਹੈ ਕਿ ਇਸਦੇ ਮਾਲ ਦੀ ਵਾਪਸ ਨਹੀਂ । ਇਹ ਆਰਡਰ ਤਾਂ ਹੀ ਕਿਸ਼ਨ ਲਾਲ ਨੂੰ ਦਿੱਤਾ ਹੈ । ਉਪਰੋਂ ਕੰਮ ਦਾ ਸੀਜਨ ਹੈ । ਜਿਸ ਰੇਟ ਤੇ ਕਿਸ਼ਨ ਲਾਲ ਸਾਨੂੰ ਮਾਲ ਦੇ ਰਿਹਾ ਹੈ । ਉਸ ਰੇਟ ਤੇ ਮਾਰਕਿਟ ਵਿਚ ਕੋਈ ਬੰਦਾ ਸਾਨੂੰ ਮਾਲ ਨਹੀਂ ਦੇ ਸਕਦਾ । ਵੰਦਨਾ ਕਿਸ਼ੋਰ ਦੀਆਂ ਗੱਲਾਂ ਸੁਣ ਕੇ ਚੁੱਪ ਰਹੀ ਕੁੱਝ ਨਾ ਬੋਲੀ ।"
"ਉਧਰੋਂ ਸੀਜਨ ਖਤਮ ਹੋ ਗਿਆ । ਮਾਲ ਦੀ ਮੰਗ ਦਿਨੋਂ-ਦਿਨ ਘੱਟਣ ਲੱਗ ਪਈ । ਨਾ ਗੰਗਾ ਟਰੇਡਿੰਗ ਕੰਪਨੀ ਦਾ ਆਰਡਰ ਆਇਆ ਅਤੇ ਨਾ ਹੀ ਨਿਊ ਗੰਗਾ ਟਰੇਡਿੰਗ ਕੰਪਨੀ ਦਾ ਕੋਈ ਆਡਰ ਮਿਲਿਆ । ਤਿੰਨ ਕੁ ਮਹੀਨ ਕੰਮ ਕਰਨ ਦੇ ਬਾਅਦ ਬਾਕੀ ਸੀਜਨ ਕਿਸ਼ਨ ਦਾ ਵਿਹਲੇ ਬੈਠ ਕੇ ਬਤੀਤ ਹੋਇਆ । ਦਿਨੋਂ-ਦਿਨ ਕਿਸ਼ਨ ਕੁਮਾਰ ਦਾ ਹੱਥ ਤੰਗ ਹੋ ਰਿਹਾ ਸੀ। ਪੈਸੇ ਦੇ ਮਾਮਲੇ ਵਿਚ । ਕਮੇਟੀਆਂ ਦਾ ਭਗਤਾਨ ਤਾਂ ਕਰਨਾ ਹੀ ਸੀ । ਇਹ ਭੁਗਤਾਨ ਕਰਨਾ ਕਿਸ਼ਨ ਲਾਲ ਕੋਲ ਔਖਾ ਹੋ ਰਿਹਾ ਸੀ । ਸਾਰੀਆਂ ਕਮੇਟੀਆਂ ਘਾਟੇ ਤੇ ਚੁੱਕੀਆਂ ਰਕਮ ਤਾਂ ਖਰਚੀ ਗਈ । ਕਿਸ਼ਨ ਹੱਦੋਂ ਵੱਧ ਪ੍ਰੇਸ਼ਾਨ ਸੀ ।"
"ਇਸ ਵਕਤ ਵਿਨੋਦ ਵੀ ਕਾਫੀ ਪ੍ਰੇਸ਼ਾਨੀ ਚੱਲ ਰਿਹਾ ਸੀ । ਮਾਰਕੀਟ ਵਿਚ ਕਾਫੀ ਉਧਾਰ ਫਸ ਗਿਆ । ਉਸਦੀ ਖੁੱਲ ਦਿਲੀ ਹੀ ਉਸ ਲਈ ਮੁਸੀਬਤ ਬਣ ਗਈ । ਤਿੰਨ ਕਾਰਖਾਨੇ ਦਾਰਾ ਨੇ ਮੋਟੀ-ਮੋਟੀ ਰਕਮ ਥੱਲੇ ਲਗਾ ਲਈ । ਵਿਨੋਦ ਦੀ ਦੁਕਾਨ ਖਾਲੀ ਕਰ ਦਿੱਤੀ। ਦੂਸਰੇ ਪਾਸੇ ਕਮੇਟੀਆਂ ਵਿਚ ਵੀ ਉਸ ਨੂੰ ਕਾਫੀ ਘਾਟਾ ਪਿਆ । ਲੋਕਾਂ ਨੇ ਬੋਲੀ ਵਾਲੀਆਂ ਕਮੇਟੀਆਂ ਚੁੱਕ ਤਾਂ ਲਈਆਂ । ਪੈਸਾ ਸਭ ਨੂੰ ਖਰਚ ਕਰ ਲਿਆ । ਜਦ ਮਹੀਨੇ ਬਾਅਦ ਕਮੇਟੀ ਜਮਾਂ੍ਹ ਕਰਵਾਉਣ ਦਾ ਸਮਾਂ ਆਇਆ ਤਾਂ ਲੋਕੀ ਬਹਾਨੇ ਬਣਾਉਣ ਲੱਗੇ । ਕਈ ਗਰੁੱਪ ਚਾਹੇ ਚੱਲ ਰਹੇ ਸਨ । ਭੁਗਤਾਨ ਤਾਂ ਵਿਨੋਦ ਨੂੰ ਕਰਨਾ ਹੀ ਪੈਂਦਾ । ਕਮੇਟੀਆਂ ਤਾਂ ਕਿਸ਼ਨ ਨੇ ਵੀ ਦੋ ਚੁੱਕ ਕੇ ਵਰਤ ਲਈਆਂ ਸਨ । ਵਿਨੋਦ ਮਾਲ ਦੀ ਅਤੇ ਕਮੇਟੀਆਂ ਦੀ ਰਕਮ ਜਦ ਲੈਣ ਆਇਆ ਤਾਂ ਦੋ-ਚਾਰ ਵਾਰੀ ਤਾਂ ਕਿਸ਼ਨ ਮਿਲਿਆ ਨਹੀਂ । ਵਿਨੋਦ ਵਿਚ ਕਾਫੀ ਧੀਰਜ ਅਤੇ ਸਹਿਨ-ਸ਼ੀਲਤਾ ਸੀ । ਜਦ ਕਦੀ ਪਹਿਲੇ ਵਿਨੋਦ ਕਿਸ਼ਨ ਨੂੰ ਮਿਲਦਾ । ਪਹਿਲੇ ਅਤੇ ਤਰੀਕੇ ਨਾਲ ਗੱਲ ਕਰਦਾ । ਆਪਣੀ ਸਾਰੀ ਗੱਲ ਦੱਸਦਾ । ਮਾਰਕੀਟ ਦੇ ਹਾਲਤ ਦੱਸਦਾ। ਕਿਸ਼ਨ ਤੇ ਵਿਨੋਦ ਦੀਆਂ ਗੱਲਾਂ ਦਾ ਅਸਰ ਨਾ ਹੋਇਆ । ਕਿਸ਼ਨ ਦੀ ਨੀਯਤ ਦੇਖ ਕੇ ਵਿਨੋਦ ਨੂੰ ਗੁੱਸਾ ਆ ਗਿਆ । ਹੁਣ ਉਹ ਬੋਲ ਕੁਬੋਲ ਵੀ ਕਰਨ ਲੱਗ ਪਿਆ । ਆਪਸ ਵਿਚ ਕਾਫੀ ਕਲੇਸ਼ ਹੋਇਆ । ਵਿਨੋਦ ਅਤੇ ਕਿਸ਼ਨ ਵਿਚ ਤਿੰਨ-ਚਾਰ ਮਹੀਨਿਆ ਮਗਰੋਂ ਥੋੜੀ ਬਹੁਤ ਰਕਮ ਦਿੱਤੀ ਕਿਸ਼ਨ ਨੇ ਵਿਨੋਦ ਨੂੰ । ਹੁਣ ਵਿਨੋਦ ਨੇ ਵੀ ਕਿਸ਼ਨ ਨੂੰ ਤੰਗ ਕਰਨ ਦੀ ਠਾਣ ਲਈ । ਸਵੇਰੇ-ਸਵੇਰੇ ਕਿਸ਼ਨ ਦੇ ਘਰ ਹੀ ਆ ਜਾਂਦਾ । ਪੂਰੀ ਰਕਮ ਤਾਂ ਕਿਸ਼ਨ ਨੇ ਵਿਨੋਦ ਨੂੰ ਨਹੀਂ ਦਿੱਤੀ । ਕਈ ਵਾਰ ਕਲੇਸ਼ ਕਰਨ ਦੇ ਬਾਅਦ ਵਿਨੋਦ ਦੇ ਚੱਕਰ ਬਿਲੱਕੁਲ ਘੱਟ ਗਏ ।"
"ਹੁਣ ਕਿਸ਼ਨ ਆਪਣਾ ਮਾਲ ਘੱਟ ਤਿਆਰ ਕਰਦਾ ਅਤੇ ਲੇਬਰ ਤੇ ਜ਼ਿਆਦਾ ਕੰਮ ਕਰਦਾ । ਰੱਬ ਦੀ ਕਰਨੀ ਕਿਸ਼ਨ ਦਾ ਛੋਟਾ ਮੁੰਡਾ ਬਿਮਾਰ ਰਹਿਣ ਲੱਗ ਪਿਆ । ਕਈ ਅੰਦਰੂਨੀ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ । ਡਾਕਟਰ ਨੇ ਕਾਫੀ ਵੇਖਿਆ । ਇਸ ਦਾ ਇਲਾਜ ਕਾਫੀ ਲੰਬਾ ਅਤੇ ਮਹਿੰਗਾ ਸਾਬਤ ਹੋਇਆ । ਪੈਸਾ ਇਕੱਠ ਕਰਕੇ ਮੁੰਡੇ ਤੇ ਲਾਉਣਾ ਕਾਫੀ ਔਖਾ ਕੰਮ ਸੀ । ਬੱਚਿਆਂ ਵਿਚ ਤਾਂ ਕਿਸ਼ਨ ਦੀ ਜਾਨ ਸੀ । ਬੱਚਿਆਂ ਦੇ ਮਾਮਲੇ ਵਿਚ ਕਿਸ਼ਨ ਨੇ ਸਮਝੋਤਾ ਨਹੀਂ ਕੀਤਾ ਸੀ । ਹਾਲਤ ਅੱਗੇ ਕਿਸ਼ਨ ਬੇਬਸ ਅਤੇ ਹਤਾਸ਼ ਹੋ ਜਾਂਦਾ । ਕਿਸ਼ਨ ਵੀ ਕਾਫੀ ਕਰਜ਼ਦਾਰ ਹੋ ਗਿਆ । ਕਈਆਂ ਕੋਲੋਂ ਪੈਸਾ ਵਿਆਜ ਤੇ ਫੜ੍ਹ ਲਿਆ। ਕਿਸ਼ਨ ਦੇ ਵਫਾਦਾਰ ਬੰਦਿਆਂ ਦੀ ਗਿਣਤੀ ਦਿਨੋਂ-ਦਿਨ ਘੱਟ ਰਹੀ ਸ਼ੀ । ਉੱਧਰ ਵੱਡਾ ਮੁੰਡਾ ਵੀ ਜਵਾਨ ਹੋ ਗਿਆ । ਮੁੰਡਾ ਪਿਉ ਵਾਲਾ ਕੰਮ ਕਰਨ ਦੇ ਹੱਕ ਵਿਚ ਨਹੀਂ ਸੀ । ਮੰਡਾ ਤਾਂ ਚਾਚਾ ਅਤੇ ਫੁੱਫੜ ਵਾਲਾ ਕੰਮ ਕਰਨਾ ਚਾਹੁੰਦਾ ਸੀ । ਕਾਫੀ ਸਾਲ ਲਗਾ ਕੇ ਕਿਸ਼ਨ ਨੇ ਆਪਣੇ ਮੰਡੇ ਨੂੰ ਕੰਮ ਸਿਖਾਇਆ । ਉਸ ਨੇ ਕਾਫੀ ਮਿਹਨਤੀ ਕੰਮ ਕਰਨ ਦੇ ਬਾਅਦ ਕੰਮ ਛੱਡ ਦਿੱਤਾ ਅਤੇ ਕਿਹਾ, "ਮੈਂ ਇਹ ਕੰਮ ਨਹੀਂ ਕਰਨਾ ।"
"ਕਿਉ ਟੋਨੀ ਬੇਟਾ ਕਿਉ ਨਹੀਂ ਕਰਨਾ ? ਇੰਨ੍ਹੀ ਮਿਹਨਤ ਅਤੇ ਲਗਣ ਦੇ ਨਾਲ ਤੂੰ ਕੰਮ ਸਿੱਖਿਆ ਤੇ ਦਿਨ ਰਾਤ ਇਕ ਕਰ ਦਿੱਤਾ ਸੀ । ਬੇਟਾ ਤੂੰ ਕੰਮ ਛੱਡ ਦਿੱਤਾ ਮਨ ਨੂੰ ਬਹੁਤ ਦੁੱਖ ਲੱਗਦਾ ਹੈ" ਵਿਨੋਦ ਪ੍ਰੇਸ਼ਾਨ ਹੰਦਾ ਬੋਲਿਆ ।
"ਟੋਨੀ ਬੇਟਾ ਕੋਈ ਦੁੱਖ ਹੈ ਤਾਂ ਸਾਨੂੰ ਦੱਸ ਤੇਰੇ ਡੈਡੀ ਤੇਰਾ ਬਹੁਤ ਫਿਕਰ ਕਰਦੇ ਹਨ ਕਿ ਉਸਦਾ ਪੁੱਤ ਰ ਕਾਰੋਬਾਰ ਵਿਚ ਸੈੱਟ ਹੋ ਜਾਵੇ । ਤੇਰੇ ਡੈਡੀ ਤਾਂ ਤੇਰੇ ਛੋਟੇ ਭਰਾ ਬਾਰੇ ਕਾਫੀ ਪ੍ਰੇਸ਼ਾਨ ਹਨ । ਉਹ ਵਿਚਾਰਾ ਤਾਂ ਠੀਕ ਹੀ ਨਹੀਂ ਰਹਿੰਦਾ । ਤੈਨੂੰ ਤਾਂ ਸਭ ਪਤਾ ਹੀ ਹੈ । ਸੁਨੀਤਾ ਦੀਆਂ ਅੱਖਾਂ ਭਰ ਆਈਆ ਤੇ ਟੋਨੀ ਦਾ ਮਨ ਵੀ ਭਰ ਆਇਆ ।"
"ਮੰਮੀ-ਡੈਡੀ ਜੀ ਇਹੋ ਜਿਹੀ ਕੋਈ ਗੱਲ ਨਹੀਂ । ਮੈਂ ਤਾਂ ਸਿਰਫ ਦੁਕਾਨ ਤੇ ਨਾ ਕੰਮ ਕਰਨ ਦੇ ਬਾਰੇ ਕਿਹਾ……।"
"ਕਿਸੇ ਹੋਰ ਦੁਕਾਨ ਤੇ ਕੰਮ ਕਰਨਾ ਹੈ…….।"
"ਮੈਂ ਤਾਂ ਮਾਰਕੀਟ ਵਿਚ ਕੰਮ ਕਰਨਾ ਹੈ । ਮੈਨੂੰ ਕੰਮ ਦਾ ਭੇਦ ਆ ਗਿਆ ਹੈ…….।"
"ਅੱਛਾ ਤੇ ਫਿਰ ਇਵੇਂ ਗੱਲ ਕਰ ਨਾ । ਸਾਨੂੰ ਤਾਂ ਤੂੰ ਡਰਾ ਹੀ ਦਿੱਤਾ । ਚਾਹੇ ਕਿਸ਼ਨ ਪੈਸੇ ਵੱਲੋਂ ਕਾਫੀ ਔਖਾ ਸੀ । ਫਿਰ ਵੀ ਟੋਨੀ ਨੂੰ ਕੰਮ ਕਰਵਾਉਣ ਬਾਰੇ ਸੋਚ ਲਿਆ ਅਤੇ ਪੱਕਾ ਮਨ ਬਣਾ ਲਿਆ । ਕਈਆਂ ਨਾਲ ਸਲਾਹ ਕੀਤੀ ਗਈ ਤੇ ਕਈਆਂ ਤੋਂ ਮਦਦ ਲਈ ਗਈ । ਆਪਣੇ ਹੀ ਸਿਰ ਤੇ ਕਿਸ਼ਨ ਨੇ ਆਪਣੇ ਮੰਡੇ ਨੂੰ ਮਾਰਕੀਟ ਦਾ ਕੰਮ ਕਰਵਾ ਦਿੱਤਾ । ਬੜੇ ਚਾਅ ਨਾਲ ਟੋਨੀ ਬਾਹਰਲੇ ਸੂਬੇ ਮਾਲ ਵੇਚਣ ਗਿਆ । ਮਹੀਨਾ ਕੁ ਲੱਗ ਗਿਆ ਮਾਰਕੀਟ ਕਰਦੇ ਨੂੰ । ਕੰਮ ਨਾ ਮਾਤਰ ਸੀ ਕਿਸ਼ਨ ਦੇ ਕਾਰੋਬਾਰ ਦੇ ਪੈਸੇ ਵੀ ਇਸ ਕੰਮ ਵਿਚ ਫੱਸ ਗਏ। ਮਾਲ ਲੇਟ ਹੋ ਗਿਆ ਘਾਟਾ ਪੈ ਗਿਆ । ਮਾਲ ਕੈਸ਼ ਲੈਣਾ ਪਿਆ । ਅੱਗੋਂ ਮਾਰਕੀਟ ਵਿਚ aਧਾਰ ਦੇਣਾ ਪਿਆ । ਮੁੰਡਾ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਿਹਾ ਸੀ । ਦੋ ਕਦਮ ਅੱਗੇ ਵੱਧ ਦਾ ਪਰ ਕਿਸਮਤ ਉਸ ਨੂੰ ਚਾਰ ਕਦਮ ਪਿੱਛੇ ਧੱਕ ਰਹੀ ਸੀ । ਕਿਸ਼ਨ ਦਾ ਫੈਕਟਰੀ ਦਾ ਕੰਮ ਵੀ ਦਿਨੋਂ-ਦਿਨ ਘੱਟ ਰਿਹਾ ਸੀ । ਕਰਜਦਾਰ ਕਰਜੇ ਦਾ ਜ਼ਿਕਰ ਕਰਦੇ ਤਾਂ ਖੂਬ ਕਲੇਸ਼ ਕਰਦੇ । ਕਿਸ਼ਨ ਤਾਂ ਲੇਬਰ ਤੇ ਹੀ ਕੰਮ ਕਰਦਾ । ਛੋਟੇ ਮੁੰਡੇ ਦੀ ਬਿਮਾਰੀ ਦਿਨੋਂ-ਦਿਨ ਘੱਟਣ ਦੀ ਥਾਂ ਵੱਧ ਰਹੀ ਸੀ । ਕਿਸ਼ਨ ਘਰ ਵਾਲਿਆਂ ਨੂੰ ਤਾਂ ਹੌਂਸਲਾ ਦਿੰਦਾ । ਪਰ ਖੁਦ ਡਾਵਾਂ ਡੋਲ ਹੁੰਦਾ ਦਿਖਾਈ ਦੇ ਰਿਹਾ ਸੀ । ਜਿਵੇਂ-ਜਿਵੇਂ ਉਸਦੀ ਉਮਰ ਵੱਧ ਰਹੀ ਸੀ ਤੇ ਜਵਾਨੀ ਦੇ ਬਾਅਦ ਬੁਢਾਪਾ ਆ ਰਿਹਾ ਸੀ । ਪ੍ਰੇਸ਼ਾਨੀਆਂ ਉਸ ਨੂੰ ਘੇਰੀ ਖੜੀਆ ਤੇ ਕਿਸ਼ਨ ਮਜਬੂਰ ਤੇ ਬੇਬਸ ਦਿਖਾਈ ਦੇ ਰਿਹਾ ਸੀ ।