ਉਹ ਨਿੱਕਾ ਹੁੰਦਾ
ਵਿਹੜੇ ਵਿੱਚ ਨੰਗ-ਤੜੰਗਾ ਫਿਰਦਾ,
ਮਿੱਟੀ ਦੇ ਘਰ ਬਣਾਉਂਦਾ-ਢਾਉਂਦਾ,
ਜਦ ਆਪਣੀ ਵੱਡੀ ਭੈਣ ਨਾਲ ਲੜ ਪੈਦਾ ਸੀ ਤਾਂ,
ਛੋਟੀਆਂ ਛੋਟੀਆਂ ਅੱਖਾਂ'ਚ,
ਨਿੱਕੇ-ਨਿੱਕੇ ਹੱਥ ਦੇ ਘਸੰਨ ਦੇ ਕੇ,
ਢੁਸਕਦਾ ਹੋਇਆਂ ਆਖਦਾ ਸੀ ਕਿ
"ਮਾਂ ਮੇਲ਼ੀ ਹੈ;ਮਾਂ ਮੇਲ਼ੀ ਹੈ;"
ਸਕੂਲੋ ਛੁੱਟੀ ਮਿਲਣ ਸਾਰ ,
ਭੱਜਿਆਂ-ਭੱਜਿਆ ਆਉਦਾ ਤੇ,
ਚੋਰੀ ਜਿਹੇ ਮੇਰੇ ਪਿੱਛੇ ਆਣ ਖੜਦਾ,
ਤੇ ਮੇਰੀਆਂ ਅੱਖਾਂ'ਤੇ ਨਿੱਕੇ ਜਿਹੇ ਹੱਥ ਰੱਖ ਕੇ ਆਖਦਾ,
"ਮਾਂ ਦੱਸ ਮੈਂ ਕੋਣ"
ਕਮਲਾ ਨਾਲੇ" ਮਾਂ"ਆਖ ਕੇ ਦੱਸ ਦਿੰਦਾ ਸੀ,
ਨਾਲੇ ਪੁੱਛੀ ਜਾਦਾ "ਮੈਂ ਕੋਣ"।
ਪਰ ਸੱਚੀ ਉਦੋ ਮੈਂ ਸਮਝ ਨਾ ਸਕੀ,
ਮੋਹ ਦੀ ਮਮਤਾ ਵਿੱਚ ਭਿੱਝੀ
"ਉਹ ਕੋਣ ਸੀ"
ਜਿਹੜਾਂ ਗੁਰੂਦੁਆਰੇ ਜਾਦੇ ਹੋਏ,
ਰਾਸਤੇ 'ਚ ਆਉਦਾ
ਸ਼ੀਸ਼ਿਆਂ ਵਾਲੇ ਮਹਿਲ ਵੱਲ ਦੇਖਦਾ ਹੋਇਆਂ ਆਖਦਾ ਸੀ,
"ਮਾਂ ਮੈ ਵੱਡਾ ਹੋ ਕੇ ਤੈਨੂੰ ਏਥੇ ਰੱਖੂਗਾ"
ਆਖ਼ਰ ਓਹੀ ਹੋਇਆਂ,
ਸ਼ਾਇਦ ਮੈਂ ਹੀ ਸਮਝ ਨਾ ਸਕੀ,
ਕਿ ਉਹ ਪਰਲੇ ਪਾਸੇ ਬਣੇ
ਸ਼ੀਸ਼ਿਆਂ ਵਾਲੇ ਮਹਿਲ ਵਿੱਚੋ ਦਿਸ ਰਹੇ
ਬਿਰਧ ਆਸ਼ਰਮ ਦੀ ਗੱਲ ਕਰਦਾ ਸੈ।