ਘਰ ਵਾਪਸੀ (ਕਵਿਤਾ)

ਸੁਖਮਿੰਦਰ ਬਾਗ਼ੀ   

Cell: +91 94173 94805
Address: ਆਦਰਸ਼ ਨਗਰ, ਸਮਰਾਲਾ
ਲੁਧਿਆਣਾ India
ਸੁਖਮਿੰਦਰ ਬਾਗ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖ ਹੁਣ ਰਿਹਾ,
ਮਨੁੱਖ ਨਾ ਯਾਰੋ।
ਕੋਈ ਜੰਮਦੇ ਨੂੰ,
ਹਿੰਦੂ ਬਣਾਉਂਦਾ।
ਕੋਈ ਆਪ ਨੂੰ,
ਸਿੱਖ ਕਹਾਉਂਦਾ।
ਮੁਸਲਿਮ ਮਜ਼ਹਬ ਦਾ,
ਪਾਠ ਪੜ੍ਹਾਉਂਦਾ।
ਕੋਈ ਈਸਾਈ,
ਬਣਾਉਣਾ ਚਾਹੁੰਦਾ।
ਕੋਈ ਨਾ ਹੁਣ
ਇਨਸਾਨ ਕਹਾਉਂਦਾ।
ਮੈਂ ਮੁਸਲਿਮ ਨਾ,
ਹਿੰਦੂ ਕਹਾਉਂਦਾ।
ਸਿੱਖ ਨਾ ਮੇਰੇ,
ਨੇੜੇ ਆਉਂਦਾ।
ਮਤ ਈਸਾਈ ਨਾ,
ਮਨ ਨੂੰ ਭਾਉਂਦਾ।
ਕਿਹੜੇ ਘਰ ਨੂੰ,
ਵਾਪਸ ਜਾਵਾਂ
ਬਾਗ਼ੀ ਨੂੰ ਇਹ
ਸਮਝ ਨੀ ਆਉਂਦਾ।