ਅਰਮਾਨਾ ਦੀ ਮੰਜਿਲ ਤੇ ਪਹੁੰਚਣ ਲਈ ਯਤਨਸ਼ੀਲ-ਅਰਮਾਨ ਮੱਟੂ
(ਲੇਖ )
Amitriptyline for Back Pain
amitriptyline and
tinnitus ਬਾਲੀਵੁੱਡ ਦੇ ਸਟਾਰ ਗਾਇਕ ਕਮਾਲ ਖਾਨ ਦੇ ਨਾਲ ਪਿਛਲੇ ਕਾਫੀ ਸਮੇ ਤੋਂ ਹੁੱਣ ਤੱਕ ਇੱਕਠੇ ਰਹਿੰਦੇ-ਖੇਡਦਿਆ ਹੋਇਆ ਅਰਮਾਨ ਨੇ ਵੀ ਸਾਲ ੨੦੧੩ ਦੌਰਾਨ ਆਪਣਾ ਕਦਮ ਗਾਇਕੀ ਦੀ ਦੁਨੀਆ ਵਿੱਚ ਡੱਸਟਰ ਗੀਤ ਰਾਂਹੀ ਰੱਖਿਆ,ਜੋ ਕਿ ਜਪਸ ਮਿਊਜਕ ਕੰਪਨੀ ਵਲੋਂ ਰਲੀਜ ਕੀਤਾ ਗਿਆ।ਡੱਸਟਰ ਗੀਤ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਅਰਮਾਨ ਦਾ ਪੂਰਾ ਨਾਮ ਅਰਮਾਨ ਮੱਟੂ ਹੈ।ਅਰਮਾਨ ਦਾ ਜਨਮ ੧੫.੦੪.੧੯੮੭ ਵਿੱਚ ਪਿਤਾ ਰਤਨ ਮੱਟੂ ਅਤੇ ਮਾਤਾ ਗੀਤਾ ਰਾਣੀ ਦੇ ਘਰ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੋਇਆ।ਪਤੇ ਦਾ ਗੱਲ ਤਾਂ ਇਹ ਹੈ ਕਿ ਅਰਮਾਨ ਦੇ ਘਰ ਵਿੱਚ ਅਰਮਾਨ ਤੋਂ ਪਹਿਲਾ ਕੋਈ ਵੀ ਪਰਿਵਾਰ ਦਾ ਮੈਂਬਰ ਗਾਇਕੀ ਵਾਲੇ ਪਾਸੇ ਨਹੀ ਅਤੇ ਨਾ ਹੀ ਪਰਿਵਾਰ ਵਿੱਚ ਕੋਈ ਗਾਇਕੀ ਦਾ ਮਾਹੋਲ ਸੀ।ਪ੍ਰੰਤੂ ਅਰਮਾਨ ਨੂੰ ਪਤਾ ਨਹੀ ਕਿਹੜੀ ਗੱਲ ਗਾਇਕੀ ਵੱਲ ਤੋਰਦੀ ਸੀ।ਜਿਸ ਕਾਰਨ ਗਾਇਕੀ ਹੁੱਣ ਉਸ ਦੀ ਰੂਹ ਦੀ ਖੁਰਾਕ ਬਣ ਗਈ।
ਅਰਮਾਨ ਨੇ ਚੋਥੀ ਜਮਾਤ ਵਿੱਚ ਪੜਦੇ ਪੜਦੇਂ ਪਹਿਲੀ ਵਾਰ ਕੇਂਦਰ ਵਿਦਿਆਲਿਆ ਸਕੂਲ ਵਿੱਚ ਆਪਣੇ ਅੰਦਰ ਪਲ ਰਹੇ ਗਾਇਕੀ ਦੇ ਹੁੱਨਰ ਨਾਲ ਸਭ ਨੂੰ ਨਿਹਾਲ ਕੀਤਾ।ਜਿਸ ਵਿਚੋਂ ਅਰਮਾਨ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਹ ਅਰਮਾਨ ਦਾ ਸਫਲਤਾ ਦੀ ਪੋੜੀ ਵੱਲ ਪਹਿਲਾ ਕਦਮ ਸੀ।ਉਸ ਤੋਂ ਬਾਅਦ ਅਰਮਾਨ ਨੇ ਕਦੇ ਪਿੱਛੇ ਮੁੜ ਕੇ ਨਹੀ ਦੇਖਿਆ, ਲਗਾਤਾਰ ਆਪਣੀ ਮੰਜਿਲ ਵੱਲ ਵਧਦੇ ਹੋਏ ਖਾਲਸਾ ਕਾਲਜ ਪਟਿਆਲਾ ਤੋਂ ਗਰੇਜੂeੈਸ਼ਨ ਮਿਊਜਕ ਵਿੱਚ ਹੀ ਕੀਤੀ ਅਤੇ ਸੰਗੀਤ ਦੀਆ ਬਰੀਕੀਆਂ ਸ਼ੌਕਤ ਅਲੀ ਦੀਵਨਾ(ਸਿੰਗਰ ਕਮਲ ਖਾਨ ਦੇ ਮਾਮਾ) ਜੋ ਪਟਿਆਲਾ ਘਰਾਨੇ ਨਾਲ ਸਬੰਧ ਰਖਦੇ ਹਨ,ਤੋਂ ਸਿੱਖੀਆਂ।ਅਰਮਾਨ ਪੰਜਾਬੀ ਗਾਇਕੀ ਵਿੱਚ ਸਰਦੂਲ ਸਿਕੰਦਰ,ਗੁਰਦਾਸ ਮਾਨ, ਲਖਵਿੰਦਰ ਵਡਾਲੀ, ਹਿੰਦੀ ਗਾਇਕੀ ਵਿੱਚ ਸੋਨੂੰ ਨਿਗਮ ਅਤੇ ਹਰੀ ਹਰਨ ਦੀ ਗਾਇਕੀ ਤੋਂ ਬਹੂਤ ਪ੍ਰਭਾਵਿਤ ਹੋਇਆ।ਵੇਸੇ ਅਰਮਾਨ ਪੰਜਾਬੀ ਰੋਮਾਟਿਕ ਗੀਤ ਗਾ ਕੇ ਖੁਸ਼ ਹੈ।ਇਸ ਤੋਂ ਇਲਾਵਾ ਲਾਈਟ,ਸੋਫਟ ਅਤੇ ਗਜਲ ਗਾਇਕੀ ਨੂੰ ਵੀ ਅਰਮਾਨ ਦਾ ਗਲਾ ਪੂਰੀ ਤਰ੍ਹਾਂ ਫਿੱਟ ਬੇਠਦਾ ਹੈ।
ਅਰਮਾਨ ਨੂੰ ਭਾਸ਼ਾ ਵਿਭਾਗ ਪਟਿਆਲਾ ਵਲੋਂ ਕਰਵਾਏ ਜਾਂਦੇ ਸਾਲਾਨਾ ਜਿਲ੍ਹਾਂ ਪੱਧਰੀ ਅਤੇ ਸਟੇਟ ਪੱਧਰੀ ਪ੍ਰੋਗਰਾਮ ਵਿੱਚ ਪਿਛਲੇ ਕਈ ਸਾਲਾ ਤੋਂ ਲਗਤਾਰ ਆਪਣੀ ਅਵਾਜ ਦਾ ਜਾਦੂ ਬਿਖੇਰਨ ਦਾ ਮੋਕਾ ਲਗਾਤਾਰ ਮਿਲ ਰਿਹਾ ਹੈ।ਪਿਛਲੇ ਸਾਲ ਜਪਸ ਮਿਊਜਕ ਵਲੋਂ ਰਲੀਜ ਕੀਤੇ ਗੀਤ ਡਸਟਰ ਨੇ ਅਰਮਾਨ ਨੂੰ ਕਲਾਕਰਾਂ ਦੀ ਸ੍ਰੈਣੀ ਵਿੱਚ ਖੜਾ ਕਰ ਦਿਤਾ।ਜਪਸ ਕੰਪਨੀ ਵਲੋਂ ਇਹ ਗੀਤ ਨੂੰ ਸ਼ੋਸ਼ਲ ਨੈਟਵਰਕਿੰਗ ਸਾਈਟ ਯੂ-ਟੀਯੂਬ ਤੇ ਲਾਂਚ ਕੀਤਾ ਗਿਆਂ ਜਿਸ ਨੂੰ ਲੋਕਾ ਨੇ ਬਹੂਤ ਪਸੰਦ ਕੀਤਾ ਅਤੇ ਬਹੂਤ ਪਿਆਰ ਦਿਤਾ।
ਜਲਦ ਹੀ ਅਰਮਾਨ ਆਪਣਾ ਨਵਾ ਟਰੈਕ 'ਜੱਟ ਇੰਨ ਜਿੰਮ' ਲੈ ਕੇ ਆ ਰਿਹਾ ਹੈ ਜਿਸ ਦਾ ਮਿਊਜਕ ਕੁਲਦੀਪ ਪਵਾਰ ਵਲੋਂ ਤਿਆਰ ਕੀਤਾ ਗਿਆ,ਅਤੇ ਇਸ ਗੀਤ ਨੂੰ ਸਬਦਾ ਦਾ ਰੂਪ ਗੀਤਕਾਰ ਜੀਵ ਸਾਂਝ ਨੇ ਦਿਤਾ ਹੈ।ਇਸ ਗੀਤ ਵਿੱਚ ਨੋਜਵਾਨ ਪੀੜੀ ਨੂੰ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ,ਜੋ ਨਸ਼ੇ ਵਿੱਚ ਆਪਣੀ ਜਿੰਦਗੀ ਦਾ ਅਹਿਮ ਹਿਸਾ ਜਵਾਨੀ ਨੂੰ ਭੰਗ ਦੇ ਭਾਣੇ ਰੋਲ ਰਹੇ ਹਨ।ਅਰਮਾਨ ਦਾ ਮੰਨਣਾ ਹੈ ਕਿ ਇਹ ਗੀਤ ਸੁਣਨ ਤੋਂ ਬਾਅਦ ਨੋਜਵਾਨਾ ਤੇ ਸਕਾਰਤਮਕ ਪ੍ਰਭਾਵ ਪੈਣਗੇ।ਇਸ ਗੀਤ ਦਾ ਆਡੀਓ ਟਰੈਕ ਤਿਆਰ ਹੋ ਚੁੱਕਾ ਹੈ ਅਤੇ ਵੀਡੀਓ ਸ਼ੂਟ ਕੀਤਾ ਜਾ ਰਿਹਾ ਹੈ।ਜਿਸ ਨੂੰ ਜਲਦ ਹੀ ਵੱਡੇ ਪੱਧਰ ਤੇ ਰਲੀਜ ਕੀਤਾ ਜਾਵੇਗਾਂ।
ਅਰਮਾਨ ਆਪਣੀ ਗਾਇਕੀ ਦੇ ਸਫਰ ਵਿੱਚ ਆਪਣੇ ਪਰਿਵਾਰ,ਆਪਣੇ ਦੋਸਤਾ ਜਿੰਨਾਂ ਵਿੱਚ ਆਪਣੇ ਵੱਡੇ ਭਰਾ ਕਰਨ ਮੱਟੂ,ਦਿਪਨ, ਅਮਰਿੰਦਰ ਐਮੀ ਗੀਤਕਾਰ, ਵੀਡੀਓ ਡਾਇਰੈਕਟਰ ਜੇ.ਐਸ.ਖੋਖਰ ਦਾ ਬਹੂਤ ਸਹਿਯੋਗ ਮੰਨਦਾ ਹੈ।ਜਿਨ੍ਹਾ ਨੇ ਅਰਮਾਨ ਨੂੰ ਗਾਇਕੀ ਦੇ ਸਫਰ ਵਿੱਚ ਆਪਣਾ ਰਾਹ ਪੱਧਰਾ ਕਰਨ ਲਈ ਪੁਰਨ ਸਹਿਯੋਗ ਦਿਤਾ।ਇਨ੍ਹਾ ਦੋਸਤਾਂ ਦੀ ਹੱਲਾਂ ਸ਼ੇਰੀ ਸਦਕਾ ਅਰਮਾਨ ਆਪਣੇ ਅਰਮਾਨਾ ਦੀ ਮਜਿੰਲ ਤੇ ਪਹੁੰਚਣ ਲਈ ਯਤਨਸ਼ੀਲ ਹੈ।