ਆਪਣੀਆਂ ਜੜ੍ਹਾਂ ਨਾਲ ਜੁੜੋ (ਕਹਾਣੀ)

ਨਿਰਮਲ ਸਤਪਾਲ    

Email: nirmal.1956@yahoo.com
Cell: +91 95010 44955
Address: ਨੂਰਪੁਰ ਬੇਟ
ਲੁਧਿਆਣਾ India
ਨਿਰਮਲ ਸਤਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


accutane acne

buy accutane pills

buy tamoxifen citrate uk

tamoxifen

buy prednisolone acetate eye drops

buy prednisolone 5mg tablets uk
ਅੱਜ ਛੁੱਟੀ ਹੈ, ਇਸ ਲਈ ਮੈਂ ਸਵੇਰ ਤੋਂ ਹੀ ਬਿਸਤਰੇ ਵਿੱਚ ਬੈਠੀ ਕਦੇ ਸਿਲਾਈਆਂ ਬੁਣ ਲੈਂਦੀ ਹਾਂ ਤੇ ਕਦੇ ਕੋਈ ਹੋਰ ਕੰਮ ਛੋਹ ਲੈਂਦੀ ਹਾਂ।ਕੰਮ ਕਰਦੇ ਹੋਏ ਧਿਆਨ ਮੇਰਾ ਟੀ.ਵੀ. ਵੱਲ੍ਹ ਵੀ ਹੈ।ਜਾਣਦੀ ਹਾਂ ਕਿ ਬੀਤਿਆ ਸਮਾਂ ਕਦੇ ਮੁੜ ਹੱਥ ਨਹੀਂ ਆਉਂਦਾ।ਪੈਸੇ-ਧੇਲੇ ਦਾ ਹਿਸਾਬ ਰੱਖਾਂ ਜਾਂ ਨਾ, ਸਮੇਂ ਦਾ ਹਿਸਾਬ ਜਰੂਰ ਰੱਖਦੀ ਹਾਂ।ਸ਼ਾਇਦ ਇਹੀ ਕਾਰਨ ਹੈ ਕਿ ਮੈਂ ਇੱਕੋ ਸਮੇਂ ਵਧੇਰੇ ਕੰਮ ਕਰਨ ਵਿੱਚ ਯਕੀਨ ਕਰਦੀ ਹਾਂ।ਉਂਜ ਤਾਂ ਮੈਂ ਨੌਕਰੀ ਕਰਦੀ ਹਾਂ, ਪਰ ਕੋਸ਼ਿਸ਼ ਹੁੰਦੀ ਹੈ ਕਿ ਜਿੱਥੋਂ ਤੱਕ ਹੋ ਸਕੇ, ਆਪਣੇ ਘਰੇਲੂ ਕੰਮ ਆਪ ਹੀ ਕਰਾਂ। ਹੱਥ-ਪੈਰ ਚਲਦੇ ਰਹਿਣ ਤਾਂ ਸ਼ਰੀਰ ਤਰੋ-ਤਾਜ਼ਾ ਰਹਿੰਦਾ ਹੈ।
                ਮੇਰੀ ਮਾਂ ਅਕਸਰ ਆਖਦੀ ਸੀ ਕਿ ਇਸ ਦੇਹ ਨੇ ਤਾਂ ਇਕ ਦਿਨ ਮਿੱਟੀ ਹੀ ਹੋਣਾ ਹੈ, ਇਸ ਤੋਂ ਜਿੰਨੇ ਵੀ ਕੰਮ ਲੈ ਲਏ ਜਾਣ ਥੋੜੇ ਹਨ।ਖ਼ਬਰੇ ਮੇਰੇ ਜ਼ਿਹਣ ਵਿੱਚ ਮੇਰੀ ਮਾਂ ਦੀ ਹੀ ਸੋਚ ਹੈ ਕਿ ਮੈਂ ਸਮੇਂ ਨੂੰ ਕਦੇ ਵੀ ਅਜਾਂਈ ਨਹੀਂ ਜਾਣ ਦਿੰਦੀ, ਸ਼ਾਇਦ ਇਹੀ ਵਜ੍ਹਾ ਹੈ ਕਿ ਜਦੋਂ ਵੀ ਕਦੇ ਮੈਂ ਘਰੋਂ ਬਾਹਰ ਜਾਂਦੀ ਹਾਂ ਤਾਂ ਮੇਰੇ ਕੋਲ ਦੋ ਚੀਜਾਂ ਜਰੂਰ ਹੁੰਦੀਆਂ ਹਨ। ਉੱਨ, ਸਿਲਾਈਆਂ ਤੇ ਕੁੱਝ ਲਿਖਣ ਲਈ ਕਾਗਜ਼ ਤੇ ਪੈਨ।ਥੋੜਾ-ਬਹੁਤ ਲਿਖ ਲੈਂਦੀ ਹਾਂ, ਖ਼ਬਰੇ ਕਦੋਂ ਕੋਈ ਵਿਚਾਰ ਦਿਮਾਗ ਵਿੱਚ ਆ ਜਾਵੇ।ਸਿਲਾਈਆਂ ਬੁਣਦੇ ਹੋਏ ਵੀ ਅਚੇਤ ਮਨ ਵਿੱਚ ਵਿਚਾਰਾਂ ਨਾਲ ਹੀ ਜ਼ਦੋ-ਜ਼ਹਿਦ ਹੋ ਰਹੀ ਹੁੰਦੀ ਹੈ ਤੇ ਕੋਈ ਨਾ ਕੋਈ ਨਜ਼ਮ ਜਾਂ ਕਹਾਣੀ ਜਾਂ ਕੋਈ ਸਾਹਿਤਿਕ ਰਚਨਾ ਜਰੂਰ ਹੀ ਜਨਮ ਲੈ ਲੈਂਦੀ ਹੈ।ਧੰਨ ਸਮਝਦੀ ਹਾਂ ਉਸ ਸਫ਼ਰ ਨੂੰ , ਜੋ ਮੇਰੀ ਰਚਨਾ ਨੂੰ ਜਨਮ ਦਿੰਦਾ ਹੈ।
             ਉਂਝ ਤਾਂ ਮੈਂ ਅਕਸਰ ਪਿੰਡਾਂ ਵੱਲ ਆਉਂਦੀ ਜਾਂਦੀ ਰਹਿੰਦੀ ਹਾਂ , ਪਰ ਜੋ ਸਕੂਨ ਮੈਨੂੰ ਦੁਆਬੇ ਦੀ ਧਰਤੀ ਤੇ ਮਿਲਦਾ ਹੈ ,ਉਸਨੂੰ ਅੱਖਰਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ।ਹਾਂ, ਅੱਖਾਂ ਬੰਦ ਕਰਕੇ ਮਹਿਸੂਸ ਕਰਨ ਵਿੱਚ ਜੋ ਆਨੰਦ ਮਿਲਦਾ ਹੈ ਉਸਨੂੰ ਮੈਂ ਹੀ ਸਮਝ ਸਕਦੀ ਹਾਂ।ਜੰਮੀ ਭਾਵੇਂ ਸ਼ਹਿਰ ਵਿੱਚ ਹਾਂ, ਪਰ ਬਚਪਨ ਵਿੱਚ ਛੁੱਟੀਆਂ ਕੱਟਣ ਲਈ ਆਮ ਹੀ ਪਿੰਡਾਂ ਵਲ ਜਾਂਦੇ ਹੁੰਦੇ ਸੀ।ਜਦੋਂ ਵੀ ਕਦੇ ਦਾਦਕੇ ਪਿੰਡ ਜਾਂਦੇ ਤਾਂ ਚਾਅ ਜਿਹਾ ਚੜ੍ਹ ਜਾਂਦਾ ਸੀ।ਸਵੇਰੇ ਉੱਠਦੇ ਸਾਰ ਚਾਹ ਦੀ ਥਾਂ ਲੱਸੀ ਤੇ ਬੇਹੀ ਰੋਟੀ aੁੱਤੇ ਮੱਖਣ ਦੇ ਪੇੜੇ ਦਾ ਆਪਣਾ ਹੀ ਸਵਾਦ ਹੁੰਦਾ।ਦੁਪਹਿਰ ਵੇਲੇ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ, ਸਾਗ ਵਿੱਚ ਦੇਸੀ ਘਿਉ ਦੀ ਥਾਂ ਤੇ ਮੱਖਣ ਚਟਖਾਰੇ ਨਾਲ ਖਾਣਾ, ਸ਼ਾਹ ਵੇਲੇ ਭੁੱਖ ਲੱਗਣੀ ਤਾਂ ਛਾਬੇ ਵਿੱਚੋਂ ਰੋਟੀ ਕੱਢ ਕੇ ਅੰਬ ਦੇ ਆਚਾਰ ਨਾਲ ਖਾਣੀ, ਰਾਤ ਨੂੰ ਦਾਲ ਨਾਲ ਸੁੱਕੀ ਰੋਟੀ ਖਾ ਕੇ ਦਾਦੀ ਨਾਲ ਬਿਸਤਰੇ ਵਿੱਚ ਵੜ ਕੇ ਤਾਰੇ ਗਿਣਨੇ ਤੇ ਰਾਜਿਆਂ-ਰਾਣੀਆਂ ਦੀਆਂ ਲੰਮੀਆਂ-ਲੰਮੀਆਂ ਕਹਾਣੀਆਂ ਸੁਣਦੇ ਹੋਏ ਕਦੋਂ ਨੀਂਦ ਵਿੱਚ ਗੁਆਚ ਜਾਂਦੀ, ਪਤਾ ਹੀ ਨਾ ਚਲਦਾ।
              ਸਵੇਰੇ ਅੱਖ ਖੁੱਲਦੀ ਤਾਂ ਸੂਰਜ ਨਿਕਲਿਆ ਹੁੰਦਾ।ਖੇਤਾਂ ਵਿੱਚ ਜਾ ਕੇ ਛੱਲੀਆਂ ਭੰਨਣੀਆਂ, ਗੰਨੇ ਚੂਪਣੇ ਤੇ ਘੁਲਾੜੀ ਤੋਂ ਗਰਮ-ਗਰਮ ਗੁੜ ਖਾਣਾ ਤਾਂ ਅੱਜ ਜਿਵੇਂ ਸੁਫ਼ਨਾ ਹੀ ਲਗਦਾ ਹੈ।ਸਾਂਝੇ ਵਿਹੜੇ, ਸਾਂਝੀਆਂ ਚੀਜਾਂ, ਹਰ ਕੋਈ ਆਪਣਾ ਲਗਦਾ।ਜਦੋਂ ਕਿਸੇ ਨੇ ਪਿੰਡੋਂ ਆਉਣਾ ਹੁੰਦਾ ਤਾਂ ਸੋਗਾਤ ਵੱਜੋਂ ਗੰਨੇ, ਛੱਲੀਆਂ, ਗੁੜ ਤੇ ਸਰੋਂ ਦੇ ਸਾਗ ਦੀ ਉਡੀਕ ਹੁੰਦੀ।ਜਦੋਂ ਪਿੰਡ ਵਿੱਚ ਵਿਆਹੀ ਗਈ ਤਾਂ ਲੱਗਿਆ ਜਿਵੇਂ ਸੁਰਗ ਵਿੱਚ ਆ ਗਈ ਹੋਵਾਂ।ਬਿਰਖਾਂ ਦੀ ਠੰਡੀ-ਠੰਡੀ ਛਾਂ, ਖੂਹ ਵਿੱਚੋਂ ਕੁੜੀਆਂ ਨੂੰ ਪਾਣੀ ਕੱਢਦੇ ਦੇਖ ਮੇਰਾ ਚਿੱਤ ਵੀ ਪਾਣੀ ਕੱਢਣ ਨੂੰ ਕਰਦਾ।ਵਿਆਹ ਤੋਂ ਪਹਿਲਾਂ ਤਾਂ ਪ੍ਰਾਹੁਣੇ ਬਣਕੇ ਹੀ ਪਿੰਡ ਜਾਂਦੇ ਸੀ ਪਰ ਹੁਣ ਤਾਂ ਰੱਬ ਨੇ ਪਿੰਡ ਨਾਲ ਪੱਕੀ ਸਾਂਝ ਹੀ ਬਣਾ ਦਿੱਤੀ ਹੈ।ਭਾਵੇਂ ਨੌਕਰੀ ਮੈਂ ਸ਼ਹਿਰ ਵਿੱਚ ਹੀ ਕਰਦੀ ਹਾਂ, ਪਰ ਮਹੀਨੇ ਦੋ ਮਹੀਨੇ ਬਾਅਦ ਜਦੋਂ ਵੀ ਪਿੰਡ ਜਾਂਦੀ ਤਾਂ ਫ਼ਿਕਰ ਜਿਹਾ ਪੈ ਜਾਂਦਾ, ਕਿਉਂਕਿ ਪਿੰਡ ਤੱਕ ਦਾ ਰਾਹ ਪੈਦਲ ਤੈਅ ਕਰਨਾ ਔਖਾ ਲਗਦਾ ਤਾਂ ਮੈਨੂੰ ਅਕਸਰ ਹੀ ਇਹ ਗੀਤ ਯਾਦ ਆ ਜਾਂਦਾ, 'ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ'।ਖ਼ੈਰ ਇਹ ਵੀ ਮੇਰੀ ਜ਼ਿੰਦਗੀ ਦਾ ਇਕ ਅਜਿਹਾ ਮਿੱਠਾ ਜਿਹਾ ਅਨੁਭਵ ਹੈ, ਜਿਸ ਨੂੰ ਮਹਿਸੂਸ ਕਰਦਿਆਂ ਮੈਂ ਖੁਸ਼ੀ ਵਿੱਚ ਖੀਵੀ ਹੋ ਜਾਂਦੀ ਹਾਂ।
                   ਹੁਣ ਵੀ ਜਦੋਂ ਮੈਂ ਪਿੰਡ ਵਲ ਜਾਂਦਿਆਂ ਮੈਂ ਸਤਲੁਜ ਦੇ ਪੁਲ ਤੇ ਆਪਣੀ ਕਾਰ ਵਿੱਚ ਬੈਠਿਆਂ ਟੋਲ ਟੈਕਸ ਦਿੰਦੀ ਹਾਂ ਤਾਂ ਇੰਜ ਲਗਦਾ ਹੈ ਕਿ ਇਹ ਮੈਂ ਆਪਣੇ ਪਿੰਡ ਵਿੱਚ ਨਾ ਰਹਿਣ ਦਾ ਜੁਰਮਾਨਾ ਭਰ ਰਹੀਂ ਹੋਵਾਂ।ਜਿਉਂ ਹੀ ਦਰਿਆ ਪਾਰ ਕਰਦੀ ਹਾਂ ਤਾਂ ਰਾਹ ਦੀ ਹਰ ਚੀਜ ਮੈਨੂੰ ਆਪਣੀ ਜਾਪਦੀ ਹੈ।ਹਰ ਬੰਦੇ ਵਿਚੋਂ ਮੈਨੂੰ ਆਪਣਿਆਂ ਦੀ ਮਹਿਕ ਆਉਂਦੀ ਹੈ।ਘਰਾਂ ਵਿੱਚ ਤੇ ਖੁੱਲੇ ਵਿਹੜਿਆਂ ਵਿੱਚ ਦਰਖਤਾਂ ਦੀ ਛਾਂ ਥੱਲੇ ਬੈਠੇ ਬਜ਼ੁਰਗ, ਉਨ੍ਹਾਂ ਦੇ ਨੇੜੇ ਬੰਨ੍ਹੇ ਡੰਗਰ ਤੇ ਤੂੜੀ ਦੇ ਕੁੱਪ ਇੰਝ ਲਗਦੇ ਹਨ ਜਿਵੇਂ ਮੈਨੂੰ ਆਪਣੀਆਂ ਜੜ੍ਹਾਂ ਨਾਲ ਜੁੜਣ ਦਾ ਸੱਦਾ ਦੇ ਰਹੇ ਹੋਣ।
                 ਪਿੰਡ ਦੀਆਂ ਬੁੜ੍ਹੀਆਂ ਦਾ ਮੱਥੇ ਤੇ ਹੱਥ ਰੱਖ ਕੇ ਪਛਾਣਨ ਦੀ ਕੋਸ਼ਿਸ਼ ਕਰਦੇ ਹੋਏ ਪੁੱਛਣਾ, 'ਕੁੜੇ ਤੂੰ ਪਾਲ ਦੇ ਘਰੋਂ ਆਂ',ਤੇ ਮੇਰਾ ਝੁਕ ਤੇ ਉਨ੍ਹਾਂ ਦੇ ਪੈਰੀਂ ਹੱਥ ਲਾਉਣਾ ਤੇ ਉਨ੍ਹਾਂ ਦੀ ਹੀ ਬੋਲੀ ਵਿੱਚ ਜਵਾਬ ਦੇਣਾ ਤੇ ਕਹਿਣਾ ਆਹੋ ਚਾਚੀ, ਮੈਂ ਨਿਰਮਲਾਂ, ਪਾਲ ਦੇ ਘਰੋਂ ਆਂ ਤਾਂ ਉਹ ਮੇਰਾ ਸਿਰ ਪਲੋਸਦੇ ਹੋਏ ਮੈਨੂੰ ਗਲ ਨਾਲ ਲਾਅ ਕੇ ਜਦੋਂ ਅਸੀਸ਼ਾਂ ਦੀ ਝੜੀ ਲਾਉਂਦੀਆਂ ਨੇ ਤਾਂ ਪੁੱਛਦੀਆਂ ਨੇ ਕਿ ਨਿਆਣੇ ਨਹੀਂ ਨਾਲ ਆਏ ਤਾਂ ਮੇਰੀਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ।ਕੀ ਦੱਸਾਂ ਕਿ ਨਿਆਣਿਆਂ ਨੂੰ ਤਾਂ ਪਿੰਡਾਂ ਵਿੱਚੋਂ ਗੋਹੇ ਦੀ ਬੋਅ ਆਉਂਦੀ ਹੈ।ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਹਾਂ ਕਿ ਜ਼ਿੰਦਗੀ ਦੀ ਚੂਹਾ-ਦੌੜ ਵਿੱਚ ਅਸੀਂ ਆਪਣਿਆਂ ਤੋਂ ਕਿੰਨੇ ਦੂਰ ਹੋ ਗਏ ਹਾਂ।
               ਪਿੰਡ ਜਾ ਕੇ ਤੇ ਮੈਂ ਆਪਣੇ ਸ਼ਹਿਰ ਵਾਲੇ ਘਰ ਨੂੰ ਜਿਵੇਂ ਭੁੱਲ ਹੀ ਜਾਂਦੀ ਹਾਂ।ਫਿਰ ਤਾਂ ਸ਼ਹਿਰ ਵਾਲੇ ਘਰ ਵਿੱਚ ਵਾਪਿਸ ਜਾਣ ਲਈ ਭੌਰਾ ਵੀ ਚਿੱਤ ਨਹੀਂ ਕਰਦਾ , ਪਰ ਮਜਬੂਰੀ ਵਿੱਚ ਜਦੋਂ ਸ਼ਹਿਰ ਆ ਕੇ ਘਰ ਦੇ ਗੇਟ ਦਾ ਜਿੰਦਰਾ ਖੋਲਦੀ ਹਾਂ ਤੇ ਅੰਦਰ ਆ ਕੇ ਮੁੜ ਗੇਟ ਨੂੰ ਅੰਦਰੋਂ ਜਿੰਦਰਾ ਲਾਉਂਦੀ ਹਾਂ ਤਾਂ ਇੰਜ ਲਗਦਾ ਹੈ ਕਿ ਆਪਣੇ-ਆਪ ਨੂੰ ਆਪਣੇ ਹੀ ਹੱਥੀਂ ਜੇਲ ਵਿੱਚ ਬੰਦ ਕਰ ਲਿਆ ਹੋਵੇ।ਕੋਈ ਨਹੀਂ ਜਾਣਦਾ ਕਿ ਕਿਹੜੇ ਘਰ ਵਿੱਚ ਕੌਣ ਰਹਿੰਦਾ ਹੈ।ਕੋਈ ਅਜਨਵੀ ਜੇ ਕਿਸੇ ਗੇਟ ਨੂੰ ਖੜਕਾ ਕੇ ਕਿਸੇ ਦੇ ਬਾਰੇ ਵਿੱਚ ਪੁੱਛਦਾ ਵੀ ਹੈ ਤਾਂ ਅਸੀਂ ਸਿਰ ਫੇਰ ਕੇ ਨਾਂਹ ਵਿੱਚ ਹੀ ਜਵਾਬ ਦਿੰਦੇ ਹਾਂ ਤਾਂ ਉਸ ਵੇਲੇ  ਮੁੜ ਮੇਰੀ ਸੋਚ ਪਿੰਡ ਵਿੱਚ ਹੀ ਪਹੁੰਚ ਜਾਂਦੀ ਹੈ, ਜਿੱਥੇ ਕੋਈ ਕਿਸੇ ਦਾ ਘਰ ਪੁੱਛ ਲਵੇ ਤਾਂ ਘਰ ਸਮਝਾਉਣ ਦੀ ਥਾਂ ਕਿਸੇ ਨਿਆਣੇ ਨੂੰ ਹੀ ਨਾਲ ਭੇਜ ਦਿੱਤਾ ਜਾਂਦਾ ਹੈ।
        ਸਮੇਂ ਦੇ ਬਦਲਣ ਨਾਲ ਸਾਡੀਆਂ ਰਹੁ-ਰੀਤਾਂ ਵੀ ਬਦਲਦੀਆਂ ਜਾ ਰਹੀਆਂ ਹਨ।ਅੱਜ ਹਰ ਕੋਈ ਆਪਣੇ ਆਪ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ।ਅੱਜ ਰਿਸ਼ਤੇ-ਨਾਤੇ ਉਹ ਨੇੜਤਾ ਨਹੀਂ ਰੱਖਦੇ, ਜੋ ਪੁਰਾਣੇ ਸਮਿਆਂ ਵਿੱਚ ਰੱਖਦੇ ਸਨ।ਕਿਸੇ ਦੇ ਘਰ ਵਿਆਹ ਹੋਣਾ, ਮਹੀਨਾ ਪਹਿਲਾਂ ਹੀ ਸਾਰੇ ਵਿਆਹ ਦੇ ਕੰਮਾਂ ਵਿੱਚ ਰੁੱਝ ਜਾਂਦੇ ਸਨ।ਹਰ ਕੰਮ ਹੱਥੀਂ ਕਰਨ ਨੂੰ ਪਹਿਲ ਦਿੱਤੀ ਜਾਂਦੀ ਸੀ।ਕੋਈ ਕਿਸੇ ਉੱਤੇ ਅਹਿਸਾਨ ਨਹੀਂ ਸੀ ਜਤਾਉਂਦਾ।ਧੀ-ਭੈਣ ਸਭ ਦੀ ਸਾਂਝੀ ਹੁੰਦੀ ਸੀ।ਵਿਆਹ ਵਾਲੇ ਘਰ ਦੁੱਧ ਅਤੇ ਹੋਰ ਚੀਜਾਂ ਦੇ ਅੰਬਾਰ ਲਗ ਜਾਂਦੇ ਸਨ।ਕੋਈ ਕਿਸੇ ਦੇ ਘਰ ਜਾਂਦਾ ਸੀ ਤਾਂ ਪਿੰਡ ਦੇ ਲੋਕ ਉਸਨੂੰ ਮਿਲਣ ਲਈ ਆਉਂਦੇ ਤੇ ਦੇਰ ਰਾਤ ਤੱਕ ਗੱਲਾਂ-ਬਾਤਾਂ ਹੁੰਦੀਆਂ ਰਹਿੰਦੀਆਂ।
     ਇਕ ਦਾ ਦੁੱਖ ਸਭ ਦਾ ਦੁੱਖ ਹੁੰਦਾ ਸੀ ਤੇ ਇਕ ਦੀ ਖੁਸ਼ੀ ਸਭ ਦੀ ਖੁਸ਼ੀ।ਗੱਲ ਕੀ ਤੇਰ-ਮੇਰ ਦੀ ਭਾਵਨਾ ਦਾ ਤਾਂ ਨਾਮੋ-ਨਿਸ਼ਾਨ ਨਹੀਂ ਸੀ, ਪਰ ਅੱਜ ਤਾਂ ਖੂਨ ਦੇ ਰਿਸ਼ਤੇ ਵੀ ਜਾਨ ਦੇ ਦੁਸ਼ਮਣ ਬਣੇ ਫ਼ਿਰਦੇ ਹਨ।ਪਿਉ-ਪੁੱਤ ਦੀ ਆਪਸ ਵਿੱਚ ਨਹੀਂ ਬਣਦੀ।ਭਰਾ ਭਰਾ ਦੀ ਜਾਨ ਦਾ ਦੁਸਮਣ ਬਣਿਆ ਫ਼ਿਰਦਾ ਹੈ।ਬੁੱਢੇ ਮਾਪਿਆਂ ਦੀ ਘਰ ਵਿੱਚ ਕੋਈ ਕਦਰ ਨਹੀਂ।ਉਹ ਤਾਂ ਸਿਰਫ਼ ਪੋਤੇ-ਪੋਤੀਆਂ ਨੂੰ ਸੰਭਾਲਣ ਲਈ ਹੀ ਘਰ ਦੇ ਕਿਸੇ ਕੋਨੇ ਵਿੱਚ ਬੈਠੇ ਨਜ਼ਰੀਂ ਪੈ ਜਾਣ ਤਾਂ ਗ਼ਨੀਮਤ ਹੈ।ਚੰਗੇ ਤੇ ਖਾਦੇ-ਪੀਂਦੇ ਘਰਾਂ ਦੇ ਬਜੁਰਗ ਵੀ ਬਿਰਧ-ਆਸ਼ਰਮਾਂ ਦੀ ਸ਼ਾਨ ਵਧਾਈ ਜਾਂਦੇ ਹਨ,ਪਤਾ ਨਹੀਂ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਸਮਾਂ ਕਦੇ ਕਿਸੇ ਦਾ ਮਿੱਤ ਨਹੀਂ ਹੋਇਆ। ਕੱਲ੍ਹ ਨੂੰ ਬੁਢਾਪਾ ਤਾਂ ਹਰ ਕਿਸੇ ਤੇ ਆਉਣਾ ਹੈ।
     ਰਿਸ਼ਤੇ ਕਿਸੇ ਗੁੱਠੇ ਲੱਗੇ ਨਜ਼ਰੀਂ ਪੈਂਦੇ ਹਨ।ਚਾਚੇ-ਤਾਏ, ਭੂਆ-ਫੁੱਫੜ, ਮਾਮੇ-ਮਾਸੀਆਂ ਵਰਗੇ ਮੋਹ ਭਿੱਜੇ ਰਿਸ਼ਤੇ ਗੁਆਚਦੇ ਜਾ ਰਹੇ ਹਨ।ਹਰ ਘਰ ਵਿੱਚ ਇਕ-ਦੋ ਬੱਚਿਆਂ ਦੀ ਹੋਂਦ ਆਪ-ਹੁੱਦਰੇਪਨ ਜਿਹੇ ਕਲਚਰ ਨੂੰ ਸੱਦਾ ਹੀ ਨਹੀਂ ਦੇ ਰਹੀ ਸਗੋਂ ਮਾਪੇ ਆਪਣੇ ਹੀ ਬੱਚਿਆਂ ਦੀਆਂ ਫ਼ਜੂਲ ਜਹੀਆਂ ਮੰਗਾਂ ਅੱਗੇ ਨਾ ਚਾਹੁੰਦੇ ਹੋਏ ਵੀ ਗੋਡੇ ਟੇਕ ਰਹੇ ਹਨ।ਮੋਹ-ਮਮਤਾ ਦੇ ਰਿਸ਼ਤੇ ਤਾਂ ਹੁਣ ਬੀਤੇ ਦੀਆਂ ਗੱਲਾਂ ਹੀ ਲਗਦੇ ਹਨ।ਹਰ ਕੋਈ ਆਪਣੇ-ਆਪ ਨੂੰ ਨਾਢੂ-ਖਾਂ ਸਮਝਦਾ ਹੈ।ਕੋਈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ।ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ।ਮਾਪਿਆਂ ਦੇ ਜਿਉਂਦੇ ਜੀਅ ਹੀ ਪੁੱਤ ਜਾਇਦਾਦਾਂ ਦੀਆਂ ਵੰਡੀਆਂ ਪਾਉਣ ਲਈ ਕਾਹਲੇ ਹਨ।ਕੀ ਜਿਉਂਦੇ ਰਹਿਣ ਲਈ ਨਿੱਘੇ ਰਿਸ਼ਤਿਆਂ ਦੀ ਲੋੜ ਨਹੀਂ?
              ਕਿਉਂ ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟਦੇ ਜਾ ਰਹੇ ਹਾਂ? ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਤੋਂ ਲਾਂਭੇ ਰੱਖ ਕੇ ਆਧੁਨਿਕ ਬਣ ਕੇ ਕੀ ਦਸਣਾ ਚਾਹੁੰਦੇ ਹਾਂ।ਅੱਜ ਦੀ ਚੂਹਾ-ਦੌੜ ਜ਼ਿੰਦਗੀ ਵਿੱਚ ਅਸੀਂ ਦਿਖਾਵੇ ਨੂੰ ਹੀ ਤਰਜੀਹ ਕਿਉਂ ਦੇ ਰਹੇ ਹਾਂ।ਅੱਜ ਸਾਡੇ ਹੀ ਬੱਚੇ ਸਾਡੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ, ਸਾਨੂੰ ਬਣਦਾ ਮਾਣ-ਸਨਮਾਨ ਦੇਣ ਨੂੰ ਤਿਆਰ ਨਹੀਂ।ਕਿਉਂ? ਕਿਤੇ ਅਸੀਂ ਮਾਪੇ ਹੀ ਤਾਂ ਆਪਣੇ ਫ਼ਰਜ਼ਾਂ ਪ੍ਰਤੀ ਅਵੇਸਲੇ ਨਹੀਂ ਹੋ ਗਏ।ਸਿਰਫ਼ ਸੋਚਣ ਦੀ ਹੀ ਨਹੀਂ, ਵਿਚਾਰਣ ਦੀ ਵੀ ਲੋੜ ਹੈ।ਆਪਣੇ-ਆਪ ਨੂੰ ਮਾਡਰਨ ਕਹਾਉਣ ਦੇ ਚੱਕਰ ਵਿੱਚ ਕਿਤੇ ਆਪ ਹੀ ਤਾਂ ਨਵੀਂ ਪਨੀਰੀ ਦੇ ਰਾਹ ਦਾ ਰੋੜਾ ਤਾਂ ਨਹੀਂ ਬਣ ਰਹੇ।ਆਪਣੀ ਸੱਭਿਆਚਾਰਕ ਸੋਚ ਨੂੰ ਛਿੱਕੇ ਟੰਗ ਕੇ ਕੌਝੇ ਭੱਵਿਖ ਨਾਲ ਨਾ ਕਿਉਂ ਜੁੜ ਰਹੇ ਹਾਂ।ਅੱਜ ਬੱਚਿਆਂ ਨੂੰ ਮਾਪਿਆਂ ਦੀ ਨਹੀਂ, ਪਦਾਰਥਕ ਚੀਜਾਂ ਦੀ ਵਧੇਰੇ ਲੋੜ ਕਿਉਂ ਮਹਿਸੂਸ ਹੋ ਰਹੀ ਹੈ? ਜੇ ਬੱਚੇ ਆਪਣੇ ਰਾਹ ਤੋਂ ਥਿੜਕ ਰਹੇ ਹਨ ਤਾਂ ਸਹੀ ਰਾਹ ਤੇ ਪਾਉਣ ਲਈ ਮਾਪਿਆਂ ਨੂੰ ਹੀ ਆਪਣੀ ਸੋਚ ਤੇ ਪਹਿਰਾ ਦੇਣਾ ਪਵੇਗਾ।ਜੇ ਸਾਡੇ ਹੀ ਪੈਰ ਧਰਤੀ ਤੋਂ ਉੱਖੜ ਗਏ ਤਾਂ ਸਾਡੇ ਬੱਚੇ ਜਮੀਨ ਤੇ ਕਿਵੇਂ ਟਿਕੇ ਰਹਿ ਸਕਦੇ ਹਨ।
              ਰੱਬ ਦਾ ਵਾਸਤਾ ਚੰਗੀਆਂ ਰਿਵਾਇਤਾਂ ਤੇ ਪਹਿਰਾ ਦਿੰਦੇ ਹੋਏ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਦਾ ਸਬਕ ਸਿਖਾਉਣ ਦੀ ਕੋਸ਼ਿਸ਼ ਕਰੋ।ਆਪਣੀ ਔਲਾਦ ਨੂੰ ਮਾਂ-ਬੋਲੀ ਨਾਲ ਜੁੜਣ ਦੀ ਪ੍ਰੇਰਣਾ ਦਿa।ਰਿਸ਼ਤੇ-ਨਾਤਿਆਂ ਦੀ ਕਦਰ ਕਰੋ।ਚੰਗੇ ਰੀਤੀ-ਰਿਵਾਜਾਂ ਅਤੇ ਉਸਾਰੂ ਸੋਚ ਨਾਲ ਜੁੜ ਕੇ ਆਪਣੇ ਵਾਰਸਾਂ ਲਈ ਰਾਹ-ਦਸੇਰੇ ਬਣਕੇ ਜ਼ਿੰਦਗੀ ਜੀਣ ਦੀ ਪਿੜ ਪਾਈਏ। ਕਿਤੇ ਅਜਿਹਾ ਨਾ ਹੋਵੇ ਸਮੇਂ ਦੀ ਝੁਲਦੀ ਹਨੇਰੀ ਵਿੱਚ ਅਸੀਂ ਆਪਣੀਆਂ ਹੀ ਜੜ੍ਹਾਂ ਤੋਂ ਟੁੱਟ ਜਾਈਏ।