ਹੀਰ ਆਖਦੀ ਰਾਂਝਿਆ ਗੱਲ ਸੁਣ ਲੈ
ਹੁਣ ਲੋਕਾਂ 'ਚੋਂ ਦੀਨ ਈਮਾਨ ਮੁਕਾ
ਗਰਜ ਵੇਲੇ ਸੀ ਆਵੰਦਾ ਕੰਮ ਜਿਹੜਾ
ਉਹ ਸੰਸਾਰ ਤੋਂ ਭਲਾ ਇਨਸਾਨ ਮੁਕਾ
ਡੇਰੇ ਸਾਧਾਂ ਦੇ ਚਲਦੇ ਰੋਜ ਲੰਗਰ
ਘਰ ਮਜਦੁਰ ਦੇ ਹੀ ਅੰਨ ਭਗਵਾਨ ਮੁਕਾ
ਹੁਣ ਪਰਖਦਾ ਧਰਮ ਅਤੇ ਜਾਤ ਉਹਦੀ
ਉੱਚ ਕੋਟੀ ਦਾ ਗੁਣੀ ਵਿਦਵਾਨ ਮੁਕਾ
ਦੁੱਧ ਲੱਸੀ ਨੂੰ ਛੱਡ ਸ਼ਰਾਬ ਪੀਣ ਲਾਤੇ
ਆਪਣਿਆਂ ਹੱਥੋਂ ਹੈ ਆਪ ਜਵਾਨ ਮੁਕਾ
ਜਮੀਨਾਂ ਸੁੰਘੜੀਆਂ ਹੋਇਆ ਹਾਲ ਇਹ
ਫੁੱਲਾਂ ਵਾਸਤੇ ਵੀ ਹੁਣ ਗ਼ੁਲਦਾਨ ਮੁਕਾ
ਗੁਰੂ ਪੀਰ ਫ਼ਕੀਰਾਂ ਦੀ ਜਨਮ ਦਾਤੀ
ਫਿਰ ਔਰਤ ਲਈ ਕਿਉਂ ਸਨਮਾਨ ਮੁਕਾ
ਕਬਰਾਂ ਵਰਗੇ ਸੁੰਨੇ ਰਹੀ ਨਾ ਰੌਣਕ
ਮੇਲਿਆਂ ਵਾਲਾ ਸਾਰਾ ਸਮਾਨ ਮੁਕਾ
ਨਿੱਜ ਗਰਜਾਂ ਦੀ ਸੋਚ ਦੇ ਭੇਟ ਚੜਕੇ
ਜੋ ਸਾਝਾਂ ਦਾ ਸੀ ਕਦੀ ਮਕਾਨ ਮੁਕਾ
'ਬੋਪਾਰਾਏ' ਸਰਕਾਰ ਕਾਤਲ ਉਸਦੀ
ਫਾਹਾ ਲੈ ਕੇ ਜੋ ਕੱਲ ਕਿਰਸਾਨ ਮੁਕਾ