ਮਾਂ ਬੋਲੀ ਜੇ ਭੁੱਲ ਜਾਵੋਂਗੇ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone acetate eye drops

buy prednisolone eye drops over the counter foxvision.dk buy prednisolone eye drops over the counter

where to buy female viagra pill

female viagra pills online female viagra
ਸਾਡੇ ਪਿੰਡ ਵਾਲੀ 'ਤਾਈ ਨਿਹਾਲੀ' ਦਾ ਮੁੰਡਾ 'ਛਿੰਦਾ' ਜਦੋਂ ਦੋ ਕੁ ਸਾਲ ਬਾਅਦ ਵਿਦੇਸ਼ੋ ਪਰਤ ਕੇ  ਘਰ ਆਇਆ… ਤਾਂ ਅਸੀਂ ਚਾਂਈ-ਚਾਂਈ ਉਸਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਏ। ਘਰ ਪਹੁੰਚ ਕੇ ਪਤੰਦਰ ਛਿੰਦੇ ਨੇ ਅਨਪੜ੍ਹ ਮਾਪਿਆਂ ਕੋਲ  ਅੰਗਰੇਜ਼ੀ ਬੋਲਣ ਦੀ ਅਜਿਹੀ ਫੁਕਰੀ ਮਾਰੀ, ਕਿ ਮਾਪਿਆਂ ਵੱਲੋਂ ਦਿੱਤੇ ਗਏ ਜਵਾਬਾਂ ਨਾਲ ਜਿੱਥੇ ਅਸੀਂ ਹਾਸੇ ਨਾਲ ਲੋਟ ਪੋਟ ਹੋਏ। ਉੱਥੇ ਸਮਾਜ ਦੇ ਲੋਕਾਂ ਦੇ ਗਲੇ ਦਾ ਫੰਦਾ ਬਣੀ ਚਾਈਨਾ ਡੋਰ ਅਤੇ ਕਦਰ ਪੱਖੋਂ ਅੱਖੋਂ ਪਰੋਖੇ ਹੋ ਰਹੀ ਪੰਜਾਬੀ ਮਾਂ ਬੋਲੀ ਦੀ ਸੋਚ ਨੇ ਵੀ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।
            ਗੱਲ ਇਸ ਤਰ੍ਹਾਂ ਹੋਈ, ਕਿ ਜਦੋਂ ਤਾਈ ਨਿਹਾਲੀ ਜਾਂ ਤਾਇਆ ਨਰੈਂਣਾ ਆਪਣੇ ਵਿਦੇਸ਼ੋਂ ਆਏ ਪੁੱਤਰ ਨੂੰ ਕੋਈ ਗੱਲ ਦੱਸਣ ਜਾਂ ਕਹਿਣ ਤਾਂ ਪਤੰਦਰ ਉਹ ਜਿਵੇਂ ਕਮਾਦ 'ਚ ਫਸਿਆ ਵਾ ਗਿੱਦੜ ਕਰਦਾ ਹੁੰਦਾ ਏ, ਆਖਿਆ ਕਰੇ, ਉਆਂ, ਉਆਂ……!
ਇਹ ਸੁਣ ਕੇ ਤਾਈ ਨਿਹਾਲੀ ਨੇ ਸੋਚਿਆ, ਕਿ ਮੁੰਡਾ ਸਫਰ ਚੋਂ ਆਇਆ ਏ, ਸਾਨੂੰ ਹਾਂ-ਹੂੰ ਕਰਨ ਦੀ ਬਜਾਏ ਉਆਂ…ਉਆ..ਜਿਹਾ ਕਰੀ ਜਾਂਦੈ,ਤਾਂ ਤਾਈ ਫਟਾ ਫਟ ਬਾਹਰੋਂ ਲੋਹੇ ਦੇ ਕੜਾਹੀਏ ਵਿੱਚ ਸਵਾਹ ਪਾ ਚੁੱਕ ਲਿਆਈ ਤੇ ਪੁੱਤ ਮੂਹਰੇ ਰੱਖ ਕੇ ਕਹਿਣ ਲੱਗੀ, ਕਿ ਪੁੱਤ ਉਆਂ-ਉਆਂ ਕਰੀ ਜਾਨੈਂ, ਜੇ ਕੋਈ ਉਲਟੀ-ਆਲਟੀ ਆਉਂਦੀ ਹੋਈ ਤਾਂ ਕੜਾਹੀਏ 'ਚ ਕਰ ਲਵੀਂ……
    ਫੇਰ ਜਦੋਂ ਉਹਦੇ ਪਿਓ ਨਰੈਂਣੇ ਨੇ ਇੱਕ ਦੋ ਗੱਲਾਂ ਆਪਣੇ ਪੁੱਤਰ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਅੱਗੋਂ ਆਖਿਆ ਕਰੇ..ਯਾਯਾ..ਯਾਯਾ… ਤਾਂ ਇਹ ਸੁਣ ਤਾਈ  ਉਸਨੂੰ ਕਹਿਣ ਲੱਗੀ, ਕਿ ਪੁੱਤ ਹੈਂਅ ਨਹੀਂ ਆਖੀਦਾ ਹੁੰਦੈ, ਤੇਰਾ ਪਿਉ ਐ, ਸਾਡੀਆਂ ਤਾਂ ਤੈਨੂੰ ਉਡੀਕ ਦਿਆਂ ਦੀਆਂ ਅੱਖਾਂ ਪੱਕ ਗਈਆਂ, ਤੇ ਤੂੰ ਆਖੀ ਜਾਨੈ, ਜਾਹ-ਜਾਹ, ਜਾਹ-ਜਾਹ…
ਫੇਰ ਮੁੰਡਾ ਅੱਗੋਂ ਕਹਿੰਦਾ ਓ.ਕੇ, ਓ.ਕੇ…
ਤਾਂ ਨਿਹਾਲੀ ਆਪਣੇ ਨੱਕ ਅਤੇ ਕੰਨਾਂ ਤੇ ਹੱਥ ਮਾਰ ਕੇ ਕਹਿਣ ਲੱਗੀ, ਕਿ ਪੁੱਤ ਜ਼ਮਾਨਾ ਬੜਾ ਖਰਾਬ ਐ, ਮੈਂ ਤਾਂ ਕੋਕੇ-ਕਾਕੇ ਸਭ ਲਾਹ ਕੇ ਰੱਖ ਦਿੱਤੇ ਨੇ, ਹੁਣ ਤਾਂ ਲੁਟੇਰੇ ਦਿਨ-ਦਿਹਾੜੇ ਹੱਥਾਂ ਤੇ ਹੱਥ ਮਾਰਦੇ ਫਿਰਦੇ ਨੇ…
  'ਦਿਸ ਇਜ਼ ਮਾਈ ਫਰੈਂਡ', ਮੁੰਡਾ ਸਾਡੇ ਵੱਲ ਹੱਥ ਕਰਕੇ ਆਪਣੇ ਮਾਪਿਆਂ ਨੂੰ ਦੱਸਣ ਲੱਗਾ।
ਤਾਂ ਅੱਗੋਂ ਤਾਈ ਕਹਿਣ ਲੱਗੀ, ਕੋਈ  ਨੀਂ ਪੁੱਤ ਇਹ ਭਰਿੰਡ ਤਾਂ ਜੈ ਖਾਣੇ ਐਵੇਂ ਫਿਰਦੇ ਰਹਿੰਦੇ ਨੇ, ਆਪਣੀ ਨਿੰਮ ਤੇ ਇੰਨਾਂ ਦਾ ਖੱਗਾ ਲੱਗਾ ਐ, ਤੈਨੂੰ ਕੁਸ਼ ਨਹੀਂ ਕਹਿੰਦੇ ਐਵੇਂ ਡਰ ਨਾ…।
ਥੋੜਾ ਚਿਰ ਬਾਅਦ ਜਿਉਂ ਹੀ ਉਨਾਂ ਦੇ ਕੋਠੇ ਤੇ ਬੈਠਾ ਮੋਰ ਕਿਆਊਂ-ਕਿਆਊਂ ਕਰਕੇ ਬੋਲਣ ਲੱਗਾ, ਤਾਂ ਵਿਦੇਸ਼ੀ ਮੁੰਡਾ ਆਪਣੇ ਮਾਪਿਆਂ ਨੂੰ ਦੱਸਣ ਲੱਗਾ, 'ਅਖੇ, ਪੀਕੋਕ, ਦਿਸ਼ ਇਜ਼ ਪੀਕੋਕ'
ਮੁੰਡੇ ਦੇ ਏਨਾ ਕਹਿਣ ਦੀ ਦੇਰ ਸੀ। ਕਿ ਤਾਈ ਨੇ ਸਾਡੇ ਵਾਸਤੇ ਆਪਣੀ ਫਰਿੱਜ਼ ਚੋਂ ਕੋਕ ਦੇ ਗਲਾਸ ਮੂੰਹ ਤੱਕ ਭਰ ਲਿਆਂਦੇ
ਜਦੋਂ ਅਸੀਂ ਕੋਕ ਪੀਣ ਤੋਂ ਥੋੜੀ ਨਾਂਹ ਜਿਹੀ ਕੀਤੀ, ਤਾਂ ਉਹਨੇ ਫੇਰ ਅੰਗਰੇਜ਼ੀ ਨੂੰ ਮੂੰੂਹ ਮਾਰਿਆ, ਕਹਿੰਦਾ ਡੌਟ ਵਰੀ, ਤਾਂ ਕੋਲ ਖੜੀ ਤਾਈ ਕਹਿੰਦੀ, ਕਿ ਪੁੱਤ ਵਰੀ-ਵੁਰੀ ਦਾ ਫਿਕਰ ਨਾ ਕਰ, ਤੇਰਾ ਵਿਆਹ ਚਾਵਾਂ ਨਾਲ ਕਰਾਂਗੇ, ਵਰੀ ਬਹੂ ਵਾਸਤੇ ਵਧੀਆ ਬਣਾ  ਕੇ ਲਿਆਵਾਂਗੇ,
ਤਾਂ ਮੁੰਡਾ ਫੇਰ ਅੱਗੋਂ ਕਹਿੰਦਾ, ਟੂ ਮੱਚ, ਟੂ ਮੱਚ
ਤਾਂ ਏਨਾ ਸੁਣ ਉਹਦਾ ਪਿਉ ਨਰੈਂਣਾ ਉਹਦੇ ਵੱਲ ਗਹਿਰੀਆਂ ਜਿਹੀਆਂ ਅੱਖਾਂ ਕੱਢ ਆਖਣ ਲੱਗਾ, ਇਹ ਵਿਚਾਰੀ ਕਾਹਤੋਂ ਮੱਚੇ, ਮੱਚਣ ਸਾਡੇ ਦੁਸ਼ਮਣ…
ਤਾਂ ਮੁੰਡਾ ਫੇਰ ਕਹਿੰਦਾ, ਥੈਂਕਯੂ, ਥੈਂਕਯੂ
ਤਾਂ ਤਾਈ ਕਹਿੰਦੀ ਕਿ ਭਾਈ ਜੇ ਥੁੱਕ ਆਉਂਦਾ ਐ, ਤਾਂ ਹੁਣ ਹੰਭਲਾ ਮਾਰ ਤੇ ਬਾਹਰ ਨਾਲੀ 'ਚ ਥੁੱਕ ਆ……
ਏਨੇ ਨੂੰ ਨਰੈਂਣਾ ਮੰਜੇ ਤੋਂ ਉੱਠ ਕੇ ਜਦੋਂ ਆਪਣੀ ਪੱਗ ਬਾਰੇ ਨਿਹਾਲੀ ਨੂੰ ਆਵਾਜ਼ ਮਾਰ ਕੇ ਪੁੱਛਣ ਲੱਗਾ, ਤਾਂ
ਕੋਲ ਬੈਠਾ ਮੁੰਡਾ ਕਹਿਣ ਲੱਗਾ ਕਿ, "ਮੌਮ ਟਰਬਨ…ਟਰਬਨ…"।
ਤਾਂ ਨਿਹਾਲੀ ਕਹਿਣ ਲੱਗੀ, ਕਿ ਸਰਬਨ ਤਾਂ ਖੇਤੋਂ ਪੱਠੇ ਲੈਣ ਗਿਆ ਹੋਇਐ।
 ਨਿਹਾਲੀਏ, ਕੀ ਕਹਿੰਦਾ ਮੁੰਡਾ ਮੈਨੂੰ ਸਮਝ ਨੀਂ ਆਉਂਦੀ। 
ਨਰੈਂਣਿਆ..  ਆਪਣੇ ਸੀਰੀ ਸਰਬਨ ਨੂੰ ਯਾਦ ਕਰਦੈ।
ਹੁਣ ਜਿਉਂ ਹੀ ਨਰੈਣੇ ਨੇ ਆਪਣੇ ਸਿਰ ਤੇ ਪੱਗ ਨੂੰ ਵਧੀਆ ਜਿਹੇ ਢੰਗ ਨਾਲ ਬੰਨ ਲਿਆ।
ਤਾਂ ਮੁੰਡਾ ਫੇਰ ਬੋਲ ਪਿਆ। ਅਖੇ, "ਵੈਰੀ ਗੁੱਡ, ਵੈਰੀ ਗੁੱਡ"।
ਨਰੈਂਣੇ ਨੇ ਕਿਹਾ, " ਨਿਹਾਲੀਏ, ਕੀ ਕਹਿੰਦਾ ਮੁੰਡਾ ਮੈਨੂੰ ਸਮਝ ਨੀਂ ਆਉਂਦੀ"। 
ਨਰੈਂਣਿਆ, ਇਹ ਤਾਂ ਪਿੰਡ ਆ ਕੇ ਵੀ ਆਪਣੇ ਕਨੇਡਾ ਵਾਲੇ ਕੰਮ ਨੂੰ ਹੀ ਬੁੜ-ਬੜਾਈ ਜਾਂਦੈ, ਵਿਚਾਰਾ ਉੱਥੇ ਬੇਰੀਆਂ ਤੋਂ ਬੇਰ ਤੋੜਦਾ ਐ, ਤਾਂਹੀ ਕਹਿੰਦੈ, ਬੇਰੀ ਗੁੱਡ, ਬੇਰੀ ਗੁੱਡ।
ਐਨੇ ਨੂੰ ਬਿਜਲੀ ਚਲੀ ਗਈ ਤਾਂ ਮੁੰਡਾ ਫਿਰ ਆਵਾਜ਼ ਮਾਰਦਾ ਹੋਇਆ ਜਲਦੀ-ਜਲਦੀ ਕਹਿਣ ਲੱਗਾ, "ਮੌਮ ਕੈਂਡਲ, ਕੈਂਡਲ..ਕੈਂਡਲ,ਕੈਂਡਲ.."। 
ਤਾਂ ਫਿਰ ਉਸਦੀ ਬੇਬੇ  ਬਾਹਰੋਂ ਵਿਹੜੇ ਚੋਂ ਸੈਂਡਲ ਚੁੱਕ ਲਿਆਈ।
 ਏਨੀ ਦੇਰ ਨੂੰ ਤਾਈ ਕਾ ਬਾਹਰੋਂ ਕਿਸੇ ਨੇ ਲੋਹੇ ਦਾ ਗੇਟ ਜ਼ੋਰ ਜ਼ੋਰ ਨਾਲ ਖੜਕਾਇਆ, ਤਾਂ ਛਿੰਦਾ ਫੇਰ ਅੰਗਰੇਜ਼ੀ ਪੰਜਾਬੀ ਦੀ ਕਚ ਘਰੜ ਖਿੱਚੜੀ ਜਿਹੀ ਬਣਾਉਂਦਿਆਂ ਹੋਇਆਂ ਬੋਲ ਪਿਆ, "ਮੌਮ ਡੋਰ..ਡੋਰ, ਜਲਦੀ ਜਲਦੀ ਡੋਰ ਖੋਲ ਦਿਉ…"। 
ਡੋਰ ਦਾ ਨਾਂਅ ਸੁਣ ਕੇ ਤਾਈ ਫਟਾਫਟ ਕੋਠੇ ਤੇ ਚੜ ਗਈ ਤੇ ਉਸਦੇ ਪੋਤਰੇ ਵੱਲੋਂ ਪਤੰਗ ਨੂੰ ਅੰਬਰੀਂ ਚੜ੍ਹਾ ਕੇ ਜੰਗਲੇ ਨਾਲ ਬੰਨੀ ਹੋਈ ਚਾਈਨਾ ਡੋਰ ਤਾਈ ਨੇ ਫਟਾਫਟ ਖੋਲਣ ਦੀ ਕੋਸ਼ਿਸ਼ ਕੀਤੀ। ਪ੍ਰਰੰਤੂ ਜਦੋਂ ਡੋਰ ਨਾ ਹੀ ਖੁੱਲੀ.. ਤਾਂ ਉਪਰੰਤ ਤਾਈ ਨੇ ਡੋਰ ਨੂੰ ਖਿੱਚ ਕੇ ਜਿਉਂ ਹੀ ਤੋੜਨ ਦੀ ਕੋਸ਼ਿਸ਼ ਕੀਤੀ, ਤਾਂ ਤਾਈ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਡੋਰ ਨਾਲ ਵੱਢੀਆਂ ਹੋਈਆਂ ਲਹੂ ਲੁਹਾਣ ਹੋ ਗਈਆਂ। ਤੇ ਤਾਈ ਵਿਗੜ ਚੁੱਕੇ ਸਮਾਜਿਕ ਪ੍ਰਬੰਧਕੀ ਢਾਂਚੇ ਨੂੰ ਬੁਰੀ ਤਰ੍ਹਾਂ ਉੱਚੀ-ਉੱਚੀ ਰੁੱਖੇ ਸ਼ਬਦਾਂ ਨਾਲ ਲਾਹਨਤ ਪਾਉਂਦੀ ਹੋਈ ਅਤੇ ਰੋਂਦੀ ਪਿੱਟਦੀ ਹੋਈ ਦੁਹਾਈ ਪਾ ਰਹੀ ਸੀ, "ਬੂਹ ਮੈਂ ਮਰਗੀ…, ਮਾਰਤੀ ਵੇ ਲੋਕੋ ਚਾਈਨਾ ਡੋਰ ਨੇ…! ਉੱਠੋ ਵੇ ਲੋਕੋ! ਆਓ ਹੰਭਲਾ ਮਾਰੀਏ, ਅਤੇ ਸਮਾਜ ਦੇ ਕੁੰਭਕਰਨੀ ਸੁੱਤੇ ਹੋਏ ਆਲੰਬੜਦਾਰਾਂ ਨੂੰ ਜਗਾਈਏ…"।  
"ਤਾਈ ਜੀ, ਇਹ ਦੋਸ਼ ਸਿਰਫ ਆਪਾਂ ਸਮਾਜ ਦੇ ਰਖਵਾਲਿਆਂ ਨੂੰ ਹੀ ਨਾ ਦੇਈਏ, ਇਹਦੇ ਵਿੱਚ ਅਸੀਂ ਵੀ ਕੁਝ ਕੁ ਕਸੂਰਵਾਰ ਹਾਂ, ਜਿਵੇਂ ਅੱਜ ਸਾਡੇ ਆਪਣੇ ਬੱਚੇ ਨੇ ਹੀ ਚਾਈਨਾ ਡੋਰ ਦੀ ਵਰਤੋਂ ਕੀਤੀ ਹੈ ਅਤੇ ਛਿੰਦੇ ਨੇ ਪੰਜਾਬੀ ਮਾਂ ਬੋਲੀ ਨੂੰ ਅੰਗੂਠਾ ਦਿਖਾਇਆ ਹੈ। ਇਸ ਕਰਕੇ ਸਾਨੂੰ ਇੱਕ ਕਵੀ ਵੱਲੋਂ ਪੰਜਾਬੀ ਮਾਂ ਬੋਲੀ ਬਾਰੇ ਲਿਖੀਆਂ ਗਈਆਂ ਸੁਨਹਿਰੀ ਸਤਰਾਂ, 'ਮਾਂ ਬੋਲੀ ਜੇ ਭੁੱਲ ਜਾਵੋਂਗੇ…, ਕੱਖਾਂ ਵਾਂਗੂੰ ਰੁਲ ਜਾਵੋਂਗੇ…' ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ"।