ਉੱਚੇ  ਰੁਤਬੇ  ਵਾਲਿਆਂ  ਦੇ  ਜਦ  ਨੀਚ  ਬੜੇ  ਕਿਰਦਾਰ  ਦਿਸੇ |
ਬੋਉਣਾ  ਜਿਹਾ ਵਜੂਦ  ਮੇਰਾ  ਵੀ ਸਭਨਾ  ਤੋਂ  ਸਚਿਆਰ  ਦਿਸੇ |
ਮੈ  ਤਾਂ  ਉਸ  ਨੂੰ  ਰੱਬ  ਮੰਨਿਆਂ  ਸੀ , ਮੈ  ਤਾਂ  ਉਸ  ਤੋਂ ਜਿੰਦ  ਘੋਲੀ ,
ਯਾ ਰੱਬ ! ਮੈਨੂੰ  ਨਾ  ਹੀ ਉਸ  ਦਾ  ਦੂਜਾ ਰੁੱਖ  ਖੂੰਖਾਰ  ਦਿਸੇ |
ਅੱਜਕਲ  ਲੋਕੀਂ  ਕੋਠੀ  ਦੇ ਵਿੱਚ ਕਾਲੇ  ਸ਼ੀਸ਼ੇ ਜੜਦੇ  ਨੇ ,
ਅੰਦਰੋਂ  ਸਾਫ਼  ਬਾਹਰ ਜਾਵੇ , ਨਾ  ਬਾਹਰੋਂ ਵਿਚਕਾਰ  ਦਿਸੇ |
ਵਸਤਾਂ  ਦੀ ਮਸ਼ਹੂਰੀ  ਹੈ ਜਾਂ  ਅੰਗਾਂ  ਦਾ ਪ੍ਰਦਰਸ਼ਨ ਹੈ ,
ਇਸ਼ਤਿਹਾਰ  ਵਿੱਚ  ਘੱਟ ਤੋਂ  ਘੱਟ  ਜੋ ਬਸਤਰ  ਵਿੱਚ  ਮੁਟਿਆਰ  ਦਿਸੇ |
ਡਾਕੇ  ਅਗਵਾ , ਆਤਮਹੱਤਿਆ , ਕਤਲੋਗਾਰਦ , ਜ਼ਬਰਜਿਨਾਹ ,
ਏਸੇ ਤਰਾਂ ਦੀਆਂ ਖਬਰਾਂ  ਸੰਗ ਭਰਿਆ ਕੁੱਲ ਅਖਬਾਰ  ਦਿਸੇ |