ਇਹ ਜ਼ਿੰਦਗੀ ਹੈ ,ਇਹ ਜਿਉਣੀ ਹੈ ,
ਬਹੁਤਾ ਮੰਗੀਂ ਨਾਂ , ਬਹੁਤਾ ਸੰਗੀਂ ਨਾਂ ।
ਹਰ ਰੰਗ ਨੂੰ ਪੂਰਾ ਪਰਖ ਲਵੀਂ ,
ਕਿਸੇ ਕੋਝੇ ਰੰਗ 'ਚ ਰੰਗੀਂ ਨਾਂ ।
ਤੂੰ ਧਰਤੀ ਉੱਤੇ ਚਲਨਾ ਹੈ ,
ਇਹ ਮਿੱਟੀ ਤੇਰੀ ਆਪਣੀ ਹੈ ,
ਹਰ ਖਾਬ ਨੂੰ ਪਾਲੀਂ ਧਰਤੀ ਤੇ ,
ਕੋਈ ਗਗਨਾਂ ਉੱਤੇ ਟੰਗੀਂ ਨਾਂ ।
ਸਮਿਆਂ ਨੇ ਤੈਨੂੰ ਘੜਣਾਂ ਹੈ ,
ਇਹ ਦਰਦ , ਖੁਸ਼ੀ ਦਾ ਮੇਲਾ ਹੈ ,
ਜ਼ਹਿਰਾਂ ਤੂੰ ਹੀ ਹਜ਼ਮ ਕਰੀਂ ,
ਕਿਸੇ ਹੋਰ ਨੂੰ ਕਦੀ ਵੀ ਡੰਗੀਂ ਨਾਂ ।
ਕਈੰ ਰੁੱਤਾਂ ਵਿੱਚ ਤੂੰ ਜਿਉਣਾ ਹੈ ,
ਕਦੀ ਖਿੜਨਾਂ ਹੈ , ਕਦੀ ਝੜਣਾਂ ਹੈ,
ਕਿਉਂ ਧੁੱਪਾਂ ਨੇ , ਕਿਉਂ ਛਾਵਾਂ ਨੇ
ਇਹ ਦੁਵਿੱਦਾ ਮੰਨ ਦੀ ਚੰਗੀ ਨਾਂ ।
ਉਹ ਸਾਰਾ ਸੂਰਜ ਤੇਰਾ ਹੈ
ਜੋ ਚੜਦੇ ਵੱਲੋਂ ਆਇਆ ਹੈ ,
ਲਹਿੰਦੇ ਦੇ ਵੱਲ ਜਾਵੀਂ ਨਾਂ
ਤੂੰ ਡੁਬਦਾ ਸੂਰਜ ਮੰਗੀਂ ਨਾਂ ।