ਪੇਪਰਾਂ ਵਿੱਚ ਜੋ ਕਰਦਾ ਏ ਨਕਲ,
ਕਹਿਣ ਸਿਆਣੇ ਉਹ ਖੋਂਦਾ ਅਕਲ।
ਨਕਲ ਵਾਲੇ ਤਾਂ ਮਸਾਂ ਪਾਸ ਹੀ ਹੁੰਦੇ,
ਨੰਬਰ ਉਨ੍ਹਾਂ ਦੇ ਕੁਝ ਖਾਸ ਨੀ ਹੁੰਦੇ।
ਚੰਗੇ ਨੰਬਰਾਂ ਦੀ ਪੁੱਛ ਪੈਂਦੀ,
ਜ਼ਿੰਦਗੀ ਸਦਾ ਸੁਖਾਲੀ ਰਹਿੰਦੀ।
ਨਕਲ ਦਾ ਨਾ ਕਦੇ ਲਓ ਸਹਾਰਾ,
ਇਸ ਤੋਂ ਕਰਲੋ ਸਦਾ ਕਿਨਾਰਾ।
ਇਸ ਕੋਹੜ ਨੂੰ ਜੜ੍ਹ ਤੋਂ ਵੱਢੋ,
ਕਦੀ ਨੀ ਕਰਨੀ ਹੁਣ ਤੋਂ ਛੱਡੋ।
ਮਿਹਨਤ ਨਾਲ ਜੋ ਕਰਨ ਪੜ੍ਹਾਈ,
ਜੀਵਨ ਸਫਲ ਉਨ੍ਹਾਂ ਦਾ ਭਾਈ।