ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਰਾਜਵੰਤ ਕੌਰ ਮਾਨ ‘ਪ੍ਰੀਤ' (ਕੈਨੇਡਾ) ਦੀਆਂ ਦੋ ਸਵੈਜੀਵਨੀ_ਪੁਸਤਕਾਂ ‘ਯਾਦਾਂ ਬਹੁਰੰਗੀਆਂ' ਅਤੇ ‘ਯਾਦਾਂ ਦੀਆਂ ਲੜੀਆਂ' ਦਾ ਲੋਕਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ', ਡਾ. ਰਾਜਵੰਤ ਕੌਰ ਮਾਨ ‘ਪ੍ਰੀਤ', ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਧਨਵੰਤ ਕੌਰ, ਪੰਜਾਬੀ ਫਿaਲਮਾਂ ਅਤੇ ਰੰਗਮੰਚ ਦੀ ਅਦਾਕਾਰਾ ਨੀਨਾ ਟਿਵਾਣਾ, ਸ੍ਰੀਮਤੀ ਦਲਬੀਰ ਕੌਰ ਚੰਡੀਗੜ੍ਹ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਸ਼ਾਮਲ ਸਨ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ' ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦੇ ਹੋਏ ਕੌਮਾਂਤਰੀ ਇਸਤਰੀ ਦਿਵਸ ਅਤੇ ਸਭਾ ਦੇ ਕਾਰਜਾਂ ਬਾਰੇ ਚਾਨਣਾ ਪਾਇਆ।ਉਪਰੰਤ ਨੇਹਾ ਨੇ ਡਾ. ਰਾਜਵੰਤ ਕੌਰ ਮਾਨ ਰਚਿਤ ਗੀਤ ‘ਜਾਗੋ ਜਾਗੋ ਜਾਗੋ ਭੈਣੋ ਨਵਯੁੱਗ ਰਿਹਾ ਪੁਕਾਰ' ਗਾਇਆ।ਨੀਨਾ ਟਿਵਾਣਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਪਤੀ ਹਰਪਾਲ ਟਿਵਾਣਾ ਨਾਲ ਮਿਲ ਕੇ ਨਾਰੀ ਚੇਤਨਾ ਜਗਾਉਣ ਵਾਲੇ ਨਾਟਕਾਂ ਅਤੇ ਫਿaਲਮਾਂ ਦਾ ਨਿਰਮਾਣ ਕੀਤਾ ਅਤੇ ਆਪਣੀਆਂ ਰੰਗਕਰਮੀ ਸਾਥਣਾਂ ਨਾਲ ਸਹੀ ਮਾਅਨਿਆਂ ਵਿਚ ਨਾਰੀ ਸ਼ਕਤੀ ਨੂੰ ਉਭਾਰਨ ਦਾ ਯਤਨ ਕੀਤਾ। ਮੁੱਖ ਮਹਿਮਾਨ ਦਲਬੀਰ ਕੌਰ ਨੇ ਕਿਹਾ ਕਿ ਔਰਤਾਂ ਨੇ ਆਪਣੀਆਂ ਭਾਵਨਾਵਾਂ ਨੂੰ ਸਮਾਜ ਨਾਲ ਜੋੜ ਕੇ ਜੋ ਵਿਕਾਸ ਕੀਤਾ ਹੈ, ਉਹ ਆਪਣੀ ਥਾਂ ਬਹੁਤ ਮਹੱਤਵਪੂਰਨ ਹੈ। ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਦੋਵਾਂ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ। ਇਹਨਾਂ ਦੋਵਾਂ ਪੁਸਤਕਾਂ ਬਾਰੇ ਸੁਰਜੀਤ ਕੌਰ ਬੈਂਸ ਅਤੇ ਬਲਜੀਤ ਕੌਰ ਬੱਲੀ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਮੁੱਲਵਾਨ ਪਰਚੇ ਪੜ੍ਹੇ ਅਤੇ ਇਹਨਾਂ ਪੁਸਤਕਾਂ ਦੇ ਸਾਹਿਤਕ ਮੁੱਲ ਨੂੰ ਉਭਾਰਿਆ ਜਦੋਂ ਕਿ ਡਾ. ਧਨਵੰਤ ਕੌਰ ਨੇ ਇਹਨਾਂ ਪੁਸਤਕਾਂ ਵਿਚੋਂ ਢੁੱਕਵੀਆਂ ਟਿੱਪਣੀਆਂ ਦੇ ਹਵਾਲੇ ਦੇ ਕੇ ਡਾ. ਮਾਨ ਦੀ ਲੇਖਣੀ ਨੂੰ ਸਮਾਜਪੱਖੀ ਆਖਿਆ। ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਸ੍ਰੀਮਤੀ ਮਾਨ ਦੀ ਸਮਾਜ ਪ੍ਰਤੀ ਪ੍ਰਤਿਬੱਧਤਾ ਦਾ ਂਿਕਰ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਸਿੰਘ ਵਿਰਕ ਨੇ ਸ੍ਰੀਮਤੀ ਮਾਨ ਦੀ ਸ਼ਖਸੀਅਤ ਸੰਬੰਧੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਕੈਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਵਰਲਡ ਪੰਜਾਬੀ ਕਾਨਫਰੰਸ ਦੇ ਡਾਇਰੈਕਟਰ ਅਜੈਬ ਸਿੰਘ ਚੱਠਾ ਨੇ ਪੰਜਾਬੀ ਲੇਖਕਾਂ ਨੂੰ ਸਾਰਥਿਕ ਸੁਨੇਹੇ ਦੇਣ ਵਾਲਾ ਸਾਹਿਤ ਰਚਣ ਦੀ ਪ੍ਰੇਰਣਾ ਦਿੱਤੀ।
ਇਸ ਸਮਾਗਮ ਵਿਚ ਜਾਣੇ ਪਛਾਣੇ ਪੰਜਾਬੀ ਗਾਇਕ ਗੁਰਚਰਨ ਸਿੰਘ ਬੋਪਾਰਾਏ ਅਤੇ ਸਵਰਨ ਸਿੰਘ ਦੀ ਜੋੜੀ ਨੇ ਤਰੁੰਨਮ ਵਿਚ ਸਾਹਿਤਕ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ।ਡਾ. ਰਾਜਵੰਤ ਕੌਰ ਮਾਨ ਪ੍ਰੀਤ' ਨੇ ਆਪਣੀਆਂ ਦੋਵਾਂ ਪੁਸਤਕਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਆਪਣੇ ਜੀਵਨ ਸਾਥੀ ਸਵਰਗੀ ਪ੍ਰੋਫੈਸਰ ਨਿਰੰਜਨ ਸਿੰਘ ਮਾਨ ਨਾਲ ਮਿਲ ਕੇ ਇਪਟਾ ਲਹਿਰ ਰਾਹੀਂ ਸਮਾਜਕ ਚੇਤਨਾ ਦੇਣ ਦੀ ਯਾਤਰਾ ਉਪਰ ਵਿਸਥਾਰ ਨਾਲ ਰੌਸ਼ਨੀ ਪਾਈ।ਪ੍ਰਿੰਸੀਪਲ ਸਰਵਜੀਤ ਸਿੰਘ ਗਿੱਲ ਨੇ ਵੀ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ।ਸੁਰਜੀਤ ਸਿੰਘ ਮਰਜਾਰਾ ਨੇ ਤਰੁੰਨਮ ਵਿਚ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਗਾ ਦਿਤਾ।
ਇਸ ਸਮਾਗਮ ਵਿਚ ਹਰਵੀਨ ਕੌਰ, ਅਜੀਤ ਸਿੰਘ ਰਾਹੀ, ਸੁਖਦੇਵ ਸਿੰਘ ਚਹਿਲ, ਨਵਦੀਪ ਮੁੰਡੀ, ਸ. ਕੁਲਵੰਤ ਸਿੰਘ,ਬਲਵਿੰਦਰ ਸਿੰਘ ਭੱਟੀ, ਅਮਰਜੀਤ ਕੌਰ ਮਾਨ, ਬੀਬੀ ਜੌਹਰੀ,ਸੁਰਿੰਦਰ ਕੌਰ ਬਾੜਾ, ਰਘਬੀਰ ਮਹਿਮੀ, ਬਲਬੀਰ ਜਲਾਲਾਬਾਦੀ, ਸਜਨੀ,ਸ.ਸ.ਭੱਲਾ, ਹਰਜਿੰਦਰ ਕੌਰ ਰਾਜਪੁਰਾ, ਬਲਵਿੰਦਰ ਸਿੰਘ ਭੱਟੀ, ਐਮ.ਐਸ.ਜੱਗੀ, ਯੂ.ਐਸ.ਆਤਿਸ਼, ਹਰੀਦੱਤ ਹਬੀਬ,ਡਾ. ਆਸ਼ਾ ਗੁਪਤਾ,ਕੁਲਦੀਪ ਕੌਰ, ਮਹੇਸ਼ਇੰਦਰ ਸਿੰਘ, ਸ੍ਰੀਮਤੀ ਆਸ਼ਾ ਵਿਰਕ, ਆਦਿ ਲੇਖਕਾਂ ਨੇ ਵੀ ਨਾਰੀ ਸ਼ਕਤੀ ਨੂੰ ਉਭਾਰਦੀਆਂ ਰਚਨਾਵਾਂ ਸੁਣਾਈਆਂ।
ਸਮਾਗਮ ਵਿਚ ਡਾ. ਮਨਜੀਤ ਸਿੰਘ ਬੱਲ, ਸੁਖਵਿੰਦਰ ਕੌਰ ਚਹਿਲ,ਰਾਜਵੰਤ ਕੌਰ ਚਾਹਲ, ਡਾ. ਗੁਰਨਾਮ ਸਿੰਘ ਸੰਘੇੜਾ (ਵੈਨਕੁਵਰ), ਹਰਮਿੰਦਰ ਕੌਰ ਸੰਘੇੜਾ ਕੈਨੇਡਾ, ਮਹਿੰਦਰ ਵਾਲੀਆ, ਸਵਰਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ, ਡਾ. ਹਰਜੀਤ ਸਿੰਘ ਸੱਧਰ, ਹਰਚੰਦ ਸਿੰਘ ਨਿਰਵਾਣ, ਜਗਦੀਪ ਢਿੱਲੋਂ, ਸ੍ਰੀਮਤੀ ਨਿਰਮਲ ਗਿੱਲ (ਵੈਨਕੁਵਰ), ਕਮਲਜੀਤ ਕੌਰ, ਐਮ.ਐਸ.ਜੱਗੀ, ਬਲਿੰਦਰ ਕੌਰ, ਕ੍ਰਿਸ਼ਨ ਲਾਲ, ਸੁਖਵੰਤ ਪਾਲ ਕੌਰ, ਨਵਦੀਪ ਸਿੰਘ ਮੁੰਡੀ, ਹਰਜੀਤ ਕੈਂਥ, ਦਵਿੰਦਰ ਪਟਿਆਲਵੀ, ਸ੍ਰੀਮਤੀ ਕਮਲ ਸੇਖੋਂ, ਡਾ. ਇੰਦਰਪਾਲ ਕੌਰ, ਸੁਖਵਿੰਦਰ ਕੌਰ ਆਹੀ, ਕੁਲਵੰਤ ਸਿੰਘ ਨਾਰੀਕੇ, ਸ਼ਾਮ ਸਿੰਘ, ਸੁਖਵਿੰਦਰ ਚਹਿਲ, ਗੁਰਿੰਦਰ ਪੰਜਾਬੀ, ਹਰਵਿੰਦਰਪਾਲ ਸਿੰਘ, ਗਿਆਨ ਕੌਰ ਬੋਪਾਰਾਏ, ਜਸਵੰਤ ਸਿੰਘ ਸਿੱਧੂ, ਮਿਹਰਬਾਨ ਕੌਰ, ਬਲਵਿੰਦਰ ਕੌਰ ਮਾਂਗਟ, ਸੁਰਜੀਤ ਕੌਰ, ਨਿਰਮਲ ਕੌਰ, ਸੁਨੀਲ ਸਜਲ, ਨੇਹਾ ਡੋਗਰਾ, ਰਣਬੀਰ ਬਰਾੜ, ਜਸਵਿੰਦਰ ਸਿੰਘ, ਨਵਰੀਤ ਕੌਰ, ਜਸਵੰਤ ਸਿੰਘ ਸਿੱਧੂ, ਵਰਿੰਦਰ ਨਿਰਵਾਣ, ਅਮਰਜੀਤ ਵਾਲੀਆ, ਆਦਿ ਲੇਖਕ ਅਤੇ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ।ਇਸ ਦੌਰਾਨ ਲੇਖਿਕਾਵਾਂ ਨੂੰ ਫੁਲਕਾਰੀਆਂ ਨਾਲ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਅਤੇ ਬਾਬੂ ਸਿੰਘ ਰੈਹਲ ਨੇ ਨਿਭਾਇਆ।
ਅੰਤ ਵਿਚ ਸ. ਕੁਲਵੰਤ ਸਿੰਘ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।