ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ (ਖ਼ਬਰਸਾਰ)


    cheap accutane

    accutane without insurance reddit click accutane without birth control
    ਪਟਿਆਲਾ --  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਧਰਮ ਦੇ ਸਮਾਜਿਕ ਅਤੇ ਅਧਿਆਤਮਿਕ ਸਰੋਕਾਰ ਵਿਸ਼ੇ ‘ਤੇ ਇਕ ਦੋ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮੌਜੂਦਾ ਸਮੇਂ ਵਿਚ ਸਮਾਜਿਕ ਇਕਸੁਰਤਾ ਕਾਇਮ ਕਰਨ ਹਿਤ ਅੰਤਰ-ਧਰਮ ਸੂਝ ਦੀ ਲੋੜ ਦੇ ਮੱਦੇਨਜ਼ਰ ਵਿਚਾਰ-ਚਰਚਾ ਕਰਨਾ ਇਸ ਸੈਮੀਨਾਰ ਦਾ ਪ੍ਰਮੁੱਖ ਉਦੇਸ਼ ਸੀ ਜਿਸ ਵਿਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਵਿਦਵਾਨਾਂ ਅਤੇ ਪ੍ਰਮੁਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
    ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਧਰਮ ਦਾ ਅਰਥ ਸਮਾਜ ਦਾ ਕਲਿਆਣਕਾਰੀ ਸਰੂਪ ਪੈਦਾ ਕਰਨਾ ਹੈ। ਧਾਰਮਿਕ ਕਦਰਾਂ-ਕੀਮਤਾਂ ਸਮਾਜ ਵਿਚ ਸਹੀ ਅਤੇ ਸਮੂਹਿਕ ਤੌਰ ‘ਤੇ ਪ੍ਰਵਾਨਿਤ ਨਿਯਮਾਂ ਪ੍ਰਤਿ ਚੇਤਨਾ ਪੈਦਾ ਕਰਦੀਆਂ ਹਨ ਜਿਥੇ ਜ਼ੁਲਮ ਅਤੇ ਤੁਅਸਬ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ। ਧਾਰਮਿਕ ਕਦਰਾਂ-ਕੀਮਤਾਂ ਦੱਸਦੀਆਂ ਹਨ ਕਿ ਵਿਭਿੰਨ ਧਰਮਾਂ, ਸੱਭਿਆਚਾਰਾਂ ਅਤੇ ਨਸਲਾਂ ਦੇ ਹੁੰਦੇ ਹੋਏ ਵੀ ਸ਼ਾਂਤੀ ਅਤੇ ਭਾਈਚਾਰਾ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਸੰਸਾਰ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਧਰਮ ਅਤੇ ਅੰਤਰ-ਧਰਮ ਸੰਵਾਦ ਪ੍ਰਮੁਖ ਭੂਮਿਕਾ ਨਿਭਾਉਂਦਾ ਹੈ। ਧਰਮ ਦੀ ਸਹੀ ਭਾਵਨਾ ਪੈਦਾ ਕਰਨ ਲਈ ਧਰਮ ਗ੍ਰੰਥਾਂ ਦੇ ਅਧਿਐਨ ਦੇ ਸੁਯੋਗ ਅਤੇ ਸੁਹਿਰਦਤਾ ਭਰਪੂਰ ਸਮਾਜ ਦੀ ਸਿਰਜਨਾ ਲਈ ਯਤਨ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਹਨ।
    ਇਸ ਮੌਕੇ ਆਪਣੇ ਉਦਾਘਟਨੀ ਸ਼ਬਦ ਸਾਂਝੇ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਹਰ ਇਕ ਮਨੁੱਖ ਆਪਣੇ ਸਵਾਰਥ ਨੂੰ ਸਾਹਮਣੇ ਰੱਖ ਕੇ ਧਰਮ ਨੂੰ ਸਮਝਣ ਦਾ ਯਤਨ ਕਰਦਾ ਹੈ ਜਿਸ ਨਾਲ ਸਮਾਜ ਵਿਚ ਨਫ਼ਰਤ ਅਤੇ ਬੇਚੈਨੀ ਦੀ ਭਾਵਨਾ ਪੈਦਾ ਹੁੰਦੀ ਹੈ। ਧਰਮ ਦੀ ਸਹੀ ਸੋਝੀ ਹੀ ਮਨੁੱਖੀ ਭਾਈਚਾਰੇ ਵਿਚੋਂ ਵਖਰੇਵੇਂ ਪੈਦਾ ਕਰਦੀ ਹੈ। ਸਮਾਜਿਕ ਅਤੇ ਅਧਿਆਤਮਿਕ ਉੱਚਤਾ ਦੇ ਮਾਰਗ ਦਾ ਪਾਂਧੀ ਬਣਨ ਅਤੇ ਦੂਜਿਆਂ ਦੇ ਦ੍ਰਿਸ਼ਟੀਕੋਣ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਇਸ ਦੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ।

    ਆਪਣੇ ਕੁੰਜੀਵਤ ਭਾਸ਼ਣ ਵਿਚ ਡਾ. ਸਵਰਾਜ ਸਿੰਘ ਨੇ ਧਰਮ ਦੇ ਆਧਾਰ ‘ਤੇ ਸਮਾਜਿਕ ਇਕਸੁਰਤਾ ਕਾਇਮ ਕਰਨ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਆਧੁਨਿਕ ਪੂੰਜੀਵਾਦੀ ਸਮਾਜ ਨੇ ਮਨੁੱਖੀ ਹੋਂਦ ਨੂੰ ਸਰੀਰਕ ਅਤੇ ਮਾਨਸਿਕ ਲੋੜਾਂ ਤੱਕ ਹੀ ਸੀਮਿਤ ਕਰ ਦਿੱਤਾ ਹੈ ਜਿਸ ਕਰ ਕੇ ਉਸ ਦਾ ਅਧਿਆਤਮਿਕ ਪੱਖ ਕਮਜ਼ੋਰ ਹੋਇਆ ਹੈ। ਸਮੂਹ ਧਰਮ ਜੀਵਨ ਦੇ ਅਧਿਆਤਮਿਕ ਪੱਖ ਨੂੰ ਮਨੁੱਖੀ ਹੋਂਦ ਦਾ ਮੂਲ ਕਾਰਨ ਮੰਨਦੇ ਹਨ ਅਤੇ ਜੀਵਨ ਦੇ ਏਸੇ ਪੱਖ ‘ਤੇ ਹੀ ਸਭ ਤੋਂ ਵਧੇਰੇ ਜ਼ੋਰ ਦਿੰਦੇ ਹਨ।
    ਇਸ ਮੌਕੇ ਵਿਸ਼ੇਸ਼ ਭਾਸ਼ਣ ਦੌਰਾਨ ਸ. ਰਜਿੰਦਰ ਸਿੰਘ ਚਹਿਲ, ਧਨਬਾਦ, ਨੇ ਕਿਹਾ ਕਿ ਧਰਮ ਦਾ ਅਧਿਆਤਮਿਕ ਪੱਖ ਆਤਮਿਕ ਸ਼ੁੱਧੀ ਦਾ ਕਾਰਜ ਕਰਦਾ ਹੈ ਤਾਂ ਕਿ ਮਨੁੱਖ ਸਧਾਰਨ ਪੱਧਰ ਤੋਂ ਉੱਤੇ ਉਠ ਕੇ ਜੀਵਨ ਦੇ ਉੱਚਤਮ ਉਦੇਸ਼ਾਂ ਨੂੰ ਹਾਸਲ ਕਰ ਸਕੇ। ਅਧਿਆਤਮਿਕ ਉੱਚਤਾ ਮਨੁੱਖ ਦੇ ਮਨ ਵਿਚ ਸੰਵਾਦ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ। ਸਿੱਖ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਉੱਚਤਮ ਆਦਰਸ਼ ਧਾਰਨ ਕਰਨ ‘ਤੇ ਜ਼ੋਰ ਦਿੱਤਾ ਹੈ।
    ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਇਸ ਸੈਮੀਨਾਰ ਸੰਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਡਾ. ਜੋਧ ਸਿੰਘ, ਐਡੀਟਰ-ਇਨ-ਚੀਫ਼, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਮਹਿਮਾਨਾਂ ਅਤੇ ਹਾਜ਼ਰ ਸਰੋਤਿਆਂ ਦਾ ਸਵਾਗਤ ਕੀਤਾ। ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਡਾ. ਰਾਜਿੰਦਰ ਕੌਰ ਰੋਹੀ, ਡਾ. ਸਰਬਜਿੰਦਰ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਪ੍ਰਦੁਮਣ ਸ਼ਾਹ ਸਿੰਘ, ਡਾ. ਮੁਹੰਮਦ ਹਬੀਬ, ਡਾ. ਗੁਰਮੇਲ ਸਿੰਘ, ਆਦਿ ਨੇ ਇਸ ਮੌਕੇ ਹਾਜ਼ਰ ਸਨ। ਡਾ. ਜਸਪ੍ਰੀਤ ਕੌਰ ਸੰਧੂ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ।
    ----------------------------------

    ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕਰਨਲ ਹਰਪਰਤਾਪ ਸਿੰਘ ਢਿੱਲੋਂ ਮੈਮੋਰੀਅਲ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਦੀ ਪ੍ਰਧਾਨਗੀ ਕੀਤੀ। ਇਤਿਹਾਸ ਦੇ ਪ੍ਰਮੁੱਖ ਵਿਦਵਾਨ ਅਤੇ ਕੁਰਕਸ਼ੇਤਰ ਯੂਨੀਵਰਸਿਟੀ, ਕੁਰਕਸ਼ੇਤਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੇਅਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ: ਸ਼ਹਾਦਤ ਦੀ ਤੀਜੀ ਸ਼ਤਾਬਦੀ ਨੂੰ ਯਾਦ ਕਰਦਿਆਂ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ।
    ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤਾ ਗਿਆ ਰਾਜ ਆਮ ਲੋਕਾਂ ਅਤੇ ਗਰੀਬ ਲੋਕਾਂ ਦੇ ਹੱਕ ਵਿਚ ਸਥਾਪਤ ਰਾਜ ਸੀ। ਉਸ ਦੀ ਲੜਾਈ ਕਿਸੇ ਧਰਮ ਜਾਂ ਧਾਰਮਿਕ ਫਿਰਕੇ ਖ਼ਿਲਾਫ਼ ਨਹੀਂ ਸੀ ਅਤੇ ਇਹ ਯੁੱਧ ਸੰਪ੍ਰਦਾਇਕ ਵੀ ਨਹੀਂ ਸੀ ਬਲਕਿ ਇਹ ਸਾਧਨ-ਵਿਹੂਣੇ ਲੋਕਾਂ ਦਾ ਸਾਧਨ-ਸੰਪਨ ਲੋਕਾਂ ਨਾਲ ਸੰਘਰਸ਼ ਸੀ ਜਿਸ ਵਿਚ ਧਰਮ ਦੇ ਮਾਰਗ 'ਤੇ ਚੱਲਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ ਸੀ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਾਬਾ ਜੀ ਨਾਲ ਸੰਬੰਧਿਤ ਯਾਦਗਾਰ ਸਥਾਪਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਅਜਿਹਾ ਸਥਾਪਤ ਕੀਤਾ, ਜੋ ਕਿ ਸਾਰਿਆਂ ਲਈ ਸਾਂਝਾ ਸੀ।
    ਆਪਣੇ ਮੁੱਖ ਭਾਸ਼ਣ ਵਿਚ ਪ੍ਰੋ. ਅਮਰਜੀਤ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਭਾਰਤੀ ਇਤਿਹਾਸ ਦੀ ੧੮ਵੀਂ ਸਦੀ ਦੀ ਵਿਲੱਖਣ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਿੱਖ ਧਰਮ, ਆਮ ਲੋਕਾਂ ਦੀ ਭਲਾਈ ਅਤੇ ਦੇਸ਼ ਹਿੱਤ ਲਈ ਆਪਣਾ ਜੀਵਨ ਸਮਰਪਿਤ ਕਰਦੇ ਹੋਏ ਸ਼ਹਾਦਤ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਅਤੇ ਪਰੰਪਰਾਵਾਂ ਅਨੁਸਾਰ ਜ਼ੁਲਮ ਵਿਰੁੱਧ ਸੰਘਰਸ਼ ਕਰਦੇ ਹੋਏ ਦੱਬੇ ਕੁਚਲੇ ਲੋਕਾਂ ਨੂੰ ਸਮਾਜਿਕ ਬਰਾਬਰੀ ਦਾ ਹੱਕ ਦਿਵਾਉਣ ਲਈ ਯਤਨ ਕੀਤੇ ਸਨ। ਵਿਦਵਾਨ ਵਕਤਾ ਨੇ ਆਪਣੇ ਭਾਸ਼ਣ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਿਕ ਅਗਵਾਈ ਦੇ ਨਾਲ-ਨਾਲ ਉਹਨਾਂ ਦੀ ਗੁਰਮਤਿ ਸਿਧਾਂਤਾਂ ਅਨੁਸਾਰ ਭੇਦ-ਭਾਵ ਮੁਕਤ ਭਾਈਚਾਰਕ ਸਾਂਝ ਅਤੇ ਸਮਾਜ, ਆਰਥਿਕ ਤਬਦੀਲੀ, ਲੋਕਾਂ ਦੀ ਆਜ਼ਾਦੀ, ਪਹਿਲੇ ਸਿੱਖ ਰਾਜ ਦੀ ਸਥਾਪਨਾ ਅਤੇ ਸ਼ਹਾਦਤ ਸੰਬੰਧੀ ਨੁਕਤਿਆਂ 'ਤੇ ਆਪਣੇ ਵਿਚਾਰ ਕੇਂਦਰਿਤ ਕੀਤੇ।


     ਬੰਦਈ ਸੰਪ੍ਰਦਾਇ ਤੋਂ ਵਿਸ਼ੇਸ਼ ਤੌਰ 'ਤੇ ਲੈਕਚਰ ਵਿਚ ਸ਼ਾਮਲ ਹੋਏ ਸ੍ਰੀ ਸ਼ਿਵ ਸ਼ੰਕਰ ਪਾਹਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਥਾਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ ਅਤੇ ਇਸ ਬਾਰੇ ਖੋਜ ਕੀਤੇ ਜਾਣ ਦੀ ਲੋੜ ਹੈ।

    ਡਾ. ਜੋਧ ਸਿੰਘ, ਐਡੀਟਰ-ਇਨ-ਚੀਫ਼, ਸਿੱਖ ਧਰਮ ਵਿਸ਼ਵਕੋਸ਼, ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਲੈਕਚਰ ਦੇ ਵਿਸ਼ਾ-ਵਸਤੂ ਅਤੇ ਕਰਨਲ ਹਰਪਰਤਾਪ ਸਿੰਘ ਢਿੱਲੋਂ ਸੰਬੰਧੀ ਜਾਣਕਾਰੀ ਦਿੱਤੀ। ਡਾ. ਕੁਲਬੀਰ ਸਿੰਘ ਢਿੱਲੋਂ, ਡੀਨ ਕਾਲਜਿਜ਼, ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਪਰਮਵੀਰ ਸਿੰਘ ਵੱਲੋਂ ਲਿਖੀ ਇਕ ਪੁਸਤਕ 'ਸਿੱਖ ਅਧਿਐਨ' ਰਿਲੀਜ਼ ਕੀਤੀ ਗਈ। 
    ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਡਾਇਰੈਕਟਰ ਸ੍ਰੀ ਸੀ.ਆਰ. ਮੋਦਗਿਲ, ਸ੍ਰੀ ਵੇਦ ਮੱਕੜ, ਸ੍ਰੀ ਸੰਤ ਕੁਮਾਰ ਜੁਨੇਜਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਖੋਜਾਰਥੀਆਂ ਦੇ ਨਾਲ-ਨਾਲ ਡਾ. ਜਸਪ੍ਰੀਤ ਕੌਰ ਸੰਧੂ, ਡਾ. ਰਾਜਿੰਦਰ ਕੌਰ ਰੋਹੀ, ਡਾ. ਸਰਬਜਿੰਦਰ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਪ੍ਰਦੁਮਣ ਸ਼ਾਹ ਸਿੰਘ, ਡਾ. ਨਰਿੰਦਰ ਕੁਮਾਰ, ਡਾ. ਗੁਰਮੇਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਰਿਤੂਰਾਜ ਸਮੇਤ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਗੁਰਮਤਿ ਕਾਜਲ ਦੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ।


    ਡਾ.ਪਰਮਵੀਰ ਸਿੰਘ