ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਮੁੜ ਆ ਬਾਬਾ ਨਾਨਕਾ (ਲੇਖ )

    ਹਰਮਿੰਦਰ ਸਿੰਘ 'ਭੱਟ'   

    Email: pressharminder@sahibsewa.com
    Cell: +91 99140 62205
    Address:
    India
    ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    cheap prednisolone

    buy prednisolone liquid blog.keylink.rs prednisolone pharmacy
    ਕਹਿੰਦੇ ਹਨ ਕੁਦਰਤ ਦੇ ਰਚਨਹਾਰ ਅਕਾਲ ਪਰਮ ਪ੍ਰਮਾਤਮਾ ਦਾ ਨਿਯਮ ਹੈ ਕਿ ਜਦੋਂ ਜਗਤ ਵਿਚ ਕੂੜ ਬੇਈਮਾਨੀ ਦਾ ਪਸਾਰਾ ਵੱਧ ਜਾਂਦਾ ਹੈ ਤਾਂ ਬਾਬੇ ਨਾਨਕ ਵਾਂਗ ਉਸ ਕੁਦਰਤ ਦੇ ਮਾਲਕ ਸਰਬ ਵਿਆਪੀ ਅਕਾਲ ਪੁਰਖ ਦੀ ਇਲਾਹੀ ਜੋਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਹੋਣਾ ਹੁੰਦਾ ਹੈ। ਅਜੋਕੇ ਸਮੇਂ ਵਿਚ ਯਾਨੀ ਇਸ ਨਵੀਂ ਸਦੀ ਕਲਯੁਗ ਦੇ ਵਿਚ  ਵਹਿਮਾਂ ਭਰਮਾਂ ਅਤੇ ਧਰਮਾਂ ਦੇ ਫ਼ਸਾਦਾਂ ਨਾਲ ਨੱਕੋਂ ਨੱਕ ਭਰੀ ਇਹ ਲੁਕਾਈ ਸਿਰਫ਼ ਆਪਣੇ ਬਾਰੇ ਸੋਚਣ ਵਾਲੇ ਮਤਲਬ ਪ੍ਰਸਤ ਲੋਕਾਂ ਨਾਲ ਭਰ ਗਈ ਹੈ, ਕਿਸੇ ਦਾ ਭਲਾ ਕਰਨ ਦਾ ਸਮਾਂ ਹੈ ਹੀ ਨਹੀਂ ਕਿਸੇ ਕੋਲ, ਵਹਿਮਾਂ ਭਰਮਾਂ ਦੀ ਦਲਦਲ ਵਿਚ ਧਸੀ ਏ, ਗ਼ਰੀਬੀ ਤੇ ਅਮੀਰੀ ਦਾ ਜ਼ੁਲਮ, ਪਾਪ ਦਾ ਵਰਤਾਰਾ ਇਹ ਸਭ ਕੁੱਝ ਚੱਲ ਰਿਹਾ ਹੈ ਬਾਬੇ ਨਾਨਕ ਦੀ ਇਸ ਦੁਨੀਆ ਚ ਦੁਬਾਰਾ ਹੁਣ ਉਹ ਦਿਨ ਵੀ ਦੂਰ ਨਹੀ ਜਦ ਇਸ ਲੱਗੀ ਹੋਈ ਅੱਗ ਦੀ ਲਪੇਟ ਵਿਚ ਆ ਕੇ ਸੋਹਣੀ ਕਾਇਨਾਤ ਰਾਖ ਦੀ ਡੇਰੀ ਹੋ ਜਾਣਾ ਹੈ ਇਸੇ ਕਰ ਕੇ ਤਾਂ ਦਿਨੋਂ ਦਿਨ ਇਹ ਕੁੜ ਦਾ ਪਸਾਰਾ ਵਧਦਾ ਤੱਕ ਕਿ ਕੁਦਰਤ ਦੇ ਚਾਹੁਣ ਵਾਲੇ ਪ੍ਰੇਮੀ ਹਰ ਰੋਜ਼ ਬਾਬੇ ਨਾਨਕ ਨੂੰ ਹਾਕਾਂ ਮਾਰ ਰਹੇ ਪ੍ਰਤੀਤ ਹੋ ਰਹੇ ਹਨ ਕਿ ਮੁੜ ਆ ਬਾਬਾ ਨਾਨਕਾ ਵੱਧ ਗਿਆ ਕੂੜ ਦਾ ਪਸਾਰਾ।
         ਜੇ ਝਾਤ ਮਾਰੀਏ ਇਤਿਹਾਸ ਦੇ ਸੱਚੇ ਸੁੱਚੇ  ਪਵਿੱਤਰ ਪੰਨਿਆਂ ਤੇ ਉਦੋਂ ਜੱਦੋ ਬਾਬੇ ਨਾਨਕ ਦਾ ਜਨਮ ਹੋਇਆ ਸੀ ਉਸੇ ਸਮੇਂ ਵੀ ਦੁਨੀਆਂ ਚ ਪਾਪ ਦਾ ਘੜਾ ਨੱਕੋਂ ਨੱਕ ਭਰਿਆ ਪਿਆ ਸੀ ਕੁਦਰਤ ਦੇ ਮਾਲਕ ਅਕਾਲ ਪੁਰਖ ਨੇ ਬਾਬੇ ਨਾਨਕ ਦਾ ਅਵਤਾਰ ਲੈ ਕੇ ਦੁਨੀਆ ਨੂੰ ਆਪਣੇ ਰੱਬੀ ਰੂਹਾਨੀ ਵਿਚਾਰਾਂ ਰਾਹੀ ਤਾਰਨ ਲਈ ਇਨਸਾਨੀ ਰੰਗ ਰੂਪ ਧਾਰ ਕੇ ਦੁਨੀਆ ਵਿਚ ਆਉਣਾ ਕੀਤਾ ਸੀ। ਬਾਬੇ ਨਾਨਕ ਦੇ ਆਉਣ ਨਾਲ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਸੀ ਬਾਬੇ ਨਾਨਕ ਨੇ ਬਾਲ ਚੋਜਾਂ ਨਾਲ ਜਿੱਥੇ ਮੂਲੇ ਪਾਂਧੇ ਨੂੰ ਵਿੱਦਿਆ ਪੜਾਈ ਤੇ ਜਨੇਊ ਦੇ ਅਸਲੀ ਅਰਥ ਦੱਸੇ ਉੱਥੇ ਜਵਾਨ ਅਵਸਥਾ ਵਿਚ ਤੇਰਾ ਤੇਰਾ ਤੋਲ ਕੇ ਦੁਨੀਆਂ ਨੂੰ ਹੱਕ ਸੱਚ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ।ਬਾਬੇ ਨੇ ਚਾਰ ਉਦਾਸੀਆਂ ਰਾਹੀ ਸਭ ਧਰਮਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ ਆਪ ਸਿੱਖਾਂ ਦੇ ਪਹਿਲੇ ਗੁਰੂ, ਮੁਸਲਮਾਨਾ ਦੇ ਪੀਰ ਤੇ ਫ਼ਕੀਰਾਂ ਦੇ ਫ਼ਕੀਰ ਹੋਏ ਸਰਬ ਧਰਮਾਂ ਦੇ ਸਾਂਝੇ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਨੂੰ ਸਫਲਾ ਕਰ ਕੇ ਲਾਹਾ ਪ੍ਰਾਪਤ ਕਰਨ ਦਾ ਇੱਕੋ ਹੀ ਪ੍ਰਭ ਦੀ ਪ੍ਰਾਪਤੀ ਤੇ ਸਕੂਨ ਦਾ ਨਾਮ ਸਿਮਰਨ ਅਤੇ ਲੁਕਾਈ ਅਤੇ ਕੁਦਰਤ ਦੀ ਸੇਵਾ ਦਾ ਰਾਹ ਦਰਸਾਇਆ ਸੀ।ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਤਿਹਾਸ ਵਿਚ ਔਰਤ ਤੇ ਹੋ ਰਹੇ ਜੁਰਮਾਂ ਪ੍ਰਤੀ ਆਵਾਜ਼ ਬੁਲੰਦ ਕਰ ਕੇ ਪਹਿਲੀ ਵਾਰ ਔਰਤ ਮਰਦ ਦੀ ਬਰਾਬਰੀ ਦਾ ਅਧਿਕਾਰਤ ਦਰਸਾਇਆ ਸੀ ਆਪ ਜੀ ਨੇ ਫ਼ਰਮਾਇਆ ਸੀ:-
    ਸੋ ਕਿਉਂ ਮੰਦਾ ਆਖੀਏ
    ਜਿੱਤ ਜੰਮੇ ਰਜਾਨ।

     ਉਸ ਸਮੇਂ ਔਰਤਾਂ ਤੇ ਬਹੁਤ ਜ਼ੁਲਮ ਹੁੰਦੇ ਸਨ ਆਪ ਨੇ ਆਪਣੀ ਰੂਹਾਨੀ ਗਿਆਨ ਭਰੇ ਵਿਚਾਰਾਂ ਦੁਆਰਾ ਲੁਕਾਈ ਨੂੰ ਮਾਰਗ ਦਰਸ਼ਨ ਕਰਵਾ ਕੇ ਜੱਗ ਜਨਨੀ ਔਰਤ ਨੂੰ ਉੱਚੀ ਪਦਵੀ ਦੇ ਕੇ ਰੱਬ ਦਾ ਦੂਜੇ ਰੂਪ ਵਿਚ ਦਰਜਾ ਦਿੱਤਾ ਸੀ ਆਪ ਜੀ ਨੇ ਜੰਗਲਾਂ,ਪਹਾੜਾਂ ਤੇ ਜਾ ਕਰੜੀ ਭਗਤੀ ਨਾਲੋਂ ਗ੍ਰਹਿਸਤੀ ਜੀਵਨ ਵਿਚ ਰਹਿ ਕੇ ਕਿਰਤ ਕਰ ਕੇ ਨਾਮ ਸਿਮਰਨ ਨੂੰ ਪਹਿਲ ਦਿੱਤੀ ਆਪ ਜੀ ਨੇ ਮਹਿਲਾਂ ਵਿਚ ਜਾਣ ਦੀ ਥਾਂ ਤਰਖਾਣ ਭਾਈ ਲਾਲੋ ਜੀ ਦੀ ਕੁੱਲੀ ਨੂੰ ਜਾ ਭਾਗ ਲਾਏ।ਬਾਬੇ ਨਾਨਕ ਨੇ ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ ਦੇ ਵਾਕ ਅਨੁਸਾਰ ਆਪਣੀ ਸਾਰੀ ਜ਼ਿੰਦਗੀ ਖ਼ੁਦ ਹੱਥੀ ਕਿਰਤ ਕਰ ਕੇ ਤੇ ਨਾਮ ਜਪ ਕੇ ਵੰਡ ਕੇ ਛਕਣ ਦੀ ਨੀਤੀਆਂ ਨਾਲ ਬਤੀਤ ਕੀਤੀ ਤੇ ਇੰਜ ਹੀ ਜੀਵਨ ਨੂੰ ਜਿਊਣ ਦੀ ਪ੍ਰੇਰਨਾ ਦਿੱਤੀ।ਆਪ ਜੀ ਨੇ ਚਾਰ ਉਦਾਸੀਆਂ ਰਾਹੀਂ ਥਾਂ-ਥਾਂ ਲੋਕਾਂ ਦੇ ਭਲੇ ਦੇ ਕੰਮ ਕੀਤੇ ਤੇ ਵਹਿਮਾਂ ਭਰਮਾਂ ਦੀ ਦਲਦਲ ਵਿਚ ਫਸੀ ਲੁਕਾਈ ਨੂੰ ਇਕ ਸੱਚੇ ਨਾਮ ਸਤਿਨਾਮ ਵਾਹਿਗੁਰੂ ਅਤੇ ਮੂਲ ਮੰਤਰ ਦਾ ਅਣਮੁੱਲਾ ਆਸਰਾ ਦਰਸਾ ਕਿ ਗੁਰਬਾਣੀ ਵਿਚੋਂ ਸਿਰਮੌਰ ਬਾਣੀ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨੂੰ ਨਿੱਤਨੇਮ ਵਿਚ ਅੰਮ੍ਰਿਤ ਵੇਲੇ ਦਾ ਅਨੰਦ ਪ੍ਰਾਪਤ ਕਰਨ ਦਾ ਅਤੇ ਜੀਵਨ ਨੂੰ ਸਫਲਾ ਕਰਨ ਦੇ ਗੁਣ ਦਰਸਾਏ ਪਰ ਆਪ ਨੇ ਰੱਬੀ ਰੂਪ ਹੋਣ ਦੇ ਬਾਵਜੂਦ ਕਦੇ ਵੀ ਕੋਈ ਚਮਤਕਾਰ ਨਹੀਂ ਦਿਖਾਇਆ ਅਤੇ ਇਹਨਾਂ ਤੋ ਵਰਜਿਆ।ਆਪ ਜੀ ਨੇ ਆਪਣੇ ਪਰਾਏ ਵਿਚ ਫ਼ਰਕ ਨਾ ਕਰਦੇ ਹੋਏ ਆਪਣੇ ਪੁੱਤਰਾਂ ਦੀ ਥਾਂ ਦੂਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਦਾ ਮਾਣ ਇਸ ਲਈ ਬਖ਼ਸ਼ਿਆ ਕਿ ਹਉਮੈ ਵਾਲੇ ਰੋਗ ਨੂੰ ਤਿਆਗ ਕਿ ਨਿਮਰਤਾ ਅਤੇ ਹੁਕਮ ਨੂੰ ਮੰਨਣਾ ਹੀ ਮਹਾਨਤਾ ਦਾ ਪ੍ਰਤੀਕ ਸੀ।
     ਪਰ ਕੀ ਅਜੋਕੀ ਪੀੜੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਹੋਏ ਇੱਕ ਵੀ ਵਚਨ ਤੇ ਖੜੀ ਹੈ? ਕਹਿੰਦੇ ਹਨ ਕਿ ਜਿਹੜੀ ਕੌਮ ਆਪਣੇ ਗੁਰੂਆਂ,ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਨੂੰ ਭੁੱਲ ਜਾਂਦੀ ਹੈ ਉਸ ਦਾ ਵਜੂਦ ਹੀ ਖ਼ਤਮ ਹੋ ਜਾਂਦਾ ਹੈ ਇਸ ਕਰ ਕੇ ਅਜੋਕੇ ਸਮੇਂ ਵਿਚ ਹੋ ਰਹੀ ਕੁਦਰਤ ਦੀ ਸੇਵਾ ਅਤੇ ਪੁਰਾਤਨ ਵਿਰਸਾ ਅਤੇ ਇਤਿਹਾਸ ਵਿਚ ਨਿਘਾਰਤਾ ਨੂੰ ਉੱਚਾ ਰੱਖ ਕੇ ਸਾਨੂੰ ਆਪਣੇ ਅੰਦਰ ਮਨ ਵਿਚ ਭਰੇ ਮੈਲ ਨੂੰ ਕਿਰਤ ,ਨਾਮ ਅੱਤ ਵੰਡ ਛਕਣ ਦੀ ਸ਼ਕਤੀ ਦੁਆਰਾ ਬਰਕਰਾਰ ਰੱਖਣ ਦੀ  ਅਹਿਮ ਲੋੜ ਹੈ।ਇਕ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਅੱਜ ਦੀ ਨੌਜਵਾਨ ਸਿੱਖ ਪੀੜੀ੍ਹ ਪੜ੍ਹੀ ਲਿਖੀ ਹੋਣ ਦੇ ਨਾਲ-ਨਾਲ ਇਹਨਾਂ ਦਾ ਪ੍ਰਭਾਵ ਡੇਰਾਵਾਦ ਵੱਲ ਵਧਦਾ ਕਿਉਂ ਜਾ ਰਿਹਾ ਹੈ?ਕਿਉਂ ਕਿਸੇ ਵੀ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਨਹੀਂ ਰਹਿਣ ਦਿੱਤਾ ਜਾਂਦਾ?ਕਿਉਂ ਸਾਡੀਆਂ ਸਰਕਾਰ ਧਾਰਮਿਕ ਪ੍ਰੋਗਰਾਮਾਂ ਤੇ ਜਾ ਕੇ ਇੱਕ ਦੂਸਰੇ ਤੇ ਚਿੱਕੜ ਉਛਾਲਨੋਂ ਨਹੀਂ ਹਟਦੀਆਂ?ਕਿਉਂ ਸਾਰੇ ਸਰਕਾਰੀ ਲੀਡਰ ਬਾਬੇ ਨਾਨਕ ਦੀ ਇੱਕੋ ਪੰਗਤ ਵਿਚ ਬੈਠਣ ਦੀ ਸਿੱਖਿਆ ਨੂੰ ਭੁੱਲ ਗਏ ਹਨ?ਕਿਉਂ ਅਸੀਂ ਸਿੱਖਾਂ ਦੀ ਥਾਂ ਚਿੱਟੀਆਂ,ਨੀਲੀਆਂ ਤੇ ਕੇਸਰੀ ਪਗਾਂ ਵਾਲੇ ਹੋ ਗਏ ਹਾਂ।ਫਿਰ ਕਿਉਂ ਪੰਜਾਬ ਵਿਚ ਕੁੱਖਾਂ ਵਿਚ ਮਰਨ ਵਾਲੀਆਂ ਤੇ ਜਨਮ ਤੋਂ ਬਾਅਦ ਰੂੜੀ,ਪਲਾਸਟਿਕ ਦੇ ਲਿਫ਼ਾਫ਼ੇ ਜਾ ਗੰਦੇ ਨਾਲੀਆਂ ਵਿਚ ਸੁੱਟੀਆਂ ਜਾਂਦੀਆਂ ਬੱਚੀਆਂ ਦੀ ਤਾਦਾਦ ਦਿਨੋਂ-ਦਿਨ ਵਧਦੀ ਜਾ ਰਹੀ ਹੈ? ਕਿਉਂ ਬਾਬੇ ਨਾਨਕ ਦੇ ਆਪਣੇ ਪੰਜਾਬ ਦੀ ਧਰਤੀ ਤੇ ਔਰਤ ਨੂੰ ਉੱਚਾ ਜੀਵਨ ਤੇ ਰੱਬੀ ਪਦਵੀ ਦੇਣ ਵਾਲੀ ਰੱਬ ਦੇ ਮੂਰਤ ਨਾਲ ਬਲਾਤਕਾਰ ਵਰਗੀ ਭਿਆਨਕ ਰੋਗ ਦਾ ਸ਼ਿਕਾਰ ਹੋ ਰਹੀ ਹੈ।ਬਾਬੇ ਨਾਨਕ ਨੇ ਤਾਂ ਜੱਗ ਜਨਨੀ ਨੂੰ ਮੰਦਾ ਬੋਲਣ ਤੋਂ ਵੀ ਵਰਜਿਆ ਸੀ ਪਰ ਅੱਜ ਤਾਂ ਇਸ ਦੀ ਮੂੰਹ ਬੋਲਦੀ ਭਿਆਨਕ ਤਸਵੀਰ ਹਰ ਰੋਜ਼ ਟੀ.ਵੀ ਚੈਨਲਾਂ ਤੇ ਅਖ਼ਬਾਰਾਂ ਵਿਚ ਦੇਖਦੇ ਹਾਂ ਤਾਂ ਹੋ ਰਹੀ ਇਸ ਦੀ ਤਰਸਯੋਗ ਹਾਲਤ।
       ਨੌਜਵਾਨ ਪੀੜੀ ਹੱਥੀ ਕਿਰਤ ਕਰਨ ਦੀ ਥਾਂ ਬਾਬੇ ਅਟੱਲ ਨੂੰ ਕਹਿ ਰਹੀ ਹੈ ਕਿ ਬਾਬਾ ਅਟੱਲ ਪੱਕੀਆਂ ਪਕਾਈਆਂ ਦੇ ਘੱਲ।ਦੁਨੀਆਂ ਵਿਚ ਫੈਲਿਆ ਭ੍ਰਿਸ਼ਟਾਚਾਰ,ਦਿਨੋ-ਦਿਨ ਵੱਧ ਰਹੇ ਪਾਪ,ਮਿਹਨਤ ਤੋਂ ਬਿਨਾਂ ਉੱਚੇ ਉੱਡਣ ਦੀ ਚਾਹ ਨੇ ਸਾਨੂੰ ਕਿਸ ਰਸਤੇ ਪਾ ਦਿੱਤਾ ਹੈ।ਅਸੀਂ ਖ਼ੁਦ ਇਸ ਗੱਲ ਤੋਂ ਅਣਜਾਣ ਹਾਂ।ਅਸੀਂ ਬਾਬੇ ਨਾਨਕ ਦੇ ਵੰਸ਼ ਦੇ ਬਾਨੀ ਹੋ ਕੇ ਆਪਣਾ ਇੱਕ ਅਣਮੁੱਲਾ ਵਿਰਸਾ ਤੇ ਇਤਿਹਾਸ ਭੁੱਲਦੇ ਜਾ ਰਹੇ ਹਾਂ।ਲੋੜ ਹੈ ਸੋਚਣ ਦੀ ਕਿ ਸਾਡੀ ਕੌਮ ਦਾ ਕੀ ਹਸ਼ਰ ਹੋਵੇਗਾ।ਆਓ ਬਾਬੇ ਨਾਨਕ ਨੂੰ ਯਾਦ ਕਰ ਕੇ ਪ੍ਰਣ ਤੇ ਸੰਕਲਪ ਕਰੀਏ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਦਰਸਾਏ ਮਾਰਗ ਦੇ ਧਾਰਨੀ ਹੋਕੇ ਨੱਸਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਦੇ ਤਿਆਗੀ ਹੋਵਾਂਗੇ।