ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ (ਖ਼ਬਰਸਾਰ)


    ਪੰਜਾਬੀ ਸਾਹਿਤ ਸਭਾ ਸੰਦੌੜ ਵੱਲੌਂ ੨੨-੩-੨੦੧੫ ਨੂੰ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ ਕਰਵਾਇਆ ਗਿਆ। ਇਸ ਸਮੇਂ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ ਸ੍ਰੋਮਣੀ ਸਾਹਿਤਕਾਰ ਡਾ ਸੁਰਜੀਤ ਪਾਤਰ ਜੀ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਨਾਵਲਕਾਰ ਸ੍ਰੀ ਪਰਗਟ ਸਤੋਜ, ਸ੍ਰੀ ਬੂਟਾ ਸਿੰਘ ਚੌਹਾਨ, ਭਗਵਾਨ ਢਿੱਲੋਂ, ਸ੍ਰੀ ਤ੍ਰੈਲੋਚਨ ਲੋਚੀ, ਜੁਗਰਾਜ ਧੋਲਾ ਜੀ ਸ਼ਾਮਿਲ ਸਨ। ਇਸ ਸਬੰਧੀ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਏ ਮਹਿਮਾਨਾਂ ਨੂੰ ਫੁੱਲ਼ ਭੇਟ ਕੀਤੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸਭਾ ਦੇ ਜਰਨਲ ਸਕੱਤਰ ਜਸਬੀਰ ਸਿੰਘ ਕੰਗਣਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ।ਇਸ ਸਮਾਗਮ ਵਿੱਚ ਕਾਵਿ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਆਏ ਅਕਰਮ ਖਾਂ, ਗਗਨਦੀਪ ਸਿੰਘ ਬੁਗਰਾ ਦੂਜੇ  ਅਤੇ ਰਵਨੀਤ ਕੌਰ ਮੁੱਲਾਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਹਨਾਂ ਸਾਰਿਆ ਨੂੰ ਸ੍ਰੀ ਸੁਰਜੀਤ ਪਾਤਰ ਅਤੇ ਬਾਕੀ ਮਹਿਮਾਨਾਂ ਨੇ ਇਨਾਮ ਦਿੱਤੇ। ਇਹਨਾ ਤੋਂ ਬਿਨਾਂ ਕੁਲਵਿੰਦਰ ਕੌਸ਼ਲ, ਸ਼ਹਿਨਾਜ਼ ਅਖਤਰ, ਰਣਜੀਤ ਰੈਨੀ, ਕਾਲਾ ਖਾਂ, ਹਰਪ੍ਰੀਤ ਸਿੰਘ ਸ਼ਾਹੀ ਨੂੰ ਵੀ ਹੌਸ਼ਲਾ ਅਫ਼ਜਾਈ ਸ੍ਰੀ ਸੁਰਜੀਤ ਪਾਤਰ ਅਤੇ ਬਾਕੀ ਮਹਿਮਾਨਾਂ ਨੇ ਇਨਾਮ ਦਿੱਤੇ। ਇਸ ਸਮੇਂ ਸਭਾ ਅਤੇ ਮੁੱਖ ਮਹਿਮਾਨ ਵੱਲੋਂ ਦੋ ਪੁਸਤਕਾਂ ਬਲਵੰਤ ਫਰਵਾਲੀ ਦੀ 'ਚੁਹ ਮੁੱਖੀਏ ਦੀਵੇ ਅਤੇ ਮੈਡਮ ਬਲਵਿੰਦਰ ਕੌਰ ਧਾਲੀਵਾਲ ਦੀ "ਯਾਦਾਂ ਦੇ ਵਾਵਰੋਲੇ" ਰਲੀਜ਼ ਕੀਤੀਆ ਗਈਆ।ਇਸ ਸਮੇਂ ਸੁਰਜੀਤ ਪਾਤਰ ਜੀ ਨੇ ਆਪਣੀਆਂ ਕਈ ਗਜ਼ਲਾਂ ਸੁਣਾਈਆਂ ਅਤੇ ਪੰਜਾਬੀ ਅਤੇ ਪੰਜਾਬੀ ਬੱਚਿਆਂ ਨੂੰ ਸੰਭਾਲਣ ਦਾ ਵਿਸ਼ੇਸ਼ ਸੱਦਾ ਦਿੱਤਾ।ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਦੇ ਜਰਨਲ ਸਕੱਤਰ ਗਿਆਨੀ ਬਾਬੂ ਸਿੰਘ ਸੰਦੌੜ ਨੇ ਵੀ ਇਸ ਸਮਾਗ਼ਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।ਪ੍ਰੋ: ਚਰਨਦੀਪ ਸਿੰਘ ਦਸੌਦਾ ਸਿੰਘ ਵਾਲਾ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ।ਕਾਲਜ਼ ਦੇ ਜਰਨਲ ਇਸ ਸਮੇਂ ਸਭਾ ਵੱਲੋਂ ਰਣਜੀਤ ਝੁਨੇਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਰਣਜੀਤ ਝੁਨੇਰ  ਸਬੰਧੀ ਪਰਚਾ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਪੜ੍ਹਿਆ।ਇਸ ਸਮਾਗਮ ਵਿੱਚ ਸਰੋਤਿਆ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ।ਇਸ ਸਭਾ ਦੇ ਮੈਂਬਰ ਰਣਜੀਤ ਝੁਨੇਰ, ਹਰਮਿੰਦਰ ਸਿੰਘ ਭੱਟ, ਜਸਵੀਰ ਸਿੰਘ ਕਲਿਆਣ, ਬਲਵੰਤ ਫਰਵਾਲੀ, ਸੁਰਜੀਤ ਅਰਮਾਨ, ਕੁਲਵੰਤ ਸੰਦੌੜ, ਕੁਲਵੰਤ ਲੋਹਗੜ੍ਹ, ਬੱਬੂ ਸੰਦੌੜ, ਦਰਸ਼ਨ ਸਿੰਘ ਦਰਦੀ, ਪਰਮਜੀਤ ਕੋਰ ਚੱਕ, ਤਰਸੇਮ ਮਹਿਤੋ, ਕ੍ਰਿਸ਼ਨ ਮਹਿਤੋ, ਗੋਬਿੰਦ ਸੰਦੌੜਵੀ,ਵਰਿੰਦਰ ਸਿੰਘ ਫਰਵਾਲੀ, ਨਿਰਮਲ ਸਿੰਘ ਸੰਦੌੜ, ਮਾ.ਰਣਜੀਤ ਸਿੰਘ ਕਸਬਾ ਨੇ ਵਿਸ਼ੇਸ ਯੋਗਦਾਨ ਪਾਇਆ। ਮਾਸਟਰ ਨਿਸ਼ਾਨ ਸਿੰਘ ਕਲਿਆਣ ਅਤੇ ਜਨਾਬ ਕਰਮਜੀਤ ਸਿੰਘ ਫਰਵਾਲੀ ਨੇ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ।ਅੰਤ ਵਿੱਚ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਗੋਬਿੰਦ ਸੰਦੌੜਵੀ ਨੇ ਨਿਭਾਈ।