ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਆਪਣਾ ਬੁਢਾਪਾ ਆਪ ਸਵਾਰੋ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amoxicillin uk

    buy amoxicillin

    buy low dose naltrexone canada

    buy low dose naltrexone online jerryhuang.net how to buy naltrexone
    ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੈ ਉਸ ਦਾ ਲਾਇਕ ਬੱਚਾ। ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਲਾਇਕ ਹਨ, ਉਨ੍ਹਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਦਾ ਘਰ ਵਿਚ ਪੂਰਾ ਸਤਿਕਾਰ ਹੁੰਦਾ ਹੈ। ਬੱਚੇ ਉਨ੍ਹਾਂ ਨੂੰ ਸਮੇਂ ਸਿਰ ਰੋਟੀ ਕੱਪੜਾ ਦਿੰਦੇ ਹਨ, ਉਨ੍ਹਾਂ ਦੀ ਸਿਹਤ ਅਤੇ ਦਵਾ-ਦਾਰੂ ਦਾ ਪੂਰਾ ਧਿਆਨ ਰੱਖਦੇ ਹਨ, ਸਮਾਂ ਕੱਢ ਕੇ ਉਨ੍ਹਾਂ ਪਾਸ ਬੈਠਦੇ ਹਨ ਅਤੇ ਉਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਨ। ਬੱਚੇ ਉਨ੍ਹਾਂ ਨੂੰ ਬ੍ਹੋਝ ਨਹੀਂ ਸਮਝਦੇ, ਉਨ੍ਹਾਂ ਦੀ ਘਰ ਅਤੇ ਬਰਾਦਰੀ ਦੇ ਕੰਮਾਂ ਵਿਚ ਸਲਾਹ ਲੈ ਕੇ ਉਨ੍ਹਾਂ ਦੀ ਆਗਿਆ ਤੇ ਫੁੱਲ ਚੜ੍ਹਾਉਂਦੇ ਹਨ। ਅਜਿਹੇ ਮਾਂ ਪਿਓ ਵਾਕਿਆ ਹੀ ਭਾਗਾਂ ਵਾਲੇ ਹਨ ਅਤੇ ਉਨ੍ਹਾਂ ਦਾ ਬੁਢਾਪਾ ਸੋਖਾ, ਖ਼ੁਸ਼ੀ ਅਤੇ ਖੇੜ੍ਹੇ ਵਾਲਾ ਹੁੰਦਾ ਹੈ। ਅਜਿਹੀ ਅੋਲਾਦ ਕਾਬਿਲੇ ਤਰੀਫ ਹੈ। ਵਾਹਿਗੁਰੂ ਅਜਿਹੀ ਅੋਲਾਦ ਸਭ ਨੂੰ ਦੇਵੇ। ਅਜਿਹੇ ਪਰਿਵਾਰ ਸਵਰਗ ਦਾ ਹੀ ਨਮੁਨਾ ਹੁੰਦੇ ਹਨ। ਅਜਿਹੇ ਮਾਂ ਬਾਪ ਦੇ ਚਿਹਰਿਆਂ ਤੋਂ ਹਰ ਸਮੇਂ ਖ਼ੁਸ਼ੀ ਝਲਕਦੀ ਹੈ।ਮਨ ਨੂੰ ਠੰਢਕ ਪਹੁੰਚਾਉਣ ਵਾਲਾ ਪ੍ਰਭਾਵ ਪੈਂਦਾ ਹੈ। ਅਜਿਹੇ ਮਾਂ ਬਾਪ ਹਰ ਸਮੇਂ ਆਪਣੇ ਬੱਚਿਆਂ ਨੂੰ ਅਸੀਸਾਂ ਦਿੰਦੇ ਰਹਿੰਦੇ ਹਨ। ਲੋਕਾਂ ਅੱਗੇ ਵੀ ਬੱਚਿਆਂ ਦੇ ਗੁਣ ਗਾਉਂਦੇ ਹਨ। ਉਹ ਆਪਣੇ ਪੋਤੀਆਂ ਪੋਤਰਿਆਂ ਨੂੰ ਵੀ ਭਰਪੂਰ ਪਿਆਰ ਕਰਦੇ ਹਨ।
    ਅੱਜ- ਕੱਲ ਅਜਿਹੀ ਨੇ ਅੋਲਾਦ ਬਹੁਤ ਘੱਟ ਹੁੰਦੀ ਹੈ। ਅੱਜ ਕੱਲ ਪੈਸੇ ਦਾ ਪਸਾਰਾ ਹੈ। ਕਹਿੰਦੇ ਹਨ:-"ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ"। ਬੱਚਿਆਂ ਨੂੰ ਕੇਵਲ ਆਪਣੇ ਸੁੱਖ ਅਰਾਮ ਦੀ ਪਈ ਰਹਿੰਦੀ ਹੈ। ਮਾਂ ਬਾਪ ਦੀ ਗੱਲ ਉਨ੍ਹਾਂ ਨੂੰ ਫਾਲਤੂ ਅਤੇ ਬੇਕਾਰ ਲੱਗਦੀ ਹੈ।ਉਹ ਆਪਣੇ ਆਪ ਨੂੰ ਮਾਂ ਬਾਪ ਤੋਂ ਸਿਆਣਾ ਸਮਝਦੇ ਹਨ। ਅਜਿਹੇ ਘਰਾਂ ਵਿਚ ਮਾਂ ਬਾਪ ਨੂੰ ਫਾਲਤੂ ਸਮਜ ਕੇ ਕਬਾੜ ਦੀ ਤਰ੍ਹਾਂ ਨੁਕਰੇ ਲਾ ਦਿੱਤਾ ਜਾਂਦਾ ਹੈ। ਜਿਹੜੇ ਮਾਂ ਬਾਪ ਨੇ ਖ਼ੂਨ ਪਸੀਨਾ ਇਕ ਕਰਕੇ ਆਲੀਸ਼ਾਨ ਘਰ ਬਣਾਏ ਹੁੰਦੇ ਹਨ, ਬੁਢਾਪੇ ਵਿਚ ਉਨ੍ਹਾਂ ਦੀ ਮੰਜੀ ਡਿਉੜੀ ਜਾਂ ਸਟੋਰ ਵਿਚ ਪਹੁੰਚ ਜਾਂਦੀ ਹੈ ਜਿੱਥੇ ਘਰ ਦਾ ਹੋਰ ਫਾਲਤੂ ਸਮਾਨ ਰੱਖਿਆ ਜਾਂਦਾ ਹੈ।ਜਿਹੜੇ ਬਜ਼ੁਰਗ ਜੋੜਿਆਂ ਵਿਚੋਂ ਇਕ ਜਣਾ ਪ੍ਰਲੋਕ ਸਿਧਾਰ ਜਾਂਦਾ ਹੈ ਤਾਂ ਦੂਜਾ ਇਕੱਲਾ ਰਹਿ ਜਾਂਦਾ ਹੈ ਉਸ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ। ਉਹ ਮਨ ਦੀ ਗੱਲ ਕਿਸੇ ਨਾਲ ਵੀ ਨਹੀਂ ਕਰ ਸੱਕਦਾ। 
    ਬੇਸ਼ੱਕ ਸਰਕਾਰ ਨੇ ਬਜ਼ੁਰਗਾਂ ਦੇ ਅਧਿਕਾਰ ਲਈ ਕਾਨੂੰਨ ਬਣਾ ਦਿੱਤਾ ਹੈ ਕਿ ਮਾਂ ਬਾਪ ਨੂੰ ਨਾਲ ਰੱਖ ਕੇ ਪਾਲਣਾ ਕਰਨਾ ਬੱਚਿਆਂ ਦਾ ਫ਼ਰਜ਼ ਹੈ ਪਰ ਅਜਿਹੇ ਕਾਨੂੰਨ ਨੂੰ ਲਾਗੁ ਕੌਣ ਕਰਾਏਗਾ? ਬੁਢਾਪੇ ਕਾਰਨ ਮਾਂ ਬਾਪ ਕਮਜੋਰ ਹੋ ਜਾਂਦੇ ਹਨ। ਉਹ ਕੋਰਟ ਕਚੈਹਰੀਆਂ ਦੇ ਚੱਕਰ ਨਹੀਂ ਕੱਟ ਸਕਦੇ। ਫਿਰ ਝੱਗਾ ਚੁਕਦਿਆਂ ਆਪਣਾ ਹੀ ਢਿਡ ਨੰਗਾ ਹੁੰਦਾ ਹੈ। ਬੱਚਿਆਂ ਦੇ ਖਿਲਾਫ ਕਾਨੂੰਨ ਪਾਸ ਜਾਣਾ ਮਾਂ ਬਾਪ ਆਪਣੀ ਨਮੋਸ਼ੀ ਸਮਝਦੇ ਹਨ। ਉਹ ਬੱਚਿਆਂ ਦੇ ਰਹਿਮੋ ਕਰਮ ਤੇ ਹੀ ਬਾਕੀ ਜ਼ਿੰਦਗੀ ਕੱਟਦੇ ਹਨ। ਕੁਝ ਚਿਰ ਪਹਿਲਾਂ ਇਕ ਰਿਟਾਰਿਡ ਜੱਜ ਨੇ ਆਪਣੀ ਹੀ ਕੋਰਟ ਵਿਚ (ਜਿੱਥੇ ਉਹ ਚੀਫ ਜਸਟਿਸ ਰਿਹਾ ਸੀ) ਅਪੀਲ ਕੀਤੀ ਸੀ ਕਿ ਮੇਰਾ ਮੁੰਡਾ ਮੈਨੂੰ ਘਰ ਵਿਚ ਠੀਕ ਤਰ੍ਹਾਂ ਨਹੀਂ ਰੱਖਦਾ। ਉਸ ਤੋਂ ਮੇਰੀ ਕੋਠੀ ਖਾਲੀ ਕਰਵਾਈ ਜਾਵੇ ਤਾਂ ਕੇ ਮੇਰਾ ਬੁਢਾਪਾ ਚੈਨ ਨਾਲ ਕੱਟ ਸੱਕੇ। ਕਿੱਡੀ ਸ਼ਰਮ ਦੀ ਗੱਲ ਹੈ ਇਹ ਸਾਡੇ ਸਮਾਜ ਅਤੇ ਜਾਂ ਅੋਲਾਦ ਲਈ? ਜੇ ਇਕ ਪੜ੍ਹੇ ਲਿਖੇ ਇਕ ਜੱਜ ਦਾ ਇਹ ਹਾਲ ਹੈ ਤਾਂ ਅਨਪੜ੍ਹ ਬੰਦੇ ਦਾ ਕੀ ਹਾਲ ਹੋ ਸਕੱਦਾ ਹੈ? ਅਜਿਹੇ ਮਾਂ ਬਾਪ ਨੂੰ ਮਨ ਮਾਰ ਕੇ ਹੀ ਜਲਾਲ੍ਹਤ ਨਾਲ ਆਪਣੇ ਬੁਢਾਪੇ ਦੇ ਦਿਨ ਗੁਜ਼ਾਰਨੇ ਪੈਂਦੇ ਹਨ।
    ਕਈਆਂ ਦੇ ਬੱਚੇ ਪੜ੍ਹਾਈ ਦੇ ਵੀਜ਼ੇ ਤੇ ਵਿਦੇਸ਼ਾਂ ਵਿਚ ਜਾਂਦੇ ਹਨ ਫਿਰ ਉੱਥੇ ਹੀ ਵੱਸ ਜਾਂਦੇ ਹਨ। ਜਿਨ੍ਹਾਂ ਮਾਂ ਬਾਪ ਨੇ ਜ਼ਮੀਨਾ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਜਾਂ ਬੱਚਿੱਆਂ ਨੂੰ ਬਾਹਰ ਭੇਜਿਆ ਹੂੰਦਾ ਹੈ ਉਹ ਇੱਧਰ ਇੱਕਲੇ ਰਹਿ ਜਾਂਦੇ ਹਨ ਅਤੇ ਕਰਜ਼ੇ ਲਾਉਂਦੇ ਰਹਿੰਦੇ ਹਨ। ਬੱਚੇ ਮਾਂ ਬਾਪ ਨੂੰ ਆਪਣੇ ਪਾਸ ਨਹੀਂ ਬੁਲਾਉਂਦੇ ਕਿਉਂਕਿ ਉਹ ਆਪਣੇ ਗ੍ਰਹਿਸਥੀ ਜੀਵਨ ਵਿਚ ਮਾਂ ਬਾਪ ਦਾ ਦਖਲ ਪਸੰਦ ਨਹੀਂ ਕਰਦੇ ਪਰ ਜਦ ਉਨ੍ਹਾਂ ਦੇ ਅੱਗੋਂ ਆਪਣੇ ਬੱਚੇ ਹੋ ਜਾਂਦੇ ਹਨ ਤੇ ਦੋਵੇਂ ਮੀਆਂ ਬੀਬੀ ਨੂੰ ਕੰਮ ਤੇ ਚਲੇ ਜਾਣਾ ਪੈਂਦਾ ਹੈ ਤਾਂ ਬੱਚੇ ਸ਼ੰਭਾਲਣ ਵਿਚ ਉਨ੍ਹਾਂ ਨੂੰ ਦਿੱਕਤ ਆਉਂਦੀ ਹੈ।ਕ੍ਰੈਚ ਵਿਚ ਪੈਸਾ ਜਿਆਦਾ ਲੱਗਦਾ ਹੈ ਤਾਂ ਉਨ੍ਹਾਂ ਵਿਚ ਮਾਂ ਬਾਪ ਦਾ ਹੇਜ਼ ਜਾਗਦਾ ਹੈ। ਉਹ ਬੱਚਿਆਂ ਨੂੰ ਸੰਭਾਲਣ ਲਈ ਮਾਂ ਬਾਪ ਨੂੰ ਬੁਲਾ ਲੈਂਦੇ ਹਨ। ਇਹ ਸੌਦਾ ਉਨ੍ਹਾਂ ਨੂੰ ਸਸਤਾ ਲੱਗਦਾ ਹੈ। ਅਜਿਹੀ ਹਾਲਤ ਵਿਚ ਮਾਂ ਬਾਪ ਨੂੰ ਉੱਥੇ ਜਾ ਕੇ ਨੌਕਰਾਂ ਦੀ ਤਰ੍ਹਾਂ ਛੋਟੇ–ਮੋਟੇ ਕੰਮ ਕਰਨੇ ਪੈਂਦੇ ਹਨ। ਸਾਥ ਕੋਈ ਮਿਲਦਾ ਨਹੀਂ। ਉਹ ਅੰਦਰੋਂ ਇਕੱਲੇ ਪੈ ਜਾਂਦੇ ਹਨ। ਉਨ੍ਹਾਂ ਦਾ ਬੁਢਾਪਾ ਵੀ ਬਹੁਤ ਔਖਾ ਕੱਟਦਾ ਹੈ। ਉਹ ਮਨ ਦੀ ਭੜਾਸ ਕਿਧਰੇ ਨਹੀਂ ਕੱਢ ਸੱਕਦੇ ਪਰ ਵਾਪਸੀ ਦੇ ਰਸਤੇ ਵੀ ਉਨ੍ਹਾਂ ਲਈ ਬੰਦ ਹੋ ਜਾਂਦੇ ਹਨ। 
    ਕਈ ਮਾਂ ਬਾਪ ਬੱਚਿਆਂ ਨੂੰ ਉਚੇਰੀ ਸਿੱਖਿਆ ਦੁਵਾਂਉਂਦੇ ਹਨ। ਉਨ੍ਹਾਂ ਦੇ ਬੱਚੇ ਵੀ ਵੱਡੇ ਹੋ ਕੇ ਪ੍ਰਦੇਸਾਂ ਵਿਚ ਉੱਚੀਆਂ ਨੌਕਰੀਆਂ ਤੇ ਲੱਗ ਜਾਂਦੇ ਹਨ ਅਤੇ ਉੱਥੇ ਹੀ ਵੱਸ ਜਾਂਦੇ ਹਨ। ਅਜਿਹੇ ਮਾਂ ਬਾਪ ਦਾ ਕਈ ਵਾਰੀ ਪ੍ਰਦੇਸ ਜਾ ਕੇ ਦਿਲ ਨਹੀਂ ਲੱਗਦਾ ਜਾਂ ਉੱਥੋ ਦਾ ਵਾਤਾਵਰਨ ਅਤੇ ਰਹਿਣੀ ਬਹਿਣੀ ਉਨ੍ਹਾਂ ਨੂੰ ਰਾਸ ਨਹੀਂ ਆਉਂਦੀ ਜਾਂ ਕੋਈ ਕਾਨੂੰਨੀ ਅੜਚਣ ਆ ਜਾਂਦੀ ਹੈ ਕਿ ਉਹ ਬੱਚਿਆਂ ਨਾਲ ਵਿਦੇਸ਼ ਨਹੀਂ ਜਾ ਸੱਕਦੇ। ਅਜਿਹੇ ਮਾਂ ਬਾਪ ਵੀ ਇੱਥੇ ਇਕੱਲੇ ਹੀ ਰਹਿ ਜਾਂਦੇ ਹਨ। ਬੇਸ਼ੱਕ ਉਨ੍ਹਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਪਰ ਇਕਲਾਪਾ ਉਨ੍ਹਾਂ ਨੂੰ ਮਾਰ ਜਾਂਦਾ ਹੈ। ਸਰੀਰ ਕਮਜ਼ੋਰ ਹੋਣ ਕਰਕੇ ਉਹ ਜਿਆਦਾ ਕੰਮ ਵੀ ਨਹੀਂ ਕਰ ਸੱਕਦੇ। ਇਸ ਲਈ ਉਹ ਆਪਣੇ ਆਪ ਵਿਚ ਹੀ ਕੈਦ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਇਕ ਖੋਲ੍ਹ ਜਿਹੇ ਵਿਚ ਹੀ ਬੰਦ ਹੋ ਕੇ ਰਹਿ ਜਾਂਦੀ ਹੈ।
    ਭਾਰਤ ਵਿਚ ਬਿਰਧ ਆਸ਼ਰਮ ਵਧ ਰਹੇ ਹਨ ਜਿੱਥੇ ਬਜ਼ੁਰਗਾਂ ਦੀ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਸਿਹਤ ਅਤੇ ਰੋਟੀ, ਕੱਪੜੇ ਦਾ ਧਿਆਨ ਰੱਖਿਆ ਜਾਂਦਾ ਹੈ ਪਰ ਉਨ੍ਹਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਉਹ ਉੱਥੇ ਕਿੰਨੇ ਕੁ ਸੁਖੀ ਹਨ। ਉਨ੍ਹਾਂ ਦੀ ਇਕੱਲ ਉਨ੍ਹਾਂ ਨੂੰ ਵੱਢ ਵੱਢ ਖਾਂਦੀ ਹੈ। ਬੱਚਿਆਂ ਦਾ ਨਿਰਮੋਹਪਨ ਉਨ੍ਹਾਂ ਨੂੰ ਸਤਾਉਂਦਾ ਹੈ। ਉਨ੍ਹਾਂ ਦਾ ਜੀਅ ਚਾਹੁੰਦਾ ਹੈ ਕਿ ਉਹ ਵੀ ਆਪਣੇ ਬੱਚਿਆਂ ਦੇ ਨਾਲ ਰਹਿਣ ਅਤੇ ਆਪਣੇ ਪੋਤੇ ਪੋਤੀਆਂ ਨੂੰ ਲਾਡ ਕਰਨ। ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਉਨ੍ਹਾਂ ਦੀਆਂ ਅੱਖਾਂ ਸੜਕ ਵਲ ਹੀ ਲੱਗੀਆਂ ਰਹਿੰਦੀਆਂ ਹਨ ਕਿ ਕਦ ਉਨ੍ਹਾਂ ਦੇ ਬੱਚੇ ਫੇਰਾ ਮਾਰਨ ਅਤੇ ਉਨ੍ਹਾਂ ਨੂੰ ਮਿਲਨ, ਪਰ ਬੱਚਿਆਂ ਕੋਲ ਸਮਾਂ ਹੀ ਨਹੀਂ। ਉਨ੍ਹਾਂ ਨੂੰ ਇਹ ਸਭ ਫਜੂਲ ਲੱਗਦਾ ਹੈ।ਕਈ ਬੱਚੇ ਤਾਂ ਇਤਨੇ ਪੱਥਰ ਦਿਲ ਹੁੰਦੇ ਹਨ ਕਿ ਉਹ ਮਾਂ ਬਾਪ ਦੇ ਮਰਨ ਤੇ ਵੀ ਨਹੀਂ ਪਹੁੰਚਦੇ। ਮਾਂ ਬਾਪ ਦੀਆਂ ਅੰਤਿਮ ਰਸਮਾ ਵੀ ਬਿਰਧ ਆਸ਼ਰਮ ਵਾਲਿਆਂ ਨੂੰ ਹੀ ਕਰਨੀਆਂ ਪੈਂਦੀਆਂ ਹਨ।
    ਦੇਸ਼ ਵਿਚ ਬਹੁਤੇ ਬਿਰਧ ਘਰ ਹੋਣੇ ਕੋਈ ਫ਼ਖਰ ਦੀ ਗੱਲ ਨਹੀਂ ਸਗੋਂ ਇਹ ਨਮੋਸ਼ੀ ਦੀ ਗੱਲ ਹੈ। ਭਾਰਤੀ ਸੰਸਕ੍ਰਿਤੀ ਅਤੇ ਸਮਾਜ ਤੇ ਇਕ ਧੱਬਾ ਹੈ। ਬਿਰਧ ਘਰ ਬੱਚਿਆਂ ਦੀ ਮਾਂ ਬਾਪ ਪ੍ਰਤੀ ਲਾਪਰਵਾਹੀ ਨੂੰ ਦਿਖਾਉਂਦੇ ਹਨ। ਪੁੱਤ ਕਪੁੱਤ ਬਣ ਜਾਂਦੇ ਹਨ ਅਤੇ ਆਪਣੀ ਜ਼ਿਮੇਵਾਰੀ ਨਹੀਂ ਸਮਝਦੇ। ਉਹ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਨੇ ਵੀ ਕੱਲ ਨੂੰ ਬੁੱਢੇ ਹੋਣਾ ਹੈ। ਫਿਰ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਕੀ ਸਲੂਕ ਕਰਨਗੇ? ਉਹ ਸਰਵਨ ਪੁੱਤਰ ਕਿੱਥੇ ਹਨ ਜੋ ਬੁੱਢੇ ਮਾਂ ਬਾਪ ਨੂੰ ਵਹਿੰਗੀ ਵਿਚ ਪਾ ਕੇ ਸਾਰੇ ਤੀਰਥਾਂ ਦੀ ਯਾਤਰਾ ਕਰਾਉਂਦੇ ਸਨ? 
    ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਨੇ ਖੋਖਲਾ ਕਰ ਦਿੱਤਾ ਹੈ। ਨਸ਼ੇ ਦੀ ਭੈੜੀ ਆਦਤ ਇਕ ਵਾਰੀ ਲੱਗ ਜਾਵੇ ਤਾਂ ਉਹ ਸੋਖੀ ਛੁੱਟਦੀ ਨਹੀਂ। ਪਹਿਲਾਂ ਬੰਦਾ ਨਸ਼ੇ ਨੂੰ ਖਾਂਦਾ ਹੈ ਫਿਰ ਨਸ਼ਾ ਬੰਦੇ ਨੂੰ ਖਾਣ ਲਗ ਪੈਂਦਾ ਹੈ।ਨਸ਼ੇ ਪੂਰੇ ਕਰਨ ਲਈ ਉਸ ਵਿਚ ਚੋਰੀ ਚਕਾਰੀ ਦੀ ਆਦਤ ਪੈ ਜਾਂਦੀ ਹੈ। ਉਸਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਉਸ ਦੇ ਚਿਹਰੇ ਦੀ ਰੋਣਕ ਖਤਮ ਹੋ ਜਾਂਦੀ ਹੈ। ਉਸ ਤੇ ਕੋਈ ਇਤਬਾਰ ਨਹੀਂ ਕਰਦਾ। ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਕੋਈ ਕੰਮ ਨਹੀਂ ਕਰ ਸਕਦਾ। ਉਹ ਆਪਣੀ ਅਤੇ ਸਮਾਜ ਦੀ ਨਜ਼ਰ ਵਿਚ ਗਿਰ ਜਾਂਦਾ ਹੈ। ਜਦ ਉਹ ਆਪਣਾ ਪੇਟ ਨਹੀਂ ਪਾਲ ਸਕਦਾ ਤਾਂ ਉਸਨੇ ਬਜ਼ੁਰਗ ਮਾਂ ਬਾਪ ਦੀ ਕੀ ਸੰਭਾਲ ਕਰਨੀ ਹੈ? ਬੱਚਿਆਂ ਨੂੰ ਮਾਂ ਬਾਪ ਨੇ ਪ੍ਰਮਾਤਮਾ ਪਾਸੋਂ ਸੁੱਖਣਾ ਸੁਖ ਸੁੱਖ ਕੇ ਲਿਆ ਹੁੰਦਾ ਹੈ। ਲਾਡਾਂ ਅਤੇ ਚਾਵਾਂ ਨਾਲ ਪਾਲ ਪੋਸ ਕੇ ਵੱਡਾ ਕੀਤਾ ਹੁੰਦਾ ਹੈ। ਉਹ ਆਪਣੇ ਖ਼ੂਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਦੇ ਚਾਅ ਪੂਰੇ ਕਰਦੇ ਹਨ। ਉਨ੍ਹਾਂ ਦੇ ਭੋਜਨ ਅਤੇ ਕੱਪੜੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਦੁਨੀਆਂ ਦਾ ਮੇਲਾ ਦਿਖਾਉਂਦੇ ਹਨ। ਉਨ੍ਹਾਂ ਨੂੰ ਚੰਗੀ ਤੋਂ ਚੰਗੀ ਵਿਦਿਆ ਦਵਾ ਕੇ ਜ਼ਿੰਦਗੀ ਵਿਚ ਕਾਮਯਾਬ ਬਣਾਉਂਦੇ ਹਨ ਅਤੇ ਪੈਰਾਂ ਤੇ ਖੜ੍ਹਾ ਕਰਦੇ ਹਨ{ ਫਿਰ ਉਨ੍ਹਾਂ ਲਈ ਯੋਗ ਰਿਸ਼ਤੇ ਲੱਭ ਕੇ ਉਨ੍ਹਾਂ ਦੀ ਗ੍ਰਹਿਸਥੀ ਦਾ ਜੁਗਾੜ ਕਰਦੇ ਹਨ। ਹਰ ਬਾਪ ਦੀ ਇਹੋ ਖਾਹਸ਼ ਹੁੰਦੀ ਹੈ ਕਿ ਉਸ ਦਾ ਬੱਚਾ ਉਸ ਤੋਂ ਵੀ ਵੱਡਾ ਅਫ਼ਸਰ ਜਾਂ ਵਪਾਰੀ ਬਣੇ ਤਾਂ ਕੇ ਉਸ ਨੂੰ ਹਰ ਪ੍ਰਕਾਰ ਦਾ ਸੁੱਖ ਅਰਾਮ ਮਿਲੇ ਅਤੇ ਜੱਗ ਵਿਚ ਉਨ੍ਹਾਂ ਦੀ ਸ਼ੋਭਾ ਹੋਵੇ। ਮਾਂ ਦੀ ਬੱਚਿਆਂ ਲਈ ਕੁਰਬਾਨੀ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਬੱਚੇ ਦੇ ਸੁੱਖ ਲਈ ਮਾਂ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹੁੰਦੀ ਹੈ। ਇਸੇ ਲਈ ਕਹਿੰਦੇ ਹਨ –ਮਾਂ ਦਾ ਸਰੀਰ ਗਲਦਾ ਹੈ ਤਾਂ ਬੱਚਾ ਪਲਦਾ ਹੈ। ਇਕੱਲੀ ਮਾਂ ਸੱਤ ਪੁੱਤਰਾਂ ਨੂੰ ਪਾਲ ਲੈਂਦੀ ਹੈ ਪਰ ਸੱਤ ਪੁੱਤਰ ਮਿਲ ਕੇ ਵੀ ਇਕ ਮਾਂ ਨੂੰ ਰੋਟੀ ਨਹੀਂ ਦੇ ਸਕਦੇ।ਬਾਪ ਟੱਬਰ ਦੀ ਰੋਟੀ ਖਾਤਰ ਪ੍ਰਦੇਸਾਂ ਵਿਚ ਭਟਕਦਾ ਹੈ। ਜਵਾਨੀ ਦੀ ਉਮਰ ਗ੍ਰਹਿਸਥੀ ਨੂੰ ਮਾਣਨ ਦੀ ਹੁੰਦੀ ਹੈ ਪਰ ਬਾਪ ਨੂੰ ਪਤਨੀ ਅਤੇ ਬੱਚਿਆਂ ਨੂੰ ਘਰ ਛੱਡ ਕੇ ਪ੍ਰਦੇਸਾਂ ਵਿਚ ਠ੍ਹੋਕਰਾਂ ਖਾਣੀਆਂ ਪੈਂਦੀਆਂ ਹਨ। ਉਸ ਦੀ ਜੁਆਨੀ ਜਦੋ ਜਹਿਦ ਵਿਚ ਹੀ ਬੀਤ ਜਾਂਦੀ ਹੈ। ਬੁਢਾਪੇ ਵਿਚ ਉਹ ਟੁੱਟ ਜਾਂਦਾ ਹੈ ਅਤੇ ਬੱਚਿਆਂ ਦੀ ਬੇਰੁਖੀ ਦਾ ਸ਼ਿਕਾਰ ਹੋ ਜਾਂਦਾ ਹੈ। ਮਾਂ ਬਾਪ ਆਪਣੀ ਸਾਰੀ ਕਮਾਈ ਜੇਵਰ, ਮਕਾਨ, ਬੈਂਕ ਬੈਲੈਂਸ ਅਤੇ ਬਾਕੀ ਸੰਪਤੀ ਬੱਚਿਆਂ ਦੇ ਨਾਮ ਕਰ ਦਿੰਦੇ ਹਨ ਤਾਂ ਕਿ ਬੱਚਿਆਂ ਨੂੰ ਆਰਥਕ ਤੋਰ ਤੇ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਬੱਚੇ ਉਨ੍ਹਾਂ ਦੇ ਬੁਢਾਪੇ ਦੀ ਲਾਠੀ ਬਣਨਗੇ। ਉਨ੍ਹਾਂ ਨੂੰ ਇੱਜ਼ਤ ਨਾਲ ਰੋਟੀ  ਦੇਣਗੇ ਅਤੇ ਉਨ੍ਹਾਂ ਦੀ ਸਿਹਤ ਅਤੇ ਸੁੱਖ ਅਰਾਮ ਦਾ ਖਿਆਲ ਰੱਖਣਗੇ। ਪਰ ਉਨ੍ਹਾਂ ਨੇ ਬੱਚਿਆਂ ਲਈ ਜੋ ਪਿਆਰੇ ਪਿਆਰੇ ਸੁਪਨੇ ਦੇਖੇ ਹੁੰਦੇ ਹਨ ਉਹ ਚੂਰ ਚੂਰ ਹੋ ਜਾਂਦੇ ਹਨ। ਮਾਂ ਬਾਪ ਦਾ ਦਿਲ ਟੁੱਟ ਜਾਂਦਾ ਹੈ।ਕਈ ਵਾਰੀ ਬੱਚੇ ਦੀਆਂ ਗਲਤ ਆਦਤਾਂ ਕਰ ਕੇ ਸੁੱਖਣਾ ਸੁੱਖ ਕੇ ਲਏ ਹੋਏ ਇਕੋ ਇਕ ਪੁੱਤਰ ਨੂੰ ਵੀ ਮਾਂ ਬਾਪ ਦਵਾਰਾ ਬੇਦਖਲ ਕਰਨਾ ਪੈਂਦਾ ਹੈ। ਰੱਬ ਦੀ ਸੇਵਾ ਕਰ ਕੇ ਮਾਂ ਬਾਪ ਤਾਂ ਸ਼ਾਇਦ ਨਹੀਂ ਮਿਲਦੇ ਪਰ ਮਾਂ ਬਾਪ ਦੀ ਸੇਵਾ ਕਰਕੇ ਰੱਬ ਜ਼ਰੂਰ ਮਿਲ ਜਾਂਦਾ ਹੈ।
    ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਂ ਬਾਪ ਦੀਆਂ ਕੁਰਬਾਨੀਆਂ ਨੂੰ ਸਾਹਮਣੇ ਰੱਖਣ। ਮਾਂ ਬਾਪ ਦੀਆਂ ਕੁਰਬਾਨੀਆਂ ਦੀਆਂ ਨੀਹਾਂ ਤੇ ਹੀ ਬੱਚਿਆਂ ਦੇ ਮਹਿਲ ਖੜ੍ਹੇ ਹੋਏ ਹਨ। ਉਹ ਆਪਣਾ ਫ਼ਰਜ਼ ਸਮਜ ਕੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ। ਮਾਂ ਬਾਪ ਦੀਆਂ ਜੜ੍ਹਾਂ ਨਾਲ ਹੀ ਉਨ੍ਹਾ ਦੇ ਪੌਧੇ ਵੱਡੇ ਹੋਏ ਤੇ ਫਲੇ ਫੁਲੇ ਹਨ। ਜੇ ਜੜ੍ਹਾਂ ਹੀ ਸੁੱਕ ਜਾਣ ਤਾਂ ਪੋਧਾ ਕਦੀ ਵੀ ਹਰਾ ਨਹੀਂ ਰਹਿ ਸਕਦਾ। ਬੱਚਿਆਂ ਨੂੰ ਮਾਂ ਬਾਪ ਦੇ ਦਿਲ ਦੀ ਗਲ ਸੁਣਨੀ ਚਾਹੀਦੀ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਾਂ ਦੀ ਅਸੀਸ ਕਦੀ ਖਾਲੀ ਨਹੀਂ ਜਾਂਦੀ ਪਰ ਮਾਂ ਦੀ ਬਦ-ਦੁਆ ਵੀ ਕਦੀ ਟਾਲੀ ਨਹੀਂ ਜਾਂਦੀ। ਇਸ ਲਈ ਕਦੀ ਮਾਂ ਬਾਪ ਦਾ ਦਿਲ ਨਹੀਂ ਦੁਖਾਣਾ ਚਾਹੀਦਾ। 
    ਬੂਢਾਪੇ ਵਿਚ ਮਨੁੱਖ ਦਾ ਸ਼ਰੀਰ ਢਲਣਾ ਸ਼ੁਰੂ ਹੋ ਜਾਂਦਾ ਹੈ। ਉਸ ਦਾ ਜੋਸ਼ ਖਤਮ ਹੋ ਜਾਂਦਾ ਹੈ। ਉਹ ਕੁਝ ਅਰਾਮ ਭਾਲਦਾ ਹੈ। ਇਸੇ ਲਈ ਸਰਕਾਰ ਵੀ ਇਸ ਉਮਰ ਵਿਚ ਆਪਣੇ ਕਰਮਚਾਰੀ ਨੂੰ ਸੇਵਾ ਮੁਕਤ ਕਰ ਦਿੰਦੀ ਹੈ। ਉਮਰ ਦੇ ਬੀਤਣ ਨਾਲ ਉਸ ਦੇ ਸਰੀਰ ਵਿਚ ਬੀਮਾਰੀਆਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਵੀ ਘਟ ਜਾਂਦੀ ਹੈ। ਉਸ ਨੂੰ ਬਾਕੀ ਉਮਰ ਦੁਵਾਈਆਂ ਸਹਾਰੇ ਹੀ ਕੱਟਣੀ ਪੈਂਦੀ ਹੈ। ਕਈਆਂ ਨੂੰ ਤਾਂ ਖਤਰਨਾਕ ਬਿਮਾਰੀਆਂ ਘੇਰ ਲੈਂਦੀਆਂ ਹਨ ਜਿਵੇਂ—ਕੈਂਸਰ, ਬਲਡ ਪ੍ਰੇਸ਼ਰ, ਸ਼ੱਕਰ ਰੋਗ, ਹਰਟ ਅਟੈਕ ਜੋੜਾਂ ਦੇ ਦਰਦ ਆਦਿ। ਕਈ ਲੋਕ ਸੱਠਾਂ ਤੋਂ ਬਾਅਦ ਬੁਢਾਪੇ ਦੀ ਉਮਰ ਗਿਣਦੇ ਹਨ ਅਤੇ ਕਈ ੭੦ ਸਾਲ ਤੋਂ ਬਾਅਦ।ਪਰ ਇਹ ਅਸੂਲ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ  ਕਈ ਲੋਕ ਤਾਂ ਸੋ ਸਾਲ ਦੇ ਹੋ ਕੇ ਵੀ ਆਪਣੇ ਆਪ ਨੂੰ ਬੁੱਢਾ ਨਹੀਂ ਸਮਝਦੇ। ਉਹ ਮਾਨਸਿਕ ਅਤੇ ਸਰੀਰਕ ਤੋਰ ਤੇ ਸਮਾਜ ਦੇ ਕੰਮਾਂ ਵਿਚ ਆਪਣਾ ਪੂਰਾ ਯੋਗ ਦਾਨ ਪਾਉਂਦੇ ਹਨ।ਉਹ ਦੂਜਿਆਂ ਦਾ ਸਹਾਰਾ ਨਹੀਂ ਭਾਲਦੇ।ਸਗੋਂ ਹੋਰ ਲੋਕਾਂ ਦਾ ਸਹਾਰਾ ਬਣਦੇ ਹਨ।
    ਆਪਣੇ ਸੁੱਖਾਂ ਦੇ ਸਵਰਗ ਦਾ ਨਿਰਮਾਨ ਆਪ ਹੀ ਕਰਨਾ ਪੈਂਦਾ ਹੈ।ਬੁਢਾਪਾ ਜ਼ਿੰਦਗੀ ਦਾ ਅੰਤਿਮ ਪੜਾਅ ਹੈ।ਇਹ ਹਰ ਮਨੁੱਖ ਤੇ ਆਉਣਾ ਹੀ ਆਉਣਾ ਹੈ (ਜੇ ਕਿਸੇ ਦੁਰਘਟਨਾ ਜਾਂ ਬਿਮਾਰੀ ਨਾਲ ਉਹ ਪਹਿਲਾਂ ਹੀ ਰੱਬ ਨੂੰ ਪਿਆਰਾ ਨਾ ਹੋ ਜਾਵੇ)। ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਇਸ ਸਮੇਂ ਲਈ ਪਹਿਲਾਂ ਹੀ ਆਪਣੇ ਸੁੱਖ ਅਰਾਮ ਦਾ ਪ੍ਰਬੰਧ ਕਰ ਲਵੇ ਤਾਂ ਕਿ ਬੁਢਾਪੇ ਵਿਚ ਉਸ ਦੀ ਦੁਰਗਤੀ ਨਾ ਹੋਵੇ। ਉਸ ਨੂੰ  ਪੈਸੇ ਲਈ ਅੋਲਾਦ ਦਾ ਮੁੰਹ ਨਾ ਦੇਖਣਾ ਪਵੇ।ਕਹਿੰਦੇ ਹਨ—ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ। ਜੇ ਬਜ਼ੁਰਗਾਂ ਪਾਸ ਪੈਸਾ ਹੋਵੇ ਤਾਂ ਬੱਚੇ ਵੀ ਪੁੱਛਦੇ ਹਨ। ਨੁਹਾਂ ਸੋਹਣੀ ਤਰ੍ਹਾਂ ਪਰੋਸ ਕਿ ਸਮੇਂ ਸਿਰ ਰੋਟੀ ਦਿੰਦੀਆਂ ਹਨ। ਮਨੱਖ ਨੂੰ ਵਿਚਾਰੇ ਅਤੇ ਬੇਸਹਾਰੇ ਨਹੀਂ ਬਣਨਾ ਪੈਂਦਾ।ਪਹਿਲੀ ਗਲ ਤਾਂ ਇਹ ਕਿ ਉਹ ਆਪਣੇ ਸਰੀਰ ਦਾ ਪੂਰਾ ਧਿਆਨ ਰੱਖੇ ਭਾਵ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਨਾਲ ਆਪਣੇ ਸਰੀਰ ਨੂੰ ਨਾ ਗਾਲੇ ਤਾਂ ਕਿ ਅੰਤਲੀ ਉਮਰ ਵਿਚ ਜਿੱਥੋਂ ਤੱਕ ਹੋ ਸੱਕੇ ਉਹ ਤੰਦਰੁਸਤ ਰਹੇ। ਦੂਜੀ ਗੱਲ ਬੁਢਾਪਾ ਆਉਣ ਤੋਂ ਪਹਿਲਾਂ ਆਪਣੇ ਰਹਿਣ ਲਈ ਮਕਾਨ ਦਾ ਜੁਗਾੜ ਕਰ ਲਏ ਅਤੇ ਬੱਚਿਆਂ ਦੀਆਂ ਜ਼ਿਮੇਵਾਰੀਆਂ ਤੋਂ ਸੁਰਖਰੂ ਹੋ ਜਾਵੇ। ਆਪਣੇ ਬੁਢਾਪੇ ਲਈ ਧਨ ਦੀ ਕੁਝ ਇਸ ਤਰ੍ਹਾਂ ਬੱਚਤ ਕਰੇ ਕਿ ਇਸ ਉਮਰ ਵਿਚ ਉਸ ਨੂੰ ਮਾਇਕ ਤੋਰ ਤੇ ਕਿਸੇ ਅੱਗੇ ਹੱਥ ਨਾ ਅੱਡਣਾ ਪਏ।ਉਸਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ। ਜਿਥੋ ਤੱਕ ਨੌਕਰੀ ਪੇਸ਼ਾ ਦਾ ਸੁਆਲ ਹੈ ਉਨਾਂ ਦੀ ਨੌਕਰੀ ਦੋਰਾਨ ਜਮਾ ਪੂੰਜੀ ਦੀ ਇਤਨੀ ਕੁ ਬੱਚਤ ਹੋ ਜਾਂਦੀ  ਜੋ ਉਨ੍ਹਾਂ ਦੇ ਬੁਢਾਪੇ ਵਿਚ ਕੰਮ ਆਉਂਦੀ ਹੈ। ਸਰਕਾਰੀ ਮੁਲਾਜ਼ਮਾ ਨੂੰ ਕਮਾਈ ਹੋਈ ਛੁੱਟੀ ਅਤੇ ਗਰੈਚੁਟੀ ਦੇ ਵੀ ਕਾਫੀ ਪੈਸੇ ਮਿਲ ਜਾਂਦੇ ਹਨ। ਹਰ ਮਹੀਨੇ ਬੱਝੀ ਪੈਂਸ਼ਨ ਵੀ ਮਿਲ ਜਾਂਦੀ ਹੈ ਇਸ ਲਈ ਮਾਇਕ ਪੱਖੋਂ ਉਨ੍ਹਾਂ ਦਾ ਬੁਢਾਪਾ ਕਾਫੀ ਸੋਖਾ ਕੱਟਦਾ ਹੈ। ਫਿਰ ਉਨ੍ਹਾਂ ਨੂੰ ਮੈਡੀਕਲ ਦੀ ਵੀ ਕਾਫੀ ਸਹੂਲਤ ਹੁੰਦੀ ਹੈ। ਵਪਾਰੀਆਂ, ਕਿਸਾਨਾ ਅਤੇ ਪ੍ਰਾਈਵੇਟ ਕੰਮ ਕਰਨ ਵਾਲਿਆਂ ਨੂੰ ਬੱਚਤ ਪ੍ਰਤੀ ਕਾਫੀ ਸੁਚੇਤ ਰਹਿਣ ਦੀ ਅਤੇ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰ ਮਹੀਨੇ ਆਪਣੀ ਕਮਾਈ ਵਿਚੋਂ ਕੁਝ ਪੈਸੇ ਜ਼ਰੂਰ ਬਚਾ ਕੇ ਰੱਖਣ। ਇਸ ਲਈ ਸਰਕਾਰ ਦੀਆਂ ਕਈ ਸਕੀਮਾਂ ਹਨ ਜਿਵੇਂ ਪ੍ਰਸਨਲ ਪ੍ਰਾਵੀਡੈਂਟ ਫੰਡ, ਕਿਸਾਨ ਵਿਕਾਸ ਪੱਤਰ, ਮਹੀਨੇ ਦੀ ਬੱਚਤ ਯੋਜਨਾ ਅਤੇ ਫਿਕਸਡ ਡਿਪਾਜਿਟ ਆਦਿ। ਇਨ੍ਹਾਂ ਯੋਜਨਾਵਾਂ ਵਿਚ ਲਾਇਆ ਧਨ ਮਨੁੱਖ ਦੇ ਬੁਢਾਪੇ ਵਿਚ ਕਾਫੀ ਕੰਮ ਆਉਂਦਾ ਹੈ ਬੇਸ਼ੱਕ ਮਨੁੱਖ ਪਰਿਵਾਰ ਲਈ ਹੀ ਸਾਰੀ ਉਮਰ ਧਨ ਕਮਾਉਂਦਾ ਹੈ । ਬਿਲਡਿੰਗਾਂ ਅਤੇ ਜਾਦਾਦਾਂ ਬਣਾਉਂਦਾ ਹੈ ਪਰ ਫਿਰ ਵੀ ਪੁੱਤਰ ਮੋਹ ਵਿਚ ਆ ਕੇ ਆਪਣੀ ਪੈਰੀਂ ਆਪ ਕੁਹਾੜਾ ਨਹੀਂ ਮਰਨਾ ਚਾਹੀਦਾ। ਇਹ ਨਾ ਹੋਵੇ ਕਿ ਤੁਸੀਂ ਆਪਣੀ ਸਾਰੀ ਜਾਇਦਾਦ ਆਪਣੇ ਜਿਉਂਦੇ ਜੀਅ ਪੁੱਤਰਾਂ ਨੂੰ ਦੇ ਦੇਵੋ ਅਤੇ ਉਹ ਤੁਹਨੂੰ ਦਰ ਦਰ ਰੁੱਲਣ ਲਈ ਘਰੋਂ ਕੱਢ ਦੇਣ। ਜ਼ਮੀਨ ਜਾਇਦਾਦ ਦੀ ਵਸੀਅਤ ਬੇਸ਼ੱਕ ਬੱਚਿਆਂ ਦੇ ਨਾਮ ਕਰ ਦਿਓ ਪਰ ਜਦ ਤੱਕ ਤੁਸੀਂ ਜਿਉਂਦੇ ਹੋ ਉਸ ਉੱਤੇ ਤੁਹਾਡਾ ਹੱਕ ਜ਼ਰੂਰ ਰਹਿਣਾ ਚਾਹੀਦਾ ਹੈ। ਦੁਕਾਨ ਅਤੇ ਮਕਾਨ ਦੇ ਕਿਰਾਏ ਦੀ ਆਮਦਨ ਵੀ ਤੁਹਾਡੇ ਬੁਢਾਪੇ ਵਿਚ ਕਾਫੀ ਕੰਮ ਆ ਸਕਦੀ ਹੈ। ਤੁਹਾਡੇ ਪੱਲੇ ਕੁਝ ਹੋਵੇਗਾ ਤਾਂ ਤੁਹਾਡੀ ਨਲਾਇਕ ਅੋਲਾਦ ਵੀ ਤੁਹਾਡੀ ਸੇਵਾ ਕਰੇਗੀ।ਕਈ ਵਾਰੀ ਬੱਚੇ ਮਾਂ ਬਾਪ ਦਾ ਬੋਝ੍ਹ ਨਹੀਂ ਚੁੱਕ ਸਕਦੇ ਉਹ ਰੋਟੀ ਦੇ ਖਰਚੇ ਖਾਤਰ ਮਾਂ ਬਾਪ ਨੂੰ ਵੀ ਵੰਡ ਲੈਂਦੇ ਹਨ ਅਤੇ ਉਨ੍ਹਾਂ ਵਿਚ ਵਿਛੋੜਾ ਪਾ ਦਿੰਦੇ ਹਨ।
    ਬੁਢਾਪੇ ਵਿਚ ਅਸੀਂ ਸਰਕਾਰੀ ਬੰਧਨਾ ਤੋਂ ਅਜਾਦ ਹੁੰਦੇ ਹਾਂ ਅਤੇ ਗ੍ਰਹਿਸਥੀ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਕਾਫੀ ਹੱਦ ਤੱਕ ਸੁਰਖਰੂ ਹੁੰਦੇ ਹਾਂ। ਅਸੀਂ ਆਪਣੀ ਖੁਸ਼ੀ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਢਾਲ ਸਕਦੇ ਹਾਂ। ਆਪਣੀ ਜ਼ਿੰਦਗੀ ਆਕਰਸ਼ਕ ਅਤੇ ਸੁੱਖਮਈ ਬਣਾ ਸਕਦੇ ਹਾਂ। ਇਸ ਲਈ ਬੁਢਾਪੇ ਨੂੰ ਸਜਾ ਨਹੀਂ ਸਮਜਣਾ ਚਾਹੀਦਾ। ਇਸ ਨੂੰ ਮਾਣਨਾ ਚਾਹੀਦਾ ਹੈ। ਤੁਸੀਂ ਸਤਿਕਾਰ ਦੇ ਪਾਤਰ ਹੋ। ਬੱਚਿਆਂ ਨਾਲ ਮਿੱਠਾ ਬੋਲੋ। ਤੁਹਾਡੇ ਪਾਸ ਤਜ਼ਰਬੇ ਦਾ ਖ਼ਜ਼ਾਨਾ ਹੈ। ਇਸ ਨੂੰ ਵੰਡੋ ਅਤੇ ਸੁੱਖ ਲਓ। ਆਪਣੀਆਂ ਚੰਗੀਆਂ ਖਾਹਸ਼ਾਂ ਪੂਰੀਆਂ ਕਰੋ। ਦੁਨੀਆਂ ਦੀ ਸੈਰ ਕਰੋ। ਸਮਾਜ ਸੇਵਾ ਕਰੋ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰੋ। ਆਪਣੀ ਰੋਜ਼ਾਨਾ ਦੀ ਰੋਟੀਨ ਬਣਾਓ। ਹਰ ਸਮੇਂ ਬਿਮਾਰਾਂ ਦੀ ਤਰ੍ਹਾਂ ਮੰਜੇ ਤੇ ਹੀ ਨਾ ਪਏ ਰਹੋ। ਇਸ ਤਰ੍ਹਾਂ ਤੁਸੀਂ ਆਪਣੇ ਘਰ ਵਿਚ ਹੀ ਬੋਝ੍ਹ ਬਣ ਕੇ ਰਹਿ ਜਾਵੋਗੇ। ਆਪਣੇ ਆਪ ਨੂੰ ਰੁੱਝਿਆਂ ਹੋਇਆ ਰੱਖੋ।ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਅਤੇ ਤੁਸੀਂ ਦੂਜਿਆਂ ਤੇ ਭਾਰ ਵੀ ਨਹੀਂ ਬਣੋਗੇ।ਛੋਟੇ ਛੋਟੇ ਕੰਮਾਂ ਵਿਚ ਪਰਿਵਾਰ ਦਾ ਹੱਥ ਵਟਾਓ। ਸਰੀਰ ਮੰਨੇ ਤਾਂ ਪੋਤੇ ਪੋਤੀਆਂ ਨੂੰ ਸਕੂਲ ਛੱਡਣ ਅਤੇ ਲੈਣ ਜਾਓ। ਉਨ੍ਹਾਂ ਨਾਲ ਆਪਣੇ ਹਾਸੇ ਸਾਂਝੇ ਕਰੋ। ਉਨ੍ਹਾਂ ਦੀਆਂ ਕਿਲਕਾਰੀਆਂ ਸੁਣੋ। ਇਹ ਹੀ ਤੁਹਾਡੀ ਫੁਲਵਾੜੀ ਹੈ। ਬੱਚਿਆਂ ਵਿਚ ਚੰਗੇ ਗੁਣਾ ਦਾ ਸੰਚਾਰ ਕਰੋ। ਉਨ੍ਹਾਂ ਨਾਲ ਦਿਲੀ ਸਾਂਝ ਰੱਖੋ। ਉਨ੍ਹਾਂ ਦੀ ਜ਼ਿੰਦਗੀ ਵਿਚ ਤੁਸੀਂ ਖਾਸ ਰੋਲ ਅਦਾ ਕਰ ਸਕਦੇ ਹੋ। ਬਜ਼ੁਰਗ ਔਰਤਾਂ ਤਾਂ ਮੰਜੇ ਤੇ ਬੈਠੇ ਬੈਠੇ ਹੀ ਕਈ ਕੰਮ ਕਰ ਸਕਦੀਆਂ ਹਨ। ਉਹ ਸਬਜ਼ੀ ਭਾਜੀ ਕੱਟ ਸਕਦੀਆਂ ਹਨ। ਛੋਟੇ ਬੱਚਿਆਂ ਦੇ ਕੱਪੜੇ ਬਦਲ ਸਕਦੀਆਂ ਹਨ। ਉਨ੍ਹਾਂ ਨੂੰ ਸਕੂਲ ਲਈ ਤਿਆਰ ਕਰ ਸਕਦੀਆਂ ਹਨ। ਬੱਚਿਆਂ ਨੂੰ ਆਪਣੇ ਕੱਪੜੇ ਅਤੇ ਖੇਡਾਂ ਦਾ ਸਮਾਨ ਟਿਕਾਣੇ ਰੱਖਣਾ ਸਿਖਾ ਸਕਦੀਆਂ ਹਨ। ਰਾਤ ਨੂੰ ਉਨ੍ਹਾਂ ਨੂੰ ਆਪਣੇ ਨਾਲ ਪਾ ਕੇ ਉਨ੍ਹਾਂ ਨੂੰ ਗੁਰੂਆਂ, ਪੀਰਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸੁਣਾ ਸਕਦੀਆਂ ਹਨ। ਭਾਵ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਿਚ ਉਨ੍ਹਾਂ ਦੇ ਦਾਦੀ ਦਾਦੇ ਦਾ ਮਹੱਤਵਪੁਰਨ ਸਹਿਯੋਗ ਹੋ ਸਕਦਾ ਹੈ। ਤੁਸੀਂ ਆਪਣਾ ਫ਼ਰਜ਼ ਸਮਜ ਕੇ ਬੱਚਿਆਂ ਦੀ ਪਾਲਣਾ ਕਰੋ ਅਤੇ ਬਦਲੇ ਵਿਚ ਕੋਈ ਉਮੀਦ ਨਾ ਰੱਖੋ।ਸੋ ਦੋਸਤੋ ਕਿਸੇ ਦੀਆਂ ਨਜ਼ਰਾਂ ਵਿਚ ਵਿਚਾਰੇ ਨਾ ਬਣੋ ਅਤੇ ਆਪਣਾ ਸੁੱਖ ਆਪ ਸਿਰਜੋ। ਜ਼ਿੰਦਗੀ ਦੇ ਸਾਗਰਾਂ ਦੇ ਤੁਫ਼ਾਨ ਤੁਸੀਂ ਤਰ ਆਏ ਹੋ। ਕਿਨਾਰੇ ਕੋਲ ਆ ਕੇ ਹਿੰਮਤ ਨਾ ਹਾਰੋ। ਆਪਣੀ ਜ਼ਿੰਦਗੀ ਆਪ ਸਵਾਰੋ। ਸਮਾਜ ਦੇ ਨਰੋਏ ਅੰਗ ਬਣੋ। ਬੁਢਾਪੇ ਵਿਚ ਵੀ ਤੁਹਾਡੇ ਚਿਹਰੇ ਤੇ ਨੂਰ ਰਹਿਣਾ ਚਾਹੀਦਾ ਹੈ। ਤੁਸੀਂ ਬੱਚਿਆਂ ਅਤੇ ਸਮਾਜ ਦੇ ਮਾਨਯੋਗ ਬਜ਼ੁਰਗ ਬਣੋ।