ਦੱਸ ਅੰਮੀਏ ਮੈਂ ਕਿੱਥੇ ਜਾਵਾਂ
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥
ਪੇਟ ਤੇਰੇ ਵਿੱਚ ਬੇਠੀ ਦੇਖਾਂ
ਚੂਹਿਆਂ ਦੀ ਭਰਮਾਰ ਹੈ
ਸੱਭ ਸਾਕ ਸ਼ਰੀਕੇ, ਸੋਚਣ ਤੌਰ ਤਰੀਕੇ
ਬੰਦ ਕਰਦੋ ਰਾਹ ਸਾਰੇ
ਉਹ ਕਦੇ ਬਾਹਰ ਨਾ ਆਵੇ।
ਤੂੰ ਵੀ ਤਾਂ ਚਲੀ ਅੰਮੀਏ ਉਹਨੀ ਰਾਹੀਂ
ਹੁਣ ਦੱਸ ਕਿਹੜੇ ਰਾਹ ਮੈਂ ਜਾਵਾਂ
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥
ਜੇ ਜਾਵਾਂ ਵਿੱਚ ਸਕੂਲੇ, ਟੀਚਰ ਮੇਰਾ ਕੀ ਕੀ ਬੋਲੇ,
ਐਸੀ ਨਜਰ aਹ ਘੁੰਮਾਵੇ, ਦਰਦ ਕਲੇਜੇ ਲਾਵੇ,
ਅਹ ਕੀ ਕੀ ਕਹਿੰਦਾ, ਮੈਂ ਕਿੱਦਾਂ ਕਹਿ ਸੁਣਾਂਵਾਂ,
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥
ਜੇ ਜਾਵਾਂ ਕੱਲ੍ਹੀ ਰਾਹ ਕੁਰਾਹੇ
ਅੱਖੀਂ ਪਾੜ ਪਾੜ aਹ ਤਕਣ, ਸੀਂਹ ਖੂੰਖਾਰੇ
ਕਿਹੜਾ ਕਿਹੜਾ ਦੁੱਖ ਅੰਮੜੀਏ ਮੈਂ ਸੁਣਾਵਾਂ,
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥
ਜੇ ਜਾਵਾਂ ਮੈਂ ਥਾਣੇਂ ਜਾਂ ਕਚੇਹਰੀ
aਹ ਦੇਖਣ ਕਰਕੇ ਅੱਖਾਂ ਕੇਹਰੀ,
ਅੱਖਾਂ ਹੀ ਅੱਖਾਂ ਦੇ ਵਿੱਚ ਗੱਲ ਕਹਿੰਣ ਬਥੇਰੀ
ਖਾ ਗਈ ਖੇਤੀ, ਵਾੜ ਅਸਾਡੀ।
ਬਸ ਹੋ ਗਈ ਹੁਣ ਮੇਰੀ
ਪੁੱਛਦੇ aਹ ਸਵਾਲ ਅਜੰਭੇ
ਦੱਸ ਅੰਮੀਏ ਕਿਥੋਂ ਜਵਾਬ ਲਿਆਵਾਂ
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥
ਨਾ ਟੈਂਪੂ, ਨਾ ਟੇਕਸੀ
ਨਾ ਬੱਸ , ਨਾ ਰੇਲ ਗੱਡੀ
ਹਰ ਥਾਂ ਇੱਹ ਰਾਕਸ਼ ਘਾਤ ਲਗਾਵੇ
ਰਸਤਾ ਨਾ ਦਿੱਸਦਾ ਕੋਈ, ਮੈਂ ਕਿੱਥੇ ਜਾਵਾਂ,
ਆਟੇ ਦੀ ਚਿੱੜੀ ਮੈਂ,
ਅੰਦਰ ਰਹਾਂ ਚੂਹੇ ਖਾਵਣ
ਬਾਹਰ ਜਾਵਾਂ ਤਾਂ ਕਾਂ ਚੁੱਕ ਲੇ ਜਾਂਦੇ,
ਦੱਸ ਅੰਮੀਏ ਮੈਂ ਕਿੱਥੇ ਜਾਵਾਂ॥