tamoxifen cost uk
tamoxifen for men
link tamoxifen uk pct
ਜਿਸ ਵਿਹੜੇ ਸੂਰਜ- ਮੁਖੀਆ
ਸੂਰਜ ਉੱਗਣ 'ਤੇ ਮੁਸਕਰਾਵੇ ।
ਜਿਸ ਵਿਹੜੇ ਫੁੱਲਾਂ ਦੇ ਬੂੱਟੇ
ਬਸ ਫੁੱਲਾਂ ਦੀ ਮਹਿਕ ਹੀ ਆਵੇ ।
ਜਿਸ ਵਿਹੜੇ ਵਿੱਚ ਰੁੱਤਾਂ ਖੇਡਣ
ਗਰਮੀ ਸਰਦੀ ਰਾਸ ਰਚਾਵੇ ।
ਜਿਸ ਵਿਹੜੇ ਦਰਵਾਜ਼ਾ ਖੜਕੇ
ਅਪਣਾ ਕੋਈ ਖੱਬਰ ਲਿਆਵੇ ।
ਸਮਝ ਲਵੀਂ ਇਹ ਕੋਈ ਘਰ ਹੈ ।
ਮੇਰੇ ਘਰ ਵਰਗਾ ਕੋਈ ਘਰ ਹੈ ।
ਜਿਸ ਘਰ ਵਿੱਚ ਥੋੜੀਆਂ ਲੋੜਾਂ
ਹਰ ਕੋਈ ਨਿਕੜੇ ਖ਼ਾਬ ਹੰਢਾਵੇ ।
ਜਿਸ ਘਰ ਵਿੱਚ ਛੋੱਟੀਆਂ ਖਾਹਸ਼ਾਂ
ਚੰਨ ਨੂੰ ਫੜਣਾਂ ਕੋਈ ਨਾਂ ਚਾਵੇ ।
ਜਿਸ ਘਰ ਦੇ ਕਿਸੇ ਕੋਨੇ ਦੇ ਵਿੱਚ
ਆਲਣਾ ਕੋਈ ਉਮੀਦ ਬਣਾਵੇ ।
ਵਿੱਤੋਂ ਬਾਹਰਾ ਕੋਈ ਕਦਮ ਨਾਂ ਪੁੱਟੇ
ਜਿੰਦਗੀ ਦੇ ਨਾਲ ਚਲਦਾ ਜਾਵੇ ।
ਸਮਝ ਲਵੀਂ ਇਹ ਕੋਈ ਘਰ ਹੈ ।
ਮੇਰੇ ਘਰ ਵਰਗਾ ਕੋਈ ਘਰ ਹੈ ।
ਇਹ ਘਰ ਆਪਣੀਆਂ ਕੰਧਾਂ ਅੰਦਰ
ਹੋਲੀ ਹੋਲੀ ਜੀਉਂਦਾ ਜਾਵੇ ।
ਹਰ ਖਿੜਕੀ ਹਰ ਬੂਹਾ ਇਸਦਾ
ਸੱਮਿਆਂ ਦੇ ਨਾਲ ਫਰਜ਼ ਨਿਭਾਵੇ ।
ਨਿੱਘ ਵੀ ਦੇਵੇ ਠੰਡ ਵੀ ਦੇਵੇ
ਸੁੱਖ ਬੁੱਕਲ ਦਾ ਵੰਡਦਾ ਜਾਵੇ ।
ਇੱਟਾਂ ਦੀ ਗਲਵਕੜੀ ਦੇ ਵਿੱਚ
ਜਿੰਦਗੀ ਕਈੰ ਕਈੰ ਰੰਗ ਦਿਖਾਵੇ ।
ਸਮਝ ਲਵੀਂ ਇਹ ਕੋਈ ਘਰ ਹੈ ।
ਮੇਰੇ ਘਰ ਵਰਗਾ ਕੋਈ ਘਰ ਹੈ ।
ਜਿੰਦਗੀ ਦੇ ਇਹ ਰਿਸ਼ਤੇ ਸਮਝੇ
ਸੰਮਿਆਂ ਦੇ ਨਾਲ ਸਾਂਝ ਨਿਭਾਵੇ ।
ਢਲਦੇ ਹੋਏ ਪਰਛਾਵੇਂ ਦੇ ਨਾਲ
ਚਿਹਰਾ ਵੀ ਕੁਝ ਢਲਦਾ ਜਾਵੇ ।
ਉਮਰ ਦੀਆਂ ਲੀਕਾਂ ਦੇ ਪਿੱਛੇ
ਦੁੱਖ ਸੁੱਖ ਦੇ ਕਈੰ ਪੱਲ ਛੁਪਾਵੇ ।
ਵੱਕਤ ਦੀਆਂ ਪੀੜਾਂ ਤੰਨ 'ਤੇ ਸਹਿਕੇ
ਸੁੱਖ ਦਾ ਸਭ ਨੂੰ ਲਾਡ ਲਡਾਵੇ ।
ਸਮਝ ਲਵੀਂ ਇਹ ਕੋਈ ਘਰ ਹੈ ।
ਮੇਰੇ ਘਰ ਵਰਗਾ ਕੋਈ ਘਰ ਹੈ ।
ਇਸ ਘਰ ਦੀਆਂ ਮੈਂ ਖੈਰਾਂ ਮੰਗਾ
ਸੰਮਿਆਂ ਸਾਹਮਣੇ ਹਾਰ ਨਾਂ ਜਾਵੇ ।
ਇਸ ਘਰ ਦਾ ਨਿੱਘ ਮਾਨਣ ਦੇ ਲਈ
ਆਪਣਾ ਕੋਈ ਬੂਹੇ ਆਵੇ ।
ਚੰਦਰੀ ਚੁੱਪ ਨਾਂ ਵਿਹੜੇ ਵੱਸੇ
ਕੋਈ ਜੰਦਰਾ ਨਾਂ ਪਹਿਰਾ ਲਾਵੇ ।
ਦੇਸ਼ ਦਿਸ਼ਾਂਤਰ ਘੁਮਦਾ ਜੀਅ ਕੋਈ
ਮਾਂ ਵਰਗੇ ਵਲ ਕਦਮ ਵਧਾਵੇ ।
ਸਮਝ ਲਵੀਂ ਇਹ ਕੋਈ ਘਰ ਹੈ ।
ਮੇਰੇ ਘਰ ਵਰਗਾ ਕੋਈ ਘਰ ਹੈ ।
----------------------------------