ਪੰਜਾਬੀ ਸਾਹਿਤ ਸਭਾ,ਸੰਦੌੜ ਦੀ ਇਕਤਰਤਾ (ਖ਼ਬਰਸਾਰ)


ਮਿਤੀ 14-4-2013 ਨੂੰ ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਇਕਤਰਤਾ ਸੰਦੋੜ ਵਿਖੇ ਹੋਈ । ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਦੱਸਿਦਆ ਕਿ ਇਹ ਸਭਾ ਦੀ ਇਕਤਰਤਾ ਵਿਸਾਖੀ ਅਤੇ ਡਾ.ਬੀ.ਆਰ ਅੰਬੇਦਕਰ ਜੀ ਨੂੰ ਸਮਰਪਿਤ ਕੀਤੀ ਗਈ ਹੈ। ਕਿਉਂ ਕਿ ਇਹ ਦੋਵੇਂ ਦਿਹਾੜੇ ਇਤਿਹਾਸ ਵਿੱਚ ਯੁਗ ਪਲਟਾਉਣ ਨਾਲ ਸਬੰਧਤ ਹਨ। ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਪ੍ਰੋ.ਸ.ਗੁਰਦੇਵ ਸਿੰਘ ਚੁੰਬਰ ਨੇ ਸਾਹਿਤ ਦੇ ਸਬੰਧ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਾਨੂੰ ਸਾਹਿਤ ਨੂੰ ਯਥਾਰਥ ਦਾ ਜਾਮਾ ਪਹਿਨਾ ਕੇ ਇਸ ਦੀ ਉਮਰ ਲੰਬੀ ਹੋਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਲੈਕਚਰਾਰ ਦਰਸ਼ਨ ਸਿੰਘ ਦੁਲਮਾਂ ਨੇ ਆਪਣੇ ਵਿਚਾਰਾਂ ਵਿੱਚ ਸਾਹਿਤ ਸਬੰਧੀ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਨਵੀਆਂ ਪੁੰਗਰ ਰਹੀਆਂ ਕਲਮਾਂ ਨੂੰ ਉਤਸ਼ਾਹ ਦੇਣ ਤੇ ਜੋਰ ਦਿੱਤਾ ਅਤੇ ਉਹਨਾਂ ਸਾਰੀ ਸਭਾ ਨੂੰ ਆਪਣੀ ਬੇਟੀ ਦਾ ਜਨਮ ਦਿਨ ਤੇ ਸਾਹਿਤਕ ਢੰਗ ਨਾਲ ਮਨਾਉਣ ਦੇ ਲਈ ਸਾਰਿਆਂ ਨੂੰ ਸੱਦਾ ਦਿੱਤਾ। ਗੋਬਿੰਦ ਸੰਦੋੜਵੀਂ ਨੇ 'ਇਨਕਲਾਬ' ਕਵਿਤਾ ਪੇਸ਼ ਕੀਤੀ।ਕ੍ਰਿਸਨ ਮਹਿਤੋ ਨੇ ਮਿੰਨੀ ਕਹਾਣੀ ' ਅੰਨਦਾਤਾ' ਸੁਣਾਈ। ਰਣਜੀਤ ਝਨੇਰ ਨੇ ਦੋ ਕਵਿਤਾਵਾਂ ਸੁਣਾਈਆਂ। ਜਸਵੀਰ ਕੰਗਣਵਾਲ ਨੇ ਵਾਰਤਕ ਸਬੰਧੀ ਵਿਚਾਰਾਂ ਕੀਤੀਆਂ। ਰਣਜੀਤ ਫਰਵਾਲੀ ਨੇ ਆਪਣੀ ਕਵਿਤਾ 'ਬਗਾਵਤ' ਸੁਣਾਈ। ਇਸ ਤਰ੍ਹਾਂ ਬਲਵੰਤ ਫਰਵਾਲੀ ਨੇ 'ਿeਸ਼ਤਿਹਾਰ' ਕਵਿਤਾ ਪੇਸ਼ ਕੀਤੀ। ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਕਵਿਤਾ 'ਤੁਰੀ ਚੱਲ………. ਤੁਰੀ ਚੱਲ' ਅਤੇ ਮਿੰਨੀ ਕਹਾਣੀ 'ਸੋਚ' ਸੁਣਾਈ। ਇਸ ਤਰ੍ਹਾਂ ਲਗਭਗ ਦੋ ਘੰਟੇ ਕਵਿਤਾਵਾਂ ਅਤੇ ਕਹਾਣੀਆਂ ਦਾ ਦੌਰ ਚਲਦਾ ਰਿਹਾ।ਇਸ ਤਰ੍ਹਾਂ ਇਹਨਾਂ ਲੇਖਕਾਂ ਨੇ ਵਿਸਾਖੀ ਅਤੇ ਡਾ. ਸ਼ਾਹਿਬ ਦਾ ਜਨਮ ਦਿਨ ਆਪਣੇ ਸਾਹਿਤਕ ਢੰਗ ਨਾਲ ਮਿਲਾਇਆ ਅਤੇ ਸਭ ਨੂੰ ਵਿਸਾਖੀ ਅਤੇ ਡਾ. ਸ਼ਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।ਇਸ ਸਬੰਧੀ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ, ਰਣਜੀਤ ਝੁਨੇਰ, ਬਲਵੰਤ ਫਰਵਾਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਸਭਾ ਨੂੰ ਭਾਵੇਂ ਹੌਦ ਵਿੱਚ ਆਏ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਇਹ ਸਾਹਿਤਕ ਪੱਖ ਨੂੰ ਲੈ ਕੇ ਹਰ ਸਮੇਂ ਤਤਪਰ ਰਹਿੰਦੀ ਹੈ ਅਤੇ ਇਸ ਨਾਲ ਬਹੁਤ ਸਾਰੇ ਨਵੇਂ ਲਿਖਾਰੀ ਜੁੜ ਰਹੇ ਹਨ। ਆਉਣ ਵਾਲੇ ਕੁੱਝ ਸਮੇਂ ਵਿੱਚ ਹੀ ਇਹ ਸਭਾ ਕੋਈ ਪ੍ਰੋਗਰਾਮ ਉਲੀਕ ਕੇ ਪਹਿਲਾਂ ਦੀ ਤਰ੍ਹਾਂ ਸਥਾਪਤ ਲੇਖਕਾਂ ਨੂੰ ਸਨਮਾਨਤ ਕਰ ਜਾ ਰਹੀ ਹੈ।ਇਸ ਸਮੇਂ ਅੰਮ੍ਰਿਪਾਲ ਸਿੰਘ ਬਿਸ਼ਨਗੜ੍ਹ, ਜਸਵੀਰ ਸਿੰਘ ਕਲਿਆਣ, ਦਰਬਾਰਾ ਸਿੰਘ ਨੱਥੋਹੇੜੀ, ਤਰਸੇਮ ਮਹਿਤੋ, ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ।
Photo