ਲੋਕ-ਸਾਹਿਤ ਸਭਾ ਵੱਲੋਂ ਸਾਥੀ ਦੀ ਪੁਸਤਕ ਤੇ ਗੋਸ਼ਟੀ (ਖ਼ਬਰਸਾਰ)


clomid uk pct

clomid birmingham

ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਉੱਘੇ ਗ਼ਜ਼ਲਗੋ ਮਹਿੰਦਰ ਸਾਥੀ ਦੇ ਗ਼ਜ਼ਲ ਸੰਗ੍ਰਿਹ 'ਜਦੋਂ ਤੱਕ ਰਾਤ ਬਾਕੀ ਹੈ ' ਤੇ ਗੋਸ਼ਟੀ ਕਰਵਾਈ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਨ ਉੱਘੇ ਵਿਅੰਗਕਾਰ ਸ੍ਰੀ ਕੇ. ਐਲ. ਗਰਗ, ਡਾ. ਤੇਜਵੰਤ ਮਾਨ, ਡਾ. ਪਰਮਜੀਤ ਢੀਂਗਰਾ ਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਡਾ. ਪਰਮਜੀਤ ਢੀਂਗਰਾ ਨੇ ਸਾਥੀ ਦੀ ਪੁਸਤਕ ਤੇ ਸੰਖੇਪ ਅਤੇ ਭਾਵ ਪੂਰਤ ਪਰਚਾ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਸਾਥੀ ਦੀ ਗ਼ਜ਼ਲ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਾਥੀ ਦੀ ਕਵਿਤਾ ਦੀ ਵਿਸ਼ੇਸ਼ ਮਹੱਤਤਾ ਹੈ। ਪੜ੍ਹੇ ਗਏ ਪਰਚੇ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਸ੍ਰੀ ਮਹਿੰਦਰ ਸਾਥੀ ਦੀ ਗ਼ਜ਼ਲ ਲੋਕ-ਦਰਦ ਨਾਲ ਓਤਪੋਤ ਹੈ ਜਿਸ ਦਾ ਜ਼ਿਕਰ ਡਾ. ਢੀਗਰਾ ਨੇ ਆਪਣੇ ਪਰਚੇ ਵਿਚ ਭਲੀ-ਭਾਂਤ ਕੀਤਾ ਹੈ। ਡਾ. ਤੇਜਵੰਤ ਮਾਨ ਨੇ ਸ੍ਰੀ ਮਹਿੰਦਰ ਸਾਥੀ ਦੀ ਗ਼ਜ਼ਲ ਬਾਰੇ ਬੋਲਦਿਆਂ ਆਖਿਆ ਕਿ ਇਹ ਲੋਕ ਸਰੋਕਾਰਾਂ ਦੀ ਸ਼ਾਇਰੀ ਹੈ ਜਿਸ ਵਿਚ ਕਿਰਤ ਨੂੰ ਵਡਿਆਇਆ ਗਿਆ ਹੈ। ਹਰਮੀਤ ਵਿਦਿਆਰਥੀ, ਦਿਆਲ ਸਿੰਘ ਪਿਆਸਾ, ਪ੍ਰੋ. ਜਸਪਾਲ ਘਈ, ਗੁਰਮੀਤ ਕੜਿਆਲਵੀ, ਹਰਮਿੰਦਰ ਕੋਹਾਰਵਾਲਾ, ਪ੍ਰੋ. ਲੋਕ ਨਾਥ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਪ੍ਰੋ. ਨੱਛਤਰ ਸਿੰਘ ਖੀਵਾ, ਗੁਰਸੇਵਕ ਸਿੰਘ ਪ੍ਰੀਤ, ਹਰਪਿੰਦਰ ਰਾਣਾ, ਕੁਲਵੰਤ ਗਿੱਲ ਨੇ ਸਾਥੀ ਦੀ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਅਜਿਹੀ ਸ਼ਾਇਰੀ ਹੈ ਜਿਹੜੀ ਲੋਕ ਮਨਾਂ ਵਿਚ ਸਰੂਰ ਭਰਨ ਦੀ ਬਜਾਇ ਰੋਹ ਉਤਪੰਨ ਕਰਦੀ ਹੈ। ਸ੍ਰੀ ਮਹਿੰਦਰ ਸਾਥੀ ਨੇ ਡਾ. ਪਰਮਜੀਤ ਢੀਂਗਰਾ ਦੇ ਪੜ੍ਹੇ ਗਏੇ ਪਰਚੇ ਅਤੇ ਬੁਲਾਰਿਆਂ ਵੱਲੋਂ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਮੁਸੀਬਤਾਂ ਅਤੇ ਦੁੱਖਾਂ ਨੂੰ ਆਪਣੇ ਹੱਡੀਂ ਹੰਢਾਇਆ ਹੈ ਅਤੇ ਉਨ੍ਹਾਂ ਨੂੰ ਹੂਬਹੂ ਆਪਣੀ ਗ਼ਜ਼ਲ ਵਿਚ ਪਰੋਇਆ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਕੇ. ਐਲ. ਗਰਗ ਨੇ ਆਖਿਆ ਕਿ ਸਾਥੀ ਲੋਕਾਂ ਦਾ ਕਵੀ ਹੈ। ਇਸ ਨੇ ਆਪਣੀ ਗ਼ਜ਼ਲ ਵਿਚ ਲੋਕਾਂ ਦੇ ਦਰਦ ਨੂੰ ਬੜੀ ਬੇਬਾਕੀ ਨਾਲ ਚਿਤਰਿਆ ਹੈ। ਅਜਿਹੇ ਲੋਕ ਕਵੀ ਦੀ ਸ਼ਾਇਰੀ ਤੇ ਗੋਸ਼ਟੀ ਕਰਵਾ ਕੇ ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਸਮਾਗਮ ਵਿਚ ਸ਼ਮਸ਼ੇਰ ਸਿੰਘ ਗਾਫ਼ਿਲ, ਹਰਿੰਦਰ ਸਿੰਘ ਬੇਦੀ, ਧੀਰਜ ਕੁਮਾਰ ਗੁੰਬਰ, ਹਰਦੀਪ ਸਿੰਘ ਸਿਵੀਆ, ਦਾਤਾਰ ਸਿੰਘ, ਬੈੱਕਰ ਸਿੰਘ ਵਿਯੋਗੀ, ਤੀਰਥ ਸਿੰਘ ਕਮਲ, ਰਾਜ਼ਿੰਦਰ ਜੱਸਲ, ਤਿਲਕ ਰਾਜ ਕਾਹਲ, ਦਰਸ਼ਨ ਸਿੰਘ ਰਾਹੀ, ਅਨਿਲ ਆਦਮ, ਪਰਗਟ ਸਿੰਘ ਜੰਬਰ, ਹਰਦਰਸ਼ਨ ਨੈਬੀ, ਜਸਵੀਰ ਸ਼ਰਮਾ, ਹੈਪੀ ਸਾਹਿਲ, ਕਸ਼ਮੀਰੀ ਲਾਲ ਚਾਵਲਾ, ਸੁਖਚੈਨ ਥਾਂਦੇਵਾਲਾ, ਪ੍ਰਿੰਸੀਪਲ ਕਰਤਾਰ ਸਿੰਘ ਬੇਰੀ, ਬੇਅੰਤ ਗਿੱਲ ਭਲੂਰ ਤੇ ਗੁਰਜੰਟ ਸਿੰਘ ਜਟਾਣਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭਾ ਦੇ ਜਨਰਲ ਸਕੱਤਰ ਬੂਟਾ ਸਿੰਘ ਵਾਕਫ਼ ਨੇ ਇਹ ਵਿਸ਼ਵਾਸ਼ ਦੁਆਇਆ ਕਿ ਭਵਿੱਖ ਵਿਚ ਵੀ ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਚੰਗੇ ਸਾਹਿਤ ਨੂੰ ਵਡਿਆਉਣ ਹਿਤ ਅਜਿਹੇ ਸਮਾਗਮ ਕਰਵਾਉਂਦੀ ਰਹੇਗੀ।

Photo

ਸ੍ਰੀ ਮਹਿੰਦਰ ਸਾਥੀ ਦਾ ਸਨਮਾਨ ਕਰ ਰਹੇ ਹਨ ਡਾ. ਪਰਮਜੀਤ ਢੀਂਗਰਾ, ਸ੍ਰੀ ਕੇ. ਐਲ. ਗਰਗ, ਡਾ. ਤੇਜਵੰਤ ਮਾਨ, ਬਲਦੇਵ ਸਿੰਘ ਆਜ਼ਾਦ ਅਤੇ ਬੂਟਾ ਸਿੰਘ ਵਾਕਫ਼