ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਅਰਥ ਕਲਾ (ਕਵਿਤਾ)

    ਕੁਲਦੀਪ ਸਿੰਘ ਬਾਸੀ    

    Email: kbassi@comcast.net
    Phone: 651 748 1061
    Address:
    United States
    ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਾਇਆ, ਜ਼ਰਾ ਵੇਖ

    ਖਾਲੀ ਖਿੱਸਾ

    ਤੈਂ ਕਿਉਂ?

    ਥਰਸ ਨਾ ਆਇਆ



    ਮਾਇਆ ਹੱਸੀ, ਬੋਲੀ

    ਪਾਗਲਾ!

    ਮਾਰਕੇ ਵੇਖ, ਹੰਭਲ਼ਾ

    ਕੁੱਝ ਕਰ, ਚੋਰੀ

    ਕੋਈ ਕੁਤਰ, ਜੇਹਬ

    ਕਿਤੋਂ ਖੋਹ, ਜਬਰੀ

    ਕੁੱਝ ਕਰ, ਧੋਖਾ

    ਲਗਾ ਸੰਨ੍ਹ, ਲੁੱਟ ਬੈਂਕ

    ਛਕ ਵੱਢੀ, ਕਾਲ਼ਾ ਧਨ

    ਨਹੀਂ ਤਾਂ, ਕਰ ਓਹਲੇ

    ਚੀਨੀ, ਦਾਲ਼, ਆਲੂ, ਗਠੇ,

    ਕੁੱਝ ਵੀ

    ਬਣ, ਜਮ੍ਹਾਂ ਖੋਰ!

    ਭੱਜ ਪ੍ਰਭੋਂ ਪਰੇ



    ਯਾਦ ਰੱਖ

    ਮੈਨੂੰ ਉਧਲ ਲੈਂਦੇ ਨੇ

    ਚੋਰ ਉਚੱਕੇ ਵੀ



    ਚਲ ਛੱਡ, ਮਾਇਆ

    ਸੀਨਾਂ ਜੋਰੀ ਦੀਆਂ

    ਖੋਹ ਖਾਣ ਦੀਆਂ

    ਲੁੱਟ ਕਸੁੱਟ ਦੀਆਂ  ਗੱਲਾਂ

    ਚੋਰੀ ਦੀਆਂ ਗੱਲਾਂ ਵੀ

    ਚੋਰੀ 'ਚ ਹੁੰਦੀ ਐ ਮੋਰੀ

    ਮੈਂ ਡਰਪੋਕ ਹਾਂ!

    ਕਿਉਂ ਨਹੀਂ ਤੂੰ

    ਭੈੜੀਏ

    ਨੰਗਨ ਸਾਧੂਆਂ ਕੋਲ਼?

    ਜਟਾ ਧਾਰੀਆਂ,

    ਸੁਆਹ ਮੱਥਿਆਂ

    ਭਗਵੇਂ ਪਹਿਨਿਆਂ ਜੰਗਮਾਂ

    ਜੋਗੀਆਂ ,ਪੱਲੇæ!

    ਨਾਮ-ਭਿੱਜ ਮੰਗਤਿਆਂ ਕੋਲ਼



    ਮਾਇਆ ਹੈਰਾਨ ਹੋਈ

    ਬੋਲੀ

    ਸ਼ਾਇਦ ਤੂੰ ਭੁੱਲ ਗਿਓਂ

    ਨਾਨਕ ਗੁਰੂ ਦੀ ਨਸੀਹਤ

    " ਗੁਰੁ ਪੀਰੁ ਸਦਾਇ

    ਮੰਗਣ ਜਾਇ।।

    ਤਾ ਕੈ ਮੂਲਿ ਨ

    ਲਗੀਐ ਪਾਇ।।"

    ਪਖੰਡੀਆਂ ਕੋਲੋਂ

    ਮੈਂ ਵੀ ਜਰਕਦੀ ਆਂ



    ਬੀਬਾ, ਸਮਝ ਲਵੋ

    ਹੋਰ ਸਫਲ ਗੁਰ

    ਨਾਮ ਨਾਲ਼ ਦਾਮ

    ਨਾਮ ਜਿੱਥੇ

    ਆ ਢਵਾਂ, ਮੈਂ ਚਰਨੀ

    ਦਾਨੀਆਂ ਹੱਥੀਂ

    ਦੁਖੀਆਂ ਪੱਲਿਓਂ

    ਆ ਆ ਆਪੇ

    ਭਰਾਂ ਭੰਡਾਰੇ



    ਜ਼ਰਾ ਮਾਰ

    ਪੰਛੀ ਝਾਤ

    ਸਾਧਾਂ ਸੰਤਾਂ ਦੇ ਡੇਰਿਆਂ ਤੇ

    ਨਿੱਤ ਖਬਰਾਂ ਛਪਦੀਆਂ ਨੇ

    ਨਉਂ ਨਿਧ ਵਣਜ

    ਚਲਦਾ ਐ ਵਧੀਆ

    ਮਿਲਦੇ ਨੇ ਪੂਰੇ

    ਨੌਂ ਦੇ ਨੌਂ ਨਿਧ

    ਬੰਨ੍ਹ ਪੱਲੇ, ਇਹ

    ਗੂੜ੍ਹ ਗਿਆਨ

    ਘਰੇ ਬੈਠੇ ਕਿਵੇਂ

    ਨਾਮ ਖਿੱਚਦੈ ਦਾਮ

    ਕਲਜੁਗ ਦੀ ਅਸ਼ੁਭ

    ਪਰ ਸਫਲ ਅਰਥ ਕਲਾ



    ਇੱਕ ਕਲਾ ਦੱਸੀ

    ਗੁਰੂਆਂ ਨੇ ਵੀ

    ਹਰ ਸਿਮਰਨ ਰਾਹੀਂ ਮਿਲਦੇ ਨੇ

    ਰਿਧ, ਸਿਧ ਅਤੇ ਨੌਂ ਨਿਧ

    ਬਸ਼ਰਤੇ, ਬੀਬਾ ਜੀ ਤੂੰ

    ਘਾਲ ਖਾਏਂ

    ਕੁਛ ਹਥੋਂ ਦਏਂ

    ਪਛਾਣੇ ਤੇ ਫੜੇਂ

    ਇਹੋ ਸੱਚਾ ਰਾਹ

    ਸੱਚਾ ਅਰਥ ਸ਼ਾਸ਼ਤ੍ਰ!

    -----------------------------------