ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰ ਸਮਾਗਮ (ਖ਼ਬਰਸਾਰ)


amoxicillin 500mg price

amoxil 500mg capsules dogancoruh.com amoxicillin 500mg capsules side effects
ਪੰਜਾਬੀ ਗ਼ਜ਼ਲ ਕਦੇ ਚੰਮ ਦੀ ਗੱਲ ਕਰਦੀ ਸੀ, ਪਰ ਹੁਣ ਕੰਮ ਦੀ ਗੱਲ ਕਰਦੀ ਹੈ।  ਆਪਣੀ ਵੰਨ-ਸੁਵੰਨਤਾ ਅਤੇ ਸਾਦਗੀ ਨਾਲ ਧਰਤੀ ਦੀ ਪੀੜ ਪੇਸ਼ ਕਰਨ ਵਿਚ ਪੰਜਾਬੀ ਗ਼ਜ਼ਲਕਾਰ ਇਸ ਵੇਲੇ ਸਭ ਤੋਂ ਸਮਰੱਥ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਪੰਜਾਬੀ ਭਵਨ, ਲੁਧਿਆਣਾ  ਵਿਖੇ ਪੰਜਾਬੀ ਗ਼ਜ਼ਲ ਮੰਚ ਪੰਜਾਬ ਵੱਲੋਂ ਕਰਵਾਏ ਗਏ ਸਲਾਨਾ ਪੁਰਸਕਾਰ ਸਮਾਗਮ ਦੌਰਾਨ ਪ੍ਰਗਟ ਕੀਤਾ। ਪ੍ਰੋ: ਗਿੱਲ ਦੇ ਇਲਾਵਾ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ , ਪ੍ਰਿੰਸੀਪਲ ਨਾਗਰ ਸਿੰਘ, ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲਾ, ਸ਼ਾਇਰ ਗੁਰਦੀਪ (ਦੇਹਰਾਦੂਨ) ਅਤੇ ਮੁੱਖ ਮਹਿਮਾਨ ਵਜੋਂ ਸ਼ਾਇਰ ਇਕਬਾਲ ਖ਼ਾਨ ਕੈਨੇਡਾ ਸ਼ਾਮਿਲ ਸਨ। 
ਪੰਜਾਬੀ ਸਾਹਿਤ ਵਿੱਚ ਪਾਏ ਵੱਡੇਮੁੱਲੇ ਯੋਗਦਾਨ ਤੇ ਸਮੁੱਚੀ ਰਚਨਾ ਲਈ 'ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ ੨੦੧੨' ਦਾ ਸ੍ਰੀ ਹਰਮਿੰਦਰ ਸਿੰਘ ਕੋਹਾਰਵਾਲਾ ਅਤੇ ਪੰਜਾਬੀ ਗ਼ਜ਼ਲ ਵਿਧਾ ਨੂੰ ਪ੍ਰਫੁੱਲਤ ਕਰਨ ਵਿਚ ਪਾਏ ਯੋਗਦਾਨ ਲਈ 'ਡਾ. ਰਣਧੀਰ ਸਿੰਘ ਚੰਦ ਪੁਰਸਾਕਰ ੨੦੧੨' ਦਾ ਸ਼ਾਇਰ ਗੁਰਦੀਪ (ਦੇਹਰਾਦੂਨ) ਨੂੰ ਉਨ੍ਹਾਂ ਦੀ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ: 'ਵਸਲ 'ਤੇ ਹਿਜਰੋਂ ਪਰੇ' ਦੇ ਲਈ ਪ੍ਰਦਾਨ ਕੀਤਾ ਗਿਆ।  ਦੋਹਾਂ ਸ਼ਾਇਰਾਂ ਨੇ ਆਪੋ-ਆਪਣੀਆ ਰਚਨਾਵਾਂ ਦਾ ਪਾਠ ਵੀ ਕੀਤਾ।  
Photo
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਗੁਰਦੀਪ (ਦੇਹਰਾਦੂਨ) ਦੀ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ: 'ਵਸਲ 'ਤੇ ਹਿਜਰੋਂ ਪਰੇ' ਬਾਰੇ ਬੋਲਦਿਆਂ ਕਿਹਾ ਕਿ ਬਹੁਤ ਸੁਖਮ-ਭਾਵੀ ਸ਼ਾਇਰ ਹੈ। ਆਮ ਬੋਲੀ ਵਿਚ ਸਿਆਸੀ ਨਿਸ਼ਾਨੇ 'ਤੇ ਆਧਾਰਤ ਗ਼ਜ਼ਲ ਲਿਖਦੇ ਹਨ।  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ ਗੁਲਜ਼ਾਰ ਪੰਧੇਰ ਨੇ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲਾ ਦੇ ਸਾਹਿਤਕ ਜੀਵਨ ਬਾਰੇ ਪਰਚਾ ਪੜ੍ਹਦਿਆ ਦੱਸਿਆ ਕਿ ਸਾਇਰ ਮੁਹਾਵਰੇ 'ਚ ਗ਼ਜ਼ਲ ਕਹਿੰਦਾ ਹੈ, ਜੋ ਆਮ ਪਾਠਕਾਂ ਦੀ ਸਮਝ ਵਿੱਚ ਆਉਂਦੀ ਹੈ।  ਹਰਬੰਸ ਮਾਲਵਾ ਨੇ ਸਟੇਜ਼ ਸੰਚਾਲਨ ਕਰਦਿਆਂ ਡਾ. ਰਣਧੀਰ ਸਿੰਘ ਚੰਦ ਤੇ ਸ਼੍ਰੀ ਅਜਾਇਬ ਚਿੱਤਰਕਾਰ ਦੇ ਸਾਹਿਤਕ ਜੀਵਨ ਬਾਰੇ ਚਾਨਣਾ ਪਾਇਆ।  ਜਨਮੇਜਾ ਜੌਹਲ ਨੇ ਪ੍ਰਧਾਨਗੀ ਮੰਡਲ ਵਿਚ ਬੈਠੀਆਂ ਮਹਾਨ ਹਸਤੀਆਂ ਦਾ ਪਰਿਚੈ ਕਰਵਾਇਆ। ਸੁਰਿੰਦਰ ਕੈਲੇ ਅਤੇ ਜਾਗੀਰ ਸਿੰਘ ਪ੍ਰੀਤ ਨੇ ਸਨਮਾਨ-ਪੱਤਰ ਪੜ੍ਹੇ।  
ਸ਼ਾਇਰ ਇਕਬਾਲ ਖਾਨ (ਕੈਨੇਡਾ) ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਭਾਵੇ ਯੂ ਐਨ ਓ ਕੁਝ ਵੀ ਕਹੇ, ਪਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਵਿਤਾ ਮੇਲਾ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬੋਲੀ ਕਦੇ ਖ਼ਤਮ ਨਹੀਂ ਹੋ ਸਕਦੀ। ਇਹ ਵਿਸ਼ਾਲੀ ਹੈ, ਭਾਵ ਜਵਾਨ ਹੋ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਦੀ ਪੁਸਤਕ 'ਗੁੰਮੀਆਂ ਪੌਣਾਂ ਦਾ ਅਹਿਦ' ਵੀ ਲੋਕ ਅਰਪਣ ਕੀਤੀ ਗਈ।   
ਇਸ ਮੌਕੇ 'ਤੇ ਕਵੀ ਦਰਵਾਰ ਕਰਵਾਇਆ ਗਿਆ ਜਿਸ ਵਿਚ ਹਰਭਜਨ ਧਰਨਾ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਗੁਰਦੀਸ਼ ਕੌਰ ਗਰੇਵਾਲ, ਗੁਰਚਰਨ ਕੌਰ ਕੋਚਰ, ਦਲਵੀਰ ਸਿੰਘ ਲੁਧਿਆਣਵੀ, ਸਤੀਸ਼ ਗੁਲਾਟੀ, ਤਰਸੇਮ ਨੂਰ, ਭਗਵਾਨ ਢਿੱਲੋਂ, ਸਰੁਜੀਤ ਅਲਬੇਲਾ, ਜਗਦੀਸ਼ ਨੀਲੋ,  ਪ੍ਰੀਤਮ ਪੰਧੇਰ, ਰਵਿੰਦਰ ਦੀਵਾਨ, ਬਲਕੌਰ ਸ਼ਿੰਘ ਗਿੱਲ, ਦਲਜੀਤ ਸਿੰਘ ਸਰਾ, ਦਲੀਪ ਕਾਮਰ ਅਵਧ, ਕੇ ਪੀ ਸਿੰਘ, ਰਾਮ ਸਿੰਘ, ਪਰਮਿੰਦਰ ਸਿੰਘ, ਜਗਰਾਜ ਸਿੰਘ ਗਰੇਵਾਲ ਆਦਿ ਨੇ ਆਪੋ-ਆਪਣੀਆ ਰਚਨਾਵਾਂ ਦੀ ਸਾਂਝ ਪਾਈ। ਜਨਾਬ ਸਰਦਾਰ ਪੰਛੀ ਨੇ ਆਏ ਹੋਏ ਵਿਦਵਾਨਾਂ, ਸਾਹਿਤਾਕਰਾਂ ਦਾ ਧਨਵਾਦ ਕਰਦਿਆ ਕਿਹਾ ਕਿ ਉਘੇ  ਗ਼ਜ਼ਲਕਾਰਾਂ ਦਾ ਸਨਮਾਨ ਕਰਕੇ ਗ਼ਜ਼ਲ ਮੰਚ ਖ਼ੁਦ ਮਾਣ ਮਹਿਸੂਸ ਕਰਦਾ ਹੈ।  

ਦਲਵੀਰ ਸਿੰਘ ਲੁਧਿਆਣਵੀ
ਪ੍ਰੈਸ ਸਕੱਤਰ