purchase abortion pill online
buy abortion pill online usa
ਕਦੇ ਸੀ ਸਾਨੂੰ ਹੱਸ ਹੱਸ ਕੇ ਜੋ ਯਾਰ ਮਿਲੇ।
ਅੱਜ ਹੋਰ ਕਿਸੇ ਦੇ ਹੋ ਕੇ ਜਾਂਦੀ ਵਾਰ ਮਿਲੇ।
ਪਿੱਠ ਪਿਛੇ ਜਦ ਵੇਖੇ ਆਪਣੇ ਯਾਰ ਖਲੋਤੇ ਮੈਂ,
ਛੁਰਿਆਂ ਵਰਗੇ ਹੱਥਾਂ ਵਿੱਚ ਹਥਿਆਰ ਮਿਲੇ।
ਖਾਣ ਨੂੰ ਦਾਣੇ ਪਹਿਣਨ ਨੂੰ ਨਾ ਲੀਰ ਮਿਲੀ,
ਹਰ ਰੈਲੀ ਵਿੱਚ ਭਾਸ਼ਨ ਧੂੰਆਂ ਧਾਂਰ ਮਿਲੇ ।
ਪ੍ਰਦੇਸੀਂ ਧੱਕੇ ਖਾਣ ਨੂੰ ਕਿਸਦਾ ਜੀ ਕਰਦਾ,
ਜੇਕਰ ਆਪਣੇ ਦੇਸ਼ ਦੇ ਵਿੱਚ ਰੁਜਗਾਰ ਮਿਲੇ।
ਹਰ ਬਜਾਰ 'ਚ' ਸੈਲ ਫੋਨਾਂ ਦੇ ਢੇਰ ਮਿਲਨ,
ਰੁਖਾਂ ਤੇ ਨਾ ਚਿੜੀਆਂ ਦੀ ਕੋਈ ਡਾਰ ਮਿਲੇ।
ਛੜਿਆਂ ਦੇ ਮੁੱਖ ਹੋਰ ਉਦਾਸੀ ਛਾ ਜਾਂਦੀ ,
ਜਦ ਰਸਤੇ ਵਿੱਚ ਫੁਲਾਂ ਵਾਲੀ ਕਾਰ ਮਿਲੇ ।
ਕੌਣ ਜੂਏ ਵਿੱਚ ਹਾਰੀਆਂ ਦੀ ਪੱਤ ਰੱਖੂਗਾ,
ਇਸ ਦਰਬਾਰ ਚ ਪੱਥਰ ਦਾ ਅਵਤਾਰ ਮਿਲੇ।
ਭੋਰੇ ਦੇ ਵਿੱਚ ਅਸਮਤ ਦੇ ਨਾਲ ਖੇਡਣ ਜੋ,
ਸਾਧੂ ਬਣ ਕੇ ਸੰਗਤ ਦੇ ਵਿਚਕਾਰ ਮਿਲੇ ।
"ਨੰਗਲ ਵਾਲਿਆ" ਚਿੱਟੇ ਕੱਪੜੇ ਪਾਈ ਰੱਖ,
ਅੰਦਰੋਂ ਭਾਵੇਂ ਸ਼ਾਹ ਕਾਲਾ ਕਿਰਦਾਰ ਮਿਲੇ।