ਸ਼ਬਦਾਂ ਦਾ ਚਿਤੇਰਾ ਧਿਆਨ ਸਿੰਘ " ਸ਼ਾਹ ਸਕੰਦਰ " (ਲੇਖ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੋਲੀ ਦੇ ਸਾਹਿਤ ਭੰਡਾਰ ਨੂੰ ਭਰਨ ਲਈ ਅਨੇਕਾਂ ਬੁੱਧੀ ਜੀਵੀ ਲੇਖਕ ,ਕਹਾਣੀ ਕਾਰ ,ਨਾਵਲ ਕਾਰ ,ਖੋਜਕਾਰ , ਲਿਖਾਰੀ ਕਵੀ ਵੱਖ 2 ਸਾਹਿਤ ਸਭਾਵਾਂ ਨਾਲ ਜੁੜਕੇ ਅਤੇ ਕਈ ਸਾਹਿਤਕ ਮੈਗਜ਼ੀਨਾਂ ਅਤੇ ਵੈੱਬ ਸਾਈਟਾਂ ਰਾਹੀਂ ਇੱਸ ਮਹਾਨ ਕਾਰਜ ਵਿਚ ਸਰਗਰਮ  ਹੱਨ ,ਜਿਨ੍ਹਾਂ ਸਾਰਿਆਂ ਦਾ ਵਰਨਣ ਕਰਨਾ ਅਸੰਭਵ ਹੈ ,ਪਰ ਜਦੋਂ ਕਿਤੇ  ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮ੍ਰਿਪਤ ੍ਰ  ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ" ਦੇ ਸੰਪਾਦਕ ਦਾ ਨਾਂ ਤੇ ਉੱਸ ਦੀ ਸੂਰਤ ਮੇਰੇ ਜ਼ਿਹਨ ਵਿਚ ਵਿਚ ਘੁੰਮਣ ਲੱਗ ਜਾਂਦੀ ਹੈ ,ਤਾਂ ਮਨ ਕਰਦਾ ਹੈ ਕਿ  ਅਪਨੇ ਇੱਸ ਲੇਖ ਰਾਹੀਂ ਮੈਂ ਉਸ  ਬਾਰੇ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂ ।
               ਦਰਮਿਆਨਾ ਕੱਦ , ਮਾੜਕੂ ਜੇਹਾ ਸਰੀਰ ,ਪਤਲਾ ਚੇਹਰਾ ,ਕਨਕ ਵੰਨਾ ਰੰਗ,ਅੱਖਾਂ ਜ਼ਰਾ ਅੰਦਰ ਨੂੰ ਧੱਸੀਆਂ ਹੋਈਆਂ  ਖੁਲ੍ਹਾ ਭਰਵਾਂ  ਦਾੜ੍ਹਾ ,ਜ਼ਰਾ ਉੱਪਰ ਵੱਲ ਨੂੰ ਸਿੱਧੇ ਸੁਆਰੇ ਹੋਏ ਚੇਹਰੇ ਤੇ ਸੱਜਦੇ ਮੁਛਹਿਰੇ ,ਜਚਦਾ ਪਰ ਸਾਦਾ ਮੁਰਾਦਾ ਪਹਿਰਾਵਾ ਹਲਕੇ ਰੰਗ ਦੀ ਬੜੇ ਸੁਹਜ ਨਾਲ ਬਂ੍ਹਨੀ ਪੱਗ ਉਸ ਦੀ ਸ਼ਖਸੀਅਤ ਨੂੰ ਨਿਖਾਰਦੀ  ਹੈ , ਮਿਲਣ ਸਾਰ , ਮਿੱਠ ਬੋਲੜਾ ਸਾਫ ਗੋ ਸਪਸ਼ਟ , ਗੱਲ ਕਰਦਿਆਂ ਖੰਘੂਰਾ ਜੇਹਾ ਮਾਰ ਕੇ ਅਪਨੀ ਗੱਲ ਤੋਰਨੀ , ਅਪਨੀ ਗੱਲ ਦੇ ਵਿਸ਼ੇ ਨੂੰ ਪੂਰੇ ਵਿਸਥਾਰ ਨਾਲ ਕਹਿਣਾ ਉਸ ਦਾ ਸੁਭਾਅ ਹੈ ,ਯੋਗਤਾ ਐਮ ,ਏ ,ਤੱਕ ਹੈ,ਕਿੱਤੇ ਵਜੋਂ ਅਧਿਆਪਕ ਹੈ ,ਤੇ ਅਪਣਾ ਜੱਦੀ ਪਿੰਡ ਛੱਡ ਕੇ ਉਸ ਨੇ ਅਪਣਾ ਰੈਣ ਬਸੇਰਾ ਅਪਣੀ ਨੌਕਰੀ ਵਾਲੇ ਕਸਬੇ ਦੀਨਾ ਨਗਰ(ਗੁਰਦਾਸ ਪੁਰ) ਜੀ ਟੀ ਰੋਡ ਦੇ ਕੰਢੇ ਤੇ ਬਨਾ ਲਿਆ , ਜਿੱਥੇ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ " ,ਜਿਸ ਦੀ ਨੀਂਹ  ਪ੍ਰਸੱਧ ਕਥਾ ਕਾਰ ਅਤੇ ਸਵਤੰਤਰਤਾ ਸੰਗ੍ਰਾਮੀ ਗਿਆਨੀ ਮਾਨ ਸਿੰਘ ਝਾਵਰ ਦੇ ਵੱਡੇ ਬੇਟੇ , ਅੰਤਰ ਰਾਸ਼ਟਰੀ ਲੇਖਕ ਪੂਰਨ ਸਿੰਘ ਇੰਗਲੈਂਡ ਨੇ ਅੱਜ ਤੋੰ ਲਗ ਪਗ ਦੱਸ ਕੁ ਸਾਲ ਪਹਿਲਾਂ ਰੱਖੀ ਸੀ ,ਜਿਸ ਦੇ ਪਹਿਲੇ ਸੰਪਾਦਿਕ ਉਨ੍ਹਾਂ ਦੇ ਛੋਟੇ ਭਰਾ  ਪ੍ਰੌਫੈਸਰ ਵਰਿੰਦਰ ਸਿੰਘ ਸਨ ,ਜੋ ਅੰਗ੍ਰੇਜ਼ੀ ਤੇ ਫਾਰਸੀ ਦੇ ਚੰਗੇ ਵਿਦਵਾਨ ਸਨ ,ਇਸ ਮੈਗਜ਼ੀਨ ਦੀ ਸਰਪ੍ਰਸਤੀ ਉਨ੍ਹਾਂ ਦੀ ਸੁਯੋਗ ਪਤਨਂੀ ਸ੍ਰੀਮਤੀ ਤਾਰਾ ਵਤੀ ਸਨ ,ਜੋ ਦੋਵੇਂ ਹੀ ਮੌਤ ਦੇ ਜਾਬਰ ਪੰਜੇ ਨੇ ਸਾਥੋਂ ਖੋਹ ਲਏ ਹੱਨ ਬੇਸ਼ੱਕ ਇਹ ਮੈਗਜੀਨ ਉਨ੍ਹਾਂ ਦੇ ਪਿੰਡ ਝਾਵਰ(ਗੁਰਦਾਸਪੁਰ)  ਤੋਂ ਹੀ ਨਿਕਲਦਾ ਰਿਹਾ ਪਰ ਇੱਸ  ਦੀ ਰੂਪ ਰੇਖਾ ਧਿਆਨ ੰਿੰਸੰਘ ਵੱਲੋਂ ਦੀਨਾ ਨਗਰ ਵਿਖੇ ਹੀ ਤਿਆਰ ਹੁੰਦੀ ਰਹੀ ,  ਪ੍ਰੋਫੈਸਰ ਸਾਹਬ ਦੀ ਯੋਗਤਾ ਅਤੇ ਸੂਝ ਸਿਆਣਪ ਕਰਕੇ ਰੂਪਾਂਤਰ ਅਪਨੀ ਨਿੰਰੰਤਰ ਤੋਰ ਬਿਨਾਂ ਕਿਸੇ ਇਸ਼ਤਹਾਰ ਵਗੈਰਾ ਦੀ ਆਰਥਿਕ ਸਹਾਇਤਾ ਬਿਨਾਂ ਚਲਦਾ ਰਿਹਾ ,ਪਰ  ਪ੍ਰੋਫੈਸਰ ਵੀਰਿੰਦਰ ਸਿੰਘ ਦੀ ਅਚਾਣਕ ਮੌਤ ਹੋਣ ਜਾਣ ਕਰਕੇ ਇੱਸ ਮੈਗਜ਼ੀਨ ਦੀ ਸੰਪਾਦਕੀ ਦੀ ਪੂਰੀ ਜ਼ਿਮੇਵਾਰੀ ਧਿਆਨ ਸਿੰਘ " ਸ਼ਾਹ ਸਕੰਦਰ " ਦੇ ਸਿਰ ਪੈ ਗਈ ,ਜਿਸ ਨੂੰ ਪੂਰੀ ਤਨ ਦੇਹੀ ਨਾਲ ਉਹ ਨਿਭਾ ਰਿਹਾ ਹੈ ,ਸੰਪਾਦਕ ਦੇ ਤੌਰ ਤੇ ਉਹ ਇਕ ਵਧੀਆ ਸੰਪਾਦਿਕ ਹੈ , ਕਹਾਣੀ ਕਾਰ ਤੇ ਕਵੀ ਹੈ ,ਸੂਫੀਆਨਾ ਰੰਗ ਵਿਚ ਦੋਹੜੇ ਵੀ æਿਲਖਦਾ ਹੈ ,ਅਪਣੇ ਸੁਰੀਲੇ ਗਲੇ ਰਾਂਹੀਂ ਜਦ ਉਹ ਅਪਨੀ ਕੋਈ ਕਵਿਤਾ ਜਾਂ ਦੋਹੜਾ ਗਾ ਕੇ ਸਾਜ਼ਾਂ ਨਾਲ ਕਿਸੇ ਪ੍ਰੋਗ੍ਰਾਮ ਤੇ ਸਟੇਜ ਤੇ ਗਾਂਦਾ ਹੈ ਤਾਂ ਸ੍ਰੋਤੇ ਮੰਤ੍ਰ ਮੁਘਦ ਕਰ ਦੇਂਦਾ ਹੈ , ਹਰ ਸਾਲ ਅਪਣੇ ਜਨਮ ਦਿਨ ਦੇ ਬਹਾਨੇ ਉਹ ਅਪਣੇ ਵੇਹੜੇ " ਮੇਲਾ ਕਲਮਾਂ ਦਾ " ਦਾ ਇੱਕ ਰੰਗਾ ਰੰਗ ਪ੍ਰੋਗ੍ਰਾਮ ਰਚਾਉਂਦਾ ਹੈ , ਤਾਂ ਸ਼ਾਇਰਾਂ , ਗੀਤ ਕਾਰਾਂ ,ਕਲਾਕਾਰਾਂ ,ਲੇਖਕਾਂ ਦਾ ਇਹ ਸੰਗਮ ਵੇਖਣ ਯੋਗ ਹੂੰਦਾ ਹੈ । ਬਾਹਰੋਂ ਆਏ ਲੇਖਕ ਮਹਿਮਾਂਨਾਂ ਦੇ ਲੰਗਰ ਵਿਚ ਗੰਨੇ ਦੇ ਰੱਸ ਵਿਚ ਪਕਾਈ ਖੀਰ ,ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਉਚੇਚਾ ਤਿਆਰ ਕਰਕੇ ਪਰੋਸਿਆ ਜਾਂਦਾ ਹੈ । ਮਹਿਮਾਣ ਨਿਵਾਜ਼ੀ ਵਿੱਚ ਅਪਣੀ ਖੁਸ਼ੀ ਸਮਝਦਾ ਹੈ ।
                ਉਸ ਦੇ ਨਾਮ ਨਾਲ ਉਸ ਦਾ ਉਪ ਨਾਮ " ਸ਼ਾਹ ਸਕੰਦਰ " ਕਿਵੇਂ ਜੁੜ ਗਿਆ ਇਹ ਵੀ ਇੱਕ ਬੜੀ ਰੌਚਕ ਗੱਲ ਹੈ , ਗੁਰਦਾਪੁਰ ਪਠਾਨ ਕੋਟ ਜੀ,ਟੀ , ਰੋਡ ਤੇ ਦੀਨਾ ਨਗਰ ਦੇ ਨਾਲ ਹੀ ਜਿੱਥੇ ਉਸ ਦਾ ਕੋਠੀ ਨੁਮਾ ਖੁਲ੍ਹਾ ਘਰ ਹੈ ,ਬੜੀ ਹੀ ਹਰੀ ਭਰੀ ਰਮਣੀਕ ਥਾਂ ਤੇ ਹੈ ,ਇੱਸ ਦੇ ਲਹਿੰਦੇ ਪਾਸੇ ਥੋੜ੍ਹੀ ਦੂਰ ਤੇਕਿਸ ਫੱਕਰ ਸ਼ਾਹ ਸਕੰਦਰ ਦਾ ਮਜ਼ਾਰ  ਹੈ ਜਿਸ ਤੇ ਹਰ ਸਾਲ ਮੇਲਾ ਲੱਗਦਾ ਹੈ , ਬੜੀਆਂ ਰੌਣਕਾਂ ਲਗਦੀਆਂ ਹੱਨ ,ਉਸ ਦਾ ਘਰ ਵੀ ਏਸੇ ਥਾਂ  ਦੇ ਨੇੜੇ ਹੋਣ ਕਾਰਣ ਉਸ ਦੇ ਨਾਂ ਨਾਲ ਵੀ ਉਸ ਦੇ ਨਾਂ ਨਾਲ ਸ਼ਾਹ ਸਕੰਦਰ ਜੁੜ ਗਿਆ ਲਗਦਾ ਜਾਪਦਾ ਹੈ ।  ਉਸ ਨੂੰ ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾਣ ਦਾ ਸ਼ੌਕ ਹੈ ਇਸ ਲਈ ਉਸ ਨੇ ਅਪਣੇ ਘਰ ਦੇ ਸਾਮ੍ਹਣੇ ਭਾਂਤ 2 ਦੇ ਸੁੰਦਰ ਫੱਲਾਂ ਫਲਾਂ ਵਾਲੇ ਬੂਟੇ ਲਗਾਏ ਹੋਏ ਹੱਨ ,ਜਿਨ੍ਹਾਂ ਦੀ ਸਾਂਭ ਸੰਭਾਲ ਉਹ ਆਪ ਕਰਦਾ ਹੈ ,ਅਪਨੀਆਂ ਰੰਗ ਬਰੰਗੀਆਂ ਰਚਨਾਂਵਾਂ ਵਾਂਗ , ਲਿਖਣ ਵੇਲੇ ਲਿਖਦਾ ਤ ੇਕਦੇ ਬਗੀਚੀ ਵਿਚ ਰੰਬੀ ਫੜੀ ਗੋਡੀ ਆਦਿ ਕਰਦਾ ਉਹ ਆਮ ਵੇਖਿਆ ਜਾ ਸਕਦਾ ਹੈ , ਉਸ ਦੇ ਗੇਟ ਤੇ " ਤ੍ਰੈ ਮਾਸਿਕ ਰੂਪਾਂਤ੍ਰ ਦਾ ਸੁੰਦਰ ਅੱਖਰਾਂ ਵਿਚ ਲਿਖਆ ਲੱਗਾ ਬੋਰਡ ਉਸ ਦੇ ਘਰ ਦੀ ਪਛਾਣ ਹੈ , ਰੂਪਾਂਤ੍ਰ ਨੇ ਉਸ ਨੂੰ ਅਤੇ ਉਸ ਨੇ ਰੂਪਾਂਤ੍ਰ ਦੀ ਦਿੱਖ ਵਿਚ ਪੂਰਾ ਯੋਗਦਾਨ ਪਾਇਆ ਹੈ , ਜਿਸ ਕਾਰਣ ਉਸ ਨੂੰ ਮਿਲਣ ਵਾਲੇ ਲੋਕਾਂ ਦੀ ਜਿਨ੍ਹਾਂ ਵਿਚ ਬਹੁਤੇ ਮਿਤ੍ਰ ਪਿਆਰੇ ਲੇਖਕ  ਹੀ ਹੁੰਦੇ ਹੱਨ ਜੋਇੱਸ ਬੋਰਡ ਕਰਕੇ ਸੌਖੇ ਹੀ ਉਨ੍ਹਾਂ ਦਾ ਟਿਕਾਣਾ ਲੱਭ ਲੈਂਦੇ ਹੱਨ , ਆਉਣ ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ , ਜਦ ਵੀ ਕੋਈ ਉਸ ਨੂੰ ਮਿਲਣ ਲਈ ਜਾਵੇ ਅਪਨਾ ਹੱਥਲਾ ਕੰਮ ਛੱਡ ਕੇ ਉਹ ਉਸ ਵੱਲ ਪੂਰਾ ਧਿਆਨ ਦੇਂਦਾ ਹੈ ਤੇ ਕਈ ਸਾਹਿਤਕ ਵਿਸਿਆਂ ਤੇ ਚਰਚਾ ਕਰਦੇ ਹੋਏ ਕਦੇ ਅੱਕਦਾ ਨਹੀਂæ ,ਅਤੇ ਚਾਹ ਪਾਣੀ ਦੀ ਪੂਰੀ ਸੇਵਾ ਵੀ ਕਰਦਾ ਹੈ ,ਦੋ ਬੇਟੇ ਤੇ ਇੱਕ ਬੇਟੀ ਚੰਗਾ ਪੜ੍ਹ ਕੇ  ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹੱਨ ,ਘਰ ਵਿਚ ਮੀਆਂ ਬੀਵੀ ਤੇ ਬ੍ਰਿਧ ਨੇਤ੍ਰਹੀਨ ਮਾਂ ਹੈ ,ਘਰ ਦੇ ਕੰਮ ਲਈ ਕਦੇ ਕੋਈ ਨੌਕਰ ਰੱਖਦੇ ਹੱਨ ਪਰ ਬਹੁਤਾ ਕੰਮ ਹੱਥੀਂ ਆਪ ਕਰਦੇ ਹੱਨ । ਬੁਢੇਪੇ ਵਿਚ ਮਾਂ ਦੀ ਡੰਗੋਰੀ ਆਪ ਬਣਕੇ ਇੱਸ ਲੇਖਕ ਦੀ ਮਾਂ ਪ੍ਰਤੀ ਸੇਵਾ ਨੇ ਮੇਰਾ ਧਿਆਨ ਇਸ ਲੇਖਕ ਵੱਲ ਖਿੱਚਆ ਹੈ , ਉਹ ਨਿਰੀ ਕਹਿਣੀ ਨਹੀਂ ਕਰਨੀ ਵਿਚ ਵੀ ਯਕੀਨ ਰੱਖਦਾ ਹੈ। ਅੁੱਜ ਉਸ ਨੂੰ ਮਿਲਆਂ ਲਗ ਪਗ ਪੰਜ ਸਾਲ ਹੋਣ ਵਾਲੇ ਹੱਨ ,ਪਤਾ ਨਹੀਂ ਉਸ ਦੀ ਮਾਂ ਇੱਸ ਦੁਨੀਆ ਵਿਚ ਹੈ ਜਾਂ ਨਹੀਂ ,ਪਰ ਉਸ ਦਾ ਮਾਂ ਪ੍ਰਤੀ  ਵੇਖਿਆ ਮੋਹ ਪਿਆਰ ਮੈਨੂੰ ਅਜੇ ਵੀ ਯਾਦ ਹੈ ।
                         ਉਸ ਦਾ ਸਾਹਿਤਕ ਸਫਰ ਹੋਰ ਸੁਖਾਂਵਾਂ ਬਨਾਉਣ ਲਈ ਉਸ ਨੈ ਬੜੇ ਉਦਮ ਨਾਲ ਦੀਨਾ ਨਗਰ ਵਿਚ ਇੱਕ ਇੰਟਰ ਨੈਸ਼ਨਲ ਸਾਹਿਤ ਸਭਾ ਵੀ ਬਨਾਈ ਹੈ ,ਜਿਸ ਵਿਚ ਪ੍ਰਸਿਧ ਹਾਸ ਰੱਸ ਵਿਅੰਗ ਲੇਖਕ ਕਵੀ ਤਾਰਾ ਸਿੰਘ ," ਖੋਜੇ ਪੁਰੀ " ਤੇ ਮੰਗਤ ਚੰਚਲ ਵਰਗੇ ਗਜ਼ਲ ਗੋ ਕਵੀ ਹੱਨ , ਜੋ ਰੂਪਾਂਤ੍ਰ ਨੂੰ ਜਾਰੀ ਰੱਖਣ ਵਿਚ ਸ਼ਾਹ ਸਕੰਦਰ ਦੀ ਸੱਜੀ , ਖੱਬੀ ਬਾਂਹ ਵਾਂਗ ਹੱਨ , ਮੈਨੂੰ ਇੱਥੇ ਵਿਦੇਸ਼ ਵਿਚ ਆਉਣ ਕਰਕੇ" ਰੂਪਾਂਤ੍ਰ" ਤੋਂ ਮੇਰੀ ਦੂਰੀ ਹੋ ਗਈ , ਅਪਨੇ ਇੱਕ ਲੇਖਕ ਮਿੱਤ੍ਰ ਰਾਂਹੀਂ ਜਦ ਧਿਆਨ ਸਿੰਘ " ਸ਼ਾਹ ਸਕੰਦਰ ਦਾ ਫੋਨ ਨੰਬਰ ਲੈ ਕੇ ਜਦ ਉਸ ਨੂੰ ਫੋਨ ਕੀਤਾਂ ਤਾਂ ਉਸ ਦੀ ਮਿੱਠੀ ਪਿਆਰੀ ਆਵਾਜ਼ ਸੁਣਕੇ ਬੜੀ ਖੁਸ਼ੀ ਹੋਈ ,ਬੜੀ ਦੇਰ ਤੱਕ ਉਸ ਨਾਲ ਉਸ ਦੀ ਸੇਹਤ ਬਾਰੇ , ਰੂਪਾਂਤ੍ਰ ਬਾਰੇ ਗੱਲਾਂ ਹੋਈਆਂ , ਇਵੇਂ ਲਗਦਾ ਸੀ ਜਿਵੇਂ ਉਨ੍ਹਾਂ ਪਲਾਂ ਵਿਚ ਮੈਂ ਵਿਦੇਸ਼ ਨਹੀਂ ਉਸ ਦੇ ਘਰ ਪਹਿਲਾਂ ਵਾਂਗ ਅਸੀਂ ਇੱਕ ਦੂਜੇ ਦੇ ਰੂਬਰੂ ਹੋਈਏ ,ਸੱਭ ਤੋਂ ਵੱਡੀ ਗੱਲ ਇਹ ਸੁਣ ਕੇ ਮਨ ਉਦਾਸ ਹੋਇਆ ਕਿ ਉਹ ਜੀ ਟੀ ਰੋਡ ਤੇ ਸ਼ਾਹ ਸਕੰਦਰ ਫੱਕਰ ਦ ੇਮਜ਼ਾਰ ਨੇੜਲਾ ਘਰ ਵੇਚ ਕੇ ਉਹ ਕੁੱਝ ਕਾਰਨਾਂ ਕਰਕ ਦੀਨਾ ਨਗਰ ਦੀ ਕਿਸੇ ਨਵੀਂ ਥਾਂ ਤੇ ਅਪਨਾ ਛੋਟਾ ਜੇਹਾ ਆਲ੍ਹਣਾ ਬਣਾ ਕੇ ਰਹਿਣ ਲੱਗ ਪਿਆ ਹੈ ,ਤੇ ਉਮਰ ਦੇ ਇਸ ਆਖਰੀ ਪੜਾਂ ਤੇ ਰੂਪਾਂਤ੍ਰ ਨਾਲ ਅਪਨੀ ਸਾਹਾਂ ਦੀ ਸਾਂਝ ਬਨਾਈ ਇੱਕ ਸਾਹਿਤਕ ਜੀਵਣ ਜੀ ਰਿਹਾ ਹੈ , ਭਾਵੇਂ ਕੁਝ ਛੋਟੇ ਮੋਟੇ ਐਕਸੀ ਡੈਂਟਾਂ ਅਤ ਹੋਰ ਛੋਟੀਆਂ ਮੋਟੀਆਂ ਬੀਮਾਰੀਆਂ ਕਰਕੇ ਸਰੀਰਕ ਤਕਲੀਫਾਂ  ਦਾ ਸਾਮ੍ਹਣਾ ਕਰਦੇ ਹੋਏਉਹ ਸਰੀਰਕ ਪੱਖੋਂ ਕਾਫੀ ਕਮਜ਼ੋਰ ਹੋ ਚੁਕਾ ਹੈ ਫਿਰ ਵੀ ਉਹ ਰੂਪਾਂਤ੍ਰ ਦੀ ਸੁਯੋਗ ਸੰਪਾਦਕੀ ਰਾਂਹੀਂ ਉਹ   ਵਧੀਆ ਲੇਖਕ ਬੁਧੀ ਜੀਵੀਆਂ ਸ਼ਾਇਰਾਂ ਨੂੰ ਪਾਠਕਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ,ਜੋ ਸਾਹਿਤ ਜਗਤ ਨੂੰ ਉਸ ਦੀ ਇਹ ਇੱਕ ਬੜੀ ਵੱਡੀ ਦੇਣ ਹੈ । ਰੂਪਾਂਤ੍ਰ ਦੇ ਲੇਖਕ ਦੇਸ਼ ਪ੍ਰਦੇਸ਼ ਵਿਚ ਬੈਠੇ ਲਿਖਦੇ ਲੇਖਕ ਵੀ ਰੂਪਾਂਤ੍ਰ ਵਿਚ ਛਪਣਾ ਮਾਣ ਵਾਲੀ ਗੱਲ ਸਮਝਦੇ ਹੱਨ । ਇੱਕ ਵੱਡੀ ਗੱਲ  ਖਾਸ ਇਹ ਹੈ ਕਿ "ਰੂਪਾਂਤ੍ਰ " ਇੱਕ ਨਿਰੋਲ ਸਾਹਿਤਕ ਮੈਗਜ਼ੀਨ ਹੈ ਜੋ ਬਿਨਾਂ ਕਿਸੇ ਐਡ (ਇਸ਼ਤਹਾਰ ਬਾਜ਼ੀ ) ਬਿਨਾਂ ਕਿਸੇ ਲਾਭ ਹਾਨੀ ,ਚਲ ਰਿਹਾ ਹੈ  ਤੇ ਦਿੱਖ ਪੱਖੋਂ ਕਈ ਵੱਡੇ 2 ਮੈਗਜ਼ੀਨਾਂ ਤੋਂ ਅੱਗੇ ਹੈ ।ਇੱਸ ਮੈਗਜ਼ੀਨ ਵਿਚ ਚੜ੍ਹਦੇ ਲਹਿੰਦੇ ਪੰਜਾਬ ਦੇ ਲੇਖਕ ,ਸ਼ਾਇਰ ਛਪਦੇ ਰਹਿੰਦੇ ਹੱਨ । ਧਾਰਮਕ ਕੱਟੜ ਵਾਦ , ਅੰਧ ਵਿਸ਼ਵਾਸ਼ੀ  ਤੇ ਸਿਆਸਤ ਤੋਂ ਕੋਹਾਂ ਦੂਰ ਹੈ ।ਉਸ ਦੀ ਕਲਮ ਵਿਚ ਕਹਿਰਾਂ ਦਾ ਦੰਮ ਹੈ , ਆਸ਼ਾ ਵਾਦੀ , ਜ਼ਿੰਦਗੀ ਦੁਖ ਸੁਖ ਦੀ ਛਾਂ ਨੂੰ ਖਿੜੇ ਮੱਥੇ ਪਰਵਾਨ ਕਰਦਾ ਹੈ , ਉਸ ਦੀਆਂ ਦਲੀਲਾਂ ਵਿਚ ਵਜ਼ਨ ਹੈ , ਜਿਲੰਦਗੀ ਨੂੰ ਉਹ ਭਾਰ ਸਮਝ ਕੇ ਨਹੀਂ ਜੀਂਦਾ ,ਉਸ ਦੇ ਬੋਲਾਂ ਵਿਚ ਧਰਵਾਸ ਹੈ , ਦਲੇਰੀ ਹੈ ,ਸਾਹਸ ਹੈ , ਸੱਚ ਕਹਿਣ ਦੀ ਜੁਰੱਤ ਹੈ , ਬੋਲਾਂ ਵਿਚ ਵੀ ਤੇ ਲਿਖਤਾਂ ਵਿਚ ਵੀ । ਉਸ ਦੇ ਸੰਪਾਦਕੀ ਨੋਟਾਂ ਇਨ੍ਹਾਂ ਦੀ ਤਰਜਮਾਨੀ ਕਰਦੇ ਪ੍ਰਤੱਖ ਪ੍ਰਤੀਤ ਹੁੰਦੇ ਹੱਨ ।  
                     ਉਹ ਜਿੱਥੇ" ਰੂਪਾਂਤ੍ਰ" ਦੀ ਸੰਪਾਦਕੀ ਵੀ ਕਰਦਾ ਹੈ ਓਥੇ ਉਸ ਵਿਚ ਉਸ ਦੀਆਂ ਆਪਣੀਆਂ ਰਚਨਾਵਾਂ ,ਕਵਿਤਾਵਾਂ , ਕਹਾਣੀਆ , ਦਾ ਪੱਧਰ ਵੀ ਪਾਠਕਾਂ ਨੂੰ ਖਿੱਚਦਾ ਹੈ ,ਉਸ ਨੇ ਜੋ ਦੋ ਪੁਸਤਕਾਂ " ਜਿੰਦ "ਅਤੇ " ਦੋਹੜੇ" ਅਤੇ ਅਪਣੀ ਇਗੰਲੈਂਡ ਫੇਰੀ ਤੇ ਉੱਸ ਦਾ ਲਿਖਆ ਸਫਰ ਨਾਮਾ " ਰੌਸ਼ਨੀਆਂ ਦਾ ਸ਼ਹਿਰ ਇੰਗਲੈਂਡ "   ਉਸ ਦੀ ਕਲਮ ਦੀ ਸੁੰਦਰ ਕਲਾ ਰਾਹੀਂ ਸਾਹਿਤ ਜਗਤ ਨੂੰ ਅਰਪਣ ਕੀਤੀਆਂ ਪੁਸਤਕਾਂ ਪੜ੍ਹਨ ਯੋਗ ਹੱਨ ,ਉਸ ਦਾ ਇਹ ਉੱਦਮ ਵੀ ਉਸ ਦੀ ਸਾਹਿਤਕ ਪ੍ਰਤਿਭਾ ਨੂੰ ਉਭਾਰਦਾ ਹੈ , ਉਹ ਅਪਨੀਆਂ ਲਿਖਤਾਂ ਵਿਚ ਨਿਰਾ ਸ਼ਬਦ ਜਾਲ ਹੀ ਨਹੀਂ ਬੁਣਦਾ , ਸਗੋਂ ਸ਼ਬਦ ਚਿਤਰਦਾ ਹੈ ਤੇ ਉਨ੍ਹਾਂ ਵਿਚ ਅਪਣੀ ਸੂਖਮ ਕਲਾ ਰਾਹੀਂ ਜਾਨ ਪਾਉਣ ਦਾ ਯਤਨ ਵੀ ਕਰਦਾ ਹੈ ,ਮੈਂ ਪੰਜਾਬ ਰਹਿੰਦੇ ਜਿੰਨੀ ਕੁ ਉਸ ਦੀ ਨੇੜਤਾ ਮਾਣੀ ਹੈ ,ਉਸ ਨੂੰ ਦਰਸਾਉਣ ਵਿਚ ਜਿਨੀ ਕੁ ਮੇਰੀ ਇੱਸ ਆਖਰੀ ਉਮਰ ਵਿਚ ਯਾਦਾਸ਼ਤ ਕੰਮ ਕਰਦੀ ਹੈ , ਓਨਾ ਕੁ ਮੈਂ ਇੱਸ ਸਾਹਿਤ ਨਾਲ ਜੁੜੇ ਸਿਰ੍ਹੜੀ ,ਸੁਹਜ ਕਲਾ ਦੇ ਸ਼ਬਦਾਂ ਦੇ ਚਿਤੇਰੇ ਬਾਰੇ ਜਾਣ ਸਕਿਆਂ ਹਾਂ ,ਅਪਨੇ ਪਿਆਰੇ ਪਾਠਕਾਂ ਦੀ ਨਜ਼ਰ ਕਰਕੇ ਅਪਣੇ ਆਪ ਨੂੰ ਭਾਗਸ਼ਾਲੀ  ਸਮਝਦਾ ਹਾਂ ।ਰੱਬ ਕਰੇ ਉਹ ਹੋਰ ਲੰਮੀ ਨਰੋਈ ਉਮਰ ਮਾਣ ਕੇ ਸਾਹਿਤ ਖੇਤ੍ਰ ਵਿਚ ਵਿਚਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ।