ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਚੰਨ ਬੱਦਲਾਂ ਦੇ ਉਹਲੇ - ਕਿਸ਼ਤ 8 (ਨਾਵਲ )

    ਸੇਵਾ ਸਿੰਘ ਸੋਢੀ   

    Email: sewasinghsodhi@yahoo.de
    Address: 21745 Hemmoor Haupt Str.43
    Hemmoor Germany
    ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    where to buy naltrexone in uk

    naltrexone without prescription in uk azpodcast.azurewebsites.net buy naltrexone uk
    ਕਾਂਡ 16

    ਦੂਜੇ ਦਿਨ ਸਾਰੇ ਰੱਜ ਕੇ ਸੁੱਤੇ, ਅੱਠ ਵਜੇ ਚਾਚੀ ਆਈ ਤਾ ਸਭ ਮੂਧੇ ਮੂੰਹ ਪਏ ਸਨ, ਉਹ ਦੇਖ ਕੇ ਮੁੜ ਗਈ, ਫਿਰ ਨੌ ਵਜੇ ਆਈ ਤਾਂ ਜਨਤਾ ਹਾਲੇ ਵੀ ਸੁੱਤੀ ਪਈ ਸੀ … ।
    "ਕੀ ਘੋੜੇ ਵੇਚ ਕੇ ਸੁੱਤੇ ਓ ਭਾਵੇ ਕੋਈ ਘਰ ਨੂੰ ਹੂੰਝਾ ਫੇਰ ਜਾਵੇ"। 
    ਪੰਮੀ ਨੂੰ ਹਲੂਣਦੀ ਉਨਾ ਦੀ ਲਾਪਰਵਾਹੀ ਤੇ ਖਫਾ ਹੋ ਰਹੀ ਸੀ ਚਾਚੀ।
    ਅੱਖ ਮਲਦੀ ਪੰਮੀ ਉਠ ਗਈ, ਪਰੀਤੀ ਪਹਿਲਾਂ ਹੀ ਜਾਗ ਚੁੱਕੀ ਸੀ ਉਹ ਵੀ ਉਠ ਪਈ, ਘੁੱਦੇ ਦੀ ਨੀਂਦ ਜਰਾ ਗੂੜੀ ਸੀ, ਉਸ ਨੂੰ ਉਠਾਇਆ ਵੀ ਨਹੀ ਕਿਸੇ ਨੇ … ।
    "ਨੀ ਪੈਰ ਤਾ ਸੁੱਜਿਆ ਪਿਆ"। 
    ਚਾਚੀ ਨੇ ਦੀਪੀ ਦਾ ਪੈਰ ਦੇਖਿਆ ਤੇ ਨਾਲ ਹੀ ਉਸ ਨੂੰ ਹਲੂਣਿਆ, ਉਹ ਉਠ ਕੇ ਬਹਿ ਗਈ, ਕੁੱਝ ਦੇਰ ਹੀ ਸੁੱਤੀ ਕਿ ਪੈਰ ਦੀਆ ਚਸਕਾ ਨੇ ਉਸ ਨੂੰ ਫੇਰ ਉਠਾ ਦਿੱਤਾ ਸੀ, ਨੀਂਦ ਅੱਧ ਪਚੱਦੀ ਜਿਹੀ ਹੀ ਆਈ ਸੀ।
    "ਚਾਚੀ ਜੀ ਡਾਕਟਰ ਕੋਲ ਜਾਣਾ ਪਊ"।
    ਪੈਰ ਦੀ ਸੋਜ ਦੇਖਦੇ ਦੀਪੀ ਨੇ ਕਿਹਾ।
    "ਵੇ ਪੁੱਤ ਉਠ ਭੈਣ ਨੂੰ ਸ਼ਹਿਰ ਲੈ ਕੇ ਜਾ"। 
    ਚਾਚੀ ਨੇ ਘੁੱਦੇ ਦਾ ਖੇਸ ਪਰੇ ਕਰਦੇ ਕਿਹਾ,ਘੁੱਦਾ ਹੁਣ ਕੁੱਝ ਜਿੰਮੇਦਾਰ ਹੋ ਗਿਆ ਸੀ, ਉਹ ਛੇਤੀ ਉਠ ਪਿਆ।
    "ਮੈ ਤਿਆਰ ਹੋ ਕੇ ਆਉਦਾ, ਦੀਦੀ ਤੁਸੀ ਵੀ ਕੱਪੜੇ ਬਦਲ ਲਓ"। 
    ਤੇ ਘੁੱਦਾ ਅਪਣੇ ਘਰ ਵੱਲ ਹੋ ਤੁਰਿਆ।
    ਪੰਮੀ ਨੇ ਫਟਾਫਟ ਚਾਹ ਬਣਾਈ, ਪਰੀਤੀ ਨੇ ਦੀਪੀ ਦੇ ਕੱਪੜੇ ਬਦਲਣ ਵਿੱਚ ਮਦਦ ਕੀਤੀ, ਸੋਹਣੇ ਮੁੱਖੜੇ ਤੇ ਦਰਦ ਦੀਆ ਰੇਖਾਵਾ ਮੌਜੂਦ ਸਨ, ਪਰ ਸਦਕੇ ਜਾਦੀ ਸੀ ਇਸ ਜਖਮ ਦੇ ਵੀ ਜਿਸ ਦੀ ਮਿਹਰਬਾਨੀ ਸਦਕਾ ਸਵਰਗ ਦੀ ਸੈਰ ਕਰ ਲਈ, ਥੋੜੀ ਦੇਰ ਤੱਕ ਘੁੱਦਾ ਆ ਗਿਆ, ਅੱਧੇ ਕੁ ਘੰਟੇ ਵਿੱਚ ਘੁੱਦਾ ਪੰਮੀ ਹੋਰਾ ਦੇ ਸਕੂਟਰ ਨੂੰ ਡਰਾਈਵ ਕਰ ਰਿਹਾ ਸੀ ਤੇ ਦੀਪੀ ਅਤੇ ਪੰਮੀ ਪਿੱਛੇ ਬੈਠੀਆ ਸਨ, ਨਕੋਦਰ ਚਮਨ ਲਾਲ ਡਾਕਟਰ ਕੋਲੋ ਪੈਰ ਚੈਕ ਕਰਵਾਇਆ, ਉਸ ਨੇ ਪੱਟੀ ਬਦਲੀ, ਇੰਜੈਕਸ਼ਨ ਲਾਇਆ, ਜਖਮ ਧੋਤਾ ਤੇ ਰੰਗ ਬਿਰੰਗੀਆ ਗੋਲੀਆ ਕੈਪਸੂਲ ਦੇ ਕੇ ਕਿਹਾ

    "ਬੇਟਾ, ਪੈਰ ਨੂੰ ਘੱਟੋ ਘੱਟ ਦੋ ਦਿਨ ਅਰਾਮ ਦੇਣਾ ਆ"। 
    ਸ਼ਹਿਰੋ ਮੁੜ ਕੇ ਉਹ ਘਰ ਆਏ ਹੀ ਸਨ ਕਿ ਸਾਰਾ ਟੱਬਰ ਚੰਡੀਗੜੋ ਵਾਪਿਸ ਆ ਗਿਆ, ਰਾਤ ਦੀ ਪਾਰਟੀ ਤੋ ਬਾਅਦ ਮੰਮੀ ਨੂੰ ਚਿੰਤਾ ਸੀ ਉਸ ਨੇ ਛੇਤੀ ਮੁੜਨ ਲਈ ਕਿਹਾ, ਤਿੰਨੇ ਜੀਅ ਬੜੇ ਖੁਸ਼ ਨਜਰ ਆਉਦੇ ਸਨ … 
    "ਕਿਵੇ ਆ ਮੇਰੀ ਧੀ ?" 
    ਮਾ ਨੇ ਦੀਪੀ ਨੂੰ ਬੁੱਕਲ ਚ ਲੈ ਲਿਆ।
    "ਥੋੜੀ ਸੋਜ ਆ, ਮੰਮੀ, ਬੱਸ ਛੇਤੀ ਠੀਕ ਹੋ ਜੂ"। 
    ਦੀਪੀ ਨੇ ਦੱਸਿਆ।
    "ਮੇਰੀ ਕਰਮਾਂ ਵਾਲੀ ਧੀ" 
    ਮਾ ਨੇ ਹੋਰ ਘੁੱਟ ਕੇ ਛਾਤੀ ਨਾਲ ਲਾਇਆ, ਦੀਪੀ ਨੂੰ ਅਜੀਬ ਜਿਹਾ ਲੱਗਿਆ, ਮੰਮੀ ਦਾ ਵਿਵਹਾਰ ਬਦਲਿਆ ਪਿਆ ਸੀ 
    ਸਰਪੰਚ ਨੇ ਵੀ ਪਰੇਮ ਨਾਲ ਦੀਪੀ ਦੇ ਸਿਰ ਤੇ ਹੱਥ ਫੇਰਿਆ … 
    "ਚੰਗਾ ਤਾਈ ਜੀ ਅਸੀ ਹੁਣ ਚਲਦੀਆ"। 
    ਪੰਮੀ ਤੇ ਪਰੀਤੀ ਨੇ ਇਜਾਜਤ ਲਈ, ਘੁੱਦਾ ਪਹਿਲਾ ਹੀ ਡੇਅਰੀ ਵੱਲ ਜਾ ਚੁੱਕਾ ਸੀ, ਹੁਣ ਸਰਪੰਚ ਪਰਵਾਰ ਇਕੱਲਾ ਸੀ।
    "ਧੀਏ ਇੱਕ ਖੁਸ਼ਖਬਰੀ ਆ"। 
    ਮਾਂ ਨੇ ਗੱਲ ਤੋਰੀ।
    "ਕੀ ਖੁਸ਼ਖਬਰੀ ਮੰਮੀ ?" 
    ਦੀਪੀ ਨੇ ਹੈਰਾਨੀ ਨਾਲ ਪੁੱਛਿਆ।
    "ਐਮ ਐਲ ਏ ਨੇ ਅਪਣੇ ਇਕਲੋਤੇ ਪੁੱਤ ਲਈ ਤੇਰਾ ਰਿਸ਼ਤਾ ਮੰਗਿਆ ਧੀਏ"। 
    ਮਾਂ ਨੇ ਦੱਸਿਆ, ਜਿਵੇ ਕੋਈ ਬੰਬ ਫਟਿਆ ਹੋਵੇ, ਰਿਸ਼ਤਾ ? ਐਮ ਐਲ ਏ ਦੇ ਮੁੰਡੇ ਨਾਲ ? ਨਹੀ, ਇਹ ਕਿਵੇ ਹੋ ਸਕਦਾ ? ਮੈ ਤਾ ਕਿਸੇ ਹੋਰ ਦੀ ਹੋ ਚੁੱਕੀ ਆਂ, ਪਰ ਕਿਸੇ ਨੂੰ ਪਤਾ ਹੀ ਨਹੀ, ਦੀਪੀ ਨੇ ਮਾਂ ਨੂੰ ਖਬਰ ਤੱਕ ਨਹੀ ਸੀ ਹੋਣ ਦਿੱਤੀ ਦੇਬੀ ਦੇ ਪਰੇਮ ਦੀ, ਇਹ ਤਾ ਸਾਰੇ ਖੁਸ਼ ਫਿਰਦੇ ਆ, ਕੀ ਹੋਵੇਗਾ ਹੁਣ ? ਮਾਂ ਨੂੰ ਦੱਸ ਦਿਆ ?
    ਨਹੀ, ਕਿਹੜੇ ਮੂੰਹ ਨਾਲ ਕਹਾਂ ਕਿ ਪਿੰਡ ਦੇ ਇੱਕ ਮੁੰਡੇ ਨਾਲ ਮੇਰਾ ਵਿਆਹ ਕਰ ਦਿਓ ?
    "ਮੰਮੀ, ਮੈ ਨੀ ਕਰਾਉਣਾ ਰਿਸਤਾ ਰੁਸ਼ਤਾ"। 
    ਦੀਪੀ ਨੂੰ ਕੁੱਝ ਹੋਰ ਨਾ ਸੁੱਝਿਆ।
    "ਧੀਏ ਰਿਸ਼ਤਾ ਤਾ ਇੱਕ ਦਿਨ ਹੋਣਾ ਈ ਆ, ਨਾਲੇ ਏਹੋ ਜਿਹਾ ਘਰ ਕਿਤੇ ਕਿਸਮਤ ਵਾਲੀਆ ਨੂੰ ਮਿਲਦਾ, ਮੁੰਡਾ ਬਾਹਲਾ ਈ ਸੁਨੱਖਾ, ਤੇ ਹੈ ਵੀ ਬਹੁਤ ਸ਼ਰੀਫ, ਮੁਡੀਰ ਵਾਲੀ ਗੱਲ ਕੋਈ ਨੀ, ਐਨਾ ਕਾਰੋਬਾਰ, ਘਰੇ ਦੋ ਦੋ ਜਿਪਸੀਆ ਖੜੀਆਂ"। 
    ਮਾਂ ਫੁੱਲੀ ਨਹੀ ਸੀ ਸਮਾ ਰਹੀ।
    "ਪਰ ਮਾਂ, ਮੇਰੀ ਹਾਲੇ ਪੜਾਈ ਚਲਦੀ ਆ, ਤੁਸੀ ਵਾਅਦਾ ਕੀਤਾ ਸੀ ਬਈ ਯੁਨੀਵਰਸਿਟੀ ਭੇਜੋਗੇ"। ਦੀਪੀ ਰੋਣਹਾਕੀ ਹੋਣ ਵਾਲੀ ਸੀ।
    "ਧੀਏ ਤੂੰ ਕਿਹੜਾ ਨੌਕਰੀ ਕਰਨੀ ਆ, ਨਾਲੇ ਅਗਲਿਆ ਨੇ ਨੀ ਕਿਤੇ ਜਾਣ ਦੇਣਾ, ਵੱਡਾ ਘਰ ਆ, ਉਨਾ ਨੂੰ ਪੁੱਛਣਾ ਪਊ, ਹੋ ਸਕਦਾ ਵਿਆਹ ਲਈ ਛੇਤੀ ਜੋਰ ਪਾਉਣ"। 
    ਮਾਂ ਧਮਾਕੇ ਤੇ ਧਮਾਕਾ ਕਰੀ ਜਾ ਰਹੀ ਸੀ, ਦੀਪੀ ਦਾ ਦਿਲ ਉਠ ਕੇ ਭੱਜ ਜਾਂਣ ਨੂੰ ਕਰਦਾ ਸੀ, ਸਰਪੰਚ ਵੀ ਕੋਲ ਆ ਬੈਠਿਆ ਤੇ ਦਲੀਪ ਵੀ।
    "ਪੁੱਤ ਮਾਂ ਤੇਰੀ ਨੇ ਕੁੱਝ ਦੱਸਿਆ ਤੈਨੂੰ ?" 
    ਸਰਪੰਚ ਉਹਦੇ ਨੇੜੇ ਬੈਠ ਗਿਆ।
    "ਭਾਪਾ ਜੀ, ਮੈ ਹਾਲੇ ਪੜਨਾ ਆ, ਮੇਰੀ ਪੜਾਈ ਪੂਰੀ ਹੋਣ ਤੋ ਪਹਿਲਾ ਏਹੋ ਜਿਹੀ ਕੋਈ ਗੱਲ ਨਾਂ ਕਰੋ"। ਦੀਪੀ ਦਾ ਰੋਣ ਨਿਕਲਿਆ ਕਿ ਨਿਕਲਿਆ।
    "ਦੀਦੀ, ਤੇਰੀ ਤਾ ਕਿਸਮਤ ਖੁੱਲ ਗੀ, ਸਮਾਰਟ ਮੁੰਡਾ, ਅਮੀਰ ਖਾਂਨਦਾਨ, ਰਾਜ ਕਰੇਗੀ ਰਾਜ"। ਦਲੀਪ ਉਨਾ ਦੀ ਚਮਕ ਦਮਕ ਤੋ ਪ੍ਰਭਾਵਿਤ ਸੀ।
    "ਮੈ ਨੀ ਕਰਨਾ ਰਾਜ ਰੂਜ, ਤੁਹਾਨੂੰ ਕਾਹਦੀ ਕਾਹਲੀ ਆ ਮੈਨੂੰ ਘਰੋ ਕੱਢਣ ਦੀ ?" 
    ਦੀਪੀ ਕਿਵੇ ਦੱਸਦੀ ਅਸਲੀ ਗੱਲ ?
    "ਕੋਈ ਨੀ ਪੁੱਤ ਤੂੰ ਸੋਚ ਲਾ, ਫੇਰ ਅਪਣੀ ਮਾਂ ਨੂੰ ਦੱਸ ਦੇਈ"। 
    ਸਰਪੰਚ ਨੇ ਦੇਖਿਆ ਕਿ ਕੁੜੀ ਨੂੰ ਸੋਚਣ ਲਈ ਸਮਾ ਚਾਹੀਦਾ ।
    "ਅਸੀ ਹੁਣ ਤੁਰ ਜਾਣਾ ਕਿ ਦਿਨ ਰਹਿ ਗੇ ਨੇ ਥੋੜੇ ''। 
    ਦਲੀਪ ਉਸਨੂੰ ਚਿੜਾ ਕੇ ਗੁਣਗੁਣਾਇਆ।
    "ਮੰਮੀ ਦੇਖ ਲਾ ਹਟਦਾ ਨੀ, ਤੰਗ ਕਰਨੋ"। 
    ਸ਼ਿਕਾਇਤ ਲਾਈ ਦੀਪੀ ਨੇ ।
    "ਤੂੰ ਜਾ ਵੇ ਅਪਣਾ ਕੰਮ ਕਰ, ਐਵੇ ਕੁੜੀ ਨੂੰ ਤੰਗ ਕਰਦਾ"। 
    ਮਾਂ ਨੇ ਧੀ ਨੂੰ ਫੇਰ ਬੁੱਕਲ ਚ ਲੈ ਲਿਆ, ਦਲੀਪ ਹੱਸਦਾ ਬਾਹਰ ਨਿਕਲ ਗਿਆ, ਪਾਰਟੀ ਤੇ ਸੱਦਣਾਂ ਇੱਕ ਬਹਾਨਾ ਹੀ ਸੀ, ਅਸਲ ਵਿੱਚ ਕੋਈ ਪਾਰਟੀ ਹੈ ਵੀ ਨਹੀ ਸੀ, ਐਮ ਐਲ ਏ ਨੇ ਜਦ ਦੀਪੀ ਨੂੰ ਦੇਖਿਆ ਤਾਂ ਉਸੇ ਪਲ ਹੀ ਸੋਚ ਲਿਆ ਸੀ ਕਿ ਉਸਦੀ ਨੂੰਹ ਬਣੇਗੀ, ਕੁੱਝ ਦਿਨਾ ਵਿੱਚ ਇੱਕ ਪਾਰਟੀ ਦਾ ਆਯੋਜਨ ਕਰ ਲਿਆ ਤੇ ਹਜਾਰਾ ਸਿੰਘ ਨੂੰ ਸੱਦਾ ਦੇ ਦਿੱਤਾ, ਪਾਰਟੀ ਵਿੱਚ ਅਪਣੀ ਸ਼ਾਨੋ ਸ਼ੌਕਤ ਤੇ ਤਾਕਤ ਦਾ ਪਰਦਰਸ਼ਨ ਕਰਨਾ ਸੀ, ਐਮ ਐਲ ਏ ਨੇ ਹਜਾਰਾ ਸਿੰਘ ਨੂੰ ਇੱਕ ਪਾਸੇ ਕਰ ਕੇ ਕਿਹਾ … 
    "ਹਜਾਰਾ ਸਿੰਘ ਜੀ, ਤੁਹਾਡੇ ਨਾਲ ਇੱਕ ਗੱਲ ਕਰਨੀ ਆ"।
    "ਬਿਲਕੁਲ ਕਰੋ ਜੀ, ਧੰਨਭਾਗ ਸਾਡੇ"। 
    ਹਜਾਰਾ ਸਿੰਘ ਨੇ ਅਪਣੇ ਆਪ ਨੂੰ ਜਰੂਰੀ ਜਿਹਾ ਸਮਝਿਆ।

    "ਤੁਸੀ ਦੇਖਿਆ ਬਈ ਅਪਣੀ ਗੁੱਡੀ ਅਸਮਾਨੇ ਕੂਕਦੀ ਆ ਤੇ ਮੇਰਾ ਇਕੋ ਇਕਲੋਤਾ ਪੁੱਤ ਆ ਹਰਮਿੰਦਰ, ਸਾਰਾ ਕੁੱਝ ਉਸੇ ਦਾ ਆ, ਪਰ ਸਹੁਰੀ ਦਾ ਵਿਆਹ ਕਰਾਉਣ ਲਈ ਤਿਆਰ ਨਹੀ, ਕਿਸੇ ਕੁੜੀ ਨੂੰ ਨੱਕ ਥੱਲੇ ਨੀ ਲਿਆਉਦਾ, ਤੁਹਾਡੇ ਪਿੰਡ ਆ ਕੇ ਜਦੋ ਮੈਂ ਤੁਹਾਡੀ ਬੱਚੀ ਨੂੰ ਦੇਖਿਆ ਤਾਂ ਲੱਗਿਆ ਬਈ ਹਰਮਿੰਦਰ ਦੇ ਨਾਲ ਉਹਦੀ ਜੋੜੀ ਬਣ ਸਕਦੀ ਆ, ਜੇ ਤੁਸੀ"। 
    ਤੇ ਜਾਂਣ ਕੇ ਹੀ ਗੱਲ ਅਧੁਰੀ ਛੱਡ ਦਿੱਤੀ ਹੱਥ ਕੰਡਿਆ ਦੇ ਮਾਹਰ ਨੇ।
    "ਇਸਤੋ ਚੰਗਾ ਹੋਰ ਕੀ ਹੋ ਸਕਦਾ ਆ, ਐਥੋ ਤੱਕ ਤੇ ਮੈ ਸੋਚਿਆ ਹੀ ਨਹੀ"। 
    ਹਜਾਰਾ ਸਿੰਘ ਨੂੰ ਐਸੀ ਗੱਲ ਦੀ ਕੋਈ ਉਮੀਦ ਨਹੀ ਸੀ।
    "ਮੈਨੂੰ ਪਤਾ ਸੀ ਬਈ ਤੁਸੀ ਇੱਕ ਸਮਝਦਾਰ ਬੰਦੇ ਓ, ਪਰ ਇੱਕ ਛੋਟੀ ਜਿਹੀ ਹੋਰ ਮੁਸ਼ਕਿਲ ਆ ਤੇ ਉਹਦੇ ਵਿੱਚ ਤੁਹਾਡਾ ਸਾਥ ਚਾਹੀਦਾ"। 
    ਸਿਆਸੀ ਬੰਦੇ ਨੇ ਪੈਂਤਰਾ ਬਦਲਿਆ।
    "ਤੁਸੀ ਹੁਕਮ ਕਰੋ, ਜੋ ਮੇਰੇ ਵੱਸ ਵਿੱਚ ਹੋਊ ਹੋ ਜਾਵੇਗਾ"। 
    ਹਜਾਰਾ ਸਿੰਘ ਜਾਂਨਣ ਲਈ ਕਾਹਲਾ ਸੀ।
    "ਅਸਲ ਵਿੱਚ ਇਹ ਕਮਲਾ ਕਿਸੇ ਪਹਾੜੀ ਕੁੜੀ ਦੇ ਚੱਕਰ ਵਿੱਚ ਪੈ ਗਿਆ ਸੀ, ਜਵਾਨੀ ਦੇ ਜੋਸ਼ ਦਾ ਤੁਹਾਨੂੰ ਪਤਾ ਈ ਆ, ਕਹਿੰਦਾ ਪਹਾੜਨ ਨਾਲ ਵਿਆਹ ਕਰਾਉਣਾ, ਅਸੀ ਤਾਂ ਮੁੰਡੇ ਦੇ ਮੂੰਹ ਨੂੰ ਮੰਨ ਈ ਗਏ ਸੀ ਪਰ ਜਿਵੇ ਰੱਬ ਦੇ ਖੇਲ, ਇੱਕ ਐਕਸੀਡੈਂਟ ਵਿੱਚ ਕੁੜੀ ਦੀ ਮੌਤ ਹੋ ਗਈ ਤੇ ਉਹ ਮਰ ਗਈ, ਪੋਸਟਮਾਰਟਮ ਤੇ ਪਤਾ ਲੱਗਾ ਬਈ ਉਹ ਗਰਭਵਤੀ ਸੀ, ਇਹ ਮੂਰਖ ਹੁਣ ਦਿਲ ਨੂੰ ਲਾਈ ਫਿਰਦਾ ਤੇ ਵਿਆਹ ਤੋ ਇਨਕਾਰੀ ਹੋਇਆ ਬੈਠਾ, ਮੇਰਾ ਦਿਲ ਕਹਿੰਦਾ ਬਈ ਅਪਣੀ ਕੁੜੀ ਨੂੰ ਦੇਖ ਕੇ ਇਹਦਾ ਇਰਾਦਾ ਬਦਲ ਸਕਦਾ"। 
    ਐਮ ਐਲ ਏ ਨੇ ਮੁਸ਼ਕਿਲ ਦੱਸੀ, ਹਜਾਰਾ ਸਿੰਘ ਦੇ ਚੇਹਰੇ ਦੇ ਕਈ ਰੰਗ ਬਦਲੇ, ਉਸ ਨੂੰ ਸੁੱਝ ਨਹੀ ਸੀ ਰਿਹਾ ਬਈ ਕੀ ਕਹੇ।
    "ਗੱਲ ਤਾਂ ਬਹੁਤ ਮਾੜੀ ਹੋਈ ਕਾਕੇ ਨਾਲ, ਪਰ ਮੇਰਾ ਖਿਆਲ ਆ ਬਈ ਕੁੱਝ ਸਮੇ ਬਾਅਦ ਬੰਦਾ ਹਰ ਗੱਲ ਭੁੱਲ ਜਾਂਦਾ"।
    "ਮੈ ਕਿਸੇ ਸਧਾਰਨ ਬੰਦੇ ਦੀ ਗੱਲ ਨੀ ਕਰਦਾ, ਮੇਰਾ ਸ਼ੇਰ ਬਾਹਲਾ ਦਿਲਦਾਰ ਮੁੰਡਾ ਆ, ਵਾਅਦਾ ਕਰੀ ਬੈਠਾ ਸੀ ਬਈ ਜੀਵਨ ਤੇਰੇ ਨਾਲ ਬਿਤਾਊ, ਬੱਸ ਕਹਿੰਦਾ ਬੋਲ ਪੁਗਾਉਣੇ ਆਂ ਤੇ ਅਗਲੇ ਜਨਮ ਉਹਦੇ ਨਾਲ ਫੇਰ ਵਿਆਹ ਕਰਾਊ, ਏਧਰ ਮੇਰੀ ਕਰੋੜਾਂ ਦੀ ਜਾਇਦਾਦ ਦਾ ਵਾਰਿਸ ਹੁਣ ਮੈਂ ਫੇਰ ਬਣਾਵਾਂ ?" 
    ਐਮ ਐਲ ਏ ਨੂੰ ਵਾਰਿਸ ਦੀ ਚਿੰਤਾ ਸੀ।
    "ਆਪਾਂ ਗੱਲ ਕਰ ਲੈਨੇ ਆ, ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਲੈਣ ਜੇ ਦੋਵੇ ਮੰਨਦੇ ਆ ਤਾਂ ਵਧੀਆ ਗੱਲ ਆ"। 
    ਹਜਾਰਾ ਸਿੰਘ ਨੇ ਕਿਹਾ।
    "ਜੇ ਮੰਨਦੇ ਵਾਲੀ ਗੱਲ ਝੂਠੀ, ਮਨਾਉਣੇ ਪੈਣੇ ਆਂ, ਹੁਣ ਇਹ ਸਾਡਾ ਦੋਵਾਂ ਦਾ ਕੰਮ ਆ, ਤੇ ਇਹਨੂੰ ਕਰਨਾ ਵੀ ਆ, ਮੈਂ ਬਾਹਲੀ ਉਡੀਕ ਨੀ ਕਰ ਸਕਦਾ, ਅਗਲੇ ਹਫਤੇ ਦੇਖ ਦਿਖਾਲਾ ਕਰੀਏ ਤੇ ਚਾਰ ਗੇੜੇ ਦੁਆਈਏ"। 
    ਐਮ ਐਲ ਏ ਨੂੰ ਬਹੁਤ ਕਾਹਲੀ ਸੀ।

    "ਦੇਖ ਦਿਖਾਲੇ ਦੀ ਤਾ ਕੋਈ ਗੱਲ ਨੀ ਜਦੋ ਮਰਜੀ ਕਰ ਲਈਏ, ਪਰ ਕੁੜੀ ਹਾਲੇ ਬੀ ਏ ਫਾਈਨਲ ਵਿੱਚ ਪੜਦੀ ਆ, ਉਹਦੇ ਇਮਤਿਹਾਨ ਤਾ ਉਡੀਕ ਲੈਣੇ ਚਾਹੀਦੇ ਆ"। 
    ਹਜਾਰਾ ਸਿੰਘ ਕੁੜਿੱਕੀ ਚ ਫਸਿਆ ਮਹਿਸੂਸ ਕਰ ਰਿਹਾ ਸੀ।
    "ਹਜਾਰਾ ਸਿਆਂ, ਬੀ ਏ ਕਰ ਕੇ ਕਿਹੜਾ ਕੁੜੀ ਨੇ ਦਫਤਰ ਬਹਿਣਾ, ਡਿਗਰੀਆ ਵਾਲੇ ਸਾਡੇ ਅੱਗੇ ਪਿੱਛੇ ਕੁੱਤੇ ਵਾਗ ਪੂਛ ਹਿਲਾਉਦੇ ਰਹਿੰਦੇ ਆ, ਨਾਲੇ ਕੁੜੀਆ ਨੂੰ ਬਹੁਤਾ ਨੀ ਪੜਾਈਦਾ, ਬੋਲਣ ਬਹੁਤ ਲੱਗ ਪੈਂਦੀਆ, ਇਹਤੋ ਇਲਾਵਾ ਸਾਡੇ ਮਨ ਵਿੱਚ ਜਿਹੜੀ ਗੱਲ ਆ ਜਾਵੇ ਉਹ ਅਸੀ ਕਰ ਈ ਲੈਦੇ ਆ, ਸਭ ਤਰੀਕੇ ਆਉਦੇ ਆ, ਨਾਂਹ ਮੈਨੂੰ ਮਨਜੂਰ ਨਹੀ"। 
    ਐਮ ਐਲ ਏ ਅੜਬ ਸੁਭਾਅ ਦਾ ਸੀ, ਬਹੁਤੇ ਲੋਕ ਇਸ ਗੱਲ ਨੂੰ ਜਾਣਦੇ ਸੀ, ਹਜਾਰਾ ਸਿੰਘ ਬਿਨਾ ਘਰ ਸਲਾਹ ਕੀਤੇ ਕੋਈ ਗੱਲ ਕਰਨੀ ਨਹੀ ਸੀ ਚਾਹੁੰਦਾ ਪਰ ਐਮ ਐਲ ਏ ਨੂੰ ਨਾਂਹ ਕਿਵੇ ਕਰੇ ?
    "ਮੈਨੂੰ ਤਾਂ ਜੀ ਮਨਜੂਰ ਆ ਪਰ ਘਰਦਿਆ ਨਾਲ ਥੋੜੀ ਬਹੁਤੀ ਗੱਲ ਤਾ ਕਰਨੀ ਈ ਪੈਦੀ ਆ"। ਉਹ ਥੋੜਾ ਸਮਾਂ ਲੈਣਾ ਚਾਹੁੰਦਾ ਸੀ।
    "ਇਕ ਹਫਤਾ ਦਿੱਤਾ, ਹਜਾਰਾ ਸਿਆ ਸਾਡੇ ਨਾਲ ਹੱਥ ਮਿਲਾਵੇਗਾ ਤਾਂ ਸਾਰੀ ਉਮਰ ਐਸ਼ ਕਰੇਗਾ, ਸਾਡੇ ਵਿਰੋਧ ਚ ਜਾਵੇਗਾ ਤਾਂ ਅਸੀ ਅਪਣੇ ਵਿਰੋਧੀਆ ਦੀ ਨੀਂਦ ਉਡਾ ਦਿੰਨੇ ਆ"। 
    ਮੁੱਛ ਤੇ ਹੱਥ ਆ ਗਿਆ ਸਰਦਾਰ ਦਾ, ਤਾਕਤ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਸੀ।
    "ਅਸੀ ਤੁਹਾਡੇ ਵਿਰੋਧੀ ਕਿਵੇ ਹੋ ਸਕਦੇ ਆ ਜਨਾਬ, ਮੈ ਇੱਕ ਦੋ ਦਿਨਾ ਵਿੱਚ ਹੀ ਤੁਹਾਨੂੰ ਚੰਗੀ ਖਬਰ ਦਿੰਦਾ ਆ"। 
    ਹਜਾਰਾ ਸਿੰਘ ਉਹਦੇ ਤੇਵਰਾ ਨੂੰ ਹੋਰ ਗੁੱਸੇ ਚ ਨਹੀ ਸੀ ਲਿਆਉਣਾ ਚਾਹੁੰਦਾ।
    ਭਾਵੇ ਹਰਮਿੰਦਰ ਉਸ ਨੂੰ ਬਹੁਤ ਚੰਗਾ ਲੱਗਿਆ ਸੀ, ਐਮ ਏ ਕੀਤੀ ਹੋਈ ਸੀ ਮੁੰਡੇ ਨੇ, ਪਿਓ ਤੋ ਬਿਲਕੁਲ ਈ ਵੱਖਰਾ ਜਾਪਦਾ ਸੀ ਪਰ ਹਜਾਰਾ ਸਿੰਘ ਦੀ ਸੋਚ ਇਹ ਸੀ ਕਿ ਰਿਸ਼ਤੇ ਬਰਾਬਰ ਵਾਲਿਆ ਨਾਲ ਈ ਪੁੱਗਦੇ ਆ, ਉਹ ਸਗੋ ਕਿਸੇ ਛੋਟੇ ਘਰ ਕੁੜੀ ਭੇਜਣੀ ਚਾਹੁੰਦਾ ਸੀ, ਜਿੱਥੇ ਉਨਾ ਦੀ ਕੋਈ ਕਦਰ ਵੀ ਹੋਵੇ ਪਰ ਮਾਮਲਾ ਉਲਟਾ ਹੋ ਰਿਹਾ ਸੀ, ਫਿਲਹਾਲ ਉਸ ਨੇ ਜਾਨ ਛੁਡਾ ਲਈ ਸੀ, ਉਹ ਐਮ ਐਲ ਏ ਨਾਲ ਵਾਅਦਾ ਕਰਕੇ ਘਰਵਾਲੀ ਤੇ ਦਲੀਪ ਕੋਲ ਆ ਗਿਆ, ਉਨਾ ਨੂੰ ਸਾਰੀ ਗੱਲ ਦੱਸੀ, ਦੋਵੇ ਖੁਸ਼ੀ ਵਿੱਚ ਫੁੱਲੇ ਨਾਂ ਸਮਾਏ, ਹਜਾਰਾ ਸਿੰਘ ਦੂਰ ਦੀ ਸੋਚਣ ਵਾਲਾ ਬੰਦਾ ਸੀ, ਉਸ ਨੂੰ ਪਤਾ ਸੀ ਬਈ ਇਹ ਵੱਡੇ ਘਰਾਣਿਆ ਦੇ ਲੋਕ ਅਯਾਸ਼ ਕਿਸਮ ਦੇ ਹੁੰਦੇ ਆ, ਭਾਵੇ ਸਾਰਿਆ ਨੂੰ ਇਕੇ ਰੱਸੇ ਨਹੀ ਬੰਨਿਆ ਜਾ ਸਕਦਾ ਪਰ ਇਹ ਗੱਲ ਪੱਕੀ ਆ ਕਿ ਧਨ ਦੌਲਤ ਦੀ ਬਹੁਤਾਤ ਤੇ ਸਿਆਸੀ ਤਾਕਤ ਹਰ ਕਿਸੇ ਨੂੰ ਪਚਦੀ ਨਹੀ, ਬਾਹਰੌ ਸਭ ਚਮਕਦਾ ਲਗਦਾ ਪਰ ਅੰਦਰ ਬਹੁਤ ਦੁੱਖ ਹੁੰਦਾ ਇਨਾ ਘਰਾਣਿਆ ਵਿੱਚ, ਦੂਜੇ ਪਾਸੇ ਜੇ ਐਮ ਐਲ ਏ ਨੂੰ ਉਹ ਨਾਹ ਕਰੇ ਤਾ ਉਸਦੀ ਹੱਤਕ ਹੁੰਦੀ ਹੈ ਤੇ ਫਿਰ ਐਮ ਐਲ ਏ ਦਾ ਕਹਿਰ ਹਜਾਰਾ ਸਿੰਘ ਤੇ ਟੁੱਟ ਸਕਦਾ, ਮਗਰਮੱਛ ਅੱਗੇ ਮੱਛੀ ਕਿਵੇ ਬਚੇਗੀ ? ਜੇ ਮਗਰਮੱਛ ਰੱਜਿਆ ਹੋਵੇਗਾ ਤਾ ਹੋ ਸਕਦਾ ਆ ਕਿ ਮੱਛੀ ਨੂੰ ਬਖਸ਼ ਦੇਵੇ ਪਰ ਇਹ ਮੱਛ ਤਾ ਹਾਬੜਿਆ ਹੋਇਆ, ਇਹਨੇ ਖੈਰ ਨਹੀ ਕਰਨੀ।
    ਓਧਰ ਦੀਪੀ ਅੱਗੇ ਹਨੇਰ ਪੈ ਗਿਆ ਸੀ, ਇਹ ਅਚਾਂਨਕ ਅਚਿੰਤੇ ਬਾਜ ਕਿਧਰੋ ਆ ਪਏ ? ਕੀ ਕਰੇ ? ਉਹ ਉਡ ਕੇ ਦੇਬੀ ਕੋਲ ਪਹੁੰਚਣਾ ਚਾਹੁੰਦੀ ਸੀ, ਮੂੰਹ ਤੇ ਕਾਲੋ ਫਿਰ ਗਈ ਸੀ, ਉਹ ਮੁਰਦਿਆ ਵਾਂਗ ਮੰਜੇ ਤੇ ਡਿੱਗ ਪਈ।

    "ਕੀ ਹੋਇਆ ਮੇਰੀ ਰਾਣੀ ਧੀ ਨੂੰ, ਚਿੱਤ ਠੀਕ ਨਹੀ ?" 
    ਮਾਂ ਨੂੰ ਉਹਦਾ ਫੱਕ ਹੋਇਆ ਰੰਗ ਚੰਗਾ ਨਹੀ ਲੱਗਾ।
    "ਨਹੀ, ਮਾਂ ਆਹ ਪੈਰ ਦਾ ਦਰਦ ਕੁੱਝ ਜਿਆਦਾ ਹੋ ਗਿਆ, ਮੈ ਇੱਕ ਗੋਲੀ ਖਾ ਲਵਾਂ, ਨਾਲੇ ਜੇ ਪੰਮੀ ਨੂੰ ਬੁਲਾ ਦੇਵੇ ਤਾਂ"। 
    ਸੱਚੀ ਗੱਲ ਦੱਸਣ ਦਾ ਹੌਸਲਾ ਨਹੀ ਸੀ ਪੈ ਰਿਹਾ ਉਹ ਪੰਮੀ ਦੀ ਸਲਾਹ ਲੈਣੀ ਚਾਹੁੰਦੀ ਸੀ।।
    "ਕੋਈ ਨਾ ਮੇਰੀ ਧੀ, ਮੈ ਪਾਣੀ ਲਿਆਉਨੀ ਆ, ਤੂੰ ਗੋਲੀ ਖਾ ਕੇ ਲੇਟ"। 
    ਮਾਂ ਨੇ ਉਸ ਨੂੰ ਕੱਲਿਆ ਛੱਡ ਦਿੱਤਾ, ਦੀਪੀ ਨੂੰ ਹੁਣ ਇਕਾਂਤ ਦੀ ਸਖਤ ਲੋੜ ਸੀ, ਉਹ ਸੋਚਣਾ ਚਾਹੁੰਦੀ ਸੀ, ਥੋੜੀ ਦੇਰ ਬਾਦ ਪੰਮੀ ਆ ਗਈ।
    "ਕੀ ਗੱਲ ਦੀਦੀ, ਹਾਲੇ ਦੋ ਘੰਟੇ ਗਈ ਨੂੰ ਹੋਏ ਆ ਦਿਲ ਨੀ ਲਗਦਾ ਮੇਰੇ ਬਿਨਾ ?" 
    ਜਵਾਬ ਦੇਣ ਦੀ ਥਾਂ ਦੀਪੀ ਨੇ ਪੰਮੀ ਨੂੰ ਘੁੱਟ ਲਿਆ ਤੇ ਬੁਸਕਣ ਲੱਗ ਪਈ।
    "ਕੀ ਹੋਇਆ ? ਕੱਲ ਦੀ ਐਨੀ ਖੁਸ਼ ਆ ਤੇ ਹੁਣ ?" 
    ਪੰਮੀ ਨੂੰ ਉਹਦੇ ਬੁਸਕਣ ਦਾ ਕਾਰਨ ਪਤਾ ਨਹੀ ਸੀ, ਜਦੋ ਪੰਮੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਉਹ ਅਵਾਕ ਰਹਿ ਗਈ।
    "ਹੁਣ ਕੀ ਕਰੀਏ ?" 
    ਪੰਮੀ ਨੂੰ ਇਸ ਆਫਤ ਦੀ ਉਕੀ ਆਸ ਨਹੀ ਸੀ।
    "ਕੇਲ ਕਰੇਦੇ ਹੰਜ ਨੋ ਅਚਿੰਤੇ ਬਾਜ ਪਏ" 
    ਕਿਤੇ ਖੁਸੀ ਵਿੱਚ ਗਮੀ ਤੇ ਕਿਤੇ ਗਮੀ ਵਿੱਚ ਖੁਸ਼ੀ, ਪਤਾ ਨਹੀ ਕਿਸ ਖੁਸ਼ੀ ਪਿੱਛੇ ਕਿਸ ਦੁੱਖ ਦਾ ਵਜੂਦ ਛੁਪਿਆ ਪਿਆ, ਬਹੁਤ ਖੁਸ਼ ਹੁੰਦਾ ਹੈ ਮਨੁੱਖ, ਖੁਸ਼ੀ ਵਿੱਚ ਬਹੁਤ ਕੁੱਝ ਭੁੱਲ ਜਾਂਦਾ ਹੈ, ਜਿਵੇ ਆਉਣ ਵਾਲੇ ਦਿਨ ਸਦਾਂ ਬੇਹਤਰ ਹੀ ਹੁੰਦੇ ਰਹਿਣਗੇ।
    ਦੁੱਖ ਵੇਲੇ ਬਹੁਤ ਦੁਖੀ ਹੁੰਦਾ ਹੈ ਮਨੁੱਖ, ਦੁੱਖ ਨੂੰ ਉਸਦੇ ਵਜੂਦ ਤੋ ਵੱਡਾ ਕਰ ਦਿੰਦਾ ਹੈ, ਹਰ ਕਿਸੇ ਅੱਗੇ ਦਿਲ ਖੋਲ ਕੇ ਬੈਠਾ ਰਹਿੰਦਾ, ਰੱਬ ਨੂੰ ਮਿਹਣੇ ਮਾਰਨ ਲੱਗਾ ਪਲ ਨਹੀ ਲਾਉਦਾ, ਕੱਲ ਹੀ ਤਾਂ ਰੱਬ ਨੂੰ ਧੰਨਵਾਦ ਦੇ ਰਹੀ ਸੀ ਦੀਪੀ ਹੁਣ ਕਹੇਗੀ ਮੇਰੇ ਨਾਲ ਐਸਾ ਕਿਓ ਕਰ ਰਿਹਾ ?
    ਇਹ ਕਿਹੜੇ ਕਰਮਾਂ ਦੀ ਖੇਡ ਆ, ਜਿਹੜੇ ਰੱਬ ਨੇ ਕਿਤੇ ਪਹਿਲਾਂ ਹੀ ਲਿਖ ਰੱਖੇ ਹਨ ?
    ਕੀ ਇਹ ਇਤਫਾਕ ਹੈ ? ਜੇ ਖੂਬਸੂਰਤੀ ਵਰਦਾਂਨ ਹੈ ਤਾਂ ਸ਼ਰਾਪ ਬਣਨ ਲੱਗੇ ਵੀ ਕਿੰਨਾ ਚਿਰ ਲਾਵੇਗੀ ?
    ਦੀਪੀ ਦਾ ਹੁਸਨ ਜੇ ਸਿਰ ਚੜ ਕੇ ਨਾਂ ਬੋਲਦਾ ਹੁੰਦਾ ਤਾਂ ਐਮ ਐਲ ਏ ਕਦੇ ਇਸ ਰਿਸ਼ਤੇ ਦੀ ਗੱਲ ਨਾਂ ਕਰਦਾ, ਦੀਪੀ ਜੇ ਦੇਬੀ ਦੇ ਕੋਲ ਹੋਵੇ ਤਾਂ ਖਿੜਿਆ ਫੁੱਲ ਹੈ ਪਰ ਕਿਸੇ ਹੋਰ ਦੇ ਨੇੜੇ ਮੁਰਝਾ ਜਾਵੇਗੀ, ਦੋ ਨੋਜਵਾਨਾਂ ਦੀ ਖੁਸ਼ੀ ਦਾ ਫੈਸਲਾ ਹੋ ਰਿਹਾ, ਉਨਾਂ ਦੇ ਭਵਿੱਖ ਦਾ ਫੈਸਲਾ ਹੋ ਰਿਹਾ, ਇੱਕ ਪਾਸੇ ਇੱਕ ਪਿਓ ਹੈ ਜੋ ਅਪਣੇ ਖਾਨਦਾਨ ਨੂੰ ਅੱਗੇ ਚਲਾਉਣਾ ਚਾਹੁੰਦਾ ਤਾਂ ਕਿ ਉਸਦਾ ਨਾਮ ਚਲਦਾ ਰਹੇ, ਇਸ ਨਾਮ ਨੂੰ ਚਲਾਉਣ ਲਈ ਭਾਵੇ ਕਿੰਨੇ ਵੀ ਗੁਨਾਹ ਕਿਓ ਨਾਂ ਕਰਨੇ ਪੈਣ, ਜਦੋ ਰੱਬ ਦੇ ਦਰਬਾਰ ਵਿੱਚ ਹਿਸਾਬ ਹੋਵੇਗਾ ਦੇਖੀ ਜਾਊ, ਫਿਲਹਾਲ ਤਾਂ ਮਨ ਆਉਦੀਆ ਕਰਨੀਆ, ਇਹ ਪਿਓ ਜੋ ਹੈ ਉਸ ਨੂੰ ਸਹੀ ਅਰਥਾਂ ਵਿੱਚ ਅਪਣੇ ਪੁੱਤ ਦੀ ਜੋ ਉਸਦੇ ਖਾਨਦਾਨ ਦਾ ਅਸਲੀ ਵਾਰਿਸ ਹੈ ਉਸਦੀ ਪਰਵਾਹ ਨਹੀ, ਇਹ ਖੁਦਗਰਜ ਪਿਓ ਹੈ, ਅਪਣੀ ਖੁਸ਼ੀ ਪੁੱਤਰ ਦੀ ਲਾਸ਼ ਉਪਰ ਦੀ ਲੰਘ ਕੇ ਵੀ ਪੂਰੀ ਕਰ ਲਵੇਗਾ, ਪਰ ਜੇ ਦੀਪੀ ਦੇ ਕੋਈ ਬੱਚਾ ਹੀ ਨਾ ਹੋਇਆ ? ਜਾਂ ਸਿਰਫ ਧੀਆਂ ਨੂੰ ਹੀ ਜਨਮ ਦੇ ਸਕੀ ਫੇਰ ? ਇਥੋ ਤੱਕ ਇਹ ਪਿਓ ਨਹੀ ਸੋਚ ਰਿਹਾ, ਪੁੱਤਰ ਨੂੰ ਪਰੇਮ ਨਾਲ ਮਨਾ ਨਹੀ ਰਿਹਾ, ਪਿਓ ਜੁ ਹੈ, ਹੁਕਮ ਦੇ ਰਿਹਾ, ਇੱਕ ਮਨੁੱਖ ਦੀ ਜਾਤੀ ਅਜਾਦੀ ਨੂੰ ਠੋਕਰਾਂ ਮਾਰ ਰਿਹਾ ਤਾਂ ਕਿ ਇਹ ਕੰਡੇ ਜੋ ਬੀਜ ਰਿਹਾ ਇਹ ਕਦੇ ਵੱਡੇ ਹੋਣ ਤੇ ਇਹ ਉਨਾ ਨੂੰ ਵੱਡਦਾ ਹੋਰ ਦੁਖੀ ਹੋ ਸਕੇ … ।।
    ਕਿੰਨੇ ਮਹਾਂਨ ਲੋਕ ਹੋਏ ਨੇ ਦੁਨੀਆ ਵਿੱਚ ਜਿਨਾ ਦਾ ਨਾਮ ਅਸੀ ਇਸ ਲਈ ਨਹੀ ਲੈਦੇ ਕਿਉਕਿ ਉਸ ਦਾ ਵਾਰਿਸ ਮੋਜੂਦ ਹੈ ਸਗੋ ਇਸ ਲਈ ਕਿਉਕਿ ਉਸ ਨੇ ਜਿਉਦੇ ਜੀਅ ਸਾਰੀ ਮਨੁੱਖਤਾ ਨੂੰ ਅਪਣਾ ਵਾਰਿਸ ਮੰਨਿਆ, ਇੱਕ ਬੰਦੇ ਦੀ ਜਦੋ ਮੌਤ ਹੋ ਜਾਂਦੀ ਹੈ ਤਾਂ ਉਹ ਕਦੇ ਇਹ ਦੇਖਣ ਆ ਸਕੇਗਾ ਕਿ ਉਸਦਾ ਨਾਂਮ ਕਿੰਨਾ ਕੁ ਫੈਲਿਆ ? ਲੋਕ ਉਸਦੀ ਮੌਤ ਤੋ ਕੁੱਝ ਸਾਲਾਂ ਬਾਅਦ ਸਦਾਂ ਲਈ ਭੁੱਲ ਜਾਂਣਗੇ ਤੇ ਪੋਤਿਆ ਤੋ ਬਾਅਦ ਪਰਵਾਰ ਵੀ ਭੁੱਲ ਜਾਵੇਗਾ, ਇਹ ਕਿੰਨਾ ਕੁ ਜਰੂਰੀ ਹੈ ਕਿ ਮੇਰਾ ਨਾਮ ਮੇਰੀ ਮੌਤ ਤੋ ਬਾਅਦ ਰਹੇ, ਜੇ ਜਰੂਰੀ ਹੈ ਤਾਂ ਮੇਰਾ ਪੁੱਤਰ ਮੇਰੇ ਨਾਮ ਨੂੰ ਕਿਓ ਰੌਸ਼ਨ ਕਰੇ ? ਮੇਰੇ ਕੋਲ ਜੋ ਪੰਜਾਹ ਸੱਠ ਸਾਲ ਹਨ ਕੀ ਇਹ ਕਾਫੀ ਨਹੀ ਕੀ ਮੈ ਐਸੇ ਕਰਮ ਕਰਾ ਜਿਨਾ ਨਾਲ ਮੇਰੇ ਪੁੱਤਰ ਨੂੰ ਮੇਰਾ ਕੰਮ ਨਾਂ ਕਰਨਾ ਪਵੇ ? ਤੇ ਜੇ ਮੇਰਾ ਪੁੱਤਰ ਵੱਢਾ ਹੋ ਕੇ ਇੱਕ ਚੋਰ ਜਾਂ ਕਾਤਲ ਨਿਕਲੇ ਤਾਂ ਫਿਰ ਕੀ ਬਣੇਗਾ ਮੇਰੇ ਨਾਮ ਦਾ ? ਖੂਬ ਮਸ਼ਹੂਰ ਹੋਵੇਗਾ … ।।
    ਮੇਰਾ ਇੱਕ ਵਾਕਿਫ ਸਦਾਂ ਈ ਕਹਿੰਦਾ … ।।
    "ਬਦਨਾਮ ਹੋਗੇ ਤੋ ਕਿਆ ਨਾਮ ਨਾ ਹੋਗਾ ?"

    ਦੂਜੇ ਪਾਸੇ ਇੱਕ ਹੋਰ ਪਿਓ ਹੈ, ਇਸ ਪਿਓ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀ, ਕਾਰਨ ਇਹ ਕਿ ਇਹ ਇੱਕ ਕੁੜੀ ਦਾ ਪਿਓ ਹੈ, ਔਰ ਇਹ ਬਹੁਤ ਵੱਢਾ ਗੁਨਾਹ ਹੈ, ਹੁਣ ਇਹ ਕੁਦਰਤੀ ਗੱਲ ਹੈ ਕਿ ਇਹ ਅੱਖ ਨੀਵੀ ਰੱਖੇ, ਅਪਣੀ ਧੌਣ ਨੂੰ ਬਾਹਲਾ ਅਕੜਾ ਕੇ ਨਾਂ ਤੁਰੇ ਅਤੇ ਸਭ ਤੋ ਜਰੂਰੀ ਇਹ ਹੈ ਕਿ ਇਹ ਹਰ ਪਲ ਧੀ ਦੇ ਫਿਕਰ ਵਿੱਚ ਸੁੱਕਿਆ ਰਹੇ, ਇਸ ਲਈ ਨਹੀ ਕਿ ਇਹ ਦਾਜ ਨਹੀ ਦੇ ਸਕਦਾ, ਇਸ ਲਈ ਨਹੀ ਕਿ ਇਹਦੀ ਧੀ ਵਿੱਚ ਕੋਈ ਬੁਰਾਈ ਹੈ, ਸਗੋ ਇਸ ਲਈ ਕਿ ਇਹਦੀ ਧੀ ਦੀ ਇੱਜਤ ਤੇ ਕਦੇ ਵੀ ਆਂਚ ਆ ਸਕਦੀ ਆ, ਐਸਾ ਹੋਣ ਨਾਲ ਇਸ ਪਿਓ ਦੀ ਪੱਗ ਰੁਲ ਜਾਵੇਗੀ, ਗੁਰੂ ਸਾਹਿਬਾਨਾ ਦੀ ਇਸ ਧਰਤੀ ਤੇ ਮਰਦਾਂ ਦੀ ਇਜਤ ਨੂੰ ਕੋਈ ਖਤਰਾ ਨਹੀ ਪਰ ਇਨਾ ਮਰਦਾ ਦੀਆ ਧੀਆ ਤੇ ਭੈਣਾ ਦੀ ਇਜਤ ਚੌਵੀ ਘੰਟੇ ਖਤਰੇ ਵਿੱਚ ਹੈ, ਕੌਣ ਹੈ ਜਿਸ ਤੋ ਖਤਰਾ ਹੈ ? … ।
                                         ਇਕ ਦੂਸਰੇ ਤੋ ਖਤਰਾ ਹੈ, ਕਿਸੇ ਮੁਟਿਆਰ ਦਾ ਬਲਾਤਕਾਰ ਹੋ ਜਾਵੇ ਤਾਂ ਉਹ ਮੂਹ ਦਿਖਾਉਣਯੋਗ ਨਹੀ ਰਹੀ, ਕੀ ਹੋ ਗਿਆ ਉਸ ਦੇ ਮੂੰਹ ਨੂੰ ? ਹੁਣ ਉਹ ਆਤਮਹੱਤਿਆ ਕਰੇਗੀ, ਕਿਉਕਿ ਉਹਦੇ ਕੋਲ ਜੋ ਵੀ ਕੀਮਤੀ ਸੀ ਉਹ ਲੁੱਟਿਆ ਗਿਆ, ਇਹ ਮੁਟਿਆਰ ਜੋ ਹੈ ਇਹਦੀ ਅਪਣੀ ਕੋਈ ਕੀਮਤ ਨਹੀ, ਇਹਦਾ ਜੋ ਸਰੀਰ ਹੈ ਉਹ ਕਿਸੇ ਖਾਸ ਮਰਦ ਦੀ ਅਮਾਂਨਤ ਹੈ ਤੇ ਉਸ ਲਈ ਇਸ ਨੂੰ ਸੰਭਾਲ ਕੇ ਰੱਖਣਾ ਹੋਵੇਗਾ, ਪਰ ਕਿਸੇ ਵੀ ਮਰਦ ਦਾ ਸਰੀਰ ਐਸਾ ਨਹੀ ਹੈ ਜਿਸ ਨੂੰ ਕਿਸੇ ਖਾਸ ਔਰਤ ਲਈ ਸੰਭਾਲ ਕੇ ਰੱਖਣ ਦੀ ਲੋੜ ਹੋਵੇ, ਅਗਰ ਕਿਸੇ ਕਾਰਨ ਇਹ ਸੰਭਾਲ ਨਹੀ ਹੋ ਪਾਈ ਤਾਂ ਕੀਮਤ ਖਤਮ, ਬੇਕਾਰ ਹੋ ਗਿਆ ਜੀਵਨ, ਹੁਣ ਇਸ ਜੀਵਨ ਨਾਲੋ ਮਰਨਾ ਚੰਗਾ ਆ, ਲਾਹਨਤ ਹੈ ਇਨਾ ਸਮੂਹਿਕ ਲੋਕਾ ਦੇ ਜੋ ਇਸ ਘੋਰ ਗੁਨਾਹ ਨੂੰ ਹਾਲੇ ਵੀ ਜਿਊਦਾ ਰੱਖੀ ਆ ਰਹੇ ਆ,ਇਹ ਜੋ ਪਿਓ ਹੈ ਇੱਕ ਧੀ ਦਾ, ਇਹ ਵੀ ਇੱਕ ਮਨੁੱਖ ਹੈ ਜਿਸ ਦੀ ਅਪਣੀ ਕੋਈ ਅਜਾਦੀ ਆ, ਇਹ ਬੰਦਾ ਅਪਣੀ ਧੀ ਦੇ ਸਹੁਰੇ ਜਾ ਕੇ ਡਰਿਆ ਜਿਹਾ ਰਹਿੰਦਾ ਤੇ ਪੁੱਤ ਦੇ ਸਹੁਰਿਆ ਦੇ ਜਾ ਕੇ ਭਿੱਜੀ ਬਿੱਲੀ ਤੋ ਸ਼ੇਰ ਬਣ ਜਾਦਾ, ਇੱਕ ਹੀ ਪਿਓ ਦੋ ਦੋ ਰੋਲ ਕਰ ਰਿਹਾ, ਹੈਰਾਂਨੀ ਤਾਂ ਇਹ ਹੈ ਕਿ ਕੁੱਲ ਮਰਦਾਂ ਵਿੱਚੋ ਅਠਾਂਨਵੇ ਪ੍ਰਤੀਸ਼ਤ ਮਰਦ ਐਸੇ ਹਨ ਜੋ ਡਬਲ ਰੋਲ ਕਰਦੇ ਆ, ਹਾਂ ਕੁੱਝ ਐਸੇ ਹਨ ਜਿਨਾ ਦੇ ਸਿਰਫ ਮੁੰਡੇ ਹੁੰਦੇ ਆ ਉਹ ਫਿਰ ਸਦਾਂ ਸ਼ੇਰ ਹੀ ਰਹਿਣਗੇ ਤੇ ਕਈ ਐਸੇ ਆ ਜਿਨਾ ਦੇ ਸਿਰਫ ਧੀਆ ਜੰਮੀਆ, ਕਿਸੇ ਪਿਛਲੇ ਜਨਮ ਦੇ ਗੁਨਾਹਾ ਦਾ ਫਲ, ਇਹ ਪਿਓ ਸਦਾਂ ਭਿੱਜੀ ਬਿੱਲੀ ਬਣੇ ਰਹਿਣਗੇ, ਇਹ ਜੋ ਸਾਰੀ ਬੇਇਨਸਾਫੀ ਆ ਇਸ ਦਾ ਅਧਾਰ ਹੈ ਕੁੜੀ ਦੀ ਬਹੁਤ ਥੋੜੀ ਕੀਮਤ ਤੇ ਮੁੰਡੇ ਦੀ ਬਹੁਤ ਜਿਆਦਾ ਕੀਮਤ, ਅਗਰ ਸਾਰੀ ਦੁਨੀਆ ਵਿੱਚ ਐਸਾ ਹੀ ਹੁੰਦਾ ਤਾਂ ਮੇਰੇ ਲਿਖਣ ਦਾ ਕੋਈ ਕਾਰਨ ਹੀ ਨਹੀ ਸੀ, ਐਸਾ ਮੇਰੇ ਭਾਰਤੀ ਸਮਾਜ ਵਿੱਚ ਹੈ, ਦੀਪੀ ਦਾ ਪਿਓ ਵੀ ਗੁਨਾਹਗਾਰ ਹੈ, ਧੀ ਜੰਮ ਰੱਖੀ ਆ ਘਰ ਵਿੱਚ ਤੇ ਉਹ ਵੀ ਐਨੀ ਸੋਹਣੀ, ਸ਼ਿਕਾਰੀ ਕੁੱਤੇ ਘਰ ਦੇ ਆਲੇ ਦੁਆਲੇ ਗੇੜੇ ਕੱਢਦੇ ਆ, ਜਿਹੜਾ ਬਾਹਲਾ ਡਾਢਾ ਹੋਊ ਲੈ ਜਾਊ ।
                                       ਹਜਾਰਾ ਸਿੰਘ ਦੇ ਸਿਰ ਤੋ ਇੱਕ ਪਹਾੜ ਦਾ ਭਾਰ ਉਸ ਦਿਨ ਲਹਿ ਜਾਵੇਗਾ ਜਿਸ ਦਿਨ ਇਹ ਧੀ ਕਿਸੇ ਦੇ ਘਰ ਚਲੀ ਜਾਊ, ਉਸ ਦਿਨ ਤੱਕ ਹਜਾਰਾ ਸਿੰਘ ਨੂੰ ਹਰ ਕਿਸੇ ਤੋ ਡਰਨਾ ਪਵੇਗਾ, ਪਰ ਸਹੁਰੇ ਜਾਂਣ ਤੋ ਬਾਅਦ ਹਜਾਰਾ ਸਿੰਘ ਅਪਣੇ ਜਵਾਈ ਤੋ ਡਰੇਗਾ, ਜਵਾਈ ਦੇ ਘਰਦਿਆ ਤੋ ਡਰੇਗਾ, ਕੁੜੀ ਦਾ ਮੂੰਹ ਸਿਰ ਰੰਗਿਆ ਜਾਵੇਗਾ ਹੁਣ ਇਹ ਚਿੱਟੀ ਚਾਦਰ ਨਹੀ, ਹੁਣ ਇਹ ਰੰਗ ਬਿਰੰਗੀ ਹੈ, ਕੋਈ ਦਾਗ ਲੱਗ ਵੀ ਜਾਵੇ ਤਾਂ ਦਿਸਣ ਨਹੀ ਲੱਗਾ, ਹਜਾਰਾ ਸਿੰਘ ਅਪਣੇ ਜਵਾਈ ਦਾ ਧੰਨਵਾਦੀ ਇਸ ਲਈ ਵੀ ਰਹੇਗਾ ਕਿਉਕਿ ਹੁਣ ਉਸ ਦੀ ਰੱਖਿਆ ਕਰਨ ਵਾਲਾ ਇੱਕ ਹੋਰ ਜਿੰਮੇਦਾਰ ਹੋ ਗਿਆ, ਇਹ ਜਵਾਈ ਕੁੱਝ ਸਾਲ ਬਹੁਤ ਬੜਕਾਂ ਮਾਰੇਗਾ, ਇਹਨੂੰ ਅਪਣਾ ਸਾਲਾ ਤੇ ਸਾਲੀਆ ਬਹੁਤੇ ਪਸੰਦ ਨਹੀ ਆਉਣੇ, ਪਰ ਇਹ ਹੁਣ ਫਸ ਗਿਆ, ਜਾਲ ਵਿਚੋ ਨਿਕਲ ਨਹੀ ਸਕੇਗਾ, ਪਰ ਸਾਰੀ ਉਮਰ ਸਹੁਰਿਆ ਦੇ ਭੂਤਰੇ ਸਾਂਨ ਵਾਂਗ ਛੜਾਂ ਮਾਰਦਾ ਰਹੂ, ਇਹੀ ਕੋਈ ਵੀਹ ਕੁ ਸਾਲਾਂ ਬਾਅਦ ਇਹਨੂੰ ਵੀ ਤਾਂ ਛੜਾਂ ਖਾਣੀਆ ਈ ਪੈਣੀਆ, ਜੇ ਇਹ ਬਾਹਲਾ ਸਿਆਣਾ ਨਿਕਲਿਆ ਤਾਂ ਕੁੜੀ ਜੰਮਣ ਤੋ ਪਹਿਲਾ ਹੀ ਸਕੈਨਿੰਗ ਕਰਾ ਉਹਦਾ ਗੁੱਗਾ ਪੂਜ ਦਊ, ਨਹੀ ਤਾਂ ਹੁਣ ਝੁਕਣ ਦੀ ਇਹਦੀ ਵਾਰੀ, ਹੁਣ ਇਹ ਪਿਓ ਬਣ ਗਿਆ ਤੇ ਨਾਲ ਹੀ ਗੁਨਾਹਗਾਰ ਹੋ ਗਿਆ, ਇਸ ਪਿਓ ਦਾ ਤਾਂ ਚਲੋ ਕਸੂਰ ਮੰਨਦੇ ਆ ਬਈ ਇਹਨੇ ਧੀ ਜੰਮੀ ਆ, ਪਰ ਇਹ ਜਿਹੜਾ ਸਾਲਾ ਆ, ਇਹ ਐਵੇ ਈ ਰਗੜਿਆ ਜਾਦਾ, ਇਹਦੀ ਮੁਸ਼ਕਿਲ ਇਹ ਵੀ ਆ ਕਿ ਇਹਨੂੰ ਅਪਣੇ ਜੀਜੇ ਨਾਲ ਜਿਆਦਾ ਸਮਾਂ ਬਿਤਾਉਣਾ ਪੈਦਾ, ਸਹੁਰਾ ਤਾਂ ਵੀਹ ਕੁ ਸਾਲ ਬਾਅਦ ਜਦੋ ਪੂਰਾ ਹੋ ਜੂ ਜਵਾਈ ਦੇ ਕਹਿਰ ਤੋ ਬਚ ਜਾਊ, ਪਰ ਇਹ ਸਾਲਾ ਜਿਹਾ, ਇਹ ਕਿੱਥੇ ਭੱਜ ਜੂ ?
                                ਦੁਨੀਆ ਦੇ ਕਿਸੇ ਵੀ ਕਲਚਰ ਵਿੱਚ ਸਾਲਾ ਅਤੇ ਜਵਾਈ ਕੋਈ ਗਾਲ ਨਹੀ, ਇਸ ਧੰਨਤਾ ਦੇ ਯੋਗ ਸਿਰਫ ਅਸੀ ਭਾਰਤੀ ਆ, ਇਸ ਗੋਲਡ ਮੈਡਲ ਦੀ ਮੈ ਅਪਣੇ ਸਮੇਤ ਸਭ ਨੂੰ ਵਧਾਈ ਦੇ ਸਕਦਾ ਤੇ ਇਸ ਲਾਹਨਤ ਨੂੰ ਚਲਾਉਣ ਵਾਲਿਆ ਨੂੰ ਕੁੰਭੀ ਨਰਕ ਵਿੱਚ ਉਮਰ ਕੈਦ ਦੀ ਸ਼ਿਫਾਰਿਸ਼ ਕਰਦਾ ਹਾਂ ਅਤੇ ਮੌਜੂਦਾ ਸਮੇ ਇਸ ਲਾਹਨਤ ਨੂੰ ਚੁੱਪ ਚਾਪ ਸਹਿ ਰਹੇ ਕਾਇਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ … ।।
    ਜਵਾਈ ਦੀ ਚਮਚਾਗਿਰੀ ਬੰਦ ਕਰੋ ਤੇ ਨੂੰਹ ਨੂੰ ਤੰਗ ਕਰਨਾ ਛੱਡੋ, ਧੀ ਨੂੰ ਪੁੱਤ ਬਰਾਬਰ ਅਧਿਕਾਰ ਦਿਓ, ਨਹੀ ਤਾਂ ਕੋਈ ਅਰਦਾਸ ਪੂਰੀ ਨਹੀ ਹੋਣੀ, ਦੁੱਧ ਤੇ ਪੁੱਤ ਲਈ ਭਟਕਦੇ ਰਹੋ ਥਾਂ ਥਾਂ ਤੇ ਪਰ ਇਹ ਜਿਹੜਾ ਰੱਬ ਆ ਇਹਨੇ ਕੁੜੀਆ ਪੈਦਾ ਕਰਨੋ ਹਟਣਾ ਨਹੀ, ਤੇ ਤੁਹਾਡੀਆ ਮੁਸ਼ਕਲਾ ਮੁੱਕਣੀਆ ਨਹੀ, ਤੁਹਾਡੇ ਤੋ ਬਿਨਾ ਤੁਹਾਨੂੰ ਹੋਰ ਕੋਈ ਸੁਖੀ ਨਹੀ ਕਰ ਸਕਦਾ ।
    "ਕੀ ਵੀਰ ਨੂੰ ਦੱਸ ਆਵਾਂ ?" 
    ਪੰਮੀ ਨੇ ਫੇਰ ਪੁੱਛਿਆ।
    "ਨਹੀ, ਹਾਲੇ ਕੁੱਝ ਪੱਕਾ ਨਹੀ, ਅਸੀ ਕੋਸ਼ਿਸ਼ ਕਰ ਕੇ ਦੇਖਦੀਆ, ਉਹ ਦੁਖੀ ਹੋਵੇਗਾ, ਜਿੰਨੀ ਦੇਰ ਉਸ ਨੂੰ ਦੁਖੀ ਹੋਣ ਤੋ ਬਚਾ ਸਕਦੀ ਆਂ ਬਚਾਉਗੀ''। 
    ਦੀਪੀ ਹੁਣੇ ਹੀ ਦੇਬੀ ਵੱਲ ਇਹ ਮਨਹੂਸ ਖਬਰ ਨਹੀ ਸੀ ਭੇਜਣੀ ਚਾਹੁੰਦੀ।
    ਕਿੰਨੀ ਦੇਰ ਉਹ ਸੋਚਦੀਆ ਰਹੀਆ ਕਿ ਕੀ ਕੀਤਾ ਜਾਵੇ, ਪਰ ਇਹ ਇੱਕ ਐਸੀ ਮੁਸ਼ਕਿਲ ਸੀ ਜੋ ਉਹਨਾਂ ਦੇ ਵੱਸ ਦਾ ਰੋਗ ਨਹੀ ਸੀ, ਦੀਪੀ ਨੇ ਹਾਲੇ ਉਸ ਨੂੰ ਇਹ ਗੱਲ ਪੂਰੀ ਤਰਾਂ ਨਾਲ ਗੁਪਤ ਰੱਖਣ ਲਈ ਕਿਹਾ, ਮੰਮੀ ਤੇ ਭਾਪਾ ਜੀ ਆਪਸ ਵਿੱਚ ਕੁੱਝ ਗੱਲਾਂ ਕਰ ਰਹੇ ਸਨ, ਉਹ ਜਰਾ ਦੂਰ ਬੈਠੇ ਸਨ, ਤੇ ਬੋਲ ਵੀ ਹੌਲੀ ਰਹੇ ਸਨ, ਪੱਕੀ ਗੱਲ ਸੀ ਬਈ ਦੀਪੀ ਦੇ ਰਿਸ਼ਤੇ ਦੀ ਗੱਲ ਹੋ ਰਹੀ ਆ।
    ਹੁਣ ਰੱਬ ਤੇ ਹੀ ਡੋਰੀ ਸੀ, ਜਦੋ ਅਪਣੇ ਵੱਸ ਦੀ ਗੱਲ ਨਾਂ ਰਹੇ ਤੇ ਫਿਰ ਰੱਬ ਦੀ ਵਾਰੀ ਆ ਜਾਦੀ ਆ, ਬੰਦਾ ਜਦੋ ਚਾਹੇ ਰੱਬ ਨੂੰ ਫੜ ਕੇ ਅਪਣੇ ਕੰਮ ਤੋਰ ਲੈਦਾ, ਜਿਵੇ ਕਿ ਰੱਬ ਬਿਲਕੁਲ ਬੇਰੁਜਗਾਰ ਹੋਵੇ ਤੇ ਮੁਸ਼ਕਲਾਂ ਜੋ ਬੰਦੇ ਦੀਆ ਬਣਾਈਆ ਹਨ ਉਨਾ ਨੂੰ ਹੱਲ ਕਰਨ ਤੋ ਬਿਨਾਂ ਹੋਰ ਕੋਈ ਕੰਮ ਨਾਂ ਕਰਦਾ ਹੋਵੇ, ਖੁਸ਼ੀਆ ਦੇ ਮੌਕੇ ਸੱਜਣ ਮਿੱਤਰ ਤੇ ਦੁੱਖ ਵੇਲੇ ਰੱਬ, ਕਿੰਨੀ ਬੇਇਨਸਾਫੀ ਆ ਇਹ ਰੱਬ ਨਾਲ ? ਪਰ ਰੱਬ ਵਿਚਾਰਾ, ਕੁੱਝ ਨੀ ਕਹਿੰਦਾ।
    ਸ਼ਾਮ ਪੈ ਗਈ, ਪੰਮੀ ਘਰ ਨੂੰ ਚਲੇ ਗਈ, ਸਭ ਆਪੋ ਆਪਣੇ ਕੰਮ ਵਿੱਚ ਮਸਰੂਫ, ਦੇਬੀ ਡੇਅਰੀ ਤੇ ਕੰਮ ਦੇਖ ਰਿਹਾ ਸੀ, ਦਲੀਪ ਤੇ ਘੁੱਦਾ ਟਰੈਕਟਰ ਟਰਾਲੀ ਲੈ ਕੇ ਜਲੰਧਰ ਖੁਰਾਕ ਆਦਿ ਲੈਣ ਚਲੇ ਗਏ ਸਨ, ਅੱਜ ਮਨਿੰਦਰ ਕੋਲ ਪੰਜਾਬੋ ਬਾਹਰ ਦਾ ਟੂਰ ਸੀ ਤੇ ਉਹ ਦੋ ਦਿਨ ਆ ਨਹੀ ਸੀ ਸਕਦਾ, ਦੇਬੀ ਤੇ ਬੂਟਾ ਸਿੰਘ ਕੋਈ ਗੱਲ ਕਰ ਹੀ ਰਹੇ ਸਨ ਕਿ ਧਰਮ ਸਿੰਘ ਦੀ ਕੁੜੀ ਸਾਹੋ ਸਾਹ ਹੋਈ ਆ ਗਈ, … 
    "ਚਾਚੂ, … ਚਾਚੂ"। 
    ਉਹਤੋ ਗੱਲ ਨਹੀ ਸੀ ਨਿਕਲਦੀ।
    "ਕੀ ਹੋਇਆ ਧੀਏ ?" 
    ਬੂਟਾ ਸਿੰਘ ਨੇ ਉਹਨੂੰ ਪਿਆਰ ਨਾਲ ਪੁੱਛਿਆ।
    "ਚਾਚੂ ਅਪਣਾ ਕਾਕਾ ਕੋਠੇ ਤੋ ਡਿੱਗ ਪਿਆ"। 
    ਕੁੜੀ ਨੇ ਦੱਸਿਆ, ਇਹ ਸੁਣਦੇ ਹੀ ਬੂਟਾ ਸਿੰਘ ਘਰ ਨੂੰ ਭੱਜ ਉਠਿਆ, ਦੇਬੀ ਨੇ ਕੁੱਝ ਸੋਚ ਕੇ ਮੋਟਰਸਾਈਕਲ ਸਟਾਰਟ ਕਰ ਲਿਆ ਤੇ ਬੂਟਾ ਸਿੰਘ ਦੇ ਘਰ ਨੂੰ ਹੋ ਲਿਆ, ਅੱਗੜ ਪਿੱਛੜ ਹੀ ਦੋਵੇ ਘਰ ਪਹੁੰਚ ਗਏ, ਜਾਦਿਆ ਨੂੰ ਚੀਕ ਚਿਹਾੜਾ ਮਚਿਆ ਪਿਆ ਸੀ, ਕਾਕਾ ਬੇਸੁੱਧ ਵਿਹੜੇ ਵਿੱਚ ਪਿਆ ਸੀ, ਸਿਰ ਵਿੱਚੋ ਲਹੂ ਡੁੱਲ ਕੇ ਖਿਲਰਿਆ ਪਿਆ ਸੀ, ਕਾਕਾ ਹਾਲੇ ਛੇ ਸਾਲ ਦਾ ਸੀ, ਇਕੋ ਮੁੰਡਾ ਤੇ ਇੱਕ ਛੋਟੀ ਕੁੜੀ ਸੀ ਚਾਰ ਕੁ ਸਾਲ ਦੀ, ਆਂਢ ਗੁਆਂਡ ਇਕੱਠਾ ਹੋਇਆ ਪਿਆ ਸੀ, ਬੂਟਾ ਸਿੰਘ ਦੀ ਘਰਵਾਲੀ ਨੂੰ ਕੁੱਝ ਸੁੱਝਦਾ ਹੀ ਨਹੀ ਸੀ, ਧਰਮ ਸਿੰਘ ਦੀ ਘਰਵਾਲੀ ਨੇ ਮੁੰਡੇ ਦੇ ਸਿਰ ਦਾ ਜਖਮ ਸਾਫੇ ਨਾਲ ਬੰਨ ਰਹੀ ਸੀ, ਦੇਖਦੇ ਹੀ ਬੂਟਾ ਸਿੰਘ ਦੀ ਡਾਡ ਨਿਕਲ ਗਈ, ਉਹਦਾ ਇਕੋ ਪੁੱਤ ਮੋਇਆ ਵਾਂਗ ਧਰਤੀ ਤੇ ਪਿਆ ਸੀ, ਲੱਕੜ ਦੀ ਪੌੜੀ ਤੇ ਚੜਦਾ ਉਹ ਆਖਰੀ ਡੰਡੇ ਤੋ ਛੱਤ ਤੇ ਚੜਨ ਹੀ ਲੱਗਾ ਸੀ ਕਿ ਡੰਡੇ ਵਿੱਚ ਪੈਰ ਅੜ ਗਿਆ ਤੇ ਪੋੜੀ ਉਪਰ ਦੀ ਵੱਜਦਾ ਥੱਲੇ ਆ ਡਿੱਗਾ, ਪੌੜੀ ਦਾ ਡੰਡਾ ਸਿਰ ਵਿੱਚ ਵੱਜਾ ਸੀ ਤੇ ਜਖਮ ਹੋ ਗਿਆ, ਦੇਬੀ ਦੇ ਜੀਵਨ ਵਿੱਚ ਐਸੀ ਘਟਨਾ ਕਦੇ ਵਾਪਰੀ ਨਹੀ ਸੀ ਜਿੱਥੇ ਕਿ ਕਿਸੇ ਦੇ ਜੀਵਨ ਮੌਤ ਦਾ ਸਵਾਲ ਹੋਵੇ ਪਰ ਫੌਜ ਵਿੱਚ ਤੇ ਫਿਲਮਾ ਵਿੱਚ ਅਕਸਰ ਦੇਖਿਆ ਸੀ ਕਿ ਐਸੇ ਸਮੇ ਸ਼ਾਤੀ ਬਣਾਈ ਰੱਖਣੀ ਜਰੂਰੀ ਆ, ਉਹਦਾ ਦਿਮਾਗ ਤੇਜੀ ਨਾਲ ਸੋਚ ਰਿਹਾ ਸੀ,
    "ਬਾਈ, ਹੋਸ਼ ਕਰ ਤੇ ਮੁੰਡੇ ਨੂੰ ਲੈ ਕੇ ਮਗਰ ਬੈਠ, ਛੇਤੀ ਹਸਪਤਾਲ ਚਲਦੇ ਆ"।
    ਦੇਬੀ ਨੇ ਮੁੰਡਾ ਉਹਦੀ ਤਾਈ ਕੋਲੋ ਫੜ ਕੇ ਬੂਟਾ ਸਿੰਘ ਨੂੰ ਫੜਾ ਦਿੱਤਾ ਤੇ ਆਪ ਮੋਟਰਸਾਈਕਲ ਨੂੰ ਕਿੱਕ ਮਾਰ ਦਿੱਤੀ, ਦੋ ਮਿੰਟ ਵਿੱਚ ਹੀ ਉਹ ਸਿਵਲ ਹਸਪਤਾਲ ਨਕੋਦਰ ਵੱਲ ਉਡੇ ਜਾ ਰਹੇ ਸਨ, ਦੇਬੀ ਤੇਜ ਡਰਾਈਵਿੰਗ ਵਿੱਚ ਯਕੀਨ ਨਹੀ ਸੀ ਰੱਖਦਾ ਪਰ ਅੱਜ ਉਹ ਜਿੰਨੀ ਹੋ ਸਕਦਾ ਸੀ ਤੇਜ ਚਲਾ ਰਿਹਾ ਸੀ, ਪੰਜਾਬ ਦੀਆ ਟੁੱਟੀਆ ਸ਼ੜਕਾ ਤੇ ਉਸ ਨੂੰ ਗੁੱਸਾ ਆ ਰਿਹਾ ਸੀ ਕਿਉਕਿ ਵਾਰ ਵਾਰ ਉਸ ਨੂੰ ਟੋਇਆ ਤੋ ਬਚਣਾ ਪੈ ਰਿਹਾ ਸੀ, ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ, ਪੰਦਰਾ ਕੁ ਮਿੰਟਾ ਵਿੱਚ ਉਹ ਨਕੋਦਰ ਦੇ ਬਾਈਪਾਸ ਤੇ ਪਹੁੰਚ ਗਏ, ਰਸ਼ ਦੇਖ ਕੇ ਦੇਬੀ ਨੂੰ ਸਪੀਡ ਘੱਟ ਕਰਨੀ ਪੈ ਰਹੀ ਸੀ ਪਰ ਹਾਲੇ ਵੀ ਉਹ ਕੁੱਝ ਤੇਜ ਸੀ, ਬੂਟਾ ਸਿੰਘ ਉਸ ਨੂੰ ਰਸਤਾ ਦੱਸ ਰਿਹਾ ਸੀ, ਕੁੱਝ ਦੇਰ ਵਿੱਚ ਉਹ ਹਸਪਤਾਲ ਦੀ ਪਾਰਕਿੰਗ ਵਿੱਚ ਮੋਟਰਸਾਈਕਲ ਖੜਾ ਕਰ ਕੇ ਮੁੰਡੇ ਨੂੰ ਲੈ ਕੇ ਦਫਤਰ ਜਾ ਵੜੇ, ਮੁੰਡਾ ਹਾਲੇ ਵੀ ਬੇਸੁੱਧ ਸੀ ਪਰ ਉਹਦਾ ਦਿਲ ਧੜਕਦਾ ਦੇਬੀ ਮਹਿਸੂਸ ਕਰ ਰਿਹਾ ਸੀ।
    "ਮੈਡਮ ਇੱਕ ਐਮਰਜੈਸੀ ਕੇਸ, ਜਲਦੀ ਡਾਕਟਰ ਸਾਹਿਬ ਨੂੰ ਬੁਲਾਓ"। 
    ਦੇਬੀ ਨੇ ਇਨਫਾਰਮੇਸ਼ਨ ਰੂਮ ਵਿੱਚ ਬੈਠੀ ਇੱਕ ਚਿੱਟੇ ਕੱਪੜਿਆ ਵਾਲੀ ਨੂੰ ਕਿਹਾ।
    "ਕੀ ਹੋਇਆ, ਬੱਚੇ ਨੂੰ ?" 
    ਨਰਸ ਨੇ ਬੇਸੁੱਧ ਹੋਏ ਮੁੰਡੇ ਵੱਲ ਦੇਖ ਕੇ ਪੁੱਛਿਆ।
    "ਜੀ ਕੋਠੇ ਤੋ ਡਿੱਗ ਪਿਆ, ਲਹੂ ਬਹੁਤ ਵਗਿਆ, ਮੇਰੇ ਮੁੰਡੇ ਨੂੰ ਬਚਾ ਲੋ … "। 
    ਬੂਟਾ ਸਿੰਘ ਦੀਆ ਧਾਹਾ ਨਿਕਲਦੀਆ ਸਨ।
    "ਕਮਲ, ਛੇਤੀ ਦੇਖ ਡਾਕਟਰ ਸੰਧੂ ਨੂੰ ਬੁਲਾ"। 
    ਨਰਸ ਵੀ ਮੁੰਡੇ ਦੀ ਹਾਲਤ ਦੇਖ ਨਰਵਸ ਜਿਹੀ ਹੋ ਗਈ ਸੀ।
    ਦੋ ਤਿੰਨ ਮਿੰਟ ਬਾਅਦ ਹੀ ਕਮਲ ਇੱਕ ਪ੍ਰਭਾਵਸ਼ਾਲੀ ਆਦਮੀ ਨਾਲ ਆ ਗਿਆ।
    "ਕੀ ਪਰਾਬਲਮ ਹੈ ?" ਡਾਕਟਰ ਉਖੜੇ ਜਿਹੇ ਲਹਿਜੇ ਵਿੱਚ ਬੋਲਿਆ। 
    ਉਹ ਸਧਾਰਨ ਕੱਪੜਿਆ ਵਿੱਚ ਸੀ।
    "ਸਰ, ਬੱਚੇ ਦੇ ਸਿਰ ਵਿੱਚ ਚੋਟ ਆ, ਲਹੂ ਬਹੁਤ ਵਹਿ ਚੁੱਕਾ, ਇਸ ਨੂੰ ਫੋਰੀ ਇਲਾਜ ਦੀ ਲੋੜ ਆ"। ਦੇਬੀ ਚਾਹੁੰਦਾ ਸੀ ਕਿ ਇਸ ਪੁੱਛ ਪੁਛੱਈਏ ਦੀ ਥਾਂ ਇਲਾਜ ਸ਼ੁਰੂ ਹੋਵੇ।
    "ਮੇਰੀ ਡਿਊਟੀ ਤਾਂ ਹੁਣ ਹੈ ਨਹੀ, ਡਾਕਟਰ ਢਿੱਲੋ ਦੀ ਡਿਊਟੀ ਆ ਰਾਤ ਦੀ, ਉਹ ਬੱਸ ਆਉਣ ਹੀ ਵਾਲੇ ਆ, ਆ ਕੇ ਦੇਖ ਲੈਦੇ ਆ"। 
    ਡਾਕਟਰ ਖਹਿੜਾ ਛੁਡਾਉਣਾ ਚਾਹੁੰਦਾ ਸੀ, ਉਹਦੀ ਡਿਊਟੀ ਵਾਕਿਆ ਹੀ ਹੁਣ ਸਮਾਪਤ ਸੀ ਤੇ ਡਾਕਟਰ ਢਿੱਲੋ ਹਾਲੇ ਪਹੁੰਚਿਆ ਨਹੀ ਸੀ।

    "ਸਰ, ਬੱਚੇ ਲਈ ਹਰ ਸਕਿੰਟ ਕੀਮਤੀ ਆ, ਤੁਸੀ ਖੁਦ ਟਰੀਟ ਕਰੋ"। 
    ਦੇਬੀ ਕਾਹਲਾ ਪੈ ਰਿਹਾ ਸੀ।
    "ਬਾਊ ਜੀ, ਤੁਸੀ ਸਮਝੇ ਨੀ, ਮੇਰੀ ਡਿਊਟੀ ਹੁਣ ਨਹੀ, ਕਮਲ ਤੁਸੀ ਬੱਚੇ ਨੂੰ ਫਸਟ ਏਡ ਦਿਓ ਤਦ ਤੱਕ ਢਿੱਲੋ ਨੇ ਆ ਜਾਣਾ ਆ, ਮੈਨੂੰ ਜਰੂਰੀ ਕੰਮ ਆ"। 
    ਇਨਾ ਕਹਿ ਕੇ ਡਾਕਟਰ ਬਾਹਰ ਨੂੰ ਤੁਰ ਪਿਆ।
    "ਇਕ ਜੀਵਨ ਬਚਾਉਣ ਤੋ ਵੱਧ ਹੋਰ ਕਿਹੜਾ ਜਰੂਰੀ ਕੰਮ ਹੋ ਸਕਦਾ, ਡਾਕਟਰ ਸਾਹਿਬ ?" 
    ਦੇਬੀ ਨੇ ਡਾਕਟਰ ਨੂੰ ਬਾਹ ਤੋ ਫੜ ਲਿਆ।
    "ਤੇਰੀ ਯੁਰਅਤ ਕਿਵੇ ਹੋਈ ਮੇਰੀ ਬਾਹ ਫੜਨ ਦੀ, ਇਥੇ ਸਾਰਾ ਦਿਨ ਕੋਈ ਨਾਂ ਕੋਈ ਤੁਰਿਆ ਰਹਿੰਦਾ ਇਸ ਹਿਸਾਬ ਤਾਂ ਮੈ ਕਦੇ ਘਰ ਜਾ ਈ ਨਹੀ ਸਕਦਾ, ਮੇਰੇ ਮੁੰਡੇ ਦਾ ਜਨਮ ਦਿਨ ਆ, ਸਾਰੇ ਉਡੀਕ ਰਹੇ ਆ"। 
    ਡਾਕਟਰ ਨੇ ਝਟਕਾ ਮਾਰ ਕੇ ਬਾਂਹ ਛੁਡਾ ਲਈ।
    "ਜੇ ਤੁਸੀ ਇਲਾਜ ਕੀਤੇ ਬਿਨਾ ਗਏ ਤਾਂ ਨਤੀਜਾ ਠੀਕ ਨਹੀ ਹੋਵੇਗਾ, ਬੱਚੇ ਕੋਲ ਵਕਤ ਜਿਆਦਾ ਨਹੀ, ਪੌਣੇ ਘੰਟੇ ਤੋ ਬੇਹੋਸ਼ ਆ"। 
    ਦੇਬੀ ਨੂੰ ਇਨਾ ਗੁੱਸਾ ਆਇਆ ਕਿ ਡਾਕਟਰ ਦੇ ਸਿਰ ਵਿੱਚ ਕੁੱਝ ਚੁੱਕ ਕੇ ਮਾਰੇ।
    "ਤੂੰ ਮੈਨੂੰ ਧਮਕੀ ਦਿੰਨਾ ਆ ? ਡਾਕਟਰ ਸੰਧੂ ਨੂੰ ਧਮਕੀ ਦਿੰਨਾ ? ਬਹੁਤੀ ਕਾਹਲੀ ਸੀ ਤਾਂ ਕਿਸੇ ਪਰਾਈਵੇਟ ਹਸਪਤਾਲ ਕਿਓ ਨਹੀ ਲੈ ਕੇ ਗਏ ?" 
    ਡਾਕਟਰ ਦੇ ਤੇਵਰ ਚੜ ਗਏ, ਉਸਦੀ ਬੇਇਜਤੀ ਉਸਦੇ ਮਾਤਹਿਤਾ ਸਾਹਮਣੇ ਹੋ ਰਹੇ ਸੀ, ਨਰਸ ਤੇ ਕੰਮਪਾਊਡਰ ਕਮਲ ਇੱਕ ਦੂਜੇ ਦੇ ਮੂੰਹ ਵੱਲ ਦੇਖੀ ਜਾ ਰਹੇ ਸਨ।
    "ਜੇ ਮੈਨੂੰ ਪਤਾ ਹੁੰਦਾ ਬਈ ਏਥੇ ਤੁਹਾਡੇ ਵਰਗਾ ਨਾਕਾਬਿਲ ਡਾਕਟਰ ਡਿਊਟੀ ਕਰ ਰਿਹਾ ਤਾ ਮੈ ਏਥੇ ਕਦੇ ਆਉਦਾ ਵੀ ਨਾਂ"। 
    ਦੇਬੀ ਦੀ ਧੀਰਜ ਖਤਮ ਹੋਈ ਜਾ ਰਹੀ ਸੀ, ਬੂਟਾ ਸਿੰਘ ਮੁੰਡੇ ਦੇ ਮੂੰਹ ਤੋ ਮੱਖੀਆ ਉਡਾ ਰਿਹਾ ਸੀ ਤੇ ਨਾਲੇ ਇਸ ਰੌਲੇ ਦੇ ਖਤਮ ਹੋਣ ਦੀ ਉਡੀਕ ਕਰ ਰਿਹਾ ਸੀ।
    "ਤੂੰ ਹੁਣ ਕਿਸੇ ਕਾਬਿਲ ਡਾਕਟਰ ਕੋਲ ਜਾ, ਮੈ ਨੀ ਕਰਦਾ ਇਹਦਾ ਇਲਾਜ, ਆ ਜਾਦੇ ਭੈਣ …।'' ਡਾਕਟਰ ਦੀ ਗੱਲ ਹਾਲੇ ਪੂਰੀ ਹੋਈ ਨਹੀ ਸੀ ਕਿ ਠਾਹ ਕਰਦਾ ਥੱਪੜ ਉਹਦੇ ਮੂੰਹ ਤੇ ਆ ਵੱਜਾ, ਦੇਬੀ ਕੋਲੋ ਹੋਰ ਬਰਦਾਸ਼ਤ ਨਹੀ ਹੋਇਆ, ਪਹਿਲੀ ਵਾਰ ਉਹ ਏਨਾ ਆਪੇ ਤੋ ਬਾਹਰ ਹੋਇਆ ਸੀ, ਡਾਕਟਰ ਦੇ ਤੌਰ ਘੁੰਮ ਗਏ, ਇਸ ਜਬਰਦਸਤ ਥੱਪੜ ਦੀ ਉਸ ਨੂੰ ਉਮੀਦ ਨਹੀ ਸੀ।
    "ਤੇਰੀ ਵੱਡੇ ਬਦਮਾਸ਼ ਦੀ, ਤੈਨੂੰ ਬਣਾਉਦਾ ਮੈਂ ਬੰਦਾ……"। 
    ਉਹ ਬੱਕੜਬਾਹ ਕਰਦਾ ਅਪਣੇ ਦਫਤਰ ਵੱਲ ਭੱਜਾ ਜਾ ਰਿਹਾ ਸੀ, ਦੇਬੀ ਨੇ ਹੁਣ ਦੇਖਿਆ ਕਿ ਡਾਕਟਰ ਚਲੇ ਗਿਆ, ਦੂਜਾ ਡਾਕਟਰ ਹਾਲੇ ਡਿਊਟੀ ਤੇ ਨਹੀ ਸੀ ਕਿਸੇ ਹੋਰ ਹਸਪਤਾਲ ਨੂੰ ਲੱਭਦੇ ਪਤਾ ਨਹੀ ਕਿੰਨੀ ਦੇਰ ਹੋ ਜਾਂਦੀ, ਡਾਕਟਰ ਤੇ ਦੇਬੀ ਦਾ ਤਕਰਾਰ ਦੇਖ ਉਥੇ ਤਮਾਸ਼ਬੀਨਾਂ ਦੀ ਭੀੜ ਜੁੜ ਗਈ ਸੀ, … 
    "ਪਲੀਜ, ਮੈਡਮ ਤੁਸੀ ਕੁੱਝ ਕਰੋ, ਬੱਚਾ ਦਮ ਤੋੜ ਦੇਵੇਗਾ"। 


    ਦੇਬੀ ਨਰਸ ਅੱਗੇ ਹੱਥ ਜੋੜੀ ਖੜਾ ਸੀ, ਨਰਸ ਨੂੰ ਲੱਗਿਆ ਕਿਤੇ ਇਹ ਮੇਰੇ ਤੇ ਗੁੱਸਾ ਨਾ ਕੱਢ ਦੇਵੇ,।।
    "ਕਮਲ, ਬੱਚੇ ਨੂੰ ਓ ਪੀ ਵਿੱਚ ਲਿਜਾ ਕੇ ਫਸਟ ਏਡ ਸ਼ੁਰੂ ਕਰੋ ਮੈ ਡਾਕਟਰ ਢਿੱਲੋ ਦੇ ਫੋਨ ਤੇ ਟਰਾਈ ਕਰਦੀ ਆ"। 
    ਤੇ ਉਹ ਫੋਨ ਘੁਮਾਉਣ ਲੱਗ ਪਈ, ਕਮਲ ਇੱਕ ਹੋਰ ਨਰਸ ਦੀ ਮਦਦ ਨਾਲ ਬੱਚੇ ਨੂੰ ਓ ਪੀ ਵੱਲ ਲੈ ਗਿਆ, ਬੂਟਾ ਸਿੰਘ ਨਾਲ ਜਾਣਾ ਚਾਹੁੰਦਾ ਸੀ ਪਰ ਨਰਸ ਨੇ ਰੋਕ ਦਿੱਤਾ, ਹੁਣ ਦੇਬੀ ਤੇ ਬੂਟਾ ਸਿੰਘ ਬਾਹਰ ਬੇਸਬਰੇ ਜਿਹੇ ਨਤੀਜੇ ਦੀ ਉਡੀਕ ਕਰ ਰਹੇ ਸਨ, ਦੂਜੇ ਪਾਸੇ ਡਾਕਟਰ ਸੰਧੂ ਨੇ ਅਪਣੇ ਦਫਤਰ ਜਾ ਕੇ ਥਾਂਣੇ ਫੋਨ ਘੁਮਾ ਦਿੱਤਾ।
    "ਹੈਲੌ, ਪੁਲੀਸ ਸ਼ਟੇਸ਼ਨ … ।" 
    ਇੱਕ ਖਰਵੀ ਜਿਹੀ ਅਵਾਜ ਆਈ।
    "ਮੁਣਸ਼ੀ ਜੀ ਜਰਾ ਜਲਦੀ ਡੀ ਐਸ ਪੀ ਸਾਬ ਨਾਲ ਗੱਲ ਕਰਾਓ, ਮੈ ਡਾਕਟਰ ਸੰਧੂ ਬੋਲ ਰਿਹਾ"। ਸੰਧੂ ਡਾਕਟਰ ਤੇ ਡੀ ਐਸ ਪੀ ਕਲਾਸ ਮੇਟ ਰਹੇ ਸਨ ਤੇ ਕਈ ਸਾਲਾਂ ਤੋ ਫੈਮਿਲੀ ਸਬੰਧ ਵੀ ਰੱਖ ਰਹੇ ਸਨ, ਸੰਧੂ ਡਾਕਟਰ ਦੀ ਸ਼ਿਫਾਰਿਸ਼ ਤੇ ਹੀ ਡੀ ਐਸ ਪੀ ਕਰਤਾਰ ਸਿੰਘ ਨੇ ਨਕੋਦਰ ਟਰਾਂਸਫਰ ਕਰਵਾਈ ਸੀ, ਪੁਲੀਸ ਕੇਸਾਂ ਵਿੱਚ ਉਨਾਂ ਦਾ ਅਕਸਰ ਆਪਸ ਵਿੱਚ ਵਾਹ ਪੈਦਾ ਸੀ, ਖਾੜਕੂਵਾਦ ਦੇ ਸਮੇ ਵਿੱਚ ਬਥੇਰੇ ਨੋਟ ਉਨਾਂ ਆਪਸ ਵਿੱਚ ਵੱਡੇ ਸਨ।
    "ਜਨਾਬ ਹੁਣੀ ਤਾਂ ਅਰਾਂਮ ਕਰ ਰਹੇ, ਦੱਸੋ ਕੀ ਹੁਕਮ ਆ"। 
    ਮੁਣਸੀ ਨੇ ਡਾਕਟਰ ਨੂੰ ਪੁੱਛਿਆ ਉਹ ਜਾਣਦਾ ਸੀ ਬਈ ਡਾਕਟਰ ਸੰਧੂ ਤੇ ਡੀ ਐਸ ਪੀ ਪਿਆਲਾ ਭਾਈ ਹਨ।
    "ਐਥੇ ਇੱਕ ਭੂਤਰੇ ਹੋਏ ਮੁੰਡੇ ਨੇ ਮੇਰੀ ਪੱਗ ਲਾ ਤੀ, ਉਨੂ ਚੱਕ ਕੇ ਲਜਾਓ ਤੇ ਬੰਦੇ ਦਾ ਪੁੱਤ ਬਣਾਓ"। 
    ਡਾਕਟਰ ਨੇ ਮੁਣਸ਼ੀ ਤੇ ਰੋਅਬ ਝਾੜਿਆ।
    "ਉਹਦੀ ਐਸੀ ਕੀ ਤੈਸੀ, ਕੀਹਦੀ ਮੌਤ ਆਈ ਆ ਜੋ ਤੁਹਾਡੇ ਤੇ ਹੱਥ ਉਠਾਵੇ, ਮੈ ਹੁਣੇ ਹੌਲਦਾਰ ਕਿਰਪਾਲ ਨੂੰ ਭੇਜ ਰਿਹਾ, ਧਿਆਂਨ ਰੱਖਿਓ ਭੱਜ ਨਾਂ ਜਾਵੇ"।
    ਤੇ ਮੁਣਸ਼ੀ ਨੇ ਫੋਨ ਬੰਦ ਕਰ ਦਿੱਤਾ, ਕੋਈ ਘਟਨਾ ਘਟ ਜਾਵੇ, ਕਿਸੇ ਨੂੰ ਪੰਜਾਬ ਪੁਲੀਸ ਦੀ ਲੋੜ ਪੈ ਜਾਵੇ ਤਾਂ ਕਦੇ ਵਕਤ ਤੇ ਨਹੀ ਪਹੁੰਚ ਸਕਦੇ ਮਹਾਂਪੁਰਸ਼, ਪਰ ਹੁਣ ਕਿਉਕਿ ਵਾਕਫੀਅਤ ਦਾ ਸਵਾਲ ਸੀ, ਹੁਣ ਤਾਂ ਕਿਸੇ ਜਿੰਨ ਦੀ ਤਰਾਂ ਆ ਪਰਗਟ ਹੋਏ, ਪੰਜ ਮਿੰਟ ਵਿੱਚ ਪੁਲੀਸ ਦਾ ਬੁਲੇਟ ਮੋਟਰਸਾਈਕਲ ਤੇ ਦੈਂਤ ਕਹਾਉਣ ਵਾਲਾ ਹਵਾਲਦਾਰ ਕਿਰਪਾਲ ਸਿੰਘ ਤੇ ਸਿਪਾਹੀ ਮਾਣਕ ਚੰਦ ਆ ਪਹੁੰਚੇ, ਕਿਰਪਾਲ ਛੇ ਫੁੱਟ ਤੋ ਵੀ ਉੱਚਾ ਸੀ ਤੇ ਡੀਲ ਡੋਲ ਤੋ ਦੈਂਤ ਹੀ ਲਗਦਾ ਸੀ, ਪੁਲੀਸ ਡਿਪਾਰਟਮੈਂਟ ਦੇ ਮੁਫਤ ਦੇ ਮੁਰਗੇ ਤੇ ਸ਼ਰਾਬ ਨੇ ਉਹਦਾ ਭਾਰ ਵੀ ਢੇਡ ਗੁਣਾ ਕਰ ਦਿੱਤਾ ਸੀ, ਪਹਿਲਾਂ ਸਪੋਰਟਸਮੈਨ ਸੀ, ਹੁਣ ਲੋਕਾ ਦੇ ਬਖੀਏ ਉਦੇੜਦਾ ਸੀ, ਉਨਾ ਨੂੰ ਦੇਖ ਡਾਕਟਰ ਵੀ ਬਾਹਰ ਨਿਕਲ ਆਇਆ, ਹੁਣ ਉਹ ਸਾਰੇ ਜਰੂਰੀ ਕੰਮ ਭੁੱਲ ਚੁੱਕਾ ਸੀ, ਬੱਸ ਦੇਬੀ ਦੀ ਛਿੱਲ ਲਹਿੰਦੀ ਦੇਖਣੀ ਚਾਹੁੰਦਾ ਸੀ, … 
    "ਕਿੱਥੇ ਆ, ਨਕਰਮਾਂ "। 


    ਹਵਾਲਦਾਰ ਨੇ ਡਾਕਟਰ ਨੂੰ ਪੁੱਛਿਆ, ਹਵਾਲਦਾਰ ਜਾਣਦਾ ਸੀ ਬਈ ਹੁਣ ਉਹਦਾ ਕੀ ਹਾਲ ਹੋਣਾ ਸੀ, ਡਾਕਟਰ ਉਨਾ ਨੂੰ ਲੈ ਕੇ ਓ ਪੀ ਵੱਲ ਤੁਰ ਪਿਆ … 
    "ਆਹ ਖੜਾ ਬਦਮਾਸ਼, ਘੁਮਾ ਦਿਓ ਏਹਦੇ ਤੋਤੇ"। 
    ਡਾਕਟਰ ਪੁਲੀਸ ਵਾਲਿਆ ਨੂੰ ਇਓ ਹੁਕਮ ਦੇ ਰਿਹਾ ਸੀ ਜਿਵੇ ਉਹ ਉਸਦੇ ਮਾਤਹਿਤ ਹੋਣ, ਦੇਬੀ ਪੁਲੀਸ ਨੂੰ ਦੇਖ ਕੇ ਸਾਵਧਾਨ ਹੋ ਗਿਆ ਸੀ ਤੇ ਬੂਟਾ ਸਿੰਘ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਸੀ, ਉਸਨੂੰ ਕਿਸੇ ਅਣਹੋਣੀ ਦਾ ਡਰ ਮਾਰਦਾ ਸੀ।
    "ਉਏ ਕੁੱਤਿਆ ਤੇਰੀ ਹਿੰਮਤ ਕਿਵੇ ਪਈ ਸੰਧੂ ਸਾਬ ਤੇ ਹੱਥ ਚੁੱਕਣ ਦੀ"। 
    ਤੇ ਨਾਲ ਹੀ ਕਿਰਪਾਲ ਨੇ ਉਹਦੇ ਮੌਰਾ ਤੇ ਇੱਕ ਡੰਡਾ ਜੜ ਦਿੱਤਾ।
    "ਸਰ, ਕੁੱਝ ਹੋਸ਼ ਕਰੋ, ਇਹ ਡਾਕਟਰ ਦੋਸ਼ੀ ਆ, ਜਖਮੀ ਬੱਚੇ ਦਾ ਇਲਾਜ ਕਰਨ ਤੋ ਨਾਹ ਕਰ ਦਿੱਤੀ ਇਸਨੇ"। 
    ਦੇਬੀ ਪੰਜਾਬ ਪੁਲੀਸ ਬਾਰੇ ਥੋੜਾ ਬਹੁਤ ਜਾਣਦਾ ਸੀ ਪਰ ਇਸ ਬਦਤਮੀਜੀ ਤੇ ਇਹ ਸ਼ਬਦਾਵਲੀ ਉਸਨੇ ਪਹਿਲੀ ਵਾਰ ਸੁਣੀ ਸੀ।
    "ਇਹ ਡਾਕਟਰ ਦੀ ਮਰਜੀ ਆ, ਤੂੰ ਸਾਲਾ ਲਗਦਾ"। 
    ਕਿਰਪਾਲ ਨੂੰ ਤਾਅ ਆ ਗਿਆ।
    "ਹਵਾਲਦਾਰ ਜੀ ਗਲਤੀ ਹੋ ਗਈ, ਮਾਫ ਕਰਦੋ"। 
    ਬੂਟਾ ਸਿੰਘ ਨੇ ਕਿਰਪਾਲ ਦੇ ਪੈਰ ਫੜ ਲਏ, ਕਿਰਪਾਲ ਨੇ ਬੂਟਾ ਸਿੰਘ ਨੂੰ ਠੁੱਡ ਮਾਰ ਕੇ ਪਰੇ ਸੁੱਟਿਆ ਤੇ ਨਾਲ ਹੀ ਉਹਦੇ ਮੌਰਾ ਵਿੱਚ ਇੱਕ ਡੰਡਾ ਜੜਦਾ ਬੋਲਿਆ।
    "ਭੈਣ ਮਰਾਵੇ ਦੇ ਪਹਿਲਾ ਬਦਮਾਸ਼ੀ ਕਰਦੇ ਫੇਰ ਮਾਫੀਆ ਮੰਗਦੇ ? ਤੁਹਾਡੀ ਭੈਣ …''। 
    ਹਾਲੇ ਇਹ ਸ਼ਬਦ ਕੱਢੇ ਹੀ ਸਨ ਕਿਰਪਾਲ ਨੇ ਕਿ ਕੁੱਝ ਐਸਾ ਹੋਇਆ ਜੋ ਉਸ ਨੇ ਸੋਚਿਆ ਤੱਕ ਨਹੀ ਸੀ, ਦੇਬੀ ਦੀਆ ਅੱਖਾਂ ਵਿੱਚ ਬੂਟਾ ਸਿੰਘ ਦੀ ਹੁੰਦੀ ਨਿਹੱਕੀ ਬੇਇਜਤੀ ਦੇਖ ਕੇ ਲਹੂ ਉਤਰ ਆਇਆ ਸੀ,
    "ਜਬੈ ਬਾਣ ਲਾਗੇ ਤਬੈ ਰੋਸ ਜਾਗੈ"

    ਦੇਬੀ ਨੇ ਪਤਾ ਨਹੀ ਕਿਹੜੀ ਫੁਰਤੀ ਨਾਲ ਕਿਰਪਾਲ ਦੀਆਂ ਨਾਸਾਂ ਤੇ ਐਸਾ ਘਸੁੰਨ ਮਾਰਿਆ ਕਿ ਉਹਦੇ ਨੱਕ ਚੋ ਲਹੂ ਦਾ ਫੁਹਾਰਾ ਨਿਕਲ ਆਇਆ, ਕਿਰਪਾਲ ਦੀਆ ਅੱਖਾ ਅੱਗੇ ਹਨੇਰਾ ਆ ਗਿਆ, ਇਸ ਤੋ ਪਹਿਲਾ ਕਿ ਉਹ ਕੁੱਝ ਸਮਝ ਪਾਉਦਾ ਇੱਕ ਪੱਥਰ ਵਰਗੇ ਦੂਜੇ ਘਸੁੰਨ ਨੇ ਉਹਦੇ ਤੌਰ ਘੁਮਾ ਦਿੱਤੇ, ਸਿਪਾਹੀ ਮਾਣਕ ਚੰਦ ਨੇ ਅਪਣਾ ਡੰਡਾ ਦੇਬੀ ਵੱਲ ਘੁਮਾਇਆ, ਦੇਬੀ ਨੇ ਡੰਡੇ ਨੂੰ ਹੱਥ ਵਿੱਚ ਘੁੱਟ ਲਿਆ ਤੇ ਝਟਕਾ ਦੇ ਕੇ ਡੰਡਾ ਖੋਹ ਲਿਆ ਹੁਣ ਦੇਬੀ ਭੁੱਲ ਚੁੱਕਿਆ ਸੀ ਕਿ ਉਹ ਪੰਜਾਬ ਪੁਲੀਸ ਦੇ ਜੁਲਮ ਅੱਗੇ ਹੱਥ ਚੁੱਕ ਕੇ ਅਪਣੀ ਬਰਬਾਦੀ ਤੇ ਦਸਤਖਤ ਕਰ ਚੁੱਕਾ ਸੀ, ਹੁਣ ਡੰਡਾ ਦੇਬੀ ਦੇ ਹੱਥ ਸੀ ਤੇ ਦੋਵਾ ਪੁਲਸੀਆ ਤੇ ਵਰ ਰਿਹਾ ਸੀ, ਮਾਣਕ ਚੰਦ ਤੇ ਕਿਰਪਾਲ ਦੀਆ ਚੀਕਾ ਸੁਣਦੀਆ ਸਨ ਲੋਕਾ ਨੂੰ, ਇਕੱਠੇ ਹੋਏ ਲੋਕ ਇਹ ਕੌਤਕ ਪਹਿਲੀ ਵਾਰ ਦੇਖ ਰਹੇ ਸਨ, ਬਹੁਤੇ ਖੁਸ਼ ਸਨ ਕਿ ਬੁੱਚੜਾਂ ਨੂੰ ਅੱਜ ਕੁੱਟ ਪੈ ਰਹੀ ਆ, ਮਾਣਕ ਚੰਦ ਫੁਰਤੀਲਾ ਬੰਦਾ ਸੀ, ਉਸ ਨੂੰ ਇਹ ਸਮਝਦੇ ਦੇਰ ਨਾ ਲੱਗੀ ਕਿ ਇਹ ਆਫਤ ਉਨਾ ਕੋਲੋ ਠੀਕ ਨਹੀ ਹੋਣ ਵਾਲੀ, ਡਾਕਟਰ ਸੰਧੂ ਪੁਲੀਸ ਵਾਲਿਆ ਦੇ ਪੈਂਦੀਆ ਦੇਖ ਭੱਜ ਗਿਆ ਤੇ ਫਿਰ ਫੋਨ ਘੁਮਾ ਦਿੱਤਾ, ਮਾਣਕ ਚੰਦ ਵੀ ਠਾਂਣੇ ਵੱਲ ਭੱਜ ਤੁਰਿਆ ਸੀ, ਕਿਰਪਾਲ ਭਾਰੇ ਸਰੀਰ ਦਾ ਸੀ, ਫੁਰਤੀ ਨਾਂ ਦੀ ਕੋਈ ਚੀਜ ਉਸ ਵਿੱਚ ਹੈ ਨਹੀ ਸੀ, 

    ਪੰਜਾਬ ਪੁਲੀਸ ਦਾ ਹਵਾਲਦਾਰ ਹੋਣ ਤੋ ਬਾਅਦ ਫੁਰਤੀ ਹੋਣੀ ਕੋਈ ਕੰਡੀਸ਼ਨ ਨਹੀ, ਉਹ ਡਿੱਗ ਪਿਆ, ਬੂਟਾ ਸਿੰਘ ਨੇ ਦੇਬੀ ਨੂੰ ਮਸਾਂ ਫੜ ਕੇ ਰੋਕਿਆ, ਉਸ ਨੂੰ ਪਤਾ ਸੀ ਬਈ ਹੁਣ ਦੇਬੀ ਦੀ ਖੈਰ ਨਹੀ … ।
    "ਬਾਈ ਭੱਜ ਜਾ ਪਿੰਡ ਨੂੰ, ਨਹੀ ਤਾ ਪਤਾ ਨੀ ਕੀ ਹੋ ਜਾਣਾਂ"। 
    ਉਹ ਕੰਬੀ ਜਾ ਰਿਹਾ ਸੀ।
    "ਭੱਜ ਕਿਵੇ ਜਾਈਏ, ਕਾਕਾ ਅੰਦਰ ਜਿੰਦਗੀ ਮੌਤ ਨਾਲ ਘੁਲਦਾ ਆ"। 
    ਦੇਬੀ ਸਮਝਦਾ ਸੀ ਕਿ ਦੁਨੀਆ ਦੇ ਸਭ ਤੋ ਵੱਡੇ ਲੋਕਤੰਤਰ ਵਿੱਚ ਅਤੇ ਗੁਰੂਆ ਦੀ ਧਰਤੀ ਤੇ ਕੋਈ ਕਨੂੰਨ ਨਾਂ ਦੀ ਚੀਜ ਜਰੂਰ ਹੋਵੇਗੀ, ਉਹ ਪੁਲੀਸ ਵਾਲਿਆ ਦੀ ਬਦਤਮੀਜੀ ਦੀ ਸ਼ਿਕਾਇਤ ਪੁਲੀਸ ਸੁਪਰਡੈਂਟ ਕੋਲ ਲਾਉਣ ਦੀ ਸੋਚ ਰਿਹਾ ਸੀ, ਜਦੋ ਮੁਣਸ਼ੀ ਨੇ ਡੀ ਐਸ ਪੀ ਨੂੰ ਸਾਰਾ ਮਸਲਾ ਦੱਸਿਆ ਤਾਂ ਡੀ ਐਸ ਪੀ ਅਪਣੇ ਕਵਾਟਰ ਦੇ ਬਾਹਰ ਕੂਲਰ ਮੋਹਰੇ ਬੈਠਾ ਠੰਡੀ ਬੀਅਰ ਦਾ ਆਨੰਦ ਲੈ ਰਿਹਾ ਸੀ …।
    "ਇਹ ਕਿਹੜੇ ਭੈਣ …†ਦੀ ਮੌਤ ਆਈ ਆ ?" 
    ਉਹ ਉਠ ਕੇ ਖੜਾ ਹੋ ਗਿਆ, ਸਿਵਲ ਕੱਪੜਿਆ ਵਿੱਚ ਹੀ ਜਿਪਸੀ ਵਿੱਚ ਬੈਠ ਗਿਆ, ਬਾਡੀਗਾਰਡ ਮਿੰਟ ਵਿੱਚ ਆ ਕੇ ਨਾਲ ਬੈਠ ਗਏ ਤੇ ਜਿਪਸੀ ਹੂਟਰ ਵਜਾਉਦੀ ਸਿਵਲ ਹਸਪਤਾਲ ਵੱਲ ਹੋ ਤੁਰੀ, ਹਸਪਤਾਲ ਤੋ ਥੋੜੀ ਦੂਰ ਹੀ ਮਾਣਕ ਚੰਦ ਆਉਦਾ ਦਿਸ ਪਿਆ, ਉਹਨੂੰ ਨਾਲ ਬਿਠਾ ਕੇ ਉਹ ਹਸਪਤਾਲ ਆ ਕੇ ਰੁਕ ਗਏ, ਮਾਣਕ ਚੰਦ ਮੋਹਰੇ ਮੋਹਰੇ ਤੇ ਬਾਕੀ ਦਗੜ ਦਗੜ ਕਰਦੇ ਪਿੱਛੇ, ਲੋਕਾਂ ਨੇ ਜਦ ਦੇਖਿਆ ਬਈ ਜਿਪਸੀ ਵਿਚੋ ਡੀ ਐਸ ਪੀ ਉਤਰਿਆ ਤਾ ਹੁਣ ਦੇਬੀ ਦੀ ਕੋਈ ਹੱਡੀ ਬਚੇਗੀ ਇਹਦੇ ਵਿੱਚ ਸਭ ਨੂੰ ਸ਼ੱਕ ਸੀ, ਲੋਕ ਖਿਸਕਣ ਲੱਗ ਪਏ, ਡਾਕਟਰ ਫੇਰ ਆ ਗਿਆ।
    "ਆਹ ਖੜਾ ਜੀ ਚੋਬਰ"। 
    ਮਾਣਕ ਚੰਦ ਨੇ ਦੇਬੀ ਵੱਲ ਇਸ਼ਾਰਾ ਕੀਤਾ, ਇਸ ਤੋ ਪਹਿਲਾ ਕਿ ਦੇਬੀ ਕੁੱਝ ਸਮਝਦਾ ਜਾਂ ਕਹਿੰਦਾ, ਡੀ ਐਸ ਪੀ ਨੇ ਹੱਥ ਵਿੱਚ ਫੜਿਆ ਰੂਲ ਉਹਦੇ ਸਿਰ ਤੇ ਏਨੀ ਜੋਰ ਦੀ ਮਾਰਿਆ ਕਿ ਦੇਬੀ ਨੂੰ ਚੱਕਰ ਆ ਗਿਆ, ਡੰਡਾ ਮਾਰਨ ਦੀ ਦੇਰ ਸੀ ਬਾਡੀਗਾਰਡਾਂ ਨੇ ਦੇਬੀ ਨੂੰ ਬੱਕਰੇ ਵਾਗੂੰ ਢਾਹ ਲਿਆ, ਕਿੰਨੇ ਕੁ ਠੁੱਡ, ਮੁੱਕੇ ਤੇ ਡੰਡੇ ਉਹਦੇ ਤੇ ਵਰ ਗਏ ਕੋਈ ਗਿਣ ਨਹੀ ਸੀ ਸਕਦਾ, ਨਰਸਾਂ ਨੇ ਹਸਪਤਾਲ ਦੀ ਹੱਦ ਵਿੱਚ ਇਹ ਕਹਿਰ ਪਹਿਲੀ ਵਾਰ ਦੇਖਿਆ ਸੀ, ਉਹ ਚੀਕਾਂ ਮਾਰਦੀਆ ਭੱਜ ਗਈਆ, ਹੁਣ ਤੱਕ ਡਾਕਟਰ ਢਿੱਲੋ ਵੀ ਆ ਗਿਆ ਸੀ, ਸਾਰਾ ਮਾਜਰਾ ਉਹਦੀ ਸਮਝ ਨਹੀ ਸੀ ਪੈ ਰਿਹਾ, ਓਧਰ ਓ ਪੀ ਵਿੱਚ ਹੁਣ ਕੋਈ ਨਹੀ ਸੀ, ਹਸਪਤਾਲ ਭੂਤਾਂ ਦਾ ਡੇਰਾ ਲਗਦਾ ਸੀ, ਹੋਰ ਕਈ ਮਰੀਜ ਜੋ ਦਵਾਈ ਲੈਣ ਆਏ ਸਨ ਤੇ ਬਾਕੀ ਸਿਵਲ ਲੋਕ, ਉਹ ਬਾਹਰ ਨਿਕਲ ਗਏ, ਕਿਤੇ ਪੰਜਾਬ ਪੁਲੀਸ ਦੇ ਬਹਾਦਰ ਜਵਾਨ ਉਹਨਾ ਤੇ ਨਾਂ ਵਰ ਪੈਣ, ਬੂਟਾ ਸਿੰਘ ਦਾ ਚੀਕਦੇ ਦਾ ਸੰਘ ਬਹਿ ਗਿਆ, ਉਹ ਹੁਣ ਕਾਕੇ ਨੂੰ ਭੁੱਲ ਚੁੱਕਾ ਸੀ, ਉਹ ਹੱਥ ਜੋੜੀ ਕੁੱਝ ਕਹਿਣ ਹੀ ਲੱਗਾ ਸੀ ਕਿ ਇੱਕ ਬਾਡੀਗਾਰਡ ਦੇ ਥੱਪੜ ਨੇ ਬੂਟਾ ਸਿੰਘ ਦੀ ਬੋਲਤੀ ਬੰਦ ਕਰ ਦਿੱਤੀ, ਜਿੰਨੀ ਫੁਰਤੀ ਸਿਪਾਹੀ ਹੁਣ ਦਿਖਾ ਰਹੇ ਸੀ ਇਨੀ ਫੁਰਤੀ ਕਿਤੇ ਇਹ ਜੁਰਮ ਰੋਕਣ ਵਿੱਚ ਦਿਖਾਉਣ ਤਾਂ ਪੰਜਾਬ ਵਿੱਚ ਕੋਈ ਜੁਰਮ ਰਹਿ ਹੀ ਨਾਂ ਜਾਵੇ।
    ਦੇਬੀ ਦੇ ਸਰੀਰ ਦਾ ਉਹ ਕੋਈ ਹਿੱਸਾ ਨਹੀ ਸੀ ਜਿਸ ਵਿੱਚ ਦਰਦ ਦਾ ਹੜ ਫਰਾਟੇ ਨਹੀ ਸੀ ਮਾਰ ਰਿਹਾ, ਇਸ ਤਾਬੜਤੋੜ ਮਾਰ ਨਾਲ ਉਹ ਬੇਹੋਸ਼ ਹੋ ਗਿਆ, ਉਹਦੇ ਸਰੀਰ ਵਿੱਚ ਹੁਣ ਕੋਈ ਹਰਕਤ ਨਹੀ ਸੀ, ਹੁਣ ਉਹ ਹੱਥ ਉਪਰ ਕਰ ਕੇ ਬਚਣ ਦੀ ਕੋਸ਼ਿਸ਼ ਨਹੀ ਸੀ ਕਰ ਰਿਹਾ … 
    "ਚੱਕ ਕੇ ਸਿੱਟੋ ਏਸ ਮਾਂ ਦੇ …  ਨੂੰ ਜਿਪਸੀ ਚ, ਚੜਦਾਂ ਏਹਦੀ ਭੈ …†ਤੇ"। 
    ਸਾਹੋ ਸਾਹ ਹੋਇਆ ਡੀ ਐਸ ਪੀ ਬਕਵਾਸ ਕਰ ਰਿਹਾ ਸੀ, ਇੱਕ ਪੜਿਆ ਲਿਖਿਆ, ਪੁਲੀਸ ਆਫੀਸਰ, ਲੋਕਾਂ ਦੀ ਜਾਨ ਮਾਲ ਦਾ ਰਾਖਾ, ਅਪਣੇ ਮਿੱਤਰ ਸੰਧੂ ਦੀ ਬੇਇਜਤੀ ਦਾ ਬਦਲਾ ਇਸ ਤਰਾਂ ਲੈ ਰਿਹਾ ਸੀ।
    "ਤੇ ਤੂੰ ਇੱਕ ਮੁੰਡੇ ਕੋਲੋ ਕੁੱਟ ਖਾ ਲਈ ਸੂਰਾ, ਸ਼ਰਮ ਵਿੱਚ ਡੁੱਬ ਜਾ, ਢਿੱਲੋ ਸਾਬ ਏਹਦੀ ਫਸਟ ਏਡ ਕਰੋ, ਤੁਸੀ ਚਲੋ ਬਈ ਸਭ"। 
    ਕਿਰਪਾਲ ਨੂੰ ਲਾਹਨਤ ਪਾਉਦਾ ਡੀ ਐਸ ਪੀ ਜਿਪਸੀ ਵਿੱਚ ਆ ਕੇ ਬਹਿ ਗਿਆ, ਉਹਦਾ ਗੁੱਸਾ ਹਾਲੇ ਲੱਥਾ ਨਹੀ ਸੀ, ਬਾਡੀਗਾਰਡਾਂ ਨੇ ਬੱਕਰੇ ਨੂੰ ਜਿਪਸੀ ਵਿੱਚ ਲਿਆ ਸੁੱਟਿਆ ਤੇ ਜਿਪਸੀ ਹੁਣ ਜਾ ਰਹੀ ਸੀ, ਤਸ਼ੱਦਦ ਦੇ ਸੈਂਟਰ ਵੱਲ, ਜਿੱਥੇ ਬੰਦਾ ਜਾਨਵਰ ਬਣ ਜਾਦਾ, ਹੁਣ ਦੇਬੀ ਦਾ ਰੱਬ ਵੀ ਰਾਖਾ ਨਹੀ ਸੀ, ਪੰਜਾਬ ਪੁਲੀਸ ਤੋ ਰੱਬ ਵੀ ਜਰੂਰ ਕੰਨ ਭੰਨਦਾ, ਤਾਈਓ ਤਾ ਥਾਣੇ ਆਉਣੋ ਡਰਦਾ, ਬੂਟਾ ਸਿੰਘ ਦੇ ਪੰਜ ਸੱਤ ਡੰਡੇ ਮਾਰ ਕੇ ਉਹ ਉਹਨੂੰ ਉਥੇ ਈ ਸੁੱਟ ਗਏ, ਬੂਟਾ ਸਿੰਘ ਦੇ ਮੁੰਡੇ ਨੂੰ ਛੱਡ ਹੁਣ ਸਾਰ ਅਮਲਾ ਕਿਰਪਾਲ ਦੇ ਜਖਮ ਠੀਕ ਕਰਨ ਲੱਗਾ ਹੋਇਆ ਸੀ, ਕਿੰਨੀ ਦੇਰ ਬੂਟਾ ਸਿੰਘ ਨੂੰ ਹੋਸ਼ ਈ ਨਾ ਆਈ, ਕੋਈ ਉਹਦੇ ਨੇੜੇ ਆਉਣ ਲਈ ਤਿਆਰ ਨਹੀ ਸੀ, ਇੱਕ ਅਜਾਦ ਮੁਲਖ ਦਾ ਬੰਦਾ ਅਪਣੇ ਹੀ ਸ਼ਹਿਰ ਵਿੱਚ ਲਾਵਾਰਿਸ ਹੋਇਆ ਪਿਆ ਸੀ, ਇਨਾ ਲੋਕਾਂ ਦੇ ਦਿਲਾ ਵਿੱਚੋ ਰੱਬ ਪਤਾ ਨਹੀ ਕਦੋ ਦਾ ਉਡਾਰੀ ਮਾਰ ਗਿਆ ਸੀ, ਬੱਸ ਇੱਕ ਡਰ ਰਹਿ ਗਿਆ ਸੀ।
    ਕਿਰਪਾਲ ਦੀ ਦੇਖਭਾਲ ਕਰਨ ਤੋ ਬਾਅਦ ਕਮਲ ਕੰਪਾਉਡਰ ਨੂੰ ਬੂਟਾ ਸਿੰਘ ਦੇ ਕਾਕੇ ਦਾ ਖਿਆਲ ਆਇਆ, ਡੀ ਐਸ ਪੀ ਦੇ ਵਹਿਸ਼ੀਪੁਣੇ ਨੇ ਹਸਪਤਾਲ ਦੇ ਅੱਧੇ ਅਮਲੇ ਨੂੰ ਇਨਾ ਖੌਫਜਦਾ ਕਰ ਦਿੱਤਾ ਸੀ ਕਿ ਉਹ ਚੱਜ ਤਰਾਂ ਸੋਚ ਵੀ ਨਹੀ ਸੀ ਸਕਦੇ, ਕਮਲ ਨੇ ਕਾਕੇ ਨੂੰ ਚੈਕ ਕੀਤਾ ਤੇ ਨਾਲ ਹੀ ਭੱਜਾ ਹੋਇਆ ਢਿੱਲੋ ਕੋਲ ਆਇਆ … ।।
    "ਸਰ, ਮੁੰਡੇ ਵਿੱਚ ਲਗਦਾ ਕੁੱਝ ਨੀ ਰਹਿ ਗਿਆ ਛੇਤੀ ਆਓ"। 
    ਢਿੱਲੋ ਨੇ ਜਾ ਕੇ ਚੈਕ ਕੀਤਾ, ਢਿੱਲੋ ਦੇ ਹੱਥਾਂ ਵਿੱਚ ਕਾਕੇ ਨੇ ਆਖਰੀ ਸਾਹ ਲਿਆ ਜਿਵੇ ਕਹਿਣਾ ਚਾਹੁੰਦਾ ਹੋਵੇ
    "ਡਾਕਟਰ ਸਾਹਿਬ ਮੈ ਤੁਹਾਨੂੰ ਬਹੁਤ ਉਡੀਕਿਆ, ਤੁਸੀ ਲੇਟ ਹੋ ਗਏ ? ਕੋਈ ਜਰੂਰੀ ਕੰਮ ਹੋਣਾ ਆ"। 
    ਢਿਲੋ ਨੂੰ ਮਾਸੂਮ ਜਿਹੇ ਕਾਕੇ ਨੂੰ ਦੇਖ ਅਪਣਾ ਬੰਟੀ ਯਾਦ ਆ ਗਿਆ, ਉਹ ਅਫਸੋਸ ਕਰ ਰਿਹਾ ਸੀ ਕਿ ਜੇ ਮੈਂ ਵਕਤ ਤੇ ਆ ਗਿਆ ਹੁੰਦਾ ਇਹ ਕਹਿਰ ਨਹੀ ਸੀ ਹੋਣਾਂ, ਦੁਖੀ ਮਨ ਨਾਲ ਉਹ ਮੁੰਡੇ ਦੇ ਵਾਰਿਸ ਕੋਲ ਆ ਗਿਆ।
    "ਭਾਈ ਸਾਬ …''। 
    ਉਹਨੇ ਬੂਟਾ ਸਿੰਘ ਨੂੰ ਹਲੂਣਿਆ, ਬੂਟਾ ਸਿੰਘ ਦੇ ਡਿਗਦੇ ਦੇ ਸਿਰ ਵਿੱਚ ਸੱਟ ਵੱਜ ਕੇ ਪਿੱਛਿਓ ਲਹੂ ਵਹਿ ਰਿਹਾ ਸੀ, ਉਹਦੇ ਕੋਲ ਕੋਈ ਜਾਦਾ ਤਾਂ ਪਤਾ ਲਗਦਾ, ਹੁਣ ਢਿੱਲੋ ਇੱਕ ਦੰਮ ਹਰਕਤ ਵਿੱਚ ਆ ਗਿਆ ।
    "ਕਮਲ ਛੇਤੀ, ਅਪਰੇਸ਼ਨ ਟੇਬਲ ਖਾਲੀ ਕਰੋ, ਇੱਕ ਹੋਰ ਮੌਤ ਹੋਰ ਹੋ ਗਈ ਤਾਂ ਕਹਿਰ ਟੁੱਟ ਜੂ"। ਤੇ ਨਾਲ ਹੀ ਉਸਨੇ ਬੂਟਾ ਸਿੰਘ ਨੂੰ ਚੁੱਕ ਲਿਆ, ਢਿਲੋ ਨੂੰ ਹੱਥਾ ਪੈਰਾਂ ਦੀ ਪੈ ਗਈ ਸੀ, ਉਹ ਆਨ ਡਿਊਟੀ ਅਫਸਰ ਸੀ ਤੇ ਸਾਰੀ ਜਵਾਬਦੇਹੀ ਉਸ ਨੂੰ ਕਰਨੀ ਪੈਣੀ ਸੀ, ਬੂਟਾ ਸਿੰਘ ਨੂੰ ਹਰ ਜਿਸ ਚੀਜ ਦੀ ਲੋੜ ਸੀ ਉਹ ਕੀਤੀ ਗਈ, ਲਹੂ ਚੜਾਇਆ ਗਿਆ, ਮਹਿੰਗੀ ਤੋ ਮਹਿੰਗੀ ਦਵਾਈ ਕੈਮਿਸਟ ਤੋ ਮੰਗਾ ਕੇ ਢਿਲੋ ਨੇ ਦਿੱਤੀ, ਹਸਪਤਾਲ ਵਿੱਚ ਤਾਂ ਸਿਵਾਏ ਸਿਰ ਦਰਦ ਦੀ ਗੋਲੀ ਤੇ ਪੱਟੀਆ ਆਦਿ ਤੋ ਬਿਨਾ ਹੋਰ ਕੁੱਝ ਹੁੰਦਾ ਈ ਕਿੱਥੇ ਆ, ਸਾਰਾ ਕੁੱਝ ਪਹਿਲਾ ਹੀ ਮੁੱਕ ਜਾਂਦਾ, ਮਰੀਜ ਅਪਣੀ ਦਵਾਈ ਖੁਦ ਲਿਆਵ, ਬੂਟਾ ਸਿੰਘ ਨੂੰ ਹੌਲੀ ਹੌਲੀ ਹੋਸ਼ ਆ ਰਹੀ ਸੀ, ਰਾਤ ਦੇ ਸਾਢੇ ਅੱਠ ਹੋ ਚੁੱਕੇ ਸਨ, ਹੁਣ ਤੱਕ ਪਿੰਡੋ ਧਰਮ ਸਿੰਘ ਤੇ ਬੂਟਾ ਸਿੰਘ ਦੀ ਘਰਵਾਲੀ ਵੀ ਆ ਗਏ ਸਨ, ਮਾਂ ਦਾ ਦਿਲ ਤੜਫ ਤੜਫ ਜਾਦਾ ਸੀ, ਉਹ ਹੋਰ ਉਡੀਕਣਾ ਨਹੀ ਸੀ ਚਾਹੁੰਦੀ, ਭਾਵੇ ਉਹ ਛੇਤੀ ਮਗਰ ਤੁਰ ਪਏ ਸਨ ਪਰ ਰਾਹ ਵਿੱਚ ਲੱਗੇ ਇੱਕ ਪੁਲੀਸ ਨਾਕੇ ਤੇ ਉਨਾ ਨੂੰ ਰੋਕ ਲਿਆ, ਕਾਗਜ ਚੈਕ ਕਰਦੇ ਸਿਪਾਹੀ ਨੇ ਉਨਾ ਨੂੰ ਕਾਫੀ ਦੇਰ ਬਿਠਾਈ ਰੱਖਿਆ, ਸਕੂਟਰ ਬੂਟਾ ਸਿੰਘ ਦੇ ਨਾਂ ਸੀ, ਤੇ ਧਰਮ ਸਿੰਘ ਕੋਲ ਕੋਈ ਲਾਈਸੈਂਸ ਨਹੀ ਸੀ, ਸਿਪਾਹੀ ਪੰਜ ਸੌ ਮੰਗਦਾ ਸੀ ਤੇ ਧਰਮ ਸਿੰਘ ਦਿੰਦਾ ਨਹੀ ਸੀ, ਨਾਲ ਲਿਅਦੇ ਪੈਸੇ ਉਸ ਨੂੰ ਕਾਕੇ ਦੇ ਇਲਾਜ ਲਈ ਚਾਹੀਦੇ ਸਨ ਕੀ ਪਤਾ ਕਿੱਥੇ ਕਿੱਥੇ ਭਟਕਣਾਂ ਪਵੇ, ਆਖਰ ਦੋ ਸੌ ਤੇ ਸੌਦਾ ਹੋ ਗਿਆ, ਹਸਪਤਾਲ ਅੰਦਰ ਆ ਕੇ ਬੂਟਾ ਸਿੰਘ ਦੀ ਘਰਵਾਲੀ ਇੱਕ ਚਿੱਟੇ ਕੱਪੜਿਆ ਵਾਲੀ ਨਰਸ ਨੂੰ ਪੁੱਛਣ ਲੱਗੀ,
    "ਭੈਣ ਜੀ ਮੇਰਾ ਪੁੱਤ ਏਥੇ ਇਲਾਜ ਲਈ ਆਇਆ, ਕਿਹੜੇ ਕਮਰੇ ਵਿੱਚ ਆ ?''
    "ਕੀ ਨਾਮ ਆ ਤੇ ਕੀ ਗੱਲ ਹੋਈ ਸੀ ?" 
    ਨਰਸ ਨੇ ਕੁੱਝ ਅੰਦਾਜਾ ਲਾਇਆ
    "ਮੇਰੇ ਕਾਕੇ ਦੇ ਸਿਰ ਵਿੱਚ ਸੱਟ ਲੱਗੀ ਸੀ, ਮੇਰਾ ਘਰਵਾਲਾ ਤੇ ਮੇਰਾ ਦਿਓਰ ਉਸਨੂੰ ਲੈ ਕੇ ਆਏ ਸੀ ਦੋ ਕੁ ਘੰਟੇ ਪਹਿਲਾਂ"। 
    ਬੂਟਾ ਸਿੰਘ ਦੀ ਘਰਵਾਲੀ ਜਿਵੇ ਦੱਸਦੀ ਜਾ ਰਹੀ ਸੀ ਉਵੇ ਉਵੇ ਨਰਸ ਦਾ ਦਿਲ ਧੜਕ ਰਿਹਾ ਸੀ, ਉਹ ਸਮਝ ਗਈ ਸੀ ਕਿ ਇਹ ਕੌਣ ਆ।
    "ਆਓ ਮੇਰੇ ਨਾਲ"। 
    ਕਹਿ ਕੇ ਨਰਸ ਦੋਵਾਂ ਨੂੰ ਓ ਪੀ ਵੱਲ ਲੈ ਤੁਰੀ, ਬੂਟਾ ਸਿੰਘ ਦੀ ਹਾਲਤ ਸੁਧਰ ਰਹੀ ਸੀ, ਉਹਦੇ ਅੰਦਰ ਗਈਆ ਢੇਰ ਸਾਰੀਆ ਦਵਾਈਆ ਅਪਣਾ ਅਸਰ ਦਿਖਾ ਰਹੀਆ ਸਨ, ਅੰਦਰ ਬੂਟਾ ਸਿੰਘ ਨੂੰ ਟੂਟੀਆ ਲੱਗੀਆ ਦੇਖ ਉਹਦੀ ਘਰਵਾਲੀ ਹੋਰ ਵੀ ਘਬਰਾ ਗਈ।
    "ਤੁਹਾਨੂੰ ਕੀ ਹੋਇਆ, ਕਾਕਾ ਕਿੱਥੇ ਆ ਤੇ ਦੇਬੀ ?" 
    ਕਿੰਨੇ ਹੀ ਸਵਾਲ ਕਰ ਦਿੱਤੇ ਉਸ ਨੇ ਧਰਮ ਸਿੰਘ ਦੇ ਪੱਲੇ ਕੁੱਝ ਨਹੀ ਸੀ ਪੈ ਰਿਹਾ।
    "ਕਾਕਾ ਪਤਾ ਨੀ, ਪਰ ਦੇਬੀ ਨੂੰ ਪੁਲਸ ਲੈ ਗੀ, ਮਾਰ ਮਾਰ ਕੇ ਉਹਦੀਆ ਹੱਡੀਆ ਤੋੜਤੀਆ, ਛੇਤੀ ਕੁੱਝ ਕਰੋ ਨਹੀ ਤਾ ਉਹਦਾ ਕੁੱਝ ਨੀ ਬਚਣਾ …''। 
    ਬੂਟਾ ਸਿੰਘ ਰੋ ਪਿਆ ਤੇ ਫਿਰ ਬੇਹੋਸ਼ ਹੋ ਗਿਆ।
    "ਕੀ ਕਿਹਾ ਮੇਰੇ ਭਰਾ ਨੇ, ਕਿੱਥੇ ਆ ਸਾਡਾ ਕਾਕਾ ਤੇ ਪੁਲਸ ਦਾ ਕੀ ਚੱਕਰ ਆ ?" 
    ਧਰਮ ਸਿੰਘ ਦੀ ਗੁੱਸੇ ਭਰੀ ਅਵਾਜ ਸੁਣ ਕੇ ਢਿੱਲੋ ਨੂੰ ਸਭ ਕੁੱਝ ਦੱਸਣਾ ਪਿਆ, ਕਾਕੇ ਦੀ ਮੌਤ ਸੁਣ ਕੇ ਬੂਟਾ ਸਿੰਘ ਦੀ ਘਰਵਾਲੀ ਦੀਆ ਚੀਕਾ ਸਾਰੇ ਹਸਪਤਾਲ ਨੇ ਸੁਣੀਆ, ਧਰਮ ਸਿੰਘ ਦੀਆ ਅਖਾਂ ਵਹਿ ਤੁਰੀਆ, ਉਸ ਨੂੰ ਸਮਝ ਨਹੀ ਸੀ ਆਉਦੀ ਬਈ ਉਹ ਕੀ ਕਰੇ, ਉਹ ਧਰਮੀ ਬੰਦਾ ਸੀ ਰੱਬ ਨੂੰ ਮੰਨਣ ਵਾਲਾ, ਉਹਨੇ ਮਨ ਹੀ ਮਨ ਰੱਬ ਨੂੰ ਧਿਆਇਆ ਤੇ ਮਦਦ ਕਰਨ ਦੀ ਅਰਦਾਸ ਕੀਤੀ … 
    "ਸਰਦਾਰ ਸਾਬ ਤੁਹਾਡੇ ਮੁੰਡੇ ਦਾ ਡੀ ਐਸ ਪੀ ਨੇ ਫੱਕਾ ਨੀ ਛੱਡਣਾ, ਪਿੰਡੋ ਕਿਸੇ ਨੂੰ ਫੋਨ ਕਰੋ ਜੇ ਕੋਈ ਸ਼ਿਫਾਰਸ ਹੈ ਤਾ ਛੇਤੀ ਕਰੋ, ਪਿੰਡ ਕਿਹੜਾ ਆ ਤੁਹਾਡਾ ?" 
    ਢਿੱਲੋ ਉਨਾ ਦੀ ਕੁੱਝ ਮਦਦ ਕਰਨੀ ਚਾਹੁੰਦਾ ਸੀ, ਇੱਕ ਤਾ ਪੁਲੀਸ ਦੇ ਵਿਵਹਾਰ ਦਾ ਉਸ ਨੂੰ ਰੋਸ ਸੀ ਤੇ ਦੂਜਾ ਉਹ ਖੁਦ ਗਲਤੀ ਤੇ ਸੀ।
    "ਜੀ ਨਵਾਂ ਪਿੰਡ ਤਲਵੰਡੀ ਨੇੜੇ"। 
    ਧਰਮ ਸਿੰਘ ਨੇ ਕਿਹਾ।
    "ਸਰਪੰਚ ਹਜਾਰਾ ਸਿੰਘ ਦੇ ਪਿੰਡੋ ਆ ਤੁਸੀ ? ਉਹਨੂੰ ਈ ਬੁਲਾ ਲਓ, ਥਾਣੇ ਉਹਦੀ ਪੁੱਛ ਗਿੱਛ ਹੈ ਗੀ ਆ"। 
    ਢਿਲੋ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ।
    "ਮੇਰੇ ਕੋਲ ਉਨਾ ਦਾ ਨੰਬਰ ਹੈ ਨੀ, ਕਦੇ ਲੋੜ ਈ ਨਹੀ ਪਈ"। 
    ਧਰਮ ਸਿੰਘ ਸੋਚ ਰਿਹਾ ਸੀ ਕਿ ਇਨਾ ਜਰੂਰੀ ਨੰਬਰ ਯਾਦ ਕਿਓ ਨਹੀ।
    "ਕੋਈ ਗੱਲ ਨੀ ਕਮਲ ਕੋਲ ਹੋਣਾ, ਦਲੀਪ ਇਹਦਾ ਯਾਰ ਆ, ਕਮਲ ਆਹ ਦਲੀਪ ਨਵੇ ਪਿੰਡੀਏ ਦਾ ਫੋਨ ਨੰਬਰ ਘੁਮਾ ਛੇਤੀ"। 
    ਢਿੱਲੋ ਨੇ ਕਿਹਾ।
    ਕਮਲ ਨਾਲ ਦਲੀਪ ਦੀ ਚੰਗੀ ਬਣਦੀ ਸੀ, ਉਹ ਇਸ ਸਾਰੇ ਬੁੱਚੜਪੁਣੇ ਤੋ ਬਹੁਤ ਦੁਖੀ ਸੀ, ਦਲੀਪ ਦੇ ਪਿੰਡ ਦੇ ਬੰਦੇ ਸੁਣ ਕੇ ਉਸ ਨੂੰ ਹੋਰ ਵੀ ਅਫਸੋਸ ਸੀ, ਉਹਨੇ ਨੰਬਰ ਡਾਇਰੀ ਵਿੱਚੋ ਦੇਖ ਕੇ ਘੁਮਾਇਆ ਤੇ ਧਰਮ ਸਿੰਘ ਨੂੰ ਫੜਾ ਦਿੱਤਾ … 
    "ਹੈਲੌ"। ਅੱਗੋ ਦੀਪੀ ਦੀ ਅਵਾਜ ਆਈ
    "ਕੌਣ, ਦੀਪੀ ? ਪੁੱਤਰ ਸਰਪੰਚ ਸਾਬ ਨੂੰ ਛੇਤੀ ਬੁਲਾ, ਕਾਕਾ ਨਹੀ ਰਿਹਾ ਤੇ ਦੇਬੀ ਨੂੰ ਪੁਲੀਸ ਫੜ ਕੇ ਲੈ ਗਈ, ਕਹਿੰਦੇ ਬਹੁਤ ਮਾਰਿਆ ਉਹਨੂੰ।" 
    ਧਰਮ ਸਿੰਘ ਨੇ ਦੀਪੀ ਦੀ ਅਵਾਜ ਸੁਣ ਕੇ ਇਕੋ ਸਾਹੇ ਹੀ ਸਭ ਕੁੱਝ ਦੱਸ ਦਿੱਤਾ ਤੇ ਦੂਜੇ ਪਾਸਿਓ ਨਾਲ ਹੀ ਦੀਪੀ ਦੀ ਚੀਕ ਨਿਕਲ ਗਈ, ਸੁਣ ਕੇ ਸਾਰੇ ਭੱਜੇ ਆਏ ਉਹ ਹਾਲੇ ਸੌਣ ਦੀਆ ਤਿਆਰੀਆ ਹੀ ਕਰ ਰਹੇ ਸਨ।
    "ਧੀਏ ਕੀ ਹੋਇਆ"। ਸਰਪੰਚ ਨੇ ਪੁੱਛਿਆ

    "ਭਾਪਾ ਜੀ, ਦੇ …  ਦੇਬੀ ਨੂੰ" । ਤੇ ਨਾਲ ਹੀ ਹਿਚਕੀਆ ਸ਼ੁਰੂ … 
    "ਕੀ ਹੋਇਆ ਦੇਬੀ ਨੂੰ"। ਸਰਪੰਚ ਨੇ ਕਾਹਲੀ ਨਾਲ ਪੁੱਛਿਆ।
    "ਪੁਲੀਸ ਨੇ ਦੇਬੀ ਨੂੰ ਬਹੁਤ ਮਾਰਿਆ, ਧਰਮ ਸਿੰਘ ਚਾਚਾ, …†ਆਪੇ ਪੁੱਛ ਲੋ … ''। 
    ਤੇ ਦੀਪੀ ਨੇ ਫੋਨ ਸਰਪੰਚ ਵੱਲ ਵਧਾ ਦਿੱਤਾ, ਧਰਮ ਸਿੰਘ ਨੇ ਸਾਰੀ ਗੱਲ ਦੱਸੀ, ਸੁਣ ਕੇ ਸਰਪੰਚ ਦੇ ਤੋਤੇ ਉਡ ਗਏ, ਪੁਲੀਸ ਨੇ ਦੇਬੀ ਨੂੰ ਕਿਓ ਫੜਿਆ ?
    "ਭਾਪਾ ਜੀ, ਜਾਓ ਛੇਤੀ ਦੇਬੀ ਨੂੰ ਛੁਡਾਓ … ''। 
    ਦੀਪੀ ਭੁੱਲ ਗਈ ਸੀ ਕਿ ਦੇਬੀ ਬਾਰੇ ਇਨਾ ਫਿਕਰ ਦਿਖਾਉਣ ਦਾ ਕੀ ਅੰਜਾਮ ਹੋ ਸਕਦਾ।
    "ਮੁੰਡੇ ਨੇ ਕੀ ਗੁਨਾਹ ਕਰ ਦਿੱਤਾ ਜੀ, ਕੁੱਝ ਕਰੋ"। 
    ਦੀਪੀ ਦੀ ਮਾਂ ਨੂੰ ਦੇਬੀ ਦੇ ਪੁਲਿਸ਼ ਹਿਰਾਸਤ ਵਿੱਚ ਹੋਣ ਨਾਲ ਬਹੁਤ ਧੱਕਾ ਲੱਗਾ, ਐਨਾ ਸਾਊ ਮੁੰਡਾ ਕਿਵੇ ਕੋਈ ਗਲਤ ਕੰਮ ਕਰ ਸਕਦਾ ਆ।
    "ਚੁੱਪ ਰਹੋ, ਮੈਨੂੰ ਸੋਚਣ ਦਿਓ"। 
    ਸਰਪੰਚ ਨੇ ਥਾਣੇ ਦਾ ਨੰਬਰ ਘੁਮਾ ਦਿੱਤਾ।
    "ਹੈਲੋ ਥਾਣਾ ਨਕੋਦਰ"। ਮੁਣਸ਼ੀ ਦੀ ਅਵਾਜ।
    "ਬਲਵਿੰਦਰ ਸਿੰਘ ਜੀ ਮੈ ਹਜਾਰਾ ਸਿੰਘ ਬੋਲਦਾ, ਸਾਡੇ ਪਿੰਡ ਦਾ ਕੋਈ ਮੁੰਡਾ ਹਿਰਾਸਤ ਵਿੱਚ ਆ ?" ਹਜਾਰਾ ਸਿੰਘ ਮੁਣਸ਼ੀ ਨੂੰ ਜਾਣਦਾ ਸੀ।
    "ਸਰਪੰਚ ਸਾਬ ਕੋਈ ਐਂਟਰੀ ਤਾ ਹੈ ਨਹੀ ਰਜਿਸਟਰ ਵਿੱਚ, ਤੁਹਾਡੇ ਪਿੰਡ ਦਾ ਕੇਸ ਤਾ ਕੋਈ ਹੈ ਨਹੀ"। ਮੁਣਸ਼ੀ ਨੇ ਕਿਹਾ।
    "ਐਸ ਐਚ ਓ ਸਾਬ ਨਾਲ ਜਾਂ ਡੀ ਐਸ ਪੀ ਸਾਬ ਨਾਲ ਗੱਲ ਕਰਾਓ"। 
    ਸਰਪੰਚ ਨੇ ਕਿਹਾ।
    "ਸਰਪੰਚ ਜੀ ਉਹ ਦੋਵੇ ਕਿਸੇ ਹੋਰ ਕੇਸ ਵਿੱਚ ਬਿਜੀ ਆ, ਵਿਹਲੇ ਹੁੰਦੇ ਆ ਤਾਂ ਮੈ ਖੁਦ ਤੁਹਾਨੂੰ ਰਿੰਗ ਕਰ ਕੇ ਗੱਲ ਕਰਾ ਦਿੰਨਾ ਆ।" 
    ਮੁਣਸ਼ੀ ਨੇ ਮਜਬੂਰੀ ਦੱਸੀ, ਸਰਪੰਚ ਬਿਜੀ ਹੋਣ ਵਾਲੀ ਗੱਲ ਸਮਝਦਾ ਸੀ, ਉਹ ਜਰੂਰ ਦੇਬੀ ਤੇ ਥਰਡ ਡਿਗਰੀ ਲਵਾ ਰਹੇ ਹੋਣੇ ਆ, ਜੇ ਧਰਮ ਸਿੰਘ ਦੀ ਗੱਲ ਸਹੀ ਹੈ ਤਾਂ ਮਾਮਲਾ ਠੀਕ ਨਹੀ।
    "ਕੀ ਕਹਿੰਦੇ ਆ ਪੁਲੀਸ ਵਾਲੇ ?" 
    ਦੀਪੀ ਕੋਲੋ ਰਿਹਾ ਨਾਂ ਗਿਆ।
    "ਪੁੱਤ ਕੋਈ ਗੱਲ ਨੀ, ਮੈ ਜਾਨਾਂ ਆ ਹੁਣੇ, ਦੇਖਦੇ ਆ ਕੀ ਮਸਲਾ"। 
    ਸਰਪੰਚ ਨੇ ਫਟਾਫਟ ਪੱਗ ਲਵੇਟਣੀ ਸ਼ੁਰੂ ਕਰ ਦਿੱਤੀ … ।
    "ਭਜਨ ਕੁਰੇ ਜਾ ਛੋਟੇ ਨੂੰ ਕਹਿ ਛੇਤੀ ਤਿਆਰ ਹੋਵੇ ਨਾਲ ਬੰਦੇ ਦੀ ਲੋੜ ਪੈ ਸਕਦੀ ਆ"। 
    ਸਰਪੰਚ ਹੰਢਿਆ ਹੋਇਆ ਬੰਦਾ ਸੀ, ਭਜਨ ਕੌਰ ਅਪਣੇ ਦਿਓਰ ਨੂੰ ਕਹਿਣ ਤੁਰ ਪਈ ਦੀਪੀ ਦੇ ਚਿਹਰੇ ਵੱਲ ਦੇਖਣ ਦੀ ਵਿਹਲ ਨਹੀ ਸੀ ਸਰਪੰਚ ਕੋਲ ਨਹੀ ਤਾਂ ਉਸਨੇ ਪੁੱਛਣਾ ਸੀ ਕਿ ਦੇਬੀ ਦੇ ਪੁਲੀਸ ਥਾਣੇ ਹੋਣ ਦੀ ਇਨੀ ਚਿੰਤਾ ਉਸ ਨੂੰ ਕਿਓ ? ਪੰਜ ਮਿੰਟਾ ਵਿੱਚ ਹੀ ਸਰਪੰਚ ਸਕੂਟਰ ਸਟਾਰਟ ਕਰਕੇ ਛੋਟੇ ਭਰਾ ਨੂੰ ਨਾਲ ਬਿਠਾ ਕੇ ਨਕੋਦਰ ਨੂੰ ਹੋ ਤੁਰਿਆ।

    "ਬੇਬੇ ਜੇ ਦੇਬੀ ਨੂੰ ਕੁੱਝ ਹੋ ਗਿਆ, ਮੈ ਕਾਸੇ ਜੋਗੀ ਨੀ ਰਹਿਣਾ"।
    ਪਿਓ ਦੇ ਜਾਣ ਪਿੱਛੋ ਦੀਪੀ ਮਾਂ ਨੂੰ ਚਿੰਬੜ ਗਈ।
    "ਕੀ ਕਮਲੀਆ ਗੱਲਾ ਕਰਦੀ ਆ, ਉਹਨੂੰ ਕੁੱਝ ਨੀ ਹੁੰਦਾ ਪਰ ਤੂੰ ਏਨੀ ਚਿੰਤਾ ਕਿਓ ਕਰਦੀ ਆਂ ਉਹਦੀ ?" ਮਾਂ ਨੇ ਪਹਿਲੀ ਵਾਰ ਸ਼ੱਕ ਦੀ ਨਜਰ ਨਾਲ ਦੇਖਿਆ ਧੀ ਨੂੰ।
    "ਮੰਮੀ ਉਹ ਮੇਰਾ ਸਾਰਾ ਕੁੱਝ ਆ, ਮੈ ਉਹਨੂੰ ਪਿਆਰ ਕਰਦੀ ਆ, ਉਹਦੇ ਤੋ ਬਿਨਾ ਮਰਜੂੰ ਮੈਂ"। ਹਾਉਕੇ ਹੋਰ ਤੇਜ ਹੋ ਗਏ, ਹੁਣ ਕੋਈ ਜਬਤ ਨਹੀ ਸੀ ਰਹਿ ਗਿਆ ਤੇ ਕੋਈ ਸਮਾਜਿਕ ਸ਼ਰਮ ਵੀ ਗਧੇ ਦੇ ਸਿਰ ਤੋ ਸਿੰਗ ਬਣ ਗਈ ਸੀ, ਏਨਾ ਸੁਣ ਕੇ ਮਾਂ ਦੇ ਸਿਰ ਘੜਾ ਪਾਣੀ ਦਾ ਡੁੱਲ ਗਿਆ,
    "ਨੀ ਕਮਲੀਏ ਇਹ ਕੀ ਕਰ ਬੈਠੀ, ਇਹ ਵੀ ਨਾ ਸੋਚਿਆ ਉਹ ਅਪਣੇ ਪਿੰਡ ਦਾ ਮੁੰਡਾ"। 
    ਮਾਂ ਲਈ ਇੱਕ ਹੋਰ ਮੁਸ਼ਕਿਲ ਖੜੀ ਹੋ ਗਈ।
    "ਮੇਰਾ ਕੋਈ ਜੋਰ ਨੀ ਮਾ, ਬਚਪਨ ਤੋ ਉਹਦਾ ਚੇਤਾ ਨੀ ਭੁਲਿਆ, ਤੈਨੂੰ ਯਾਦ ਆ ਮਾਂ ਉਹਨੂੰ ਗਿਆਨੀ ਮਾਸਟਰ ਨੇ ਜਦੋ ਕੁੱਟਿਆ ਸੀ ਜਦੋ ਮੇਰੇ ਕੋਲੋ ਗਲਤੀ ਹੋਈ ਸੀ ?"
    ਦੀਪੀ ਨੇ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ।
    "ਹਾਂ ਧੀਏ ਯਾਦ ਆ, ਪਰ ਏਹਦਾ ਇਹ ਮਤਲਬ ਨੀ ਬਈ ਤੂੰ ਓਹਦੀ ਹੋ ਜਾਵੇ"। 
    ਮਾਂ ਨੂੰ ਬਚਪਨ ਦੀ ਉਹ ਘਟਨਾ ਯਾਦ ਸੀ, ਉਹ ਜਦੋ ਵੀ ਗਿਆਨੀ ਮਾਸਟਰ ਨੂੰ ਦੇਖਦੀ ਸੀ ਉਸਨੂੰ ਦੇਬੀ ਯਾਦ ਆ ਜਾਦਾ ਸੀ।
    "ਧੀਏ, ਮੈਨੂੰ ਸਮਝ ਨੀ ਆਉਦੀ, ਅੱਜ ਤੇਰੇ ਰਿਸ਼ਤੇ ਦੀ ਗੱਲ ਕਰ ਕੇ ਆਏ ਆ ਅੱਜ ਆਹ ਚੰਦ ਚੜ ਗਿਆ, ਕੀ ਕਰਾਂ ਮੈ ?" 
    ਮਾ ਦੀ ਬੇਵਸੀ ਹੋਈ ਪਈ ਸੀ।
    "ਮਾਂ ਮੈ ਕਦੇ ਕੋਈ ਮਾੜਾ ਕੰਮ ਨਹੀ ਕੀਤਾ, ਤੂੰ ਖੁਦ ਇੱਕ ਔਰਤ ਆ, ਮੇਰਾ ਦਰਦ ਸਮਝ ਸਕਦੀ ਏ, ਮੈ ਹੋਰ ਕੀਹਨੂੰ ਦੱਸਾਂ ?" 
    ਦੀਪੀ ਹੁਣ ਕੋਈ ਪਰਦਾ ਨਹੀ ਸੀ ਰੱਖਣਾ ਚਾਹੁੰਦੀ, ਧੀ ਨੂੰ ਰੋਦੇ ਦੇਖ ਕੇ ਮਾ ਦੇ ਦਿਲ ਨੂੰ ਕੁੱਝ ਕੁਝ ਹੋਣ ਲੱਗਾ, ਦੀਪੀ ਬਹੁਤ ਆਗਿਆਕਾਰ ਤੇ ਸਿਆਣੀ ਸੀ, ਕਦੇ ਕਿਸੇ ਸ਼ਿਕਾਇਤ ਦਾ ਮੌਕਾ ਨਹੀ ਸੀ ਦਿੱਤਾ।
    "ਚੁੱਪ ਕਰ ਹੁਣ, ਤੇਰੇ ਭਾਪਾ ਜੀ ਆਉਦੇ ਤਾ ਗੱਲ ਕਰਦੀ ਆ"। 
    ਮਾਂ ਨੇ ਕਿਹਾ ਤੇ ਦੀਪੀ ਨੂੰ ਕੁੱਝ ਢਾਰਸ ਬੱਜੀ, ਹੁਣ ਉਹ ਦੋਵੇ ਹੱਥ ਜੋੜ ਸਰਭ ਸ਼ਕਤੀਮਾਨ ਅੱਗੇ ਅਪਣੇ ਦੇਬੀ ਲਈ ਅਰਦਾਸ ਕਰਨ ਲੱਗ ਪਈ, ਮਾਂ ਨੇ ਦੀਪੀ ਦਾ ਇਹ ਰੂਪ ਪਹਿਲੀ ਵਾਰ ਦੇਖਿਆ ਸੀ।
    ਓਧਰ ਜਿਪਸੀ ਥਾਣੇ ਪਹੁੰਚੀ, ਥਰਡ ਡਿਗਰੀ ਵਾਲਾ ਕਮਰਾ ਦੇਬੀ ਨੂੰ ਵੈਲਕੰਮ ਕਹਿਣ ਲਈ ਤਿਆਰ ਸੀ, ਕਿਰਪਾਲ ਦੀ ਗੈਰਹਾਜਰੀ ਵਿੱਚ ਹੁਣ ਕੰਮ ਬਾਡੀਗਾਰਡਾ ਨੇ ਸੰਭਾਲਿਆ, ਆਮ ਤੌਰ ਤੇ ਕਿਰਪਾਲ ਥਰਡ ਡਿਗਰੀ ਦਾ ਜਿੰਮੇਦਾਰ ਸੀ, ਵੱਡੇ ਵੱਡੇ ਬਦਮਾਸ਼ ਕੰਬਦੇ ਸਨ ਉਹਦੇ ਨਾਮ ਤੇ,ਦੇਬੀ ਨੂੰ ਬੰਨ ਦਿੱਤਾ ਗਿਆ, ਠੰਡੇ ਪਾਣੀ ਦੇ ਛੱਟੇ ਮਾਰ ਕੇ ਹੋਸ਼ ਵਿੱਚ ਲਿਆਦਾ … 
    "ਭੈਣ ਦਿਆ ਯਾਰਾ, ਪੁਲੀਸ ਤੇ ਹੱਥ ਚੁੱਕਦਾਂ ? ਦੇਖ ਹੁਣ ਪੁਲੀਸ ਦੇ ਹੱਥ"। 
    ਡੀ ਐਸ ਪੀ ਥਰਡ ਡਿਗਰੀ ਦਾ ਉਦਘਾਟਨ ਕਰਨ ਲੱਗਾ ਸੀ।
    "ਮੈ ਕਿਸੇ ਪੁਲੀਸ ਵਾਲੇ ਤੇ ਨਹੀ, ਦੋ ਭਰਿਸ਼ਟ ਤੇ ਗਿਰੇ ਹੋਏ ਬੰਦਿਆ ਤੇ ਹੱਥ ਚੁੱਕਿਆ, ਐਸੇ ਬੰਦਿਆ ਤੇ ਮੇਰਾ ਹੱਥ ਸਦਾ ਉਠਦਾ ਰਹੂ … ''।
    ਦਰਦ ਕਾਰਨ ਉਹਦੀ ਅਵਾਜ ਲੜਖੜਾ ਰਹੀ ਸੀ … ।।
    "ਤੇਰੀ ਮਾ ਨੂੰ …†ਜਬਾਨ ਲੜਾਉਦਾ ?" 
    ਤੇ ਨਾਲ ਹੀ ਡੀ ਐਸ ਪੀ ਨੇ ਡੰਡਿਆ ਦਾ ਮੀਹ ਵਰਾ ਦਿੱਤਾ।
    "ਇਕ ਵਾਰੀ, ਖੋਲ ਕੇ ਦੇਖ, ਭੱਜਿਆ ਰਾਹ ਨੀ ਲੱਭਣਾ ਵੱਡੇ ਸ਼ੇਰਾ ਨੂੰ"। 
    ਜਖਮੀ ਸ਼ੇਰ ਵਾਂਗ ਦਹਾੜਿਆ ਦੇਬੀ, ਐਸਾ ਸਖਤ ਬੰਦਾ ਡੀ ਐਸ ਪੀ ਨੇ ਨਹੀ ਸੀ ਦੇਖਿਆ, ਕੋਈ ਡਰ ਨਹੀ ਇਹਨੂੰ।
    "ਅੱਛਾ ? ਬਹੁਤ ਚਰਬੀ ਚੜੀ ਆ, ਲੈ ਇਹ ਨਜਾਰਾ ਵੀ ਦੇਖ"। 
    ਕਦੇ ਥਾਣੇ ਅੰਦਰ ਥਰਡ ਡਿਗਰੀ ਲਗਦੇ ਕਿਸੇ ਨੇ ਵੰਗਾਰਿਆ ਨਹੀ ਸੀ ਕਰਤਾਰ ਸਿੰਘ ਚੀਮੇ ਨੂੰ,
    "ਖੋਲ ਦਿਓ ਇਹਦੇ ਹੱਥ ਪੈਰ ਕੱਢਦਾ ਏਹਦੀ ਰੜਕ"। ਹੁਕਮ ਕੀਤਾ ਚੀਮੇ ਨੇ ਬਾਡੀਗਾਰਡਾਂ ਨੂੰ।
    "ਸਰ ?" ਇੱਕ ਬਾਡੀਗਾਰਡ ਨੇ ਰੋਕਣਾ ਚਾਹਿਆ।
    "ਚੁੱਪ ਕਰ ਤੇ ਖੋਲ ਇਸ ਕੁੱਤੇ ਨੂੰ"। 
    ਉਹ ਫੇਰ ਦਹਾੜਿਆ, ਦੇਬੀ ਹੁਣ ਅਜਾਦ ਸੀ, ਪਰ ਪੈਰਾਂ ਤੇ ਖੜਾ ਨਹੀ ਸੀ ਹੋ ਸਕਦਾ, ਡਿੱਗ ਪਿਆ, ਚੀਮਾ ਹੱਸਿਆ … ।
    "ਦੁੱਧ ਦੇ ਦੰਦ ਤਾ ਹਾਲੇ ਟੁੱਟੇ ਨੀ, ਇਹ ਮੈ ਤੋੜਦਾ"। ਤੇ ਘਸੁੰਨ ਮਾਰਿਆ ਚੀਮੇ ਨੇ, ਪਰ ਇਹ ਕੀ ? ਦੇਬੀ ਨੇ ਸਿਰ ਪਾਸੇ ਨੂੰ ਕਰ ਲਿਆ, ਘਸੁੰਨ ਖਾਲੀ ਗਿਆ ਚੀਮੇ ਦਾ, ਗੁੱਸਾ ਹੋਰ ਚੜ ਗਿਆ, ਇਜਤ ਦਾ ਸਵਾਲ ਸੀ।
    ਹੁਣ ਜਦੋ ਜਦੋ ਦੂਜਾ ਘਸੁੰਨ ਮਾਰਿਆ ਤਾਂ ਦੇਬੀ ਨੇ ਉਹਦਾ ਹੱਥ ਫੜ ਲਿਆ ਤੇ ਗੁਰੂ ਨੂੰ ਯਾਦ ਕਰਕੇ ਪੂਰੀ ਤਾਕਤ ਨਾਲ ਘੁੱਟ ਦਿੱਤਾ, ਮੀਟ ਸ਼ਰਾਬ ਨਾਲ ਪਲੇ ਚੀਮੇ ਦੇ ਕੂਲੇ ਹੱਥ ਨੂੰ ਜਿਵੇ ਮਣ ਭਾਰ ਥੱਲੇ ਦੇ ਦਿੱਤਾ ਹੋਵੇ, ਉਹਦੀਆ ਹੱਡੀਆ ਕੜਕ ਗਈਆ, ਤੇ ਨਾਲ ਹੀ ਭਿਆਨਕ ਚੀਕ ਨਿਕਲੀ ਮੂੰਹ ਵਿੱਚੋ, ਦੋ ਤਿੰਨ ਉਗਲਾ ਟੁੱਟ ਗਈਆ ਸਨ, ਦੇਬੀ ਨੇ ਹੱਥ ਨਹੀ ਛੱਡਿਆ, ਬਾਡੀਗਾਰਡ ਹੁਣ ਇਹ ਦੇਖ ਨਾ ਸਕੇ ਉਹਨਾ ਦੇਬੀ ਨੂੰ ਫੇਰ ਬੱਕਰਾ ਬਣਾ ਲਿਆ, ਹੁਣ ਚੀਕਣ ਦੀ ਵਾਰੀ ਦੇਬੀ ਦੀ ਸੀ, ਬਹੁਤ ਮਜਬੂਤ ਜਿਸਮ ਦਾ ਮਾਲਕ ਸੀ ਪਰ ਪੰਜਾਬ ਪੁਲੀਸ ਦੀ ਜਾਨਵਰ ਕੁੱਟ ਪੱਥਰ ਬੁਲਾ ਦਿੰਦੀ ਆ, ਦੇਬੀ ਚੀਕਦਾ ਫਿਰ ਬੇਹੋਸ਼ ਹੋ ਗਿਆ, ਅੱਧਾ ਘੰਟਾ ਤਸ਼ੱਦਦ ਹੋਇਆ, ਵਧਾਈ ਦੇ ਪਾਤਰ ਸਨ ਇਹ ਬਾਡੀਗਾਰਡ, ਇਹਨਾ ਲਈ ਕਿਸੇ ਬੰਦੇ ਦਾ ਦੋਸ਼ੀ ਹੋਣਾ ਜਾ ਨਾ ਹੋਣਾ ਕੋਈ ਮਾਇਨੇ ਨਹੀ ਸੀ ਰੱਖਦਾ, ਇਹ ਕਿਸੇ ਮਸ਼ੀਨ ਦੇ ਪੁਰਜਿਆ ਵਾਗੂ ਚੱਲ ਰਹੇ ਸਨ, ਚੀਮੇ ਦਾ ਦਰਦ ਕੁੱਝ ਘਟਿਆ, ਇੱਕ ਬਾਡੀਗਾਰਡ ਡਾਕਟਰ ਸੰਧੂ ਨੂੰ ਫੋਨ ਕਰਨ ਚਲੇ ਗਿਆ,
    "ਇਹਦਾ ਇਹ ਹੱਥ ਤੋੜ ਦਿਓ ਭੈਣ ਦੇ …†ਦਾ।" 
    ਚੀਮੇ ਦਾ ਹੁਕਮ ਹੋਇਆ।
    ਪੰਜਾਬ ਸਰਕਾਰ ਦਾ ਇੱਕ ਕਰਿੰਦਾ, ਜੋ ਪੰਜਾਬ ਦੇ ਲੋਕਾ ਦਾ ਲੂਣ ਖਾ ਰਿਹਾ ਸੀ, ਨੌਕਰ ਸੀ ਪੰਜਾਬ ਦੇ ਲੌਕਾ ਦਾ ਉਹਨੇ ਘੋਟਣਾ ਮਾਰ ਕੇ ਦੇਬੀ ਦੇ ਗੁੱਟ ਦੇ ਪਟਾਕੇ ਪਾ ਦਿੱਤੇ, ਇਸ ਤੋ ਉਚੀ ਚੀਕਿਆ ਨਹੀ ਸੀ ਜਾ ਸਕਦਾ, ਪਰ ਥਾਣੇ ਦੇ ਕਮਰੇ ਦੀਆ ਮੋਟੀਆ ਕੰਧਾ ਵਿੱਚ ਅੱਜ ਤੱਕ ਪਤਾ ਨਹੀ 

    ਕਿੰਨੀਆ ਕੁ ਚੀਕਾ ਸਮਾਈਆ ਸਨ, ਇਹ ਕੰਧਾਂ ਜੇ ਭੱਜ ਸਕਦੀਆ ਹੁੰਦੀਆ ਤਾ ਕਿਤੇ ਲੱਭਣੀਆ ਨਹੀ ਸਨ, ਪਾਟ ਜਾਦੀਆ ਇਹ, ਪਰ ਵਿਚਾਰੀਆ ਨੂੰ ਸਭ ਕੁੱਝ ਦੇਖਣਾ ਪੈਦਾ ਸੀ, ਦੋਸ਼ੀ ਜਾਂ ਨਿਰਦੋਸ਼ ਇਸ ਗੱਲ ਦਾ ਏਥੇ ਕੋਈ ਫਰਕ ਨਹੀ ਸੀ।
    ਚੀਮੇ ਦਾ ਗੁੱਸਾ ਚਰਮ ਸੀਮਾ ਤੇ ਸੀ, ਉਹਨੇ ਦੂਜੇ ਹੱਥ ਨਾਲ ਘੋਟਣਾ ਦੇਬੀ ਦੇ ਮੋਢੇ ਤਾ ਮਾਰਨਾ ਚਾਹਿਆ ਪਰ ਕੁੱਝ ਸਿਰ ਤੇ ਲੱਗ ਗਿਆ, ਪਾੜ ਪੈ ਗਿਆ ਤੇ ਲਹੂ ਦੀ ਖਾਲ ਵਹਿ ਤੁਰੀ, ਬਾਡੀਗਾਰਡਾ ਦੇ ਹੱਥ ਰੁਕ ਗਏ, ਥੋੜੇ ਠਠੰਬਰ ਗਏ, ਭਾਵੇ ਇਨਾ ਦੇ ਲਹੂ ਦਾ ਰੰਗ ਚਿੱਟਾ ਹੋ ਈ ਚੁੱਕਿਆ ਸੀ ਪਰ ਥੋੜੀ ਬਹੁਤ ਲਾਲੀ ਇੱਕ ਦੇ ਅੰਦਰ ਝਲਕ ਮਾਰ ਗਈ … 
    "ਜਨਾਬ, ਮਰਨ ਵਾਲਾ ਹੋ ਗਿਆ, ਕੇਸ ਪੈ ਸਕਦਾ"। 
    ਉਹਨੇ ਯਾਦ ਕਰਾਇਆ ਕਿ ਕਨੂੰਨ ਕੋਈ ਚੀਜ ਹੈ।
    "ਬਲਵੰਤ ਤੇ ਅਮਰੀਕ ਦੋ ਹੋਰ ਨਾਲ ਲੈ ਲਓ, ਸ਼ਾਹਕੋਟੋ ਅੱਗੇ ਦਰਿਆ ਦੇ ਨੇੜੇ ਲੈ ਜਾਓ ਤੇ ਜਿਹੜਾ ਏਹਦੇ ਗੋਲੀ ਮਾਰੂ ਉਹਦੀ ਹੌਲਦਾਰੀ ਪੱਕੀ, ਅਖਬਾਰ ਵਿੱਚ ਬਿਆਨ ਲਵਾ ਦਿਓ ਬਈ ਇਹ ਅੱਤਵਾਦੀਆ ਦੀ ਆਪਸੀ ਲੜਾਈ ਵਿੱਚ ਮਰ ਗਿਆ"। 
    ਚੀਮਾ ਹੁਕਮ ਦੇ ਰਿਹਾ ਸੀ।
    "ਜਨਾਬ ਹਸਪਤਾਲ ਦੇ ਸਾਰੇ ਵਰਕਰਾ ਨੇ ਦੇਖਿਆ, ਗੱਲ ਬਣਨੀ ਨਹੀ"। 
    ਐਸ ਐਚ ਓ ਨੇ ਸਾਵਧਾਨ ਕੀਤਾ।
    "ਸਾਰੇ ਅਮਲੇ ਨੂੰ ਸਵੇਰੇ ਐਥੇ ਸੱਦ ਕੇ ਓਨਾ ਦੀ ਮੋਕ ਕੱਢ ਦਿਓ, ਜਿਹੜਾ ਜੁਬਾਨ ਖੋਲੂ ਉਹਦਾ ਵੀ ਏਹੋ ਹਾਲ ਹੋਊ, ਏਥੇ ਲੋਕ ਗਵਾਹੀ ਦੇਣ ਤੋ ਡਰਦੇ ਆ, ਇੱਕ ਦਬਕਾ ਪੰਜਾਬੀ ਵਿੱਚ ਬਹੁਤ ਆ, ਤੇ ਏਸ ਕੁੱਤੇ ਨੂੰ ਲੈ ਜਾਓ ਮੇਰੀਆ ਅੱਖਾ ਅੱਗੋ, ਚੀਮੇ ਨਾਲ ਪੰਗਾ ਲੈ ਕੇ ਕੋਈ ਜਿਊਦਾ ਕਿਵੇ ਰਹੂ ?" ਅੱਗ ਦੀ ਨਾੜ ਬਣਿਆ ਹੋਇਆ ਸੀ ਇਹ ਮਾਮੂਲੀ ਜਿਹਾ ਬੰਦਾ, ਰੱਬ ਦੇ ਦਿੱਤੇ ਜੀਵਨ ਨੂੰ ਖਤਮ ਕਰਨ ਦਾ ਹੁਕਮ, ਜੇ ਇੱਕ ਡੀ ਐਸ ਪੀ ਇੱਕ ਲੋਕਤੰਤਰ ਵਿੱਚ ਲੋਕਾਂ ਦਾ ਨੌਕਰ ਹੋ ਕੇ ਇਨਾ ਵਹਿਸ਼ੀ ਹੋ ਸਕਦਾ ਤਾਂ ਚੰਗੇਜ ਖਾਨ ਦੇ ਜੁਲਮ ਤੇ ਤਾ ਕੋਈ ਰੋਕ ਹੀ ਨਹੀ ਸੀ, ਹਰ ਬੰਦੇ ਵਿੱਚ ਚੰਗੇਜ ਖਾਨ ਲੁਕਿਆ ਪਿਆ, ਬੱਸ ਮੌਕੇ ਦੀ ਗੱਲ ਆ।
    ਸਿਪਾਹੀਆ ਨੇ ਬੇਹੋਸ਼ ਦੇਬੀ ਨੂੰ ਜਿਪਸੀ ਵਿੱਚ ਸੁੱਟ ਲਿਆ ਤੇ ਦਰਿਆ ਵੱਲ ਨੂੰ ਚਾਲੇ ਪਾ ਦਿੱਤੇ, ਦੇਬੀ ਦੇ ਸਰੀਰ ਤੇ ਜਖਮ ਘੱਟ ਤੇ ਗੁੱਝੀਆ ਸੱਟਾਂ ਜਿਆਦਾ ਸਨ, ਅੰਦਰੋ ਬਾਹਰੋ ਹਰ ਥਾਂ ਤੋ ਪੀੜ ਹੀ ਪੀੜ, ਸਰੀਰ ਸੁੰਨ ਹੋ ਚੁੱਕਾ ਸੀ, ਕਿਤੇ ਕਿਤੇ ਹੋਸ਼ ਵਿੱਚ ਆਉਦਾ ਕਿਤੇ ਫੇਰ ਬੇਹੋਸ਼, ਜਿਵੇ ਜਿਵੇ ਜਿਪਸੀ ਦੌੜ ਰਹੀ ਸੀ ਉਵੇ ਦੇਬੀ ਦਾ ਮਨ ਦੌੜ ਰਿਹਾ ਸੀ, ਚੀਮੇ ਦਾ ਹੁਕਮ ਅੱਧ ਪਚੱਧਾ ਉਸ ਨੇ ਸੁਣ ਲਿਆ ਸੀ, ਬੱਸ ਜੀਵਨ ਖਤਮ ?
    ਦੀਪੀ ਨਾਲ ਕੀਤੇ ਵਾਅਦੇ ? ਕੀ ਬਣੇਗਾ ਉਸਦਾ ?
    ਉਸਨੂੰ ਤਾ ਪਤਾ ਵੀ ਨਹੀ ਹੋਣਾ ਕਿ ਉਹਦੇ ਮਹਿਬੂਬ ਤੇ ਕੀ ਵਾਪਰਨ ਵਾਲਾ ? ਮਾਫ ਕਰੀ ਸੋਹਣਿਆ ਸੱਜਣਾ, ਹੁਣ ਫਿਰ ਅਗਲੇ ਜਨਮ, ਏਨੀ ਉਡੀਕ ਕਰੇਗੀ ?
    ਨਹੀ, ਕੌਣ ਉਸ ਨੂੰ ਮੇਰੀ ਇੰਤਜਾਰ ਕਰਨ ਦੇਵੇਗਾ, ਕੋਈ ਹੋਰ ਲੈ ਜਾਵੇਗਾ ਉਹਦੇ ਪਿਆਰ ਨੂੰ, ਦੇਬੀ ਆਪਣੀਆ ਅੱਖਾ ਅੱਗੇ ਡੋਲੀ ਵਿੱਚ ਭੁੱਬਾ ਮਾਰਦੀ ਦੀਪੀ ਨੂੰ ਦੇਖ ਰਿਹਾ ਸੀ, ਪਲਾ ਵਿੱਚ ਹੀ ਸਾਰੀ ਗੇਮ ਉਲਟ ਗਈ ਸੀ।

    ਇਹ ਦੂਸਰੀ ਕੁੱਟ ਸੀ ਇੱਕ ਸਕੂਲ ਵਾਲੀ ਤੇ ਦੂਜੀ ਥਾਣੇ ਵਾਲੀ, ਨਾਂ ਸਕੂਲ ਵਾਲੀ ਕੁੱਟ ਖਾਣੀ ਜਰੂਰੀ ਸੀ ਨਾ ਥਾਣੇ ਵਾਲੀ, ਦੂਜਿਆ ਦੀ ਅੱਗ ਵਿੱਚ ਸੜ ਰਿਹਾ ਸੀ ਦੇਬੀ, ਪਰ ਦੇਬੀ ਸੋਚ ਰਿਹਾ ਸੀ ਇਹ ਦੂਜੇ ਕੋਈ ਬਿਗਾਨੇ ਨਹੀ, ਸਾਰੇ ਮੇਰੇ ਹਨ, ਇਹ ਪੰਜਾਬ ਮੇਰਾ ਆ, ਮੈ ਇਹਦਾ ਪਰਦੇਸੀ ਪੁੱਤ ਮੁੜ ਘਰ ਆਉਣਾ ਚਾਹੁੰਦਾ ਸੀ, ਮੈ ਇਹਦੀ ਸੇਵਾ ਕਰਨੀ ਚਾਹੁੰਦਾ ਸੀ, ਇਹਦੇ ਜਖਮਾ ਦੀ ਮਲਮ ਬਣਨੀ ਚਾਹੁੰਦਾ ਸੀ, ਕਿੰਨੀਆ ਭੈਣਾ ਦਾ ਵੀਰ ਬਣਨਾ ਚਾਹੁੰਦਾ ਸੀ, ਕਿੰਨੇ ਬਯੁਰਗਾ ਦਾ ਪੁੱਤਰ ਬਣਨਾ ਚਾਹੁੰਦਾ ਸੀ, ਪਰ ਇਹ ਪੁਲੀਸ ਵਾਲੇ ? ਇਹ ਲਗਦੇ ਤਾ ਪੰਜਾਬੀ ਆ ਪਰ ਇਹ ਇਨੇ ਪਸ਼ੂ ਕਿਵੇ ਬਣ ਗਏ, ਇਨਾ ਨੇ ਪਾਣੀ ਛੱਡ ਲਹੂ ਕਦੋ ਕੁ ਦਾ ਪੀਣਾ ਸ਼ੁਰੂ ਕਰ ਦਿੱਤਾ ?
    ਇਹ ਇਸੇ ਦੇਸ਼ ਦੇ ਵਸਿੰਦੇ ਹਨ ? ਇਹ ਵੀ ਮੇਰੇ ਵਾਂਗ ਕਿਸੇ ਪਿੰਡ ਵਿੱਚ ਪਲੇ ਹੋਣਗੇ ?
    ਇਨਾ ਨੇ ਏਸੇ ਧਰਤੀ ਦਾ ਅੰਨ ਖਾਧਾ ਹੋਵੇਗਾ ? ਫਿਰ ਇਹ ਇਨੇ ਜਹਿਰੀ ਕਿਵੇ ਹੋ ਗਏ ? ਇਹ ਕਿਸੇ ਗੁਰੂ ਪੀਰ ਨੂੰ ਮੰਨਦੇ ਹੋਣਗੇ ?
    ਨਹੀ, ਗੁਰੂ ਪੀਰ ਨੂੰ ਮੰਨਦੇ ਹੁੰਦੇ ਤਾਂ ਇਹ ਬੰਦੇ ਹੀ ਰਹਿੰਦੇ, ਸ਼ਾਇਦ ਜਦੋ ਇਨਾ ਨੂੰ ਇਹ ਵਰਦੀ ਮਿਲਦੀ ਹੋਵੇ ਉਦੋ ਇਨਾ ਦਾ ਪੁਰਾਣਾ ਦਿਲ ਕੱਢ ਕੇ ਕੋਈ ਹੋਰ ਦਿਲ ਪਾ ਦਿੱਤਾ ਜਾਦਾ ਹੋਵੇਗਾ, ਬਿਲਕੁਲ ਐਸਾ ਹੀ ਹੋ ਸਕਦਾ, ਨਹੀ ਤਾ ਰੱਬ ਦੇ ਬਣਾਏ ਇੱਕ ਸਰੀਰ ਨੂੰ ਕੋਈ ਇਨਸਾਨ ਇਨਾ ਪੀੜਤ ਕਿਵੇ ਕਰ ਸਕਦਾ ?
    "ਮਾਫ ਕਰੀ ਮੇਰੇ ਪੰਜਾਬ, ਮੇਰੀਓ ਭੈਣੋ, ਮੇਰੀਓ ਮਾਓ, ਮੇਰੇ ਬਯੁਰਗੋ, ਮੈ ਫੇਰ ਆਵਾਗਾ, ਮੈ ਮੁੜ ਆਵਾਗਾ, ਹੋਰ ਸ਼ਕਤੀ ਲੈ ਕੇ, ਮੇਰਾ ਤੁਹਾਡੇ ਪ੍ਰਤੀ ਪਰੇਮ ਇਨਾ ਕਮਜੋਰ ਨਹੀ, ਇਸ ਵਾਰੀ ਮੈ ਹਾਰ ਗਿਆ, ਮੁੜ ਨਹੀ ਹਾਰਾਂਗਾ, ਮੈਨੂੰ ਉਡੀਕੀ ਮੇਰੇ ਪੰਜਾਬ, ਮੈਨੂੰ ਉਡੀਕੀ … ।
    ਇਹੋ ਜਿਹੇ ਖਿਆਲ ਆ ਜਾ ਰਹੇ ਸਨ, ਕਦੇ ਉਸ ਨੂੰ ਦਿਲ ਦੀ ਧੜਕਨ ਬੁਝਦੀ ਮਹਿਸੂਸ ਹੁੰਦੀ ਤੇ ਕਦੇ ਫਿਰ ਕਿਤਿਓ ਕੋਈ ਸ਼ਕਤੀ ਉਹਦੀਆ ਅੱਖਾ ਖੋਲ ਦਿੰਦੀ, ਦੇਬੀ ਨੂੰ ਲਗਦਾ ਸੀ ਜਿਵੇ ਉਹਦਾ ਜੀਵਨ ਟੁੱਟ ਟੁੱਟ ਕੇ ਜੁੜ ਰਿਹਾ ਹੋਵੇ, … ।
    ਗਠੜੀ ਜਿਹੀ ਬਣਿਆ ਕਦੇ ਥੋੜਾ ਬਹੁਤ ਹਿਲਦਾ, ਹੁਣ ਪੀੜ ਮਹਿਸੂਸ ਨਹੀ ਸੀ ਹੋ ਰਹੀ, ਮਨ ਅਗਲੇ ਜਹਾਨ ਦੀਆ ਤਿਆਰੀਆ ਕਰ ਰਿਹਾ ਸੀ, ਮੌਤ ਜਦੋ ਸਾਹਮਣੇ ਖੜੀ ਹੋਵੇ ਤਾ ਡਰ ਖਤਮ ਹੋ ਜਾਦਾ ਹੋਵੇਗਾ, ਐਸੇ ਪਲਾਂ ਵਿੱਚ ਕੁੱਝ ਪਲ ਹੀ ਲਗਦੇ ਹਨ ਸਾਰੇ ਜੀਵਨ ਨੂੰ ਅੱਖਾ ਅੱਗਿਓ ਨਿਕਲਦੇ ਦੇਖਣ ਲਈ, ਜਿਪਸੀ ਸ਼ਾਹਕੋਟ ਤੋ ਅੱਗੇ ਚਲੇ ਗਈ, ਬਜਮਾ ਪਿੰਡ ਨੇੜੇ ਪਹੁੰਚ ਗਈ … ।।
    "ਬਲਵਿੰਦਰ ਇਹ ਮੁੰਡਾ ਬਹੁਤ ਵਧੀਆ ਖਿਡਾਰੀ ਆ ਤੇ ਸਮਾਜ ਸੇਵਕ ਵੀ ਬਹੁਤ ਵੱਡਾ, ਮੈ ਤਲਵੰਡੀ ਖੇਡਦਾ ਦੇਖਿਆ, ਚੀਮੇ ਮੋਹਰੇ ਮੈ ਕਹਿ ਨਹੀ ਸਕਿਆ ਪਰ ਇਹ ਗੁਨਾਹ ਮੇਰੇ ਕੋਲੋ ਨਹੀ ਹੋਣਾ"। 
    ਸਤਬੀਰ ਸਿਪਾਹੀ ਜਿਸਦੀ ਅੱਜ ਘੋੜਾ ਦੱਬਣ ਦੀ ਵਾਰੀ ਸੀ ਸਾਰਾ ਰਾਹ ਗੁਨਾਹਗਾਰ ਜਿਹਾ ਮਹਿਸੂਸ ਕਰ ਰਿਹਾ ਸੀ ਅਪਣੇ ਆਪ ਨੂੰ, ਥਰਡ ਡਿਗਰੀ ਵੇਲੇ ਵੀ ਉਹ ਦਿਖਾਵੇ ਲਈ ਮਾਰਦਾ ਸੀ, ਉਹ ਸੋਚ ਰਿਹਾ ਸੀ ਕਿ ਕੀ ਕਸੂਰ ਆ ਇਸ ਗੱਭਰੂ ਦਾ ? ਕਿਸੇ ਮਾਂ ਦਾ ਪੁੱਤ, ਕਿਸੇ ਭੈਣ ਦਾ ਵੀਰ, ਕਿਹੜੀ ਗੱਲ ਲਈ ਮਰ ਰਿਹਾ ਸੀ ?
    "ਬਕਵਾਸ ਬੰਦ ਕਰ ਸਤਬੀਰ, ਕੇਸ ਵਿਗੜ ਚੁੱਕਿਆ, ਕਿਸੇ ਪਾਸੇ ਲਾਉਣਾ ਪਊ, ਨੌਕਰੀ ਨਹੀ ਕਰਨੀ ਤਾ ਚੀਮੇ ਨਾਲ ਪੰਗਾ ਲੈਲਾ, ਜੇ ਨਿਆਣੇ ਪਾਲਣੇ ਆ ਤਾ ਜੋ ਕਹਿੰਦਾ ਕਰੀ ਜਾ ''।
    ਬਲਵਿੰਦਰ ਨੇ ਉਸ ਨੂੰ ਘੂਰਿਆ।
    "ਨਿਆਣੇ ਪਾਲਣ ਲਈ ਬੰਦੇ ਮਾਰਨੇ ਜਰੂਰੀ ਆ ?" 
    ਸਤਬੀਰ ਰੋਣਹਾਕਾ ਹੋਈ ਜਾ ਰਿਹਾ ਸੀ।
    "ਹੁਣ ਮੋਕ ਕਾਤੋ ਮਾਰੀ ਜਾਨਾ, ਉਦੋ ਕਹਿੰਦਾ ਸੀ ਤਰੱਕੀ ਚਾਹੀਦੀ ਆ, ਹਵਾਲਦਾਰ ਬਣਨਾ"।  ਬਲਵਿੰਦਰ ਨੇ ਚੋਟ ਮਾਰੀ।
    "ਹਵਾਲਦਾਰ ਬਣਾ ਜਾਂ ਨਾ ਮੈ ਇਹ ਕਹਿਰ ਨਹੀ ਕਰ ਸਕਦਾ, ਅਸੀ ਬੰਦੇ ਆ ਰਾਖਸ਼ ਨਹੀ ਏਹ ਵੀ ਕਿਸੇ ਮਾਂ ਦਾ ਪੁੱਤ ਆ"। 
    ਸਤਬੀਰ ਹੋਰ ਦਰਿੜ ਹੋਈ ਜਾ ਰਿਹਾ ਸੀ
    "ਜਿਊਦਾ ਰਹਿ ਵੀਰਿਆ … ''। 
    ਅੱਧ ਮਰੇ ਦੇਬੀ ਨੇ ਕਿਹਾ, ਉਸਨੂੰ ਸਤਬੀਰ ਦੀ ਗੱਲ ਸੁਣ ਪਈ ਸੀ।
    "ਚੁੱਪ ਰਹਿ, ਬਲੀ ਦਿਆ ਬੱਕਰਿਆ"। ਬਲਵਿੰਦਰ ਨੇ ਦੇਬੀ ਨੂੰ ਝਿੜਕਿਆ।
    ਵੱਡੀ ਸ਼ੜਕੋ ਉਤਰ ਕੇ ਜਿਪਸੀ ਕੱਚੇ ਰਾਹੇ ਪੈ ਗਈ, ਚਾਰ ਕੁ ਕਿਲੋਮੀਟਰ ਜਾ ਕੇ ਜਿਪਸੀ ਰੋਕ ਲਈ, ਏਸ ਥਾ ਤੇ ਬਲਵਿੰਦਰ ਨੇ ਤਰੱਕੀ ਲਈ ਪਹਿਲਾ ਵੀ ਘੋੜੇ ਦੱਬੇ ਸਨ, ਸਤਬੀਰ ਦੇ ਪੈਰ ਥਿੜਕ ਰਹੇ ਸਨ, ਦੇਬੀ ਨੂੰ ਇੱਕ ਨੇ ਮੋਢੇ ਤੇ ਸੁੱਟਿਆ ਹੋਇਆ ਸੀ, ਤੁਰਨ ਜੋਗਾ ਉਹ ਹੈ ਨਹੀ ਸੀ, ਸਤਬੀਰ ਰੁਕ ਗਿਆ।
    ਅੱਗ ਲਾਉਨਾ ਏਹੋ ਜਿਹੀ ਨੌਕਰੀ ਨੂੰ, ਸਿਪਾਹੀ ਬਣਿਆ ਸੀ, ਲੋਕਾ ਦੀ ਰਾਖੀ ਲਈ, ਕਾਤਲ ਨਹੀ ਬਣ ਸਕਦਾ, ਘਰ ਜਾ ਕੇ ਮਾ ਪਿਓ ਤੇ ਘਰਵਾਲੀ ਨੂੰ ਲਹੂ ਨਾਲ ਰੰਗੇ ਹੱਥ ਕਿਵੇ ਦਿਖਾਊ ? ਇਸ ਤਰੱਕੀ ਦੇ ਪੈਸੇ ਜਦੋ ਮੇਰੇ ਘਰ ਆਉਣਗੇ ਤਾ ਇਸ ਬੇਗੁਨਾਹ ਦਾ ਲਹੂ ਮੇਰੇ ਘਰ ਮੈਨੂੰ ਕਿਵੇ ਵੀ ਚੈਨ ਨਹੀ ਲੈਣ ਦੇਵੇਗਾ, ਸਤਬੀਰ ਦੀ ਆਤਮਾ ਹਰ ਪਲ ਹੋਰ ਜਾਗ ਰਹੀ ਸੀ, ਓਧਰ ਦੀਪੀ ਦੀ ਲਿਵ ਸਿੱਧੀ ਪਰਮਾਤਮਾ ਦੇ ਚਰਨੀ ਲੱਗੀ ਹੋਈ ਸੀ, ਉਸ ਨੇ ਪੜਿਆ ਸੀ ਕਹਾਣੀਆ ਵਿੱਚ ਕਿ ਜੇ ਪਤੀਬਰਤਾ ਔਰਤ ਚਾਹੇ ਤਾ ਰੱਬ ਦੇ ਘਰ ਗਿਆ ਪਤੀ ਮੁੜਵਾ ਸਕਦੀ ਆ, ਤੇ ਦੇਬੀ ਉਸਦਾ ਪਤੀ ਹੀ ਸੀ, ਅਰਦਾਸ ਜਾਰੀ ਹੈ, ਰੱਬ ਦਾ ਸਿੰਘਾਸਨ ਡੋਲ ਰਿਹਾ, ਉਹ ਧਰਤੀ ਤੇ ਹੋਏ ਕਹਿਰ ਨੂੰ ਦੇਖ ਰਿਹਾ, ਅਪਣੇ ਭੇਜੇ ਮਨੁੱਖ ਦੀਆ ਆਪ ਹੁਦਰੀਆ ਦੇਖ ਰਿਹਾ … ਏਧਰ ਹਜਾਰਾ ਸਿੰਘ ਠਾਣੇ ਪਹੁੰਚ ਕੇ ਮੁਣਸ਼ੀ ਨੂੰ ਕਹਿ ਰਿਹਾ।
    "ਮੁਣਸ਼ੀ ਜੀ, ਮੇਰੇ ਪਿੰਡ ਦਾ ਮੁੰਡਾ ਏਥੇ ਆ, ਤੇ ਇਹ ਮੈਨੂੰ ਪਤਾ, ਜੇ ਉਸ ਨਾਲ ਕੋਈ ਉਨੀ ਇਕੀ ਹੋਈ ਤਾ ਕੱਲ ਦਾ ਸੂਰਜ ਥਾਣੇ ਤੇ ਭਾਰੀ ਹੋਣਾ ਆ"। 
    ਸਰਪੰਚ ਜਾਣਦਾ ਸੀ ਕਿ ਏਥੇ ਮਿੰਨਤਾ ਨਾਲ ਕੰਮ ਨੀ ਬਣਦਾ, ਜਿਪਸੀ ਨੂੰ ਨਿਕਲੇ ਕੋਈ ਅੱਧੇ ਘੰਟੇ ਤੋ ਉਪਰ ਹੋ ਗਿਆ ਸੀ, ਮੁਣਸ਼ੀ ਨੂੰ ਕੰਮ ਖਰਾਬ ਹੁੰਦਾ ਲਗਦਾ ਸੀ, ਸਰਪੰਚ ਦੇ ਸਰਦਾਰਾ ਸਿੰਘ ਨਾਲ ਸਬੰਧਾਂ ਬਾਰੇ ਉਸ ਨੂੰ ਪਤਾ ਸੀ।
    "ਬੈਠੋ, ਮੈ ਜਨਾਬ ਨਾਲ ਗੱਲ ਕਰਦਾ"। 
    ਉਹਨੇ ਸਰਪੰਚ ਨੂੰ ਬੈਠਣ ਲਈ ਕਿਹਾ।
    "ਜਨਾਬ, ਸਰਪੰਚ ਹਜਾਰਾ ਸਿੰਘ ਆਏ ਆ, ਜਰੂਰੀ ਗੱਲ ਕਰਨੀ ਆ"।
    ਮੁਣਸ਼ੀ ਨੇ ਕਿਹਾ।

    "ਤੇਰੇ ਕੋਲੋ ਭੈਣ ... ਇੱਕ ਸਰਪੰਚ ਨੀ ਠੀਕ ਹੁੰਦਾ ? ਭਜਾ ਦੇ ਉਨੂੰ, ਕਹੀ ਸਵੇਰੇ ਆਵੇ ''। 

    ਨਾਲ ਹੀ ਚੀਮੇ ਨੇ ਫੋਨ ਬੰਦ ਕਰ ਦਿੱਤਾ।
    "ਸਰਪੰਚ ਜੀ ਉਹ ਸਵੇਰੇ ਆਉਣ ਲਈ ਕਹਿੰਦੇ ਆ"। 
    ਮੁਣਸ਼ੀ ਨੇ ਦੱਸਿਆ।
    "ਸਵੇਰ ਕੀਹਨੇ ਦੇਖੀ ਮੁਣਸ਼ੀ ਜੀ, ਆ ਬਾਈ ਐਮ ਐਲ ਏ ਨੂੰ ਉਠਾਉਣਾ ਈ ਪੈਣਾ"। 
    ਕਹਿ ਕੇ ਸਰਪੰਚ ਉਠਣ ਹੀ ਲੱਗਾ ਸੀ ਕਿ ਮੁਣਸ਼ੀ ਬੋਲਿਆ।
    "ਨਰਾਜ ਕਾਹਨੂੰ ਹੁੰਨੇ ਆ ਸਰਪੰਚ ਜੀ, ਚੀਮਾ ਸਾਬ ਨਵੇ ਆਏ ਆ ਤੇ ਹਾਲੇ ਸਾਰਿਆ ਨੂੰ ਜਾਣਦੇ ਨਹੀ, ਮੈ ਐਸ ਐਚ ਓ ਨਾਲ ਗੱਲ ਕਰਦਾਂ"। 
    ਮੁਣਸ਼ੀ ਥਾਣੇਦਾਰ ਦੇ ਕਵਾਰਟਰ ਵੱਲ ਚਲੇ ਗਿਆ, ਪੰਜ ਕੁ ਮਿੰਟਾ ਵਿੱਚ ਥਾਣੇਦਾਰ ਮੁਣਸ਼ੀ ਨਾਲ ਦਫਤਰ ਆ ਵੜਿਆ।
    "ਆਓ ਹਜਾਰਾ ਸਿੰਘ ਜੀ, ਐਸ ਵੇਲੇ ?" 
    ਥਾਣੇਦਾਰ ਸਰਪੰਚ ਨੂੰ ਚੰਗੀ ਤਰਾ ਜਾਣਦਾ ਸੀ।
    "ਸਾਡਾ ਮੁੰਡਾ ਥਾਣੇ ਵਿੱਚ ਆ ਤੇ ਮੈ ਉਹਨੂੰ ਨਾਲ ਲੈ ਕੇ ਜਾਣਾ, ਇਹ ਡੀ ਐਸ ਪੀ ਸਾਬ ਨੂੰ ਕਿਸੇ ਦਾ ਕੋਈ ਲਿਹਾਜ ਨਹੀ ?" 
    ਸਰਪੰਚ ਹੁਣ ਤੈਸ਼ ਵਿੱਚ ਆ ਰਿਹਾ ਸੀ, ਉਸਨੂੰ ਲਗਦਾ ਸੀ ਕਿ ਦਾਲ ਵਿੱਚ ਕੁੱਝ ਕਾਲਾ ਆ ਨਹੀ ਤਾ ਮੁਣਸ਼ੀ ਨੇ ਇਹ ਵਿਵਹਾਰ ਨਹੀ ਸੀ ਕਰਨਾ।
    "ਕਿਹੜਾ ਮੁੰਡਾ ਆ ਤੇ ਨਾ ਕੀ ਆ ਉਹਦਾ ?" 
    ਥਾਣੇਦਾਰ ਨੇ ਪੁੱਛਿਆ।
    "ਸਾਡੇ ਨਵੇ ਪਿੰਡ ਦੇ ਸਰੂਪ ਸਿੰਘ ਦਾ ਮੁੰਡਾ ਦੇਬੀ, ਪੂਰਾ ਨਾਮ ਦਵਿੰਦਰ ਆ, ਕੁੱਝ ਮਹੀਨੇ ਪਹਿਲਾ ਜਰਮਨ ਤੋ ਆਇਆ"। 
    ਸਰਪੰਚ ਨੇ ਦੱਸਿਆ।
    "ਮੈ ਜਨਾਬ ਨਾਲ ਗੱਲ ਕਰਕੇ ਆਉਦਾ, ਤੁਸੀ ਬੈਠੋ"। 
    ਐਸ ਐਚ ਓ ਸਮਝ ਗਿਆ ਸੀ ਬਈ ਏਹ ਉਸੇ ਬਲੀ ਦੇ ਬੱਕਰੇ ਦੀ ਗੱਲ ਆ, ਮਾਮਲਾ ਹੱਥੋ ਨਿਕਲ ਸਕਦਾ, ਗਵਾਹ ਬਹੁਤੇ ਆ, ਸਰਪੰਚ ਚਲਦਾ ਪੁਰਜਾ ਆ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।
    "ਜਨਾਬ ਨਵੇ ਪਿੰਡੀਆ ਸਰਪੰਚ ਆਇਆ ਤੇ ਸਰੂਪ ਸਿੰਘ ਦੇ ਮੁੰਡੇ ਦੇਬੀ ਦਾ ਪੁੱਛਦਾ ? ਏਹ ਸਰਪੰਚ ਨੇ ਪਿੱਛਾ ਨੀ ਛੱਡਣਾ, ਮੁੰਡੇ ਦਾ ਤਾ ਹੁਣ ਤੱਕ ਭੋਗ ਪੈ ਗਿਆ ਹੋਣਾ"। 
    ਐਸ ਐਚ ਓ ਨੇ ਚੀਮੇ ਨੂੰ ਉਹਦੇ ਕਵਾਰਟਰ ਵਿੱਚ ਮਿਲ ਕੇ ਕਿਹਾ।
    "ਕੀ ਕਿਹਾ ? ਨਵੇ ਪਿੰਡ ਦੇ ਸਰੂਪ ਸਿੰਘ ਦਾ ਮੁੰਡਾ ? ਉਹ ਤਾ ਕਿਤੇ ਬਾਹਰ ਰਹਿੰਦੇ ਆ"। 
    ਸਰੂਪ ਸਿੰਘ ਤੇ ਨਵੇ ਪਿੰਡ ਦਾ ਨਾਂ ਸੁਣ ਕੇ ਚੀਮਾ ਉਠ ਕੇ ਖੜਾ ਹੋ ਗਿਆ।
    "ਹਾ ਜੀ, ਉਹ ਜਰਮਨ ਰਹਿੰਦਾ ਸੀ, ਕੁੱਝ ਮਹੀਨੇ ਪਹਿਲਾ ਪਿੰਡ ਮੁੜਿਆ"। 
    ਐਸ ਐਚ ਓ ਨੇ ਦੱਸਿਆ, ਨਾਲ ਹੀ ਚੀਮਾ ਦਫਤਰ ਵੱਲ ਤੁਰ ਪਿਆ, ਐਸ ਐਚ ਓ ਹੈਰਾਂਨ, ਹੁਣ ਉਹ ਤੁਰ ਨਹੀ ਭੱਜ ਰਿਹਾ ਸੀ,
    "ਨਵੇ ਪਿੰਡ ਦਾ ਸਰਪੰਚ ਕੌਣ ਆ ?" 
    ਚੀਮੇ ਨੇ ਕਾਹਲੀ ਨਾਲ ਪੁੱਛਿਆ ।
    "ਮੈ ਆ ਜਨਾਬ"। ਸਰਪੰਚ ਉਠ ਕੇ ਖੜਾ ਹੋ ਗਿਆ।
    "ਇਹ ਮੁੰਡਾ ਜੋ ਗੁੰਮ ਆ ਇਹ ਸਰੂਪ ਸਿੰਘ ਪੁੱਤਰ ਚਾਨਣ ਸਿੰਘ ਆ ?" 
    ਚੀਮਾ ਛੇਤੀ ਜਾਨਣਾ ਚਾਹੁੰਦਾ ਸੀ।
    "ਹਾ ਜੀ, ਬਿਲਕੁਲ ਉਹੀ, ਮੈ ਉਹਦਾ ਕਰਕੇ ਆਇਆ"। 
    ਸਰਪੰਚ ਦੀ ਗੱਲ ਹਾਲੇ ਪੂਰੀ ਨਹੀ ਸੀ ਹੋਈ ਕਿ ਚੀਮੇ ਨੇ ਮੁਣਸ਼ੀ ਨੂੰ ਕਿਹਾ … ।।
    "ਓਏ ਮੁਣਸ਼ੀ ਛੇਤੀ ਬਲਵਿੰਦਰ ਨਾਲ ਵਾਇਰਲੈਸ ਤੇ ਗੱਲ ਕਰਾ, ਮਿੰਟ ਮਾਰ"। 
    ਉਹ ਮੁੜਕੋ ਮੁੜਕੀ ਹੋ ਗਿਆ ਸੀ ਕਿਸੇ ਨੂੰ ਸਮਝ ਨਹੀ ਸੀ ਆ ਰਹੀ ਕਿ ਕੀ ਗੱਲ ਆ, ਓਧਰ ਦਰਿਆ ਕੰਡੇ ਸਤਬੀਰ ਦੇਬੀ ਦਾ ਐਨਕਾਊਂਟਰ ਕਰਨੋ ਆਕੀ ਹੋ ਗਿਆ ਸੀ, ਉਹਨੇ ਨਜਾਇਜ ਰਿਵਾਲਵਰ ਬਲਵਿੰਦਰ ਨੂੰ ਵਾਪਿਸ ਫੜਾ ਦਿੱਤਾ।
    "ਮੇਰਾ ਰੀਜਾਈਨ ਕੱਲ ਨੂੰ ਚੀਮੇ ਨੂੰ ਆ ਜਾਊ, ਬਹੁਤ ਕਰ ਲਈ ਕਮਾਈ, ਬੁੱਚੜ ਬਣਨ ਨਾਲੋ ਮੈ ਖੇਤ ਵਾਹ ਕੇ ਗੁਜਾਰਾ ਕਰ ਲਊ"। 
    ਸਤਬੀਰ ਨੇ ਗੱਲ ਮੁਕਾ ਦਿੱਤੀ।
    "ਨਹੀ ਤਾ ਤੇਰੀ ਮਰਜੀ, ਹੁਣ ਮੈਨੂੰ ਈ ਕੰਮ ਨਬੇੜਨਾ ਪਊ, ਇਹ ਤਾ ਵੈਸੇ ਵੀ ਲਾਸ਼ ਬਣਿਆ ਪਿਆ, ਇਹੋ ਜਿਹੇ ਜੀਣ ਨਾਲੋ ਤਾ ਇਹ ਮੁਰਦਾ ਚੰਗਾ"। 
    ਥੋੜੀ ਬਹੁਤ ਹਮਦਰਦੀ ਬਲਵਿੰਦਰ ਨੂੰ ਹੈ ਸੀ ਦੋਸ਼ੀ ਨਾਲ, ਦੇਬੀ ਨੂੰ ਥੱਲੇ ਸੁੱਟਿਆ ਪਿਆ ਸੀ, ਉਹ ਹੁਣ ਫਿਰ ਬੇਹੋਸ਼ ਸੀ।
    "ਚਲੋ ਬਈ ਗੱਡੀ ਸਟਾਰਟ ਕਰੋ, ਮਲਕੀਤ ਲਿਆ ਬੋਤਲ ਫੜਾ, ਆਹ ਸਤਬੀਰ ਨੇ ਸਾਰਾ ਨਸ਼ਾ ਲਾਹ ਤਾ, ਹੱਥ ਕੰਬਣ ਡਹੇ ਆ"। 
    ਬਲਵਿੰਦਰ ਦਾ ਦਿਲ ਪਹਿਲੀ ਵਾਰ ਕੰਬਿਆ ਸੀ, ਉਹਨੇ ਬੋਤਲ ਅੱਧੀ ਗਟਾ ਗਟ ਚੜਾ ਲਈ, ਰਿਵਾਲਵਰ ਤੇ ਉਹਦਾ ਹੱਥ ਵਾਰ ਵਾਰ ਜਾਦਾ ਤੇ ਫਿਰ ਢਿੱਲਾ ਪੈ ਜਾਦਾ, ਪਰ ਜਿਸ ਕੁੜਿੱਕੀ ਵਿੱਚ ਉਹ ਫਸਿਆ ਪਿਆ ਸੀ ਉਹਦਾ ਹੋਰ ਕੋਈ ਇਲਾਜ ਨਹੀ ਸੀ, ਚਲੋ ਜਿੱਥੇ ਐਨੇ ਪਹਿਲਾ ਗਏ ਇੱਕ ਹੋਰ ਸਹੀ, ਨਰਕ ਵਿੱਚ ਤਾ ਸੜਨਾ ਈ ਆ ਇੱਕ ਕਤਲ ਲਈ ਵੀ ਫਾਸੀ ਤੇ ਦਸਾਂ ਲਈ ਵੀ ਫਾਸੀ ਇਵੇ ਮਨ ਨੂੰ ਸਮਝਾਉਦਾ ਬਲਵਿੰਦਰ ਇੱਕ ਹੋਰ ਪਾਪ ਲਈ ਤਿਆਰ ਸੀ, ਉਹਨੇ ਰਿਵਾਲਵਰ ਦੇਬੀ ਵੱਲ ਤਾਣ ਲਿਆ, ਹੱਥ ਹਾਲੇ ਵੀ ਕੰਬ ਰਿਹਾ ਸੀ, ਪਸੀਨਾ ਆ ਰਿਹਾ ਸੀ, ਸਾਹਮਣੇ ਪਿਆ ਸੀ ਇੱਕ ਨਿਰਦੋਸ਼ ਗੱਭਰੂ, ਐਨੀ ਕਮਜੋਰੀ ਬਲਵਿੰਦਰ ਨੂੰ ਪਹਿਲਾ ਕਦੇ ਨਹੀ ਸੀ ਹੋਈ, ਅੱਤਵਾਦ ਦੇ ਚੜਦੇ ਦਿਨਾ ਵਿੱਚ ਉਹ ਆਏ ਦਿਨ ਪੁਲੀਸ ਮੁਕਾਬਲੇ ਬਣਾ ਧਰਦੇ ਸਨ, ਅੱਜ ਕਮਜੋਰੀ ਕਿਓ … ।
    ਉਸ ਨੇ ਦਿਲ ਕਰੜਾ ਕਰ ਕੇ ਘੋੜਾ ਦੱਬਣਾ ਹੀ ਚਾਹਿਆ ਸੀ ਕਿ ਵਾਇਰਲੇਸ ਤੇ ਚੀਮੇ ਦੀ ਚੀਕਦੀ ਅਵਾਜ ਸੁਣੀ … 
    "ਬਲਵਿੰਦਰ ਓਏ ਬਲਵਿੰਦਰ"।

    "ਜੀ ਜਨਾਬ"। ਵਾਇਰਲੈਸ ਸੈਟ ਵਾਲਾ ਸਿਪਾਹੀ ਬੋਲਿਆ
    "ਪੰਛੀ ਉਡ ਗਿਆ ?" ਚੀਮਾ ਕੋਡ ਵਰਡ ਵਿੱਚ ਬੋਲਿਆ।
    "ਉਡਣ ਲੱਗਾ ਆ ਜੀ"। ਅੱਗਿਓ ਜਵਾਬ ਮਿਲਿਆ।
    "ਨਹੀ ਉਡਾਉਣਾ, ਬਲਵਿੰਦਰ ਨੂੰ ਬੁਲਾ"। ਚੀਮੇ ਨੇ ਕਿਹਾ, ਬਲਵਿੰਦਰ ਹੁਣ ਵਾਇਰਲੈਸ ਤੇ ਬੋਲ ਰਿਹਾ ਸੀ ਤੇ ਚੀਮਾ ਉਸ ਨੂੰ ਕਹਿ ਰਿਹਾ ਸੀ
    "ਬਲਵਿੰਦਰਾ ਜਿੰਨੀ ਛੇਤੀ ਹੋ ਸਕਦਾ ਮੁੰਡੇ ਨੂੰ ਲੈ ਕੇ ਸ਼ਾਹਕੋਟ ਹਸਪਤਾਲ ਪਹੁੰਚ, ਦੇਖੀ ਦੇਰ ਨਾ ਹੋ ਜਾਏ ਨਹੀ ਤਾ ਕਹਿਰ ਆ ਜੂ, ਮੈਂ ਵੀ ਆ ਰਿਹਾ, ਡਾਕਟਰ ਨੂੰ ਫੋਨ ਮੈ ਕਰ ਦਿੱਤਾ, ਬੱਸ ਉਡਦਾ ਆ"। ਚੀਮੇ ਦਾ ਹੁਕਮ ਸੁਣ ਕੇ ਖੂਨੀ ਪਾਰਟੀ ਹੱਕੀ ਬੱਕੀ ਰਹਿ ਗਈ, ਸਿਪਾਹੀ ਸਤਬੀਰ ਨੇ ਰੱਬ ਦਾ ਸ਼ੁਕਰ ਮਨਾਇਆ, ਉਹ ਦੇਬੀ ਵਰਗੇ ਸਮਾਜ ਸੇਵਕ ਦੀ ਅਸਲੀ ਕੀਮਤ ਸਮਝਦਾ ਸੀ, ਹੁਣ ਜਿਪਸੀ ਫਿਰ ਉਡੀ ਜਾ ਰਹੀ ਸੀ, ਸ਼ਾਹਕੋਟ ਦਾ ਹਸਪਤਾਲ ਨੇੜੇ ਪੈਦਾ ਸੀ। ਓਧਰ ਥਾਣੇ ਵਿੱਚ, … 
    "ਮੁਣਸ਼ੀ, ਸੰਧੂ ਵੱਲ ਜਿਪਸੀ ਘੱਲ ਉਹਨੂੰ ਮਾਦਰ ਚੋਦ ਨੂੰ ਕਹਿ ਬਈ ਸ਼ਾਹਕੋਟ ਹਸਪਤਾਲ ਪਹੁੰਚੇ, ਤੇ ਸਾਹਕੋਟ ਵਾਲਿਆ ਨੂੰ ਕਹਿ ਦੇ ਐਮਰਜੈਸੀ ਕੇਸ ਆ ਰਿਹਾ, ਸਭ ਕੰਮ ਛੱਡ ਕੇ ਪੁਲੀਸ ਪਾਰਟੀ ਦੀ ਉਡੀਕ ਕਰਨ, ਮੋਹਣ ਸਿੰਘ ਤੁਸੀ ਮੇਰੇ ਨਾਲ ਚੱਲੋ, ਸਰਪੰਚ ਜੀ ਤੁਸੀ ਵੀ ਬੈਠੋ"। ਚੀਮਾ ਕਿਸੇ ਪਾਗਲ ਵਾਗੂੰ ਹੁਕਮ ਤੇ ਹੁਕਮ ਦੇਈ ਜਾ ਰਿਹਾ ਸੀ ਕਿਸੇ ਨੂੰ ਅਸਲ ਗੱਲ ਦਾ ਪਤਾ ਨਹੀ ਸੀ ਲੱਗ ਰਿਹਾ, ਚੀਮਾ ਐਸ ਐਚ ਓ ਤੇ ਸਰਪੰਚ ਨਾਲ ਉਹਦਾ ਭਰਾ ਹੁਣ ਜਿਪਸੀ ਵਿੱਚ ਬੈਠ ਸ਼ਾਹਕੋਟ ਵੱਲ ਉਡੇ ਜਾ ਰਹੇ ਸਨ … 
    "ਇਹ ਸਾਰਾ ਕੀ ਮਾਮਲਾ ਆ ?" ਸਰਪੰਚ ਨੇ ਪੁੱਛਿਆ।
    "ਜਨਾਬ, ਇਸ ਮੁੰਡੇ ਵਿੱਚ ਐਸਾ ਕੀ ਆ ਜੋ ਤੁਸੀ ਉਹਦੇ ਬਾਰੇ ਸੁਣਦੇ ਈ ਪਾਗਲ ਹੋ ਗਏ ?" 
    ਐਸ ਐਚ ਓ ਹੁਣ ਅਸਲ ਗੱਲ ਸੁਣਨੀ ਚਾਹੁੰਦਾ ਸੀ, ਇਹ ਭਲਾ ਕੀ ਗੱਲ ਹੋਈ, ਡੀ ਐਸ ਪੀ ਹੋਊ ਤਾਂ ਪਿਆ ਹੋਵੇ ਅਸੀ ਵੀ ਜਿੰਮੇਦਾਰ ਮੁਲਾਜਮ ਆ, ਪਹਿਲਾਂ ਇਹ ਛੇਤੀ ਤੋ ਛੇਤੀ ਮੁੰਡੇ ਦਾ ਕੰਮ ਤਮਾਮ ਕਰਨਾ ਚਾਹੁੰਦਾ ਸੀ ਹੁਣ ਕਹਿੰਦਾ ਉਹਨੂੰ ਬਚਾਓ, ਰੌਲਾ ਕੀ ਆ ?
    "ਓਏ ਮੋਹਣ ਸਿਆ, ਓਏ ਉਹ ਮੇਰਾ ਸਕਾ ਭਾਣਜਾ ਆ, ਚਿਰਾਂ ਦਾ ਵਿਛੜਿਆ, ਸਰਪੰਚ ਜੀ ਤੁਹਾਡਾ ਦੇਣਾ ਕਦੇ ਨੀ ਦੇ ਸਕਦਾ ਜੇ ਤੁਸੀ ਕੁੱਝ ਦੇਰ ਲੇਟ ਹੋ ਗਏ ਹੁੰਦੇ ਤਾਂ … "। 
    ਇਸ ਤੋ ਵੱਧ ਚੀਮੇ ਦੇ ਮੂੰਹੋ ਬੋਲ ਨਾਂ ਫੁੱਟੇ ਰੋਣ ਨਿਕਲ ਗਿਆ ਉਹਦਾ, ਹੱਥ ਦੀ ਟੁੱਟੀ ਹੱਡੀ ਦਾ ਕੋਈ ਦਰਦ ਹੁਣ ਨਹੀ ਸੀ, ਹੁਣ ਉਹਦਾ ਦਿਲ ਭੁੜਕ ਕੇ ਸੀਨੇ ਵਿਚੋ ਬਾਹਰ ਆਉਣ ਨੂੰ ਕਰਦਾ ਸੀ, ਸਕਾ ਭਾਣਜਾ, ਜਿਸਨੂੰ ਦੇਖਣ ਲਈ ਉਹ ਸਾਲਾਂ ਬੱਧੀ ਤਰਸਦੇ ਰਹੇ, ਸਰੂਪ ਸਿੰਘ ਨਾਲ ਨਾ ਬਣਨ ਕਰਕੇ ਕਦੇ ਲੱਭਣ ਦਾ ਯਤਨ ਵੀ ਨਹੀ ਸੀ ਕੀਤਾ, ਹੁਣ ਉਹ ਸਬਰ ਹੀ ਕਰ ਚੁੱਕੇ ਸਨ, ਚੀਮੇ ਦਾ ਵੱਡਾ ਭਰਾ ਸੁਰਿੰਦਰ ਪਟਿਆਲੇ ਜੱਜ ਦੀ ਪੋਸਟ ਤੇ ਸੀ।
    "ਓਏ ਮੋਹਣ ਸਿਆ, ਅਸੀ ਆਪਣੇ ਖੂਨ ਦੇ ਤਿਹਾਏ ਹੋ ਗਏ, ਮੇਰੇ ਪੁੱਤ ਵਰਗਾ ਭਾਣਜਾ ਹੱਥੀ ਕੋਹ ਸੁੱਟਿਆ, ਹਾਏ ਉਏ ਮੇਰਿਆ ਰੱਬਾ ਕੀ ਕਰਾ ਹੁਣ ?" 
    ਚੀਮਾ ਸਖਤ ਦਿਲ ਦਾ ਮਾਲਕ ਸੀ, ਪਤਾ ਨਹੀ ਕੈਸੇ ਕੈਸੇ ਸਖਤ ਮਾਮਲੇ ਨਜਿੱਠੇ ਸੀ ਉਸਨੇ, ਪਰ ਹੁਣ ਜਦੋ ਅਪਣੇ ਖੂਨ ਤੇ ਆਫਤ ਆਈ ਤਾਂ ਸਾਰੀ ਬਹਾਦਰੀ ਰੇਤ ਦੀ ਕੰਧ ਬਣ ਗਈ।
    "ਓਏ ਜਰਾ ਤੇਜ ਨੀ ਚਲਾ ਹੁੰਦੀ ?" ਚੀਮਾ ਡਰੈਵਰ ਤੇ ਵਰ ਪਿਆ।

    "ਜਨਾਬ ਸ਼ੜਕ ਦਾ ਹਾਲ ਦੇਖੋ, ਹੋਰ ਤੇਜ ਕੀਤੀ ਤਾ ਉਲਟ ਜੂ"। 
    ਡਰਾਈਵਰ ਹੋਰ ਤੇਜ ਕਰਨ ਤੋ ਆਕੀ ਹੋ ਗਿਆ, ਚੀਮੇ ਦੇ ਖੰਭ ਹੁੰਦੇ ਉਡ ਕੇ ਚਲਾ ਜਾਦਾ, ਉਸਨੂੰ ਪਤਾ ਸੀ ਬਈ ਜਿੰਨੀ ਕੁੱਟ ਮੁੰਡੇ ਨੂੰ ਪਈ ਕੋਈ ਕਮਜੋਰਾ ਹੁੰਦਾ ਤਾ ਹੁਣ ਤੱਕ ਕਈ ਵਾਰ ਦਿਲ ਫੇਲ ਹੋ ਜਾਦਾ।
    ਮਲਸੀਆ ਤੋ ਲੰਘ ਕੇ ਹੁਣ ਜਿਪਸੀ ਫਾਟਕ ਟੱਪ ਗਈ ਸੀ, ਸ਼ਾਹਕੋਟ ਦਾ ਹਸਪਤਾਲ ਨੇੜੇ ਹੀ ਸੀ, ਸਰਪੰਚ ਦਾ ਦਿਲ ਵੀ ਘਾਊ ਮਾਊ ਹੋਈ ਜਾਦਾ ਸੀ, ਐਸਾ ਵੀ ਕੀ ਵਾਪਰ ਗਿਆ ਜਿਹੜਾ ਚੀਮਾ ਉਹਦੀ ਜਾਨ ਦਾ ਦੁਸ਼ਮਣ ਬਣ ਗਿਆ ਸੀ ? ਜਿਪਸੀ ਹਸਪਤਾਲ ਸਾਹਮਣੇ ਰੁਕੀ ਹੀ ਸੀ ਕਿ ਚੀਮਾ ਛਾਲ ਮਾਰ ਕੇ ਅੰਦਰ ਨੂੰ ਇਓ ਭੱਜਾ ਜਿਵੇ ਬੰਦੂਕ ਚੋ ਗੋਲੀ ਨਿਕਲੀ ਹੋਵੇ, ਬਾਹਰ ਖੜੀ ਦੂਜੀ ਜਿਪਸੀ ਉਸਨੇ ਦੇਖ ਲਈ ਸੀ, ਇਹਦਾ ਮਤਲਬ ਮੁੰਡਾ ਹਾਲੇ ਜਿਊਦਾ, ਸਤਬੀਰ ਤੇ ਬਲਵਿੰਦਰ ਅੰਦਰ ਖੜੇ ਸਨ, ਉਨਾ ਚੀਮੇ ਨੂੰ ਆਉਦੇ ਦੇਖ ਲਿਆ, ਸਰਪੰਚ ਤੇ ਮੋਹਣ ਸਿੰਘ ਵੀ ਮਗਰ ਭੱਜ ਤੁਰੇ, ਭੱਜੇ ਜਾਦੇ ਪੁਲੀਸ ਵਾਲਿਆ ਨੂੰ ਲੋਕ ਹੈਰਾਨ ਹੋਏ ਦੇਖ ਰਹੇ ਸੀ … ।।
    "ਬਲਵਿੰਦਰ ਕੀ ਖਬਰ ਆ ?" ਚੀਮੇ ਨੇ ਬਲਵਿੰਦਰ ਨੂੰ ਪੁੱਛਿਆ।
    "ਜਨਾਬ, ਹੈ ਤਾ ਲਾਸ਼ ਵਰਗਾ ਪਰ ਸਾਹ ਹਾਲੇ ਚਲਦੇ ਆ, ਡਾਕਟਰ … ''।
    ਬਲਵਿੰਦਰ ਦੀ ਗੱਲ ਪੂਰੀ ਸੁਣੀ ਨਹੀ ਤੇ ਓ ਪੀ ਦੀ ਤਖਤੀ ਦੇਖ ਅਪਰੇਸ਼ਨ ਥਿਏਟਰ ਵੱਲ ਭੱਜ ਪਿਆ, ਦਰਵਾਜਾ ਬੰਦ ਸੀ ਚੀਮੇ ਨੇ ਜੋਰ ਨਾਲ ਖਟਖਟਾਇਆ, ਅੰਦਰੋ ਕਿਸੇ ਨੇ ਗੁੱਸੇ ਨਾਲ ਕੁੱਝ ਕਿਹਾ, ਦਰਵਾਜਾ ਖੁੱਲਿਆ, ਸਾਹਮਣੇ ਖੜਾ ਕੰਪਾਊਡਰ ਅਫਸਰ ਨੂੰ ਦੇਖ ਢਿੱਲਾ ਪੈ ਗਿਆ, ਚੀਮਾ ਅੰਦਰ ਵੜ ਗਿਆ, ਉਹ ਅੱਖੀ ਦੇਖਣਾ ਚਾਹੁੰਦਾ ਸੀ, ਦੋ ਡਾਕਟਰ ਤੇ ਦੋ ਨਰਸਾਂ ਦੇਬੀ ਦੇ ਦੁਆਲੇ ਹੋਈਆ ਪਈਆ ਸਨ, ਆਕਸੀਜਨ ਲਾਈ ਪਈ ਸੀ, ਦੇਬੀ ਦਾ ਮੂੰਹ ਸੁੱਜ ਕੇ ਭੜੋਲਾ ਬਣਿਆ ਪਿਆ ਸੀ, ਪਛਾਣ ਹੀ ਨਹੀ ਸੀ ਹੋ ਰਿਹਾ, ਅੱਖਾ ਤੇ ਬੁੱਲ ਤੇ ਨੱਕ ਸਭ ਅਪਣੀ ਸ਼ੇਪ ਛੱਡ ਕੇ ਬੇਸ਼ਕਲੇ ਹੋਏ ਪਏ ਸਨ, ਦੇਬੀ ਨੂੰ ਦੇਖ ਚੀਮੇ ਦਾ ਕਲੇਜਾ ਬਾਹਰ ਨੂੰ ਆਉਦਾ ਸੀ … 
    "ਡਾਕਟਰ ਸਾਹਿਬ, ਮੁੰਡੇ ਨੂੰ ਜਿਵੇ ਹੁੰਦਾ ਬਚਾਓ"। 
    ਸਾਰੀ ਜਿੰਦਗੀ ਹੁਕਮ ਝਾੜਨ ਵਾਲਾ ਚੀਮਾ ਭੀਖ ਮੰਗ ਰਿਹਾ ਸੀ।
    "ਸਰ, ਸਾਡੀ ਪੂਰੀ ਕੋਸ਼ਿਸ਼ ਆ, ਪਰ ਜਿਸ ਕਿਸੇ ਨੇ ਵੀ ਮੁੰਡੇ ਦਾ ਆਹ ਹਾਲ ਕੀਤਾ ਉਹ ਕਿਸੇ ਰਾਖਸ਼ ਤੋ ਘੱਟ ਨਹੀ ਹੋਣਾ, ਕੋਈ ਅੰਗ ਅਪਣੀ ਸ਼ਕਲ ਵਿੱਚ ਹੈ ਈ ਨਹੀ"। 
    ਡਾਕਟਰ ਦੇਬੀ ਦੀ ਹਾਲਤ ਤੇ ਬਹੁਤ ਚਿੰਤਤ ਸੀ।
    "ਉਹ ਰਾਖਸ਼ ਤੁਹਾਡੇ ਸਾਹਮਣੇ ਖੜਾ ਆ, ਤੁਹਾਨੂੰ ਜੋ ਕੁੱਝ ਚਾਹੀਦਾ ਛੇਤੀ ਦੱਸੋ, ਹੁਣੇ ਮੰਗਾਉਦਾ ਆ, ਕੋਈ ਗਲਤੀ ਨਹੀ ਹੋਣੀ ਚਾਹੀਦੀ"। 
    ਚੀਮਾ ਦਾ ਅੰਦਰ ਫੇਰ ਹਿੱਲ ਗਿਆ।
    "ਫਿਲਹਾਲ ਤਾ ਸਾਨੂੰ ਸਾਡਾ ਕੰਮ ਕਰਨ ਦਿਓ, ਜੇ ਹੋ ਸਕੇ ਤਾ ਹੱਡੀਆ ਦਾ ਸ਼ਪੈਸ਼ਲਿਸ਼ਟ ਬੁਲਾਓ"। ਕਹਿ ਕੇ ਡਾਕਟਰ ਫਿਰ ਦੇਬੀ ਦੁਆਲੇ ਹੋ ਗਿਆ, ਚੀਮਾ ਬਾਹਰ ਆ ਗਿਆ, ਸਰਪੰਚ ਹੁਣੀ ਵੀ ਜਾਨਣ ਲਈ ਕਾਹਲੇ ਪਏ ਹੋਏ ਸਨ ।
    "ਅਰਦਾਸ ਕਰੋ ਰੱਬ ਅੱਗੇ ਸਾਰੇ, ਹੁਣ ਰੱਬ ਦੀ ਮਿਹਰ ਤੋ ਬਿਨਾ ਕੁੱਝ ਨੀ ਹੋਣਾ"। 
    ਚੀਮੇ ਨੂੰ ਹੁਣ ਬੜੇ ਚਿਰ ਪਿੱਛੋ ਰੱਬ ਦੀ ਲੋੜ ਪਈ ਸੀ, ਇਕ ਹੋਰ ਜਿਪਸੀ ਆ ਕੇ ਰੁਕੀ, ਦੋ ਸਿਪਾਹੀਆ ਦੇ ਨਾਲ ਸੰਧੂ ਬਾਹਰ ਉਤਰਿਆ, ਉਹਨੂੰ ਇਹ ਡਰਾਮਾ ਸਮਝ ਨਹੀ ਸੀ ਆ ਰਿਹਾ … 

    "ਚੀਮਾ ਸਾਬ ਆ ਕੀ … ''। ਉਹਦੇ ਬੋਲ ਹਾਲੇ ਪੂਰੇ ਨਹੀ ਸੀ ਹੋਏ ਕਿ ਠਾਹ ਕਰਦਾ ਥੱਪੜ ਸੰਧੂ ਦੇ ਮੂੰਹ ਤੇ ਆ ਵੱਜਾ, ਚੀਮਾ ਅੱਗ ਬਬੂਲਾ ਹੋਇਆ ਪਿਆ ਸੀ … 
    "ਭੈਣ ਦੇਣਿਆ ਸਾਰਾ ਪੁਆੜਾ ਤੇਰਾ ਪਾਇਆ ਹੋਇਆ, ਜੇ ਤੂੰ ਆਪਣਾ ਫਰਜ ਪੂਰਾ ਕੀਤਾ ਹੁੰਦਾ ਤਾਂ ਐਨਾ ਕਹਿਰ ਨਹੀ ਸੀ ਹੋਣਾ"। 
    ਚੀਮਾ ਉਹਦੇ ਵੱਲ ਨੂੰ ਫੇਰ ਹੋਇਆ ਹੀ ਸੀ ਕਿ ਐਸ ਐਚ ਓ ਨੇ ਰੋਕ ਲਿਆ।
    "ਜਨਾਬ ਪਹਿਲਾਂ ਮੁੰਡੇ ਬਾਰੇ ਸੋਚੋ"। 
    ਉਹ ਸਿਆਣਾ ਬੰਦਾ ਸੀ, ਉਸ ਨੂੰ ਪਤਾ ਸੀ ਬਈ ਪਿਛਲੇ ਘੰਟਿਆ ਵਿੱਚ ਕਨੂੰਨ ਨੂੰ ਜਿੰਨਾ ਕੁ ਛਿੱਕੇ ਟੰਗਿਆ ਗਿਆ ਉਸ ਨੂੰ ਠੀਕ ਕਰਨ ਲਈ ਪਤਾ ਨਹੀ ਕਿੰਨੇ ਕੁ ਪਾਪੜ ਵੇਲਣੇ ਪੈਣਗੇ।
    "ਅੰਦਰ ਇਲਾਜ ਹੋ ਰਿਹਾ, ਤੂੰ ਵੀ ਚੱਲ, ਜੇ ਮੁੰਡੇ ਨੂੰ ਕੁੱਝ ਹੋ ਗਿਆ ਮੈਥੋ ਬੁਰਾ ਕੋਈ ਨਹੀ"। 
    ਚੀਮੇ ਨੇ ਡਾਕਟਰ ਸੰਧੂ ਨੂੰ ਅੱਖਾਂ ਦਿਖਾਈਆ, ਉਹ ਫਟਾਫਟ ਅਪਰੇਸ਼ਨ ਥੀਏਟਰ ਵੱਲ ਹੋ ਤੁਰਿਆ।
    ਚੀਮਾ ਹੁਣ ਅਰਸ਼ ਤੋ ਫਰਸ਼ ਤੇ ਆ ਡਿੱਗਾ ਸੀ, ਉਸਦੀ ਇਕਲੌਤੀ ਤੇ ਪਿਆਰੀ ਭੈਣ ਦੇ ਵੈਣ ਚੀਮੇ ਦੇ ਕੰਨੀ ਪੈ ਰਹੇ ਸਨ, ਚੀਮੇ ਨੂੰ ਲਗਦਾ ਸੀ ਜਿਵੇ ਉਸਦੀ ਭੈਣ ਅਪਣੇ ਪੁੱਤ ਦੇ ਕਤਲ ਦੀ ਗਵਾਹੀ ਦੇ ਰਹੀ ਹੋਵੇ ਤੇ ਉਹ ਕਟਿਹਰੇ ਵਿੱਚ ਖੜਾ ਦੋਸ਼ੀ ਹੁਣ ਸਜਾਏ ਮੌਤ ਸੁਣ ਰਿਹਾ ਹੋਵੇ, ਮੋਈ ਭੈਣ ਨੂੰ ਕਿਹੜਾ ਮੂੰਹ ਦਿਖਾਊ ? ਉਹ ਏਧਰ ਓਧਰ ਕਿਸੇ ਪਾਗਲ ਵਾਗ ਗੇੜੇ ਕੱਢ ਰਿਹਾ ਸੀ, ਫਿਰ ਦਸ ਕੁ ਮਿੰਟ ਬਾਅਦ ਉਸਨੇ ਸੋਚਿਆ ਇਸ ਤਰਾ ਦਿਲ ਛੱਡਿਆ ਗੱਲ ਨਹੀ ਬਣਨੀ, ਕੁੱਝ ਕਰਨਾ ਪਊ, ਤੇ ਉਹ ਬਾਕੀਆ ਨਾਲ ਗੱਲ ਬਾਤ ਕਰਨ ਲੱਗ ਪਿਆ … ।।
    "ਮੋਹਣ ਸਿੰਘ ਜੀ, ਕਿਸੇ ਹੱਡੀਆ ਦੇ ਮਾਹਿਰ ਨੂੰ ਬੁਲਾਓ, ਤੇ … ''। 
    ਹਾਲੇ ਚੀਮਾ ਕਹਿ ਹੀ ਰਿਹਾ ਸੀ ਕਿ ਡਾਕਟਰ ਸੰਧੂ ਬਾਹਰ ਆਇਆ।
    "ਚੀਮਾ ਸਾਹਬ, ਮੁੰਡੇ ਦੀ ਹਾਲਤ ਖਤਰੇ ਤੋ ਬਾਹਰ ਆ, ਪਰ ਏਥੇ ਰੱਖ ਕੇ ਅਸੀ ਉਹਦੀ ਬਹੁਤੀ ਮਦਦ ਨੀ ਕਰ ਸਕਦੇ ਛੇਤੀ ਲੁਧਿਆਣੇ ਜਾਂ ਪੀ ਜੀ ਆਈ ਲਿਜਾਣਾ ਪਉ"। 
    ਉਹ ਚੀਮੇ ਤੋ ਥੋੜੀ ਦੂਰ ਹੀ ਖੜਾ ਸੀ ਮਤੇ ਇੱਕ ਹੋਰ ਥੱਪੜ ਆ ਪਵੇ।
    "ਸੰਧੂਆ ਮਾਫ ਕਰੀ ਯਾਰ, ਪਰ ਤੈਨੂੰ ਪਤਾ ਨਹੀ ਦੁਸ਼ਮਣਾ ਅਸੀ ਅਪਣੇ ਘਰਦੇ ਮੁੰਡੇ ਨੂੰ ਮੌਤ ਕਿਨਾਰੇ ਕਰੀ ਬੈਠੇ ਆ, ਇਹ ਮੇਰਾ ਭਾਣਜਾ ਆ, ਪਰਮਿੰਦਰ ਦਾ ਵੱਡਾ ਮੁੰਡਾ"। 
    ਚੀਮੇ ਨੇ ਦੱਸਿਆ, ਸੰਧੂ ਪਰਮਿੰਦਰ ਨੂੰ ਜਾਣਦਾ ਸੀ, ਜੇ ਉਹ ਸਰੂਪ ਸਿੰਘ ਨਾਲ ਨਾ ਵਿਅਹ ਹੁੰਦੀ ਤਾਂ ਸੰਧੂ ਨਾਲ ਉਹਦਾ ਰਿਸ਼ਤਾ ਪੱਕਾ ਹੋ ਜਾਣਾ ਸੀ।
    "ਹੈਂ ? ਇਹ ਕੀ ਭਾਣਾ ਵਾਪਰ ਗਿਆ, ਮੇਰੀ ਕਿਓ ਮੱਤ ਮਾਰੀ ਗਈ, ਇੱਕ ਮੁੰਡੇ ਦਾ ਇਲਾਜ ਕਰਾਉਣ ਹੀ ਤਾ ਆਇਆ ਸੀ, ਇਹ ਗੁਨਾਹ ਬਖਸ਼ ਨੀ ਹੋਣਾ ਚੀਮਾ ਸਾਬ"। 
    ਸੱਚਾਈ ਸੁਣ ਕੇ ਸੰਧੂ ਦੀ ਖਾਨਿਓ ਗਈ, ਉਹ ਦੇਖ ਚੁੱਕਾ ਸੀ ਦੇਬੀ ਦੀ ਹਾਲਤ, ਕੁੱਝ ਪਸਲੀਆ ਕਰੈਕ ਹੋ ਚੁੱਕੀਆ ਸਨ, ਗੋਡੇ ਦਾ ਮੋਛਾ ਪਿਆ ਸੀ, ਇੱਕ ਗੁੱਟ ਟੁੱਟਾ ਪਿਆ ਸੀ, ਸਿਰ ਵਿੱਚ ਕਈ ਇੰਚ ਲੰਮਾ ਪਾੜਾ ਪਿਆ ਹੋਇਆ ਸੀ ਤੇ ਅੰਦਰਲੀਆ ਸੱਟਾਂ ਹਾਲੇ ਕਿਹਾ ਹੀ ਨਹੀ ਸੀ ਜਾ ਸਕਦਾ।
    "ਐਮਬੂਲੈਂਸ ਵਿੱਚ ਪਾਓ, ਅਸੀ ਨਾਲ ਚਲਦੇ ਆ, ਦੇਰ ਨੀ ਕਰਨੀ"। 
    ਸੰਧੂ ਹੈ ਤਾ ਬਹੁਤ ਕਾਬਲ ਡਾਕਟਰ ਸੀ ਪਰ ਐਵੇ ਹੀ ਆਕੜ ਵਿੱਚ ਆ ਕੇ ਏਨਾ ਵੱਡਾ ਗੁਨਾਹ ਕਰ ਬੈਠਾ ਸੀ, ਕਾਕੇ ਨੂੰ ਤਾ ਉਸ ਨੇ ਹੱਥ ਵੀ ਨਹੀ ਸੀ ਲਾਇਆ, ਭਾਵੇ ਉਹ ਆਨ ਡਿਊਟੀ ਨਹੀ ਸੀ ਪਰ ਮੌਜੂਦ ਹੋਣ ਦੇ ਨਾਤੇ ਇੱਕ ਡਾਕਟਰ ਦਾ ਫਰਜ ਬਣਦਾ ਸੀ ਉਸ ਮਾਸੂਮ ਦੀ ਜਾਂਨ ਬਚਾਉਣ ਲਈ, 

    ਕਿੰਨੀ ਵੱਡੀ ਆਸ ਲੈ ਕੇ ਅਉਦੇ ਆ ਲੋਕ ਹਸਪਤਾਲ ਵਿੱਚ, ਤੇ ਏਥੇ ਸਭ ਵੱਢ ਖਾਂਣ ਨੂੰ ਆਉਦੇ ਆ, ਹੁਣ ਉਹ ਦੇਬੀ ਨੂੰ ਮਰਨ ਨਹੀ ਸੀ ਦੇਣਾ ਚਾਹੁੰਦਾ, ਐਮਬੂਲੈਂਸ ਵਿੱਚ ਦੇਬੀ ਨੂੰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਏਧਰ ਸੰਧੂ ਅਪਣੇ ਦਿਮਾਗ ਦੇ ਘੋੜੇ ਨੂੰ ਦੌੜਾ ਰਿਹਾ ਸੀ, ਕੁੱਝ ਯਾਦ ਕਰਕੇ ਉਹ ਇਨਫਾਰਮੇਸ਼ਨ ਰੂਮ ਵਿੱਚ ਪਏ ਫੋਨ ਦੇ ਡਾਇਲ ਘੁਮਾਉਣ ਲੱਗ ਪਿਆ … ।।
    "ਹੈਲੌ, ਗੁਪਤਾ ਸਾਹਿਬ ਨਾਲ ਫੋਰਨ ਗੱਲ ਕਰਾਓ, ਐਮਰਜੈਸੀ, ਮੈ ਨਕੋਦਰ ਤੋ ਸੰਧੂ ਬੋਲ ਰਿਹਾ"। ਜਲੰਧਰ ਦੇ ਨੇੜੇ ਇੱਕ ਚੈਰੀਟੇਬਲ ਹਸਪਤਾਲ ਈਸਾਈ ਧਰਮ ਵਾਲਿਆ ਨੇ ਬਣਾਇਆ ਸੀ, ਉਸ ਹਸਪਤਾਲ ਦਾ ਡਾਕਟਰ ਗੁਪਤਾ ਹੱਡੀਆ ਦਾ ਬਹੁਤ ਵੱਡਾ ਮਾਹਿਰ ਸੀ ਤੇ ਬਾਕੀ ਸਭ ਸੰਧੂ ਖੁਦ ਜਾਣਦਾ ਸੀ … 
    "ਹਾ ਜੀ ਸੰਧੂ ਸਾਹਿਬ, ਦੱਸੋ ?" 
    ਅੱਗਿਓ ਗੁਪਤਾ ਬੋਲ ਰਿਹਾ ਸੀ, ਗੁਪਤੇ ਦੀ ਰਿਹਾਇਸ਼ ਹਸਪਤਾਲ ਦੇ ਉਪਰ ਹੀ ਸੀ, ਇਹ ਉਸ ਦਾ ਪਰਾਈਵੇਟ ਨੰਬਰ ਸੀ।
    "ਗੁਪਤਾ ਜੀ ਮੇਰੇ ਭਾਂਣਜੇ ਦਾ ਕੇਸ ਆ, ਕੁੱਝ ਚੀਜਾਂ ਨੋਟ ਕਰੋ, ਅਸੀ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਪਹੁੰਚ ਰਹੇ ਆ ਸਾਡੇ ਆਉਣ ਤੱਕ ਹਰ ਚੀਜ ਤਿਆਰ ਹੋਵੇ"। 
    ਤੇ ਗੁਪਤੇ ਨੇ ਉਸਦੀ ਹਰ ਲੋੜੀਦੀ ਚੀਜ ਨੋਟ ਕਰ ਲਈ, ਦਸ ਕੁ ਮਿੰਟ ਵਿੱਚ ਹੀ ਹੁਣ ਮੋਹਰੇ ਚੀਮੇ ਦੀ ਜਿਪਸੀ, ਪਿੱਛੇ ਐਮਬੂਲੈਂਸ ਤੇ ਪਿੱਛੇ ਇੱਕ ਹੋਰ ਜਿਪਸੀ ਹੂਟਰ ਲਗਾਤਾਰ ਵਜਾਉਦੀ ਜਲੰਧਰ ਨੂੰ ਉਡੀ ਜਾ ਰਹੀ ਸੀ, ਐਸੇ ਐਮਰਜੈਂਸੀ ਕੇਸ ਵੇਲੇ ਚੀਮਾ ਸੋਚ ਰਿਹਾ ਸੀ ਕਿਧਰੇ ਇਹ ਸ਼ੜਕਾ ਚੰਗੀ ਹਾਲਤ ਵਿੱਚ ਹੁੰਦੀਆ ਤਾ ਜਲੰਧਰ ਦਾ ਸਫਰ ਇਸ ਤੋ ਅੱਧੇ ਸਮੇ ਵਿੱਚ ਹੋ ਸਕਦਾ ਸੀ ਤੇ ਕਿੰਨੀਆ ਜਾਨਾ ਬਚ ਸਕਦੀਆ ਸਨ, ਪਰ ਜਦੋ ਸਭ ਕੁੱਝ ਠੀਕ ਚੱਲ ਰਿਹਾ ਹੋਵੇ ਉਦੋ ਦੇਸ਼ ਦੀ ਤਰੱਕੀ ਬਾਰੇ ਸੋਚਣ ਦਾ ਵਿਹਲ ਈ ਕੀਹਦੇ ਕੋਲ ਆ ?
    ਦੇਬੀ ਦੇ ਕੋਹੇ ਹੋਏ ਸਰੀਰ ਨੂੰ ਦਵਾਈਆ ਨੇ ਕੁੱਝ ਠੱਲ ਤਾ ਪਾਈ ਸੀ ਪਰ ਕੁਦਰਤ ਦੇ ਬਣਾਏ ਸਿਸਟਮ ਨੂੰ ਵਿਗਾੜ ਤਾ ਬੰਦਾ ਸਕਦਾ ਪਰ ਫਿਰ ਉਹ ਠੀਕ ਹੋਵੇ ਜਾਂ ਨਾ ਅਤੇ ਕਿੰਨੀ ਦੇਰ ਤੱਕ ਠੀਕ ਹੋਵੇ ਇਹ ਕੁਦਰਤ ਦੇ ਹੱਥ ਆ, ਸੰਧੂ ਤੇ ਇੱਕ ਨਰਸ ਐਮਬੂਲੈਂਸ ਵਿੱਚ ਹਰ ਪਲ ਦੇਬੀ ਦਾ ਖਿਆਲ ਰੱਖ ਰਹੇ ਸਨ, ਹੁਣ ਲਹੂ ਹੋਰ ਵਹਿ ਨਹੀ ਸੀ ਰਿਹਾ, ਦੇਬੀ ਨੂੰ ਖੁਦ ਬੇਹੋਸ਼ ਰੱਖਿਆ ਜਾ ਰਿਹਾ ਸੀ, ਭਾਵੇ ਐਮਬੂਲੈਂਸ ਨੂੰ ਰਾਹ ਹਰ ਕੋਈ ਦੇ ਰਿਹਾ ਸੀ ਪੁਲੀਸ ਦੀ ਜਿਪਸੀ ਦੇਖ ਕੇ ਪਰ ਫਿਰ ਵੀ ਮਹਾਨ ਪੰਜਾਬ ਦੇ ਮਹਾਨ ਸਿਆਸਤਦਾਨਾ ਦੀ ਭੁੱਖ ਦਾ ਸ਼ਿਕਾਰ ਹੋਇਆ ਸਿਸਟਮ ਹਸਪਤਾਲ ਦੇ ਪੈਤੀ ਕੁ ਕਿਲੋਮੀਟਰ ਦਾ ਰਸਤਾ ਵੀ ਏਸ ਸਪੀਡ ਨਾਲ ਪੌਣਾ ਘੰਟਾ ਲੈ ਗਿਆ, ਡਾਕਟਰ ਗੁਪਤਾ ਦੀ ਟੀਮ ਨੇ ਹਰ ਪਰਬੰਧ ਕੀਤਾ ਹੋਇਆ ਸੀ, ਹੁਣ ਡਾਕਟਰਾ ਤੇ ਨਰਸਾਂ ਦੀ ਟੀਮ ਚੀਮੇ ਵੱਲੋ ਕੀਤੇ ਕਹਿਰ ਨੂੰ ਕਿਸੇ ਰਹਿਮਤ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ, ਹੋਰ ਕਿਸੇ ਨੂੰ ਅੰਦਰ ਜਾਣ ਦੀ ਇਜਾਜਤ ਨਹੀ ਸੀ।
    "ਦੇਬੀ ਦਾ ਵਾਰਿਸ ਕੌਣ ਆ ਫਿਲਹਾਲ ਸਰਪੰਚ ਜੀ"। 
    ਚੀਮੇ ਨੇ ਪੁੱਛਿਆ।
    "ਅਸੀ ਸਾਰਾ ਪਿੰਡ ਈ ਉਹਦੇ ਵਾਰਿਸ ਆ ਪਰ ਰਿਸ਼ਤੇ ਚੋ ਉਹਦੀ ਭੂਆ ਆ ਪਿੰਡ ਹੋਰ ਸਭ ਪਰਦੇਸ ਰਹਿੰਦੇ ਆ"। ਸਰਪੰਚ ਨੇ ਦੱਸਿਆ।
    "ਜਾਓ, ਜਿਪਸੀ ਵਿੱਚ ਜਾਓ ਤੇ ਵਾਰਸਾ ਨੂੰ ਲੈ ਕੇ ਆਓ"। 
    ਚੀਮੇ ਨੇ ਡਰਾਈਵਰ ਨੂੰ ਨਾਲ ਤੋਰ ਦਿੱਤਾ।
    "ਜਨਾਬ ਹੁਣ ਕੀ ਹੁਕਮ ਆ"। 
    ਮੋਹਣ ਸਿੰਘ ਚੀਮੇ ਕੋਲੋ ਅਗਲੇ ਆਦੇਸ਼ ਦੀ ਉਡੀਕ ਕਰ ਰਿਹਾ ਸੀ।
    "ਤੁਸੀ ਜਾ ਕੇ ਥਾਣਾ ਸੰਭਾਲੋ, ਮੈਂ ਹੁਣ ਦੋ ਦਿਨ ਨਹੀ ਆ ਸਕਦਾ, ਥਰਡ ਡਿਗਰੀ ਫਿਲਹਾਲ ਮਜਬੂਰੀ ਵਿੱਚ ਵਰਤੀ ਜਾਵੇ"। 
    ਚੀਮੇ ਨੂੰ ਥਰਡ ਡਿਗਰੀ ਤੋ ਨਫਰਤ ਜਿਹੀ ਹੋ ਰਹੀ ਸੀ।
    ਮੋਹਣ ਸਿੰਘ ਚਲੇ ਗਿਆ, ਸਰਪੰਚ ਹੁਣੀ ਪਿੰਡ ਚਲੇ ਗਏ ਉਥੇ ਜਾ ਕੇ ਪਤਾ ਲੱਗਾ ਬਈ ਧਰਮ ਸਿੰਘ ਨੇ ਭੂਆ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਤੇ ਉਹ ਘੁੱਦੇ, ਨਿਰਮਲ ਤੇ ਹੋਰ ਕਈ ਪਿੰਡ ਦੇ ਬੰਦਿਆ ਨਾਲ ਨਕੋਦਰ ਥਾਣੇ ਪਹੁੰਚੀ ਹੋਈ ਸੀ, ਦੇਬੀ ਨਾਲ ਹੋਈ ਇਹ ਘਟਨਾ ਸੁਣ ਕੇ ਸਾਰੇ ਸਾਝੀਵਾਲ ਥਾਣੇ ਪਹੁੰਚੇ ਹੋਏ ਸਨ ਤੇ ਮੁਣਸ਼ੀ ਕੋਲੋ ਉਨਾ ਨੂੰ ਕੋਈ ਜਵਾਬ ਨਹੀ ਸੀ ਦੇ ਹੋ ਰਿਹਾ, ਹੁਣੇ ਹੁਣੇ ਮੋਹਣ ਸਿੰਘ ਨੇ ਵਾਇਰਲੈਸ ਤੇ ਮੁਣਸ਼ੀ ਨੂੰ ਅਪਣੇ ਆਉਣ ਬਾਰੇ ਦੱਸਿਆ ਸੀ, ਮੁਣਸ਼ੀ ਨੇ ਇਹ ਕਹਿ ਕੇ ਜਾਂਨ ਛੁਡਾਈ ਸੀ ਕਿ ਐਸ ਐਚ ਓ ਆ ਰਹੇ ਆ ਤੇ ਦੇਬੀ ਠੀਕ ਆ, ਸਾਰਿਆ ਦੇ ਸਾਹ ਵਿੱਚ ਸਾਹ ਆਇਆ ਸੀ, ਦੀਪੀ ਘਰ ਬੈਠੀ ਤੜਫੀ ਜਾਂਦੀ ਸੀ, ਸਰਪੰਚ ਜਦੋ ਘਰ ਪਹੁੰਚਾ ਉਹ ਬੈਠੀ ਅਰਦਾਸ ਕਰੀ ਜਾ ਰਹੀ ਸੀ … ।
    "ਭਾਪਾ ਜੀ, ਕੀ ਪਤਾ ਲੱਗਾ ?" 
    ਉਸ ਨੇ ਬਿਨਾ ਡਰ ਪੁੱਛਿਆ।
    "ਧੀਏ, ਚੱਕਰ ਤਾ ਬਹੁਤ ਵੱਡਾ ਸੀ ਪਰ ਬਚ ਗਿਆ, ਹਾਲਤ ਮਾੜੀ ਕੀਤੀ ਬੁੱਚੜਾ ਨੇ ਵਿਚਾਰੇ ਦੀ, ਹਸਪਤਾਲ ਆ, ਮੈ ਫਿਰ ਜਾ ਰਿਹਾ, ਬਾਕੀ ਸਵੇਰੇ ਤੱਕ ਪਤਾ ਲੱਗੂ"। 
    ਤੇ ਸਰਪੰਚ ਮੁੜ ਨਕੋਦਰ ਵੱਲ ਰਵਾਨਾ ਹੋ ਗਿਆ, ਦੀਪੀ ਇਹ ਕਹਿੰਦੀ ਕਹਿੰਦੀ ਰੁਕ ਗਈ ਕਿ ਮੈ ਵੀ ਨਾਲ ਜਾਣਾ, ਪਰ ਕਿਸ ਮੂੰਹ ਨਾਲ ਕਹਿੰਦੀ ਅਪਣੇ ਪਿਓ ਨੂੰ ? ਦਲੀਪ ਵੀ ਵਾਪਿਸ ਆ ਚੁੱਕਾ ਸੀ ਤੇ ਥਾਣੇ ਵਿੱਚ ਉਸਨੇ ਮੁਣਸ਼ੀ ਦੀ ਐਸੀ ਕੀ ਤੈਸੀ ਕਰ ਦਿੱਤੀ ਸੀ, ਪਰੇਮ ਚੰਦ ਨੂੰ ਘੁੱਦੇ ਨੇ ਫੋਨ ਕਰ ਦਿੱਤਾ ਸੀ, ਉਹ ਮੁਣਸ਼ੀ ਨੂੰ ਕਹਿ ਰਿਹਾ ਸੀ … ।
    "ਮੁਣਸ਼ੀ ਜੀ, ਅਰਦਾਸ ਕਰੋ ਬਈ ਦੇਬੀ ਨੂੰ ਕੁੱਝ ਹੋਵੇ ਨਾਂ, ਨਹੀ ਤਾਂ ਬਹੁਤ ਬੈਲਟਾਂ ਲੱਥਣਗੀਆ ਇਸ ਥਾਣੇ ਵਿੱਚ"। ਉਸ ਨੂੰ ਪੰਜਾਬ ਪੁਲੀਸ ਤੇ ਕਹਿਰਾ ਦਾ ਗੱਸਾ ਸੀ, ਭਾਵੇ ਉਹ ਜਾਣਦਾ ਸੀ ਕਿ ਇਸ ਦੇਸ਼ ਵਿੱਚ ਸਧਾਰਨ ਬੰਦੇ ਦਾ ਕੋਈ ਮੁੱਲ ਹੈ ਨਹੀ ਪਰ ਛੋਟੀ ਜਿਹੀ ਗੱਲ ਤੇ ਇਨਾ ਕਹਿਰ ਕੀਤਾ ਜਾ ਸਕਦਾ ਉਸ ਦੀ ਸੋਚ ਤੋ ਪਰੇ ਸੀ, ਹਾਲੇ ਤੱਕ ਸਾਰਿਆ ਨੂੰ ਇਹ ਨਹੀ ਸੀ ਪਤਾ ਕਿ ਉਸ ਦਾ ਐਨਕਾਉਟਰ ਹੁੰਦਾ ਹੁੰਦਾ ਬਚਿਆ ਆ, ਉਹ ਸਿਰਫ ਮਾਰ ਕੁਟਾਈ ਤੱਕ ਹੀ ਸੀਮਤ ਸਮਝਦੇ ਸੀ, ਭੂਆ ਦੀਆ ਘੱਗਾਂ ਚੀਕ ਚੀਕ ਕੇ ਬਹਿ ਗਈਆ ਸਨ, ਉਹਦੇ ਕੋਲੋ ਬੋਲ ਨਹੀ ਸੀ ਹੋ ਰਿਹਾ, ਮੋਹਣ ਸਿੰਘ ਥਾਂਣੇ ਆ ਗਿਆ ਤੇ ਇਨੇ ਨੂੰ ਸਰਪੰਚ ਵੀ ਪਿੰਡੋ ਵਾਪਿਸ ਆ ਗਿਆ … 
    "ਵੇ ਵੀਰਾ ਕਿੱਥੇ ਆ ਮੇਰਾ ਪੁੱਤ"। 
    ਭੂਆ ਨੇ ਸਰਪੰਚ ਨੂੰ ਚੀਕ ਕੇ ਪੁੱਛਿਆ।
    "ਭੈਣੇ ਡਰ ਨਾ ਰੱਬ ਰੱਖ ਗਿਆ ਤੇਰੇ ਸ਼ੇਰ ਨੂੰ, ਚਲੋ ਮੇਰੇ ਨਾਲ, ਉਹ ਹਸਪਤਾਲ ਆ, ਪਰ ਘਬਰਾ ਨਾ ਸਭ ਠੀਕ ਆ"। 
    ਸਰਪੰਚ ਨੇ ਅਸਲੀ ਗੱਲ ਦੱਸੀ ਤੇ ਨਾਲੇ ਹੌਸਲਾ ਦੇਣ ਦੀ ਕੋਸ਼ਿਸ਼ ਵੀ ਕੀਤੀ, ਉਹ ਡਰਦਾ ਸੀ ਕਿਧਰੇ ਭੂਆ ਨੂੰ ਈ ਕੁੱਝ ਹੋ ਨਾ ਜਾਵੇ।
    ਜਿੰਨੇ ਕੁ ਜਿਪਸੀ ਵਿੱਚ ਬੈਠ ਸਕਦੇ ਸੀ ਬਹਿ ਗਏ, ਬਾਕੀ ਦਲੀਪ ਦੀ ਜੀਪ ਵਿੱਚ ਤੇ ਬਾਕੀ ਸਕੂਟਰਾ ਮੋਟਰਸਾਈਕਲਾਂ ਤੇ ਸਵਾਰ ਹੁਣ ਜਲੰਧਰ ਨੂੰ ਦੌੜੇ ਜਾ ਰਹੇ ਸਨ, ਹੁਣ ਤੱਕ ਪਰੀਤੀ ਤੇ ਪੰਮੀ ਦੀਪੀ ਵੱਲ ਆ ਚੁੱਕੀਆ ਸਨ ਤੇ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀਆ ਸਨ, ਕਾਕੇ ਦੀ ਮੌਤ ਤੇ ਦੇਬੀ ਦੇ ਪੁਲੀਸ ਕੇਸ ਨੇ ਸਾਰੇ ਪਿੰਡ ਦੀ ਨੀਦ ਹਰਾਮ ਕਰ ਦਿੱਤੀ ਸੀ, ਬੂਟਾ ਸਿੰਘ ਤੇ ਧਰਮ ਸਿੰਘ ਦੇ ਦੂਜੇ ਨਿਆਣੇ ਗਵਾਂਢੀਆ ਦੇ ਘਰ ਰੋ ਰਹੇ ਸਨ, ਹਾਹਾਕਾਰ ਮਚੀ ਹੋਈ ਸੀ ਪਿੰਡ ਵਿੱਚ, ਔਰਤਾਂ ਪੁਲੀਸ ਤੇ ਡਾਕਟਰਾਂ ਦਾ ਸਿਆਪਾ ਕਰਨ ਡਹੀਆ ਸਨ, ਧਰਮ ਸਿੰਘ ਦੀ ਘਰਵਾਲੀ ਬੱਚਿਆ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਪਈ ਸੀ, ਕਾਕੇ ਨਾਲ ਉਹਦਾ ਮੋਹ ਬਹੁਤ ਸੀ, ਧਰਮ ਸਿੰਘ ਦੀਆ ਅਪਣੀਆ ਦੋ ਕੁੜੀਆ ਹੀ ਸਨ ਤੇ ਇਸ ਤਰਾ ਦੋਵਾਂ ਘਰਾ ਵਿੱਚ ਇੱਕ ਮੁੰਡਾ ਸੀ ਉਹ, ਇੱਕ ਖਾਨਦਾਨ ਦਾ ਵਾਰਿਸ ਖਤਮ ਹੋ ਗਿਆ ਸੀ, ਬਹੁਤ ਸਸਤੀ ਗਈ ਸੀ ਕਾਕੇ ਦੀ ਜਾਨ, ਉਸ ਨੂੰ ਬਚਾਇਆ ਜਾ ਸਕਦਾ ਸੀ, ਕਾਕੇ ਦੀ ਮੌਤ ਸਹੀ ਸਮੇ ਤੇ ਉਪਚਾਰ ਨਾ ਹੋਣ ਕਾਰਨ ਹੋਈ ਸੀ, ਸਾਰੇ ਹਸਪਤਾਲ ਪਹੁਚ ਗਏ, ਚੀਮਾ ਅਪਰੇਸ਼ਨ ਥਿਏਟਰ ਦੇ ਬਾਹਰ ਏਧਰ ਓਧਰ ਬੇਚੈਨੀ ਨਾਲ ਟਹਿਲ ਰਿਹਾ ਸੀ, ਉਸ ਨੇ ਅਪਣੇ ਵੱਡੇ ਭਰਾ ਨੂੰ ਫੋਨ ਕਰ ਦਿੱਤਾ ਸੀ, … 
    "ਬਾਈ ਜੀ ਛੇਤੀ ਜਲੰਧਰ ਆ ਜਾਓ, ਬਹੁਤ ਮੁਸ਼ਕਿਲ ਵਿੱਚ ਫਸ ਗਿਆ ਆ''। 
    ਵੱਡੇ ਭਰਾ ਨੂੰ ਕਹਿ ਰਿਹਾ ਸੀ ਉਹ।
    "ਕੀ ਗੱਲ ਹੋਈ ਕਰਤਾਰ ? ਏਦਾਂ ਦੀ ਕੀ ਆਫਤ ਆ ਗਈ ?" 
    ਜੱਜ ਦੀ ਪੋਸਟ ਤੇ ਲੱਗੇ ਵੱਡੇ ਭਰਾ ਸੁਰਿੰਦਰ ਨੇ ਪੁੱਛਿਆ।
    "ਬਾਈ ਜੀ ਮੇਰੇ ਹੱਥ ਅੱਜ ਅਪਣੇ ਖੂਨ ਵਿੱਚ ਰੰਗੇ ਗਏ ਆ, ਅਪਣੀ ਪਰਮਿੰਦਰ ਦਾ ਵੱਡਾ ਮੁੰਡਾ ਦੇਬੀ ਪੰਜਾਬ ਵਿੱਚ ਆ, ਗਲਤੀ ਨਾਲ ਸਾਡੀ ਥਰਡ ਡਿਗਰੀ ਸ਼ਿਕਾਰ ਹੋ ਗਿਆ ਤੇ ਹੁਣ ਹਸਪਤਾਲ ਵਿੱਚ ਆਖਰੀ ਸਾਹ ਗਿਣ ਰਿਹਾ, ਮੈਨੂੰ ਕੁੱਝ ਸੁੱਝਦਾ ਨਹੀ, ਤੁਸੀ ਛੇਤੀ ਆ ਜਾਓ, ਘਰੇ ਹਾਲੇ ਕੁੱਝ ਨਾ ਦੱਸਿਓ"। 
    ਚੀਮਾ ਰੋਣਹਾਕਾ ਹੋਇਆ ਪਿਆ ਸੀ।
    "ਓਹ ਮਾਈ ਗਾਡ, ਇਹ ਕੀ ਭਾਣਾ ਵਰਤ ਗਿਆ, ਤੂੰ ਧੀਰਜ ਕਰ ਮੈ ਹੁਣੇ ਤੁਰਦਾਂ"। 
    ਕਹਿ ਕੇ ਜੱਜ ਸੁਰਿੰਦਰ ਸਿੰਘ ਨੇ ਫੋਨ ਰੱਖ ਦਿੱਤਾ ਤੇ ਡਰਾਈਵਰ ਨੂੰ ਕਾਰ ਕੱਢਣ ਲਈ ਕਿਹਾ, ਹਸਪਤਾਲ ਮੋਹਰੇ ਭੀੜ ਲੱਗ ਗਈ ਸੀ, ਇਨਫਾਰਮੇਸ਼ਨ ਵਾਲੀ ਉਨਾ ਨੂੰ ਸਮਝਾ ਰਹੀ ਸੀ ਬਈ ਏਨੇ ਲੋਕ ਹਸਪਤਾਲ ਵਿੱਚ ਨਹੀ ਆ ਸਕਦੇ, ਹਰ ਕੋਈ ਦੇਬੀ ਨੂੰ ਦੇਖਣਾ ਚਾਹੁੰਦਾ ਸੀ, ਸਰਪੰਚ ਨੇ ਸਾਰਿਆ ਨੂੰ ਇੱਕ ਥਾ ਇਕੱਠੇ ਕਰ ਲਿਆ ਤੇ ਕਹਿਣ ਲੱਗਾ … 
    "ਸਾਰੇ ਸ਼ਾਂਤ ਹੋ ਜਾਓ, ਰੌਲਾ ਪਾਇਆ ਦੇਬੀ ਨੇ ਠੀਕ ਨਹੀ ਹੋ ਜਾਣਾ, ਹੁਣ ਦਵਾਈ ਦੇ ਨਾਲ ਦੁਆ ਦੀ ਲੋੜ ਆ, ਡਾਕਟਰ ਕੋਸ਼ਿਸ਼ ਕਰ ਰਹੇ ਆ, ਤੁਸੀ ਉਨਾ ਨੂੰ ਅਪਣਾ ਕੰਮ ਕਰਨ ਦੇਵੋ ਤੇ ਜੇ ਦੇਬੀ ਨਾਲ ਪਿਆਰ ਆ ਤਾ ਐਥੇ ਲਾਨ ਵਿੱਚ ਬੈਠ ਕੇ ਗੁਰੂ ਦੇ ਚਰਨੀ ਜੁੜੋ, ਮੰਗੋ ਅਪਣੇ ਭਰਾ ਨੂੰ ਵਾਪਿਸ"। 

    ਸਰਪੰਚ ਜੀ ਹੁਣ ਚਾਹੁੰਦੇ ਸਨ ਕਿ ਕੋਈ ਗਲਤੀ ਨਾ ਹੋਵੇ, ਕੋਈ ਰੌਲਾ ਨਾ ਪਵੇ, ਲੋਕ ਡੀ ਐਸ ਪੀ ਨੂੰ ਉਥੇ ਖੜਾ ਦੇਖ ਕੇ ਰੋਹ ਵਿੱਚ ਆ ਰਹੇ ਸਨ, ਮੁਣਸ਼ੀ ਨੇ ਦੱਸ ਦਿੱਤਾ ਸੀ ਕਿ ਇਹ ਕੇਸ਼ ਵੱਡੇ ਸਾਹਿਬ ਨੇ ਖੁਦ ਹੈਂਡਲ ਕੀਤਾ ਸੀ।
    "ਦੇਖੋ ਕਰਨੀ ਰੱਬ ਦੀ, ਡੀ ਐਸ ਪੀ ਕਰਤਾਰ ਸਿੰਘ ਜਿਸ ਨੇ ਦੇਬੀ ਨੂੰ ਇਸ ਹਾਲਤ ਵਿੱਚ ਲਿਆਦਾ ਆ ਅਸਲ ਵਿੱਚ ਦੇਬੀ ਦਾ ਮਾਮਾ ਆ, ਜੇ ਇਸ ਗੱਲ ਦਾ ਪਤਾ ਨਾਂ ਲਗਦਾ ਤਾ ਦੇਬੀ ਹੁਣ ਤੱਕ ਖਤਮ ਸੀ"। 
    ਸਰਪੰਚ ਨੇ ਜਦੋ ਇਹ ਗੱਲ ਦੱਸੀ ਤਾ ਸਾਰਿਆ ਦੇ ਮੂੰਹ ਅੱਡੇ ਰਹਿ ਗਏ, ਚੀਮੇ ਨੂੰ ਹੁਣ ਕਿਸੇ ਝੂਠ ਦੀ ਲੋੜ ਨਹੀ ਸੀ ਰਹਿ ਗਈ, ਉਹ ਹਰ ਗੱਲ ਲਈ ਮਾਨਸਿਕ ਤੌਰ ਤੇ ਤਿਆਰ ਸੀ … ।
    "ਦੇਖੋ, ਜੋ ਹੋ ਗਿਆ ਉਹ ਵਾਪਿਸ ਨਹੀ ਹੋ ਸਕਦਾ, ਮੇਰੇ ਤੋ ਵੱਧ ਦੁਖੀ ਅੱਜ ਹੋਰ ਕੋਈ ਨਹੀ, ਮੇਰਾ ਅਪਣਾ ਖੂਨ ਮੇਰੇ ਕੋਲੋ ਬੇਕਸੂਰਾ ਕੋਹਿਆ ਗਿਆ, ਫਿਲਹਾਲ ਦੇਬੀ ਦੀ ਤੰਦਰੁਸਤੀ ਦੀ ਅਰਦਾਸ ਕਰੋ ਸਭ, ਬਾਅਦ ਵਿੱਚ ਜੋ ਸਜਾ ਮੈਨੂੰ ਦੇਵੋ ਮੈ ਝੱਲੂਗਾ, ਬੱਸ ਉਹਦੀ ਜਾਨ ਬਚ ਜਾਵੇ"।
    ਚੀਮੇ ਨੇ ਪਿੰਡ ਵਾਲਿਆ ਨੂੰ ਹੱਥ ਜੋੜ ਕੇ ਕਿਹਾ।
    "ਵੇ ਤੂੰ ਪਰਮਿੰਦਰ ਦਾ ਭਰਾ ਆ''? 
    ਭੂਆ ਕੋਲੋ ਮਸਾ ਨਿਕਲੇ ਸਨ ਇਹ ਸ਼ਬਦ।
    "ਹਾ ਭੈਣ ਮੈ ਪਿੰਦਰ ਦਾ ਭਰਾ ਆ ਤੇ ਨਾਲੇ ਉਹਦਾ ਗੁਨਾਹਗਾਰ ਵੀ"। 
    ਕਰਤਾਰ ਭੂਆ ਅੱਗੇ ਹੱਥ ਜੋੜੀ ਖੜਾ ਸੀ।
    "ਤੂੰ ਮੇਰੀ ਪਿੰਦਰ ਦਾ ਭਰਾ ਨਹੀ ਹੋ ਸਕਦਾ, ਕਿੱਥੇ ਉਹ ਦੇਵੀ ਤੇ ਕਿੱਥੇ ਤੂੰ"। 
    ਭੂਆ ਨੂੰ ਯਕੀਨ ਨਹੀ ਸੀ ਆ ਰਿਹਾ ਬਈ ਪਿੰਦਰ ਵਰਗੀ ਦੇਵੀ ਨੂੰ ਜਨਮ ਦੇਣ ਵਾਲੀ ਮਾਂ ਵਹਿਸ਼ੀਆ ਨੂੰ ਵੀ ਪੈਦਾ ਕਰ ਸਕਦੀ ਆ ? ਸਰਪੰਚ ਨੇ ਭੂਆ ਨੂੰ ਫੜ ਲਿਆ ਤੇ ਪਾਸੇ ਲੈ ਗਿਆ, ਸਾਰੇ ਲਾਨ ਵਿੱਚ ਆ ਕੇ ਬੈਠ ਗਏ, ਰਾਤ ਬੀਤਣ ਵਾਲੀ ਸੀ ਤੇ ਸਵੇਰਾ ਹੋ ਰਿਹਾ ਸੀ, ਡਾਕਟਰ ਕਈ ਘੰਟਿਆ ਤੋ ਅਪਰੇਸ਼ਨ ਰੂਮ ਵਿੱਚ ਵੜੇ ਪਏ ਸਨ, ਸਾਰੇ ਲਾਨ ਵਿੱਚ ਬੈਠ ਦੇਬੀ ਦੀ ਸੁੱਖ ਮੰਗਣ ਲੱਗ ਪਏ, ਘੜੀ ਦੀ ਟਿੱਕ ਟਿੱਕ ਚਲਦੀ ਰਹੀ, ਓਧਰ ਦੀਪੀ ਦੀਆ ਅਰਦਾਸਾਂ ਨੇ ਰੱਬ ਦੇ ਸਿੰਘਾਸ਼ਨ ਨੂੰ ਡੋਲਣ ਲਾ ਦਿੱਤਾ ਸੀ, ਏਧਰ ਚੀਮੇ ਤੇ ਸਰਪੰਚ ਸਮੇਤ ਸਭ ਇੱਕ ਮਨ ਹੋਏ ਪਏ ਸਨ ਤੇ ਓਧਰ ਡਾਕਟਰ ਸੰਧੂ ਤੇ ਗੁਪਤਾ ਅਪਣੇ ਜੀਵਨ ਦੇ ਸਭ ਤੋ ਔਖੇ ਕੇਸ ਨੂੰ ਹੱਲ ਕਰਨ ਲਈ ਜੋਰ ਲਾ ਰਹੇ ਸਨ … ।
    ਸਵੇਰ ਦੇ ਸੱਤ ਵੱਜ ਗਏ, ਸੁਰਿੰਦਰ ਸਿੰਘ ਆ ਗਿਆ, ਕਰਤਾਰ ਉਹਨੂੰ ਦੇਖ ਭੱਜ ਕੇ ਉਹਦੇ ਨਾਲ ਚੁੰਬੜ ਗਿਆ ਤੇ ਰੋ ਪਿਆ, ਸੁਰਿੰਦਰ ਸਿੰਘ ਉਸ ਨੂੰ ਹੌਸਲਾ ਦੇ ਰਿਹਾ ਸੀ, ਸਰਪੰਚ ਨੇ ਆ ਕੇ ਪੁੱਛਿਆ … "ਜਨਾਬ ਦੀ ਤਸ਼ਰੀਫ ?"
    "ਮੈ ਕਰਤਾਰ ਦਾ ਵੱਡਾ ਭਰਾ ਹਾਂ, ਸੁਰਿੰਦਰ ਸਿੰਘ, ਕੀ ਰੀਪੋਰਟ ਆ ਮੁੰਡੇ ਦੀ ?" 
    ਉਹ ਬਹੁਤ ਚਿੰਤਤ ਲਗਦਾ ਸੀ, ਕਿਸੇ ਹੋਰ ਕੇਸ ਦਾ ਮਾਮਲਾ ਹੁੰਦਾ ਤਾ ਉਹ ਸੌ ਹੱਥਕੰਡੇ ਵਰਤ ਸਕਦਾ ਸੀ ਪਰ ਵਿਰੋਧੀ ਧਿਰ ਉਹਦੀ ਅਪਣੀ ਇਕਲੋਤੀ ਭੈਣ ਦਾ ਪਰਵਾਰ ਸੀ।
    ਇਸ ਤੋ ਪਹਿਲਾਂ ਕਿ ਉਹ ਹੋਰ ਕੁੱਝ ਕਹਿੰਦੇ ਸੁਣਦੇ, ਸੰਧੂ ਚਿੱਟਾ ਕੋਟ ਲਾਉਦਾ ਆ ਗਿਆ ਤੇ ਮਗਰੇ ਗੁਪਤਾ ਵੀ, ਉਨਾ ਦੀ ਹਾਲਤ ਦੱਸ ਰਹੀ ਸੀ ਕਿ ਬਹੁਤ ਮਿਹਨਤ ਕੀਤੀ ਸੀ ਦੋਵਾਂ ਨੇ … ।।

    "ਸੰਧੂ ਕੀ ਹਾਲ ਮੇਰੇ ਭਾਣਜੇ ਦਾ ?''
    ਚੀਮਾ ਉਹਦੇ ਵੱਲ ਭੱਜ ਤੁਰਿਆ, ਬਾਕੀ ਸਾਰੇ ਵੀ ਮਗਰ।
    "ਸ਼ੁਕਰ ਆ ਰੱਬ ਦਾ, ਮੁੰਡੇ ਨੂੰ ਹੁਣ ਕੋਈ ਖਤਰਾ ਨਹੀ, ਇੱਕ ਵਾਰ ਤਾ ਸਾਡੇ ਹੱਥੋ ਨਿਕਲ ਗਿਆ ਸੀ, ਲਗਦਾ ਤੋੜ ਕੇ ਜੋੜੀ ਆ ਰੱਬ ਨੇ ਉਹਦੀ ਉਮਰ, ਹਾਲੇ ਬੇਹੋਸ਼ ਆ, ਸ਼ਾਮ ਤੱਕ ਬੇਹੋਸ਼ ਰੱਖਣਾ ਜਰੂਰੀ ਆ, ਮੁੰਡੇ ਦੇ ਵਾਰਿਸ ਸਿਰਫ ਖਿੜਕੀ ਰਾਹੀ ਦੇਖ ਸਕਦੇ ਆ, ਬਾਕੀਆ ਅੱਗੇ ਬੇਨਤੀ ਆ ਬਈ ਸਬਰ ਕਰਨ"। 
    ਸੰਧੂ ਨੇ ਦੱਸਿਆ ਤਾ ਸਾਰਿਆ ਦੀ ਜਾਨ ਵਿੱਚ ਜਾਨ ਆਈ, ਭੂਆ, ਸਰਪੰਚ ਤੇ ਚੀਮਾ ਦੇਬੀ ਨੂੰ ਦੇਖਣ ਤੁਰ ਪਏ, ਸੁਰਿੰਦਰ ਸਿੰਘ ਵੀ ਕਹਿਣ ਲੱਗਾ।
    "ਮੈ ਮਰੀਜ ਦਾ ਮਾਮਾ ਆ, ਜਰੂਰ ਦੇਖਣਾ ਚਾਹੁੰਦਾ"। 
    ਉਨਾ ਨੇ ਵਾਰੀ ਵਾਰੀ ਦੇਬੀ ਨੂੰ ਖਿੜਕੀ ਰਾਹੀ ਦੇਖਿਆ, ਪੱਟੀਆ ਵਿੱਚ ਲਪੇਟਿਆ, ਟੂਟੀਆ ਨਾਲ ਜਕੜਿਆ ਦੇਬੀ ਦਾ ਕੁੱਝ ਖਾਸ ਨਜਰ ਨਹੀ ਸੀ ਆ ਰਿਹਾ, ਚੀਮਾ ਤੇ ਸਰਪੰਚ ਦੇਖ ਕੇ ਪਾਸੇ ਹੋਏ, ਸੁਰਿੰਦਰ ਸਿੰਘ ਨੇ ਝਾਤੀ ਮਾਰੀ ਤੇ ਨਾਲ ਹੀ ਕਰਤਾਰ ਨੂੰ ਖਾ ਜਾਣ ਵਾਲੀਆ ਨਜਰਾ ਨਾਲ ਦੇਖਿਆ, ਹੁਣ ਭੂਆ ਦੀ ਵਾਰੀ ਸੀ, ਭੂਆ ਦੀ ਨਜਰ ਦੇਬੀ ਤੇ ਪਈ ਹੀ ਸੀ ਕਿ … ।।
    "ਹਾਏ ਮੈ ਮਰ ਗਈ ਪੁੱਤਾ …''। 
    ਤੇ ਨਾਲ ਹੀ ਗਸ਼ ਖਾ ਕੇ ਡਿੱਗ ਪਈ, ਉਸਨੇ ਜੀਵਨ ਵਿੱਚ ਐਸਾ ਦਰਿਸ਼ ਨਹੀ ਸੀ ਦੇਖਿਆ, ਸੰਧੂ ਤੇ ਗੁਪਤਾ ਏਸ ਡਰ ਤੋ ਕੋਲ ਹੀ ਖੜੇ ਸਨ ਤੇ ਤਿਆਰੀ ਵਿੱਚ ਸੀ, ਨਰਸਾਂ ਨੇ ਫਟਾ ਫਟ ਭੂਆ ਨੂੰ ਸਟਰੈਚਰ ਤੇ ਲਿਟਾਇਆ ਤੇ ਦੂਜੇ ਕਮਰੇ ਚ ਲੈ ਗਏ, ਗੁਪਤਾ ਤੇ ਸੰਧੂ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਬਜਾਏ ਕੁੱਝ ਦੇਰ ਉਸ ਨੂੰ ਵੀ ਬੇਹੋਸ਼ੀ ਵਿੱਚ ਰੱਖਣਾ ਚਾਹੁੰਦੇ ਸੀ, ਪਹਿਲਾ ਉਹ ਸੋਚਦੇ ਸੀ ਕਿ ਕਿਸੇ ਨੂੰ ਹਾਲੇ ਦੇਖਣ ਨਹੀ ਦੇਣਾ, ਪਰ ਫਿਰ ਉਨਾ ਸੋਚਿਆ ਕਿ ਵਾਰਸ ਗੁੱਸੇ ਵਿੱਚ ਆ ਸਕਦੇ ਆ, ਇੱਕ ਨਰਸ ਨੇ ਬਹੁਤ ਸਾਰੇ ਲੋਕਾਂ ਦੇ ਆਏ ਹੋਣ ਦਾ ਅਪਰੇਸ਼ਨ ਥੀਏਟਰ ਵਿੱਚ ਦੱਸ ਦਿੱਤਾ ਸੀ, ਸੋ ਹੁਣ ਸਭ ਕੁੱਝ ਕੰਟਰੋਲ ਵਿੱਚ ਸੀ।
    ਸਰਪੰਚ ਨੇ ਘਰ ਫੋਨ ਕਰਕੇ ਦੱਸ ਦਿੱਤਾ ਸੀ ਕਿ ਦੇਬੀ ਦੀ ਹਾਲਤ ਖਤਰੇ ਤੋ ਬਾਹਰ ਆ, ਦੀਪੀ ਦੀ ਅਰਦਾਸ ਸੁਣੀ ਗਈ ਸੀ, ਉਹਦੇ ਪਲ ਕਿਵੇ ਬੀਤ ਰਹੇ ਸਨ ਇਹ ਦੀਪੀ ਤੋ ਬਿਨਾ ਹੋਰ ਕੌਣ ਜਾਣ ਸਕਦਾ ? ਅੱਖਾ ਦੇ ਹੰਝੂ ਵੀ ਹੁਣ ਮੁੱਕ ਚੁੱਕੇ ਸਨ, ਉਹਦੀਆ ਅੱਖਾਂ ਅੱਗੇ ਦੇਬੀ ਦੇ ਆਉਣ ਤੋ ਲੈ ਕੇ ਕੱਲ ਰਾਤ ਤੱਕ ਦੇ ਸਾਰੇ ਸੀਨ ਵਾਰ ਵਾਰ ਗੁਜਰਦੇ ਸਨ, ਬੂਟਾ ਸਿੰਘ ਤੇ ਧਰਮ ਸਿੰਘ ਦੇ ਘਰ ਲੋਕਾਂ ਦੀ ਭੀੜ ਲੱਗੀ ਹੋਈ ਸੀ, ਕਾਕੇ ਦੀ ਲਾਸ਼ ਦਾ ਪੋਸਟ ਮਾਰਟਮ ਹੋਣਾ ਸੀ, ਕਿੰਨੇ ਹੀ ਪਿੰਡ ਵਾਲੇ ਹਸਪਤਾਲ ਪਹੁੰਚੇ ਹੋਏ ਸਨ, ਡਾਕਟਰ ਢਿੱਲੋ ਦੇ ਭਾਅ ਦੀ ਬਣੀ ਹੋਈ ਸੀ, ਐਸ ਐਚ ਓ ਮੋਹਣ ਸਿੰਘ ਸਵੇਰੇ ਹੀ ਹਸਪਤਾਲ ਚੱਕਰ ਮਾਰ ਗਿਆ ਸੀ, ਉਹ ਲੋਕਾਂ ਨਾਲ ਬੜੀ ਹਮਦਰਦੀ ਨਾਲ ਪੇਸ਼ ਆ ਰਿਹਾ ਸੀ, ਉਸਦੀ ਆਤਮਾ ਕਹਿ ਰਹੀ ਸੀ ਬਈ ਧੱਕਾ ਹੋਇਆ, ਸਰਾਸਰ ਧੱਕਾ, ਢਿੱਲੋ ਨੂੰ ਉਸ ਨੇ ਕਹਿ ਦਿੱਤਾ ਸੀ … ।
    "ਢਿੱਲੋ ਜੀ, ਜੇ ਹੋ ਸਕਦਾ ਤਾ ਵਾਰਸਾ ਦੇ ਪੈਰ ਫੜ ਲਓ, ਨਹੀ ਤਾ ਕੇਸ ਬਹੁਤ ਔਹਰਾ ਪੈ ਜੂ, ਮੇਰੇ ਕੋਲੋ ਕੋਈ ਮਦਦ ਦੀ ਆਸ ਨਾ ਰੱਖਿਓ, ਇਨਾ ਨਾਲ ਹੋਰ ਧੱਕਾ ਮੇਰੇ ਕੋਲੋ ਨੀ ਹੋਣਾ"। 
    ਢਿੱਲੋ ਬੂਟਾ ਸਿੰਘ ਦੇ ਉਪਚਾਰ ਵਿੱਚ ਰੁੱਝਿਆ ਹੋਇਆ ਸੀ, ਉਹਦੀ ਘਰ ਵਾਲੀ ਨੂੰ ਪਾਣੀ ਪੁੱਛ ਰਿਹਾ ਸੀ, ਅੱਗੇ ਪਿੱਛੇ ਭੱਜਾ ਫਿਰਦਾ ਸੀ, ਹੁਣ ਤੱਕ ਕਈ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ ਤੇ ਥਾਣੇ ਰੀਪੋਰਟ ਲਿਖਾ ਦਿੱਤੀ ਗਈ ਸੀ, ਸਾਰੇ ਥਾਣੇ ਵਿੱਚ ਵੀ ਅਫਸੋਸ ਦੀ ਲਹਿਰ ਜਿਹੀ ਦੌੜੀ ਹੋਈ ਸੀ, ਚੀਮੇ ਦੇ ਬਾਡੀਗਾਰਡ ਵੀ ਘਬਰਾਏ ਜਿਹੇ ਫਿਰਦੇ ਸਨ, ਇਸ ਲਈ ਨਹੀ ਕਿ ਥਰਡ ਡਿਗਰੀ ਕੁੱਝ ਜਿਆਦਾ ਹੋ ਗਈ ਸੀ, ਐਸੇ ਕੇਸ ਹੁੰਦੇ ਈ ਰਹਿੰਦੇ ਸੀ ਤੇ ਪੁਲੀਸ ਵਾਲਿਆ ਦਾ ਘੱਟ ਹੀ ਕੁੱਝ ਵਿਗੜਦਾ ਸੀ, ਘਬਰਾ ਇਸ ਲਈ ਰਹੇ ਸਨ ਕਿ ਜਜਬਾਤੀ ਹੋਇਆ ਚੀਮਾ ਪਤਾ ਨਹੀ ਕੀ ਕਰ ਦੇਵੇ।
    ਬੂਟਾ ਸਿੰਘ ਦੇ ਰਿਸ਼ਤੇਦਾਰ ਸਰਪੰਚ ਨੂੰ ਉਡੀਕ ਰਹੇ ਸਨ, ਕੁੱਝ ਦੇਰ ਤੱਕ ਦਲੀਪ ਤੇ ਸਰਪੰਚ ਪਹੁੰਚ ਗਏ ਸਨ, ਸਾਰੀ ਵਿਚਾਰ ਤੋ ਉਪਰੰਤ ਲੋਕਾਂ ਨੇ ਮੋਹਣ ਸਿੰਘ ਨੂੰ ਇਹ ਕਿਹਾ ਸੀ ਕਿ ਜਿੰਮੇਵਾਰ ਡਾਕਟਰ ਨੂੰ ਗਰਿਫਤਾਰ ਕੀਤਾ ਜਾਵੇ ਤੇ ਕਾਕੇ ਦੀ ਲਾਸ਼ ਦੀ ਚੀਰਫਾੜ ਨਾ ਕੀਤੀ ਜਾਵੇ ਸਗੋ ਵਾਰਸਾਂ ਦੇ ਹਵਾਲੇ ਕੀਤੀ ਜਾਵੇ। ਮੋਹਣ ਸਿੰਘ ਨੇ ਐਸ ਪੀ ਜਲੰਧਰ ਨੂੰ ਬੁਲਾ ਲਿਆ ਸੀ, ਐਸ ਡੀ ਐਮ ਨਕੋਦਰ ਵੀ ਮੌਕੇ ਤੇ ਆ ਗਿਆ ਸੀ, ਮੋਹਣ ਸਿੰਘ ਬਹੁਤ ਤਜਰਬੇਕਾਰ ਥਾਣੇਦਾਰ ਸੀ, ਉਹ ਲੋਕਾਂ ਦੇ ਰੋਹ ਨੂੰ ਭੜਕਣ ਹੀ ਨਹੀ ਸੀ ਦੇਣਾ ਚਾਹੁੰਦਾ, ਉਹ ਚਾਹੁੰਦਾ ਸੀ ਕਿ ਜਲਦੀ ਤੋ ਜਲਦੀ ਮਾਮਲਾ ਕਿਸੇ ਪਾਸੇ ਲੱਗੇ ਤੇ ਡਾਕਟਰ ਸਮੇਤ ਦੋਸ਼ੀ ਅਦਾਲਤ ਵਿੱਚ ਪੇਸ਼ ਹੋਣ, ਉਹਦੀ ਅਪਣੀ ਤਰੱਕੀ ਦੇ ਦਿਨ ਨੇੜੇ ਸਨ ਤੇ ਉਹ ਕੋਈ ਗਲਤੀ ਨਹੀ ਸੀ ਕਰਨੀ ਚਾਹੁੰਦਾ, ਉਸ ਨੇ ਐਸ ਪੀ ਤੇ ਐਸ ਡੀ ਐਮ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਸਹੀ ਤਰਾ ਦੇ ਦਿੱਤੀ ਸੀ।
    "ਸਰਪੰਚ ਜੀ, ਕੀ ਮੰਗ ਆ ਵਾਰਸਾਂ ਦੀ ?" ਐਸ ਪੀ ਨੇ ਪੁੱਛਿਆ।
    "ਦੋਸ਼ੀ ਡਾਕਟਰ ਨੂੰ ਗਰਿਫਤਾਰ ਕੀਤਾ ਜਾਵੇ, ਦੋਸ਼ੀ ਪੁਲੀਸ ਵਾਲੇ ਗਰਾਫਤਾਰ ਕੀਤੇ ਜਾਣ ਤੇ ਬੱਚੇ ਦੀ ਲਾਸ਼ ਵਾਰਸਾ ਦੇ ਹਵਾਲੇ ਕੀਤੀ ਜਾਵੇ"। 
    ਸਰਪੰਚ ਨੇ ਕਿਹਾ, ਹੁਣ ਤੱਕ ਸਰਦਾਰਾ ਸਿੰਘ ਵੀ ਆ ਗਿਆ ਸੀ, ਸਰਦਾਰਾ ਸਿੰਘ ਦੀ ਮੌਜੂਦਗੀ ਅਫਸਰਾਂ ਲਈ ਐਮ ਐਲ ਏ ਦੀ ਮੌਜੂਦਗੀ ਬਰਾਬਰ ਹੀ ਸੀ, ਉਹ ਮਾਮਲਾ ਛੇਤੀ ਖਤਮ ਕਰਨਾ ਚਾਹੁੰਦੇ ਸੀ।
    "ਕਰਤਾਰ ਸਿੰਘ ਨੂੰ ਸੱਦੋ ਤੇ ਆ ਕੇ ਮਾਮਲੇ ਬਾਰੇ ਦੱਸੇ"। 
    ਐਸ ਪੀ ਨੇ ਹੁਕਮ ਕੀਤਾ, ਘੰਟੇ ਕੁ ਬਾਅਦ ਕਰਤਾਰ ਸਿੰਘ ਆ ਗਿਆ, ਉਸ ਨੇ ਸਭ ਦੇ ਸਾਹਮਣੇ ਅਪਣਾ ਜੁਰਮ ਕਬੂਲ ਕਰ ਲਿਆ ਤੇ ਸਾਰੀ ਜਿੰਮੇਵਾਰੀ ਅਪਣੇ ਸਿਰ ਲੈ ਲਈ, ਐਸ ਪੀ ਨੇ ਲੋਕਾਂ ਦੇ ਸਾਹਮਣੇ ਹੀ ਉਸ ਦਾ ਆਈਡੈਟੀ ਕਾਰਡ ਤੇ ਸਰਵਿਸ ਰਿਵਾਲਵਰ ਵਾਪਿਸ ਲੈ ਲਿਆ, ਬੂਟਾ ਸਿੰਘ ਦੇ ਕਹਿਣ ਤੇ ਕਿਰਪਾਲ ਤੇ ਮਾਣਕ ਚੰਦ ਨਾਲ ਵੀ ਏਹੀ ਸਲੂਕ ਹੋਇਆ, ਆਂਮ ਤੌਰ ਤੇ ਪੁਲੀਸ ਲੋਕਾ ਦੀ ਨਹੀ ਮੰਨਦੀ ਤੇ ਸਖਤੀ ਨਾਲ ਹਰ ਚੀਜ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਮੁਲਾਜਮ ਦੀ ਗਲਤੀ ਕਦੇ ਨਹੀ ਮੰਨਦੀ, ਪਰ ਏਥੇ ਤਾਂ ਡੀ ਐਸ ਪੀ ਖੁਦ ਜੁਰਮ ਦਾ ਇਕਬਾਲ ਕਰ ਰਿਹਾ, ਹੁਣ ਕੌਣ ਕਿਸ ਨੂੰ ਬਚਾਵੇ ?
    ਡਾਕਟਰ ਸੰਧੂ, ਡਾਕਟਰ ਢਿੱਲੋ, ਕਰਤਾਰ ਸਿੰਘ, ਕਿਰਪਾਲ ਸਿੰਘ ਤੇ ਮਾਣਕ ਚੰਦ ਨੂੰ ਗਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ, ਕਾਕੇ ਦੀ ਲਾਸ਼ ਵਾਰਸਾਂ ਨੂੰ ਦੇ ਕੇ ਅਫਸਰਸ਼ਾਹੀ ਨੇ ਅਪਣੇ ਸਿਰੋ ਸਿਆਪਾ ਮੁਕਾ ਦਿੱਤਾ, ਹੁਣ ਅੱਗੇ ਅਦਾਲਤ ਦੀ ਪਰਾਬਲਮ ਸੀ ਕਿ ਉਹ ਦੋਸ਼ੀਆ ਨੂੰ ਕੀ ਸਜਾ ਦੇਵੇ, ਡੀ ਐਸ ਪੀ ਦੇ ਬਾਡੀਗਾਰਡਾਂ ਨੂੰ ਲਾਈਨ ਹਾਜਰ ਕਰ ਲਿਆ ਗਿਆ … ।
    ਦੁਪਹਿਰੋ ਬਾਅਦ ਤੱਕ ਕਾਕੇ ਦੀ ਲਾਸ਼ ਲੈ ਕੇ ਲੋਕ ਪਿੰਡ ਪਹੁੰਚ ਚੁੱਕੇ ਸਨ, ਕਬਰਾਂ ਵਿੱਚ ਚਿਖਾ ਬਣਾਈ ਜਾ ਰਹੀ ਸੀ, ਗਰਮੀ ਦੇ ਦਿਨਾ ਵਿੱਚ ਲਾਸ਼ ਨੂੰ ਬਹੁਤਾ ਸਮਾ ਰੱਖਿਆ ਨਹੀ ਸੀ ਜਾ ਸਕਦਾ ਤੇ ਸਿਅਣੇ ਬੰਦਿਆ ਦੀ ਸਲਾਹ ਵੀ ਏਹੀ ਸੀ ਕਿ ਬੱਚੇ ਦਾ ਸਸਕਾਰ ਛੇਤੀ ਕੀਤਾ ਜਾਵੇ ਨਹੀ ਤਾ ਕਾਕੇ ਦੀ ਮਾਂ ਲਾਸ਼ ਨੂੰ ਜੱਫੀ ਪਾਈ ਬੈਠੀ ਸੀ ਤੇ ਛੱਡਣ ਦਾ ਨਾ ਨਹੀ ਸੀ ਲੈਦੀ, ਕਈ ਵਾਰ ਉਸ ਨੂੰ ਦੰਦਲ ਪਈ, ਉਹਦੀਆ ਚੀਕਾਂ ਲੋਕਾ ਤੋ ਸੁਣੀਆ ਨਹੀ ਸੀ ਜਾਦੀਆ, ਭਾਵੇ ਗੁਰੂ ਸਾਹਿਬਾ ਨੇ ਭਾਣਾ ਮੰਨਣ ਦਾ ਹੁਕਮ ਦਿੱਤਾ ਹੋਇਆ ਪਰ ਐਸੇ ਕੇਸ ਵਿੱਚ ਕਿਸੇ ਨੂੰ ਗੁਰੂ ਦੀ ਗੱਲ ਯਾਦ ਨਹੀ ਰਹਿੰਦੀ, ਇਸ ਨੂੰ ਅਨਹੋਣੀ ਕਹਿੰਦੇ ਆ, ਇਹ ਸਧਾਰਨ ਮੌਤ ਨਹੀ, ਇਹ ਕਤਲ ਹੈ, ਇਹ ਰੱਬ ਦਾ ਭਾਣਾ ਨਹੀ, ਇਹ ਇਨਸਾਂਨ ਦੀ ਗਲਤੀ ਆ।
    ਸ਼ਾਮ ਤੱਕ ਕਾਕੇ ਦਾ ਸਿਵਾ ਮਚ ਗਿਆ, ਸਾਰੇ ਪਿੰਡ ਵਿੱਚ ਜਿਵੇ ਭੂਤ ਫਿਰ ਗਿਆ ਹੋਵੇ, ਕਿਸੇ ਦੇ ਚੁੱਲੇ ਅੱਗ ਨਹੀ ਸੀ ਬਲ ਰਹੀ, ਬੂਟਾ ਸਿੰਘ ਇੱਕ ਪਾਸੇ ਡਿੱਗਾ ਪਿਆ ਸੀ, ਉਹ ਹੁਣ ਰੋ ਨਹੀ ਸੀ ਰਿਹਾ, ਬੱਸ ਇੱਕ ਪਾਸੇ ਦੇਖੀ ਜਾ ਰਿਹਾ ਸੀ, ਉਹਦੀ ਸੋਚਣ ਸ਼ਕਤੀ ਜਵਾਬ ਦੇ ਚੁੱਕੀ ਸੀ, ਹੁਣ ਉਹ ਅਪਣੀ ਘਰਵਾਲੀ ਨੂੰ ਵੀ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀ ਸੀ ਕਰ ਰਿਹਾ, ਤੇ ਉਹਦੀ ਘਰਵਾਲੀ ? ਉਠ ਕੇ ਸਿਵਿਆ ਵੱਲ ਭੱਜਦੀ, ਤੀਵੀਆ ਉਸਨੂੰ ਮਸੀ ਰੋਕ ਕੇ ਰੱਖਦੀਆਂ, ਨਵੇ ਪਿੰਡ ਦੀਆ ਖੁਸ਼ੀਆ ਨੂੰ ਗਰਿਹਣ ਲੱਗ ਚੁਕਾ ਸੀ, ਇੱਕ ਛੋਟੀ ਜਿਹੀ ਇਨਸਾਨੀ ਗਲਤੀ ਦੇ ਕਿੰਨੇ ਭਿਆਨਕ ਨਤੀਜੇ ਨਿਕਲੇ ਸਨ।

    ------------ਚਲਦਾ--------