ਕਾਂਡ 19
ਅੱਜ ਦੇਬੀ ਪਿੰਡ ਆ ਰਿਹਾ ਸੀ, ਦੇਬੀ ਦੇ ਸਵਾਗਤ ਲਈ ਲੋਕ ਇਓ ਖੜੇ ਸਨ ਜਿਵੇ ਕੋਈ ਮੰਤਰੀ ਸ਼ੰਤਰੀ ਆ ਰਿਹਾ ਹੋਵੇ, ਸਾਝੀਵਾਲਾ ਨੂੰ ਕੁੱਝ ਜਿਆਦਾ ਖੁਸ਼ੀ ਸੀ ਕਿਉਕਿ ਦੇਬੀ ਦੀ ਗੈਰਹਾਜਰੀ ਵਿੱਚ ਉਹ ਮਾਨਸਿਕ ਤੌਰ ਤੇ ਡਾਵਾਡੋਲ ਹੋ ਗਏ ਸਨ, ਪੋਲਟਰੀ ਵਾਲੇ ਕਾਂਡ ਨੇ ਉਨਾ ਨੂੰ ਆਪਸੀ ਸ਼ੱਕ ਵਿੱਚ ਪਾ ਦਿੱਤਾ ਸੀ, ਪਿੰਡ ਵਿਚੋ ਘਰ ਦਾ ਭੇਤੀ ਹਾਲੇ ਲੱਭਾ ਨਹੀ ਸੀ, ਜਦ ਤੱਕ ਗੱਲ ਸਾਫ ਨਹੀ ਸੀ ਹੁੰਦੀ ਤਦ ਤੱਕ ਸਾਰੇ ਹੀ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸਨ, ਸਾਂਝੀਵਾਲ ਭਾਵੇ ਘਾਟੇ ਵਿੱਚ ਨਹੀ ਸੀ ਜਾ ਰਿਹਾ ਪਰ ਤਰੱਕੀ ਦੀ ਪਹਿਲੀ ਬੁਲੰਦੀ ਤੇ ਬਰੇਕ ਲੱਗ ਚੁੱਕੀ ਸੀ, ਜੇ ਕਿਧਰੇ ਕਿਸੇ ਕੱਲੇ ਕਾਰੇ ਨਾਲ ਪੋਲਟਰੀ ਵਾਲਾ ਕਾਂਡ ਹੁੰਦਾ ਤਾ ਘਾਟਾ ਸਹਿ ਨਹੀ ਸੀ ਹੋਣਾਂ ਤੇ ਧੰਦਾ ਬੰਦ ਹੋ ਜਾਣਾ ਸੀ, ਇਹ ਸਿਰਫ ਏਕੇ ਦੀ ਹੀ ਬਰਕਤ ਸੀ ਕਿ ਸਾਝੀਵਾਲਾਂ ਦੇ ਹੌਸਲੇ ਟੁੱਟੇ ਨਹੀ ਸਨ, ਇਨਾ ਵਿੱਚੋ ਕੁੱਝ ਹੋਰ ਵੀ ਜਿਆਦਾ ਜਿੰਦ ਜਾਨ ਲਾ ਕੇ ਕੰਮ ਕਰ ਰਹੇ ਸਨ ਤਾਂ ਕਿ ਦੇਬੀ ਆ ਕੇ ਇਹ ਨਾ ਕਹੇ ਕਿ ਮੇਰੇ ਪਿੱਛੋ ਤੁਸੀ ਬਿਜਨਸ ਚੌਪਟ ਕਰ ਦਿੱਤਾ ਆ।
ਗੁਰਦਵਾਰੇ ਸਭ ਤਿਆਰੀਆ ਮੁਕੰਮਲ ਸਨ, ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ, ਦੇਬੀ ਹੌਲੀ ਹੌਲੀ ਆ ਕੇ ਹਜੂਰੀ ਵਿੱਚ ਬੈਠ ਗਿਆ ਸੀ, ਭੋਗ ਪਿਆ, ਅਰਦਾਸ ਹੋਈ, ਸਤਗੁਰੂ ਦਾ ਸ਼ੁਕਰਾਨਾ ਕੀਤਾ ਗਿਆ, ਬਾਅਦ ਵਿੱਚ ਸਾਰਿਆ ਨੇ ਇਕੱਠੇ ਹੋ ਕੇ ਲੰਗਰ ਛਕਿਆ, ਪੂਰਾ ਪਿੰਡ ਗੁਰਦਵਾਰੇ ਇਕੱਠਾ ਹੋਇਆ ਪਿਆ ਸੀ, ਭਾਵੇ ਪਿਛਲੇ ਦਿਨੀ ਪਿੰਡ ਵਿੱਚ ਬਹੁਤ ਬੁਰੀਆ ਘਟਨਾਵਾ ਵਾਪਰੀਆ ਸਨ ਤੇ ਦੁੱਖ ਦੇ ਬੱਦਲ ਹਾਲੇ ਮੰਡਰਾ ਰਹੇ ਸਨ ਪਰ ਫਿਰ ਵੀ ਅੱਜ ਦੇਬੀ ਦੇ ਆਉਣ ਤੇ ਲੋਕਾਂ ਨੂੰ ਲਗਦਾ ਸੀ ਜਿਵੇ ਚੰਗੇ ਦਿਨ ਹੁਣ ਫੇਰ ਵਾਪਿਸ ਆ ਜਾਣਗੇ, ਦੇਬੀ ਹਮੇਸ਼ਾ ਦੀ ਤਰਾ ਅੱਜ ਵੀ ਸਭ ਦੀ ਨਜਰ ਦਾ ਕੇਂਦਰ ਬਣਿਆ ਪਿਆ ਸੀ, ਸੱਜਣ ਅਪਣੀ ਨਜਰ ਦੀ ਪਿਆਸ ਬੁਝਾ ਰਹੇ ਸਨ, ਜਦ ਦੋਵਾ ਦੀ ਨਜਰ ਟਕਰਾ ਜਾਦੀ ਤਾ ਦੋਵੇ ਸਕਪਕਾ ਜਾਦੇ, ਕੁੱਝ ਦੇਰ ਬਾਅਦ ਫਿਰ ਚੋਰੀ ਚੋਰੀ ਇੱਕ ਦੂਜੇ ਵੱਲ ਦੇਖਦੇ, ਹੁਣ ਬਹੁਤ ਕੁੱਝ ਬਦਲ ਗਿਆ ਸੀ, ਨਜਰ ਵਿੱਚ ਫਰਕ ਪੈ ਚੁੱਕਾ ਸੀ, ਪਿਆਸ ਭਾਵੇ ਬਰਕਰਾਰ ਸੀ ਪਰ ਲਗਦਾ ਸੀ ਕਿ ਇਹ ਚਸ਼ਮਾ ਮੇਰਾ ਨਹੀ, ਇਹਦੇ ਸ਼ੀਤਲ ਜਲ ਤੇ ਮੇਰਾ ਹੱਕ ਨਹੀ, ਪਰੀਤੀ, ਪੰਮੀ, ਘੁੱਦਾ ਤੇ ਹੋਰ ਮੁੰਡੇ ਕੁੜੀਆ ਭੂੰਡਾਂ ਦੀ ਖੱਖਰ ਵਾਗ ਦੇਬੀ ਦੁਆਲੇ ਜੁੜੇ ਹੋਏ ਸਨ ਤੇ ਕਈ ਕੁੱਝ ਪੁੱਛ ਰਹੇ ਸਨ, ਤਾਇਆ ਨੰਬਰਦਾਰ ਦੇਬੀ ਦੇ ਸਿਰ ਤੇ ਵਾਰ ਵਾਰ ਹੱਥ ਫੇਰਦਾ ਉਹਨੂੰ ਕੁੱਝ ਜਿਆਦਾ ਹੀ ਮੋਹ ਆ ਰਿਹਾ ਸੀ, ਭੂਆ ਹਾਲੇ ਵੀ ਅੱਖਾ ਭਰੀ ਬੈਠੀ ਸੀ, ਉਹਨੂੰ ਜਿਵੇ ਯਕੀਨ ਨਹੀ ਸੀ ਆ ਰਿਹਾ ਕਿ ਪਰਲੋ ਉਹਦੇ ਘਰ ਤੋ ਹੁਣ ਦੂਰ ਹੋ ਗਈ ਹੈ?
ਘਰ ਬਿੰਦਰ ਤੇ ਕੁਲਦੀਪ ਦੀਆ ਦੋ ਚਿੱਠੀਆ ਆਈਆ ਪਈਆ ਸਨ, ਉਹ ਵੀ ਦਸੰਬਰ ਦੀਆ ਛੁੱਟੀਆ ਵਿੱਚ ਪੰਜਾਬ ਆਉਣ ਬਾਰੇ ਪੁੱਛ ਰਹੇ ਸਨ, ਸਰੂਪ ਸਿੰਘ ਇਸ ਸਮੇ ਵਿੱਚ ਦੋ ਵਾਰੀ ਹਸਪਤਾਲ ਰਹਿ ਆਇਆ ਸੀ, ਨਸ਼ੇ ਨੇ ਸਰੀਰ ਦੀ ਜਾਨ ਖਿੱਚ ਲਈ ਸੀ ਤੇ ਡਾਕਟਰ ਕਹਿ ਰਹੇ ਸਨ ਕਿ ਇਹਦੇ ਇਲਾਜ ਦੀ ਹੁਣ ਕੋਈ ਸੰਭਾਵਨਾ ਨਹੀ, ਸਿਰਫ ਨਵੇ ਗੁਰਦੇ ਪਾਏ ਜਾ ਸਕਦੇ ਸਨ ਜਿਨਾ ਲਈ ਪਤਾ ਨਹੀ ਕਿੰਨੇ ਸਾਲ ਉਡੀਕ ਕਰਨੀ ਪੈਦੀ, ਸਰੂਪ ਸਿੰਘ ਖੁਦ ਵੀ ਹੁਣ ਕਹਿ ਰਿਹਾ ਸੀ …
"ਬਹੁਤ ਜੀ ਲਿਆ, ਮੇਰੇ ਜੀਵਨ ਨੇ ਕਿਹੜਾ ਕਿਸੇ ਨੂੰ ਸੁਖ ਦਿੱਤਾ ਆ, ਜੇ ਖਤਮ ਵੀ ਹੋ ਗਿਆ ਤਾ ਸੱਚੀ ਮੁੱਚੀ ਅਫਸੋਸ ਕਿਸੇ ਨੂੰ ਨਹੀ ਹੋਣਾ, ਕੱਲ ਨੂੰ ਮਰਦਾ ਅੱਜ ਮਰ ਜਾਵਾ"।
ਹੁਣ ਉਸਨੂੰ ਅਪਣੀਆ ਦੋਵਾ ਪਤਨੀਆ ਦੀ ਯਾਦ ਬਹੁਤ ਸਤਾ ਰਹੀ ਸੀ, ਕਿਆ ਕਿਸਮਤ ਸੀ, ਦੋਵੇ ਹੀ ਦੇਵੀਆ ਸਨ ਪਰ ਸਰੂਪ ਸਿੰਘ ਕਿਸੇ ਨਾਲ ਵੀ ਇਨਸਾਫ ਨਾ ਕਰ ਸਕਿਆ, ਉਹਦੀ ਖੁਦਗਰਜੀ ਨੇ ਕਿਸੇ ਹੋਰ ਦਾ ਚੇਤਾ ਹੀ ਨਹੀ ਸੀ ਆਉਣ ਦਿੱਤਾ, ਜਿਸ ਦਿਨ ਬਿੰਦਰ ਉਸ ਨੂੰ ਹਸਪਤਾਲੋ ਲੇ ਕੇ ਘਰ ਆ ਰਿਹਾ ਸੀ ਤਾ ਰਸਤੇ ਵਿੱਚ ਸਰੂਪ ਸਿੰਘ ਕਹਿ ਰਿਹਾ ਸੀ … ।।
"ਬਿੰਦਰਾ ਹੁਣ ਤਾ ਜੀ ਕਰਦਾ ਛੇਤੀ ਤੇਰੀ ਮਾ ਕੋਲ ਜਾ ਕੇ ਅਪਣੇ ਗੁਨਾਹਾ ਦੀ ਮਾਫੀ ਮੰਗ ਲਵਾਂ"।
ਏਧਰ ਦੇਬੀ ਅਪਣੇ ਜੀਵਨ ਦੀਆ ਕਮੀਆ ਨੂੰ ਯਾਦ ਕਰਕੇ ਅਪਣੇ ਆਪ ਨੂੰ ਤਰਸ ਦਾ ਪਾਤਰ ਜਿਹਾ ਬਣਾਉਣ ਦੀ ਥਾ ਅਪਣੇ ਵਰਤਮਾਨ ਤੇ ਭਵਿੱਖ ਨੂੰ ਖੂਬਸੂਰਤ ਬਣਾਉਣ ਲਈ ਯਤਨਸ਼ੀਲ ਸੀ, ਦੇਬੀ ਇਸ ਗੱਲ ਨੂੰ ਕਦੇ ਵੀ ਨਹੀ ਸੀ ਭੁੱਲਦਾ ਕਿ ਕੁਦਰਤ ਨੇ ਜੋ ਅਥਾਹ ਸ਼ਕਤੀ ਮਨੁੱਖ ਨੂੰ ਦਿੱਤੀ ਹੋਈ ਹੈ ਉਸ ਦੇ ਬਲ ਬੂਤੇ ਤੇ ਉਹ ਅਪਣਾ ਤੇ ਆਲੇ ਦੁਆਲੇ ਦਾ ਜੀਵਨ ਸਵਰਗ ਬਣਾ ਸਕਦਾ ਹੈ ਤੇ ਇਹੀ ਕੋਸ਼ਿਸ਼ ਉਹ ਹਰ ਪਲ ਕਰ ਰਿਹਾ ਸੀ, ਦੁਪਿਹਰੋ ਬਾਅਦ ਦੇਬੀ ਹੁਣ ਡੇਅਰੀ ਵਿੱਚ ਬੈਠਾ ਸੀ ਤੇ ਡੇਅਰੀ ਦਾ ਮੁਆਇਨਾ ਕਰ ਰਿਹਾ ਸੀ, ਸਭ ਕੁੱਝ ਠੀਕ ਲਗਦਾ ਸੀ, ਕੂਲ ਰੂਮ ਬਣ ਚੁੱਕਾ ਸੀ, ਠੀਕ ਚੱਲ ਵੀ ਰਿਹਾ ਸੀ, ਦੇਬੀ ਦੀ ਗੈਰਹਾਜਰੀ ਵਿੱਚ ਮਨਿੰਦਰ ਨੇ ਬਾਕੀ ਗਾਹਕਾ ਦਾ ਕੰਮ ਛੱਡ ਕੇ ਸਾਰਾ ਸਮਾ ਡੇਅਰੀ ਤੇ ਪੋਲਟਰੀ ਤੇ ਹੀ ਲਾਇਆ ਸੀ, ਮਨਿੰਦਰ ਤੇ ਪਰੀਤੀ ਦਾ ਪਰੇਮ ਪੀਘ ਦੇ ਹੁਲਾਰੇ ਲੈ ਰਿਹਾ ਸੀ, ਹਾਲੇ ਸਾਰਾ ਕੁੱਝ ਚੋਰੀ ਹੀ ਸੀ, ਮਨਿੰਦਰ ਪਰੀਤੀ ਨੂੰ ਦੇਖਣ ਤੋ ਵੱਧ ਕੋਈ ਕਦਮ ਨਹੀ ਸੀ ਚੁੱਕ ਰਿਹਾ ਤੇ ਪਰੀਤੀ ਅਪਣੀ ਸ਼ਰਮ ਵਿੱਚ ਕੁੱਝ ਕਰ ਨਹੀ ਸੀ ਸਕਦੀ, ਇੱਕ ਦਿਨ ਉਸ ਨੇ ਹੌਸਲਾ ਕਰ ਕੇ ਇੱਕ ਕਾਗਜ ਤੇ ਦੋ ਅੱਖਰ ਲਿਖ ਕੇ ਦੇ ਦਿੱਤੇ ਸਨ … ।
"ਵੈਰੀਆ ਜਿਹਾ ਦੇਖਦਾ ਹੀ ਰਹੇਗਾ ਕਿ ਕਦੇ ਕੁੱਝ ਬੋਲੇਗਾ ਵੀ ?
ਸੰਗਣਾ ਬੁਰੀ ਚੀਜ ਨਹੀ ਪਰ ਇਹ ਕੁੜੀਆ ਦਾ ਡਿਪਾਰਟਮੈਂਟ ਆ, ਮੈ ਹੁਣ ਕਿੰਨੀ ਕੁ ਦੇਰ ਉਡੀਕੀ ਜਾਵਾ ?"
ਤੇ ਬੱਸ, ਹੋਰ ਕੋਈ ਸ਼ਬਦ ਨਹੀ, ਪੜ ਕੇ ਮਨਿੰਦਰ ਨੂੰ ਹਾਸਾ ਆ ਗਿਆ, ਐਨਾ ਟੈਮਪਰਾਮੈਂਟ ? ਸਰਕਾਰ ਤਾ ਹੁਣੇ ਹੁਕਮ ਦੇਣ ਲੱਗ ਪਈ, ਪਰ ਉਹ ਦੇਬੀ ਨਾਲ ਗੱਲ ਕੀਤੇ ਬਿਨਾ ਕੋਈ ਵੀ ਕਦਮ ਨਹੀ ਸੀ ਚੁੱਕਣਾ ਚਾਹੁੰਦਾ, ਜਿਸ ਪਿੰਡ ਵਿੱਚ ਏਨੀ ਇਜਤ ਬਣੀ ਸੀ ਉਸੇ ਵਿੱਚੋ ਕੁੱਟ ਖਾ ਕੇ ਨਹੀ ਸੀ ਜਾਣਾ ਚਾਹੁੰਦਾ, ਪਿੰਡ ਦੇ ਲੋਕ ਹਰ ਮਾਮਲੇ ਤੇ ਸਮਝੌਤਾ ਕਰਨ ਨੂੰ ਤਿਆਰ ਹਨ ਪਰ ਧੀਆ ਦੇ ਮਾਮਲੇ ਵਿੱਚ ਕਿਸੇ ਨੂੰ ਨਹੀ ਬਖਸ਼ਦੇ, ਇਸ ਲਈ ਉਹ ਚੁੱਪ ਹੀ ਰਿਹਾ ਤੇ ਕੋਸ਼ਿਸ਼ ਕਰਦਾ ਰਿਹਾ ਕਿ ਪਰੀਤੀ ਦੇ ਨੇੜੇ ਘੱਟ ਜਾਵੇ, ਮਨਿੰਦਰ ਨੇ ਖੂਬ ਮਿਹਨਤ ਕੀਤੀ ਸੀ, ਕਿਸ਼ਤ ਸਮੇ ਤੇ ਲਾਹ ਰਿਹਾ ਸੀ ਤੇ ਘਰ ਦੇ ਖਰਚੇ ਵੀ ਚੰਗੇ ਕੱਢ ਰਿਹਾ ਸੀ, ਵੀਹ ਕੁ ਹਜਾਰ ਰੁਪਏ ਜੋੜ ਵੀ ਰੱਖੇ ਸਨ ਉਸ ਨੇ, ਹੁਣ ਉਹ ਘਰਦਿਆ ਨੂੰ ਚੰਗਾ ਲਗਦਾ ਸੀ, ਕਮਾਊ ਪੁੱਤ ਜੋ ਹੋ ਗਿਆ ਸੀ … ।
ਦੇਬੀ ਡੇਅਰੀ ਅਤੇ ਪੋਲਟਰੀ ਦੇਖਣ ਤੋ ਬਾਅਦ ਘਰ ਚਲੇ ਗਿਆ ਸੀ, ਕਿੰਨੇ ਹੀ ਲੋਕ ਉਹਦੇ ਨਾਲ ਘਰ ਗਏ ਸੀ, ਹੌਲੀ ਹੌਲੀ ਜਦੋ ਹੋਰ ਸਭ ਚਲੇ ਗਏ, ਹੁਣ ਮਨਿੰਦਰ ਤੇ ਘੁੱਦਾ ਵੀ ਜਾਣ ਲੱਗੇ ਸਨ ਕਿ ਦੇਬੀ ਨੇ ਘੁੱਦੇ ਨੂੰ ਕਿਹਾ …
"ਬਾਈ ਜਾ ਬੇਬੇ ਤੇ ਬਾਪੂ ਨੂੰ ਲੈ ਕੇ ਆ, ਕੁੱਝ ਗੱਲ ਕਰਨੀ ਆ"।
ਘੁੱਦਾ ਕੁੱਝ ਸਮਝ ਤਾ ਨਹੀ ਸਕਿਆ ਪਰ ਉਹ ਘਰ ਨੂੰ ਮਾ ਪਿਓ ਨੂੰ ਸੱਦਣ ਤੁਰ ਪਿਆ।
"ਮਨਿੰਦਰ ਘਰ ਵਿੱਚ ਕਿੰਨੇ ਜੀਆ ਆ ਤੇਰੇ ?"
ਦੇਬੀ ਨੇ ਪੁੱਛਿਆ।
"ਬਾਈ ਜੀ, ਮੰਮੀ ਡੈਡੀ ਤੋ ਇਲਾਵਾ ਇੱਕ ਛੋਟਾ ਭਰਾ ਤੇ ਚਾਰ ਛੋਟੀਆ ਭੈਣਾ"।
ਮਨਿੰਦਰ ਇਸ ਸਵਾਲ ਤੇ ਹੈਰਾਨ ਜਿਹਾ ਸੀ।
"ਘਰ ਵਿੱਚ ਇੱਕ ਹੋਰ ਜੀਅ ਦੇ ਗੁਜਾਰੇ ਦੀ ਗੁੰਜਾਇਸ਼ ਹੈ"।
ਦੇਬੀ ਨੇ ਮੁਸਕਰਾਉਦੇ ਹੋਏ ਪੁੱਛਿਆ।
"ਬਾਈ ਜੀ ਗੱਲ ਕੀ ਆ, ਇਹ ਕਿਹੋ ਜਿਹੇ ਸਵਾਲ ਪੁੱਛਦੇ ਓ ?"
ਮਨਿੰਦਰ ਦੇ ਪੱਲੇ ਕੁੱਝ ਨਹੀ ਸੀ ਪਿਆ।
"ਘਰ ਆਪਣਾ ਆ ਕਿ ਕਿਰਾਏ ਤੇ ? ਹੋਰ ਸਵਾਲ।
"ਹੈ ਤਾ ਪੁਰਾਣਾ ਪਰ ਅਪਣਾ ਈ ਆ"।
ਮਨਿੰਦਰ ਹੋਰ ਹੈਰਾਨ ਹੋਈ ਜਾਦਾ ਸੀ।
"ਥੱਲੇ ਥੱਲੇ ਈ ਆ ਕਿ ਚੁਬਾਰਾ ਆਦਿ ਵੀ ਹੈ ?" ਹੋਰ ਸਵਾਲ
"ਚੁਬਾਰੇ ਦੀ ਇੱਛਾ ਸੀ ਪਰ ਹਾਲੇ ਤੱਕ ਗੁੰਜਾਇਸ਼ ਨਹੀ ਹੋਈ, ਭਾਪਾ ਜੀ ਭੈਣਾਂ ਦੇ ਵਿਆਹ ਲਈ ਪੈਸੇ ਜੋੜ ਰਹੇ ਆ, ਉਨਾ ਦੇ ਵਿਆਹ ਤੋ ਬਾਅਦ ਚੁਬਾਰੇ ਦੀ ਵਾਰੀ ਭਾਵੇ ਆਵੇ"।
ਮਨਿੰਦਰ ਨੇ ਦੱਸਿਆ।
"ਕਿੰਨੇ ਕੁ ਪੈਸੇ ਹੁਣ ਤੱਕ ਜੋੜੇ ਆ ਤੂੰ ?"
ਦੇਬੀ ਨੇ ਆਰਥਿਕ ਹਾਲਤ ਪੁੱਛੀ।
"ਵੀਹ ਕੁ ਹਜਾਰ ਅਕਾਉਟ ਵਿੱਚ ਹੈਗਾ ਬਾਈ ਪਰ ਚੁਬਾਰੇ ਤੇ ਚਾਲੀ ਤੋ ਘੱਟ ਨੀ ਲੱਗਣਾ ਤੇ ਡੈਡੀ ਜੀ ਫਜੂਲ ਖਰਚੀ ਲਈ ਦੁਆਨੀ ਵੀ ਨਹੀ ਦੇਣ ਲੱਗੇ"।
ਮਨਿੰਦਰ ਨੇ ਦੱਸਿਆ।
"ਚੁਬਾਰਾ ਵੀ ਬਣਾਉਣਾ ਆ, ਡੈਡੀ ਦੇ ਪੈਸੇ ਵੀ ਨਹੀ ਲੱਗਣ ਦੇਣੇ ਤੇ ਕਰਜ ਵੀ ਨਹੀ ਲੈਣਾ" ।
ਦੇਬੀ ਨੇ ਕਿਹਾ।
"ਫਿਰ ਇਹ ਹਾਲੇ ਤਾ ਸੰਭਵ ਨਹੀ ਬਾਈ ਜੀ, ਥੋੜਾ ਵਕਤ ਹੋਰ ਦਿਓ ਤੇ ਇਹ ਵੀ ਦੱਸੋ ਬਈ ਚੁਬਾਰੇ ਦੀ ਲੋੜ ਕਿੱਥੇ ਆ ?" ।
ਮਨਿੰਦਰ ਹੁਣ ਹੋਰ ਸਸਪੈਂਸ ਨਹੀ ਸੀ ਚਾਹੁੰਦਾ।
"ਮੇਰੀ ਪਰੀਤੀ ਭੈਣ ਲਈ ਇੱਕ ਕਮਰਾ ਤਾ ਹੋਵੇ ਜਿੱਥੇ ਉਹ ਅਪਣੇ ਜੀਵਨ ਸਾਥੀ ਨਾਲ ਇਕਾਂਤ ਵਿੱਚ ਰਹਿ ਸਕੇ ?"
ਦੇਬੀ ਹੁਣ ਹੱਸ ਰਿਹਾ ਸੀ।
"ਇਹ ਕੀ ਕਹਿ ਰਹੇ ਓ ਬਾਈ ਜੀ"।
ਮਨਿੰਦਰ ਅੰਦਰੋ ਖੁਸ਼ ਪਰ ਨੀਵੀ ਜਿਹੀ ਪਾਈ ਬੋਲਿਆ।
"ਮੈ ਅਪਣੀ ਭੈਣ ਲਈ ਇੱਕ ਯੋਗ ਵਰ ਲੱਭ ਲਿਆ, ਇਸਤੋ ਪਹਿਲਾ ਕਿ ਕੋਈ ਹੋਰ ਬਾਜੀ ਮਾਰ ਜਾਵੇ ਆਪਾਂ ਸਵੇਰੇ ਈ ਲਿਖ ਲਿਖਾ ਕਰ ਲੈਣਾ, ਜਾ ਘਰ ਨੂੰ ਤੇ ਕੱਲ ਨੂੰ ਸਵੇਰੇ ਮੰਮੀ ਡੈਡੀ ਨੂੰ ਨਾਲ ਲੈ ਆਈ, ਤੂੰ ਅਪਣੇ ਘਰਦਿਆ ਨੂੰ ਸਿਰਫ ਏਥੇ ਲੈ ਕੇ ਆਉਣਾ ਬਾਕੀ ਮੇਰਾ ਕੰਮ"।
ਦੇਬੀ ਨੇ ਉਸਨੂੰ ਹੈਰਾਨ ਹੋਏ ਨੂੰ ਨਕੋਦਰ ਨੂੰ ਤੋਰ ਦਿੱਤਾ, ਮਨਿੰਦਰ ਰਾਹ ਵਿੱਚ ਸੋਚ ਰਿਹਾ ਸੀ ਕਿਸ ਮਿੱਟੀ ਦਾ ਬਣਿਆ ਇਹ ਬੰਦਾ ? ਅਪਣੇ ਹਾਲੇ ਜਖਮ ਨਹੀ ਭਰੇ ਦੂਜਿਆ ਦੇ ਮਲਮ ਲਾਉਣ ਦਾ ਮੌਕਾ ਹੱਥੋ ਜਾਣ ਨਹੀ ਦਿੰਦਾ, ਥੋੜੀ ਦੇਰ ਵਿੱਚ ਘੁੱਦਾ ਬੇਬੇ ਤੇ ਬਾਪੂ ਨੂੰ ਲੈ ਕੇ ਆ ਗਿਆ … ।
"ਪੁੱਤ ਦਪਹਿਰੇ ਤਾ ਮਿਲੇ ਸੀ ਐਨਾ ਕੀ ਜਰੂਰੀ ਕੰਮ ਹੋ ਗਿਆ ?"
ਬਾਪੂ ਨੇ ਆਉਦੇ ਪੁੱਛਿਆ।
"ਬਾਪੂ ਜੀ, ਕੰਮ ਜਰੂਰੀ ਹੀ ਹੈ ਤੇ ਮੈ ਇਸ ਨੂੰ ਛੇਤੀ ਨਿਬੇੜਨਾ ਵੀ ਚਾਹੁੰਦਾ ਆ, ਮੈਨੂੰ ਮੇਰੀ ਭੈਣ ਪਰੀਤੀ ਲਈ ਇੱਕ ਵਧੀਆ ਰਿਸ਼ਤਾ ਮਿਲਿਆ ਤੇ ਮੈ ਹੱਥੌ ਨੀ ਜਾਣ ਦੇਣਾ ਚਾਹੁੰਦਾ"।
ਦੇਬੀ ਨੇ ਕਿਹਾ।
"ਇਹ ਤਾ ਪੁੱਤ ਬਹੁਤ ਵਧੀਆ ਪਰ ਪਰੀਤੀ ਹਾਲੇ ਪੜਾਈ ਕਰਦੀ ਆ, ਉਹਦਾ ਕੀ ਬਣੂੰ ਤੇ ਵਿਆਹ ਲਈ ਆਪਾ ਤਾ ਹਾਲੇ ਕੁੱਝ ਖਾਸ ਜੋੜਿਆ ਵੀ ਨਹੀ"। ਬੇਬੇ ਵਿਆਹ ਤੇ ਹੋਣ ਵਾਲੇ ਖਰਚ ਬਾਰੇ ਸੁਣ ਕੇ ਘਬਰਾ ਗਈ।
"ਬੇਬੇ ਆਪਾ ਕਮਲਿਆ ਵਾਗੂੰ ਖਰਚ ਨਹੀ ਕਰਨਾ, ਪਰੀਤੀ ਜਿੰਨਾ ਚਾਹੇ ਪੜੇਗੀ, ਬਾਕੀ ਹੋਰ ਕੋਈ ਮੁਸ਼ਕਿਲ ਨਹੀ ਇੱਕ ਹੀ ਪਰਾਬਲਮ ਆ"।
ਦੇਬੀ ਅਸਲੀ ਗੱਲ ਤੇ ਆ ਗਿਆ।
"ਉਹ ਕੀ ਬਾਈ ?" ਹੁਣ ਘੁੱਦਾ ਬੋਲਿਆ।
"ਮੁੰਡਾ ਜਿਮੀਦਾਰਾਂ ਦਾ ਨਹੀ ਮਿਸਤਰੀਆ ਦਾ ਆ"।
ਦੇਬੀ ਨੇ ਸ਼ਪਸ਼ਟ ਦੱਸਿਆ, ਬੇਬੇ ਤੇ ਬਾਪੂ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
"ਕਿਓ ਬੇਬੇ, ਹੁਣ ਲੋਕਾ ਦੇ ਡਰ ਨੇ ਸਤਾਉਣਾ ਸ਼ੁਰੂ ਕਰ ਦਿੱਤਾ ? ਗੁਰੂ ਗਰੰਥ ਸਾਹਿਬ ਨੂੰ ਮੰਨਦੇ ਹੋ, ਤੇ ਦਸਮੇ ਪਿਤਾ ਦੀ ਖਤਮ ਕੀਤੀ ਜਾਤ ਪਾਤ ਵਾਰੀ ਅੱਖਾ ਮੀਟ ਲੈਦੇ ਓ ? ਦੁੱਧ ਪੁੱਤ ਗੁਰੂ ਕੋਲੋ ਮੰਗਦੇ ਹੋ, ਤੇ ਜਰੂਰੀ ਫੈਸਲੇ ਲੋਕਾਂ ਤੋ ਡਰ ਕੇ ਕਰਦੇ ਓ ?" ।
ਦੇਬੀ ਉਨਾ ਦੀ ਧਾਰਮਿਕ ਸੋਚ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਬਾਈ ਮੈ ਨੀ ਡਰਦਾ ਕਿਸੇ ਕੰਜਰ ਤੋ, ਜਾਤ ਦਾ ਸਵਾਲ ਨਹੀ, ਜਰੂਰੀ ਆ ਸਾਡੀ ਭੈਣ ਖੁਸ਼ ਰਹੇ, ਲੋਕ ਭੌਕੜ ਕੁੱਤੇ ਆ ਭੋਕ ਕੇ ਹਟ ਜਾਣਗੇ, ਪਰ ਹਾਲੇ ਕਰਜ ਨਹੀ ਲੱਥਾ ਹੋਰ ਕਰਜ ਲੈ ਕੇ ਵਿਆਹ ਕਿਵੇ ਕਰਾਗੇ ?" ।
ਘੁੱਦੇ ਨੂੰ ਵੀ ਪੈਸੇ ਦੀ ਫਿਕਰ ਸੀ, ਯੰਗਮੈਨ ਸੀ, ਘਸੇ ਪਿਟੇ ਰਿਵਾਜਾ ਦੀ ਪਰਵਾਹ ਨਹੀ ਸੀ ਕਰਦਾ।
"ਤੀਹ ਹਜਾਰ ਰੁਪਏ ਦੀ ਜਰੂਰਤ ਆ, ਆਪਾ ਦੋਵੇ ਪੰਦਰਾ ਪੰਦਰਾਂ ਤਾ ਕਰ ਹੀ ਲਵਾਗੇ" ਦੇਬੀ ਨੇ ਕਿਹਾ।
"ਕਾਕਾ ਤੀਹ ਹਜਾਰ ਤਾ ਬਜਾਜੀ ਤੇ ਲੱਗ ਜਾਦਾ ਆ, ਵਿਆਹ ਏਨੇ ਸੌਖੇ ਨਹੀ ਹੁੰਦੇ"।
ਬੇਬੇ ਨੂੰ ਦੇਬੀ ਦੇ ਕਮਲੇਪਨ ਤੇ ਹਾਸਾ ਆਇਆ।
"ਆਪਾ ਵਿਆਹ ਕਰਨਾ ਆ ਬੇਬੇ, ਬਜਾਜੀ ਦੀ ਦੁਕਾਨ ਨਹੀ ਖੋਲਣੀ, ਤੇ ਇਹ ਵੀ ਦੇਖਣਾ ਆ ਕਿ ਅਸੀ ਤੇ ਪਰੀਤੀ ਦੇ ਸਹੁਰੇ ਦੋਵੇ ਘਰ ਹੋਰ ਕਰਜ ਥੱਲੇ ਨਾ ਆਉਣ"।
ਦੇਬੀ ਅੱਗੇ ਬੋਲਿਆ।
"ਮੁੰਡੇ ਬਾਰੇ ਦੱਸ ਬਾਈ, ਬਾਕੀ ਗੱਲ ਫੇਰ ਕਰਦੇ ਆ"।
ਘੁੱਦੇ ਨੂੰ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀ।
"ਮੈ ਮਨਿੰਦਰ ਦੀ ਗੱਲ ਕਰਦਾ, ਵਧੀਆ ਕਮਾਈ ਕਰਦਾ ਆ, ਨਸ਼ੇ ਆਦਿ ਤੋ ਰਹਿਤ ਆ, ਪੜਿਆ ਲਿਖਿਆ ਤੇ ਅਪਣੇ ਕਹਿਣੇ ਕਾਰ ਵਿੱਚ, ਹੋਰ ਕੀ ਚਾਹੀਦਾ ਆ"।
ਦੇਬੀ ਨੇ ਘੁੰਡ ਚੁੱਕ ਦਿੱਤਾ।
"ਇਹ ਤਾ ਮੈ ਸੋਚਿਆ ਹੀ ਨਹੀ ਸੀ, ਇਕੋ ਜਾਤ ਦੀ ਪਰਾਬਲਮ ਆ ਵੈਸੇ ਉਹਤੋ ਚੰਗਾ ਮੁੰਡਾ ਮੈ ਨੀ ਦੇਖਿਆ"।
ਘੁੱਦੇ ਦਾ ਖਿਆਲ ਸੀ।
"ਪੁੱਤ, ਗੱਲਾ ਤਾ ਤੁਹਾਡੀਆ ਦੋਵਾ ਦੀਆ ਠੀਕ ਆ, ਪਰ ਲੋਕ ਲਾਜ ਵੀ ਕੋਈ ਚੀਜ ਹੁੰਦੀ ਆ"। ਬੇਬੇ ਨੂੰ ਲੋਕ ਫੇਰ ਡਰਾਉਣ ਲੱਗ ਪਏ
"ਬੇਬੇ ਲੋਕ ਲਾਜ ਕੋਈ ਚੀਜ ਨਹੀ ਹੁੰਦੀ, ਇਹ ਭੂਤ ਹੁੰਦੇ ਆ ਜਿਹੜੇ ਉਦੋ ਤੱਕ ਚਿੰਬੜੇ ਰਹਿੰਦੇ ਜਦ ਤੱਕ ਏਨਾ ਨੂੰ ਛਿੱਤਰ ਨਾ ਦਿਖਾਈਏ, ਤੂੰ ਜਰਾ ਜੁੱਤੀ ਲਾਹ ਕੇ ਏਨਾ ਨੂੰ ਸੁੰਘਾ, ਦੇਖੀ ਮੁੜ ਤੇਰੇ ਨੇੜੇ ਆ ਗਏ ਤਾ ਮੇਰਾ ਨਾ ਦੇਬੀ ਤੋ ਵਟਾ ਕੇ ਦੇਬੀ ਰੱਖ ਦੇਈ, ਤਾਏ ਬਚਨ ਸਿੰਘ ਦੀ ਏਨਾ ਕਿਹੜੀ ਲੱਤ ਭੰਨ ਲਈ ? ਤੁਹਾਡੇ ਸਾਹਮਣੇ ਟੌਹਰ ਨਾਲ ਫਿਰਦਾ, ਧੀ ਸੁਖੀ ਆਪ ਸੁਖੀ, ਦੇਖਿਆ ਮੂੰਹ ਤੇ ਰੌਣਕ ਵੀ ਆ ਗਈ ਆ ਨਹੀ ਤਾ ਐਵੇ ਡਰਿਆ ਰਹਿੰਦਾ ਸੀ ਇਨਾ ਜੋਕਾਂ ਤੋ ਜਿਨਾ ਨੂੰ ਤੁਸੀ ਲੋਕ ਲਾਜ ਕਹਿੰਦੇ ਓ, ਮੇਰੀ ਭੈਣ ਤੇ ਧੀ ਦੇ ਰਿਸ਼ਤੇ ਵਿੱਚ ਮੇਰੀ ਧੀ ਤੇ ਭੈਣ ਦੀ ਮਰਜੀ ਚੱਲ ਸਕਦੀ ਆ, ਕਿਸੇ ਗਵਾਂਡੀ ਦੀ ਨਹੀ"। ਦੇਬੀ ਜਰਾ ਹੋਰ ਸ਼ਪਸ਼ਟ ਹੋ ਗਿਆ ਸੀ, ਉਸਨੂੰ ਪਤਾ ਸੀ ਬੇਬੇ ਤੇ ਬਾਪੂ ਜਾਤ ਪਾਤ ਦੀ ਗੱਲ ਇਸ ਲਈ ਨਹੀ ਕਰਦੇ ਕਿ ਉਹ ਦੂਜਿਆ ਨੂੰ ਨੀਵੇ ਸਮਝਦੇ ਆ, ਸਗੋ ਇਸ ਲਈ ਕਰਦੇ ਆ ਕਿਉਕਿ ਲੋਕਾ ਤੋ ਡਰਦੇ ਆ।
"ਬਾਈ ਤੂੰ ਗੱਲ ਚਲਾ, ਲੋਕਾ ਦੀ ਐਸੀ ਕੀ ਤੈਸੀ, ਪਰ ਵਿਆਹ ਦੇ ਖਰਚ ਤੇ ਤੀਹ ਹਜਾਰ ਦਾ ਕੀ ਚੱਕਰ ਆ ?"
ਘੁੱਦੇ ਨੇ ਪੁੱਛਿਆ।
"ਮਨਿੰਦਰ ਦੇ ਘਰ ਤੂੰ ਤਾ ਗਿਆ ਹੋਇਆ, ਮੈ ਹਾਲੇ ਦੇਖਿਆ ਨਹੀ ਪਰ ਮੈ ਇਹ ਨਹੀ ਚਾਹੁੰਦਾ ਕਿ ਵਿਆਹ ਤੋ ਬਾਅਦ ਮੇਰੀ ਭੈਣ ਤੇ ਜੀਜਾ ਆਪਸ ਵਿੱਚ ਜੋ ਵੀ ਗੱਲ ਕਰਨ ਉਹ ਹਰ ਕਿਸੇ ਨੂੰ ਸੁਣੇ, ਏਸ ਲਈ ਮੈ ਮਨਿੰਦਰ ਨੂੰ ਚੁਬਾਰਾ ਛੱਤਣ ਲਈ ਕਿਹਾ, ਤੇ ਉਸਤੇ ਚਾਲੀ ਹਜਾਰ ਦਾ ਖਰਚ ਆ, ਵੀਹ ਹਜਾਰ ਮਨਿੰਦਰ ਕੋਲ ਆ, ਵੀਹ ਅਸੀ ਪਾਵਾਗੇ ਤੇ ਬਚਦੇ ਦਸ ਹਜਾਰ ਦਾ ਚੁਬਾਰੇ ਵਿੱਚ ਰੱਖਣ ਵਾਲਾ ਸਮਾਨ ਖਰੀਦਾਗੇ, ਜਿਸ ਦਿਨ ਚੁਬਾਰਾ ਬਣ ਗਿਆ ਉਸ ਦਿਨ ਸਾਡੀ ਪਰੀਤੋ ਫੇਰ ਮਨਿੰਦਰ ਦੀ ਹੋ ਜਾਊ, ਉਹ ਆਉਣਗੇ ਤੇ ਚੁੰਨੀ ਚੜਾ ਕੇ ਲੈ ਜਾਣਗੇ, ਪਰੀਤੀ ਅਪਣੀ ਪੜਾਈ ਜਾਰੀ ਰੱਖੇਗੀ, ਇਸ ਸਾਲ ਵਿੱਚ ਇਹਦੀ ਬੀ ਏ ਪੂਰੀ ਹੋ ਜਾਣੀ ਆ, ਏਨੀ ਪੜਾਈ ਦੇ ਸਿਰ ਤੇ ਕੋਈ ਵਧੀਆ ਨੌਕਰੀ ਮਿਲਣ ਦਾ ਚਾਂਸ ਨਹੀ, ਮੈ ਦੇਖਿਆ ਇਹ ਕਢਾਈ ਆਦਿ ਕਰ ਲੈਦੀ ਆ, ਇਸ ਕਲਾ ਨੂੰ ਇਹ ਕੁੱਝ ਦੇਰ ਹੋਰ ਸਿੱਖੇਗੀ ਤੇ ਅਸੀ ਇਸ ਨੂੰ ਨਕੋਦਰ ਇੱਕ ਦੁਕਾਨ ਬਣਾ ਕੇ ਦਿਆਗੇ ਤੇ ਦੋਵੇ ਆਪੋ ਆਪਣੀ ਕਮਾਈ ਕਰਨਗੇ, ਪਰੀਤੀ ਹਾਲੇ ਵੀਹ ਸਾਲ ਦੀ ਆ, ਬਹੁਤ ਯੰਗ ਹੈ, ਵਿਆਹ ਲਈ ਬਹੁਤ ਜਲਦੀ ਆ, ਪਰ ਉਹ ਸਾਡੀ ਸਲਾਹ ਨਾਲ ਚੱਲਣਗੇ ਅਤੇ ਜਦ ਤੱਕ ਆਪਣੇ ਪੈਰਾ ਤੇ ਖੜੇ ਨਹੀ ਹੋ ਜਾਦੇ ਬੱਚਿਆ ਦੇ ਚੱਕਰ ਵਿੱਚ ਨਹੀ ਪੈਣਗੇ, ਹਾਲੇ ਪੰਜ ਸਾਲ ਹਨ ਇਨਾ ਕੋਲ ਤੇ ਪੰਜ ਸਾਲਾ ਵਿੱਚ ਇਹ ਇਸ ਯੋਗ ਹੋ ਜਾਣਗੇ ਕਿ ਸਾਡੀ ਪਰੀਤੋ ਸਾਡੇ ਹੱਥਾ ਵੱਲ ਨਹੀ ਦੇਖੇਗੀ, ਰੱਖੜੀ ਤੇ ਲੋਹੜੀ ਤੇ ਸਿਰਫ ਇੱਕ ਸੂਟ ਲੈਣ ਸਾਡੇ ਘਰ ਨਹੀ ਆਵੇਗੀ, ਸਗੋ ਅਪਣੇ ਭਰਾਵਾ ਨੂੰ ਮਿਲਣ ਆਵੇਗੀ, ਜੇ ਇਸ ਤਰਾ ਹੋ ਜਾਵੇ ਤਾ ਬਾਪੂ ਤੇਰੇ ਸਿਰ ਤੇ ਜਿਹੜਾ ਬੋਝ ਪਿਆ ਉਹ ਬੌਝ ਰਹਿ ਜਾਊ ?" ਆਖਰ ਵਿੱਚ ਦੇਬੀ ਨੇ ਬਾਪੂ ਨੂੰ ਪੁੱਛਿਆ।
"ਫੇਰ ਬੋਝ ਕਾਹਦਾ ਕਾਕਾ, ਪਰ ਮੁੰਡੇ ਵਾਲਿਆ ਦੀ ਆਕੜ ਬਹੁਤ ਹੁੰਦੀ ਆ, ਉਹ ਮੰਨਣਗੇ ਤਾ ਈ ਆ"।
ਬਾਪੂ ਨੂੰ ਗੱਲ ਜਚਦੀ ਸੀ ਪਰ ਮੁੰਡੇ ਵਾਲਿਆ ਦਾ ਡਰ ਸਿਰ ਤੇ ਮੌਜੂਦ ਸੀ।
"ਐਸੀ ਕੀ ਤੈਸੀ ਮੁੰਡੇ ਵਾਲਿਆ ਦੀ, ਅਸੀ ਏਨਾ ਦਾ ਕੋਈ ਕਰਜਾ ਦੇਣਾ, ਜੇ ਕੋਈ ਅਪਣੀ ਧੀ ਨਾ ਵਿਆਹੂ ਤਾ ਇਹ ਮੁੰਡੇ ਵਾਲੇ ਨੂੰਹ ਕਿੱਥੌ ਲਿਆਉਣਗੇ ? ਤੁਸੀ ਐਵੇ ਮੁੰਡੇ ਵਾਲਿਆ ਨੂੰ ਸਿਰ ਤੇ ਚੱਕ ਰੱਖਿਆ, ਜੇ ਅਸੀ ਕੁੜੀ ਵਿਆਹੁਣੀ ਆ ਤਾ ਏਨਾ ਵੀ ਮੁੰਡਾ ਵਿਆਹੁਣਾ, ਸਾਡੇ ਤੇ ਕੋਈ ਅਹਿਸਾਨ ਨਹੀ ਕਰਨਾ"।
ਦੇਬੀ ਨੂੰ ਮੁੰਡੇ ਵਾਲਿਆ ਤੇ ਗੁੱਸਾ ਆ ਰਿਹਾ ਸੀ।
"ਪੁੱਤ ਏਹ ਤੇਰੀਆ ਗੱਲਾ ਆ, ਐਥੋ ਦੇ ਲੋਕ ਨੀ ਏਨੀ ਦੂਰ ਦੀ ਸੋਚਦੇ"।
ਸੋਚਦੀ ਹੋਈ ਬੇਬੇ ਬੋਲੀ।
"ਬੇਬੇ, ਸਭ ਸੋਚਦੇ ਹਨ, ਬੱਸ ਡਰਦੇ ਹਨ, ਕੋਈ ਪਹਿਲ ਨਹੀ ਕਰਦਾ, ਤੁਸੀ ਲੋਕਾ ਦੀ ਛੱਡੋ ਤੇ ਅਪਣੀ ਕਰੋ, ਤੁਸੀ ਹਾ ਕਰੋ ਬਾਕੀ ਮੇਰਾ ਕੰਮ, ਕੱਲ ਨੂੰ ਮੁੰਡੇ ਵਾਲਿਆ ਨੇ ਆਉਣਾ ਅੱਖੀ ਦੇਖ ਲਿਓ ਕਿਵੇ ਮੰਨਦੇ ਆ"।
ਦੇਬੀ ਨੇ ਦੱਸਿਆ।
"ਹੈ ਪੁੱਤ, ਤੂੰ ਮੁੰਡੇ ਵਾਲਿਆ ਨੂੰ ਸੱਦ ਵੀ ਲਿਆ, ਅਪਣੀ ਤੇ ਕੋਈ ਤਿਆਰੀ ਨੀ ਹੈਗੀ"।
ਬੇਬੇ ਫਿਰ ਡਰ ਗਈ।
"ਬੇਬੇ ਡਰ ਨਾ, ਅਸੀ ਕੋਈ ਤਿਆਰੀ ਕਰਨੀ ਵੀ ਨਹੀ, ਪਰੀਤੋ ਬਣਾਉਗੀ ਚਾਹ ਤੇ ਨਾਲ ਪਕੌੜੇ, ਘੁੱਦਾ ਲਿਆਊ ਦੋ ਕਿੱਲੋ ਮਠਿਆਈ, ਤਿਆਰੀ ਕਿਹੜੀ ਗੱਲ ਦੀ ਕਰਨੀ ਆ, ਅਸੀ ਕੋਈ ਜੰਗ ਛੇੜਨੀ ਆ ?"
ਦੇਬੀ ਨੇ ਪੁੱਛਿਆ।
"ਪੁੱਤ ਕੁੜੀ ਦੇ ਮਾਮੇ ਮਾਸੀਆ, ਹੋਰ ਰਿਸ਼ਤੇਦਾਰ, ਓਹ ਕੀ ਕਹਿਣਗੇ ਸਾਡੇ ਤੋ ਬਿਨਾ ਈ ਰਿਸ਼ਤਾ ਕਰ ਲਿਆ"।
ਬੇਬੇ ਨੂੰ ਹੁਣ ਰਿਸ਼ਤੇਦਾਰੀ ਦੇ ਡਰ ਨੇ ਆ ਘੇਰਿਆ।
"ਬੇਬੇ ਤੁਸੀ ਜੰਮਿਆ ਵੀ ਪਰੀਤੋ ਨੂੰ ਆਪ ਸੀ ਤੇ ਪਾਲਿਆ ਵੀ ਆਪ, ਕਿਸੇ ਰਿਸ਼ਤੇਦਾਰ ਦੀ ਲੋੜ ਨਹੀ ਪਈ, ਹੁਣ ਉਸ ਨੂੰ ਘਰੋ ਤੋਰਨ ਵੇਲੇ ਰਿਸ਼ਤੇਦਾਰਾ ਦੀ ਲੋੜ ਕਿੱਥੇ ਆ ਪਈ ? ਨਾਲੇ ਇਹ ਸਾਰੇ ਵੀ ਓਪਰੋ ਹੱਸਦੇ ਆ, ਅੰਦਰੋ ਵਿਆਹ ਰੱਖੇ ਦਾ ਸੁਣ ਕੇ ਕਹਿੰਦੇ ਆ ਆ ਗਿਆ ਇੱਕ ਹੋਰ ਸਿਆਪਾ, ਖਰਚ ਦਾ ਥਾ, ਤੁਸੀ ਰਿਸ਼ਤੇਦਾਰਾ ਦੇ ਪਿਆਰ ਦੇ ਹੀ ਪੈਸੇ ਬਚਾ ਦਿਓ, ਅੰਦਰੋ ਅੰਦਰੀ ਖੁਸ਼ ਹੋਣਗੇ ਬਈ ਪੈਸੇ ਬਚ ਗਏ"।
ਦੇਬੀ ਨੇ ਹੋਰ ਕਿਹਾ।
"ਪੁੱਤ ਜੇ ਸਾਰੇ ਏਦਾ ਕਰਨ ਲੱਗ ਪਏ ਤਾ ਦਿਨ ਦਿਹਾਰ ਕਿਹੜੇ ਰਹਿ ਜਾਣਗੇ ?"
ਬੇਬੇ ਨੇ ਬੜੇ ਪਤੇ ਦੀ ਗੱਲ ਕੀਤੀ।
"ਬੇਬੇ ਸਾਰਿਆ ਨੂੰ ਏਦਾ ਕਰਨ ਦੀ ਲੋੜ ਨਹੀ, ਜਿਨਾ ਕੋਲ ਨਕਦ ਨਰਾਇਣ ਘਰ ਪਿਆ ਉਹ ਖਰਚਣ, ਪਰ ਜਿਨਾ ਨੂੰ ਕਰਜ ਲੈਣਾ ਪੈਦਾ ਤੇ ਇਸ ਦਾਜ ਦੀ ਖਾਤਿਰ ਕੁੜੀਆ ਨੂੰ ਜੁਲਮ ਸਹਿਣੇ ਪੈਦੇ ਆ, ਭਰਾ ਕਰਜਾਈ ਹੋਏ ਰਹਿੰਦੇ ਆ, ਪਿਓ ਨੂੰ ਬੁੱਢੇ ਵਾਰੇ ਲੋਕਾ ਅੱਗੇ ਹੱਥ ਅੱਡਣੇ ਪੈਦੇ ਆ, ਇਹ ਸਭ ਉਹ ਲੋਕ ਨਾ ਕਰਨ, ਦਿਨ ਦਿਹਾਰ ਹੁਣ ਵੀ ਕੋਈ ਨਹੀ, ਧੋਖਾ ਆ, ਜਿਸਦੇ ਘਰ ਅੱਗ ਲੱਗੀ ਉਹ ਸੜ ਰਿਹਾ ਤੇ ਦੂਜੇ ਸੇਕ ਰਹੇ, ਬੱਸ ਵਾਰੀ ਵਾਰੀ ਸਾਰੇ ਸੜ ਰਹੇ ਆ, ਐਹੋ ਜਿਹੇ ਦਿਨ ਦਿਹਾਰਾ ਦੀ ਲੋੜ ਕਿੱਥੇ ਆ ?"
ਦੇਬੀ ਨੇ ਬੇਬੇ ਨੂੰ ਜਵਾਬ ਦਿੱਤਾ।
"ਗੱਲ ਤਾ ਤੇਰੀ ਸੋਲਾ ਆਨੇ ਆ ਪੁੱਤ, ਜੇ ਦਿਨ ਦਿਹਾਰਾ ਤੇ ਕਰਜਾਈ ਈ ਹੋਣਾ ਆ ਤੇ ਏਨਾ ਤੋ ਬਿਨਾ ਕਿਹੜਾ ਸਰਦਾ ਨੀ"।
ਬੇਬੇ ਦੀ ਸਮਝ ਪੈ ਗਈ ਸੀ।
"ਫਿਰ ਮੇਰੀ ਵਿਚੋਲਗੀਰੀ ਪੱਕੀ ?"
ਦੇਬੀ ਨੇ ਹੱਸਦੇ ਨੇ ਪੁੱਛਿਆ।
"ਅਸੀ ਤੇਰੇ ਤੋ ਭੱਜੇ ਹੋਏ ਨੀ ਪੁੱਤ, ਸਾਡੇ ਤੋ ਵੱਧ ਪਰੀਤੋ ਨੂੰ ਤੂੰ ਪਿਆਰ ਕਰਦਾ, ਜੋ ਕਰੇਗਾ ਠੀਕ ਈ ਕਰੇਗਾ"।
ਬਾਪੂ ਨੇ ਹਾਮੀ ਭਰ ਦਿੱਤੀ।
"ਬੇਬੇ ਕੱਲ ਤੂੰ ਵੀ ਸੋਹਣਾ ਜਿਹਾ ਸੂਟ ਪਾਈ, ਨਹੀ ਤਾ ਮੁੰਡੇ ਵਾਲੇ ਕੀ ਕਹਿਣਗੇ ?"
ਦੇਬੀ ਪਤਾ ਨਹੀ ਕਿਓ ਐਵੇ ਖੁਸ਼ ਹੋਈ ਜਾ ਰਿਹਾ ਸੀ, ਅਪਣਾ ਪਿਆਰ ਕਿਸੇ ਹੋਰ ਨੂੰ ਦੇ ਰਿਹਾ ਸੀ ਦੂਜਿਆ ਦੇ ਮੇਲ ਕਰਾ ਕੇ ਖੁਦ ਖੁਸ਼ ਹੋ ਰਿਹਾ ਸੀ।
"ਜਿਹੜਾ ਤੂੰ ਦਿੱਤਾ ਸੀ ਪੁੱਤ ਉਹੀ ਪਾਊ, ਭਾਵੇ ਮੁੰਡੇ ਵਾਲੇ ਕਹਿਣ ਬਈ ਬੁੜੀ ਤਾ ਬੜੀ ਫੈਸਨ ਕਰਦੀ ਆ"।
ਬੇਬੇ ਨੇ ਨਹਿਲੇ ਤੇ ਦਹਿਲਾ ਮਾਰਿਆ
"ਓਹ ਖੁਸ਼ ਕੀਤਾ ਈ ਬੇਬੇ, ਚੱਲ ਜਾ ਕੇ ਪਰੀਤੋ ਨੂੰ ਕਹਿ ਦੇਈ ਬਈ ਉਹਦੇ ਵੀਰ ਨੇ ਉਹਨੂੰ ਛੇਤੀ ਘਰੋ ਕੱਢਣ ਦੀ ਤਿਆਰੀ ਕਰ ਲਈ ਆ, ਪਰ ਬੇਬੇ ਪਰੀਤੋ ਤੋ ਬਿਨਾ ਸੱਚੀ ਘਰ ਵਿੱਚ ਰੌਣਕ ਨੀ ਰਹਿਣੀ, ਤੇ ਮੈਨੂੰ ਚਟਣੀ ਖਾਣ ਨਕੋਦਰ ਜਾਣਾ ਪਿਆ ਕਰੂ"।
ਹੱਸਦਾ ਦੇਬੀ ਇੱਕ ਪਲ ਵਿੱਚ ਹੀ ਉਦਾਸ ਹੋ ਗਿਆ।
"ਇਹ ਤਾ ਪੁੱਤ ਇੱਕ ਦਿਨ ਹੋਣਾ ਈ ਆ, ਧੀਆ ਧਨ ਬਿਗਾਨਾ"।
ਬੇਬੇ ਨੂੰ ਧੀ ਦੀ ਡੋਲੀ ਜਾਦੀ ਨਜਰ ਆ ਰਹੀ ਸੀ।
ਦੂਜੇ ਦਿਨ ਮਨਿੰਦਰ ਅਪਣੇ ਘਰਦਿਆ ਨੂੰ ਨਾਲ ਲੈ ਕੇ ਆ ਗਿਆ, ਦੇਬੀ ਦੇ ਘਰ ਉਹ ਸਾਰੇ ਕੱਠੇ ਹੋ ਗਏ, ਮਨਿੰਦਰ ਦੇ ਘਰਦੇ ਡਰਦੇ ਸਨ ਕਿ ਜਿਮੀਦਾਰ ਕਦੇ ਮਿਸਤਰੀਆ ਦੇ ਮੁੰਡੇ ਦਾ ਰਿਸ਼ਤਾ ਨੀ ਲੈਦੇ, ਮਨਿੰਦਰ ਦੇ ਘਰਦੇ ਪਰੀਤੀ ਦੇ ਮਾਪਿਆ ਤੋ ਘਬਰਾ ਰਹੇ ਸਨ ਤੇ ਪਰੀਤੀ ਦੇ ਘਰਦੇ ਮੁੰਡੇ ਦੇ ਮਾ ਪਿਓ ਤੋ, ਉਹ ਸਾਰੇ ਡਰੇ ਜਿਹੇ ਤੇ ਸੰਗਦੇ ਜਿਹੇ ਸਨ, ਉਨਾ ਸਾਰਿਆ ਦੇ ਜੀਵਨ ਦਾ ਇਹ ਪਹਿਲਾ ਮੌਕਾ ਸੀ ਕਿ ਐਸੇ ਮਸਲੇ ਨੂੰ ਹੱਲ ਕਰਨ ਦਾ, ਪੰਜਾਬ ਦੇ ਲੋਕ ਭਾਵੇ ਦਿਲ ਦੇ ਸਾਰੇ ਹੀ ਦਰਿਆ ਹਨ, ਵੱਡੇ ਵੱਡੇ ਮਸਲੇ ਤੇ ਘਬਰਾਉਦੇ ਨਹੀ ਪਰ ਨਿੱਕੀ ਜਿਹੀ ਗੱਲ ਤੇ ਮਾਰ ਖਾ ਜਾਦੇ ਆ, ਸਦਾ ਡਰਦੇ ਰਹਿੰਦੇ ਆ, ਪਤਾ ਨਹੀ ਕੀਹਦੇ ਕੋਲੋ ਤੇ ਕਿਓ ?
ਮਨਿੰਦਰ ਦੀ ਮਾਂ ਦੀ ਨਜਰ ਪਰੀਤੀ ਤੋ ਪਾਸੇ ਨਹੀ ਸੀ ਜਾਦੀ, ਮਨਿੰਦਰ ਦੀਆ ਭੈਣਾ ਦੀਆ ਹੱਸਦੀਆ ਅੱਖਾ ਦੱਸਦੀਆ ਸਨ ਕਿ ਪਰੀਤੀ ਉਹਨਾ ਨੂੰ ਕਿੰਨੀ ਪਸੰਦ ਆ, ਮਨਿੰਦਰ ਦਾ ਪਿਓ ਪਰੀਤੀ ਦੇ ਪਿਓ ਕੋਲ ਸੁੰਗੜਿਆ ਜਿਹਾ ਬੈਠਾ ਸੀ ਜਿਵੇ ਉਸਦੇ ਜਿਮੀਦਾਰ ਹੋਣ ਦੇ ਰੋਹਬ ਥੱਲੇ ਆਇਆ ਹੋਵੇ ਤੇ ਪਰੀਤੀ ਦਾ ਬਾਪੂ ਵੀ ਕੁੜੀ ਦਾ ਪਿਓ ਹੋਣ ਕਾਰਨ ਹੋਰ ਵੀ ਸ਼ਰੀਫ ਜਿਹਾ ਬਣਿਆ ਪਿਆ ਸੀ, ਦੇਬੀ ਸਭ ਦੇ ਮਾਨਸਿਕ ਹਾਲਤਾ ਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਮਨਿੰਦਰ ਦੇ ਘਰਦੇ ਦੇਬੀ ਬਾਰੇ ਸਭ ਕੁੱਝ ਜਾਣਦੇ ਸਨ, ਦੇਬੀ ਹੁਣ ਕਾਫੀ ਮਸ਼ਹੂਰ ਹੋ ਚੁੱਕਾ ਸੀ, ਮਨਿੰਦਰ ਦੇ ਘਰਦੇ ਦੇਬੀ ਦੇ ਅਹਿਸਾਨ ਥੱਲੇ ਪਹਿਲਾ ਹੀ ਸਨ ਤੇ ਹੁਣ ਹੋਰ ਆਭਾਰੀ ਸਨ ਕਿ ਉਹ ਮਨਿੰਦਰ ਦੇ ਵਿਆਹ ਦੀ ਜਿੰਮੇਵਾਰੀ ਲੈ ਰਿਹਾ ਸੀ, ਮਨਿੰਦਰ ਦੇ ਘਰਦੇ ਉਸ ਨਾਲ ਬੀਤੀ ਘਟਨਾ ਦਾ ਅਫਸੋਸ ਕਰਨ ਹੀ ਲੱਗੇ ਸਨ ਕਿ ਦੇਬੀ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਅੱਜ ਅਸੀ ਕਿਸੇ ਖੁਸ਼ੀ ਵਾਲੇ ਕੰਮ ਲਈ ਇਕੱਠੇ ਹੋਏ ਹਾਂ, ਖੁਸ਼ੀ ਦੀ ਗੱਲ ਹੀ ਕੀਤੀ ਜਾਵੇ।
"ਮੇਰਾ ਖਿਆਲ ਆ ਕਿ ਅਸੀ ਸਾਰੇ ਹੁਣ ਇੱਕ ਦੂਜੇ ਨੂੰ ਚੰਗੀ ਤਰਾ ਜਾਣ ਗਏ ਆ, ਕਿ ਕੌਣ ਕਿਸਦਾ ਕੀ ਲਗਦਾ ਆ, ਮੈ ਪੰਜਾਬੀ ਰਸਮਾ ਬਾਰੇ ਬਹੁਤੀ ਚਿੰਤਾ ਨਹੀ ਕਰਦਾ, ਇਨਾ ਰਸਮਾ ਨੇ ਸਿਵਾਏ ਕਲੇਸ਼, ਕਰਜੇ ਤੇ ਭੇਦ ਭਾਵ ਤੋ ਹੋਰ ਕੁੱਝ ਨਹੀ ਦਿੱਤਾ, ਮੈ ਸਮਝਦਾ ਹਾ ਕਿ ਸਭ ਤੋ ਜਰੂਰੀ ਹੈ ਦੋਵਾ ਪਰਵਾਰਾ ਦੀ ਖੁਸ਼ੀ ਅਤੇ ਇਸ ਤੋ ਵੀ ਪਹਿਲਾ ਓਨਾ ਦੋ ਜੀਆ ਦੀ ਖੁਸ਼ੀ ਜਿਨਾ ਨੇ ਸਾਰਾ ਜੀਵਨ ਇੱਕ ਦੂਜੇ ਦੇ ਨਾਲ ਗੁਜਾਰਨਾ ਆ, ਮੈ ਅਪਣੀ ਭੈਣ ਤੇ ਮਨਿੰਦਰ ਦੀ ਖੁਸ਼ੀ ਜਾਣਦਾ ਹਾ, ਜੇ ਤੁਹਾਡੇ ਲਈ ਵੀ ਇਨਾ ਦੀ ਖੁਸ਼ੀ ਜਰੂਰੀ ਹੈ ਤਾਂ ਫੇਰ ਅਸੀ ਜੋ ਕੁੱਝ ਕਰਨਾ ਹੈ ਉਹ ਆਪਸੀ ਸਲਾਹ ਨਾਲ ਕਰਨਾ ਹੈ, ਲੋਕਾਂ ਨੂੰ ਵਿੱਚ ਲਿਆਉਣ ਦੀ ਲੋੜ ਨਹੀ"।
ਦੇਬੀ ਨੇ ਸਾਰਿਆ ਨੂੰ ਸੰਬੋਧਨ ਕੀਤਾ।
"ਬੇਟਾ ਜੀ ਤੁਸੀ ਅਪਣਾ ਖਿਆਲ ਦੱਸੋ, ਅਸੀ ਤੁਹਾਡੀ ਕਦਰ ਕਰਦੇ ਆ, ਅੱਜ ਕੱਲ ਕੌਣ ਕਿਸੇ ਦੇ ਘਰ ਦੀ ਚਿੰਤਾ ਕਰਦਾ, ਸਭ ਆਪੋ ਧਾਪ ਪਈ ਹੋਈ ਆ"।
ਮਨਿੰਦਰ ਦੇ ਡੈਡੀ ਨੇ ਕਿਹਾ, ਦੇਬੀ ਨੂੰ ਲਗਦਾ ਸੀ ਕਿ ਇਸ ਬੰਦੇ ਨੂੰ ਸਮਝਾਉਣਾ ਕੋਈ ਬਹੁਤਾ ਔਖਾ ਨਹੀ ਹੋਵੇਗਾ।
"ਮੈ ਅਪਣਾ ਖਿਆਲ ਦੱਸਦਾ ਹਾਂ, ਜਰੂਰੀ ਨਹੀ ਕਿ ਮੇਰੀ ਗੱਲ ਮੰਨੀ ਜਾਵੇ, ਪਰ ਜੋ ਵੀ ਸਲਾਹ ਹੋਵੇ ਉਸ ਵਿੱਚ ਦੋਵਾਂ ਘਰਾ ਦੀ ਆਰਥਿਕ ਸਥਿਤੀ ਦਾ ਖਾਸ ਖਿਆਲ ਰੱਖਿਆ ਜਾਵੇ …''।
ਇਸ ਤੋ ਬਾਅਦ ਦੇਬੀ ਨੇ ਅਪਣਾ ਪਲੈਨ ਦੁਹਰਾ ਦਿੱਤਾ, ਉਹ ਸਾਰੇ ਧਿਆਨ ਨਾਲ ਸੁਣ ਰਹੇ ਸਨ, ਭੂਆ ਵੀ ਵਿੱਚ ਬੈਠੀ ਸੀ, ਹੁਣ ਉਹ ਦੇਬੀ ਦੇ ਐਹੋ ਜਿਹੇ ਕੰਮਾ ਦਾ ਵਿਰੋਧ ਨਹੀ ਸੀ ਕਰਦੀ, ਦੇਬੀ ਦੀ ਪੂਰੀ ਗੱਲ ਸੁਣ ਕੇ ਮਨਿੰਦਰ ਦੇ ਘਰਦਿਆ ਨੂੰ ਜਾਪਿਆ ਕਿ ਇਸ ਤੋ ਵਧੀਆ ਉਨਾ ਦੇ ਪਰਵਾਰ ਲਈ ਉਹ ਖੁਦ ਵੀ ਨਹੀ ਸੀ ਸੋਚ ਸਕਦੇ।
"ਕਾਕਾ ਜੀ, ਨੂੰਹ ਰਾਣੀ ਭਾਵੇ ਪੜੇ ਤੇ ਭਾਵੇ ਕੋਈ ਦੁਕਾਨ ਕਰੇ, ਸਾਨੂੰ ਮਨਜੂਰ ਆ"।
ਮਨਿੰਦਰ ਦੀ ਮਾਂ ਦੀ ਲਗਦਾ ਕੋਈ ਮੁਰਾਦ ਪੂਰੀ ਹੋ ਗਈ ਸੀ, ਦੋਵੇ ਪਰਵਾਰ ਹੁਣ ਝਿਝਕ ਨੂੰ ਦੂਰ ਕਰ ਚੁੱਕੇ ਸਨ, ਇਹ ਕੋਈ ਹਊਆ ਨਹੀ ਸੀ ਬੱਸ ਕੁੱਝ ਗੱਲਾਂ ਕਰਨ ਤੇ ਸੁਣਨ ਦੀ ਹੀ ਲੋੜ ਸੀ, ਪਰੀਤੀ ਨੂੰ ਉਹਦੇ ਸਹੁਰਿਆ ਨੇ ਪਿਆਰ ਦਿੱਤਾ ਤੇ ਸਾਦੀ ਜਿਹੀ ਮੰਗਣੀ ਦੀ ਰਸਮ ਪੂਰੀ ਹੋ ਗਈ, ਕੋਈ ਖਰਚ, ਕੋਈ ਬਜਾਜੀ ਨਹੀ ਖੋਲੀ ਗਈ, ਕਿਤੇ ਜਾ ਕੇ ਕੁੱਝ ਉਧਾਰ ਨਹੀ ਖਰੀਦਣਾ ਪਿਆ, ਕਿੰਨੇ ਸਿੰਪਲ ਹਨ ਇਹ ਕੰਮ ਤੇ ਕਿੰਨੇ ਗੁੰਝਲਦਾਰ ਬਣਾ ਦਿੱਤੇ ਗਏ, ਰਸਮਾ ਦਾ ਬੋਝ ਢੋਅ ਰਹੇ ਲੋਕਾਂ ਤੇ ਦੇਬੀ ਨੂੰ ਤਰਸ ਆ ਰਿਹਾ ਸੀ।
"ਇਕ ਗੱਲ ਹੋਰ, ਇਸ ਰਿਸ਼ਤੇ ਦੀ ਜਿੰਨੀ ਮਸਹੂਰੀ ਕੀਤੀ ਜਾਵੇ ਉਨੀ ਹੀ ਥੋੜੀ ਆ, ਜੇ ਕਿਸੇ ਨੇ ਕੋਈ ਗੱਲ ਕੀਤੀ ਕਿ ਰਸਮਾਂ ਦਾ ਖਿਆਲ ਨਹੀ ਰੱਖਿਆ ਗਿਆ ਤਾਂ ਉਸ ਮਹਾਪੁਰਸ਼ ਦੇ ਮੈ ਦਰਸ਼ਨ ਜਰੂਰ ਕਰਨੇ ਚਾਹੁੰਗਾ, ਤੇ ਜੇ ਕਿਤੇ ਲੋਕ ਲਾਜ ਫਿਰਦੀ ਤੁਰਦੀ ਤੁਹਾਨੂੰ ਮਿਲ ਜਾਵੇ ਮੈਨੂੰ ਵੀ ਮਿਲਾਇਓ ਉਹਦੇ ਨਾਲ, ਸਾਰੇ ਲੋਕ ਜਿਸਦੀ ਏਨੀ ਪਰਵਾਹ ਕਰਦੇ ਹਨ ਉਹ ਬਹੁਤ ਸੋਹਣੀ ਹੋਵੇਗੀ"।
ਦੇਬੀ ਇਸ ਰਿਸ਼ਤੇ ਦਾ ਢੋਲ ਇਸ ਲਈ ਵਜਾਉਣਾ ਚਾਹੁੰਦਾ ਸੀ ਤਾ ਕਿ ਕੁੱਝ ਲੋਕ ਜੇ ਇਸਦੇ ਵਿਰੋਧ ਵਿੱਚ ਗੱਲ ਕਰਨ ਤਾਂ ਉਨਾ ਗਰੀਬਾ ਨੂੰ ਦੱਸਿਆ ਜਾ ਸਕੇ ਕਿ ਭਾਈ ਆਪੋ ਆਪਣਾ ਬੋਝ ਚੁੱਕੋ ਦੂਜਿਆ ਦਾ ਭਾਰ ਕਿਓ ਢੋਅ ਰਹੇ ਹੋ ?
ਦੇਬੀ ਨੇ ਪਿੰਡ ਪੈਰ ਰੱਖਿਆ ਹੀ ਸੀ ਕਿ ਦੋ ਪਰੇਮੀਆ ਦੇ ਪੂਰਨ ਮਿਲਾਪ ਦੇ ਰਾਹ ਪੱਧਰੇ ਹੋ ਗਏ, ਲਗਦਾ ਸੀ ਖੁਸ਼ੀਆ ਫਿਰ ਫੇਰਾ ਪਾਉਣਗੀਆ, ਪਰੀਤੀ ਜੋ ਮਨਿੰਦਰ ਨਾਲ ਗੱਲ ਕਰਨ ਤੋ ਡਰਦੀ ਸੀ ਹੁਣ ਬੇਫਿਕਰ ਹੋ ਗਈ, ਦੇਬੀ ਵੀਰ ਉਸਨੂੰ ਕਿਸੇ ਫਰਿਸ਼ਤੇ ਵਰਗਾ ਲੱਗਿਆ।
ਇਕ ਦਿਨ ਆਇਆ ਤੇ ਕੁੱਝ ਤੋਹਫੇ ਦੇ ਕੇ ਚਲੇ ਗਿਆ, ਪਰੀਤੀ ਦੇ ਬਾਪੂ ਨੂੰ ਹੁਣੇ ਹੀ ਪਰੀਤੀ ਕੋਈ ਬੋਝ ਨਹੀ ਸੀ ਲਗਦੀ, ਕੋਠੇ ਜਿੱਡੀ ਹੋਈ ਧੀ ਵੱਲ ਦੇਖ ਕੇ ਉਹ ਸੋਚਦਾ ਰਹਿੰਦਾ ਸੀ ਕਿ ਕਿਵੇ ਇਹਦੇ ਵਿਆਹ ਲਈ ਦਾਜ ਬਣਾਵਾਗਾ, ਪਰ ਹੁਣ ਉਹ ਕਰਜੇ ਦੀ ਚੁੰਗਲ ਵਿਚੋ ਨਿਕਲ ਸਕਦਾ ਸੀ, ਇੱਕ ਪਾਸੇ ਸਾਂਝੀਵਾਲ ਵਿੱਚੋ ਕਮਾਈ ਆ ਰਹੀ ਸੀ, ਦੂਜੇ ਪਾਸੇ ਜਮੀਨ ਦੀ ਵਾਹੀ ਵਿੱਚ ਦੇਬੀ ਦੀ ਮਦਦ ਨਾਲ ਇਨਕਲਾਬ ਆ ਚੁੱਕਾ ਸੀ, ਕਿਸੇ ਦੀਆ ਮਿੰਨਤਾ ਨਹੀ ਸੀ ਕਰਨੀਆ ਪੈਦੀਆ ਅਤੇ ਸੋਨੇ ਤੇ ਸੁਹਾਗਾ ਜੋ ਪਰੀਤੀ ਦੇ ਵਿਆਹ ਤੇ ਲੱਗਣ ਵਾਲੀ ਮੋਟੀ ਰਕਮ ਜਿਸ ਨੇ ਜਮੀਨ ਗਹਿਣੇ ਪਾ ਦੇਣੀ ਸੀ ਉਹ ਰਕਮ ਬਚ ਗਈ ਸੀ। ਲਾਟਰੀ ਲੱਗ ਗਈ ਸੀ ਘੁੱਦੇ ਹੁਣਾ ਦੀ।
ਦੇਬੀ ਦੂਜੇ ਦਿਨ ਪੋਲਟਰੀ ਦੇ ਬਾਹਰ ਉਸ ਥਾ ਤੇ ਖੜਾ ਸੀ ਜਿਸ ਥਾ ਤੇ ਚਾਰ ਹਜਾਰ ਬਰੈਲਰ ਨੂੰ ਡੂਘਾ ਟੋਆ ਦੱਬ ਕੇ ਦਬਾਇਆ ਗਿਆ ਸੀ, ਦੇਬੀ ਨੂੰ ਕੋਈ ਪਵਾਇਟ ਨਹੀ ਸੀ ਮਿਲ ਰਿਹਾ ਕਿ ਐਸੀ ਘਟੀਆ ਘਟਨਾ ਕੌਣ ਕਰ ਸਕਦਾ, ਓਹ ਏਹ ਵੀ ਸੋਚ ਰਿਹਾ ਸੀ ਕਿ ਇਹ ਜਰੂਰੀ ਨਹੀ ਕਿ ਇਹ ਆਖਰੀ ਘਟਨਾ ਹੋਵੇ, ਕੋਈ ਐਸਾ ਬੰਦਾ ਸੀ ਜੋ ਸਾਝੀਵਾਲ ਨੂੰ ਖਤਮ ਕਰਨਾ ਚਾਹੁੰਦਾ ਸੀ, ਐਸਾ ਹੋਣ ਨਾਲ ਦੇਬੀ ਦਾ ਸੁਪਨਾ ਚੂਰੋ ਚੂਰ ਹੋ ਜਾਣਾ ਸੀ, ਇਸ ਵਾਰ ਵੀ ਬੀਮੇ ਵਾਲਿਆ ਨੇ ਇਸ ਲਈ ਕੋਈ ਪੈਸਾ ਨਹੀ ਸੀ ਦਿੱਤਾ ਕਿਉਕਿ ਇਹ ਕੋਈ ਕੁਦਰਤੀ ਆਫਤ ਕਾਰਨ ਹੋਇਆ ਨੁਕਸਾਨ ਨਹੀ ਸਗੋ ਜਾਣ ਬੁੱਝ ਕੇ ਕੀਤਾ ਗਿਆ ਸੀ ਤੇ ਹੁਣ ਪੁਲੀਸ ਦੀ ਡਿਊਟੀ ਬਣਦੀ ਸੀ ਕਿ ਦੋਸ਼ੀ ਨੂੰ ਲੱਭ ਕੇ ਉਹਦੇ ਕੋਲੋ ਮੁਆਵਜਾ ਲੈ ਕੇ ਦੇਵੇ, ਪਰ ਪੁਲੀਸ ਕੋਲ ਏਨਾ ਵਕਤ ਕਿੱਥੇ ?
ਉਹ ਸੋਚ ਹੀ ਰਿਹਾ ਸੀ ਕਿ ਪਿੰਡ ਵੱਲੋ ਪੁਲੀਸ ਦੀ ਜਿਪਸੀ ਆਉਦੀ ਦਿਸੀ, ਨੇੜੇ ਆਉਣ ਤੇ ਦੇਖਿਆ ਕਿ ਕਰਤਾਰ ਸਿੰਘ ਅਪਣੇ ਲਾ ਲਸ਼ਕਰ ਨਾਲ ਆ ਰਿਹਾ ਸੀ … ।।
"ਮਾਮਾ ਜੀ ਅੱਜ ਕੀਹਦਾ ਅਪਹਰਣ ਕਰਨਾ ਆ ?" ਦੇਬੀ ਨੇ ਫਿਰ ਚੋਟ ਮਾਰੀ।
"ਤੇਰਾ ਈ ਕਰਨਾ ਆ, ਕਿਰਪਾਲ ਹੁਣੀ ਕਹਿੰਦੇ ਬਈ ਦੇਬੀ ਨੂੰ ਪਾਰਟੀ ਦੇਣੀ ਆ"।
ਕਰਤਾਰ ਸਿੰਘ ਨੇ ਆ ਕੇ ਭਾਣਜੇ ਨੂੰ ਜੱਫੀ ਪਾ ਲਈ।
"ਮਾਮਾ ਜੀ ਪਾਰਟੀਆ ਮੈ ਕਦੇ ਅਟੈਂਡ ਨੀ ਕੀਤੀਆ, ਦਾਰੂ ਸ਼ਾਰੂ ਆਪਾ ਪੀਦੇ ਨੀ, ਨਾਲੇ ਪੁਲੀਸ ਵਾਲੇ ਪਾਰਟੀ ਲੈਂਦੇ ਹੁੰਦੇ ਆ, ਇਹ ਪੁੱਠੀ ਆਦਤ ਕਿਓ ਪੈ ਗਈ"।
ਇੱਕ ਹੋਰ ਚੋਟ, ਦੇਬੀ ਦੇਖਣਾ ਚਾਹੁੰਦਾ ਸੀ ਕਿ ਇਹ ਕੁੱਝ ਬਦਲੇ ਵੀ ਹਨ ? ਪਰ ਕੋਈ ਬੇਇਜਤੀ ਮਹਿਸੂਸ ਨਹੀ ਕੀਤੀ ਕਿਰਪਾਲ ਹੁਣਾਂ ਉਹ ਸਮਝਦੇ ਸੀ ਕਿ ਜੇ ਮੁੜ ਉਨਾ ਦੇ ਸਰੀਰ ਤੇ ਖਾਕੀ ਵਰਦੀ ਆਈ ਹੈ ਤਾਂ ਇਹ ਦੇਬੀ ਦੀ ਹੀ ਦਰਿਆ ਦਿਲੀ ਸੀ।
"ਕੋਈ ਗੱਲ ਨਹੀ, ਅਸੀ ਸਾਰਾ ਕੁੱਝ ਸਿਖਾ ਦਿਆਂਗੇ"।
ਕਿਰਪਾਲ ਸਿੰਘ ਬੋਲਿਆ।
"ਜੇ ਤੁਸੀ ਸਾਡੇ ਲਈ ਕੁੱਝ ਕਰਨਾ ਈ ਆ ਤਾ ਸਾਡਾ ਇੱਕ ਚੋਰ ਲੱਭ ਦਿਓ, ਬੱਸ ਏਹੀ ਪਾਰਟੀ ਆ"।ਦੇਬੀ ਨੇ ਡੇਅਰੀ ਤੇ ਪੋਲਟਰੀ ਵਾਲੀ ਘਟਨਾ ਬਾਰੇ ਦੱਸਿਆ।
"ਵਾਰਦਾਤ ਪੁਰਾਣੀ ਹੋ ਚੁੱਕੀ ਆ, ਖੋਜੀ ਕੋਈ ਪੈੜ ਆਦਿ ਹੁਣ ਖੋਜ ਨਹੀ ਸਕਦਾ, ਪਰ ਇਹ ਕੰਮ ਹੈ ਇੱਕ ਬੰਦੇ ਦਾ ਤੇ ਦੋ ਵਾਰ ਕਾਮਯਾਬ ਹੋਣ ਤੋ ਬਾਅਦ ਫਿਰ ਕਰ ਸਕਦਾ, ਤੁਸੀ ਗੁਪਤ ਪਹਿਰਾ ਰੱਖੋ, ਜੇ ਕੋਈ ਪਿੰਡ ਦਾ ਬੰਦਾ ਇਸ ਕੇਸ ਵਿੱਚ ਖਾਸ ਦਿਲਚਸਪੀ ਲੈਦਾ ਹੈ ਤਾ ਉਸਦਾ ਖਿਆਲ ਰੱਖੋ, ਚੋਰ ਦੀ ਦਾੜੀ ਵਿੱਚ ਤਿਣਕਾ ਹੁੰਦਾ, ਇਹੋ ਜਿਹੇ ਕੇਸ ਛੇਤੀ ਪਰ ਇਤਫਾਕ ਨਾਲ ਹੱਲ ਹੁੰਦੇ ਆ"।
ਕਰਤਾਰ ਨੇ ਕਿਹਾ, ਉਹ ਅਪਣੇ ਨਾਲ ਫਰੂਟਾਂ ਦੀ ਟੋਕਰੀ ਤੇ ਹੋਰ ਕਈ ਕੁੱਝ ਲੈ ਕੇ ਆਏ ਸਨ, ਕੁੱਝ ਦੇਰ ਗੱਲਾਂ ਕਰਕੇ ਉਹ ਚਲਦੇ ਬਣੇ, ਦੇਬੀ ਉਡਦੀ ਧੂੜ ਨੂੰ ਦੇਖਦਾ ਸੋਚ ਰਿਹਾ ਸੀ ਕਿ ਇਹ ਪੁਲੀਸ ਵਾਲੇ ਕੋਈ ਜਮਾਂਦਰੂ ਵਹਿਸ਼ੀ ਨਹੀ, ਇਨਾ ਵਿੱਚ ਬਿਲਕੁਲ ਦੂਜਿਆ ਵਰਗਾ ਦਿਲ ਆ, ਕਤਲ ਵੀ ਕਰ ਸਕਦੇ ਆ, ਪਰੇਮ ਵੀ ਕਰ ਸਕਦੇ ਆ, ਪਰ ਇਹ ਜੋ ਵਹਿਸ਼ੀਪੁਣੇ ਦੀ ਬਹੁਤਾਤ ਆ ਇਹਦੇ ਪਿੱਛੇ ਖਾਕੀ ਵਰਦੀ ਦਾ ਨਹੀ ਸਗੋ ਪੰਜਾਬੀਆ ਦੀ ਮਾਨਸਿਕਤਾ ਦਾ ਜਿਆਦਾ ਦੋਸ਼ ਹੈ, ਸਿਰਫ ਪੁਲੀਸ ਵਾਲੇ ਹੀ ਕਿਓ ਇਥੇ ਕੋਈ ਵੀ ਅਪਣਾ ਫਰਜ ਪੂਰਾ ਨਹੀ ਕਰ ਰਿਹਾ, ਡਾਕਟਰ, ਵਕੀਲ, ਸਰਪੰਚ, ਸਿਆਸੀ ਤੇ ਧਾਰਮਿਕ ਲੋਕ ਹੀ ਨਹੀ ਪਿੰਡਾ ਦੇ ਸਧਾਰਨ ਲੋਕ ਵੀ ਜਿੰਨਾ ਕਿਸੇ ਦਾ ਨੁਕਸਾਂਨ ਕਰ ਸਕਦੇ ਹਨ ਕਰਨ ਤੋ ਬਾਜ ਨਹੀ ਆਉਦੇ, ਪੁਲੀਸ ਦੀ ਧੱਕਾਸ਼ਾਹੀ ਇਸ ਕਰਕੇ ਲੋਕਾਂ ਦੀਆ ਅੱਖਾ ਅੱਗੇ ਰਹਿੰਦੀ ਹੈ ਕਿਉਕਿ ਇਨਾ ਨੂੰ ਕਾਨੂੰਨੀ ਤਾਕਤ ਦਿੱਤੀ ਗਈ ਹੈ, ਪੁਲੀਸ ਦੀ ਧੱਕੇਸ਼ਾਹੀ ਨਜਰ ਆਉਦੀ ਹੈ ਪਰ ਜੋ ਹੋਰ ਧੱਕਾ ਹਰ ਪਲ ਹੋ ਰਿਹਾ ਹਰ ਘਰ ਵਿੱਚ, ਹਰ ਪਿੰਡ ਵਿੱਚ ਉਹ ਧੱਕਾ ਛੁਪਿਆ ਹੋਇਆ, ਜੇ ਹਰ ਘਰ ਵਿੱਚ ਇਨਸਾਫ ਹੋਵੇ ਤਾ ਹਰ ਮਹਿਕਮੇ ਵਿੱਚ ਵੀ ਇਨਸਾਫ ਹੋਵੇਗਾ, ਇਹ ਡੀ ਐਸ ਪੀ ਤੇ ਐਸ ਪੀ ਤੇ ਥਾਣੇਦਾਰ, ਇਹ ਸਭ ਵੀ ਬੱਚਿਆ ਵਾਲੇ ਆ, ਸਾਡੇ ਵਿੱਚੋ ਆ, ਜੁਲਮ ਕਰਨਾ ਏਨਾ ਦਾ ਸ਼ੌਕ ਨਹੀ ਹੋ ਸਕਦਾ, ਗਲਤੀ ਕਿਤੇ ਅਤੀਤ ਵਿੱਚ ਹੈ, ਸਮਾਜ ਦੇ ਅਧਾਰ ਵਿੱਚ ਹੈ, ਨਜਰ ਸਿਰਫ ਮੁਲਾਜਮਾ ਦੇ ਵਿਵਹਾਰ ਰਾਹੀ ਆ ਰਹੀ ਹੈ, ਪੁਲੀਸ ਤੋ ਵੱਡੇ ਗੁਨਾਹਗਾਰ ਹਨ ਸਮਾਜ ਨੂੰ ਬਣਾਉਣ ਵਾਲੇ, ਜੋ ਅੱਜ ਮਜਲੂਮ ਹੈ ਉਹੀ ਕੱਲ ਨੂੰ ਜਾਲਮ ਵੀ ਬਣ ਸਕਦਾ, ਇਨਾ ਗੱਲਾਂ ਤੋ ਬਚਣ ਲਈ ਪੂਰੇ ਸਮਾਜ ਦੀ ਓਵਰਹਾਲਿੰਗ ਕਰਨ ਦੀ ਲੋੜ ਆ, ਇੱਕ ਬੱਚੇ ਨੂੰ ਸਹੀ ਸੇਧ ਦੇਣ ਦੀ ਲੋੜ ਆ ਤਾਂ ਕਿ ਜਦੋ ਉਹ ਡੀ ਐਸ ਪੀ ਬਣੇ ਉਦੋ ਉਹ ਇਹ ਜਾਣਦਾ ਹੋਵੇ ਕਿ ਉਹਦੀ ਡਿਊਟੀ ਕੀ ਹੈ ਅਤੇ ਇਸ ਨੌਕਰੀ ਨੂੰ ਲੈਣ ਲਈ ਕਿਸੇ ਰਿਸ਼ਵਤ ਦੀ ਲੋੜ ਨਾਂ ਪਈ ਹੋਵੇ, ਤਾਂ ਕਿ ਅਪਣੇ ਪੈਸੇ ਪੂਰੇ ਕਰਨ ਲਈ ਦੂਜਿਆ ਦੀ ਜੇਬ ਨਾਂ ਕੱਟਣੀ ਪਵੇ, ਉਪਰ ਤੱਕ ਹਿੱਸੇ ਦੇਣ ਦੀ ਲੋੜ ਨਾਂ ਹੋਵੇ, ਕੋਈ ਪੁਲਸੀਆ ਇਕੱਲਾ ਦੋਸ਼ੀ ਨਹੀ ਪੂਰਾ ਸਿਸਟਮ ਦੋਸ਼ੀ ਹੈ, ਸਧਾਰਨ ਲੋਕ ਅਪਣਾ ਜੁਰਮ ਪਿਆਰ ਨਾਲ ਮੰਨਦੇ ਵੀ ਨਹੀ, ਜੇ ਪੁਲੀਸ ਦਾ ਏਨਾ ਡਰ ਨਾ ਹੋਵੇ ਤਾ ਲੋਕ ਪਤਾ ਨਹੀ ਕੀ ਕਰ ਦੇਣ, ਕੌਣ ਸਹੀ ਤੇ ਕੌਣ ਗਲਤ ਹੈ, ਇਸ ਗੱਲ ਦਾ ਫੈਸਲਾ ਕਰਨਾ ਵੀ ਏਨਾ ਅਸਾਂਨ ਨਹੀ।
ਹਫਤਾ ਹੋਰ ਬੀਤ ਗਿਆ, ਮਨਿੰਦਰ ਦਾ ਚੁਬਾਰਾ ਬਣਨਾ ਸ਼ੁਰੂ ਹੋ ਗਿਆ, ਪਰੀਤੀ ਦੇ ਪੈਰ ਭੁੰਜੇ ਨਹੀ ਸੀ ਲਗਦੇ, ਦੇਬੀ ਹੁਣ ਬਿਨਾ ਵੈਸਾਖੀ ਦੇ ਸਹਾਰੇ ਤੋ ਤੁਰਦਾ ਸੀ, ਸਾਰਾ ਖਾਲੀ ਸਮਾ ਐਕਸਰਸਾਈਜ ਵਿੱਚ ਬੀਤਦਾ ਸੀ, ਸਤਿੰਦਰ ਤੇ ਅਮਰੀਕ ਹੁਣ ਪਿੰਡ ਆ ਜਾਦੇ ਸਨ, ਹੋਰ ਵੀ ਪਿੰਡੋ ਕੋਈ ਨਾ ਕੋਈ ਦੇਬੀ ਕੋਲ ਬੈਠਾ ਰਹਿੰਦਾ, ਖੂਬ ਹਾਸਾ ਮਖੋਲ ਚਲਦਾ ਰਹਿੰਦਾ, ਦੇਬੀ ਇੱਕ ਵੀ ਪਲ ਵਿਹਲਾ ਨਹੀ ਸੀ ਰਹਿਣਾ ਚਾਹੁੰਦਾ, ਇੱਕ ਤਾਂ ਉਹ ਦੀਪੀ ਬਾਰੇ ਸੋਚਣ ਤੋ ਬਚਿਆ ਰਹਿੰਦਾ ਅਤੇ ਇੱਕ ਸਮਾ ਜਲਦੀ ਬੀਤ ਰਿਹਾ ਸੀ, ਦੇਬੀ ਉਸ ਦਿਨ ਨੂੰ ਉਡੀਕ ਰਿਹਾ ਸੀ ਜਦੋ ਉਹ ਪੂਰੀ ਤਰਾਂ ਤੰਦਰੁਸਤ ਹੋ ਜਾਵੇ, ਸਾਰਾ ਪਿੰਡ ਪਰੀਤੀ ਦੇ ਰਿਸ਼ਤੇ ਬਾਰੇ ਜਾਂਣ ਚੁੱਕਾ ਸੀ, ਲੋਕ ਦੇਬੀ ਦੇ ਵਿੱਚ ਹੋਣ ਕਾਰਨ ਸ਼ਾਇਦ ਘੱਟ ਗੱਲ ਕਰਦੇ ਸਨ ਜਾਂ ਮੂੰਹ ਮੋਹਰੇ ਨਹੀ ਸੀ ਆਉਣਾ ਚਾਹੁੰਦੇ, ਕਿਸੇ ਨੇ ਵੀ ਪਰੀਤੀ ਦੇ ਘਰਦਿਆ ਨੂੰ ਕੋਈ ਗੱਲ ਲਾ ਕੇ ਨਾਂ ਕੀਤੀ, ਪਰੀਤੀ ਨੂੰ ਹੁਣ ਕਿਤਾਬ ਵਿੱਚ ਮਨਿੰਦਰ ਦਾ ਚੇਹਰਾ ਨਜਰ ਆਉਦਾ ਰਹਿੰਦਾ, ਉਹ ਨਿਰਮੋਹਾ ਮੰਗਣੀ ਕਰਾ ਕੇ ਪਿੰਡ ਦਾ ਰਾਹ ਹੀ ਛੱਡ ਗਿਆ ਸੀ, ਸ਼ਾਮ ਨੂੰ ਸਿੱਧਾ ਡੇਅਰੀ ਜਾਦਾ ਤੇ ਦੁੱਧ ਲੈ ਕੇ ਵਾਪਿਸ ਹੋ ਜਾਦਾ, ਪਰੀਤੀ ਨੇ ਵੀ ਮਨ ਨੂੰ ਸਮਝਾ ਲਿਆ ਸੀ ਕਿ ਕੁੱਝ ਹੀ ਹਫਤਿਆ ਦੀ ਤਾਂ ਗੱਲ ਆ।
ਇਕ ਦਿਨ ਹੋਰ ਹੀ ਘਟਨਾ ਘਟ ਗਈ, ਸਰਪੰਚ ਤੇ ਦਲੀਪ ਨੂੰ ਐਮ ਐਲ ਏ ਨੇ ਸੱਦਿਆ ਸੀ ਵਿਆਹ ਦੀ ਤਿਆਰੀ ਦੀ ਗੱਲ ਕਰਨ ਵਾਸਤੇ, ਉਹ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ, ਰੈਸਟੋਰੈਟ ਦੇ ਕਰਮਚਾਰੀ ਇੱਕ ਟੈਪੂ ਵਿੱਚੋ ਸਬਜੀ ਆਦਿ ਲਾਹ ਕੇ ਰੱਖ ਰਹੇ ਸੀ, ਦਲੀਪ ਦੀ ਨਜਰੇ ਇੱਕ ਜਾਣਿਆ ਪਹਿਚਾਣਿਆ ਚਿਹਰਾ ਪਿਆ, ਜਦ ਉਸ ਨੇ ਗੌਰ ਨਾਲ ਦੇਖਿਆ ਤਾਂ ਉਹਦੀ ਹੈਰਾਂਨੀ ਦੀ ਕੋਈ ਹੱਦ ਨਾਂ ਰਹੀ, ਇਹ ਤਾਂ ਫਰਾਰ ਹੋਇਆ ਹਰੀਆ ਸੀ ਜੋ ਪੋਲਟਰੀ ਵਿੱਚ ਕੰਮ ਕਰਦਾ ਸੀ, ਹਰੀਏ ਨੇ ਵੀ ਦਲੀਪ ਨੂੰ ਦੇਖ ਲਿਆ ਸੀ ਤੇ ਉਹਦਾ ਰੰਗ ਉਡਿਆ ਪਿਆ ਸੀ, ਉਹ ਹਾਲੇ ਖਿਸਕਣ ਦੀ ਹੀ ਸੋਚਦਾ ਪਿਆ ਸੀ ਕਿ ਦਲੀਪ ਨੇ ਆ ਕੇ ਉਸ ਨੂੰ ਬਾਹੋ ਫੜ ਲਿਆ … ।
"ਓਏ ਹਰੀਆ, ਤੁਮ ਯਹਾ ? ਦਲੀਪ ਨੂੰ ਲਗਦਾ ਸੀ ਕਿ ਹੁਣ ਪੋਲਟਰੀ ਕੇਸ ਸੁਲਝ ਜਾਵੇਗਾ।
"ਸ਼ਰਦਾਰ ਜੀ, ਹਮ ਹਮ … ''।
ਹਰੀਏ ਨੂੰ ਤਰੇਲੀਆ ਆ ਰਹੀਆ ਸਨ ਤੇ ਕੁੱਝ ਬੋਲ ਨਹੀ ਸੀ ਹੋ ਰਿਹਾ।
"ਹਮ ਹਮ ਕਿਆ ਲਗਾ ਰੱਖੀ ਹੈ, ਕਿਊ ਭਾਗੇ ਥੇ ਤੁਮ ?"
ਦਲੀਪ ਨੇ ਦਬਕਾ ਮਾਰਿਆ, ਦੀਪੀ ਦਾ ਮੰਗੇਤਰ ਵੀ ਨਾਲ ਸੀ, ਜਦੋ ਉਸ ਨੂੰ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਕਿਹਾ।
"ਦਲੀਪ ਜੀ ਤੁਸੀ ਖੇਚਲ ਨਾ ਕਰੋ, ਇੰਸਪੈਕਟਰ ਵਰਿੰਦਰ ਆਪੇ ਏਹਦੇ ਕੋਲੋ ਸਭ ਕੁੱਝ ਪੁੱਛ ਲਊ"। ਪੁਲੀਸ ਦਾ ਨਾ ਸੁਣ ਕੇ ਹਰੀਆ ਦਲੀਪ ਦੇ ਪੈਰਾ ਤੇ ਡਿੱਗ ਪਿਆ …
"ਸ਼ਰਦਾਰ ਜੀ ਹਮੇ ਪੁਲੀਸ ਕੋ ਮਤ ਪਕੜਾਨਾ ਹਮੇ ਮਜਬੂਰ ਕੀਆ ਥਾ ਸਰਦਾਰ ਨੇ"।
ਹਰੀਏ ਨੇ ਦੱਸਣਾ ਸ਼ੁਰੂ ਕਰ ਦਿੱਤਾ।
"ਕੌਨ ਸੇ ਸਰਦਾਰ ਨੇ ?"
ਦਲੀਪ ਅੱਗੇ ਰਹੱਸ ਖੁੱਲਣ ਲੱਗਾ ਸੀ।
"ਨੰਬਰਦਾਰ ਸ਼ਰਦਾਰ ਨੇ, ਹਮੇ ਪੇਸ਼ੇ ਦੀਏ ਥੇ, ਔਰ ਧਮਕਾਇਆ ਥਾ ਕਿ ਅਗਰ ਉਸ਼ਕੀ ਬਾਤ ਨਹੀ ਮਾਨੀ ਤੋ ਵੋ ਹਮੇ ਪਿਟਵਾਏਗਾ"।
ਹਰੀਆ ਟੇਪ ਰਿਕਾਰਡਰ ਬਣ ਗਿਆ, ਦੂਜੇ ਦਿਨ ਸਵੇਰੇ ਹੀ ਦਲੀਪ ਉਸ ਨੂੰ ਪਿੰਡ ਲੈ ਕੇ ਆ ਗਿਆ, ਚੌਕੀਦਾਰ ਨੂੰ ਘਰ ਘਰ ਭੇਜ ਕੇ ਸਾਰਿਆ ਨੂੰ ਗੁਰਦਵਾਰੇ ਇਕੱਠਾ ਕਰ ਲਿਆ, ਦਲੀਪ ਨੇ ਹਰੀਏ ਨੂੰ ਰਾਹ ਵਿੱਚ ਹੀ ਦੇਬੀ ਦੇ ਘਰ ਛੁਪਾ ਲਿਆ ਸੀ ਤੇ ਹਾਲੇ ਕਿਸੇ ਨੂੰ ਨਹੀ ਸੀ ਪਤਾ ਕਿ ਕੀ ਮਾਮਲਾ ਆ, ਦੇਬੀ ਨੂੰ ਹਰੀਏ ਨੇ ਸਾਰੀ ਕਹਾਣੀ ਸੁਣਾ ਦਿੱਤੀ ਸੀ, ਸਾਰਾ ਪਿੰਡ ਜਾਨਣ ਲਈ ਉਤਸੁਕ ਸੀ ਕਿ ਕੀ ਹੋਇਆ …
"ਕਾਕਾ ਜੀ ਆਹ ਕੱਠ ਕਾਹਦਾ ਕੀਤਾ ਅੱਜ ?"
ਨੰਬਰਦਾਰ ਤਾਏ ਨੇ ਪੁੱਛਿਆ।
"ਤਾਇਆ ਜੀ, ਅਪਣਾ ਪੋਲਟਰੀ ਫਾਰਮ ਤੇ ਡੇਅਰੀ ਵਾਲਾ ਚੋਰ ਫੜਿਆ ਗਿਆ ਆ"।
ਦਲੀਪ ਨੇ ਸੁਆਦ ਲੈਦੇ ਕਿਹਾ, ਸੁਣਦੇ ਹੀ ਨੰਬਰਦਾਰ ਦੀ ਜਬਾਨ ਤਾਲੂ ਨਾਲ ਜਾ ਲੱਗੀ।
"ਕ ਕ ਕੌਣ ਆ ?" ਉਹ ਥਥਲਾ ਗਿਆ ਸੀ।
"ਥੋੜੇ ਚਿਰ ਤੱਕ ਪਤਾ ਲੱਗ ਜਾਣਾ, ਇੱਕ ਗਵਾਹ ਆ ਉਹਨੇ ਆ ਕੇ ਦੱਸਣਾ ਬਈ ਕੌਣ ਆ"। ਦਲੀਪ ਨੇ ਅੱਗੇ ਦੱਸਿਆ, ਹੁਣ ਸਾਰੇ ਰੌਲਾ ਜਿਹਾ ਪਾਉਣ ਲੱਗ ਪਏ ਕਿ ਛੇਤੀ ਦੱਸੋ ਕੌਣ ਆ, ਸਰਪੰਚ ਵੀ ਆ ਗਿਆ, ਸਾਰੇ ਬੈਠ ਗਏ।
"ਹਾ ਬਈ ਦਲੀਪ ਦੱਸ ਕੀ ਗੱਲ ਆ"।
ਸਰਪੰਚ ਨੇ ਦਲੀਪ ਨੂੰ ਕਿਹਾ।
"ਸਾਡੇ ਡੇਅਰੀ ਤੇ ਪੋਲਟਰੀ ਦਾ ਜਿਸ ਬੰਦੇ ਨੇ ਨੁਕਸਾਨ ਕੀਤਾ ਸੀ ਉਸਦਾ ਪਤਾ ਲੱਗ ਗਿਆ ਹੈ, ਇਸ ਤੋ ਪਹਿਲਾ ਕਿ ਮੈ ਉਹਦੇ ਬਾਰੇ ਦੱਸਾਂ ਪਹਿਲਾ ਇਹ ਤੈਅ ਕਰੋ ਕਿ ਉਹਦੇ ਨਾਲ ਸਲੂਕ ਕੀ ਕੀਤਾ ਜਾਵੇ ?"
ਦਲੀਪ ਨੇ ਕੱਠੇ ਹੋਏ ਲੋਕਾਂ ਨੂੰ ਪੁੱਛਿਆ।
"ਪੁੱਠਾ ਲਟਕਾ ਕੇ ਛਿਤਰੌੜ ਫੇਰੀ ਜਾਊ, ਮੂੰਹ ਕਾਲਾ ਕਰ ਕੇ ਖੋਤੇ ਤੇ ਬਿਠਾ ਕੇ ਪਿੰਡ ਦਾ ਗੇੜਾ ਕੱਢਿਆ ਜਾਊ …
ਥਾਣੇ ਫੜਾ ਕੇ ਤੌਣੀ ਲਵਾਈ ਜਾਊ, ਸਾਰਾ ਨੁਕਸਾਨ ਭਰਾਇਆ ਜਾਊ … ।"
ਐਸੀਆ ਅਵਾਜਾ ਨਾਲ ਸ਼ੋਰ ਜਿਹਾ ਮਚ ਗਿਆ, ਦੇਬੀ ਜਿੱਥੇ ਚੋਰ ਦੇ ਫੜ ਹੋਣ ਤੇ ਖੁਸ਼ੀ ਸੀ ਉਥੇ ਲੋਕਾ ਦੇ ਗੁੱਸੇ ਤੇ ਦੁਖੀ ਵੀ ਸੀ ਕਿ ਇਹ ਹਰ ਚੀਜ ਨੂੰ ਨਫਰਤ ਤੇ ਜਬਰਦਸਤੀ ਨਾਲ ਨਜਿੱਠਣਾ ਚਾਹੁੰਦੇ ਆ …
"ਪਹਿਲਾ ਗਵਾਹ ਲਿਆਓ ਕਾਕਾ"।
ਨੰਬਰਦਾਰ ਸੰਭਲ ਚੁੱਕਾ ਸੀ, ਉਸਨੇ ਤਾ ਦੋਵੇ ਗਵਾਹ ਪੰਜਾਬ ਦੀ ਸਰਹੱਦ ਪਾਰ ਕਰਵਾ ਦਿੱਤੇ ਸੀ ਤੇ ਕਿਹਾ ਸੀ ਕਿ ਮੁੜ ਪੰਜਾਬ ਨਾ ਆਇਓ, ਲਗਦਾ ਦਲੀਪ ਐਵੇ ਫਰਾਡ ਕਰਦਾ, ਪਰ ਉਸ ਨੂੰ ਕੀ ਪਤਾ ਸੀ ਕਿ ਹਰੀਏ ਨੂੰ ਚੰਡੀਗੜ ਵਧੀਆ ਨੌਕਰੀ ਮਿਲ ਗਈ ਸੀ ਤੇ ਹਰੀਆ ਵਾਲ ਕੁੱਝ ਵਧਾ ਕੇ ਭੇਸ ਜਿਹਾ ਬਦਲ ਕੇ ਸਮਝਦਾ ਸੀ ਕਿ ਚੰਡੀਗੜ ਕਿਸੇ ਰੈਸਟੋਰੈਂਟ ਦੀ ਰਸੋਈ ਵਿੱਚ ਕੰਮ ਕਰਦੇ ਨਵੇ ਪਿੰਡਦਾ ਉਸ ਨੂੰ ਕੌਣ ਪਛਾਣੂ ?
"ਜਾ ਬਈ ਘੁੱਦੇ ਬਾਈ, ਲੈ ਕੇ ਆਹ ਗਵਾਹ ਨੂੰ"। ਦਲੀਪ ਨੇ ਕਿਹਾ ਤਾ ਘੁੱਦਾ ਪਹਿਲਾ ਹੀ ਤਿਆਰ ਖੜਾ ਸੀ ਉਸ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਦੇਬੀ ਦੇ ਘਰ ਵੱਲ ਨੂੰ ਉਡ ਗਿਆ, ਦੇਬੀ ਕੁੱਝ ਸੋਚ ਰਿਹਾ ਸੀ, ਕੁੱਝ ਫੈਸਲੇ ਲੈ ਰਿਹਾ ਸੀ, ਇਸ ਘਟਨਾ ਨੇ ਪਿੰਡ ਨੂੰ ਦੋਫਾੜ ਕਰ ਦੇਣਾ ਸੀ, ਨੰਬਰਦਾਰ ਦੇ ਬੇਗੁਨਾਹ ਟੱਬਰ ਨੂੰ ਮੁਫਤ ਵਿੱਚ ਰਗੜਾ ਫਿਰ ਜਾਣਾ ਸੀ, ਗੁੱਸੇ ਵਿੱਚ ਆਏ ਸਾਝੀਵਾਲ ਪਤਾ ਨਹੀ ਕੀ ਕੀ ਕਰ ਗੁਜਰਨ … ।
ਪੰਜ ਮਿੰਟ ਬਾਅਦ ਘੁੱਦਾ ਹਰੀਏ ਨੂੰ ਬਿਠਾਈ ਆ ਗਿਆ, ਹਰੀਏ ਨੂੰ ਦੇਖ ਕੇ ਨੰਬਰਦਾਰ ਦੇ ਤੋਤੇ ਉਡ ਗਏ, ਉਹ ਉਠ ਕੇ ਜਾਣ ਹੀ ਲੱਗਾ ਸੀ ਕਿ ਦਲੀਪ ਨੇ ਕਿਹਾ … ।
"ਬਹਿ ਜਾਓ ਤਾਇਆ ਜੀ" ।
ਨੰਬਰਦਾਰ ਉਥੇ ਹੀ ਛਹਿ ਗਿਆ ਉਹ ਸਮਝ ਗਿਆ ਸੀ ਕਿ ਖੇਲ ਖਤਮ …
"ਹਾ ਬਈ ਹਰੀਆ ਕਿਸ ਕੇ ਕਹਿਨੇ ਪਰ ਤੁਮਨੇ ਮੁਰਗੋ ਕੋ ਜਹਿਰੀਲੀ ਦਵਾ ਡਾਲੀ ਔਰ ਕਿਸ ਕੇ ਕਹਿਨੇ ਪਰ ਸਪੇਰੇ ਸੇ ਸਾਂਪ ਲਾ ਕਰ ਡੇਅਰੀ ਮੇ ਛੋੜਾ ?"
ਦਲੀਪ ਨੇ ਪੁੱਛਿਆ ।
"ਜੀ, ਨੰਬਰਦਾਰ ਸ਼ਰਦਾਰ ਨੇ ਕਹਾ ਥਾ"।
ਹਰੀਏ ਨੇ ਉਹਦੇ ਵੱਲ ਇਸ਼ਾਰਾ ਕਰ ਦਿੱਤਾ।
"ਹੈ ? ਨੰਬਰਦਾਰ ? ਤਾਇਆ ? ਬਾਪੂ ? ਜਿੰਨੇ ਮੂੰਹ ਓਨੀਆ ਅਵਾਜਾਂ … ।।
"ਵੇ ਤੇਰਾ ਕੱਖ ਨਾ ਰਹੇ ਬੇਜੁਬਾਨੇ ਮਰਵਾ ਤੇ … '' ਕਿਸੇ ਤੀਵੀ ਦੀ ਅਵਾਜ ਆਈ ।
"ਡੁੱਬ ਕੇ ਮਰਜਾ ਬੇਸ਼ਰਮਾ, ਤੇਰੇ ਘਰ ਵੀ ਕਮਾਈ ਆਉਦੀ ਸੀ, ਕੀ ਮਿਲਿਆ ਤੈਨੂੰ ?"
ਕੋਈ ਹੋਰ ਬੋਲੀ।
ਸਾਝੀਵਾਲ ਗੁੱਸੇ ਵਿੱਚ ਕੰਬ ਰਹੇ ਸਨ ਤੇ ਦਿਲ ਕਰਦਾ ਸੀ ਕਿ ਨੰਬਰਦਾਰ ਦੇ ਤੂੰਬੇ ਉਡੇ ਦੇਣ ਪਰ ਉਹਦੀ ਬਯੁਰਗੀ ਤੇ ਦੇਬੀ ਵੱਲ ਦੇਖ ਰਹੇ ਸਨ, ਇੱਕ ਸਾਝੀਵਾਲ ਤੋ ਰਹਿ ਨਾ ਹੋਇਆ, ਉਹ ਤਾਏ ਵੱਲ ਥੱਪੜ ਲੈ ਕੇ ਵਧਿਆ ਹੀ ਸੀ ਕਿ
"ਅਵਤਾਰ ਥਾਏ ਰੁਕ ਜਾ"।
ਦੇਬੀ ਦੀ ਅਵਾਜ ਨੇ ਉਸ ਨੂੰ ਰੋਕ ਲਿਆ, ਹੁਣ ਦੇਬੀ ਉਠ ਕੇ ਖੜਾ ਹੋ ਗਿਆ ਉਸਨੂੰ ਲਗਦਾ ਸੀ ਕਿ ਮਾਮਲਾ ਵਿਗੜ ਸਕਦਾ ਹੈ ਤੇ ਐਸਾ ਉਹ ਹੋਣ ਨਹੀ ਸੀ ਦੇਣਾ ਚਾਹੁੰਦਾ।
"ਨੰਬਰਦਾਰ ਜੀ ਤੁਸੀ ਇਸ ਤਰਾ ਕਿਓ ਕੀਤਾ ?"
ਦੇਬੀ ਨੇ ਦੁਖੀ ਲਹਿਜੇ ਵਿੱਚ ਪੁੱਛਿਆ।
"ਨੰਬਰਦਾਰ ਜੀ ਦੱਸੋ, ਕੀ ਕਾਰਨ ਸੀ ਜੋ ਇਸ ਨੀਚ ਕੰਮ ਨੂੰ ਕਰਨ ਲੱਗਿਆ ਰੁਕ ਨਾ ਸਕੇ ?" ਸਰਪੰਚ ਵੀ ਨੰਬਰਦਾਰ ਤੇ ਔਖਾ ਸੀ … ।
ਹੁਣ ਨੰਬਰਦਾਰ ਨੂੰ ਉਠਣਾ ਪਿਆ, ਉਹ ਹੱਥ ਜੋੜ ਕੇ ਖੜੋ ਗਿਆ, ਹੁਣ ਝੂਠ ਨਹੀ ਸੀ ਚੱਲਣਾ, ਨੰਬਰਦਾਰ ਸਿਰੇ ਦਾ ਚਲਾਕ ਆਦਮੀ ਸੀ ਉਸਨੂੰ ਪਤਾ ਸੀ ਨਰਮ ਦਿਲ ਦੇਬੀ ਉਸ ਨੂੰ ਬਚਾ ਸਕਦਾ ਆ, ਉਹ ਦੇਬੀ ਦੇ ਪੈਰੀ ਪੈ ਗਿਆ …
"ਕਾਕਾ ਗਲਤੀ ਹੋ ਗਈ, ਬਖਸ਼ ਲੈ"।
"ਇਹ ਮੇਰਾ ਕੱਲੇ ਦਾ ਮਸਲਾ ਨਹੀ, ਸਾਝੀਵਾਲ ਦਾ ਮਸਲਾ ਹੈ ਤੇ ਉਨਾ ਵਿੱਚ ਤੇਰੇ ਅਪਣੇ ਮੁੰਡੇ ਵੀ ਹਨ, ਇਹ ਸਾਰੇ ਰਲ ਕੇ ਫੈਸਲਾ ਕਰਨਗੇ ਪਹਿਲਾ ਇਹ ਦੱਸ ਕਿ ਐਸਾ ਕਿਓ ਕੀਤਾ ?"
ਦੇਬੀ ਸਚਾਈ ਜਾਨਣੀ ਚਾਹੁੰਦਾ ਸੀ।
"ਕਾਕਾ ਪਹਿਲਾਂ ਪਿੰਡ ਵਿੱਚ ਮੇਰੀ ਚਲਦੀ ਸੀ, ਲੋਕ ਮੈਨੂੰ ਪੁੱਛੇ ਬਿਨਾ ਹਿੱਲਦੇ ਨਹੀ ਸੀ, ਜਦੋ ਦਾ ਤੂੰ ਆਇਆ ਸਾਰਾ ਮਾਮਲਾ ਉਲਟਾ ਹੋ ਗਿਆ, ਉਸ ਦਿਨ ਪੰਚੈਤ ਵਿੱਚ ਜੋ ਮੇਰੀ ਬੇਜਤੀ ਤੂੰ ਕੀਤੀ ਸੀ ਮੈ ਉਹਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਹੌਲੀ ਹੌਲੀ ਤੈਨੂੰ ਪਿੰਡੋ ਬਾਹਰ ਕੱਢਣਾ ਚਾਹੁੰਦਾ ਸੀ, ਤੇਰਾ ਕਰਕੇ ਮੈਨੂੰ ਬਹੁਤ ਨਮੋਸ਼ੀ ਝੱਲਣੀ ਪਈ"।
ਨੰਬਰਦਾਰ ਨੇ ਸੱਚ ਉਗਲਿਆ, ਸ਼ਾਇਦ ਇਹ ਪਹਿਲਾ ਮੌਕਾ ਸੀ ਕਿ ਉਹਦੇ ਮੂੰਹੋ ਸੱਚ ਨਿਕਲਿਆ।
"ਦੁਰ ਫਿੱਟੇ ਮੂੰਹ"। ਕਹਿ ਕੇ ਨੰਬਰਦਾਰਨੀ ਘਰ ਵੱਲ ਤੁਰ ਪਈ, ਉਹ ਹੋਰ ਸ਼ਰਮਸ਼ਾਰ ਨਹੀ ਸੀ ਹੋਣਾ ਚਾਹੁੰਦੀ।
"ਕੁਝ ਸ਼ਰਮ ਕਰਦਾ ਬੁੜਿਆ, ਅਪਣੀ ਔਲਾਦ ਦੇ ਫਾਇਦੇ ਦਾ ਵੀ ਨਾ ਸੋਚਿਆ ? ਉਲਟਾ ਭਈਆ ਨੂੰ ਪੈਸੇ ਦੇ ਕੇ ਘਟੀਆ ਕਾਰੇ ਕਰਵਾਏ, ਘਰ ਵੜੀ ਤੂੰ ਬਣਾਉਦੇ ਤੈਨੂੰ ਬੰਦਾ"।
ਨੰਬਰਦਾਰ ਦਾ ਵੱਡਾ ਮੁੰਡਾ ਝਈਆ ਲੈ ਲੈ ਕੇ ਆਉਦਾ ਸੀ, ਉਨਾ ਦੀ ਇਨੇ ਚਿਰ ਦੀ ਬਣੀ ਖੂਹ ਚ ਪਾ ਦਿੱਤੀ ਸੀ ਨੰਬਰਦਾਰ ਨੇ।
"ਸਰਪੰਚ ਜੀ ਕੀ ਹੋਊ ਏਹਦਾ ਫੈਸਲਾ, ਸਾਡਾ ਬਹੁਤ ਨੁਕਸਾਨ ਕੀਤਾ ਆ ਇਹਨੇ, ਅਸੀ ਸੁੱਕਾ ਨੀ ਛੱਡਣਾ"। ਸਤਬੀਰ ਨੇ ਸਰਪੰਚ ਨੂੰ ਸੱਚੀ ਸੁਣਾਈ।
"ਸਭ ਤੋ ਪਹਿਲਾ ਤਾ ਏਹਦੀ ਨੰਬਰਦਾਰੀ ਖਤਮ, ਦੂਜੇ ਇਹ ਸਾਰਾ ਹਰਜਾਨਾ ਭਰੇ, ਏਨਾ ਕਾਫੀ ਆ ਬਈ ਭਰਾਓ ?"
ਸਰਪੰਚ ਨੇ ਪੰਚਾ ਵੱਲ ਤੇ ਦੇਬੀ ਵੱਲ ਦੇਖ ਕੇ ਪੁੱਛਿਆ।
"ਇਹੋ ਜਿਹਾ ਬੰਦਾ ਪਿੰਡ ਵਿੱਚ ਰਹਿ ਹੀ ਨਹੀ ਸਕਦਾ, ਇਹ ਪਿੰਡ ਛੱਡ ਕੇ ਕਿਤੇ ਹੋਰ ਦਫਾ ਹੋ ਜਾਵੇ"। ਹਮਾਇਤੀ ਬਾਪੂ ਕਹਿਣ ਲੱਗਾ।
"ਤਾਇਆ ਜੀ ਇਹਦੇ ਨਾਲ ਸਾਡਾ ਨੁਕਸਾਨ ਪੂਰਾ ਨਹੀ ਹੋਣ ਲੱਗਾ, ਨੰਬਰਦਾਰ ਏਨਾ ਹਰਜਾਨਾ ਕਿੱਥੋ ਭਰੂਗਾ ? ਏਹਦੇ ਲਈ ਇਸਨੂੰ ਜਮੀਨ ਵੇਚਣੀ ਪਊ ਤੇ ਜਮੀਨ ਸਾਡੇ ਭਰਾਵਾ ਦੇ ਨਾਮ ਹੈ, ਉਹ ਵੀ ਸਾਝੀਵਾਲ ਹਨ, ਇਸ ਤਰਾ ਇਨਾ ਨਾਲ ਧੱਕਾ ਹੋਊ, ਕੋਈ ਹੋਰ ਹੱਲ ਲੱਭਿਆ ਜਾਵੇ"। ਦੇਬੀ ਨੇ ਕਿਹਾ।
"ਬਾਈ ਜੀ ਤੁਸੀ ਹਰ ਕਿਸੇ ਤੇ ਤਰਸ ਨਾ ਖਾਇਆ ਕਰੋ, ਇਹਨੇ ਪਿਛਲੇ ਸਾਲਾ ਵਿੱਚ ਪਿੰਡ ਲੜਾ ਲੜਾ ਕੇ ਮਾਰਤਾ, ਆਹ ਬੂਟਾ ਸਿੰਘ ਤੇ ਉਹਦੀ ਘਰਵਾਲੀ ਨੂੰ ਵੀ ਇਹੀ ਚੁੱਕਣਾ ਦਿੰਦਾ ਸੀ, ਏਹਨੇ ਅੱਤ ਕਰਤੀ ਹੁਣ, ਏਹਨੂੰ ਬਖਸ਼ਣਾ ਸਮਝਦਾਰੀ ਨਹੀ ਹੋਣੀ"।
ਕੋਲ ਖੜੇ ਘੁੱਦੇ ਤੋ ਰਹਿ ਨਾ ਹੋਇਆ।
"ਮੇਰੀ ਤੌਬਾ, ਮੈਨੂੰ ਬਖਸ਼ ਲਓ, ਅੱਗੇ ਤੋ ਮੈ ਕੁਸਕ ਜਾਵਾ ਜੋ ਮਰਜੀ ਕਰ ਲਿਓ"।
ਨੰਬਰਦਾਰ ਪੰਸੇਰੀ ਤੋ ਪਾਈਆ ਬਣਿਆ ਪਿਆ ਸੀ।
"ਦੇਖੋ ਗਲਤੀ ਹਰ ਕਿਸੇ ਕੋਲੋ ਹੋ ਜਾਦੀ ਆ, ਜੇ ਬੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾ ਉਹਨੂੰ ਭੁੱਲਿਆ ਨਹੀ ਕਹਿੰਦੇ, ਮੈਨੂੰ ਵੀ ਪੂਰਾ ਗੁੱਸਾ ਆ ਐਨੀ ਘਟੀਆ ਹਰਕਤ ਕਰਨ ਵਾਲੇ ਤੇ, ਪਰ ਇਹ ਵੀ ਸੱਚ ਹੈ ਕਿ ਗੁੱਸੇ ਤੇ ਨਫਰਤ ਵਿੱਚ ਸੜਿਆ ਬੰਦਾ ਅਪਣੇ ਹੋਸ਼ ਗਵਾ ਬੈਠਦਾ, ਤੇ ਜੇ ਕੋਈ ਹੋਸ਼ ਵਿੱਚ ਨਾ ਹੋਵੇ ਉਹ ਕੁੱਝ ਵੀ ਕਰ ਗੁਜਰੇਗਾ, ਪਰ ਅਸੀ ਹੁਣ ਸਾਰੇ ਹੋਸ਼ ਵਿੱਚ ਆਂ, ਮੇਰਾ ਖਿਆਲ ਆ ਕਿ ਨੰਬਰਦਾਰੀ ਦਾ ਹੱਕਦਾਰ ਤਾ ਇਹ ਬਯੁਰਗ ਰਹਿ ਨਹੀ ਗਿਆ, ਦੂਸਰੇ ਰਿਹਾ ਸਵਾਲ ਘਾਟੇ ਦਾ ਉਹ ਘਾਟਾ ਦਿਲਬਾਗ ਹੋਰਾ ਨੂੰ ਪੈਣਾ ਆ ਤੇ ਇਹਨਾ ਦਾ ਕਸੂਰ ਕੋਈ ਨਹੀ, ਅਸੀ ਸਾਰਿਆ ਨੇ ਸਹੁੰ ਖਾਧੀ ਸੀ ਕਿ ਇੱਕ ਦੂਜੇ ਦੇ ਘਾਟੇ ਵਾਧੇ ਵਿੱਚ ਬਰਾਬਰ ਦੇ ਭਾਈਵਾਲ ਰਹਾਗੇ, ਅੱਜ ਪਹਿਲਾ ਇਮਤਿਹਾਨ ਆ, ਦਿਲਬਾਗ ਹੋਰਾ ਨੂੰ ਕੱਲੇ ਨਹੀ ਛੱਡਿਆ ਜਾ ਸਕਦਾ, ਪਰ ਤਾਇਆ ਹਾਲੇ ਤਕੜਾ ਆ, ਇਹ ਸਾਝੀਵਾਲ ਲਈ ਬਿਨਾ ਤਨਖਾਹ ਤੋ ਕੰਮ ਕਰੇ ਅਤੇ ਪਿੰਡ ਦਾ ਚੌਕੀਦਾਰਾ ਵੀ ਕਰੇ, ਚੌਕੀਦਾਰ ਦੀ ਤਨਖਾਹ ਚੌਕੀਦਾਰ ਨੂੰ ਮਿਲੇਗੀ ਪਰ ਕੰਮ ਤਾਇਆ ਕਰੇਗਾ, ਇਸ ਤਰਾ ਇਹ ਜਰਾ ਥੱਕ ਜਾਇਆ ਕਰੇਗਾ ਤੇ ਲੋਕਾ ਨੂੰ ਤੰਗ ਕਰਨ ਦੀ ਬਜਾਏ ਚੱਜ ਦੀ ਨੀਂਦ ਸੌ ਵੀ ਸਕੇਗਾ, ਭਾਵੇ ਤਾਏ ਦਾ ਗੁਨਾਹ ਬਹੁਤ ਵੱਡਾ ਹੈ ਪਰ ਕੀ ਅਸੀ ਸਾਰੇ ਹਰ ਰੋਜ ਛੋਟੇ ਛੋਟੇ ਗੁਨਾਹ ਨਹੀ ਕਰਦੇ ? ਕੀ ਸਾਨੂੰ ਸਾਡੀ ਸਜਾ ਮਿਲ ਚੁੱਕੀ ਆ ? ਮੇਰੀ ਬੇਨਤੀ ਆ ਕਿ ਤਾਏ ਤੇ ਰਹਿਮ ਕੀਤਾ ਜਾਵੇ, ਜੁਰਮ ਨੂੰ ਰੋਕਣ ਲਈ ਜੁਰਮ ਦੇ ਕਾਰਨ ਦੂਰ ਕਰਨੇ ਪੈਣਗੇ ਮੁਜਰਿਮ ਨਹੀ, ਜੇਲਾਂ ਭਰੀਆ ਹੋਈਆ ਹਨ ਮੁਜਰਮਾਂ ਨਾਲ, ਪਰ ਫਿਰ ਵੀ ਹਰ ਰੋਜ ਨਵੇ ਜੁਰਮ ਹੋ ਰਹੇ ਆ, ਸਜਾਵਾ ਦੇਣ ਨਾਲ ਜੁਰਮ ਨਹੀ ਰੁਕਦੇ, ਜੁਰਮ ਹੋਣ ਤੋ ਪਹਿਲਾਂ ਜੁਰਮ ਰੋਕਿਆ ਜਾ ਸਕਦਾ ਹੈ, ਬਾਅਦ ਵਿੱਚ ਨਹੀ"।
ਦੇਬੀ ਦੀ ਗੱਲ ਸੁਣ ਕੇ ਸਾਰੇ ਸੋਚੀ ਪੈ ਗਏ, ਨੰਬਰਦਾਰ ਤੇ ਗੁੱਸਾ ਲੋਕਾਂ ਨੂੰ ਤਾ ਹੋਣਾ ਹੀ ਸੀ ਉਹਦੇ ਮੁੰਡੇ ਖੁਦ ਉਹਨੂੰ ਧਾਫੜਨ ਲਈ ਤਿਆਰ ਖੜੇ ਸਨ ਪਰ ਉਹ ਦੇਬੀ ਦੀ ਗੱਲ ਨੂੰ ਵੀ ਸਮਝ ਰਹੇ ਸਨ ਤੇ ਉਸਦੀ ਗੱਲ ਮੋੜਨੀ ਵੀ ਨਹੀ ਸੀ ਚਾਹੁੰਦੇ।
"ਕਾਕਾ, ਮਨ ਨੀ ਮੰਨਦਾ ਏਹਦੇ ਤੇ ਰਹਿਮ ਕਰਨ ਨੂੰ, ਪਰ ਤੇਰਾ ਕਰਕੇ ਮੈ ਏਹਨੂੰ ਛੱਡ ਦੇਣ ਚ ਸਹਿਮਤ ਹਾਂ"।
ਫੌਜੀ ਤਾਏ ਨੇ ਦੇਬੀ ਨੂੰ ਤੇ ਸਰਪੰਚ ਨੂੰ ਕਿਹਾ, ਸਰਪੰਚ ਨੇ ਬਾਕੀਆ ਵੱਲ ਦੇਖਿਆ, ਉਹ ਸਾਰੇ ਹੌਲੀ ਹੌਲੀ ਹਾਂ ਚ ਸਿਰ ਹਿਲਾ ਰਹੇ ਸਨ, ਅਵਤਾਰ ਗੁੱਸੇ ਵਿੱਚ ਪੰਚਾਇਤ ਛੱਡ ਕੇ ਤੁਰਨ ਹੀ ਲੱਗਾ ਸੀ ਕਿ ਦੇਬੀ ਨੇ ਅਵਾਜ ਮਾਰੀ …
"ਬਾਈ, ਗੁੱਸੇ ਵਿੱਚ ਪਹਿਲਾ ਸਾਡਾ ਨੁਕਸਾਨ ਹੋਇਆ, ਹੁਣ ਜੇ ਤੂੰ ਵੀ ਗੁੱਸੇ ਹੋ ਗਿਆ ਤਾ ਹੋਰ ਨੁਕਸਾਨ ਹੋਊ, ਫਿਰ ਤੇਰੇ ਤੇ ਤਾਏ ਵਿੱਚ ਕੀ ਫਰਕ ਹੋਇਆ ? ਮੇਰਾ ਵੀਰ, ਗੁੱਸਾ ਨਾ ਕਰ, ਮੁਆਫ ਕਰਨ ਦੀ ਸ਼ਕਤੀ ਰੱਖ"।
ਦੇਬੀ ਨੇ ਉਹਨੂੰ ਕਿਹਾ, ਹੁਣ ਤੱਕ ਦਲੀਪ ਉਹਨੂੰ ਫੜ ਕੇ ਬਿਠਾ ਚੁੱਕਾ ਸੀ ਉਹ ਵੀ ਕੁੱਝ ਢੈਲਾ ਪੈ ਗਿਆ ਸੀ।
ਸਰਬਸੰਮਤੀ ਨਾਲ ਦੇਬੀ ਦੇ ਸੁਝਾਅ ਨੂੰ ਮੰਨ ਲਿਆ ਗਿਆ, ਤਾਇਆ ਹੁਣ ਸਾਂਝੀਵਾਲ ਦਾ ਮੁਫਤ ਦਾ ਨੌਕਰ ਸੀ ਤੇ ਚੌਕੀਦਾਰ ਦਾ ਵੀ ਨੌਕਰ ਸੀ, ਇਹ ਗੱਲ ਦੇਬੀ ਨੇ ਇਸ ਲਈ ਕੀਤੀ ਸੀ ਕਿ ਤਾਇਆ ਕੁੱਝ ਨੀਵਾ ਹੋ ਕੇ ਦੁਨੀਆ ਨੂੰ ਦੇਖੇ ਤਾ ਇਸ ਨੂੰ ਅਪਣੇ ਗੁਨਾਹ ਯਾਦ ਆਉਣਗੇ ਤੇ ਪਛਚਾਤਾਪ ਕਰੇਗਾ, ਸਾਰੇ ਆਪੋ ਆਪਣੇ ਘਰਾ ਨੂੰ ਚਲੇ ਗਏ, ਤਾਇਆ ਕੱਲਾ ਸੱਥ ਵਿੱਚ ਬੈਠਾ ਸੀ, ਉਹ ਅਪਣੇ ਆਪ ਨੂੰ ਲਾਹਨਤਾ ਪਾ ਰਿਹਾ ਸੀ, ਦੇਬੀ ਪਿੰਡ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ ਤੇ ਤਾਇਆ ਉਹਦੀ ਕੁਰਬਾਨੀ ਦੀ ਕਦਰ ਕਰਨ ਦੀ ਥਾਂ ਉਹਦੀਆ ਜੜਾ ਵੱਢਣ ਡਿਹਾ ਸੀ, ਤਾਏ ਨੂੰ ਲੱਗਿਆ ਕਿ ਉਹਦੇ ਵਰਗਾ ਨੀਚ ਕੋਈ ਦੂਜਾ ਨਹੀ ਹੋਣਾ, ਫਿਰ ਦੇਬੀ ਹੀ ਉਹਦੇ ਕੰਮ ਆਇਆ ਸੀ, ਜੇ ਦੇਬੀ ਅੱਜ ਨਾ ਹੁੰਦਾ ਤਾ ਤੱਤੇ ਹੋਏ ਮੁੰਡਿਆ ਨੇ ਪੰਚੈਤ ਵਿੱਚ ਹੀ ਉਹਦੀ ਭੁਗਤ ਸਵਾਰ ਦੇਣੀ ਸੀ।
ਚੇਅਰਮੈਨੀ ਦੀਆ ਇਲੈਕਸ਼ਨਾ ਹੋ ਚੁੱਕੀਆ ਸਨ, ਐਮ ਐਲ ਏ ਦਾ ਬੰਦਾ ਜਿੱਤ ਗਿਆ ਸੀ, ਜਿੱਤ ਕੀ ਗਿਆ ਜਿਤਾਇਆ ਗਿਆ ਸੀ, ਸਰਕਾਰੀ ਮਸ਼ਿਨਰੀ ਦੇ ਬੇਹੱਯਾਈ ਤੱਕ ਦੁਰਵਰਤੋ ਕੀਤੀ ਗਈ ਸੀ, ਹੁਣ ਵਿਆਹ ਦੀਆ ਤਿਆਰੀਆ ਹੋ ਰਹੀਆ ਸਨ, ਐਮ ਐਲ ਏ ਦੀ ਚਿਰੋਕਣੀ ਰੀਝ ਪੂਰੀ ਹੋ ਰਹੀ ਸੀ, ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾ ਰਿਹਾ ਸੀ, ਕਿਹੜਾ ਖੁਦ ਕਮਾਇਆ ਸੀ, ਬੱਸ ਖੋਹ ਲਿਆ ਸੀ, ਕੁੱਝ ਤੋਹਫੇ ਵਿੱਚ ਮਿਲ ਗਿਆ ਸੀ, ਦੇਬੀ ਤੇ ਦੀਪੀ ਹਰ ਰੋਜ ਥੋੜੇ ਥੋੜੇ ਮਰਦੇ ਸਨ, ਬਹੁਤ ਸਖਤ ਇਮਤਿਹਾਨ ਸੀ, ਪਰ ਦੋਵੇ ਡੋਲਣਾ ਨਹੀ ਸੀ ਚਾਹੁੰਦੇ, ਕਦੇ ਕਦੇ ਦੇਬੀ ਦੇ ਮਨ ਵਿੱਚ ਆਉਦਾ, ਕਿਓ ਨਾ ਰਾਤੋ ਰਾਤ ਉਹ ਦੋਵੇ ਐਮ ਐਲ ਏ ਦੀ ਪਹੁੰਚ ਤੋ ਦੂਰ ਹੋ ਜਾਂਣ ? ਪਰ ਸਰਪੰਚ ਦਾ ਕੀ ਬਣੇਗਾ ? ਉਹ ਇਨਾ ਖੁਦਗਰਜ ਕਿਵੇ ਹੋ ਸਕਦਾ ਸੀ ? ਤੇ ਸ਼ਾਇਦ ਇਹ ਐਮ ਐਲ ਏ ਦਾ ਨਹੀ ਰੱਬ ਦਾ ਭਾਣਾ ਹੋਵੇ, ਭਾਣੇ ਨੂੰ ਬਦਲਣ ਦੀ ਕੋਈ ਸ਼ਕਤੀ ਉਹਦੇ ਕੋਲ ਨਹੀ ਸੀ, ਨਾਲੇ ਉਹ ਭਗੌੜਾ ਕਿਓ ਹੋਵੇ ? ਪਰ ਦੂਜੇ ਪਾਸੇ ਦੀਪੀ ਨਾਲ ਇਨਸਾਫ ਨਹੀ ਸੀ ਹੋ ਰਿਹਾ, ਪਰ ਦੇਬੀ ਕਰੇ ਵੀ ਕੀ, ਉਹ ਪਹਾੜ ਨਾਲ ਮੱਥਾ ਲਾਉਣ ਜੋਗਾ ਨਹੀ ਸੀ, ਹੁਣ ਇੱਕ ਹਫਤਾ ਰਹਿ ਗਿਆ ਸੀ ਦੀਪੀ ਦੇ ਵਿਆਹ ਵਿੱਚ, ਇਨਾ ਪਿਛਲੇ ਦਿਨਾ ਵਿੱਚ ਉਹ ਦੋਵੇ ਇੱਕ ਦੂਜੇ ਨਹੀ ਸੀ ਮਿਲੇ, ਫੋਨ ਵੀ ਨਹੀ ਸੀ ਕੀਤਾ, ਗੁੱਸੇ ਵੀ ਨਹੀ ਸੀ ਇੱਕ ਦੂਜੇ ਨਾਲ, ਭਾਵੇ ਅੱਖਾ ਸਾਹਮਣੇ ਸਦਾ ਰਹਿੰਦੇ ਪਰ ਨੇੜੇ ਆਉਣੋ ਸੰਕੋਚ ਕਰਦੇ, ਦੀਪੀ ਦੇ ਸੋਹਣੇ ਸੂਟ ਕਿਸੇ ਖੂੰਜੇ ਵਿੱਚ ਪਏ ਸਨ, ਕਈ ਦਿਨ ਇੱਕ ਹੀ ਸੂਟ ਪਾਈ ਰੱਖਦੀ, ਮਾ ਦੇ ਕਹਿਣ ਤੇ ਸਿਰ ਵਾਹ ਲੈਦੀ, ਜੁਲਫਾ ਵਿੱਚ ਕੰਘੀ ਵੀ ਰੋਜ ਨਹੀ ਸੀ ਹੁੰਦੀ, ਕਾਹਦੇ ਵਾਸਤੇ ?
ਹੁਣ ਕਿਸ ਨੂੰ ਸੋਹਣੀ ਬਣ ਕੇ ਦਿਖਾਉਣਾ ? ਕੋਈ ਸ਼ਰਾਰਤ ਨਹੀ ਸੀ, ਪੰਮੀ ਤੇ ਪਰੀਤੀ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰਦੀਆ ਉਹ ਜਿਵੇ ਬੋਲੀ ਹੋ ਗਈ ਸੀ, ਸੁਣ ਕੇ ਵੀ ਨਹੀ ਸੀ ਸੁਣਦੀ, ਬੱਸ ਪਰੀਤੀ ਨੂੰ ਕਹਿੰਦੀ …
"ਕਾਸ਼, ਮੇਰੀ ਕਿਸਮਤ ਵੀ ਤੇਰੇ ਵਰਗੀ ਹੁੰਦੀ, ਚੰਨ ਮੇਰਾ ਆ ਪਰ ਰਹਿੰਦਾ ਬੱਦਲਾ ਓਹਲੇ ਆ"।
ਦੇਬੀ ਪੂਰੀ ਤਰਾ ਤਾ ਨਹੀ ਪਰ ਬਹੁਤ ਹੱਦ ਤੱਕ ਸਰੀਰਕ ਤੌਰ ਤੇ ਫਿੱਟ ਹੋ ਚੁੱਕਾ ਸੀ, ਸਰੀਰਕ ਕੰਮ ਉਸ ਨੂੰ ਕੋਈ ਕਰਨ ਨਹੀ ਸੀ ਦਿੰਦਾ, ਉਸ ਨੇ ਯੋਗਾ ਕਰ ਕਰ ਕੇ ਅਪਣੇ ਸਰੀਰ ਨੂੰ ਅਪਣੇ ਵੱਸ ਵਿੱਚ ਕਰ ਲਿਆ ਸੀ, ਅੰਦਰਲੀਆ ਸੱਟਾ ਸਰੀਰ ਦੀ ਕੁਦਰਤੀ ਸ਼ਕਤੀ ਖੁਦ ਠੀਕ ਕਰ ਰਹੀ ਸੀ, ਕੋਈ ਕਹਿ ਨਹੀ ਸੀ ਸਕਦਾ ਕਿ ਕੁੱਝ ਹਫਤੇ ਪਹਿਲਾ ਇਹ ਮਰਨ ਕਿਨਾਰੇ ਪਿਆ ਹੋਵੇਗਾ, ਦੇਬੀ ਨੂੰ ਠੀਕ ਹੋਇਆ ਦੇਖ ਕੇ ਸਾਝੀਵਾਲ ਵਿੱਚ ਜਾਨ ਪੈ ਗਈ ਸੀ, ਬਿਜਨਸ ਫੇਰ ਵਧੀਆ ਚੱਲ ਰਿਹਾ ਸੀ, ਆਰਥਿਕ ਚਿੰਤਾ ਖਤਮ ਹੋ ਚੁੱਕੀ ਸੀ, ਹਰ ਸਾਝੀਵਾਲ ਹੁਣ ਆੜਤੀਏ ਦੇ ਵੱਲ ਚੱਕਰ ਨਹੀ ਸੀ ਕੱਢ ਰਿਹਾ, ਸਗੋ ਆੜਤੀਏ ਸੁਨੇਹਾ ਭੇਜ ਰਹੇ ਸਨ ਕਿ ਇਸ ਵਾਰ ਪੈਸੇ ਨਹੀ ਚਾਹੀਦੇ ? ਇਹ ਸਾਝੀਵਾਲ ਦੀ ਜਿੱਤ ਸੀ ਕਿ ਆੜਤੀਆ ਪੁੱਛੇ ਬਈ ਕਿਸ਼ਨ ਸਿਆ ਪੈਸੇ ਨੀ ਚਾਹੀਦੇ ? ਤੇ ਕਿਸ਼ਨ ਸਿੰਘ ਕਹੇ, ਨਹੀ, ਜਨਾਬ ਫਸਲ ਵੇਚਕੇ ਕੱਠੇ ਲੈ ਲਵਾਗੇ।
ਦੇਬੀ ਨੂੰ ਲਗਦਾ ਸੀ ਕਿ ਦੀਪੀ ਦੇ ਸਹੁਰੇ ਜਾਣ ਤੋ ਪਹਿਲਾ ਉਹ ਉਸ ਨੂੰ ਜਰੂਰ ਮਿਲੇ, ਪਰ ਇੱਕ ਯਾਦਗਾਰੀ ਮਿਲਣੀ ਹੋ ਜਾਵੇ ਜਿਸਦੇ ਸਹਾਰੇ ਦਿਨ ਬਿਤਾਏ ਜਾ ਸਕਣ, ਹੁਣ ਉਹ ਇਸ ਮਿਲਣੀ ਦੀਆ ਸਕੀਮਾ ਲਾਉਣ ਲੱਗ ਪਿਆ, ਭਾਵੇ ਉਸਨੂੰ ਸਰਪੰਚ ਦੇ ਘਰ ਆਉਣਾ ਮਨਾ ਨਹੀ ਸੀ ਪਰ ਫਿਰ ਵੀ ਏਨੀ ਬੇਸ਼ਰਮੀ ਉਹ ਨਹੀ ਸੀ ਕਰ ਸਕਦਾ, ਵਿਆਹ ਵਿੱਚ ਚਾਰ ਦਿਨ ਰਹਿੰਦੇ ਸਨ, ਇੱਕ ਦਿਨ ਉਸਨੇ ਫੋਨ ਘੁਮਾ ਦਿੱਤਾ, ਅੱਗੋ ਮੰਮੀ ਨੇ ਚੱਕਿਆ … ।
"ਮਾਤਾ ਜੀ ਦੀਪੀ ਨਾਲ ਗੱਲ ਕਰ ਸਕਦਾ ?"
ਦੇਬੀ ਨੇ ਬੇਝਿਝਕ ਪੁੱਛ ਲਿਆ।
"ਹਾ ਪੁੱਤ ਮੈ ਹੁਣੇ ਬੁਲਾਉਦੀ ਆ"।
ਕਹਿ ਕੇ ਮੰਮੀ ਨੇ ਦੀਪੀ ਨੂੰ ਫੋਨ ਦਿੱਤਾ ਤੇ ਆਪ ਬਾਹਰ ਚਲੀ ਗਈ, ਉਹ ਧੀ ਨੂੰ ਖੁੱਲ ਕੇ ਗੱਲ ਕਰ ਲੈਣ ਦੇਣਾ ਚਾਹੁੰਦੀ ਸੀ, ਵੇਸੇ ਕੋਈ ਆਮ ਮੁੰਡਾ ਵਿਆਹ ਤੋ ਪਹਿਲਾ ਕਿਸੇ ਦੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸਦਾ ਅੰਜਾਮ ਪਾਠਕ ਖੁਦ ਸੋਚ ਸਕਦੇ ਹਨ, ਇਹ ਪਰੇਮ ਤੇ ਇਜਤ ਦੀ ਮਿਹਰਬਾਨੀ ਹੀ ਸੀ ਕਿ ਦੇਬੀ ਖੁਦ ਫੋਨ ਕਰ ਕੇ ਦੀਪੀ ਨਾਲ ਗੱਲ ਕਰਨ ਲਈ ਕਹਿ ਸਕੇ, ਮਾਂ ਦੀ ਥਾ ਦਲੀਪ ਜਾਂ ਸਰਪੰਚ ਵੀ ਹੁੰਦੇ ਤਾ ਕਿਸੇ ਨੇ ਨਾਹ ਨਹੀ ਸੀ ਕਰਨੀ।
"ਹੈਲੋ … ।" ਬੁਝੀ ਜਿਹੀ ਅਵਾਜ ਸੀ ਦੀਪੀ ਦੀ।
"ਬੜੇ ਦਿਨ ਹੋਏ ਉਹਦੇ ਹੋਏ ਨਾ ਦੀਦਾਰ ਜੀ, ਜਾਨ ਨਾਲੋ ਵੱਧ ਜੀਨੂੰ ਕਰਾ ਮੈ ਪਿਆਰ ਜੀ ।।
ਮੇਰੀ ਦੀਪੋ ਜੇ ਸੀਨੇ ਦੇ ਨਾਲ ਲੱਗ ਜੇ, ਹੋਰ ਕੋਈ ਮੰਗ ਨਾ ਰਹੂ, ਜਿੰਦੇ ਮੇਰੀਏ … ।"
ਮਿੱਠੀ ਜਿਹੀ ਅਵਾਜ ਵਿੱਚ ਦੇਬੀ ਨੇ ਏਹ ਬੋਲ ਗਾਏ, ਜਿਵੇ ਬੈਟਰੀ ਚਾਰਜ ਹੋ ਗਈ ਹੋਵੇ, ਦੀਪੀ ਦੇ ਚੇਹਰੇ ਦੀ ਲਾਲੀ ਮੁੜਨ ਲੱਗੀ, ਮੋਤੀਆ ਦੀ ਕਤਾਰ ਨਜਰ ਆਉਣ ਲੱਗੀ, ਜਿਵੇ ਕਿਸੇ ਨੂੰ ਸੁਆਂਤੀ ਦੀ ਬੂੰਦ ਮਿਲ ਗਈ ਹੋਵੇ, ਪਪੀਹੇ ਦੀ ਪਿਊ ਪਿਊ, ਬੁਲਬੁਲ ਦੇ ਨਗਮੇ, ਸਾਊਣ ਭਾਦੋ ਦੇ ਮਰੌੜਿਆ ਵਿੱਚ ਅਚਾਨਕ ਕਾਲੀ ਘਟਾ, ਠੰਡੀ ਮਿੱਠੀ ਰੁਮਕਦੀ ਪਵਣ, ਪਹਿਲੇ ਪਰੇਮ ਦਾ ਇਜਹਾਰ, ਸੱਜਣਾ ਦੀ ਪਹਿਲੀ ਛੋਹ, ਇਹ ਕੈਸੀ ਸ਼ਕਤੀ ਹੈ ਪਰੇਮ ਦੀ ? ਸਾਰੀ ਦੁਨੀਆ ਹਸਾਉਣ ਦੀ ਕੋਸ਼ਿਸ਼ ਕਰਦੀ ਥੱਕ ਗਈ, ਕੁੱਝ ਨਹੀ ਹੋਇਆ, ਪਰੇਮੀ ਦੇ ਦੋ ਬੋਲ ?
ਇਨੇ ਸ਼ਕਤੀਸ਼ਾਲੀ ? ਉਹ ਵੀ ਫੋਨ ਦੇ ਜਰੀਏ ? ਹਾ ਇਹ ਪਰੇਮ ਹੀ ਹੋ ਸਕਦਾ ਜਿਸ ਨਾਲ ਕਹਿੰਦੇ ਰੱਬ ਵੀ ਪਾਇਆ ਜਾ ਸਕਦਾ, ਇਹ ਏਨਾ ਵਿਸ਼ਾਲ ਪਰੇਮ, ਦੀਪੀ ਦੀ ਝੋਲੀ ਵਿੱਚ ਸਮਾ ਨਹੀ ਸਕਿਆ, ਇੱਕ ਹੜ ਵਾਗ ਉਹਦੇ ਰੋਮ ਰੋਮ ਨੂੰ ਵਹਾ ਕੇ ਲੈ ਗਿਆ, ਪਿਛਲੇ ਕੁੱਝ ਦਿਨ ਜਿਵੇ ਵਰਿਆਂ ਤੋ ਮੀਹ ਨਾ ਪਿਆ ਹੋਵੇ, ਤੇ ਅੱਗ ਵਰਦੀ ਹੋਵੇ, ਹੁਣ ਅਚਾਨਕ ਇੰਦਰ ਦੇਵਤਾ ਮੇਹਰਬਾਨ, ਸੱਜਣਾ ਦੀ ਅਵਾਜ ਕੰਨਾ ਵਿੱਚ ਸ਼ਹਿਦ ਘੋਲ ਰਹੀ ਸੀ …
"ਬਹੁਤ ਉਡੀਕ ਕਰਵਾਈ ਜਾਲਮਾ, ਮਿਲਣੋ ਵੀ ਗਿਆ ?"
ਬਹੁਤ ਰੋਸ ਸੀ ਪਿਆਰੇ ਤੇ।
"ਮਿਲਦਾ ਤਾ ਹਰ ਪਲ ਹਾ, ਦੇਖਦਾ ਵੀ ਹਰ ਪਲ ਆ, ਪਰ ਹੁਣ ਮਨ ਦਾ ਮਿਲਾਪ ਹੀ ਨਹੀ ਇਸ ਤੋ ਵੱਧ ਲੋੜ ਹੈ, ਸੋਹਣਿਆ ਦੇ ਦਿਲ ਦੀ ਧੜਕਨ ਇੱਕ ਵਾਰ ਜਰੂਰ ਸੁਣਨੀ ਆ, ਸੁਣਾਓਗੇ ?"
ਦੇਬੀ ਦੀ ਨਾੜ ਨਾੜ ਵਿੱਚ ਇਸ਼ਕ ਦਾ ਹੜ ਆਇਆ ਪਿਆ ਸੀ।
"ਸੁਣੋਗੇ ?" ਇੱਕ ਹੋਰ ਸ਼ਰਾਬਣ ਬੋਲੀ।
"ਜਾਨ ਦੇ ਕੇ ਵੀ"। ਮਦਹੋਸ਼ੀ ਦਾ ਆਲਮ, ਫਰਕਦੇ ਬੁੱਲ, ਅੱਧ ਮੀਟੀਆ ਅੱਖਾ, ਤੇ ਸੋਹਣਿਆ ਦੀ ਤਸਵੀਰ ਸਾਹਮਣੇ।
"ਕਦੋ ?" ਹੁਕਮ ਦੀ ਉਡੀਕ ਸੀ, ਸੋਹਣੀ ਝਨਾ ਵਿੱਚ ਤੈਰਨ ਲਈ ਠਿੱਲਣਾ ਚੁਹੰਦੀ ਸੀ, ਸੱਸੀ ਥਲਾ ਵਿੱਚ ਭਟਕਣ ਤੋ ਨਹੀ ਸੀ ਡਰਦੀ।
"ਅੱਜ ਰਾਤ, ਉਹੀ ਵਕਤ ਉਹੀ ਥਾ ?"
ਵਕਤ ਤੇ ਸਥਾਨ ਤੈਅ ਹੋ ਰਿਹਾ ਸੀ।
"ਕੋਈ ਨਹੀ ਰੋਕ ਸਕੇਗਾ, ਇੰਤਜਾਰ ਕਰੋ"।
ਤੇ ਫੋਨ ਰੱਖ ਦਿੱਤਾ ਸੋਹਣਿਆ ਨੇ।
ਤੇ ਮਹੀਨਾ ਭਰ ਅਪਣੇ ਆਪ ਤੋ ਬੇਖਬਰ ਰਹਿਣ ਵਾਲੀ ਦੀਪੀ ਹੁਣ ਸਿੱਧੇ ਬਾਥਰੂਮ ਵਿੱਚ, ਮਲ ਮਲ ਕੇ ਨਹਾਉਣਾ, ਗੁਣਗੁਣਾਉਣਾ, ਅਪਣੇ ਆਪ ਨੂੰ ਨਿਹਾਰਨਾ ਤੇ ਫਿਰ ਸ਼ਰਮਾਉਣਾ ਜਿਵੇ ਦੇਬੀ ਸਾਹਮਣੇ ਖੜਾ ਹੋ ਕੇ ਦੇਖ ਰਿਹਾ ਹੋਵੇ ।
"ਬੇਸ਼ਰਮ ਕਿਤੋ ਦੇ, ਬਾਥਰੂਮ ਵਿੱਚ ਤਾ ਪਿੱਛਾ ਛੱਡ ਦਿਆ ਕਰੋ ? ਜਿੱਥੇ ਜਾਵਾ ਉਥੇ ਈ ਆ ਜਾਦੇ ਓ"। ਖਿਆਲਾ ਵਿੱਚ ਦੇਬੀ ਨੂੰ ਦੇਖ ਰਹੀ ਦੀਪੀ ਦਾ ਦੇਬੀ ਨੂੰ ਬਾਹਰ ਜਾਣ ਲਈ ਕਹਿਣਾ, ਕਲਯੁਗ ਖਤਮ, ਸਤਯੁਗ ਸ਼ੁਰੂ।
ਮਾਂ ਹੈਰਾਨ, ਕਹਿ ਕੇ ਕੱਪੜੇ ਬਦਲਵਾਉਦੀ ਸੀ ਅੱਜ ਬਾਥਰੂਮ ਵਿੱਚੋ ਨਹੀ ਨਿਕਲਦੀ, ਦੇਬੀ ਦੇ ਫੋਨ ਨੇ ਇਹ ਕਿਹੜਾ ਜਾਦੂ ਕਰ ਦਿੱਤਾ ? ਮਾ ਨੂੰ ਅਪਣੀ ਜਵਾਨੀ ਦਾ ਸਮਾ ਯਾਦ ਆ ਗਿਆ ਜਦੋ ਸਰਪੰਚ ਨਾਲ ਵਿਆਹ ਹੋਣ ਤੋ ਬਾਅਦ ਉਹ ਮੁਕਲਾਵੇ ਨੂੰ ਉਡੀਕਦੀ ਸੀ … ।।
ਦੀਪੀ ਨੇ ਦੇਬੀ ਵਾਲਾ ਦਿੱਤਾ ਸੂਟ ਪਾਇਆ, ਇੱਕ ਘੰਟੇ ਅੰਦਰ ਬੀਮਾਰ ਜਿਹੀ ਕੁੜੀ ਤੋ ਇੱਕ ਪਰੀ ਬਣ ਗਈ ਸੀ, ਵਾਹ ਉਏ ਇਸ਼ਕ, ਤੂੰ ਸ਼ਕਤੀਮਾਨ ਹੈ, ਮੁਰਦਿਆ ਨੂੰ ਨੱਚਣ ਲਾ ਸਕਦਾ, ਸਲਾਮ ਹੈ ਤੈਨੂੰ।
"ਧੀਏ ਐਨੀ ਖੁਸ਼ ਤੂੰ ਕਦੇ ਨੀ ਹੋਈ, ਕੀ ਕਿਹਾ ਦੇਬੀ ਨੇ ?"
ਮਾ ਦਾ ਦਿਲ ਧੜਕੀ ਜਾਦਾ ਸੀ।
"ਮਿਲਣ ਲਈ ਸੱਦਿਆ ਮਾ"। ਦੀਪੀ ਨੇ ਸੱਚ ਬੋਲ ਦਿੱਤਾ।
"ਹੈ ? ਕਦੋ ? ਕਿਓ ?" ਕਿੰਨੇ ਹੀ ਸਵਾਲ ਇੱਕ ਸਾਰ।
"ਅੱਜ ਰਾਤ, ਆਖਰੀ ਮੁਲਾਕਾਤ ਲਈ"। ਦੀਪੀ ਨੇ ਕਿਹਾ।
"ਪਰ ਏਹ ਕਿਵੇ ਹੋ ਸਕਦਾ ? ਤਿੰਨ ਦਿਨਾ ਤੱਕ ਤੇਰਾ ਵਿਆਹ ਆ, ਕਿਸੇ ਨੇ ਦੇਖ ਲਿਆ ਕੀ ਬਣੂ ?" ਮਾ ਦਾ ਦਿਲ ਕੰਬ ਗਿਆ।
"ਮਾ ਵਿਆਹ ਮੇਰਾ ਹੋ ਚੁੱਕਿਆ, ਤਿੰਨ ਦਿਨ ਤੱਕ ਤਾਂ ਮੈ ਬੱਸ ਇਹ ਘਰ ਹੀ ਛੱਡਣਾ, ਦੇਬੀ ਮੇਰਾ ਉਹ ਮੰਗੇਤਰ ਆ ਜਿਸ ਨਾਲ ਰੱਬ ਨੇ ਮੈਨੂੰ ਮੰਗਿਆ ਸੀ, ਮੁਕਲਾਵਾ ਭਾਵੇ ਅਗਲੇ ਜਨਮ ਵਿੱਚ ਲੈਣ ਆਵੇ, ਇਹੀ ਕਹਿਣ ਜਾਣਾ, ਤੇ ਮਾਂ ਰੋਕੀ ਨਾ ਮੈਨੂੰ ਅੱਜ"।
ਇੰਨੀ ਬੇਸ਼ਰਮ ਦੀਪੀ ਕਦੇ ਨਹੀ ਸੀ ਹੋ ਸਕਦੀ, ਏਹ ਉਹਦੇ ਵਿੱਚ ਕੌਣ ਬੋਲ ਰਿਹਾ ?
"ਮਾ ਤੂੰ ਇੱਕ ਔਰਤ ਏ, ਮੇਰਾ ਦੁੱਖ ਸਮਝ ਸਕਦੀ ਏ, ਹੋਰ ਕਿਸ ਨੂੰ ਦੱਸਾ ? ਤਿੰਨ ਦਿਨ ਤੋ ਬਾਅਦ ਜੋ ਨਰਕ ਮੈ ਭੋਗਣਾ ਉਹ ਬਹੁਤ ਲੰਮਾ ਰਾਹ ਆ, ਉਸ ਰਾਹ ਲਈ ਕੁੱਝ ਯਾਦਾ ਨਾਲ ਲੈ ਕੇ ਜਾਣ ਦੇ ਨਹੀ ਤਾ ਸਾਰੀ ਉਮਰ ਭਟਕਦੀ ਰਹੂੰ"।
ਮਾ ਨੂੰ ਦਿਲ ਦੀ ਹਮਰਾਜ ਤੋ ਹਮਰਾਹ ਬਣਾ ਰਹੀ ਸੀ ਦੀਪੀ।
"ਤੇਰੇ ਨਾਲ ਜੋ ਜੁਲਮ ਹੋ ਰਿਹਾ ਉਹ ਮੈ ਰੋਕ ਨੀ ਸਕਦੀ ਧੀਏ, ਪਰ ਜੋ ਤੂੰ ਕਹਿ ਰਹੀ ਏ, ਏਹ ਤੇਰਾ ਹੱਕ ਬਣਦਾ, ਰੱਬ ਸਾਡੀ ਮਦਦ ਕਰੇ, ਕਿਵੇ ਹੋ ਸਕੇਗਾ ਇਹ ਸਭ ?"
ਮਾਂ ਹੁਣ ਇਹ ਭੁੱਲ ਗਈ ਸੀ ਕਿ ਉਹਦੇ ਸਮਾਜਿਕ ਫਰਜ ਕੀ ਹਨ, ਉਹ ਅਪਣੀ ਲਾਡਲੀ ਧੀ ਦੀ ਆਖਰੀ ਇਛਾ ਪੂਰੀ ਕਰਨੀ ਚਾਹੁੰਦੀ ਸੀ, ਪੇਕੇ ਘਰ ਹੁੰਦੀ ਦੀ ਆਖਰੀ ਇੱਛਾ।
"ਮੈ ਇੱਕ ਵਾਰ ਇਹ ਰਾਹ ਦੇਖ ਚੁੱਕੀ ਆ ਮਾਂ, ਇੱਕ ਵਾਰ ਫਿਰ ਤੁਰਾਗੀ"।
ਦੀਪੀ ਨੇ ਪਿਛਲੀ ਮੁਲਾਕਾਤ ਬਾਰੇ ਦੱਸਿਆ ਕਿ ਨਗਨ ਹੋਈ ਦੀਪੀ ਦਾ ਤਨ ਉਸ ਨੇ ਫੇਰ ਢਕ ਦਿੱਤਾ ਸੀ …
"ਇਨਾ ਚੰਗਾ ਮੁੰਡਾ ਸਾਡੇ ਕਰਮਾ ਵਿੱਚ ਨੀ ਲਿਖਿਆ ਦਾਤੇ ਨੇ, ਇੱਕ ਵਾਰ ਦੇ ਕੇ ਛੇਤੀ ਖੋਹ ਲਿਆ"। ਮਾ ਨੂੰ ਅਫਸੋਸ ਸੀ ਕਿ ਦੇਬੀ ਉਹਦਾ ਜਵਾਈ ਨਹੀ ਬਣ ਸਕਿਆ।
"ਮਾਂ ਤੇਰੇ ਦਿਲ ਵਿੱਚ ਨਹੀ ਆਉਦਾ ਕਿ ਤੂੰ ਧੀ ਦੇ ਗੁਨਾਹ ਵਿੱਚ ਸਾਥ ਦੇ ਰਹੀ ਏ ?"
ਦੀਪੀ ਮਾਂ ਦੀ ਮਮਤਾ ਤੇ ਹੈਰਾਨ ਸੀ।
"ਮੈ ਜਾਣਦੀ ਆ ਕਿ ਤੂੰ ਕੋਈ ਗੁਨਾਹ ਕਰ ਨਹੀ ਸਕਦੀ, ਤੂੰ ਐਸੀ ਮੰਗ ਕਦੇ ਰੱਖਣੀ ਵੀ ਨਹੀ ਸੀ, ਇਹ ਗੁਨਾਹ ਨਹੀ ਧੀਏ ਤੇਰਾ ਹੱਕ ਆ, ਤੇ ਹੱਕ ਮੰਗਿਆ ਨਹੀ ਮਿਲਦੇ, ਲੈਣੇ ਪੈਦੇ ਆ, ਇਸ ਐਮ ਐਲ ਏ ਦੇ ਟੱਬਰ ਲਈ ਸਾਡਾ ਕੋਈ ਫਰਜ ਨਹੀ, ਇਹ ਜਬਰ ਦਸਤੀ ਹੈ ਕੋਈ ਵਿਆਹ ਨਹੀ"।
ਮਾਂ ਦਾ ਦਿਲ ਤਾ ਕਰਦਾ ਸੀ ਕਿ ਦੇਬੀ ਉਹਦੀ ਧੀ ਨੂੰ ਲੈ ਕੇ ਜਰਮਨ ਉਡ ਜਾਵੇ ਪਰ ਉਹਦੇ ਟੱਬਰ ਦਾ ਕੀ ਬਣਦਾ ?
"ਤੂੰ ਮਹਾਨ ਹੈ ਮਾ, ਧੰਨ ਤੇਰੀ ਮਮਤਾ"।
ਕਿੰਨੀ ਹੀ ਦੇਰ ਦੋਵੇ ਮਾਵਾ ਧੀਆ ਇੱਕ ਦੂਜੀ ਦੇ ਗਲ ਲੱਗ ਡੁਸਕਦੀਆ ਰਹੀਆ, ਵਿਆਹ ਤੋ ਤਿੰਨ ਦਿਨ ਪਹਿਲਾ ਕਿਸੇ ਧੀ ਤੇ ਮਾ ਅੱਗੇ ਐਸਾ ਇਮਤਿਹਾਨ ਨਹੀ ਆਇਆ ਹੋਵੇਗਾ।
ਸ਼ਾਮ ਪੈ ਗਈ ਸੀ, ਰਾਤ ਦਾ ਹਨੇਰਾ ਪਸਰ ਰਿਹਾ ਸੀ, ਅੱਜ ਦੀਪੀ ਤੋ ਵੱਧ ਮਾ ਦਾ ਦਿਲ ਧੜਕ ਰਿਹਾ ਸੀ, ਉਹ ਥੋੜੀ ਹੀ ਦੇਰ ਬਾਅਦ ਸਮਾਜ ਦੇ ਡਰ ਤੋ ਫੇਰ ਘਬਰਾ ਗਈ, ਅਰਦਾਸਾਂ ਕਰੀ ਜਾਦੀ ਸੀ, ਸਰਪੰਚ ਨੇ ਦੋਵਾ ਦੀ ਮਾੜੀ ਹਾਲਤ ਨੂੰ ਤਾੜ ਲਿਆ ਸੀ … ।
"ਦੀਪੀ ਦੀ ਮਾ ਕੀ ਗੱਲ ਇਨੀ ਪਰੇਸ਼ਾਨ ਕਿਓ ਏ ?"
ਸਰਪੰਚ ਨੇ ਪੁੱਛਿਆ।
"ਕੁਝ ਨਹੀ ਜੀ, ਮੈ … ।"
ਤੇ ਬੋਲਤੀ ਬੰਦ ਹੋ ਗਈ, ਕਿਵੇ ਝੂਠ ਬੋਲੇ ਇਨੇ ਭਰੋਸੇ ਵਾਲੇ ਘਰਵਾਲੇ ਅੱਗੇ ?
"ਮੇਰੇ ਕੋਲੋ ਤੂੰ ਕਦੇ ਕੁੱਝ ਛਿਪਾਇਆ ਨਹੀ, ਐਸੀ ਕੀ ਮਾੜੀ ਗੱਲ ਆ ?"
ਸਰਪੰਚ ਨੇ ਇਓ ਪੁੱਛਿਆ ਕਿ ਦੀਪੀ ਦੀ ਮਾ ਉਹਦੇ ਗਲ ਲੱਗ ਰੋਣ ਲੱਗ ਪਈ ਤੇ ਬੁਸਕਦੀ ਨੇ ਸਾਰਾ ਕੁੱਝ ਦੱਸ ਦਿੱਤਾ।
"ਬੱਸ ਐਨੀ ਗੱਲ ਤੇ ਦੁਖੀ ਹੋਣ ਡਹੀ ਆਂ, ਮੇਰੇ ਲਈ ਦੇਬੀ ਮੇਰੀ ਧੀ ਦਾ ਵਰ ਆ, ਉਹਦਾ ਸਾਡੇ ਸਾਰਿਆ ਤੇ ਹੱਕ ਆ, ਰੱਬ ਨੇ ਫਰਿਸ਼ਤਾ ਭੇਜਿਆ ਸਾਡੇ ਕੋਲ, ਉਹ ਇੱਕ ਵਾਰ ਦੀਪੀ ਨੂੰ ਮਿਲਣਾ ਚਾਹੁਦਾ ? ਸੌ ਵਾਰ ਮਿਲੇ, ਮੈ ਅੰਨਾ ਨਹੀ ਦੀਪੀ ਦੀ ਮਾਂ ਮੈਨੂੰ ਪਤਾ ਮੇਰੀ ਧੀ ਤੇ ਕੀ ਬੀਤਣੀ ਆ, ਕਿਸੇ ਕਮੀਨੇ ਦਾ ਡਰ ਨਹੀ ਮੈਨੂੰ, ਜੇ ਕਿਸੇ ਨੂੰ ਪਤਾ ਲਗਦਾ ਵੀ ਆ ਤਾ ਲੱਗ ਜਾਵੇ, ਚੰਗਾ ਸਗੋ ਐਮ ਐਲ ਏ ਮੇਰੀ ਧੀ ਦਾ ਰਿਸ਼ਤਾ ਛੱਡਣਾ ਚਾਹੇ ਤਾ ਛੱਡ ਦੇਵੇ, ਇਸੇ ਸਾਹੇ ਤੇ ਦੇਬੀ ਨਾਲ ਵਿਆਹ ਦਊ"।
ਸਰਪੰਚ ਬੋਲ ਰਿਹਾ ਸੀ ਤੇ ਉਹਦੀ ਘਰਵਾਲੀ ਉਹਦੇ ਮੂੰਹ ਵੱਲ ਇਓ ਦੇਖ ਰਹੀ ਸੀ ਜਿਵੇ ਕੋਈ ਅੱਠਵਾ ਅਜੂਬਾ ਦੇਖ ਰਹੀ ਹੋਵੇ …
"ਇਹ ਤੁਸੀ ਕਹਿ ਰਹੇ ਹੋ ? ਪਿਓ ਹੋ ਕੇ ? ਮਰਦ ਹੋ ਕੇ ?"
ਮਾਂ ਨੂੰ ਯਕੀਨ ਨਹੀ ਸੀ ਆ ਰਿਹਾ।
"ਕਿਓ ਪਿਓ ਦਾ ਧੀ ਲਈ ਕੋਈ ਫਰਜ ਨਹੀ ? ਸਾਰੇ ਫਰਜ ਉਨਾ ਕਮੀਨਿਆ ਲਈ ਹਨ ? ਜੋ ਪਸਤੌਲ ਦੀ ਨੋਕ ਤੇ ਮੇਰੀ ਦੇਵੀ ਵਰਗੀ ਧੀ ਨੂੰ ਖੋਹ ਕੇ ਲਿਜਾ ਰਹੇ ? ਮਰਨ ਵਾਲੇ ਦੀ ਆਖਰੀ ਇਛਾ ਅਦਾਲਤ ਵੀ ਪੂਰੀ ਕਰਦੀ ਆ ਤੇ ਮੈ ਤਾ ਉਹਦਾ ਪਿਓ ਆ, ਇਹ ਵਿਆਹ ਨਹੀ ਉਹਦਾ ਮਰਨਾ ਈ ਆ, ਦੇਖ ਰਿਹਾ ਕਿੰਨੇ ਦਿਨਾ ਤੋ, ਚੇਹਰੇ ਦਾ ਸਾਰਾ ਨੂਰ ਗਵਾਚ ਗਿਆ, ਹੋਰ ਕੀ ਜੁਲਮ ਕਰਾ ਅਪਣੀ ਮਾਸੂਮ ਧੀ ਤੇ ?"
ਸਰਪੰਚ ਦੀਆ ਭਰੀਆ ਅੱਖਾਂ ਉਹਦੀ ਮਾ ਨੇ ਅੱਜ ਦੂਜੀ ਵਾਰ ਦੇਖੀਆ ਸਨ, ਇੱਕ ਦਲੀਪ ਦੇ ਅਪਹਰਣ ਵੇਲੇ ਤੇ ਦੂਜਾ ਅੱਜ।
"ਮੈ ਸਦਾ ਗਲਤ ਸਮਝਦੀ ਰਹੀ, ਅੱਜ ਪਤਾ ਲੱਗਿਆ ਕਿ ਧੀ ਤੇ ਪਿਓ ਦਾ ਪਿਆਰ ਕਿਸ ਹੱਦ ਤੱਕ ਹੋ ਸਕਦਾ"।
ਤੇ ਉਹਦੇ ਕਦਮਾ ਵਿੱਚ ਝੁਕ ਗਈ ਦੀਪੀ ਦੀ ਮਾਂ, ਸਰਪੰਚ ਨੇ ਉਸ ਨੂੰ ਫੜ ਕੇ ਸੀਨੇ ਨਾਲ ਲਾ ਲਿਆ।
"ਇਨਾ ਬੱਚਿਆ ਦਾ ਪਰੇਮ ਧੁਰੋ ਲਿਖਿਆ ਆਇਆ ਤੇ ਮੈ ਇਸ ਪਰੇਮ ਨੂੰ ਤੋੜ ਕੇ ਨਰਕਾ ਦਾ ਭਾਗੀ ਨਹੀ ਬਣਨਾ, ਥੋੜੀ ਦੇਰ ਤੱਕ ਅਸੀ ਤਿੰਨੇ ਜਾਵਾਗੇ, ਤੁਹਾਨੂੰ ਛੱਡ ਕੇ ਮੈ ਆ ਜਾਊ ਤੇ ਬਾਅਦ ਵਿੱਚ ਲੈ ਵੀ ਆਊ, ਐਵੇ ਡਰੀ ਨਾ ਜਾ"।
ਤੇ ਇਹ ਕਹਿ ਕੇ ਉਹ ਬਾਹਰ ਨਿਕਲ ਗਿਆ, ਬਾਹਰ ਨਿਕਲਦੇ ਨੂੰ ਦੀਪੀ ਨੇ ਧਾਹ ਕਰ ਕੇ ਜੱਫੀ ਪਾ ਲਈ, ਉਹ ਉਹਲੇ ਖੜ ਕੇ ਸਭ ਕੁੱਝ ਸੁਣ ਰਹੀ ਸੀ …
"ਪਾ ਪਾ … ''। ਤੇ ਇਸ ਤੋ ਪਹਿਲਾ ਕਿ ਦੀਪੀ ਦੀ ਉਚੀ ਦੇਣੀ ਧਾਹ ਨਿਕਲਦੀ, ਪਿਓ ਨੇ ਉਹਦੇ ਮੂੰਹ ਤੇ ਹੱਥ ਰੱਖ ਤਾ ਤੇ ਘੁੱਟ ਕੇ ਸੀਨੇ ਨਾਲ ਲਾ ਲਿਆ, ਕਿੰਨੀ ਹੀ ਦੇਰ ਉਹ ਪਿਓ ਦਾ ਸੀਨਾ ਅਪਣੇ ਹੰਝੂਆ ਨਾਲ ਧੋਦੀ ਰਹੀ, ਸਰਪੰਚ ਉਹਦਾ ਸਿਰ ਪਲੋਸਦਾ ਰਿਹਾ,
ਇਕ ਪੰਜਾਬ ਦਾ ਜੰਮ ਪਲ, ਇੱਕ ਧੀ ਦਾ ਪਿਓ, ਲੋਕਾਂ ਤੋ ਸਦਾ ਡਰਨ ਵਾਲਾ, ਹਰ ਰਸਮ ਨੂੰ ਪੂਰਾ ਕਰਨ ਵਾਲਾ, ਲੋਕਾਂ ਦੇ ਫੈਸਲੇ ਕਰਨ ਵਾਲਾ, ਸਖਤ ਸੁਭਾਅ ਦਾ ਮਾਲਕ ਇਹ ਸਰਪੰਚ ਅਪਣੀ ਧੀ ਨੂੰ ਕਿਸੇ ਬਿਗਾਨੇ ਗੱਭਰੂ ਨੂੰ ਮਿਲਣ ਜਾਂਣ ਦੀ ਇਜਾਜਤ ਦੇ ਰਿਹਾ ਸੀ ਤੇ ਉਹ ਵੀ ਉਹਦੇ ਵਿਆਹ ਤੋ ਤਿੰਨ ਦਿਨ ਪਹਿਲਾਂ, ਐਸਾ ਕਿਸੇ ਫਿਲਮ ਵਿੱਚ ਹੋ ਸਕਦਾ ਪਰ ਅਸਲੀ ਜਿੰਦਗੀ ਵਿੱਚ ਨਹੀ ਹੋ ਸਕਦਾ ?
ਹਾ ਸ਼ੱਕ ਵਾਲੀ ਗੱਲ ਆ, ਪਰ ਦੇਬੀ ਵਰਗਾ ਪਰੇਮ ਹੋਵੇ, ਐਮ ਐਲ ਏ ਵਰਗੇ ਜੁਲਮ ਹੋਣ, ਤਾ ਉਹ ਕਿਹੜਾ ਗੁਰਮੁਖ ਹੋਊ ਜੋ ਅਪਣੀ ਔਲਾਦ ਤੇ ਇਸ ਲਈ ਜੁਲਮ ਕਰੂ ਕਿਉਕਿ ਉਹ ਸ਼ਾਇਦ ਮਾੜੇ ਕਰਮ ਲਿਖਾ ਕੇ ਲਿਆਈ ਹੈ ?
ਉਹ ਕਿਹੜੇ ਮਾਪੇ ਹੋਣਗੇ ਜਿਹੜੇ ਅਪਣੀ ਧੀ ਦੀ ਇੱਕ ਇੱਛਾ ਪੂਰੀ ਨਹੀ ਕਰ ਸਕਣਗੇ ?
ਉਹ ਮਾਪੇ ਨਹੀ ਹੋ ਸਕਦੇ ਉਹ ਸਮਾਜ ਤੋ ਕੰਬਦੇ, ਡਰਦੇ, ਲੁਕਦੇ ਹੋਏ ਕਾਇਰ ਹੋਣਗੇ ਜੋ ਸਮਾਜ ਜਿਹੜਾ ਕਿ ਅਸਲ ਵਿੱਚ ਹੈ ਹੀ ਨਹੀ ਦੇ ਹੱਥ ਦੀਆ ਕੱਠਪੁਤਲੀਆ ਹੋਣਗੇ।
ਸਮਾਜ ਉਸ ਨੂੰ ਕਹਿੰਦੇ ਹਨ ਜੋ ਸਭਿਅਕ ਹੈ, ਕੀ ਅਸੀ ਸਭਿਅਕ ਸਮਾਜ ਵਿੱਚ ਜੀ ਰਹੇ ਹਾ ?
ਕੀ ਹੈ ਇਸਦੀ ਸੱਭਿਅਤਾ ?
ਜਿੱਥੇ ਹਰ ਦਿਲ ਨੂੰ ਤੋੜ ਕੇ ਠਹਾਕੇ ਲਾਏ ਜਾਦੇ ਹੋਣ ? ਜਿੱਥੇ ਔਰਤ ਪੈਰ ਦੀ ਜੁੱਤੀ ਹੋਵੇ ?ਜਿੱਥੇ ਧੀ ਨੂੰ ਪੈਦਾ ਕਰਨਾ ਗੁਨਾਹ ਹੋਵੇ ?
ਜਿੱਥੇ ਜੋੜੀਆ ਥੋੜੀਆ ਤੇ ਨਰੜ ਬਥੇਰੇ ਹੋਣ ? ਜਿੱਥੇ ਹਸਾਏ ਦਾ ਨਾ ਨਾ ਹੋਵੇ ਪਰ ਰੁਆਏ ਦਾ ਨਾ ਹੋਵੇ ?
ਜਿੱਥੇ ਮਜਲੂਮ ਨੂੰ ਸਜਾ ਤੇ ਜਾਲਿਮ ਨੂੰ ਸਿਰੋਪੇ ਮਿਲਣ ? ਇਹ ਸਮਾਜ ਹੈ ? ਇਸਦੀ ਗੱਲ ਮੰਨੀ ਜਾਵੇ ?
ਇਸਦੇ ਕਾਇਦੇ ਕਾਨੂੰਨ ਦਾ ਪਾਲਣ ਕੀਤਾ ਜਾਵੇ ? ਨਹੀ," ਥੂ "ਇਹ ਸਮਾਜ ਨਹੀ, ਬੰਦੇ ਖਾਣਾ ਦਿਓ ਹੈ,
ਇਸਦੇ ਦੰਦ ਭੰਨਣ ਦੀ ਲੋੜ ਹੈ, ਇਹਦੇ ਖੂੰਨੀ ਪੰਜੇ ਝਟਕਾਉਣ ਦੀ ਲੋੜ ਹੈ, ਲਹੂ ਲਈ ਤਿਹਾਈ ਇਸਦੀ ਜੁਬਾਨ ਖਿੱਚ ਲੈਣ ਦੀ ਲੋੜ ਹੈ, ਇਸ ਦੈਤ ਦੀ ਮੌਤ ਤੋ ਬਾਅਦ ਇਹ ਲੋਕ, ਇਹ ਦਿਲਦਾਰ ਪੰਜਾਬੀ, ਏਹ ਬਹਾਦਰ ਪੰਜਾਬੀ, ਗਊ ਗਰੀਬ ਦੀ ਰੱਖਿਆ ਕਰਨ ਵਾਲੇ, ਬੱਝੀਆ ਧੀਆ ਛੁਡਾਉਣ ਵਾਲੇ ਇਹ ਪੰਜਾਬੀ, ਗੁਰੂਆ ਪੀਰਾ ਦੀ ਧਰਤੀ ਦੇ ਇਹ ਲੋਕ, ਇਨਾ ਵਿੱਚ ਪਰੇਮ ਜਾਗੇਗਾ, ਫਿਰ ਕੋਈ ਦੀਪੀ ਦੇਬੀ ਤੋ ਵੱਖ ਨਹੀ ਹੋਵੇਗੀ, ਕੋਈ ਪਿਓ ਧੀ ਨੂੰ ਬੋਝ ਨਹੀ ਸਮਝੇਗਾ, ਸਾਲਾ ਤੇ ਜਵਾਈ ਕੋਈ ਗਾਲ ਨਹੀ ਹੋਣਗੇ, ਕੋਈ ਐਮ ਐਲ ਏ ਕਿਸੇ ਦੀਪੀ ਦਾ ਕਾਨੂੰਨੀ ਅਪਹਰਣ ਨਹੀ ਕਰੇਗਾ, ਪੰਜਾਬ ਦੇ ਇਹ ਬਹਾਦਰ ਫਿਰ ਲੋਕ ਰਾਜ ਬਹਾਲ ਕਰਨਗੇ, ਇਹ ਅਪਣੀ ਔਲਾਦ ਨਾਲ ਅੱਜ ਤੱਕ ਦੀ ਤਰਾ ਦੁਸ਼ਮਣੀ ਨਹੀ ਕਰਨਗੇ, ਇਹ ਪਰੇਮ ਦੇ ਵੈਰੀ ਨਹੀ ਹੋਣਗੇ, ਇਨਾ ਦੇ ਅੰਦਰਲਾ ਹਮਦਰਦੀ ਭਰਿਆ, ਦਇਆ ਭਰਭੂਰ ਮਨੁੱਖ ਸ਼ੈਤਾਨੀ ਤਾਕਤ ਅੱਗੇ ਹਥਿਆਰ ਨਹੀ ਸੁੱਟੇਗਾ, ਇਹ ਸ਼ੁੱਭ ਕਰਮਨ ਤੋ ਕਬਹੂ ਨਹੀ ਡਰਨਗੇ,
ਰੱਬ ਦੇ ਮਿਹਨਤ ਨਾਲ ਸਾਜੇ ਇਸ ਦੇਬੀ ਦੇ ਸਰੀਰ ਨੂੰ ਕੋਈ ਡੀ ਐਸ ਪੀ ਡੰਡਿਆ ਨਾਲ ਨਹੀ ਭੰਨੇਗਾ,
ਕਿਸੇ ਕਾਕੇ ਦੀ ਇਲਾਜ ਖੁਣੋ ਮੌਤ ਨਹੀ ਹੋਵੇਗੀ, ਇਹ ਗਰੰਟੀ ਹੈ ਐਸਾ ਨਹੀ ਹੋਵੇਗਾ … ।।
ਬੱਸ ਇੱਕ ਸ਼ਕਤੀ ਦੀ ਲੋੜ ਹੈ, ਜਿਹੜੀ ਦੇਬੀ ਕੋਲ ਹੈ, ਪਰੇਮ … ।। ਪਰੇਮ … ।
ਸਿਰਫ ਰਿਸ਼ਤੇਦਾਰਾ ਲਈ ਹੀ ਨਹੀ, ਸਭ ਲਈ, ਗੁਨਾਹਗਾਰ ਲਈ ਵੀ, ਸਰਪੰਚ ਦੇ ਅੰਦਰ ਉਹਦੀ ਆਤਮਾ ਨੂੰ ਹਲੂਣ ਦਿੱਤਾ ਹੈ ਦੇਬੀ ਦੇ ਪਰੇਮ ਨੇ … ।। ਕੀ ਕਹਿੰਦੇ ਓ ਪੰਜਾਬੀ ਪਿਓ ਐਸਾ ਨਹੀ ਕਰ ਸਕਦਾ ?
ਜੇ ਸਰਪੰਚ ਸਿਰਫ ਇੱਕ ਪਿਓ ਹੋਵੇ ਤਾ ਐਸਾ ਨਹੀ ਕਰ ਸਕਦਾ ਪਰ ਹੁਣ ਉਹ ਮਨੁੱਖਤਾ ਦਾ ਸ਼ੁੱਭਚਿੰਤਕ ਵੀ ਹੈ ਤੇ ਮਨੁੱਖਤਾ ਵਿੱਚ ਉਸਦੀ ਅਪਣੀ ਧੀ ਵੀ ਆਉਦੀ ਹੈ ਇਸ ਲਈ ਇਹ ਡਬਲ ਰਿਸ਼ਤਾ ਹੈ, ਤੇ ਐਸਾ ਰਿਸ਼ਤਾ ਕਮਜੋਰ ਨਹੀ ਪੈਦਾ, ਫਿਰ ਉਹ ਕੁੱਝ ਵੀ ਕਰ ਸਕਦਾ ਹੈ।
ਭਾਰਤ ਵਿੱਚ ਕਿੰਨੇ ਸਫੈਦਪੋਸ਼ ਹਨ ਜੋ ਔਰਤ ਨੂੰ ਕਿਸੇ ਨਾ ਕਿਸੇ ਤਰਾ ਦੇ ਜਾਲ ਵਿੱਚ ਫਸਾ ਕੇ ਬਲਾਤਕਾਰ ਕਰਦੇ ਹਨ, ਐਸਾ ਨਹੀ ਕਿ ਇਹ ਸਮਾਜ ਇਸ ਗੱਲ ਤੋ ਅਣਜਾਣ ਹੈ, ਨਹੀ ਸਭ ਜਾਣਦੇ ਹਨ ਪਰ ਬਰਦਾਸ਼ਤ ਕਰ ਰਹੇ ਆ, ਜੇ ਸਮਾਜ ਉਨਾ ਬਲਾਤਕਾਰਾਂ ਨੂੰ ਬਰਦਾਸ਼ਤ ਕਰ ਸਕਦਾ ਹੈ ਤਾ ਸਰਪੰਚ ਜੇ ਅਪਣੀ ਧੀ ਨੂੰ ਦੇਬੀ ਨੂੰ ਮਿਲਣ ਦੀ ਇਜਾਜਤ ਦੇ ਰਿਹਾ ਇਹ ਗੱਲ ਸਮਾਜ ਨੂੰ ਕਿਓ ਨਹੀ ਪਚਦੀ ? ਕੀ ਤੁਹਾਨੂੰ ਵੀ ਇਤਰਾਜ ਹੈ ਕਿ ਦੀਪੀ ਦੇਬੀ ਨੂੰ ਅੱਜ ਰਾਤ ਮਿਲੇ ?
ਜੇ ਹੈ ਤਾ ਕਿਓ ? ਕੀ ਉਸ ਨੂੰ ਤੁਹਾਡੀ ਰਾਇ ਲੈਣੀ ਜਰੂਰੀ ਹੈ ? ਜੇ ਤੁਸੀ ਉਸਦੀ ਕੋਈ ਮਦਦ ਨਹੀ ਕਰ ਸਕਦੇ ਤਾ ਉਸਨੂੰ ਉਹਦੇ ਹਾਲ ਤੇ ਕਿਓ ਨਹੀ ਛੱਡ ਦਿੰਦੇ ?
ਜਾ ਕੀ ਉਹ ਚੋਰੀ ਘਰੋ ਭੱਜ ਕੇ ਜਾਵੇ ? ਫਿਰ ਤੁਸੀ ਉਸਦਾ ਮਜਾਕ ਉਡਾਓਗੇ ? ਤੁਹਾਨੂੰ ਕੁੱਝ ਦਿਨ ਮਖੋਲ ਕਰਨ ਲਈ ਕੋਈ ਮਿਲ ਜਾਵੇਗਾ ?
ਸਰਪੰਚ ਨੂੰ ਬੇਸ਼ਰਮ ਕਹਿੰਦੇ ਓ ? ਕਿਸ ਭਗਵਾਨ ਦਾ ਸਿੰਘਾਸਨ ਡੋਲ ਗਿਆ ? ਸਰਪੰਚ ਨੂੰ ਦੀਪੀ ਦਾ ਗਲ ਘੁੱਟ ਦੇਣਾ ਚਾਹੀਦਾ ਹੈ ?
ਫਿਰ ਸਮਾਜ ਸਰਪੰਚ ਨੂੰ ਸਿਰੋਪਾ ਦੇਵੇਗਾ ਕਿ ਪਰੰਪਰਾ ਕਾਇਮ ਰੱਖੀ ?
ਦੇਬੀ ਉਡੀਕਦਾ ਰਹੇ ? ਉਹ ਸਮਾਜ ਲਈ ਹਰ ਸਾਹ ਕੁਰਬਾਨ ਕਰਨ ਲਈ ਤਿਆਰ ਆ ਤੇ ਸਮਾਜ ਦੇ ਮੋਹਰੀ ਇਹ ਤਾਏ ਨੰਬਰਦਾਰ ਵਰਗੇ ਉਹਦੇ ਬਿਜਨਸ ਨੂੰ ਚੌਪਟ ਕਰਨ ਲਈ ਹਰ ਘਟੀਆ ਚਾਲ ਚੱਲ ਕੇ ਪਰੇਮ ਖਤਮ ਕਰ ਰਹੇ ਆ, ਕੀ ਸਜਾ ਦੇਵੇਗਾ ਸਮਾਜ ਐਸੇ ਲੋਕਾ ਨੂੰ ?
ਦੇਬੀ ਨੂੰ ਰੱਖਣ ਵਾਲੇ ਨੇ ਬਲਦੀ ਅੱਗ ਵਿਚੋ ਰੱਖ ਲਿਆ, ਪਰ ਇਹ ਸਮਾਜ ਰੱਬ ਦਾ ਸ਼ਰੀਕ ਬਣ ਰਿਹਾ ? ਬੀਬੀਆ ਦਾਹੜੀਆ ਦੀ ਓਟ ਲੈ ਕੇ ਬੇਇਨਸਾਫੀ ਕਰ ਰਿਹਾ ।
ਦੇਬੀ ਦੀ ਕੁਰਬਾਨੀ ਦਾ ਹੜ ਇਸ ਬੇਇਨਸਾਫੀ ਨੂੰ ਰੋੜ ਕੇ ਰੱਖ ਦੇਵੇਗਾ, ਇਤਰਾਜ ਨਾ ਕਰੋ, ਸ਼ਰਮ ਆਉਦੀ ਹੈ ਸਮਾਜ ਨੂੰ ਤਾ ਅੱਖਾ ਬੰਦ ਕਰ ਲਵੇ, ਹੁਣ ਸਮਾਜ ਸਰਪੰਚ ਨੂੰ ਨਹੀ ਰੋਕ ਸਕਦਾ, ਇਹ ਉਸ ਦੇ ਜੀਵਨ ਦਾ ਪਹਿਲਾ ਮਹਾਨ ਇਨਸਾਫ ਹੈ, ਜੋ ਸਮਾਜ ਕੋਲੋ ਨਹੀ ਹੋ ਰਿਹਾ,
ਲੋਕ ਕੀ ਕਹਿਣਗੇ ? ਕਾਇਰ ਕਿਸੇ ਥਾਂ ਦੇ, ਲੋਕਾ ਤੇ ਜੋਰ ਨੀ ਚੱਲਦਾ ਤਾ ਧੀ ਦਾ ਗਲ ਵੱਢ ਦਿਓ, ਨਾ ਰਹੇਗਾ ਬਾਂਸ ਨਾ ਵੱਜੇਗੀ ਬਾਸੁਰੀ, ਧੋਬੀ ਵਾਲੀ ਕੁੱਤੇ ਦੀ ਜਬਾਨ ਬੋਲ ਰਿਹਾ ਸਮਾਜ,
"ਅਖੇ ਸੀਤਾ ਮਾਤਾ ਇਨੀ ਦੇਰ ਰਾਵਣ ਕੋਲ ਰਹੀ ਉਹ ਅਪਣੀ ਪਵਿਤਰਤਾ ਦਾ ਸਬੂਤ ਦੇਵੇ, ਇੱਕ ਦਿਨ ਇਹ ਸਾਰੀਆ ਸੀਤਾ ਧਰਤੀ ਵਿੱਚ ਗਰਕ ਜਾਣਗੀਆ, ਪਵਿਤਰਤਾ ਦੀ ਮੰਗ ਕਰਦੇ ਓ, ਸਮਾਜ ਦੀ ਪਵਿੱਤਰਤਾ ਦਾ ਸਰਟੀਫਿਕੇਟ ਕਿੱਥੇ ਹੈ ? ਸੀਤਾ ਦੇ ਅੰਗਾ ਤੇ ਜਹਿਰੀ ਨਜਰ ਜਦ ਫੇਰਦੇ ਹਨ ਸਫੈਦਪੋਸ਼, ਏਹ ਨੰਬਰਦਾਰ ਤਾਏ ਤਾ ਉਦੋ ਪਵਿਤਰਤਾ ਭੰਗ ਨਹੀ ਹੁੰਦੀ ?
ਸਮਾਜ ਨੂੰ ਤਾ ਹਰ ਪਲ ਸਬੂਤ ਦੇਣ ਦੀ ਲੋੜ ਪਵੇਗੀ, ਅਪਣੇ ਕੋਹੜ ਨੂੰ ਲੁਕੋਣ ਲਈ ਸੀਤਾ ਦੀ ਪਵਿਤਰਤਾ ਦਾ ਸਬੂਤ ਮੰਗਦੇ ਹੋ, ਦੀਪੀ ਦਾ ਚਰਿੱਤਰ ਮਾੜਾ ਹੈ ? ਕੀ ਪੈਮਾਨਾ ਹੈ ਸਮਾਜ ਕੋਲ ? ਕਿਵੇ ਮਾਪਿਆ ਜਾ ਸਕਦਾ ?
ਸਮਾਜ ਦੇ ਠੇਕੇਦਾਰਾਂ ਦੇ ਪੈਮਾਨੇ ਅਪਣੀਆ ਧੀਆ ਦੇ ਚਰਿੱਤਰ ਵੀ ਮਾਪਦੇ ਹਨ ?
ਬੀਬੀਆ ਦਾਹੜੀਆ ਵਾਲੇ ਤਾਏ, ਮਾਸੜ ਤੇ ਫੁੱਫੜ ? ਏਨਾ ਵਾਰੀ ਤਾ ਪੈਮਾਨਾ ਚੀਕਾਂ ਮਾਰਨ ਲੱਗ ਪੈਦਾ ਹੋਵੇਗਾ, ਗਰਮੀ ਸੌ ਡਿਗਰੀ ਤੋ ਟੱਪ ਜਾਦੀ ਹੋਵੇਗੀ, ਪਰ ਇਹਨਾ ਨੂੰ ਸ਼ਾਇਦ ਇਸ ਲਈ ਛੋਟ ਹੈ, ਇਹਨਾ ਦਾ ਚਰਿੱਤਰ ਸ਼ਾਇਦ ਇਸ ਲਈ ਨਹੀ ਮਾਪਿਆ ਜਾਦਾ ਕਿ ਇਹਨਾਂ ਦਾ ਕੋਈ ਚਰਿਤਰ ਹੀ ਨਹੀ ?
ਓਹ, ਸੌਰੀ, ਮੈ ਭੁਲੱਕੜ ਹਾਂ, ਭੁੱਲ ਜਾਨਾ ਕਿ, ਜਿਸਦਾ ਚਰਿਤਰ ਹੋਵੇ ਉਹ ਦੂਜੇ ਦੇ ਚਰਿੱਤਰ ਦੀ ਚਿੰਤਾ ਹੀ ਨਹੀ ਕਰਦਾ, ਮੁਆਫ ਕਰ ਦਿਓ ਦੀਪੀ ਦੇ ਦੁਸ਼ਮਣੋ, ਸੌਰੀ ਕੈਦੌ ਦੇ ਭਰਾਓ, ਦੇਬੀ ਦੇ ਸਰੀਰ ਦੇ ਤੂੰਬੇ ਤੂੰਬੇ ਵੀ ਕਰ ਦਿਓ ਉਹਦੇ ਪਰੇਮ ਨੂੰ ਕਿਵੇ ਮਾਰੋਗੇ ?
ਉਹ ਤੁਹਾਡੇ ਵੱਸ ਦਾ ਨਹੀ, ਹਟ ਜਾਓ, ਬਾਜ ਆ ਜਾਓ, ਨਹੀ ਤਾ ਤਾਏ ਨੰਬਰਦਾਰ ਤੋ ਚੌਕੀਦਾਰ ਬਣਦੇ ਪਲ ਨੀ ਲੱਗਣਾ, ਭੁੱਲ ਜਾਦੇ ਓ,
"ਜੇ ਨਜਰ ਉਪੱਠੀ ਹੋਵੇ, ਸੁਲਤਾਨਾ ਘਾਇ ਕਰਾਇਦਾ ''?
ਦੀਪੀ ਤੇ ਦੇਬੀ ਆਪਸ ਵਿੱਚ ਸਿਰਫ ਗੱਲਾ ਹੀ ਕਰਦੇ ਹਨ ਜਾ ਕੁੱਝ ਹੋਰ ? ਕਿਤੇ ਇੱਕ ਦੂਜੇ ਦਾ ਹੱਥ ਤਾਂ ਨਹੀ ਫੜ ਰੱਖਿਆ ? ਸਮਾਜ ਨੂੰ ਕਰੰਟ ਪੈਦਾ ?
ਸਮਾਜ ਅਰਾਮ ਨਾਲ ਸੌ ਕਿਓ ਨਹੀ ਰਿਹਾ ? ਨੀਦ ਕਿਓ ਉਡ ਗਈ ?
ਮਿਰਜੇ ਦੀ ਮੰਗ ਤੇ ਫਕੀਰ ਦੀ ਕੁੱਤੀ ਮਰ ਜਾਣੀ ਸੀ, ਜਿਹੜੀ ਨਿੱਤ ਚਊ ਚਊ ਕਰਦੀ ਸੀ, ਉਹ ਕੁੱਤੀ ਤਾ ਸ਼ਰਮ ਭਾਵੇ ਕਰ ਜਾਵੇ ਪਰ ਹੁਣ ਉਸ ਕੁੱਤੀ ਦੀ ਡਿਊਟੀ ਸਮਾਜ ਨੇ ਸੰਭਾਲ ਲਈ ਆ ? ਸਾਰੇ ਸਮਾਜ ਨੇ ਇੱਕ ਦਿਨ ਤੁਰ ਜਾਣਾ, ਤੇ ਜਦੋ ਗਲੀਆ ਸੁੰਨੀਆ ਹੋ ਗਈਆ, ਜਿਸ ਦਿਨ ਸਾਰੇ ਕੈਦੌ ਵੀ ਫਕੀਰ ਦੀ ਕੁੱਤੀ ਕੋਲ ਪਹੁੰਚ ਗਏ ਉਸ ਦਿਨ ਮਿਰਜਾ ਯਾਰ ਗਲੀਆ ਚ ਫਿਰੇਗਾ
"ਕੌਣ ਆ ਮਿਰਜਾ ਯਾਰ ?" ਇਹ ਦੇਬੀ ਦਾ ਪਰੇਮ ਆ, ਇਹ ਰਹੇਗਾ, ਸਮਾਜ ਭਾਵੇ ਪੂਰਾ ਖਤਮ ਹੋ ਜਾਵੇ ਪਰੇਮ ਨਹੀ ਮੁੱਕਣਾਂ …
ਕਿਧਰੇ ਦੋ ਮਨੁੱਖ ਦੋ ਪਲ ਸੁੱਖ ਲੈ ਲੈਣ ਤਾ ਸਮਾਜ ਦੀ ਦੁਕਾਨ ਦਾ ਸੌਦਾ ਘਟ ਚੱਲਿਆ ?
ਦੇਖੋ ਦੀਪੀ ਕਿਸੇ ਦੀ ਧੀ ਭੈਣ ਆ, ਉਹ ਅਪਣੇ ਧੁਰ ਦਰਗਾਹੋ ਲਿਖੇ ਪਰੇਮੀ ਨਾਲ ਪਰੇਮ ਦੀ ਪੀਘ ਝੂਟੇਗੀ, ਕੈਦੋ ਨੂੰ ਕਹਿਨਾ ਇਹ ਅਪਣੀਆ ਜਹਿਰੀ ਅੱਖਾ ਬੰਦ ਕਰ ਲਵੇ, ਕਿਧਰੇ ਨਜਰ ਨਾ ਲਾ ਦੇਵੇ, ਮੈ ਗਵਾਹ ਹਾ, ਮੈਨੂੰ ਇਜਾਜਤ ਹੈ, ਮੈ ਦੇਖ ਸਕਦਾ, ਲਿਖ ਸਕਦਾ, ਕਹਿ ਸਕਦਾ, ਦੇਬੀ ਨੂੰ ਇਤਰਾਜ ਨਹੀ, ਦੀਪੀ ਮੇਰੀ ਭੈਣ ਆ, ਉਹਨੂੰ ਵੀ ਇਤਰਾਜ ਨਹੀ, ਅਸੀ ਸਾਰੇ ਬੇਸ਼ਰਮ ਹਾਂ, ਦੇਖ ਸਕਦੇ ਹਾ, ਪਤਾ ਹੈ ਕਿਓ ?
ਕਿਉਕਿ ਪਰੇਮ ਸਿਰਜਣਹਾਰ ਹੈ, ਇਸਨੇ ਇਸਦੇ ਰਾਹੀ ਹੀ ਸਿਰਜਿਆ, ਇਹ ਦੁਸ਼ਮਣ ਨਹੀ, ਦੋਸਤ ਹੈ, ਤੇ ਦੋਸਤ ਨੂੰ ਗਲਵੱਕੜੀ ਪਾਈ ਜਾਦੀ ਆ, ਕੈਦੋ ਨੂੰ ਕਹਿਨਾ ਤੂੰ ਵੀ ਸੁਧਰ ਜਾ, ਆਪੋ ਆਪਣੇ ਦੇਬੀ ਤੇ ਦੀਪੀਆ ਲੱਭੋ, ਪਰੇਮ ਵੰਡੋ … ।
ਰਾਤ ਦੇ ਦਸ ਵੱਜੇ ਹਨ, ਸਰਪੰਚ ਅਪਣੀ ਘਰਵਾਲੀ ਤੇ ਧੀ ਨੂੰ ਲੈ ਕੇ ਸ਼ਰੇਆਮ ਗਲੀ ਵਿੱਚ ਦੀ ਲੰਘਦਾ ਤੁਰਿਆ ਜਾ ਰਿਹਾ, ਸੈਰ ਕਰ ਰਹੇ ਹਨ ਉਹ ਸ਼ੜਕ ਤੇ, ਕਿਸੇ ਦੇ ਪਿਓ ਦੀ ਨਹੀ ਇਹ ਸ਼ੜਕ, ਸਭ ਦੀ ਹੈ … ।।
ਇਸ ਸਦੀ ਵਿਚ ਐਸਾ ਕਦੇ ਨਹੀ ਵਾਪਰਿਆ, ਘੱਟੋ ਘੱਟ ਮੈ ਨਹੀ ਜਾਣਦਾ, ਪਰ ਅੱਜ ਮੈ ਦੇਖ ਰਿਹਾ ਹਾਂ, ਸਮੇ ਦਾ ਗਵਾਹ ਸੀ ਮੈ, ਝੂਠ ਕਿਵੇ ਕਹਿ ਦਿਆ, ਅੱਜ ਇਹ ਸਰਪੰਚ ਤੇ ਉਸਦੀ ਧਰਮ ਪਤਨੀ ਇਹ ਅਪਣੀ ਧੀ ਦੇ ਕਮਜੋਰ ਮਾਪੇ ਨਹੀ ਅੱਜ ਇਹ ਉਸਦੇ ਮਿੱਤਰ ਸਨ, ਦੀਪੀ ਨੂੰ ਅੱਜ ਲੁਕ ਕੇ ਜਾਣ ਦੀ ਲੋੜ ਨਹੀ, ਅੱਜ ਉਹ ਅਜਾਦ ਹੈ, ਪਿਓ ਦੀ ਪੱਗ ਤੇ ਅੱਜ ਕੋਈ ਦਾਗ ਨਹੀ, ਦੇਬੀ ਦਾ ਘਰ ਨੇੜੇ ਆ ਰਿਹਾ, ਉਹ ਸੌਣ ਦੀ ਤਿਆਰੀ ਨਹੀ ਕਰ ਰਿਹਾ, ਉਹ ਮਿੱਤਰ ਪਿਆਰੇ ਨੂੰ ਉਡੀਕ ਰਿਹਾ, ਭੂਆ ਸੌ ਰਹੀ ਆ, ਉਹ ਬੇਖਬਰ ਹੈ, ਓਧਰ ਦਲੀਪ ਘੂਕ ਸੁੱਤਾ ਪਿਆ ਹੈ, ਉਹ ਤਿੰਨੇ ਘਰ ਦੇ ਨੇੜੇ ਪੁੱਜ ਗਏ ਹਨ, ਸਰਪੰਚ ਹੁਣ ਵਾਪਿਸ ਮੁੜ ਗਿਆ ਹੈ ਦੋ ਘੰਟੇ ਬਾਅਦ ਆਵੇਗਾ, ਦੀਪੀ ਤੇ ਮਾ ਨਿਧੜਕ ਅੰਦਰ ਜਾ ਵੜੇ ਹਨ, ਭੂਆ ਨੂੰ ਉਠਾਇਆ ਹੈ, ਦੇਬੀ ਤੇ ਭੂਆ ਦੋਵਾ ਨੂੰ ਦੇਖ ਕੇ ਹੈਰਾਨ ਹਨ, ਇਸ ਵੇਲੇ ਕੀ ਗੱਲ ?
ਦੀਪੀ ਦੀ ਮਾ ਭੂਆ ਕੋਲ ਜਾ ਬੈਠਦੀ ਆ … ।
"ਜਾਓ ਪੁੱਤ ਤੁਸੀ ਆਪਸ ਵਿੱਚ ਗੱਲਬਾਤ ਕਰ ਲਓ"।
ਮਾ ਦੀ ਇਜਾਜਤ, ਰੱਬ ਤੋ ਦੂਜੇ ਨੰਬਰ ਤੇ ਮਾ, ਉਸਦੀ ਇਜਾਜਤ ਹੈ, ਪਿਓ ਪਹਿਲਾ ਅੰਗੂਠਾ ਲਾ ਚੁੱਕਾ, ਇਹ ਸਭ ਕਾਨੂੰਨੀ ਹੈ, ਚੋਰੀ ਨਹੀ, ਭੂਆ ਨੂੰ ਸਮਝਾਇਆ ਜਾ ਰਿਹਾ, ਉਹਦੀਆ ਅੱਖਾ ਵਿਚੋ ਹੰਝੂ ਕਿਰ ਰਹੇ ਆ, ਉਹ ਦੇਬੀ ਦੀ ਕੁਰਬਾਨੀ ਦੇ ਸਦਕੇ ਜਾ ਰਹੀ, ਦੀਪੀ ਨੂੰ ਦੁਆਵਾ ਦੇ ਰਹੀ … ।
ਓਧਰ ਦੇਬੀ ਦੀਪੀ ਦੇ ਹੱਥ ਨੂੰ ਹੱਥ ਵਿੱਚ ਫੜ ਕੇ ਜਾਣ ਤੋ ਪਹਿਲਾ ਮਾਂ ਦੇ ਚਰਨਾ ਨੂੰ ਚੁੰਮ ਰਿਹਾ, ਮਾ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ,ਅਸੀਸ ਦਿੱਤੀ ਜਾ ਰਹੀ, ਦੀਪੀ ਦਾ ਹੱਥ ਦੇਬੀ ਦੇ ਹੱਥ ਵਿੱਚ ਫੜਾਇਆ ਜਾ ਰਿਹਾ, ਰੱਬ ਨੇ ਉਨਾ ਦੇ ਪਰੇਮ ਤੇ ਮੋਹਰ ਲਾ ਦਿੱਤੀ ਆ, ਦੁਨੀਆ ਦੇ ਛੋਟੇ ਛੋਟੇ ਬੰਦੇ ਹੁਣ ਕੁੱਝ ਨਹੀ ਕਰ ਸਕਦੇ, ਮੈ ਜੋ ਕਿ ਗਵਾਹ ਹਾ ਤੇ ਇਹ ਕੌਤਕ ਦੇਖ ਰਿਹਾ, ਮੇਰੀਆ ਅੱਖਾ ਵਿਚੋ ਵਰਖਾ ਹੋਈ ਜਾ ਰਹੀ, ਰੁਕਣ ਦਾ ਨਾ ਨਹੀ ਲੈਦੀ, ਮੈ ਸਰਪੰਚ ਦੇ ਇਨਸਾਫ ਨੂੰ ਰਾਜਾ ਬਿਕਰਮਜੀਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ ਤੋ ਘੱਟ ਦਰਜਾ ਨਹੀ ਦੇ ਰਿਹਾ, ਉਨਾ ਦੇ ਪਰੇਮ ਦੇ ਕੁੱਝ ਛਿੱਟੇ ਮੇਰੇ ਤੇ ਵੀ ਪੈ ਗਏ, ਮੈ ਧੰਨ ਹੋ ਗਿਆ ਹਾ, ਮੇਰੀਆ ਅੱਖਾ ਅੱਗੇ ਰੌਸ਼ਨੀ ਆ ਰਹੀ ਹੈ, ਹੁਣ ਮੈ ਦੋਵਾ ਨੂੰ ਸਾਫ ਦੇਖ ਸਕਦਾ, ਦੇਬੀ ਦੀ ਬਾਹਰਲ਼ੀ ਬੈਠਕ, ਘਰੋ ਬਾਹਰ, ਇਹ ਬੈਠਕ ਅੱਜ ਸ਼ਗਨਾ ਵਿੱਚ ਸ਼ਿੰਗਾਰੀ ਹੋਈ ਹੈ, ਫੁੱਲਾ ਦੀ ਵਰਖਾ ਹੋ ਰਹੀ … ।।
ਪਰੇਮ ਦੇ ਵੈਰੀ ਬੇਖਬਰ ਸੁੱਤੇ ਪਏ ਆ, ਚੰਨ ਵੀ ਦੇਖ ਰਿਹਾ ਪਰ ਅੱਜ ਇਹ ਵੀ ਕੁੱਝ ਨਹੀ ਕਰ ਸਕਦਾ, ਏਹ ਕਿਸੇ ਨੂੰ ਨਹੀ ਕਹਿ ਸਕਦਾ ਕਿ ਦੇਖੋ, ਪਰੇਮੀ ਪਾਗਲ ਹੋ ਚੱਲੇ ਹਨ, ਰੋਕੋ ਇਨਾ ਦਾ ਪਾਗਲਪਨ, ਅੱਜ ਇਹ ਅਵਾਜਾ ਮਾਰ ਰਿਹਾ ਪਰ ਕੋਈ ਸੁਣ ਨਹੀ ਰਿਹਾ, ਪਰੇਮੀਆ ਦੇ ਘਰਦੇ ਹੁਣ ਕੁੱਤਿਆ ਤੋ ਨਹੀ ਡਰਦੇ, ਚਾਰ ਲੱਤਾ ਵਾਲੇ ਕੁੱਤੇ ਅੱਜ ਭੌਕ ਵੀ ਨਹੀ ਸਕਦੇ, ਇਹ ਦੇਖ ਸਕਦੇ ਹਨ ਕਿ ਘਰ ਦੇ ਮਾਲਕ ਜਾ ਰਹੇ, ਪਿੰਡ ਦੇ ਮਾਲਕ ਜਾ ਰਹੇ, ਕੋਈ ਚੋਰ ਨਹੀ ਹੈ, ਤੇ ਦੋ ਲੱਤਾ ਵਾਲੇ ਕੈਦੋ ਕੁੱਤੇ ? ਸਰਪੰਚ ਦੇ ਇਨਸਾਫ ਨੇ ਇਨਾ ਦੇ ਦੰਦ ਖੱਟੇ ਕਰ ਦਿੱਤੇ ਹਨ, ਤੋੜ ਦਿੱਤੇ ਹਨ ਲਹੂ ਨਾਲ ਭਿੱਜੇ ਦੰਦ, ਉਹ ਢਾਲ ਲੈ ਕੇ ਅਪਣੀ ਧੀ ਦੇ ਮੋਹਰੇ ਖੜਾ ਹੈ ਤੇ ਕਹਿ ਰਿਹਾ … ।
"ਖਬਰਦਾਰ ਭੌਕੜ ਕੁੱਤਿਓ, ਹੁਣ ਤੁਸੀ ਇਸਦਾ ਮਾਸ ਨਹੀ ਨੋਚ ਸਕਦੇ, ਤਾਨੇ ਮਿਹਣਿਆ ਨਾਲ ਇਹਦਾ ਸੀਨਾ ਛਲਣੀ ਨਹੀ ਕਰ ਸਕਦੇ, ਮੇਰੀ ਬੱਚੀ ਹੁਣ ਕਮਜੋਰ ਨਹੀ ਰਹੀ, ਹੁਣ ਮੈ ਇਹਦਾ ਵਿਰੋਧੀ ਨਹੀ ਰਿਹਾ, ਪੂਛ ਚੱਡਿਆ ਚ ਦਬਾ ਕੇ ਭੱਜ ਜਾਓ, ਹਲਕਿਓ ਕੁੱਤਿਓ।"
ਤੇ ਇਹ ਕੁੱਤੇ ਮੂੰਹ ਵਿੱਚੋ ਝੱਗ ਸੁੱਟਦੇ, ਵਾਪਿਸ ਦੌੜ ਰਹੇ ਹਨ …
ਦੇਬੀ ਤੇ ਦੀਪੀ, ਅੱਜ ਪੂਰਨ ਅਜਾਦ, ਹਰ ਡਰ ਤੋ ਰਹਿਤ, ਮਨ ਅਜਾਦ ਸੀ ਡਰ ਤੋ, ਤਨ ਅਜਾਦ ਸੀ ਕੱਪੜਿਆ ਤੋ, ਤੇ ਇਸ਼ਕ ਦੀ ਪੀਘ ਨੂੰ ਹੁਲਾਰੇ ਪਰੇਮ ਸ਼ਕਤੀ ਦੇ ਰਹੀ ਸੀ, ਇਹ ਬੰਨ ਜੋ ਸਮਾਜਿਕ ਡਰ ਨੇ ਬੰਨ ਰੱਖਿਆ ਸੀ, ਇਹ ਵਹਾਅ ਜੋ ਬਹੁਤ ਸ਼ਕਤੀਸ਼ਾਲੀ ਸੀ, ਹੁਣ ਕੰਢੇ ਤੋੜ ਕੇ ਸਭ ਕੁੱਝ ਰੋੜ ਕੇ ਲੈ ਜਾਣਾ ਚਾਹੁੰਦਾ ਸੀ, ਇਸ ਬੰਨ ਵਿੱਚ ਬਹੁਤ ਛੇਕ ਹੋ ਚੁੱਕੇ ਸਨ, ਇਹ ਪਾਣੀ ਜੋ ਪਿਤਾ ਹੈ, ਇਹ ਆਨੰਦ ਦੀਆ ਤਤੀਰੀਆ ਬਣ ਕੇ ਵਹਿ ਰਿਹਾ ਸੀ, ਬੰਨ ਵਿੱਚਲੇ ਛੋਟੇ ਛੇਕ ਵੱਡੇ ਹੋ ਰਹੇ ਸਨ ਤੇ ਲਗਦਾ ਸੀ ਇਹ ਬੰਨ ਹੁਣ ਢਹਿ ਢੇਰੀ ਹੋ ਜਾਵੇਗਾ, ਵਹਾ ਕੇ ਲੈ ਜਾਏਗਾ ਸਭ ਕੁਝ … ।
ਹੁਣ ਕੁੱਤੇ ਕੁੱਝ ਨਹੀ ਕਰ ਸਕਣਗੇ, ਭੌਕਣ ਦੀ ਥਾ ਹੁਣ ਚਊ ਚਊ ਕਰਨਗੇ … ।।
ਦੀਪੀ ਦੇ ਮੂੰਹੋ ਨਿਕਲਣ ਵਾਲੀਆ ਸਿਸਕੀਆ ਜਿਹੀਆ ਪਰੇਮ ਨਗਮੇ ਸਨ, ਰਾਗ ਅਲਾਪ ਹੋ ਰਿਹਾ ਸੀ, ਤਾਨਸੈਨ ਦੀ ਧੁਨ ਚੱਲ ਰਹੀ ਸੀ, ਕਾਮ ਦੇਵਤਾ ਅਪਣੇ ਪੂਰੇ ਜੋਬਨ ਵਿੱਚ ਕਾਮ ਅਗਨੀ ਨੂੰ ਭੜਕਾ ਰਿਹਾ ਸੀ, ਜਿਵੇ ਸਾਰਾ ਕੁੱਝ ਸਾੜ ਦੇਣਾ ਚਾਹੁੰਦਾ ਹੋਵੇ, ਕੁਦਰਤ ਅਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੀ ਸੀ, ਸਰੀਰਾਂ ਦੇ ਹਰ ਰੋਮ ਵਿੱਚ ਬਿਜਲੀ ਬਣ ਪਰੇਮ ਧਾਰਾ ਵਹਿ ਰਹੀ ਸੀ, ਕਿੰਨੇ ਕੁ ਵੋਲਟ ਹੋਣਗੇ ਇਸ ਧਾਰਾ ਵਿੱਚ ?ਇਹ ਮਿਣਿਆ ਨਹੀ ਜਾ ਸਕਦਾ, ਇਸ ਦਾ ਅੰਦਾਜਾ ਵੀ ਨਹੀ ਲਗਾਇਆ ਜਾ ਸਕਦਾ, ਇਸ ਨੇ ਸ਼ਕਤੀਸ਼ਾਲੀ ਮਨ ਨੂੰ ਇੱਕ ਥਾ ਬੰਨ ਕੇ ਰੱਖ ਦਿੱਤਾ ਸੀ, ਉਹ ਮਨ ਜੋ ਮੰਦਰ ਗੁਰਦਵਾਰੇ ਮਸਜਿਦ ਆਦਿ ਵਿੱਚ ਸਿਰਜਣਹਾਰ ਦੇ ਡਰ ਤੋ ਵੀ ਟਿਕਦਾ ਨਹੀ, ਇਹ ਮਨ ਹੁਣ ਕਿਤੇ ਦੌੜ ਨਹੀ ਸੀ ਰਿਹਾ, ਇਸ ਬੈਠਕ ਵਿੱਚ ਮੌਜੂਦ ਸੀ, ਜਿਵੇ ਹੁਣ ਇਥੇ ਹੀ ਰਹਿਣਾ ਚਾਹੁੰਦਾ ਹੋਵੇ … ।।
ਕੀ ਕਹਿੰਦੇ ਹੋ ਸਿਆਣਿਓ ? ਮਨ ਨੂੰ ਟਿਕਾਓ ? ਕਿਵੇ ? ਮਨ ਨੂੰ ਮਾਰੋ ? ਕਿਵੇ ?
ਤੁਸੀ ਟਿਕਾ ਲਿਆ ? ਤੁਸੀ ਮਾਰ ਲਿਆ ? ਹਾ ਹਾ ਹਾ ਹਾ।
ਝੂਠਿਓ ਸਾਰੇ ਜਹਾਨ ਦਿਓ ਜਿੱਥੇ ਇਹ ਟਿਕਦਾ ਹੈ ਉਸ ਨੂੰ ਪਾਪ ਕਹਿੰਦੇ ਹੋ, ਟਿਕਣ ਵੀ ਨਹੀ ਦਿੰਦੇ ਔਰ ਭਟਕਣ ਵੀ ਨਹੀ ਦਿੰਦੇ ?
ਜਾਲਮੋ, ਕਿੰਨੀ ਕੁ ਦੇਰ ਝੂਠ ਬੋਲੋਗੇ ? ਉੜਕ ਸੱਚ ਨੇ ਰਹਿਣਾ, ਤੁਸੀ ਤੁਰ ਜਾਣਾ, ਇਹ ਕਾਮ ਫਿਰ ਵੀ ਰਹੇਗਾ, ਤੁਸੀ ਤੇ ਤੁਹਾਡੇ ਤੋ ਪਹਿਲਾ ਸਾਰਿਆ ਨੇ ਇਹਦੇ ਨਾਲ ਖੂਬ ਲੜਾਈ ਕੀਤੀ, ਤੁਸੀ ਖਰਬਾਂ ਦੀ ਗਿਣਤੀ ਵਿੱਚ ਤੇ ਕਾਮ ਇਕੱਲਾ, ਕੀ ਕਰ ਲਿਆ ਸਭਨੇ ਇਹਦਾ ?
ਪਰ ਹਾਰ ਨਹੀ ਮੰਨਦੇ ? ਸਮਝੌਤਾ ਨਹੀ ਕਰਦੇ ? ਤੁਸੀ ਵੀ ਜਾਣਦੇ ਹੋ, ਦਿਲ ਦੀਆ ਗਹਿਰਾਈਆ ਵਿੱਚ ਇਹਦੀ ਪੂਜਾ ਕਰਦੇ ਓ ਪਰ ਉਪਰੋ ਉਪਰੋ ਲੜਾਈ ਦਾ ਬਿਗਲ ਵਜਾ ਰੱਖਿਆ ? ਨਿਹੱਥੇ ਹੋ ਤੁਸੀ, ਸ਼ਹਿਨਸ਼ਾਹ ਨਾਲ ਝਗੜਾ ?
ਜਿਸ ਨੇ ਤੁਹਾਡੀ ਸਿਰਜਣਾ ਕੀਤੀ ਉਹੀ ਦੁਸ਼ਮਣ ? ਕਰਤੇ ਨੇ ਇਸਦੇ ਰਾਹੀ ਸਾਨੂੰ ਸਿਰਜਿਆ ਆ ਤੇ ਇਸ ਨੂੰ ਕਿਵੇ ਹਰਾਵਾਂਗੇ ? ਇਹਦੇ ਨਾਲ ਦੋਸਤੀ ਕਰੀਏ, ਇਮਾਨਦਾਰ ਰਹੀਏ, ਜਿਵੇ ਦੇਬੀ ਤੇ ਦੀਪੀ ਇਸ ਵਕਤ ਇਹਦੀ ਸ਼ਤਰਸ਼ਾਇਆ ਮਾਣ ਰਹੇ ਆ, ਇਹ ਅਨੰਦ ਕਿਸੇ ਦੇ ਪਿਓ ਦਾ ਨਹੀ, ਕਿਸੇ ਅਮੀਰ ਦਾ ਜਿਆਦਾ ਨਹੀ ਤੇ ਗਰੀਬ ਦਾ ਘੱਟ ਨਹੀ, ਦੇਖੋ ਕਾਮ ਦਾ ਇਨਸਾਫ, ਹਰ ਸਰੀਰ ਵਿੱਚ ਇਕੋ ਜਿਹਾ ਵਹਿ ਰਿਹਾ, ਕਿਤੇ ਕੋਈ ਵਿਤਕਰਾ ਨਹੀ, ਤੇ ਅਸੀ ? ਸਵੇਰ ਤੋ ਸ਼ਾਮ ਤੱਕ ਵਿਤਕਰੇ ਤੋ ਵੱਧ ਹੋਰ ਕਰਦੇ ਹੀ ਕੀ ਹਾਂ ?
ਦੇਬੀ ਦਾ ਸਰੀਰ ਹੁਣ ਕਿਸੇ ਬਿਮਾਰੀ ਨੂੰ ਕਿਸੇ ਵੀ ਸੱਟ ਨੂੰ ਭੁੱਲ ਚੁੱਕਾ ਸੀ, ਕਿਤੇ ਕੋਈ ਚਸਕ ਨਹੀ ਸੀ ਪੈਦੀ, ਇਸ ਕਾਮ ਜਵਾਲਾ ਨੇ ਹਰ ਬਿਮਾਰੀ ਦੇ ਕੀਟਾਣੂ ਸਾੜ ਕੇ ਸਵਾਹ ਕਰ ਦਿੱਤੇ ਸਨ, ਸਰੀਰ ਖੰਡੇ ਵਰਗਾ ਹੋਇਆ ਪਿਆ ਸੀ, ਸਰੀਰ ਵਿੱਚ ਜਿਵੇ ਸਮੁੰਦਰ ਮੰਥਨ ਹੋ ਰਿਹਾ ਸੀ, ਰਤਨ ਲੱਭੇ ਜਾ ਰਹੇ ਸਨ,
ਅੱਗ, ਹਵਾ, ਪਾਣੀ, ਆਕਾਸ਼ ਤੇ ਧਰਤੀ ਕਿਸੇ ਖਾਸ ਬਿੰਦੂ ਤੇ ਕੇਦਰਿਤ ਹੋ ਰਹੇ ਸਨ, ਇਹ ਛੋਟੇ ਛੋਟੇ ਸਰੀਰ ਦੋ ਗਰੈਹਾਂ ਵਾਗ ਧਰਤੀ ਦੀ ਗਰੂਤਾਆਕਰਸ਼ਣ ਸ਼ਕਤੀ ਤੋ ਬਾਹਰ ਖਲਾਅ ਵਿੱਚ ਤੈਰ ਰਹੇ ਸਨ, ਨਰ ਗਰੈਹ ਤੋ ਉਡੀ ਇੱਕ ਉਡਨ ਤਸ਼ਤਰੀ ਮਾਦਾ ਗਰੈਹ ਵਿੱਚ ਪਰਵੇਸ਼ ਕਰ ਰਹੀ ਸੀ, ਮਾਦਾ ਗਰੈਹ ਦੇ ਵਾਤਾਵਰਣ ਵਿੱਚ ਆਈ ਇਹ ਅਗਿਆਤ ਵਸਤੂ ਨੇ ਇੱਕ ਪਲ ਵਿੱਚ ਮਾਦਾ ਗਰੈਹ ਵਿੱਚ ਜਲਜਲਾ ਲੈ ਆਦਾ ਹੈ, ਮਾਦਾ ਗਰੈਹ ਕਿਸੇ ਭੂਚਾਲ ਦੇ ਆਉਣ ਵਾਂਗ ਕੰਬ ਗਿਆ ਹੈ, ਪੀੜਾ ਦੀ ਅਗਨੀ ਦਾ ਭਬਾਕਾ ਅੱਧ ਅਸਮਾਨ ਨੂੰ ਛੂ ਰਿਹਾ ਹੈ,
ਦੋਵੇ ਗਰੈਹ ਆਪਸ ਵਿੱਚ ਟਕਰਾਏ ਹਨ, ਤੇ ਆਪਸ ਵਿੱਚ ਪਿਘਲ ਰਹੇ ਹਨ, ਇਹ ਟਕਰਾਵ ਸ਼ਰਵਨਾਸ਼ ਨਹੀ ਕਰ ਰਿਹਾ, ਇਹ ਸਿਰਜਣਾ ਕਰ ਰਿਹਾ ਹੈ, ਜਿਸ ਥਾ ਤੇ ਇਹ ਟਕਰਾਵ ਹੋਇਆ ਹੈ ਉਸ ਥਾ ਤੇ ਇਸ ਦੇ ਨਿਸ਼ਾਨ ਨਜਰ ਆ ਰਹੇ ਹਨ, ਪਤਾ ਨਹੀ ਉਹ ਕਿਹੜੀ ਸ਼ਕਤੀ ਆ ਜੋ ਹੁਣ ਇਨਾ ਦੋਵਾ ਗਰੈਹਾ ਨੂੰ ਇਸ ਗੱਲ ਲਈ ਮਜਬੂਰ ਕਰ ਰਹੀ ਹੈ ਕਿ ਇਹ ਟੂ ਇੰਨ ਵੰਨ ਹੋ ਜਾਣ, ਸਮਾ ਜਾਣ ਇੱਕ ਦੂਸਰੇ ਵਿੱਚ, ਕੋਈ ਭੇਦ ਨਾ ਰਹਿ ਜਾਏ, ਬਹੁਤ ਜਲਦੀ ਦੋਵਾ ਗਰੈਹਾ ਦੇ ਵਾਤਾਵਰਣ ਵਿੱਚ ਸਮਾਨਤਾ ਨਜਰ ਆ ਰਹੀ ਹੈ, ਹੁਣ ਇਹ ਦੋਵੇ ਜੋ ਇੱਕ ਹੋ ਚੁੱਕੇ ਹਨ, ਪਰੇਮ ਅਗਨ ਨੇ ਪਿਘਲਾ ਦਿੱਤਾ ਹੈ ਇਨਾ ਨੂੰ ਤੇ ਟੂ ਇਨ ਵੰਨ ਹੋਏ ਖਲਾਅ ਵਿੱਚ ਤੈਰ ਰਹੇ ਹਨ, ਇਸ ਮਿਲਾਪ ਦੀ ਗੂੰਜ ਵਾਤਾਵਰਣ ਵਿੱਚ ਸੁਣਾਈ ਦੇ ਰਹੀ ਹੈ, ਕੁਦਰਤ ਅਪਣੇ ਅੰਦਰ ਹੀ ਆਨੰਦਿਤ ਐਨਰਜੀ ਵਹਾ ਕੇ ਹੋਰ ਸੁਹਾਵਣੀ ਹੋ ਰਹੀ ਹੈ, ਮੇਰਾ ਸਾਰਾ ਵਜੂਦ ਵੀ ਇਸ ਮਿਲਾਪ ਨੂੰ ਦੇਖ ਕੇ ਹੀ ਝੂਮ ਰਿਹਾ, ਐਸੇ ਮਿਲਾਪਾ ਨੂੰ ਰੋਕਣ ਲਈ ਕਈ ਲੋਕ ਅਪਣੀ ਨੀਂਦ ਹਰਾਮ ਕਰੀ ਬੈਠੇ ?
ਸਮਝ ਤੋ ਬਾਹਰ ਹੈ … ।
ਸਮਾ ਰੁਕ ਗਿਆ ਹੈ, ਘੜੀ ਦੀ ਟਿੱਕ ਟਿੱਕ ਥੱਕ ਚੁੱਕੀ ਹੈ, ਬਹੁਤ ਗੇੜੇ ਕੱਢੇ ਹਨ ਇਸ ਨੇ, ਧਰਤੀ ਇਸ ਆਨੰਦ ਨਾਲ ਸਰੋਬਾਰ ਹੋਈ ਪਈ ਆ, ਕੋਈ ਸ਼ਿਕਵਾ ਨਹੀ ਰਹਿ ਗਿਆ, ਸਭ ਦੁੱਖ ਦੂਰ ਹੋ ਗਏ ਹਨ,
ਇਹ ਦੋਵੇ ਗਰੈਹ ਆਪਸ ਵਿੱਚ ਸਫਰ ਕਰਦੇ ਮੰਜਿਲ ਵੱਲ ਵਧ ਰਹੇ ਹਨ, ਪਤਾ ਨਹੀ ਕਿੰਨੀ ਕੁ ਦੂਰ ਜਾ ਚੁੱਕੇ ਹਨ, ਇਸ ਥਾ ਤੇ ਕਿਸੇ ਕਾਨੂੰਨ ਦੀ ਕੋਈ ਵੀ ਧਾਰਾ ਕੰਮ ਨਹੀ ਕਰਦੀ, ਬਾਗੀ ਹੋ ਗਏ ਹਨ, ਬਗਾਵਤ ਦਾ ਝੰਡਾ ਝੂਲ ਰਿਹਾ, ਸਮਾਜਿਕ ਪ੍ਰਸਾਸ਼ਨ ਤੋ ਤੰਗ ਆ ਚੁੱਕੇ ਹਨ ਪਰੇਮੀ ਨਾਗਰਿਕ, ਹੁਣ ਰਾਜ ਦਾ ਤਖਤਾ ਪਲਟ ਹੋਵੇਗਾ, ਮਨਆਈਆ ਕਰਨ ਵਾਲੇ ਅਲੋਪ ਹੋ ਜਾਣਗੇ ਇੱਕ ਸੁਹਾਵਣਾ ਦਿਨ ਚੜੇਗਾ, ਕਲੇਸ਼ ਰਹਿਤ, ਦੁੱਖ ਰਹਿਤ, ਪਰੇਮ ਭਰਭੂਰ, ਆਨੰਦਿਤ ਤੇ ਇਸ ਦਿਨ ਨੂੰ ਸਾਰੇ ਸਲਾਮ ਕਰਨਗੇ, ਪਰ ਆਓ ਇਸ ਦਿਨ ਦੇ ਚੜਨ ਤੋ ਪਹਿਲਾ ਇਹ ਦੇਖੀਏ ਕਿ ਬਾਗੀ ਕੀ ਕਰ ਰਹੇ ਹਨ … ।
ਬਾਗੀ ਬਗਾਵਤ ਦੀ ਕਸਮ ਖਾ ਰਹੇ ਆ, ਅਪਣੇ ਲਹੁ ਦੇ ਤਿਲਕ ਲਗਾ ਰਹੇ ਆ, ਨਾ ਖਤਮ ਹੋਣ ਵਾਲੀਆ ਸਾਝਾਂ ਪਾ ਰਹੇ ਆ, ਨਫਰਤ ਨਾ ਦੇ ਦੁਸ਼ਮਣ ਦਾ ਖਾਤਮਾ ਕਰਨ ਲਈ ਪਰੇਮ ਦੀ ਤਾਕਤ ਵਧਾ ਰਹੇ ਆ, ਵੀਹ ਉਗਲਾ ਨੂੰ ਮਿਲਾ ਕੇ ਉਨਾ ਦੇ ਦੋ ਐਸੇ ਸ਼ਕਤੀਸ਼ਾਲੀ ਘਸੁੰਨ ਬਣਾ ਰਹੇ ਆ ਜੋ ਨਫਰਤ ਦੇ ਜਬਾੜੇ ਤੇ ਵੱਜੇਗਾ ਤੇ ਇਹਦੇ ਪਚੱਖੜੇ ਉਡਾਏਗਾ … ।
ਰੌਸ਼ਨੀ ਦੀ ਰਫਤਾਰ ਨਾਲ ਖਲਾਅ ਵਿੱਚ ਵਿਚਰਦੇ ਇਹ ਦੋਵੇ ਗਰੈਹ ਅਪਣੀ ਮੰਜਿਲ ਦੇ ਨੇੜੇ ਆ ਰਹੇ ਨੇ, ਲੈਡਿੰਗ ਦੀ ਤਿਆਰੀ ਹੋ ਰਹੀ ਆ, ਰੀਜਰਵ ਸ਼ਕਤੀ ਵਾਲੀਆ ਮੋਟਰਾ ਵੀ ਸਟਾਰਟ ਕੀਤੀਆ ਜਾ ਚੁੱਕੀਆ ਹਨ, ਹੁਣ ਇਹ ਕਿਸ ਸਪੀਡ ਤੇ ਘੁੰਮ ਰਹੀਆ ਹਨ ਕੋਈ ਰਿਕਾਰਡ ਰੱਖਣ ਦੀ ਲੋੜ ਨਹੀ, ਵਾਤਾਵਰਣ ਇਸ ਚਰਮ ਸੀਮਾ ਨੂੰ ਮਹਿਸੂਸ ਕਰ ਰਿਹਾ, ਦੋਨੋ ਪਾਇਲਟ ਲੈਡਿੰਗ ਤੇ ਮਨ ਨੂੰ ਟਿਕਾਅ ਕੇ ਇੱਕ ਦੂਜੇ ਦੀ ਮੌਜੂਦਗੀ ਵੀ ਭੁੱਲ ਗਏ ਹਨ, ਹੁਣ ਕੋਈ ਨਹੀ, ਭੇਦ ਖਤਮ ਹਨ, ਬੱਸ ਕੁਦਰਤ ਹੀ ਹੈ, ਅਪਣੇ ਆਪ ਵਿੱਚ ਸਮਾਈ ਹੋਈ, ਖੂਬਸੂਰਤ ਖੇਡਾਂ ਦੀ ਜਨਨੀ, ਖੇਡ ਰਹੀ ਹੈ, ਆਖਰੀ ਪਲ ਹਨ, ਧਰਤੀ ਨੇੜੇ ਆ ਰਹੀ ਆ, ਤੇ ਆਖਰੀ ਧਮਾਕੇ ਨਾਲ ਦੋਵੇ ਗਰੈਹ ਸਥਿਰ ਹੋ ਗਏ ਹਨ, ਕੁਦਰਤ ਅਪਣੀ ਖੇਡ ਖੇਡ ਕੇ ਉਡ ਚੁੱਕੀ ਹੈ ਤੇ ਅਪਣੀ ਸ਼ਕਤੀ ਵੀ ਨਾਲ ਲੈ ਗਈ, ਹੁਣ ਇਹ ਹਰਕਤ ਹੀਣ ਹਨ, ਪੂਰੀ ਹੋਸ਼ ਹਾਲੇ ਨਹੀ ਆਈ, ਕਿੱਥੇ ਹਨ ? ਅਸਮਾਨ ਦੀਆ ਉਚਾਈਆ ਵਿੱਚ ? ਕਿ ਨਵੇ ਪਿੰਡ ? ਪਰ ਨਵੇ ਪਿੰਡ ਆਉਣ ਦੀ ਕੋਈ ਇੱਛਾ ਨਹੀ ਸੀ, ਮੁੜ ਵਾਪਿਸ ਜਾਣਾ ਹੈ, ਇਹ ਪਿੰਡ ਪਰੇਮ ਰਹਿਤ ਹੈ, ਸ਼ਕਤੀਹੀਣ ਹੈ, ਇਹਦੇ ਵਿੱਚ ਆਨੰਦ ਦਾ ਝਰਨਾ ਨਹੀ ਵਹਿੰਦਾ, ਗੰਗੋਤਰੀ ਦਾ ਕਿਨਾਰਾ ਸੁਹਾਵਣਾ ਹੈ, ਗੰਗਾ ਗੰਦੀ ਹੋ ਚੁੱਕੀ ਆ, ਇਹਦਾ ਜਲ ਸ਼ੀਤਲ ਨਹੀ ਰਹਿ ਗਿਆ …
ਮਾਦਾ ਗਰੈਹ ਇੱਕ ਹੋਰ ਉਡਾਣ ਭਰਨ ਦੀ ਤਿਆਰੀ ਵਿੱਚ ਖੰਭ ਖਿਲਾਰ ਰਿਹਾ, ਨਰ ਗਰੈਹ ਇਸ ਉਡਾਣ ਨੂੰ ਸਫਲ ਬਣਾਉਣ ਲਈ ਸਾਥ ਦੇ ਰਿਹਾ, ਹੁਣ ਫੇਰ ਉਹ ਪਹਿਲੀ ਉਡਾਣ ਵਾਲੇ ਰਸਤੇ ਉਡ ਪਏ ਆ, ਬਹੁਤ ਦੂਰ ਨਿਕਲ ਗਏ, ਪਰ ਮੈ ਸਭ ਕੁੱਝ ਦੇਖ ਰਿਹਾ, ਇਨੀ ਦੂਰ ਤੱਕ ਮੈ ਕਿਵੇ ਦੇਖ ਸਕਦਾ ਆ ? ਪਰ ਜੇ ਲਿਖ ਰਿਹਾ ਤਾ ਦੇਖੇ ਬਿਨਾ ਕਿਵੇ ਲਿਖਾਂਗਾ ? ਜੇ ਮੇਰਾ ਮਨ ਅੱਖ ਦੇ ਫੋਰ ਵਿੱਚ ਹੋਰ ਸਭ ਕੁੱਝ ਦੇਖ ਸਕਦਾ ਤਾ ਇਸ ਉਡਾਣ ਨੂੰ ਕਿਓ ਨਹੀ ਦੇਖ ਸਕਦਾ ?
ਮੈ ਖੁਸ਼ ਹਾ ਕਿ ਮੈ ਅੰਨਾ, ਗੁੰਗਾ, ਤੇ ਬੋਲਾ ਨਹੀ, ਕਿਆ ਰਹਿਮਤ ਆ ਕਾਦਰ ਦੀ, ਜੇ ਅੰਨਾ ਹੁੰਦਾ ਤਾ ਨਾ ਦੇਖਦਾ ਨਾ ਤੁਹਾਨੂੰ ਦੱਸ ਸਕਦਾ, ਤੁਸੀ ਵੀ ਜਦੋ ਉਡਾਣ ਭਰਨੀ ਹੋਵੇ ਤਾ ਦੇਬੀ ਵਾਲੇ ਰਸਤੇ ਜਾ ਕੇ ਦੇਖੋ ਦੀਪੀ ਦੇ ਛੱਡੇ ਹੋਏ ਨਿਸ਼ਾਨਾ ਤੇ ਉਡ ਕੇ ਦੇਖੋ, ਇਹ ਰਸਤਾ ਬਹੁਤ ਸੁਹਾਵਣਾ ਹੈ, ਦੋਨੋ ਪਾਸੇ ਫੁੱਲ ਅਤੇ ਫਲਦਾਰ ਦਰੱਖਤ ਲੱਗੇ ਹਨ, ਮਚਦੀ ਧੁੱਪ ਤੋ ਬਚਾ ਰਹੇ ਆ, ਇਸ ਰਸਤੇ ਤੇ ਤੁਰਦੇ ਥਕਾਨ ਵੀ ਨਹੀ ਹੁੰਦੀ … ।
ਔਹ ਦੇਖੋ ਦੋਵੇ ਪਾਇਲਟ ਹਵਾ ਵਿੱਚ ਕਲਾਬਾਜੀਆ ਖਾ ਰਹੇ ਨੇ, ਇੱਕ ਜੰਗੀ ਜਹਾਜ ਵਾਗੂੰ ਕਿਤਨੇ ਸਕਤੀਸ਼ਾਲੀ, ਕਿਤਨੇ ਲਚਕੀਲੇ ਹਨ, ਕਿਸੇ ਐਕਸੀਡੈਟ ਦਾ ਡਰ ਨਹੀ, ਅੱਜ ਸਾਰਾ ਆਸਮਾਨ ਇਨਾ ਦੀ ਉਡਾਣ ਲਈ ਰੀਜਰਵ ਹੋਇਆ ਪਿਆ, ਕੋਈ ਧਿਆਨ ਰੱਖਣ ਦੀ ਲੋੜ ਨਹੀ, ਇਹ ਅਸਮਾਨ ਦੇ ਇੱਕ ਸਿਰੇ ਤੋ ਦੂਜੇ ਸਿਰੇ ਤੱਕ ਉਡਦੇ ਹੋਏ ਫਿਰ ਲੈਡਿੰਗ ਕਰ ਰਹੇ ਆ, ਅਸਮਾਨ ਭਾਵੇ ਮੁੱਕਦਾ ਨਹੀ, ਮੋਟਰ ਭਾਵੇ ਥੱਕਦੀ ਨਹੀ ਪਰ ਤੇਲ ਦੀ ਟੰਕੀ ਖਾਲੀ ਹੋ ਜਾਵੇ ਤਾ ਉਡਿਆ ਨਹੀ ਜਾ ਸਕਦਾ, ਇਹ ਤੇਲ ਹੀ ਖੰਭਾ ਦਾ ਕੰਮ ਕਰਦੇ ਹਨ, ਦੁਬਾਰਾ ਲੈਡਿੰਗ ਤੋ ਬਾਅਦ ਵਿੱਚ ਤੀਜੀ ਉਡਾਣ ਦੀ ਸੋਚ ਹੀ ਰਹੇ ਹਨ ਕਿ ਟਾਵਰ ਤੋ ਸੰਦੇਸ਼ ਆ ਗਿਆ … ।।
ਮੇਡ ਏ, ਮੇਡ ਏ … ।
ਟਾਵਰ ਦਾ ਹੁਕਮ ਸਿਰ ਮੱਥੇ, ਹੋਰ ਉਡਾਣ ਦੀ ਇਜਾਜਤ ਨਹੀ, ਵਕਤ ਹੁਣ ਫਿਰ ਦੌੜ ਪਿਆ, ਘੜੀ ਨੂੰ ਜਾਪਿਆ ਜਿਵੇ ਉਹ ਗਲਤੀ ਨਾਲ ਰੁਕ ਗਈ ਹੋਵੇ, ਹੁਣ ਬਹੁਤ ਸਪੀਡ ਫੜ ਚੁੱਕੀ ਸੀ, ਸਮਾ ਪੂਰਾ ਕਰਨਾ ਸੀ, ਧਰਤੀ ਨਹੀ ਸੀ ਰੁਕੀ, ਉਸ ਨੂੰ ਰੁਕਣ ਦਾ ਹੁਕਮ ਨਹੀ ਸੀ ਉਹ ਵੀ ਹੁਕਮ ਦੀ ਪਾਲਣਾ ਕਰ ਰਹੀ ਸੀ, ਗਰੈਹ ਸੁੰਗੜ ਰਹੇ ਸਨ, ਛੋਟੇ ਹੋ ਰਹੇ ਸਨ, ਤਾਕਤ ਘੱਟ ਹੁੰਦੀ ਜਾ ਰਹੀ ਸੀ, ਫਿਰ ਤੋ ਮਨ ਕਿਧਰੇ ਉਡਾਰੀ ਮਾਰ ਗਿਆ ਸੀ, ਕਿੱਥੇ ਗਿਆ ਹੋਵੇਗਾ ? ਹੁਣੇ ਤਾਂ ਏਥੇ ਹੀ ਸੀ, ਜਦੋ ਆਨੰਦ ਦੀ ਮੋਹਲੇਧਾਰ ਵਰਖਾ ਹੋ ਰਹੀ ਸੀ ਉਦੋ ਪੂਰੀ ਇਕਾਗਰਤਾ ਨਾਲ ਮੌਜੂਦ ਸੀ, ਇਕ ਪਲ ਵਿਚ ਹੀ ਫੇਰ ਅਲੋਪ ਹੋ ਗਿਆ, ਕਿੱਥੇ ਹੋਵੇਗਾ ?
ਜਰੂਰ ਆਨੰਦ ਦੀ ਭਾਲ ਕਰ ਰਿਹਾ ਹੋਵੇਗਾ, ਐਵੇ ਨੀ ਹਰ ਪਲ ਭੱਜਿਆ ਫਿਰਦਾ, ਕੁੱਝ ਲੱਭ ਰਿਹਾ, ਕਦੇ ਕਦੇ ਭੁਲੇਖਾ ਪੈਦਾ ਕਿ ਆਨੰਦ ਦਾ ਸੋਮਾ ਮਿਲ ਗਿਆ, ਪਰ ਨੇੜੇ ਜਾ ਕੇ ਪਤਾ ਲਗਦਾ, ਨਹੀ, ਇਹ ਰੇਤ ਚਮਕ ਰਹੀ ਆ, ਕਿਸੇ ਸ਼ੀਤਲ ਜਲ ਦਾ ਸੋਮਾ ਨਹੀ … ।।
ਦੋਵੇ ਆਪੋ ਆਪਣੀ ਪੁਜੀਸ਼ਨ ਵਿੱਚ ਆਏ ਹਨ, ਜੋ ਬੇਪਰਦਾ ਹੋਏ ਪਏ ਸਨ ਹੁਣ ਪਰਦੇ ਵਿੱਚ ਆ ਗਏ, ਸਧਾਰਨ ਮਨੁੱਖ ਦਾ ਰੂਪ ਫਿਰ ਮਿਲ ਗਿਆ, ਜੋ ਹਾਲੇ ਕਮਜੋਰ ਹੈ, ਜਿਸ ਨੇ ਹਾਲੇ ਬਹੁਤ ਲੰਬੀ ਲੜਾਈ ਲੜਨੀ ਹੈ ਪਰ ਹੁਣ ਪਰਵਾਹ ਨਹੀ ਸੀ, ਹੁਣ ਜੰਗ ਲਈ ਸ਼ਕਤੀ ਮਿਲ ਚੁੱਕੀ ਸੀ, ਇੱਕ ਆਸ ਬੱਝ ਗਈ ਸੀ, ਇੱਕ ਨੀਹ ਪੱਥਰ ਰੱਖਿਆ ਗਿਆ ਸੀ ਜਿਸ ਤੇ ਮਹਿਲ ਉਸਾਰੇ ਜਾਣੇ ਸਨ … ।।
"ਹੁਣ ਕੋਈ ਗਮ ਨਹੀ, ਅੱਜ ਤੋ ਬਾਅਦ ਕੋਈ ਹੰਝੂ ਮੇਰੀ ਅੱਖ ਵਿੱਚ ਨਹੀ ਆਵੇਗਾ ਤੇ ਤੁਹਾਡੇ ਚੇਹਰੇ ਤੇ ਵੀ ਕੋਈ ਉਦਾਸੀ ਮੈ ਦੇਖਣਾ ਨਹੀ ਚਾਹੁੰਦੀ"।
ਪਰੀ ਦੇ ਸ਼ਬਦ ਸਨ।
"ਨਹੀ ਦੇਖੇਗੀ, ਉਦਾਸੀ ਨਾਲ ਸਾਡਾ ਕੋਈ ਰਿਸ਼ਤਾ ਨਹੀ, ਹੁਣ ਅਸੀ ਇੱਕ ਹਾ"। ਤੇ ਆਖਰੀ ਚੁੰਮਣ, ਕਾਲੇ ਪਾਣੀ ਦੀ ਸਜਾ ਤੋ ਪਹਿਲਾ ਆਖਰੀ ਗੱਲਵੱਕੜੀ, ਤੇ ਹੁਣ ਵਿਦਾਈ … ।।
ਇਹ ਦੁਖਦਾਈ ਵਿਦਾਈ ਨਹੀ ਸੀ, ਖੂਬਸੂਰਤ ਵਿਦਾਈ ਸੀ, ਸਦਾ ਯਾਦ ਰਹਿਣ ਵਾਲੀ ਵਿਦਾਈ … ।।
ਸੱਜਣ ਬੇਧੜਕ ਤੇ ਖੁਸ਼ ਘਰ ਨੂੰ ਜਾ ਰਹੇ ਸਨ, ਦੇਬੀ ਅਪਣੀ ਬੈਠਕ ਨੂੰ ਸ਼ੀਸ਼ੇ ਵਿੱਚ ਮੜਾ ਕੇ ਰੱਖਣ ਦੀ ਸੋਚ ਰਿਹਾ ਸੀ,
ਮੈ ਇਹ ਸਾਰਾ ਸੀਨ ਦੇਖਿਆ, ਮੇਰਾ ਸਿਰ ਸਰਪੰਚ ਦੇ ਚਰਨੀ ਝੁਕਦਾ, ਵਿਆਹ ਵਾਲੇ ਦਿਨ ਕੁੜੀ ਦਾ ਪਿਓ, ਭਰਾ ਤੇ ਸਾਰੇ ਰਿਸ਼ਤੇਦਾਰ ਅਪਣੀ ਧੀ ਨੂੰ ਪਰੋਸ ਕੇ ਜਵਾਈ ਦੇ ਹੱਥ ਫੜਾ ਦਿੰਦੇ ਆ, ਸਰਪੰਚ ਨੇ ਵੀ ਇਹੀ ਕੀਤਾ ਸੀ, ਦੇਬੀ ਉਹਦਾ ਅਸਲੀ ਜਵਾਈ ਸੀ, ਦੂਜੇ ਲੁਟੇਰੇ ਸਨ, ਧਾੜਵੀ ਸਨ, ਬਲਾਤਕਾਰੀ ਸਨ, ਧੀ ਨੂੰ ਜਿਬਾਹ ਹੋਣ ਤੋ ਪਹਿਲਾ ਕੁੱਝ ਸਕੂਨ ਦੇ ਪਲ ਦੇਣੇ ਕਿਵੇ ਵੀ ਗੁਨਾਹ ਨਹੀ ਸਨ, ਕਾਸ਼ ਕਿ ਸਾਰੇ ਸਰਪੰਚ ਇਨਾ ਇਨਸਾਫ ਕਰ ਸਕਦੇ ਹੋਣ।
ਜਦ ਮੈ ਲੋਕ ਬਣ ਕੇ ਸੋਚਦਾ ਤਾ ਮੈਨੂੰ ਸਰਪੰਚ ਬੇਹੱਯਾ ਲਗਦਾ, ਅਪਣੀ ਧੀ ਨੂੰ ਉਹਦੇ ਯਾਰ ਕੋਲ ਖੁਦ ਛੱਡਣ ਜਾ ਰਿਹਾ ? ਕਲਯੁਗ ਆ ਗਿਆ, ਧੀ ਦੀ ਇਜਤ ਖੁਦ ਰੋਲ ਰਿਹਾ ? ਗੋਲੀ ਮਾਰ ਦੇਣੀ ਚਾਹੀਦੀ ਆ ਐਸੇ ਪਿਓ ਨੂੰ, ਪਰ ਜਦ ਮੈ ਇਨਸਾਨ ਬਣ ਕੇ ਸੋਚਦਾ ਤਾ ਲਗਦਾ ਕਿ ਸਰਪੰਚ ਦੇ ਮਾਮਲੇ ਵਿੱਚ ਮੇਰਾ ਕੁੱਝ ਸੋਚਣਾ ਜਾ ਕੋਈ ਰਾਇ ਦੇਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ, ਕੋਈ ਇਤਰਾਜ ਮੇਰੇ ਵੱਲੋ ਕੀਤੇ ਜਾਣ ਦੀ ਗੁੰਜਾਇਸ਼ ਹੀ ਨਹੀ, ਅਤੇ ਜੇ ਮੈ ਐਸਾ ਕਰਦਾ ਹਾ ਤਾ ਫਿਰ ਮੈ ਦੋ ਲੱਤਾ ਵਾਲਾ ਕੁੱਤਾ ਹਾ, ਜਿਸਨੂੰ ਰੱਬ ਨੇ ਇਨਸਾਨ ਬਣਨ ਲਈ ਭੇਜਿਆ ਸੀ ਪਰ ਮੈ ਮਾੜੀ ਸੰਗਤ ਵਿੱਚ ਪੈ ਕੇ ਕੁੱਤਾ ਹੋਣ ਨੂੰ ਤਰਜੀਹ ਦਿੱਤੀ ਤੇ ਹੁਣ ਮੇਰੀ ਪੂਛ ਸਿੱਧੀ ਨਹੀ ਹੋ ਰਹੀ, ਹੁਣ ਮੇਰੇ ਨੁਕੀਲੇ ਦੰਦ ਕੋਈ ਨਾ ਕੋਈ ਕੂਲਾ ਮਾਸ ਚੂੰਡਣ ਲਈ ਸ਼ਿਕਾਰ ਦੀ ਭਾਲ ਕਰਦੇ ਰਹਿੰਦੇ ਆ, ਮੇਰਾ ਤੇਜ ਨੱਕ, ਬਿਲਕੁਲ ਇੱਕ ਕੁੱਤੇ ਦੀ ਤਰਾ ਇਸ਼ਕ ਦਾ ਮੁਸ਼ਕ ਪਲ ਵਿੱਚ ਸੁੰਘ ਲੈਦਾ ਹੈ ਤੇ ਫਿਰ ਮੇਰੀ ਜੀਭ ਕਿਸੇ ਤਾਜੇ ਲਹੂ ਨੂੰ, ਕਿਸੇ ਨੋਜਵਾਨ ਲਹੂ ਨੂੰ ਤੇ ਕਿਸੇ ਖੂਬਸੂਰਤ ਲਹੂ ਨੂੰ ਪੀਣ ਲਈ ਲਪਕਣ ਲੱਗਦੀ ਹੈ, ਮੈ ਇੱਕ ਵਫਾਦਾਰ ਕੁੱਤੇ ਦੀ ਤਰਾ ਸਿਰਫ ਅਪਣੇ ਘਰ ਦੀ ਰਾਖੀ ਕਰਦਾ ਹਾਂ ਤੇ ਬਾਕੀ ਜਿਹੜਾ ਵੀ ਮੇਰੇ ਅੱਗਿਓ ਦੀ ਲੰਘੇ ਉਸ ਦੀ ਲੱਤ ਬਾਹ ਪਾੜਨ ਦੀ ਕੋਸ਼ਿਸ਼ ਕਰਦਾ ਹਾ …
ਆਪ ਸਭ ਸਰਪੰਚ ਨੂੰ ਕਿਹੜੀ ਸਜਾ ਦਿੰਦੇ ਹੋ ਇਹ ਆਪ ਦੇ ਇਨਸਾਫ ਤੇ ਨਿਰਭਰ ਹੈ …
ਹੁਣ ਭਾਵੇ ਦੀਪੀ ਦਾ ਵਿਆਹ ਸਵੇਰੇ ਹੋ ਜਾਵੇ, ਨਹੀ, ਇਹ ਵਿਆਹ ਨਹੀ, ਇਹ ਸੁਵੰਬਰ ਵੀ ਨਹੀ, ਇਹਦੇ ਵਿੱਚ ਧਨੁਸ਼ ਨੂੰ ਤੋੜਨ ਲਈ ਰਾਮ ਨੂੰ ਸੱਦਾ ਨਹੀ ਦਿੱਤਾ ਗਿਆ, ਇਹਦੇ ਵਿੱਚ ਮੱਛੀ ਦੀ ਅੱਖ ਵਿੰਨਣ ਲਈ ਅਰਜੁਨ ਨੂੰ ਨਹੀ ਬੁਲਾਇਆ ਗਿਆ, ਇਹ ਕਿਸੇ ਧਾਰਮਿਕ ਰਸਮ ਨੂੰ ਕਿਸੇ ਸਮਾਜਿਕ ਕਾਨੂੰਨ ਨੂੰ ਨਹੀ ਮੰਨਦਾ, ਇਹ ਚੀਰ ਹਰਣ ਹੋ ਰਿਹਾ, ਦਰੋਪਦੀ ਨੂੰ ਦੁਰਯੋਧਨ ਦੇ ਪੱਟ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ,
ਕਰਿਸ਼ਨ ਜੀ ਆਉਣਗੇ ? ਇਹ ਚੀਰ ਹਰਣ ਰੁਕ ਜਾਵੇਗਾ ?
ਪਰ ਸਾਡੀ ਇਹ ਕੀ ਪਰਾਬਲਮ ਆ, ਦੀਪੀ ਕਿਹੜਾ ਸਾਡੀ ਕੁੱਝ ਲਗਦੀ ਆ, ਜੇ ਲਗਦੀ ਵੀ ਹੋਵੇ ਤਾ ਵੀ ਕੋਈ ਝਿਝਕ ਨਹੀ, ਅਸੀ ਵੀ ਲੋਕਾ ਨੂੰ ਖੁਸ਼ ਕਰਨਾ, ਇਹ ਲੋਕ ਸਾਨੂੰ ਬਹੁਤ ਪਿਆਰੇ ਆ, ਕਿਧਰੇ ਨਰਾਜ ਨਾ ਹੋ ਜਾਣ, ਦੀਪੀ ਅਗਲੇ ਜਨਮ ਵਿੱਚ ਆਪੇ ਕਿਸੇ ਯੂਰਪੀਅਨ ਦੇਸ਼ ਦੇ ਕਿਸੇ ਬੇਸ਼ਰਮ ਗੋਰੇ ਪਰਵਾਰ ਵਿੱਚ ਪੈਦਾ ਹੋ ਜਾਊ, ਤੇ ਅਪਣੀ ਰੀਝ ਪੂਰੀ ਕਰ ਲਊ, ਪਰ ਜਦ ਤੱਕ ਇਹ ਭਾਰਤ ਦੀਆ ਹੱਦਾ ਵਿੱਚ ਫੇਰ ਜਨਮ ਲੈਦੀ ਹੈ ਤਾ, ਪਹਿਲੀ ਗੱਲ ਤਾ ਆਪਾ ਸਾਰਿਆ ਨੇ ਸਕੈਨਿੰਗ ਕਰ ਕੇ ਪਹਿਲਾ ਈ ਏਨੂੰ ਟਿਕਾਣੇ ਲਾ ਦੇਣਾ ਆ ਤੇ ਜੇ ਕਿਸੇ ਕਾਰਨ ਇਹ ਬਚ ਗਈ ਤਾ ਰਸਮਾ ਦਾ ਏਨਾ ਕੁ ਬੋਝ ਇਹਦੇ ਤੇ ਪਾ ਦਿਆਗੇ ਕਿ ਮੁੜ ਭਾਰਤ ਵਿੱਚ ਪੈਦਾ ਹੋਣ ਦੀ ਹਿੰਮਤ ਨਾ ਕਰੇਗੀ,
ਮੈ ਪਾਠਕ ਤੇ ਪਾਠਿਕਾ ਨੂੰ ਪੁੱਛਣਾ ਚਾਹੁੰਦਾ ਹਾ ਕਿ ਅਪਣੇ ਅਮੀਰ ਵਿਰਸੇ ਨੂੰ ਮੱਦੇ ਨਜਰ ਰੱਖਦੇ ਹੋਏ, ਦੀਪੀ ਦੇ ਇਸ ਵਿਆਹ ਨੂੰ ਤੁਸੀ, ਵਿਆਹ ਜਾ ਸੁਵੰਬਰ ਕਹਿ ਸਕਦੇ ਹੋ ? ਜਾ ਇਹ ਕੋਈ ਉਧਾਲਾ ਹੈ, ਮੈਨੂੰ ਕੋਈ ਢੁਕਵਾ ਸ਼ਬਦ ਨਹੀ ਮਿਲ ਰਿਹਾ, ਤੁਹਾਡੇ ਕੋਲ ਹੈ ? ਜੇ ਹੈ ਤਾ ਦੱਸਿਓ …
.........ਚਲਦਾ.........