ਜ਼ਮੀਨ ਅਸਮਾਨ ਦਾ ਫਰਕ
(ਕਵਿਤਾ)
ਸੰਘਣੀ ਧੁੰਦ ਵਿੱਚ
ਠਰ ਰਿਹਾ ਹੈ ਬੱਚਾ
ਇੱਕ ਸਵਾਟਰ
ਨਿੱਕਰ ਗੋਡਿਆਂ ਤੱਕ
ਪੈਰਾਂ ਵਿੱਚ ਘਸੀਆਂ ਚੱਪਲਾਂ
ਨੱਸਦਾ, ਟੁੱਟੀ ਝੁੱਗੀ ਵਿੱਚ ਵੜਦਾ
ਹੱਥ ਵਿੱਚ ਬਰੈੱਡ ਦਾ ਟੁਕੜਾ
ਝੁੱਗੀਆਂ ਦੇ ਪਾਰ
ਬੰਦ ਕਮਰਿਆਂ ਵਿੱਚ ਹੀਟਰ
ਪੈਰਾਂ ਵਿੱਚ ਜੁਰਾਬਾਂ, ਸਿਰ ਟੋਪੀ
ਸਵੈਟਰ ਤੇ ਹੋਰ ..............
ਕੰਪਿਊਟਰ ਅੱਗੇ ਬੈਠਾ
ਜਹਾਜ਼ਾਂ ਦੀ ਗੇਮ ਖੇਡਦਾ
ਆਕਾਸ਼ੀਂ ਉੱਡ ਰਿਹਾ ਹੈ
ਇਸ ਨੂੰ ਕਹਿੰਦੇ ਨੇ
ਜ਼ਮੀਨ ਅਸਮਾਨ ਦਾ ਫ਼ਰਕ