ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਸੁਖੀ ਹੋ ਕੇ ਜੀਓ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen uk price

    tamoxifen

    amoxicillin 500mg price

    amoxil 500mg price
    "ਜਉ ਸੁਖ ਕਉ ਚਾਹੈ ਸਦਾ,
    ਸਰਨਿ ਰਾਮ ਕੀ ਲੇਹ॥"


    ਦੁਨੀਆਂ ਵਿਚ ਹਰ ਮਨੁੱਖ ਸੁਖੀ ਹੋਣਾ ਚਾਹੁੰਦਾ ਹੈ। ਇਨਸਾਨ ਦਾ ਹਰ ਕੰਮ ਸੁਖੀ ਹੋਣ ਲਈ ਹੀ ਹੁੰਦਾ ਹੈ। ਉੇਹ ਹਰ ਕਦਮ ਸੁੱਖਾਂ ਦੀ ਮੰਜ਼ਿਲ ਵਲ ਹੀ ਪੁੱਟਦਾ ਹੈ ਪਰ ਸੁੱਖ ਮ੍ਰਿਗ ਤ੍ਰਿਸ਼ਨਾ ਦੀ ਤਰਾਂ੍ਹ ਹਨ। ਜਿੰਨਾਂ੍ਹ ਅਸੀਂ ਅੱਗੇ ਸੁੱਖ ਵਲ ਕਦਮ ਪੁੱਟਦੇ ਹਾਂ, ਸੁੱਖ ਸਾਡੇ ਤੋਂ ਉਤਨਾ ਹੀ ਪਰੇ ਹੁੰਦੇ ਜਾਂਦੇ ਹਨ।

    ਸੁਆਲ ਪੈਦਾ ਹੁੰਦਾ ਹੈ ਕਿ ਅਸੀਂ ਸੁਖੀ ਕਿਉਂ ਨਹੀਂ? ਅਸੀਂ ਸੁਖੀ ਇਸ ਲਈ ਨਹੀਂ ਕਿਉਂਕਿ ਅਸੀਂ ਦੁਖੀ ਹਾਂ। ਅਸੀਂ ਦੁਖੀ ਕਿਉਂ ਹਾਂ? ਇਸ ਦੇ ਕਈ ਕਾਰਨ ਹਨ ਜਿਵੇਂ ਸਾਡੇ ਪਾਸ ਧੰਨ ਦੌਲਤ ਦਾ ਨਾ ਹੋਣਾ, ਚੰਗੀ ਸਿਹਤ ਦਾ ਨਾ ਹੋਣਾ ਜਾਂ ਕਿਸੇ ਦੀਰਘ ਰੋਗ ਦਾ ਲੱਗਣਾ। ਔਲਾਦ ਦਾ ਨਾ ਹੋਣਾ ਜਾਂ ਔਲਾਦ ਦਾ ਚੰਗਾ ਨਾ ਹੋਣਾ। ਚੰਗਾ ਰੁਜ਼ਗਾਰ ਨਾ ਹੋਣਾ। ਕਿਸੇ ਕੰਮ ਵਿਚ ਕਾਮਯਾਬੀ ਨਾ ਮਿਲਣਾ ਜਾਂ ਕਿਸੇ ਨਾਲ ਲੜਾਈ ਝਗੜਾ ਹੋਣਾ ਆਦਿ। ਇਸੇ ਤਰਾਂ੍ਹ ਦੁਖੀ ਹੋਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਦੁੱਖ ਸਾਡੀ ਉਨਤੀ ਰੋਕਦੇ ਹਨ। ਸਾਨੂੰ ਚਿੰਤਾ ਦਿੰਦੇ ਹਨ। ਸਾਡੀ ਸਿਹਤ ਖਰਾਬ ਕਰਦੇ ਹਨ ਅੰਤ ਮੌਤ ਦੇ ਮੁੰਹ ਵਿਚ ਲੈ ਜਾਂਦੇ ਹਨ। ਸੁੱਖ ਸਾਨੂੰ ਖੁਸ਼ੀ, ਖੇੜ੍ਹਾ, ਸਿਹਤ ਅਤੇ ਸ਼ਕਤੀ ਦਿੰਦੇ ਹਨ। ਸਾਨੂੰ ਉਨਤੀ ਦੇ ਰਾਹ ਲੈ ਜਾਂਦੇ ਹਨ ਇਸ ਲਈ ਅਸੀਂ ਸਾਰੇ ਸੁਖੀ ਹੋਣਾ ਲੋਚਦੇ ਹਾਂ।

    ਦੁੱਖ ਸੁੱਖ ਜ਼ਿੰਦਗੀ ਦੀ ਤਸਵੀਰ ਦੇ ਦੋ ਪਾਸੇ ਹਨ। ਜੇ ਸਾਡੀ ਜ਼ਿੰਦਗੀ ਵਿਚ ਦੁੱਖ ਆਉਂਦਾ ਹੈ ਤਾਂ ਕੁਝ ਦੇਰ ਬਾਅਦ ਸੁੱਖ ਵੀ ਆ ਸਕਦਾ ਹੈ। ਜਿਸ ਬੰਦੇ ਨੇ ਕਦੀ ਦੁੱਖ ਨਹੀਂ ਦੇਖਿਆ ਉਹ ਸੁੱਖ ਦਾ ਅਨਂੰਦ ਵੀ ਨਹੀਂ ਮਾਣ ਸਕਦਾ। ਦੁੱਖ ਤਾਂ ਜ਼ਿੰਦਗੀ ਵਿਚ ਰਾਜੇ ਰਾਣਿਆਂ ਅਤੇ ਪੀਰਾਂ ਪੈਗੰਬਰਾਂ ਤੇ ਵੀ ਆਏ ਹਨ। ਉਨਾਂ੍ਹ ਨੇ ਦੁੱਖਾਂ ਨੂੰ ਹੌਸਲੇ ਨਾਲ ਜਰਿਆ ਹੈ। ਉਹ ਡੋਲੇ ਨਹੀਂ।ਇਸ ਤਰਾਂ੍ਹ ਸਾਨੂੰ ਜ਼ਿੰਦਗੀ ਜਿਉਣ ਦਾ ਇਕ ਰਸਤਾ ਦਿਖਾ ਗਏ ਹਨ।

    ਪ੍ਰਮਾਤਮਾ ਨੇ ਦੁਨੀਆਂ ਵਿਚ ਵੱਖ ਵੱਖ ਤਰਾਂ੍ਹ ਦੇ ਮਨੁੱਖ ਬਣਾਏ ਹਨ। ਜੇ ਉਸਨੇ ਕਿਸੇ ਮਨੁੱਖ ਨੂੰ ਆਪਣੀਆਂ ਰਹਿਮਤਾਂ ਨਾਲ ਮਾਲਾ ਮਾਲ ਕੀਤਾ ਹੈ ਤਾਂ ਉਸ ਵਿਚ ਕੁਝ ਕਮੀਆਂ ਵੀ ਰੱਖੀਆਂ ਹਨ। ਜੇ ਕਿਸੇ ਮਨੁੱਖ ਨੂੰ ਕੁਝ ਗੁਣ ਦਿੱਤੇ ਹਨ ਤਾਂ ਉਸੇ ਮਨੁੱਖ ਵਿਚ ਕੁਝ ਔਗੁਣ ਵੀ ਰੱਖੇ ਹਨ। ਭਾਵ ਇਸ ਧਰਤੀ ਤੇ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਗੁਣ ਹੀ ਗੁਣ ਹੋਣ ਤੇ ਕੋਈ ਔਗੁਣ ਨਾ ਹੋਵੇ। ਜਾਂ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਔਗੁਣ ਹੀ ਔਗੁਣ ਹੋਣ ਤੇ ਕੋਈ ਗੁਣ ਨਾ ਹੋਵੇ। ਹਰ ਮਨੁੱਖ ਵਿਚ ਕੋਈ ਨਾ ਕੋਈ ਕਮੀ ਜਰੂਰ ਹੁੰਦੀ ਹੈ ਅਤੇ ਉਸਨੂੰ ਕਰਮ ਕਰਨ ਲਈ ਪ੍ਰੇਰਦੀ ਹੈ। ਉਹ ਸਾਰੀ ਉਮਰ ਇਸ ਕਮੀ ਨੂੰ ਪੂਰਾ ਕਰਨ ਲਈ ਲੱਗਾ ਰਹਿੰਦਾ ਹੈ ਜੇ ਬੰਦੇ ਵਿਚ ਕੋਈ ਕਮੀ ਨਾ ਹੋਵੇ ਤਾਂ ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਵੇਗਾ। ਕਈ ਲੋਕ ਆਪਣੇ ਦੁੱਖਾਂ ਦਾ ਦੋਸ਼ ਆਪਣੀ ਕਿਸਮਤ ਨੂੰ ਦਿੰਦੇ ਹਨ ਜਾਂ ਉਹ ਸੋਚਦੇ ਹਨ ਕਿ ਮੈਂ ਕਿਹੜਾ ਇੱਕਲਾ ਦੁਖੀ ਹਾਂ? ਸਾਰੇ ਹੀ ਦੁਖੀ ਹਨ ਇਸ ਲਈ ਉਹ ਗੁਰਬਾਣੀ ਵਿਚੋਂ ਵੀ ਪ੍ਰਮਾਣ ਦਿੰਦੇ ਹਨ:

    "ਨਾਨਕ ਦੁਖੀਆ ਸਭੁ ਸੰਸਾਰੁ"

    ਉਨਾਂ੍ਹ ਦੀ ਇਹ ਸੋਚ ਇਥੋਂ ਤੱਕ ਹੀ ਸੀਮਤ ਹੋ ਕਿ ਰਹਿ ਜਾਂਦੀ ਹੈ ਉਹ ਬਾਣੀ ਦੇ ਸਮੁੱਚੇ ਭਾਵ ਨੂੰ ਸਮਝਣ ਦੀ ਖੇਚਲ ਨਹੀਂ ਕਰਦੇ। ਬਾਣੀ ਵਿਚ ਦੁੱਖਾਂ ਨਾਲ ਮਨੱਖ ਦੇ ਤਪਦੇ ਹਿਰਦੇ ਨੂੰ ਸ਼ਾਂਤ ਕਰਨ ਲਈ ਸਾਫ ਲਿਖਿਆ ਹੈ:

    ਨਾਨਕ ਦੁਖੁ ਸੁਖੁ ਸਮ ਕਰ ਜਾਪੈ
    ਸਤਿਗੁਰ ਤੇ ਕਾਲ ਨ ਗ੍ਰਾਸੇ॥


    ਜੇ ਉਹ ਬਾਣੀ ਦੇ ਸਮੱਚੇ ਭਾਵ ਨੂੰ ਸਮਝ ਕੇ ਵਾਹਿਗੁਰੂ ਦੇ ਨਾਮ ਨੂੰ ਅਧਾਰ ਬਣਾ ਲੈਣ ਤਾਂ ਸੁਖੀ ਹੋ ਸਕਦੇ ਹਨ। ਨਾਮ ਅਧਾਰ ਦਾ ਮਤਲਬ ਹੈ ਪ੍ਰਮਾਤਮਾ ਦੀ ਸ਼ਰਨ ਵਿਚ ਆ ਕੇ ਔਗੁਣਾ ਨੂੰ ਤਿਆਗ ਕੇ ਸਦਗੁਣਾ ਦਾ ਆਪਣੇ ਅੰਦਰ ਸੰਚਾਰ ਕਰਨਾ। ਅਜਿਹੇ ਲੋਕਾਂ ਨੂੰ ਆਪੇ ਧੀਰਜ ਅਤੇ ਸ਼ਾਂਤੀ ਮਿਲ ਜਾਂਦੀ ਹੈ। ਉਹ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੇ ਹਨ ਭਾਵ ਉਨਾਂ੍ਹ ਨੂੰ ਮੌਤ ਦਾ ਭੈਅ ਵੀ ਦੁਖੀ ਨਹੀਂ ਕਰਦਾ ਅਤੇ ਉਹ ਸਹਿਜ ਦੀ ਅਵਸਥਾ ਵਿਚ ਵਿਚਰਦੇ ਹਨ।

    ਇਸੇ ਤਰਾਂ੍ਹ ਜੋ ਲੋਕ ਤੰਦਰੁਸਤ ਨਹੀਂ ਰਹਿੰਦੇ ਉਹ ਸੋਚਦੇ ਹਨ ਕਿ ਬੀਮਾਰ ਹੋਣਾ ਅਤੇ ਦੁੱਖ ਭੋਗਣਾ ਉੇਨਾਂ੍ਹ ਦੀ ਕਿਸਮਤ ਵਿਚ ਹੀ ਲਿਖਿਆ ਹੈ। ਪਰ ਇਹ ਗਲਤ ਹੈ ਅਸੀਂ ਸਾਰੇ ਉਸ ਪਰਮ ਪਿਤਾ ਅਕਾਲਪੁਰਖ ਦੀ ਔਲਾਦ ਹਾਂ। ਕੋਈ ਬਾਪ ਇਹ ਨਹੀਂ ਚਾਹੁੰਦਾ ਕਿ ਉਸਦੀ ਔਲਾਦ ਬੀਮਾਰ ਹੋਵੇ ਅਤੇ ਦੁੱਖ ਭੋਗੇ। । ਇਸ ਲਈ ਇਹ ਸੋਚੋ ਕਿ ਤੰਦਰੁਸਤ ਰਹਿਣਾ ਅਤੇ ਸੁੱਖ ਭੋਗਣੇ ਹੀ ਸਾਡੀ ਕਿਸਮਤ ਵਿਚ ਹੈ। ਚੰਗੀ ਸਿਹਤ ਸਾਡਾ ਅਧਿਕਾਰ ਹੈ। ਤੰਦਰੁਸਤ ਰਹਿਣ ਲਈ ਸਾਨੂੰ ਆਪ ਯਤਨ ਕਰਨੇ ਪੈਣਗੇ ਅਤੇ ਕੁਝ ਸਾਵਧਾਨੀ ਵੀ ਵਰਤਣੀ ਪਵੇਗੀ। ਬੀਮਾਰ ਬੰਦੇ ਨਾਲ ਕੋਈ ਇਨਸਾਨ ਹਮਦਰਦੀ ਤਾਂ ਕਰ ਸਕਦਾ ਹੈ ਪਰ ਉਸਦਾ ਦੁੱਖ ਘਟਾ ਨਹੀਂ ਸਕਦਾ। ਕੇਵਲ ਸਲਾਹਾਂ ਹੀ ਦੇ ਸਕਦਾ ਹੈ। ਯਾਦ ਰੱਖੋ ਤੰਦਰੁਸਤੀ ਵੀ ਇਕ ਧੰਨ ਹੀ ਹੈ। ਬੀਮਾਰ ਆਦਮੀ ਚਾਹੇ ਕਿੰਨਾ ਵੱਡਾ ਅਫਸਰ ਜਾਂ ਪੈਸੇ ਵਾਲਾ ਹੀ ਕਿਉਂ ਨਾ ਹੋਵੇ ਤਾਂ ਵੀ ਉਸਨੂੰ ਸੁਭਾਗਾ ਨਹੀਂ ਕਿਹਾ ਜਾ ਸਕਦਾ। ਸਾਨੂੰ ਸੁੱਖ ਤਾਂ ਹੀ ਮਿਲਣਾ ਹੈ ਜੇ ਅਸੀਂ ਅਰੋਗ ਹੋਵਾਂਗੇ।

    ਅਸੀਂ ਆਪਣੀਆਂ ਥੁੜਾਂ੍ਹ ਦੀਆਂ ਗੱਲਾਂ ਦੂਸਰਿਆਂ ਨਾਲ ਕਰਦੇ ਰਹਿੰਦੇ ਹਾਂ। ਰੱਬ ਤੇ ਸਦਾ ਗਿਲਾ ਕਰਦੇ  ਹਾਂ ਕਿ ਉਸਨੇ ਸਾਨੂੰ ਇਹ ਨਹੀਂ ਦਿੱਤਾ, ਉਸਨੇ ਸਾਨੂੰ ਅੋਹ ਨਹੀਂ ਦਿੱਤਾ। ਅਸੀਂ ਧੰਨ ਦੌਲਤ ਅਤੇ ਸੁੱਖਾਂ ਦੇ ਸਾਧਨ ਇੱਕਠੇ ਕਰਨ ਤੇ ਦਿਨ ਰਾਤ ਇਕ ਕਰ ਦਿੰਦੇ ਹਾਂ ਪਰ ਫਿਰ ਵੀ ਸੁੱਖ ਨਹੀਂ ਮਿਲਦੇ। ਕਾਰਨ ਇਹ ਹੈ ਕਿ ਅਸੀਂ ਆਪਣੀ ਜਰੂਰਤ ਤੋਂ ਜਿਆਦਾ ਧੰਨ ਦੌਲਤ ਅਤੇ ਸੁੱਖਾਂ ਦੇ ਸਾਧਨ ਲੋੜਦੇ ਹਾਂ ਜਦ ਕਿ ਸਾਡੀ ਜਰੂਰਤ ਬਹੁਤ ਘੱਟ ਹੁੰਦੀ ਹੈ। ਦੂਸਰਿਆਂ ਦਾ ਧੰਨ ਦੇਖਕੇ ਸਾਡੇ ਵਿਚ ਅੰਨ੍ਹੀ ਦੌੜ ਲੱਗੀ ਹੋਈ ਹੈ।ਧੰਨ ਸਾਨੂੰ ਜਿਉਣ ਲਈ ਚਾਹੀਦਾ ਹੈ ਪਰ ਸਾਡੇ ਕੰਮ ਐਸੇ ਹਨ ਕਿ ਲਗਦਾ ਹੈ ਕਿ ਅਸੀਂ ਕੇਵਲ ਧੰਨ ਲਈ ਹੀ ਜਿਉਂਦੇ ਹਾਂ। ਜਰੂਰਤ ਤੋਂ ਜਿਆਦਾ ਕੋਈ ਚੀਜ ਹੋਵੇ ਉਹ ਕੇਵਲ ਦੁੱਖਾਂ ਦਾ ਕਾਰਨ ਹੀ ਬਣਦੀ ਹੈ। ਚਾਹੇ ਉਹ ਜਮੀਨ ਜਾਇਦਾਦ , ਰੁਪਈਆ ਪੈਸਾ ਜਾਂ ਸੋਨਾਂ ਹੀ ਕਿਉਂ ਨਾ ਹੋਵੇ। ਜਿਆਦਾ ਜਮੀਨ ਜਾਇਦਾਦ ਅਤੇ ਧੰਨ ਨੂੰ ਸਾਂਭਣ ਦੀ ਚਿੰਤਾ ਖਾਹਮਖਾਹ ਸਾਡੀ ਨੀਂਦ ਖਰਾਬ ਕਰ ਦੇਵੇਗੀ। ਇਸੇ ਤਰਾਂ੍ਹ ਕਹਿੰਦੇ ਹਨ ਬਿਨਾ ਭੁੱਖ ਪਿਆਸ ਤੋਂ ਖਾਣਾ ਪੀਣਾ ਵੀ ਜਹਿਰ ਹੈ ਭਾਵੇਂ ਉਹ ਅੰਮ੍ਰਿਤ ਹੀ ਕਿਉਂ ਨਾ ਹੋਵੇ।ਨਿਰਾਸ਼ਾ ਤੋਂ ਬਚੋ। ਨਸ਼ਿਆਂ ਦਾ ਤਿਆਗ ਕਰੋ। ਨਸ਼ੇ ਨਾਲ ਕਦੀ ਦੁੱਖ ਦੂਰ ਨਹੀਂ ਹੁੰਦੇ। ਪਰਿਵਾਰ ਵਿਚ ਕਲੇਸ਼ ਰੰਿਹਦਾ ਹੈ। ਚੰਗੇ ਭਲੇ ਘਰ ਉੱਜੜ ਜਾਂਦੇ ਹਨ।ਆਪਣੀ ਕਮਾਈ ਦਾ ਕੁਝ ਹਿੱਸਾ ਔਖੇ ਸਮੇਂ ਲਈ ਜਰੂਰ ਬਚਾ ਕੇ ਰੱਖੋ। ਤੁਹਾਡੀ ਇਹ ਬੱਚਤ ਜਰੂਰਤ ਵੇਲੇ ਕੰਮ ਆਵੇਗੀ। ਤੁਸੀਂ ਕਰਜਈ ਨਹੀਂ ਹੋਵੋਗੇ। ਕਰਜਈ ਵਿਅਕਤੀ ਹਮੇਸ਼ਾਂ ਚਿੰਤਾ ਵਿਚ ਫਸਿਆ ਰਹਿੰਦਾ ਹੇ।ਲਹਿਣੇਦਾਰ ਉਸਦੀ ਬੇਇਜਤੀ ਕਰਦਾ ਹੈ। ਕਰਜਈ ਵਿਅਕਤੀ ਉਸ ਵਲ ਸਿਰ ਉਠਾ ਕੇ ਨਹੀਂ ਦੇਖ ਸਕਦਾ ਇਸ ਲਈ ਦੁਖੀ ਰਹਿੰਦਾ ਹੈ।

    ਜੋ ਕੁਝ ਸਾਡੇ ਪਾਸ ਹੈ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ। ਜੋ ਕੁਝ ਸਾਡੇ ਪਾਸ ਨਹੀਂ ਹੈ ਉਸ ਲਈ ਝੂਰਦੇ ਹਾਂ।ਧੋਖਾ, ਬੇਈਮਾਨੀ ਅਤੇ ਭ੍ਰਿਸ਼ਟਾਚਾਰ ਆਦਿ ਕੰਮ ਮਨ ਨੂੰ ਮੋਂਹਦੇ ਹਨ ਕਿਉਂਕਿ ਇਸ ਨਾਲ ਸਾਡੇ ਪਾਸ ਅਸਾਨੀ ਨਾਲ ਧੰਨ ਇੱਕਠਾ ਹੁੰਦਾ ਹੈ। ਪਰ ਯਾਦ ਰੱਖੋ ਐਸਾ ਧੰਨ ਇਕ ਮਿੱਠਾ ਜ਼ਹਿਰ ਹੈ। ਜ਼ਹਿਰ ਤਾਂ ਜ਼ਹਿਰ ਹੀ ਹੈ ਜਿਸਨੇ ਅੰਤ ਸਾਡੇ ਅੰਦਰ ਜਾ ਕੇ ਸਾਡੇ ਖੁਨ ਨੂੰ ਦੂਸ਼ਿਤ ਹੀ ਕਰਨਾ ਹੈ। ਇਹ ਜ਼ਹਿਰ ਜਦ ਬਾਹਰ ਨਿਕਲਦਾ ਹੈ ਤਾਂ ਸਾਨੂੰ ਬਹੁਤ ਦੁੱਖ ਪਹੁੰਚਾਉਂਦਾ ਹੈ। ਸਾਡੀ ਨੇਕ ਕਮਾਈ ਨੂੰ ਵੀ ਲੈ ਡੁੱਬਦਾ ਹੈ।ਹੱਕ ਹਲਾਲ ਦੀ ਕਮਾਈ ਕਰਦੇ ਹੋਏ ਨੇਕੀ ਦੇ ਮਾਰਗ ਤੇ ਚਲ ਕੇ ਹੀ ਅਸੀਂ ਸ਼ਾਂਤ ਤੇ ਸੁਖੀ ਰਹਿ ਸਕਦੇ ਹਾਂ। ਮਨੁੱਖ ਧਰਤੀ ਤੇ ਖਾਲੀ ਹੱਥ ਆਇਆ ਹੈ ਅਤੇ ਇਥੋਂ ਖਾਲੀ ਹੱਥ ਹੀ ਜਾਣਾ ਹੈ। ਅਸੀਂ ਜੋ ਧੰਨ ਦੌਲਤ ਅਤੇ ਸੁੱਖਾਂ ਦੇ ਸਾਧਨ ਇਕੱਠੇ ਕੀਤੇ ਹਨ ਇਸ ਧਰਤੀ ਤੇ ਆਉਣ ਤੋਂ ਬਾਅਦ ਹੀ ਕੀਤੇ ਹਨ। ਸੋ ਜੇ ਕਦੀ ਧੰਨ ਦਾ ਕੋਈ ਨੁਕਸਾਨ ਹੋ ਵੀ ਗਿਆ ਤਾਂ ਚਿੰਤਾ ਦੀ ਕੋਈ ਲੋੜ ਨਹੀਂ।ਵੱਡੀ ਤੋਂ ਵੱਡੀ ਮੁਸ਼ਕਲ ਵੀ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ। ਇਥੇ ਹੀ ਲੋਕਾਂ ਨੂੰ ਲੱਖਪਤੀ ਤੋਂ ਕੱਖਪਤੀ ਅਤੇ ਫਿਰ ਲੱਖਪਤੀ ਹੁੰਦਿਆਂ ਦੇਖਿਆ ਗਿਆ ਹੈ।ਯਾਦ ਕਰੋ ੧੯੪੭ ਦੀ ਦੇਸ਼ ਦੀ ਵੰਡ ਅਤੇ ੧੯੮੪ ਦੇ ਦੰਗੇ। ਜ਼ਿੰਦਗੀ ਆਪਣੀ ਰਵਾਨੀ ਨਾਲ ਚਲਦੀ ਰਹੀ ਹੈ ਅਤੇ ਚਲਦੀ ਰਹੇਗੀ। ਸਾਡੀ ਮਿਹਨਤ ਨਾਲ ਇਹ ਧੰਨ ਫਿਰ ਆ ਜਾਵੇਗਾ। ਸਾਡੇ ਵਿਚ ਹਿੰਮਤ ਅਤੇ ਲਗਨ ਹੋਣੀ ਚਾਹੀਦੀ ਹੈ।ਆਲਸੀ ਨਾ ਬਣੋ। ਅੱਜ ਦਾ ਕੰਮ ਕਦੀ ਕੱਲ ਤੇ ਨਾ ਛੱਡੋ। ਸਮਾਂ ਬਹੁਤ ਕੀਮਤੀ ਹੈ। ਇਕ ਵਾਰੀ ਹੱਥੋਂ ਨਿਕਲਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ। ਤੁਹਾਡੀ ਮਿਹਨਤ ਹੀ ਤੁਹਾਨੂੰ ਖੁਸ਼ਹਾਲ ਬਣਾਵੇਗੀ। ਤੁਸੀਂ ਸੁਖੀ ਹੋਵੋਗੇ। ਜੇ ਨੁਕਸਾਨੇ ਧੰਨ ਦੀ ਪੂਰਤੀ ਦੂਬਾਰਾ ਨਾ ਵੀ ਹੋਵੇ ਤਾਂ ਕੋਈ ਗਲ ਨਹੀਂ। ਅਸੀਂ ਥੋੜ੍ਹੇ ਨਾਲ ਹੀ ਗੁਜਾਰਾ ਕਰ ਲਵਾਂਗੇ ਤੇ ਸੁਖੀ ਰਹਾਂਗੇ। ਸਾਡੀਆਂ ਮੁਢਲੀਆਂ ਜਰੂਰਤਾਂ ਬਹੁਤ ਥੋੜ੍ਹੀਆਂ ਹਨ। ਅਸੀਂ ਐਵੇਂ ਲਾਲਚ ਵੱਸ ਧੰਨ ਦੇ ਅੰਬਾਰ ਲਾਉਣ ਦੇ ਚੱਕਰ ਵਿਚ ਫਸੇ ਹੋਏ ਹਾਂ। ਮੁਢਲੀਆਂ ਜਰੂਰਤਾਂ ਬਾਅਦ ਅਸੀਂ ਨਾਲ ਕੁਝ ਵੀ ਨਹੀਂ ਲੈ ਜਾਣਾ।। ਜੇ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਤਾਂ ਫਿਰ ਕਾਹਦੀ ਚਿੰਤਾ? ਸੰਤੁਸ਼ਟ ਰਹੋ ਤੇ ਸੁਖੀ ਰਹੋ।

    ਜੇ ਤੁਸੀਂ ਜੀਵਨ ਵਿਚ ਸੁਖੀ ਹੋਣਾ ਚਾਹੁੰਦੇ ਹੋ ਤਾਂ ਪਹਿਲਾਂ ਕਿਸੇ ਦੂਸਰੇ ਨੂੰ ਸੁਖੀ ਕਰਕੇ ਦੇਖੋ। ਦੁਨੀਆਂ ਇਕ ਗੇਂਦ ਦੀ ਤਰਾਂ੍ਹ ਹੈ। ਜਿਤਨੇ ਬਲ ਨਾਲ ਅਸੀਂ ਗੇਂਦ ਨੂੰ ਧਰਤੀ ਤੇ ਉਛਾਲਦੇ ਹਾਂ ਉਤਨੇ ਹੀ ਬਲ ਨਾਲ ਉਹ ਧਰਤੀ ਤੋਂ ਸਾਡੇ ਪਾਸ ਵਾਪਸ ਆਉਂਦੀ ਹੈ। ਇਸ ਤਰਾਂ੍ਹ ਅਸੀਂ ਜਿਤਨਾ ਸੁੱਖ ਦੂਸਰੇ ਨੂੰ ਦਿਆਂਗੇ ਉਤਨਾ ਹੀ ਆਪ ਸੁਖੀ ਹੋਵਾਂਗੇ। ਹਮੇਸ਼ਾਂ ਦੀਨ ਦੁਖੀ ਦੀ ਮਦਦ ਕਰੋ।

    ਜ਼ਿੰਦਗੀ ਵਿਚ ਪੱਥਰ ਦੀ ਤਰ੍ਹਾਂ ਖੁਰਦਰੇ ਨਾ ਬਣੋ। ਨਹੀਂ ਤਾਂ ਠੋਕਰਾਂ ਹੀ ਖਾਂਦੇ ਰਹੋਗੇ। ਪੱਥਰ ਵੀ ਜਦ ਘਸ ਘਸ ਕੇ ਗੋਲ ਬਣ ਜਾਂਦਾ ਹੈ ਤਾਂ ਕਿਸੇ ਮੰਦਰ ਵਿਚ ਪੂਜਿਆ ਜਾਂਦਾ ਹੈ। ਖੁਰਦਰੇ ਪੱਥਰ ਨੂੰ ਤਰਾਸ਼ਣ ਤੋਂ ਬਿਣਾ ਇਕ ਸੁੰਦਰ ਮੁਰਤੀ ਨਹੀਂ ਬਣਾਇਆ ਜਾ ਸਕਦਾ।ਸਲੀਕੇ ਨਾਲ ਜ਼ਿੰਦਗੀ ਜੀਓ। ਹਰ ਚੀਜ ਆਪਣੇ ਥਾਂ ਟਿਕਾਣੇ ਸਿਰ ਰੱਖੋ। ਨਿਮਰਤਾ ਤੇ ਮਿੱਠੀ ਬੋਲੀ ਬੋਲੋ। ਜਿਸਦਾ ਜੀਵਨ ਸ਼ਾਂਤਮਈ ਹੋਵੇਗਾ ਉਹ ਹੀ ਸੁਖੀ ਹੋਵੇਗਾ।

    ਹਰ ਵੇਲੇ ਕਿਸੇ ਨੂੰ ਵੱਡੂਂ ਖਾਂਊ ਨਾ ਕਰਦੇ ਰਹੋ। ਜੁਬਾਨ ਦਾ ਰਸ ਹੀ ਮਨੁੱਖ ਨੂੰ ਰਾਜ ਕਰਾ ਦਿੰਦਾ ਹੈ ਅਤੇ ਇਸੇ ਜੁਬਾਨ ਦਾ ਰਸ ਹੀ ਉਸਨੂੰ ਭਿਖਾਰੀ ਬਣਾ ਸਕਦਾ ਹੈ। ਹਰ ਸਮੇਂ ਦੂਸਰੇ ਦੇ ਨੁਕਸ ਨਾ ਕਢਦੇ ਰਹੋ। ਕਦੀ ਦੂਸਰੇ ਦੀ ਤਰੀਫ ਕਰਕੇ ਵੀ ਦੇਖੋ। ਫਿਰ ਦੇਖੋ ਉਸ ਉੱਤੇ ਜਾਦੂ ਦਾ ਅਸਰ ਹੋਵੇਗਾ। ਉਹ ਬਿਨਾਂ੍ਹ ਪੈਸੇ ਤੋਂ ਹੀ ਤੁਹਾਡਾ ਗੁਲਾਮ ਬਣ ਜਾਵੇਗਾ ਅਤੇ ਹਮੇਸ਼ਾਂ ਤੁਹਾਡੇ ਨਾਲ ਸਹਿਯੋਗ ਕਰੇਗਾ।ਦੁੱਖ ਸੁੱਖ ਕਿਸਮਤ ਨਾਲ ਨਹੀਂ ਮਿਲਦਾ। ਦੁੱਖ ਜਾਂ ਸੁੱਖ ਆਪਣੇ ਕਰਮ ਨਾਲ ਮਿਲਦਾ ਹੈ। ਕਿਸਮਤ ਕਰਮ ਨਾਲ ਬਣਦੀ ਹੈ। ਸੁੱਖ ਮਨੁੱਖ ਨੂੰ ਸ਼ਾਂਤੀ ਅਤੇ ਸ਼ਕਤੀ ਦਿੰਦਾ ਹੈ।

    ਮਨੁੱਖ ਧਰਤੀ ਤੇ ਰੌਂਦਾ ਹੋਇਆ ਆਉਂਦਾ ਹੈ। ਗਿਲੇ ਸ਼ਿਕਵੇ ਅਤੇ ਸ਼ਿਕਾਇਤਾਂ ਕਰਦਾ ਹੋਇਆ ਜਿਉਂਦਾ ਹੈ ਅਤੇ ਅੰਤ ਹਉਕਿਆਂ, ਆਹਾਂ ਅਤੇ ਅੱਥਰੂਆਂ ਨਾਲ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।ਬਹੁਤ ਘੱਟ ਲੋਕ ਹੁੰਦੇ ਹਨ ਜੋ ਇਸ ਸੰਸਾਰ ਨੂੰ ਹੱਸਦੇ ਹੋਏ ਸ਼ਾਂਤੀ ਨਾਲ ਤਿਆਗਦੇ ਹਨ।ਸੁਖੀ ਮਨੁੱਖ ਨੂੰ ਕੁਦਰਤ ਵੀ ਸੁੰਦਰ ਦਿਸਦੀ ਹੈ। ਦੁਖੀ ਮਨੱਖ ਨੂੰ ਕੁਦਰਤ ਵੀ ਉਸਦੀ ਤਰਾਂ੍ਹ ਰੋਂਦੀ ਹੀ ਨਜਰ ਆਉਂਦੀ ਹੈ। ਬਿਉਟੀ ਪਾਰਲਰਾਂ ਨਾਲ ਚਿਹਰੇ ਦੀ ਚਮਕ ਬਹੁਤੀ ਦੇਰ ਨਹੀਂ ਰਹਿੰਦੀ। ਪਾਣੀ ਦਾ ਛਿੱਟਾ ਮਾਰਿਆ ਤਾਂ ਸਾਰਾ ਜਲੋਅ ਉਤਰ ਜਾਂਦਾ ਹੈ। ਚਿਹਰੇ ਦੀ ਅਸਲੀ ਚਮਕ ਚੰਗੀ ਸਿਹਤ, ਆਤਮਵਿਸ਼ਵਾਸ਼ ਅਤੇ ਚੰਗੇ ਗੁਣਾ ਨਾਲ ਹੀ ਆਉਂਦਾ ਹੈ। ਤੁਹਾਡੀ ਕਹਿਣੀ ਤੇ ਕਰਨੀ ਇਕ ਹੋਣੀ ਚਾਹੀਦੀ ਹੈ।

    ਹਮੇਸ਼ਾਂ ਵਰਤਮਾਨ ਤੇ ਸੰਤੋਸ਼ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਕੇਵਲ ਸੰਤੋਸ਼ ਕਰਕੇ ਹੀ ਬਹਿ ਜਾਣਾ ਕਾਫੀ ਨਹੀਂ। ਇਸ ਨਾਲ ਤੁਹਾਡੀ ਤਰੱਕੀ ਦੇ ਰਸਤੇ ਰੁਕ ਜਾਣਗੇ। ਤੁਸੀਂ ਦੁਨੀਆਂ ਤੋਂ ਪੱਛੜ ਜਾਵੋਗੇ। ਫਿਰ ਤੁਸੀਂ ਦੁਖੀ ਹੋਵੋਗੇ। ਇਸ ਲਈ ਅੱਗੇ ਵਧਣ ਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਔਖੇ ਸਮੇਂ ਘਬਰਾਓ ਨਾ ਸਗੋਂ ਧੀਰਜ ਅਤੇ ਜੁਗਤ ਤੋਂ ਕੰਮ ਲਓ। ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ।ਸਮਾਂ ਸਦਾ ਬਦਲਦਾ ਰਹਿੰਦਾ ਹੈ ਜੇ ਸੁੱਖ ਦਾ ਸਮਾਂ ਨਹੀਂ ਰਿਹਾ ਤਾਂ ਦੁੱਖ ਦਾ ਸਮਾਂ ਵੀ ਬਹੁਤੀ ਦੇਰ ਨਹੀਂ ਰਹਿਣ ਵਾਲਾ। ਗੁਰਬਾਣੀ ਵਿਚ ਵੀ ਲਿਖਿਆ ਹੈ:

    "ਤੂ ਕਾਹੇ ਡੋਲਹਿ ਪ੍ਰਾਣੀਆ
    ਤੁਧੁ ਰਾਖੈਗਾ ਸਿਰਜਣਹਾਰ॥"


    ਕਈ ਲੋਕ ਸਭ ਕੁਝ ਹੁੰਦਿਆਂ ਹੋਇਆਂ ਵੀ ਦੁਖੀ ਰਹਿੰਦੇ ਹਨ। ਉਹ ਫੁੱਲਾਂ ਦੀ ਸੇਜ ਤੇ ਵੀ ਰੌਂਦੇ ਰਹਿੰਦੇ ਹਨ। ਦੂਜੇ ਪਾਸੇ ਕਈ ਕੰਡਿਆਂ ਨਾਲ ਵੀ ਨਿਭਾ ਜਾਂਦੇ ਹਨ। ਉਹ ਸੂਲੀ ਤੇ ਵੀ ਮੁਸਕਰਾਉਂਦੇ ਰਹਿੰਦੇ ਹਨ। ਉਹ ਤੱਤੀ ਤਵੀ ਤੇ ਬੈਠਕੇ ਵੀ "ਤੇਰਾ ਕੀਆ ਮੀਠਾ ਲਾਗੈ" ਉਚਾਰਦੇ ਹਨ।ਯਾਦ ਰੱਖੋ ਦੁੱਖ ਸੁੱਖ ਵਸਤੂ ਵਿਚ ਨਹੀਂ ਸਗੋਂ ਮਨ ਦੀਆਂ ਭਾਵਨਾਵਾਂ ਦਾ ਹੀ ਨਾਮ ਦੁੱਖ ਅਤੇ ਸੁੱਖ ਹੈ। ਸੁੱਖ ਸੰਤੁਸ਼ਟੀ ਦਾ ਨਾਮ ਹੈ। ਕਹਿੰਦੇ ਹਨ ਇੱਛਾ ਤਾਂ ਰਾਜੇ ਦੀ ਵੀ ਅਧੂਰੀ ਰਹਿ ਸਕਦੀ ਹੈ ਪਰ ਸੰਤੁਸ਼ਟੀ ਤਾਂ ਇਕ ਫਕੀਰ ਦੀ ਹੋ ਸਕਦੀ ਹੈ।ਕਿਸੇ ਨੁਕਸਾਨ ਲਈ ਝੂਰਦੇ ਰਹਿਣ ਨਾਲ ਨੁਕਸਾਨ ਪੂਰਾ ਨਹੀਂ ਹੋ ਜਾਣਾ। ਹਾਲਾਤ ਦਾ ਧੀਰਜ ਨਾਲ ਮੁਕਾਬਲਾ ਕਰੋ। ਖੁਸ਼ ਰਹੋ। ਸੰਤੁਸ਼ਟ ਰਹੋ। ਸਦਾ ਮੁਸਕਰਾ ਕੇ ਜੀਓ ਤੇ ਸੁਖੀ ਰਹੋ।