ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਪੰਜਾਬੀ ਸ਼ਾਇਰੀ ਵਿਚ ਨੌਸਟਾਲਜੀਆ ਜਾਂ ਹੇਰਵਾ (ਆਲੋਚਨਾਤਮਕ ਲੇਖ )

    ਸਾਥੀ ਲੁਧਿਆਣਵੀ (ਡਾ.)   

    Email: drsathi@hotmail.co.uk
    Cell: +44 7956 525 324
    Address: 33 Westholme Gardens Ruislip ,Middlesex HA4 8QJ
    New Jersey United States
    ਸਾਥੀ ਲੁਧਿਆਣਵੀ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    accutane without birth control reddit

    buy accutane uk

    ਹੇਰਵਾ ਜਾਂ ਕਹਿ ਲਓ ਕਿ ਪਿਛਾਂਹ ਛੱਡ ਕੇ ਆਏ ਸਮਾਜ ਤੇ ਦੇਸ ਲਈ ਝੂਰਨ ਦੀ ਰੁਚੀ ਨੂੰ ਨੌਸਟਾਲਜੀਆ ਆਖ਼ਦੇ ਹਨ।ਇਹ ਇਕ ਕੁਦਰਤੀ ਮਨੁੱਖ਼ੀ ਕਰਮ ਹੈ।ਇਸ ਦਾ ਸਿੱਧਾ ਸੰਬੰਧ ਅਤੀਤ ਨਾਲ਼ ਹੈ।ਇਹ ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੇ ਬੀਤ ਗਏ ਜ਼ਾਤੀ, ਸਮਾਜ ਵਿਆਪਕ ਅਤੇ ਦੇਸ਼ ਵਿਆਪਕ ਲਮਹਿਆਂ ਲਈ ਝੂਰਦੇ ਰਹਿੰਦੇ ਹਨ ਜਾਂ ਤਰਸਦੇ ਰਹਿੰਦੇ ਹਨ।।ਇਹ ਲਮਹੇ ਕੇਵਲ ਖ਼ੁਸ਼ੀ ਵਾਲ਼ੇ ਹੀ ਹੁੰਦ ੇ ਹਨ।ਪਰਦੇਸਾਂ ਵਿਚ ਬੈਠੇ ਲੋਕ ਉਨ੍ਹਾਂ ਜਗ੍ਹਾਵਾਂ ਨੂੰ ਆਪਣਿਆਂ ਮਨਾਂ ਵਿਚ ਚਿਤਵਦੇ ਰਹਿੰਦੇ ਹਨ ਜਿਥੇ ਉਨ੍ਹਾ ਦੀ ਜ਼ਿੰਦਗ਼ੀ ਵਿਚ ਕੁਝ ਨਾ ਕੁਝ ਚੰਗਾ ਵਾਪਰਿਆ ਹੁੰਦਾ ਹੈ। ਅਸੀਂ ਲੋਕ ਜਿਸ ਭੁੱਖਮਰੀ ਅਤੇ ਤੰਗਦਸਤੀ ਕੋਲੋਂ ਭੱਜ ਕੇ ਇੱਥੇ ਆਏ ਹਾਂ, ਉਥੋਂ ਦੀ ਕਿਸੇ ਵੀ ਭੈੜੀ ਸਥਿਤੀ ਵਾਰੇ ਸੋਚਣ ਤੋਂ ਕੰਨੀਂ ਕਤਰਾਉਂਦੇ ਹਾਂ।ਭਾਵ ਸਾਨੂੰ ਬੀਤ ਚੁੱਕੇ ਚੰਗੇ ਪਲ ਹੀ ਮਹਿਬੂਬ ਹਨ। ਜਰਮਨ ਯਹੂਦੀ ਭਲਾ ਐਕਟਰਮੀਨੇਸ਼ਨ ਕੈਂਪਾਂ ਕਰਕੇ ਜਰਮਨੀ ਨੂੰ ਕਿa ੁਂ ਯਾਦ ਕਰਨਗੇ?ਉਹ ਇਜ਼ਰਾਈਲ ਜਾਂ ਹੋਰਨੀਂ ਦੇਸੀਂ ਵਸਦਿਆਂ ਹੋਇਆਂ ਕੇਵਲ ਉਹੋ ਹੀ ਪਲ ਯਾਦ ਕਰਦੇ ਹਨ ਜਿਹੜੇ ਨਾਜ਼ੀਵਾਦ ਤੋਂ ਪਹਿਲਾਂ ਵਾਲ਼ੇ ਜਰਮਨੀ ਵਿਚ ਹੋਇਆ ਕਰਦੇ ਸਨ।ਸੋ ਮਨੁੱਖੀ ਮਨ ਦੀ ਇਹ ਅਵਸਥਾ ਦੇਸਾਂ ਤੇ ਨਸਲਾਂ ਦੀਆਂ ਹੱਦਾ ਟੱਪ ਕੇ ਹਰ ਪਰਵਾਸੀ ਉੱਤੇ ਢੁੱਕਦੀ ਹੈ।੧੯੪੭ ਦੇ ਵਟਵਾਰੇ ਦੇ ਦੁੱਖ਼ ਨਾਲੋਂ ਇੰਡੀਅਨ ਅਤੇ ਪਾਕਿਸਤਾਨੀਆਂ ਨੂੰ ਉਸ ਤੋਂ ਪਹਿਲਾਂ ਦਾ ਦੌਰ ਵਧੇਰੇ ਚੇਤੇ ਆਉਂਦਾ ਹੈ।ਉਹ ੧੯੪੭ ਦੇ ਦੌਰ ਦੇ ਦਰਦ ਨੂੰ ਚਿਤਵਣੋਂ ਡਰਦੇ ਹਨ।ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾ ਲੋਕਾਂ ਨੇ ਅਗਰ ਆਪਣੇ ਦੇਸੀਂ ਬਹੁਤ ਦੁੱਖ ਦੇਖ਼ੇ ਹੋਣਗੇ ਉਹ ਦੇਸ ਨੂੰ ਘੱਟ ਯਾਦ ਕਰਦੇ ਹਨ ਤੇ ਜਿਨ੍ਹਾਂ ਦੀਆਂ ਯਾਦਾਂ ਚੰਗੇ ਪਲਾਂ ਨਾਲ਼ ਲਬਰੇਜ਼ ਹੁੰਦੀਆਂ ਹਨ, ਉਹ ਪਿਛਾਂਹ ਰਹਿ ਗਏ ਦੇਸ ਲਈ ਵਧੇਰ ੇ ਝੂਰਦੇ ਹਨ।ਜਿਨ੍ਹਾਂ ਨੇ ਆਪਣੇ ਦੇਸ ਵਿਚ ਕੋਈ ਚੰਗੇ ਪਲ ਵੇਖ਼ੇ ਹੀ ਨਾ ਹੋਣ, ਉਹ ਕਿਸ ਵਾਸਤੇ ਉਥੋਂ ਲਈ ਤਰਸੇਵਾਂ ਕਰਨਗੇ?
    ਨੌਸਟਾਲਜੀਆ ਜਾਂ ਭੂਹੇਰਵਾ ਇਕ ਅਜਿਹੀ ਚੀਜ਼ ਹੈ ਜਿਹੜੀ ਕਈ ਵੇਰ ਵਰਤਮਾਨ ਦੇ ਚੰਗੇ ਪਲਾਂ ਨੂੰ ਵੀ ਨਹੀਂ ਮਾਨਣ ਦਿੰਦੀ।ਇਸ ਦੀ ਪੁਸ਼ਟੀ ਇਕ ਅਮਰੀਕਨ ਚਿੰਤਕ ਅੱਲੀ ਕੌਂਡੀ ਇੰਝ ਕਰਦੀ ਹੈ, "ਜਿਹੜਾ ਇਨਸਾਨ ਅਤੀਤ ਨਾਲ਼ ਚੰਬੜਿਆ ਰਹਿੰਦਾ ਹੈ ਉਹ ਵਰਤਮਾਨ ਦਾ ਲੁੱਤਫ਼ ਵੀ ਨਹੀਂ ਮਾਣ ਸਕਦਾ।" ਜਦੋਂ ਇਨਸਾਨ ਬਹੁਤ ਦੁੱਖ ਵਿਚੀਂ ਗੁਜ਼ਰ ਰਿਹਾ ਹੁੰਦਾ ਹੈ ਤਾਂ ਉਹ ਆਪਣੇ ਚੰਗੇ ਪਲਾਂ ਨੂੰ ਯਾਦ ਕਰਕੇ ਹੋਰ ਵੀ ਦੁਖ਼ੀ ਹੁੰਦਾ ਹੈ।ਅਸੀਂ ਇਨ੍ਹਾਂ ਠੰਡਿਆਂ ਦੇਸਾਂ ਵਿਚ ਰਹਿ ਕੇ ਆਪਣੇ ਦੇਸ ਦੇ ਸੁਹਾਵਣੇ ਮੌਸਮ ਨੂੰ ਯਾਦ ਕਰਦੇ ਹਾਂ।ਪੰਜਾਬ ਵਿਚ ਹਰ ਮੌਸਮ ਦੀਆਂ ਆਪਣੀਆਂ ਚ ੰਗਿਆਈਆਂ ਹਨ।ਸਾਨੂੰ ਠੁਰ ਠੁਰ ਕਰਦਿਆਂ ਨੂੰ ਪਿਛਾਂਹ ਰਹਿ ਗਏ ਦੇਸ ਦੀ ਕਹਿਰ ਦੀ ਗਰਮੀ ਵੀ ਚੰਗੀ ਲਗਦੀ ਹੈ।ਭਾਵੇਂ ਉਥੇ ਰਹਿੰਦਆਂ ਅਸੀਂ ਸਰਦ ਮੌਸਮ ਦੇ ਸੁਫ਼ਨੇ ਲਿਆ ਕਰਦੇ ਸਾਂ।ਮੈਨੂੰ ਯਾਦ ਹੈ ਕਿ ਜਦੋਂ ਮੈਂ ਢਾਈ ਕੁ ਦਹਾਕੇ ਪਹਿਲਾਂ ਰੇਡੀਓ ਉੱਤੇ ਪ੍ਰੋਗਰਾਮ ਦ ੇਣੇ ਸ਼ੁਰੂ ਕੀਤੀ ਤਾਂ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬਹੁਤੇ ਲੋਕ ਅਜਿਹੇ ਗੀਤਾਂ ਦੀ ਹੀ ਫ਼ਰਮਾਇਸ਼ ਕਰਦੇ ਸਨ ਜਿਨ੍ਹਾਂ ਵਿਚ ਆਪਣੇ ਦੇਸ ਦੇ ਮੌਸਮ ਨਾਲ਼ ਸੰਬੰਧ ਰਖ਼ਦੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੁੰਦਾ ਹੋਵੇ।ਜਿਵੇਂ ਵੇ ਲੈ ਦੇਹ ਮੈਨੂੰ ਮਖ਼ਮਲ ਦੀ ਪੱਖ਼ੀ ਘੁੰਗਰੂਆਂ ਵਾਲ਼ੀ,ਮੱਛਰ ਨੇ ਖ਼ਾ ਲਈ ਤੋੜ ਕੇ, ਗੁੜ ਖ਼ਾਂਦੀ ਤੇ ਨਾਲੇ ਗੰਨੇ ਚੂਪਦੀ, ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ ਗੋਰੀਏ, ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ, ਕਿੱਥੇ ਚੱਲੀ ਏਂ ਸਰ੍ਹੋਂ ਦਾ ਫ਼ੁੱਲ ਬਣ ਕੇ ਕੁੜੀਏ ਬਦਾਮੀ ਰੰਗੀਏ, ਏਧਰ ਕਣਕਾਂ ਓਧਰ ਕਣਕਾਂ ਆਦਿ ਅਤੇ ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਸਾਨੂੰ ਨਹਿਰ ਵਾਲ਼ੇ ਪੁਲ਼ 'ਤੇ ਬੁਲਾ ਕੇ, ਕਪਾਹਾਂ ਵਿਚ ਆ ਜਾ ਗੋਰੀਏ, ਵੇ ਪਿਪਲ਼ਾ ਸੱਜਣਾ ਦੇ ਪਿੰਡ ਦਿਆ ਤੂੰ ਭੇਤ ਛੁਪਾ ਕੇ ਰੱਖ਼ੀਂ, ਕਾਲਾ ਡੋਰੀਆ ਕੁੰਡੇ ਨਾਲ਼ ਅੜਿਆ ਈ ਉਇ ਆਦਿ ਵਰਗੀ ਗਾਇਕੀ ਨੌਸਟਾਲਜੀਆ ਦੀ ਤਰਜਮਾਨੀ ਹੀ ਤਾਂ ਕਰਦੀ ਸੀ।
    ਨੌਸਟਾਲਜੀਆ ਗਰੀਕ ਸ਼ਬਦ ਨੋਸਤੋਸ ਅਲਗੌਸ ਤੋਂ ਬਣਿਆ ਹੈ।ਨੋਸਤੋਸ ਦਾ ਸਿੱਧਾ ਮਾਅਨਾ ਘਰ ਵਾਪਸੀ ਹੈ ਅਤੇ ਅਲਗੌਸ ਦਾ ਮਤਲਬ ਘਰ ਵਾਪਸ ਨਾ ਪਰਤਣ ਵਿਚਲੀ ਪੀੜ ਹੈ। ਹੇਰਵੇ ਦੀ ਇਸ ਕੰਡੀਸ਼ਨ ਨੂੰ ਸਤ੍ਹਾਰਵੀਂ ਸਦੀ ਵਿਚ ਮੈਡੀਕਲ ਕੰਡੀਸ਼ਨ ਦੇ ਤੌਰ ਤੇ ਵੀ ਲਿਆ ਜਾਂਦਾ ਸੀ।ਇਹ a ੁਨ੍ਹਾ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ ਜਿਹੜੇ ਲਾਮ 'ਤੇ ਗਏ ਹੋਏ ਕਈ ਕਈ ਵਰ੍ਹੇ ਵਾਪਸ ਘਰ ਨਹੀਂ ਸਨ ਪਰਤਦੇ।ਉਹ ਮਾਂ ਬਾਪ ਭੈਣਾ ਭਰਾਵਾਂ ਅਤੇ ਪ੍ਰੇਮਕਾਵਾਂ ਤੇ ਪਤਨੀਆ ਤੇ ਬੱਚਿਆਂ ਨੂੰ ਯਾਦ ਕਰ ਕਰ ਕੇ ਨੀਮ ਪਾਗਲ ਹੋ ਜਾਇਆ ਕਰਦੇ ਸਨ।ਸਾਡੇ ਕਈ ਲੋਕ ਵੀ ਦ ੇਸ ਲਈ ਝੂਰਦੇ ਲੋਕਾਂ ਨੂੰ ਕਮਲਪੁਣੇ ਨਾਲ਼ ਜੋੜ ਦਿੰਦੇ ਹਨ,ਅਖ਼ੇ ਬਸ ਜੀ ਦੇਸ ਨੂੰ ਯਾਦ ਕਰ ਕਰਕੇ ਸ਼ੁਦਾਈ ਹੋ ਗਿਆ ਹੈ।ਦਰਅਸਲ ਚਾਹੀਦਾ ਇਹ ਹੈ ਕਿ ਮਾਜ਼ੀ ਭਾਵ ਭੂਤਕਾਲ ਚੋਂ ਕੁਝ ਸਿੱਖ ਕੇ ਇਸ ਨੂੰ ਵਿਸਾਰ ਦ ੇਣਾ ਚਾਹੀਦਾ ਹੈ।ਇਸ ਨਾਲ਼ ਚੰਬੜੇ ਰਹਿਣ ਨਾਲ਼ ਤੁਸੀਂ ਵਾਕਈ ਸ਼ੁਦਾਈ ਹੋ ਸਕਦੇ ਹੋ।ਪਰ ਮੈਂ ਸਮਝਦਾ ਹਾਂ ਕਿ ਵਕਤ ਦੇ ਗ਼ੁਜ਼ਰਨ ਨਾਲ਼ ਨੌਸਟਾਲਜੀਆ ਘਟਦਾ ਰਹਿੰਦਾ ਹੈ। ਜਿਓਂ ਜਿਓਂ ਸਾਡੀਆਂ ਜੜ੍ਹਾਂ ਓਪਰ ੇ ਦੇਸ ਦੀ ਮਿੱਟੀ ਵਿਚ ਪੱਕੀਆਂ ਤੇ ਗੜੁੱਚ ਹੁੰਦੀਆਂ ਜਾਂਦੀਆਂ ਹਨ ਤਿਵੇਂ ਤਿਵੇਂ ਹੇਰਵੇ ਦਾ ਦ ੌਰ ਧੁੰਦਲ਼ਾ ਹੁੰਦਾ ਰਹਿੰਦਾ ਹੈ।ਪਰ ਚਾਲ ਧੀਮੀ ਹੈ। 
    ਰੋਟੀ ਰੋਜ਼ੀ ਖ਼ਾਤਰ ਹੀ ਬੰਦਾ ਆਪਣਾ ਘਰ ਛੱਡਦਾ ਹੈ ਬਿਲਕੁੱਲ ਉਸੇ ਤਰ ੍ਹਾਂ ਜਿਸ ਤਰ੍ਹਾਂ ਇਕ ਪਰਿ ੰਦਾ ਚੋਗਾ ਚੁਗਣ ਦੀ ਜ਼ਰੂਰਤ ਕਰਕੇ ਇਕ ਟਾਹਣੀ ਤੋਂ ਦੂਜੀ ਤੀਕ ਉਡਦਾ ਹੈ।ਵਤਨ ਨੂੰ ਛੱਡਣਾ ਇਕ ਬਹੁਤ ਵੱਡੀ ਕੁਰਬਾਨੀ ਹੈ।ਆਪਣੇ ਦੇਸ ਵਰਗੀਆਂ ਪ੍ਰਸਥਿਤੀਆਂ ਪਰਦੇਸਾਂ ਵਿਚ ਲੱਭਣ ਲਈ ਅਸੀਂ ਲਗਾਤਾਰ ਯਤਨਸ਼ੀਲ ਰਹਿੰਦੇ ਹਾਂ।ਸਾਡੀ ਮਾਨਸਕ ਅਵਸਥਾ ਹਰ ਵੇਲੇ ਇਕ ਅਕਿਹ ਦਰਦ ਵਿਚੀਂ ਗ਼ੁਜ਼ਰਦੀ ਹੈ। ਏਸ ਲਈ ਘਰ ਦੀ ਸ਼ਤੀਰੀ ਚੁੱਕ ਮੋਢੇ,
    ਤੁਰ ਪਏ ਸਨ ਯਾਰ ਕੁਝ ਪਰਦੇਸ ਵੱਲ ਨੂੰ।
    ਦਿਲ 'ਚ ਇਕ ਸਹਿਰਾ ਬਾਹਾਂ ਖ਼ੋਲ੍ਹਦਾ ਸੀ
    ਰੋਜ਼ ਊਠਾਂ ਵਾਲ਼ਿਆਂ ਨੂੰ ਟੋਲ੍ਹਦਾ ਸੀ।-ਅਵਤਾਰ ਜ ੰਡਿਆਲਵੀ
    ਕਈਏਂ ਥਾਈਂ ਦੁਚਿਤੀ ਵੀ ਹੁੰਦੀ ਹੈ ਕਿਉਂਕਿ ਵਾਪਸ ਪਰਤਣਾ ਵੀ ਸੌਖਾ ਨਹੀਂ ਹੁੰਦਾ:-
    ਦੋ ਦੇਸਾਂ ਵਿਚਕਾਰ ਜਿੰਦ ਜਿਓਂ, ਸਾਗ਼ਰ ਦੇ ਵਿਚ ਬਹਿ ਗਈ।
    ਦੇਸਣ ਤੇ ਪਰਦ ੇਸਣ ਹੋ ਕੇ ਦੋ ਦੋ ਦੁੱਖ਼ੜੇ ਸਹਿ ਗਈ।-ਅਵਤਾਰ ਜ ੰਡਿਆਲਵੀ
    ਜਦੋਂ ਕੋਈ ਆਪਣਾ ਦੇਸ ਛੱਡ ਕੇ ਬਿਗ਼ਾਨੇ ਮੁਲਕੀਂ ਜਾਂਦਾ ਹੈ ਤਾਂ ਉਹ ਅਕਸਰ ਇਹ ਸੋਚਦਾ ਹੈ ਕਿ ਜਿਓਂ ਹੀ ਉਸ ਕੋਲ਼ ਲੋੜੀਂਦਾ ਸਰਮਾਇਆ ਹੋਇਆ a ੁਹ ਵਾਪਸ ਆਪਣੇ ਦੇਸ ਪਰਤ ਜਾਵੇਗਾ ਪਰ ਲੰਮਾ ਸਮਾਂ ਬਿਦੇਸ਼ਾਂ ਵਿਚ ਰਹਿ ਕੇ ਉਹ ਉਸ ਪੰਛੀ ਵਰਗਾ ਹੋ ਜਾਂਦਾ ਹੈ ਜਿਹੜਾ ਪਿੰਜਰਾ ਛੱਡਣੋਂ ਡਰਨ ਲੱਗ ਪੈਂਦਾ ਹੈ।ਉਹ ਇਸ ਪਿੰਜਰੇ ਵਿੱਚੋਂ ਸਿਕਿa ੁਰਿਟੀ ਭਾਲਣ ਲੱਗ ਪੈਂਦਾ ਹੈ ਤੇ ਉਸ ਨੂੰ ਬਾਹਰਲੀ ਦੁਨੀਆਂ ਅਸੁਰੱਖਿਅਤ ਲੱਗਣ ਲੱਗ ਪੈਂਦੀ ਹੈ।ਸਾਡੇ ਲੋਕਾਂ ਨੂੰ ਹੁਣ ਤੀਕ ਇਹ ਵੀ ਅਹਿਸਾਸ ਹੋਣ ਲੱਗ ਪਿਆ ਹੈ ਕਿ ਪਿਛਾਂਹ ਰਹਿ ਗਏ ਰਿਸ਼ਤੇਦਾਰ ਵੀ ਬਦਲ ਗਏ ਹਨ ਤੇ ਉੱਥੋਂ ਦੀਆਂ ਕਦਰਾਂ ਕੀਮਤਾਂ ਵੀ ਬਦਲ ਗਈਆਂ ਹਨ।
    ਪਰਤ ਕੇ ਜਾ ਜਾਵੋਗੇ ਕਿੱਥੇ ਉਸ ਜਗ੍ਹਾ ਤਾਂ ਘਰ ਨਹੀਂ।
    ਛੱਤ ਨਹੀਂ ਬਾਰੀ ਨਹੀਂ ਸਜਦਾ ਕਰਨ ਲਈ ਦਰ ਨਹੀਂ।
    ਕਿਸ ਤਰ ੍ਹਾਂ ਬੈਠੋਗੇ ਜਾ ਕੇ,ਹੁਣ ਬੇਗ਼ਾਨੀ ਸ਼ਾਖ਼ 'ਤੇ,
    ਉੱਡਣ ਦੀ ਵੀ ਤਾਂਘ ਨਹੀਂ,ਮਜ਼ਬੂਤ ਵੀ ਹੁਣ ਪਰ ਨਹੀਂ।-ਸਾਥੀ ਲੁਧਿਆਣਵੀ

    ਵਸ ਗਏ ਪਰਦੇਸ ਵਿਚ ਪਰਦੇਸੀਓ,
    ਵਤਨ ਦਾ ਗੇੜਾ ਵੀ ਤਾਂ ਲਾ ਆਇਆ ਕਰ ੋ।-ਸਵਰਨ ਸਿੰਘ ਪਰਵਾਨਾ

    ਮੈਂ ਟੋਲ੍ਹਣ ਆਇਆ ਹਾਂ
    ਤੇਰੇ ਮੇਰੇ ਰਿਸ਼ਤੇ ਦੀ ਕੋਈ ਸਿਆਣ
    ਮੈਂ ਪਰਖ਼ਣ ਆਇਆ ਹਾਂ ਕਿ ਸ਼ਾਇਦ ਕੋਈ
    ਰਿਸ਼ਤਿਆ ਦੀ ਸਲੀਬ 'ਤੇ ਟੰਗੀ ਹੋਈ ਹੇਕ ਮਿਲ ਜਾਏ
    ਜਾਂ ਕਿੱਲਾਂ 'ਚ ਠੁਕੀ ਕੋਈ ਨਿਕਰਮਣ ਲੇਰ
    ਜਾਂ ਫ਼ਿਰ ਦਾਰਾਂ 'ਤੇ ਲਟਕਦੀ
    ਕੋਈ ਨਿਰਮਾਣ ਆਹ-ਸੰਤੋਖ਼ ਧਾਲੀਵਾਲ

    ਏਸ ਦ ੇਸ ਦੇ ਮੌਸਮ ਦਾ ਵੀ ਕੀ ਭਰਵਾਸਾ।
    ਭਾਵੇਂ ਚਰਬੀ ਦਾ ਮੁੱਲ ਪੈਂਦਾ ਖਾਸਾ।
    ਏਸ ਦ ੇਸ ਵਿਚ ਨਿੰਦਿਆ ਜਾਂਦਾ ਸਾਡਾ ਹਾਸਾ।
    ਮੁੜ ਜਾਵਾਂਗੇ ਮੁੜ ਜਾਵਾਂਗੇ
    ਅਗਲੇ ਸਾਲ ਜਾਂ ਰ ੁੱਤ ਫ਼ਿਰੀ ਤੇ ਮੁੜ ਜਾਵਾਂਗੇ।-ਅਵਤਾਰ ਜੱਡਿਆਲਵੀ

    ਮੇਰੇ ਪਿੰਡ,ਤੂੰ ਮੇਰੇ ਪਰਤ ਆਉਣ ਤੱਕ ਵਸੀਂ
    ਤੇਰੇ ਤੋਂ ਬਿਨਾਂ ਮੇਰਾ ਕਈ ਥਾਂ ਨਹੀਂ
    ਤੇਰੇ ਤੋਂ ਬਿਨਾਂ ਸਭ ਦੇਸ ਜੁਗਰਾਫ਼ੀਆ ਹਨ
    ਤੇਰੇ ਤੋਂ ਬਿਨਾਂ ਮੇਰਾ ਕੋਈ ਥਾਂ ਨਹੀਂ।
    ਤੇਰੇ ਤੋਂ ਬਿਨਾਂ ਮੇਰੀ ਕੋਈ ਮਾਂ ਨਹੀਂ।-ਅਵਤਾਰ ਜ ੰਡਿਆਲਵੀ

    ਮੇਰੇ ਪਰਤ ਆਉਣ ਤੱਕ
    ਪਿੰਡ ਦੇ ਬੂਹਿਆਂ 'ਚ ਪਿੱਠਾਂ ਦੀ ਕੰਧ ਹੋਏਗੀ
    ਹਰ ਗਲ਼ੀ ਮੇਰ ੇ ਲਈ ਬੰਦ ਹੋਏਗੀ।।ਅਵਤਾਰ ਜੰਡਿਆਲਵੀ
    ਕਈ ਵੇਰ ਬਾਹਰਲੇ ਮਨੁੱਖ ਦੀ ਹਾਲਤ ਹਵਾ ਵਿਚ ਲਟਕਦ ੇ ਇਕ ਮਨੁੱਖ ਵਰਗੀ ਹੋ ਜਾਂਦੀ ਤੇ ਉਹ ਇਨਡੀਸਾਇਸਿਵਨੈਸ ਦੀ ਸਥਿਤੀ ਭਾਵ ਫ਼ੈਸਲਾ ਨਾ ਕਰਨ ਦੀ ਹਾਲਤ ਵਿਚੀਂ ਗੁਜ਼ਰਨ ਲਗਦਾ ਹੈ।ਉਸ ਨੂੰ ਅਹਿਸਾਸ ਹੋਣ ਲਗਦਾ ਹੈ ਕਿ ਉਹ ਇਕ ਰੋਮਨੀ ਜਾਂ ਜਿਪਸੀ ਹੌ ਨਿਬੜਿਆ ਹੈ।

    ਬਾਹਰ ਦਾ ਉਹ ਆਦਮੀ
    ਆਪਣੇ ਜੀਵਨ ਕਾਲ ਵਿਚ
    ਕਈ ਵੇਰ, ਆਪਣੇ ਦੇਸ ਜਾਵੇਗਾ
    ਉਸ ਦੇ ਘਰ ਤੇ ਉਸ ਦੇ ਮਕਾਨ ਦੇ ਪਤੇ ਵਾਲ਼ਾ
    ਦੁਪਾਸਾ ਪਤਰਾ, ਬੈਗ਼ a ੁਸ ਦੇ 'ਤੇ ਝੂਲਦਾ
    ਹਰ ਵੇਰ a ੁਸ ਦੇ ਨਾਲ਼ ਆਵੇਗਾ
    ਉਸ ਦੀ ਖ਼ਾਨਾਬਦੋਸ਼ ਹੋਣ ਦੀ
    ਹਰ ਪਲ ਉਸ ਨੂੰ ਯਾਦ ਦਿਲਾਵੇਗਾ।-ਵੀਰਿੰਦਰ ਪਰਿਹਾਰ

    ਭੁਹੇਰਵੇ ਦੀ ਵਧੀਆ ਉਦਾਹਰਣ ਹੇਠ ਲਿਖ਼ੇ ਬੰਦ ਵਿਚ ਹੈ ਜਿਸ ਵਿਚ ਆਪਣੇ ਅਤੀਤ ਨੂੰ ਯਾਦ ਕਰਦਿਆਂ ਤੇ ਹੁਣ ਦੀ ਸਥਿਤੀ ਨੂੰ ਚਿਤਵਦਿਆਂ ਕਵੀ ਕਹਿੰਦਾ ਹੈ:-
    ਸ਼ਕਰਕੰਦੀ ਦੀਆਂ ਰੇੜ੍ਹੀਆਂ, ਕਿਤੇ ਨਹੀਂ ਦਿਸਦੀਆਂ
    ਧੂੜ ਦੇ ਬੱਦਲ ਵਿਚ ਖ਼ੜ੍ਹਾ, ਨਿੱਕਾ ਵਰਿੰਦਰ ਰੋਂਦਾ ਹੈ।
    "ਵੱਡਾ ਵਰਿੰਦਰ ਵੱਡਾ ਹੀਜੜਾ ਹੈ,
    ਵੱਡਾ ਵਰਿ ੰਦਰ ਵੱਡੀ ਕਵਿਤਾ ਲਿਖ਼ਦਾ ਹੈ।"-ਵਰਿ ੰਦਰ ਪਰਿਹਾਰ

    ਟੁਟਿਆ ਹੋਇਆ ਸਿਤਾਰਾ ਅੱਜ ਬਣ ਕੇ ਰਹਿ ਗਿਆ
    ਜ਼ਿੰਦਗ਼ੀ ਤੇਰੇ ਜ਼ੁਲਮ ਮੈਂ ਹੱਸ ਹੱਸ ਕੇ ਸਹਿ ਗਿਆ।-ਚਰਨਜੀਤ ਸੰਧੂ

    ਅਵਤਾਰ ਜ ੰਡਿਆਲਵੀ ਸਾਡਾ ਪ੍ਰਤੀਨਿਧ ਸ਼ਾਇਰ ਸੀ।ਆਪਣੀ ਮੁਢਲੀ ਪਰਵਾਸੀ ਜ਼ਿੰਦਗ਼ੀ ਵਿਚ ਮੈਂ ਉਸ ਨੂੰ ਬੜਾ ਨੇੜਿਓਂ ਤੱਕਿਆ ਸੀ।ਕਿਹੜੀਆਂ ਐਸੀਆਂ ਮਜਬੂਰੀਆਂ ਸਨ ਜਿਹੜੀਆਂ ਸਾਨੂੰ ਪਰਦੇਸੀਂ ਲੈ ਆਈਆਂ ਸਨ? ਉਹ ਕਹਿੰਦਾ ਹੈ:-
    ਕੀ ਹੋਇਆ ਜੇ ਪਰਦੇਸਾਂ ਵਿਚ ਦਰਦ ਬੜਾ ਹੈ।
    ਕੀ ਹੋਇਆ ਜੇ ਰੰਗ ਅੰਬਰ ਦਾ ਜ਼ਰਦ ਬੜਾ ਹੈ।
    ਪਰ ਬਾਪੂ ਦ ੇ ਮੋਢੇ ਉੱਤੇ ਕਰਜ਼ ਬੜਾ ਹੈ।-ਅਵਤਾਰ ਜ ੰਡਿਆਲਵੀ

    ਜਦੋਂ ਅਸੀਂ ਸੱਠਵਿਆ ਵਿਚ ਵਲਾਇਤ ਆਏ ਸਾਂ ਤਾਂ ਰਜਾਈਆਂ ਵਿਚ ਵੜਕੇ ਕਿੰਨੀ ਕਿੰਨੀ ਦੇਰ ਤੀਕ ਆਪਣੇ ਪਿਆਰਿਆ ਨੂੰ ਯਾਦ ਕਰ ਕਰ ਕੇ ਰੋਂਦੇ ਰਹਿੰਦੇ ਹੁੰਦੇ ਸਾਂ।ਪ੍ਰਦੇਸਾਂ ਦੇ ਦੁੱਖ਼ ਕਈ ਵੇਰ ਇਥੋਂ ਦੇ ਆਰਾਮ ਨੂੰ ਵੀ ਮਾਤ ਪਾ ਜਾਂਦੇ ਹਨ।

    ਪ੍ਰਦੇਸਾਂ ਵਿਚ ਦੇਹ ਨੂੰ ਸੁੱਖ਼ ਹੈ,ਰੂਹ ਨੂੰ ਦੁੱਖ ਹੈ,ਦਿਲ ਨੂੰ ਤੰਗੀ।
    ਦੇਸ਼ ਮੇਰੇ ਨੂੰ ਕੰਗਲਾਂ ਕਰ ਗਏ,ਲੁੱਟ ਕੇ ਲੈ ਗਏ ਮਾਲ ਫ਼ਰੰਗੀ।-ਚਮਨ ਲਾਲ ਚਮਨ

    ਆ ਬੈਠੇ ਹਾਂ ਦੂਰ ਭਲੇ ਹੀ ਸਾਂਝੇ ਘਰ ਤੋਂ।
    ਪਰ ਨe੍ਹੀ ਉੱਠਦੀ ਯਾਦ ਨਿਮਾਣੀ ਘਰ ਦੇ ਦਰ ਤੋਂ।ਹਰਭਜਨ ਸਿੰਘ ਬੈਂਸ

    ਏਸ ਦ ੇਸ ਵਿਚ ਮੈਨੂੰ ਬੜੇ ਆਰਾਮ ਨੇ
    ਐਨੇ ਆਰਾਮ ਕਿ ਗ਼ੁਦਗ਼ੁਦੇ ਕਾਰਪੈਟਾਂ 'ਤੇ ਫ਼ਿਰ ਕੇ ਮੈਨੂੰ
    ਤਰੇਲ ਭਿੱਜ ੇ ਘਾਅ ਤੇ ਚੱਲਣ ਦੀ ਜਾਚ ਭੁੱਲ ਗਈ ਹੈ।-ਚਮਨ ਲਾਲ ਚਮਨ

    ਬਹੁਤ ਸਾਰੇ ਸਾਡੇ ਕਵੀਆਂ ਨੇ ਬਿਦੇਸ਼ਾਂ ਦੀ ਜ਼ਿੰਦਗ਼ੀ ਨੂੰ ਭਗਵਾਨ ਰਾਮ ਚੰਦਰ ਦੇ ਬਨਵਾਸ ਨਾਲ਼ ਤੁਲਨਾ  ਦਿੱਤੀ ਹੈ:-

    ਜਿਸ ਦਿਨ ਤੋਂ ਦੂਰ ਦੇਸ਼ ਵਿਚ ਭਗਤਾਂ ਨੂੰ ਪਰਵਾਸ ਹੋ ਗਿਆ।
    ਰਾਮ ਪ੍ਰਭੂ ਬਨਵਾਸ ਤੋਂ ਆਏ, ਭਗਤਾਂ ਨੂੰ ਬਨਵਾਸ ਹੋ ਗਿਆ।-ਚਮਨ ਲਾਲ ਚਮਨ

    ਕਿੰਨਾ ਕੁ ਕੱਟ ਲਿਆ ਏ,ਕਿੰਨਾ ਕੁ ਰਹਿ ਗਿਆ ਏ,ਪਰਵਾਸ ਜ਼ਿੰਦਗ਼ੀ ਦਾ।
    ਆਪੇ ਸਹੇੜਿਆ ਏ,ਆਪੇ ਹੀ ਕੱਟ ਰਹੇ ਹਾਂ, ਬਨਵਾਸ ਜ਼ਿ ੰਦਗ਼ੀ ਦਾ।-ਗੁਰਸ਼ਰਨ ਸਿੰਘ ਅਜੀਬ

    ਮੇਰਾ ਹਰ ਕਦਮ ਹੀ ਮੁਥਾਜ ਬਿਗ਼ਾਨੇ ਦਰ ਦਾ ਹੈ।
    ਚੌਦਾਂ ਵਰਿ ੍ਹਆਂ ਦਾ ਨਹੀਂ ਬਨਵਾਸ ਉਮਰਾਂ ਭਰ ਦਾ ਹੈ।-ਸਾਧੂ ਬਿਨਿੰਗ

    ਲੇਕਿਨ ਇਹ ਬਨਵਾਸ ਆਪੂੰ ਸਹੇੜਿਆ ਹੋਇਆ ਬਨਵਾਸ ਹੈ।ਰਾਮ ਦਾ ਬਨਵਾਸ ਉਸ a ੁੱਤੇ ਠੋਸਿਆ ਗਿਆ ਸੀ।ਸ਼ਾਇਦ ਕੁਝ ਦੋਸਤ ਕਹਿਣਗੇ ਕਿ ਆਖ਼ਰ ਪਰਵਾਸੀਆਂ a ੁੱਤੇ ਵੀ ਤਾਂ ਬਨਵਾਸ ਠੋਸਿਆ ਹੀ ਜਾਂਦਾ ਹੈ।ਇਹ ਬਨਵਾਸ ਠੋਸਣ ਵਾਲੀ ਹੈ ਸਾਡੇ ਦੇਸ ਦੀ ਭੁੱਖ਼ਮਰੀ।ਪਤਾ ਨਹੀਂ ਇਹ ਗੱਲ ਕਿੰਨੀ ਕੁ ਢੁੱਕਦੀ ਹੈ ਇੱਥੇ ਜਿੱਥੇ ਜੰਗਲ਼ਾਂ ਵਿਚ ਨਹੀਂ ਸਗੋਂ ਇਕ ਪੱਛਮੀ ਦੇਸ ਵਿਚ 'ਬਨਵਾਸ' ਕੱਟਿਆ ਜਾਂਦਾ ਹੈ।ਇਹੋ ਜਿਹੇ ਬਨਵਾਸ ਲਈ ਇਸ ਪਲੈਨਟ ਦੀ ਅੱਧੀ ਦੁਨੀਆਂ ਤਰਸਦੀ ਹੈ।ਇਸ ਬਨਵਾਸ ਦਾ ਇਕ ਹੋਰ ਐਂਗਲ ਵੀ ਹੈ:-

    ਵਤਨ ਤੋਂ ਰੁਜ਼ਗ਼ਾਰ ਲਈ ਨਿਕਲ਼ੇ ਹੋ ਤਾਂ,
    ਨਾ ਕਹੋ ਪਰਦੇਸ ਇਕ ਬਨਵਾਸ ਹੈ।-ਸਾਥੀ ਲੁਧਿਆਣਵੀ

    ਨੌਸਟਾਲਜੀਆ ਕਾਰਨ ਕਈ ਨਵੇਂ ਆਏ ਲੋਕ ਸ਼ਰਾਬ ਪੀਣ ਵੱਲ ਵੀ ਰੁਚਿਤ ਹੋ ਜਾਂਦੇ ਹਨ।ਦੇਸ ਦੀ ਯਾਦ ਨੂੰ ਮਨੋਂ ਭੁਲਾਉਣ ਦਾ ਇਹੋ a ੁਨ੍ਹਾ ਦਾ ਇਕ ਢੰਗ ਹੁੰਦਾ ਹੈ।ਇਹ ਗੱਲ ਸਾਡੇ ਬਹੁਤ ਸਾਰੇ ਪਰਵਾਸੀਆਂ ਨਾਲ਼ ਵਾਪਰੀ ਹੈ।ਉਨ੍ਹਾ ਦੀ ਮਾਨਸਿਕਤਾ ਨੂੰ ਸ਼ਾਇਦ ਨਵੇਂ ਨਵੇਂ ਵਲਾਇਤ ਆਏ ਲੋਕ ਨਹੀ ਸਮਝ ਸਕਣਗੇ।ਉਸ ਵੇਲੇ ਸਮੇਂ ਬੜੇ ਕਠੋਰ ਸਨ।ਐਟੀ ਡਿਸਕਰਿਮੀਨੇਸ਼ਨ ਲਾਅ ਵੀ ਕੋਈ ਨਹੀਂ ਸੀ।ਕਈ ਰੇਸਿਸਟ ਗ਼ੋਰੇ ਖ਼ੁੱਲ੍ਹਮ ਖ਼ੁੱਲਿਆਂ ਹੀ ਰ ੇਸਿਸਟ ਗਾਲ੍ਹਾਂ ਦੇ ਦਿੰਦੇ ਸਨ।ਜੌਬ ਤੋਂ ਵੀ ਬਿਨਾਂ ਨੋਟਿਸ ਦਿੱਤਿਆਂ ਜਵਾਬ ਮਿਲ਼ ਜਾਂਦਾ ਸੀ।ਪਿਛਾਂਹ ਰਹਿ ਗਏ ਪਰਵਾਰ ਉਨ੍ਹਾਂ ਦੀ ਇਸ ਤ੍ਰਾਸਦੀ ਦਾ ਅੰਦਾਜ਼ਾ ਨਹੀਂ ਸਨ ਲਗਾ ਸਕਦ ੇ।ਉਹ ਤਾਂ ਕੇਵਲ ਇੰਗਲੈਂਡੋ ਆ ਰਹੇ ਮਨੀ ਆਰਡਰ ਹੀ ਉਡੀਕਦੇ ਹੁੰਦੇ ਸਨ।ਉਦੋਂ ਦੇ ਇੱਮੀਗਰਾਂਟਸ ਅੰਦਰੋ ਅੰਦਰ ਗ਼ਮਗ਼ੀਨ ਰਹਿੰਦੇ ਸਨ।ਉਹ ਇਕੱਲਤਾ ਦਾ ਨਰਕ ਭੋਗਦੇ ਸਨ।ਕਈ ਸ਼ਰਾਬ ਦਾ ਸਹਾਰਾ ਲੈਂਦੇ ਸਨ ਤੇ ਕਈ ਵੇਸਵਾਵਾਂ ਦਾ ਵੀ।ਕਈਆਂ ਨੇ ਇੱਥੇ ਗੋਰੀਆਂ ਨਾਲ਼ ਵੀ ਵਿਆਹ ਕਰਵਾ ਲਏ ਸਨ।ਪਰਵਾਰਕ ਜੁਜ਼ ਦਾ ਵਿਛੋੜਾ ਹੀ ਸ਼ਾਇਦ ਉਨ੍ਹਾਂ ਨੂੰ ਏਸ ਪਾਸੇ ਲੈ ਗਿਆ ਸੀ।ਆਪਣੇ ਮਨਾਂ ਨੂੰ ਟਿਕਾਣੇ ਰੱਖ਼ਣ ਲਈ ਕਈ ਇੰਡੀਆ ਤੋਂ ਮਿਊੁਜ਼ਕ ਦ ੇ ਤਵੇ ਮੰਗਵਾਉਂਦੇ। ਉਹ ਸਹਿਗਲ, ਸ਼ਮਸ਼ਾਦ ਬੇਗ਼ਮ. ਲਤਾ ਮੰਗੇਸ਼ਕਰ ਤੇ ਮੁੰਹਮਦ ਰਫ਼ੀ ਦੇ ਦਰਦ ਭਰੇ ਗ਼ੀਤ ਸੁਣਦੇ ਤੇ ਠੰਡੇ ਹਉਕੇ ਭਰਦੇ।
    ਮੇਰਾ ਇਕ ਕਵੀ ਦੋਸਤ ਜਦੋਂ ਚੰਡੀਗੜ੍ਹੋਂ ਇੱਥੇ ਆਇਆ ਸੀ ਤਾਂ ਨਵਾਂ ਨਵਾਂ ਹੀ ਵਿਆਹ ਕਰਾਕੇ ਆਇਆ ਸੀ।ਪਤਨੀ ਨੂੰ ਯਾਦ ਕਰ ਕਰ ਕੇ ਮੈਂ ਉਹਨੂੰ ਕਈ ਵੇਰ ਰ ੋਂਦਿਆ ਤੱਕਿਆ ਸੀ।ਇਕ ਛੋਟੀ ਉਮਰ ਦਾ ਘਰ ਦਿਆਂ ਦਾ ਲਾਡਲਾ ਮੁੰਡਾ ਆਪਣੀ ਮਾਂ ਨੂੰ ਯਾਦ ਕਰ ਕਰਕੇ ਧਾਹੀਂ ਰੋਂਦਾ ਹੁੰਦਾ ਸੀ।ਕਈ ਲੋਕ ਇੱਥੋਂ ਦੀ ਸਖ਼ਤ ਜ਼ਿੰਦਗ਼ੀ ਤੋਂ ਇੰਨੇ ਦੁਖ਼ੀ ਹੋ ਜਾਂਦੇ ਸਨ ਕਿ ਹੱਥਾਂ ਦੇ ਛਾਲੇ ਵੇਖ਼ ਕੇ ਹੀ ਅੱਖ਼ਾਂ ਹੰਝੂਆਂ ਨਾਲ਼ ਭਰ ਲੈਂਦੇ ਸਨ।

    ਦੇਖ਼ ਕੇ ਹੱਥਾਂ ਦੇ ਛਾਲੇ ਰੋਣਗੇ,
    ਰੇਤ ਵਾਂਗੂੰ ਭੁਰਨਗੇ ਅੱਜ ਸ਼ਾਮ ਨੂੰ।
    ਤੋੜ ਕੇ ਖ਼ਾਲੀ ਪਿਆਲੇ ਦੋਸਤੋ,
    ਇੰਝ ਮਾਤਮ ਕਰਨਗੇ ਅੱਜ ਸ਼ਾਮ ਨੂੰ।-ਸਾਥੀ ਲੁਧਿਆਣਵੀ

    ਜਾਂਦੇ ਜੋ ਵਿਦੇਸ਼,ਰ ੋਂਦੇ ਫ਼ੇਰ ਧਾਹਾਂ ਮਾਰ ਕੇ
    ਆਪਣੀ ਜੁਆਨੀ, ਜਾਣ ਜੂਏ ਵਾਂਗ ਹਾਰ ਕੇ--ਸਵਰਨ ਸਿੰਘ ਪਰਵਾਨਾ

    ਪਿੱਛਲ ਝਾਕ ਇਕ ਮਸਲਸਲ ਪੀੜ ਹੈ ਜਿਸ ਦਾ ਇਸ ਤੋਂ ਸਿਵਾ ਕੋਈ ਇਲਾਜ ਨਹੀਂ ਹੈ ਕਿ ਜਾਂ ਤਾਂ ਵਾਪਸ ਪਰਤਆਿ ਜਾਵੇ ਤੇ ਜਾਂ ਫ਼ਿਰ ਆਪਣੇ ਦੇਸ ਭਾਰਤ ਵਰਗਾ ਮਹੌਲ ਇੱਥੇ ਸਿਰਜਿਆ ਜਾਵੇ।ਅਰਨੈਸਟ ਹੈਮਿੰਗਵੇ ਦੇ ਕਹਿਣ ਵਾਂਗ ਕਿਸ਼ਤੀਆਂ ਸਾੜ ਕੇ ਹੀ ਇਥੇ ਵਸਿਆ ਜਾ ਸਕਦਾ ਹੈ।ਪਰ ਫ਼ਿਰ ਵੀ ਅਸੀਂ ਤੜਪਦੇ ਰਹਿੰਦੇ ਹਾਂ ਪਿਛਾਂਹ ਰਹਿ ਗਏ ਦੇਸ ਲਈ।
    ਮੈਨੂੰ ਤੇ ਹੁਣ ਉੱਥੇ ਹੋਣਾ ਚਾਹੀਦਾ ਸੀ
    ਜਿੱਥੇ ਬਾਲਾਂ ਦੀਆਂ ਮਾਸੂਮ ਉਂਗਲ਼ਾਂ
    ਕਿਤਾਬਾਂ ਨਹੀਂ ਫ਼ਰੋਲਦੀਆਂ
    ਕਾਗ਼ਜ਼ ਦੀਆਂ ਕਿਸ਼ਤੀਆਂ ਨਹੀਂ ਬਣਾਉਂਦੀਆਂ
    ਮਸ਼ੀਨਾਂ ਚਲਾਉਂਦੀਆਂ ਨੇ
    ਰੋੜੇ ਕੁੱਟਦੀਆਂ ਨੇ
    ਕਾਲੀਨ ਬੁਣਦੀਆਂ ਨੇ
    ਕੂੜੇ ਦੇ ਢੇਰਾਂ ਚੋਂ ਜ਼ਿੰਦਗੀ ਲੱਭਦੀਆਂ ਨੇ।-ਕੇ ਸੀ ਮੋਹਨ

    ਇਸ ਗੱਲ ਦਾ ਮੋਹਨ ਨੂੰ ਵੀ ਅਹਿਸਾਸ ਹੈ ਕਿ ਉਹ ਉਹੋ ਜਿਹੀ ਜ਼ਿੰਦਗ਼ੀ ਛੱਡਣ ਲਈ ਹੀ ਤਾਂ ਖ਼ੁਦ ਇਨ੍ਹੀਂ ਦੇਸੀਂ ਆ ਗਿਆ ਸੀ।ਉਹਨੂੰ ਇਲਮ ਹੈ ਕਿ a ੁਹ ਉੱਥੇ ਜਾ ਕੇ ਕੁਝ ਵੀ ਨਹੀਂ ਸੰਵਾਰ ਸਕੇਗਾ।ਇਕ ਵੇਰ ਭਾਰਤ ਦੇ ਪ੍ਰਧਾਨ ਮੰਤਰੀ ਮੁਰਾਰ ਜੀ ਡੇਸਾਈ ਇਥੇ ਆਏ ਤਾਂ ਆਪਣੇ ਲੋਕਾਂ ਨੇ ਉਨ੍ਹਾਂ ਕੋਲ਼ ਇੰਡੀਆ ਜਾਣ ਵੇਲੇ ਬਾਬੂਆਂ ਅਥੇ ਕਸਟਮ ਵਾਲ਼ਿਆਂ ਦ ੇ ਸਲੂਕ ਦੀ ਸ਼ਿਕਾਇਤ ਕੀਤੀ।ਡੇਸਾਈ ਸਭ ਅਣਗਹਿਲੀ ਜਿਹੀ ਦਿਖ਼ਾ ਕੇ ਕਹਿਣ ਲੱਗੇ," ਅਰੇ ਭਾਈ ਆਪ ਵਹਾਂ ਆਤੇ ਹੀ ਕਿਉਂ ਹੋ? ਹਮਾਰੇ ਪਾਸ ਵਹਾਂ ਜਨਤਾ ਕੀ ਕੋਈ ਕਮੀ ਹੈ ਕਿਆ?"।ਛੱਡੋ ।ਆਓ ਪਰਦ ੇਸ ਦੀ ਵਿਲੱਖ਼ਣਤਾ ਦੀ ਗੱਲ ਕਰੀਏ:-
    ਪਰਾਈ ਧਰਤੀ 'ਤੇ ਪਹਿਲੀ ਵੇਰ ਜਦ ਪੈਰ ਧਰਿਆ 
    ਭਿੰਨ ਭਿੰਨ ਬਿਰਖ਼ ਡਿੱਠੇ
    ਆਪਣੇ ਵਤਨ ਦੇ ਬਿਰਖ਼ਾਂ ਨਾਲ਼ੋਂ ਬੜੇ ਹੀ ਵਖ਼ਰੇ -ਵਰਿਦਰ ਪਰਿਹਾਰ

    ਇਹ ਕਿਹੇ ਲੋਕਾਂ 'ਚ ਅੱਜ ਮੈਂ ਆਣ ਵੜਿਆ
    ਸਭਿਅਤਾ ਦੇ ਸਾਗ਼ਰਾਂ ਵਿਚ ਆਣ ਤਰਿਆ
    ਸ਼ੁਕਰੀਆ ਅਫ਼ਸੋਸ ਹੈ ਤੇ ਮਿਹਰਬਾਨੀ 
    ਸ਼ਬਦ ਇਹ ਨੇ ਯਾਦ ਹਰ ਇਕ ਨੂੰ ਜ਼ਬਾਨੀ-ਸਾਥੀ ਲੁਧਿਆਣਵੀ

    ਪਰਦ ੇਸ ਦੇ ਸੁਖ਼ ਆਰਾਮ ਹੋਣ ਦੇ ਬਾਵਜੂਦ ਵੀ ਇਕ ਖ਼ਲਾਅ ਹੈ ਜ਼ਿੰਦਗ਼ੀ 'ਚ:-
    ਜਿੰਨਾ ਸਜਾਇਆ ਘਰਾਂ ਨੂੰ,ਵਧੀਆਂ ਨੇ ਖ਼ਾਹਸ਼ਾਂ ਓਨੀਆਂ,
    ਜਿੰਨਾ ਹੈ ਘਰ ਭਰਿਆ ਗਿਆ,ਓਨਾ ਹੀ ਦਿਲ ਵੀਰਾਨ ਹੈ।-ਸਵਰਨ ਸਿੰਘ ਪਰਵਾਨਾ

    ਇਹ ਮੇਰਾ ਘਰ ਹੈ,ਕਿਰਾਏ ਦਾ ਮਕਾਨ ਹੈ
    ਇਕੱਲਤਾ ਦਾ ਹਮਸਫ਼ਰ
    ਸਾਹਾਂ ਦੀ ਖ਼ਾਮੋਸ਼ ਧੜਕਣ ਦੀ ਖ਼ੈਰਗਾਹ
    ਚੌਰਾਹੇ ਦੀ ਭੀੜ ਚੋਂ ਬਚਾ
    ਆਪਣੀ ਬੁੱਕਲ਼ 'ਚ ਸਾਂਭਦਾ
    ਇਹ ਮੇਰਾ ਘਰ ਹੈ,ਕਿਰਾਏ ਦਾ ਮਕਾਨ ਹੈ।-ਡਾ. ਦੇਵਿੰਦਰ ਕੌਰ

    ਭੀੜ ਵਿਚਕਾਰ ਬੈਠਾ ਵੀ,a ੁਦੋਂ ਮੈਂ ਹੋ ਜਾਨਾਂ 'ਕੱਲਾ
    ਵਤਨ ਦੀਆਂ ਯਾਦਾਂ ਦੀ ਬਾਰਿਸ਼ ਦਾ
    ਜਦੋਂ ਮੇਰੇ ਉੱਤੇ ਹੁੰਦਾ ਹੱਲਾ।-ਜਗਤਾਰ ਢਾਅ

    ਇਸ ਦ ੇਸ ਵਿਚਲਾ ਨਸਲਵਾਦ ਵੀ ਕੋਮਲ ਭਾਵੀ ਮਨਾਂ ਦੇ ਮਾਲਕ ਕਵੀਆਂ ਨੂੰ ਝੰਜ ੋੜ ਗਿਆ ਸੀ ਜਿਸ ਕਰਕੇ ਕਈਆਂ ਨੂੰ ਇਹ ਪਰਦੇਸ ਹੋਰ ਵੀ ਚੁੱਭਣ ਲੱਗ ਪਿਆ ਸੀ।  

    ਜਦ ਕੁਈ ਮੈਨੂੰ ਕਾਲ਼ਾ ਕਾਲ਼ਾ ਕਹਿ ਜਾਂਦਾ ਹੈ।
    ਮੇਰੀ ਰੂਹ ਵਿਚ ਜ਼ਹਿਰੀ ਖ਼ੰਜਰ ਲਹਿ ਜਾਂਦਾ ਹੈ।
    ਨਸਲਵਾਦ ਦਾ ਅੰਨ੍ਹਾਂ ਖ਼ੂਨੀ ਹੜ੍ਹ ਕੀ ਜਾਣੇ,
    ਸਾਡਾ ਕੀ ਕੁਝ ਰੁੜ੍ਹਦਾ, ਕੀ ਕੁਝ ਰਹਿ ਜਾਂਦਾ ਹੈ।-ਨਿਰੰਜਨ ਸਿੰਘ ਨੂਰ

    ਸਾਡੀ ਨਿਭਣੀ ਨਾ ਕਦ ੇ ਇਨ੍ਹਾਂ ਗੋਰਿਆ ਦੇ ਨਾਲ਼।
    ਇਨ੍ਹਾਂ ਦਿਲ ਦਿਆਂ ਕਾਲ਼ਿਆਂ ਤੇ ਕੋਰਿਆ ਦੇ ਨਾਲ਼।
    ਸਾਡੀ ਅਣਖ਼ ਅਤੇ ਇੱਜ਼ਤ ਦਾ ਮੁੱਲ ਕੋਈ ਨਾ,
    ਕੀ ਕਰਨਾ ਹੈ ਪੌਂਡਾਂ ਦਿਆ ਬੋਰਿਆ ਦੇ ਨਾਲ਼।-ਰਣਜੀਤ ਸਿੰਘ ਰਾਏ
    ਨਸਲਵਾਦ ਦੀਆਂ ਤਿੱਖੀਆਂ ਤੇਜ਼ ਕਟਾਰਾਂ ਨੇ।
    ਈਸਾ ਵਾਂਗੂੰ ਸੂਲ਼ੀ 'ਤੇ ਨਿੱਤ ਟੰਗੇ ਆਂ।-ਸਾਥੀ ਲੁਧਿਆਣਵੀ
    ਚਾਂਦੀ ਰੰਗੇ ਲੋਕ ਮਾਏਂ ਪਰਦੇਸ ਦੇ।
    ਘੜੀ ਮੁੜੀ ਇਕ ਟਿੱਚਰ ਕਰਕੇ ਵੇਖ਼ਦੇ।-ਅਵਤਾਰ ਜ ੰਡਿਆਲਵੀ
    ਇੱਜ਼ਤ ਮਾਣ ਅਸਾਂ ਦਾ ਕੀ ਹੈ,
    ਸਾਥੋਂ ਚੰਗੇ ਬਿੱਲੀਆਂ ਕੁੱਤੇ।
    ਔਖ਼ੇ ਹੋ ਹੋ ਕੰਮ ਕਰਦੇ ਹਾਂ,
    ਡੰਗਰਾਂ ਵਾਂਗੂੰ ਰਹੀਏ ਜ ੁੱਤੇ।
    ਪੌਂਡ ਕਮਾਵਣ ਆਏ ਆਵਾਸੀ,
    ਪੌਂਡਾਂ ਨਾਲ਼ ਹੀ ਗਏ ਪਰੁੱਤੇ।-ਰਣਜੀਤ ਸਿੰਘ ਰਾਏ
    ਬਦਮਗ਼ਜ਼ੀ ਦੇ ਆ ਗਏ ਦਿਨ।
    ਰਹਿੰਦਾ ਖ਼ੂਨ ਸੁਕਾ ਗਏ ਦਿਨ।
    ਵੇਖ਼ ਕੇ ਨਸਲੀ ਵਿਤਕਰਿਆ ਨੂੰ,
    ਹੋਰ ਵੀ ਹੁਣ ਘਬਰਾ ਗਏ ਦਿਨ।-ਬਲਬੀਰ ਸਿੰਘ ਪਰਵਾਨਾ
    ਰੰਗ ਓਪਰਾ ਪਹਿਨੀ ਫ਼ਿਰੀਏ ਗਲ਼ੀ ਗਲ਼ੀ,
    ਓਪਰਿਆਂ ਰੰਗਾਂ ਤੋਂ ਡਰੀਏ ਸ਼ਹਿਰ ਸ਼ਹਿਰ।-ਸਾਥੀ ਲੁਧਿਆਣਵੀ
    ਪਰਦਸੀਆਂ ਦੇ ਬਹੁਤੇ ਦੁੱਖ ਜ਼ਿਹਨੀ ਇਕੱਲਤਾ ਚੋ ਪੈਦਾ ਹੋਏ ਹੋਏ ਹੁੰਦੇ ਹਨ।ਉਨ੍ਹਾ ਨੂੰ ਉਨ੍ਹਾ ਦੇ ਵਿਚਾਰਾਂ ਨਾਲ਼ ਮੇਲ਼ ਖ਼ਾਂਦੇ ਲੋਕੀਂ ਨਹੀਂ ਲੱਭਦੇ।ਜਿਸਮਾਨੀ ਇਕੱਲਤਾ ਨਾਲੋਂ ਇਸ ਕਿਸਮ ਦਾ ਦੁੱਖ ਵਧੇਰੇ ਮਾਰੂ ਹੁੰਦਾ ਹੈ।
    ਆਪਣਾ ਆਪ ਇਕੱਲਾ ਪਾਉਂਦਾ
    ਜੀਅ ਕਰਦਾ ਉੱਡ ਜਾਵਾਂ ਦੇਸੀਂ
    ਛੱਡ ਦਿਆਂ ਦੋ ਨੰਬਰੀ ਜ਼ਿੰਦਗ਼ੀ
    ਜੀਵਾਂ ਸਿਰ ਨੂੰ ਉੱਚਾ ਕਰਕੇ
    ਕੋਈ ਨਾ ਮੇਰਾ ਰੰਗ ਪਛਾਣੇ
    ਕੋਈ ਨਾ ਮੈਨੂੰ ਕਾਲ਼ਾ ਆਖੇ
    ਜੀਅ ਕਰਦਾ ਉੱਡ ਜਾਵਾਂ ਦੇਸੀਂ।-ਕੇ ਸੀ ਮੋਹਨ

    ਭੀੜ ਸੜਕਾਂ 'ਤੇ ਹੈ ਪਰ ਮਾਤਮ ਦਿਲਾਂ ਅੰਦਰ ਬੜਾ,
    ਹਰ ਕੋਈ ਲੱਭਦਾ ਫ਼ਿਰੇ ਹੁਣ ਜ਼ਿੰਦਗ਼ੀ ਕਿੱਧਰ ਗਈ।
    ਜ਼ਿੰਦਗ਼ੀ ਦਾ ਗੀਤ ਜਿਸ ਪਲ ਗਾਉਣ ਦੀ ਫ਼ੁਰਸਤ ਮਿਲ਼ੇ,
    ਫ਼ੇਰ ਮੈਂ ਲੱਭਦਾ ਹਾਂ ਮੇਰੀ ਬੰਸਰੀ ਕਿੱਧਰ ਗਈ।-ਅਜ਼ੀਮ ਸ਼ੇਖ਼ਰ

    ਡਾਲਰ, ਪੌਂਡ,ਦਿਨਾਰੀ ਦੌਰ 'ਚ ਅਫ਼ਰਾ ਤਫ਼ਰੀ ਮਚੀ ਦਿਸੇ,
    ਸ਼ਿਫ਼ਟੀਂ ਉਲਝੇ ਵਕਤ ਮੁਤਾਬਕ ਲੋਕੀਂ ਜਾਗਣ ਸੌਣ ਕਦੋਂ।-ਹਰਭਜਨ ਸਿੰਘ ਬੈਂਸ

    ਮਿੱਠੀ ਜੇਲ੍ਹ ਅੰਦਰ ਫ਼ਸੀ ਜਿੰਦੜੀਏ ਨੀ,
    ਕਿਹੜਾ ਮੁੜ ਪੰਜਾਬ ਪਹੁੰਚਾਏ ਤੈਨੂੰ।-ਤੇਜਾ ਸਿੰਘ ਤੇਜ

    ਫ਼ੌਜੀ ਰਿਫ਼ਿਊਜੀ,ਨਾਵਾਂ ਦੇ ਖ਼ਿਤਾਬ ਥਾ ਦਿੰਦੇ ਨੇ ਲੋਕ ਬੁਹਤ,
    ਹਰ ਖ਼ਿਤਾਬ ਸੁਣ ਬੱਸ ਝੂਠਾ ਜਿਹਾ ਮੁਕਰਾਈਦਾ।-ਮਹਿੰਦਰਪਾਲ ਧਾਲੀਵਾਲ

    ਅਜ ਕੱਲ ਇੰਡੀਆ ਵਿਚ ਰਿਵਾਜ ਹੀ ਪੈ ਗਿਆ ਹੈ ਸਾਡੇ ਵਰਗੇ ਇੰਮੀਗਰਾਂਟਸ ਨੂੰ ਡਾਇਸਪੋਰਾ ਕਹਿਣ ਦਾ।ਇਥੋਂ ਤੀਕ ਕਿ ਭਾਰਤ ਸਰਕਾਰ ਵੀ ਆਪਣੇ ਦਸਤਾਵੇਜ਼ਾਂ ਵਿਚ ਅਕਸਰ ਹੀ ਕਹਿੰਦੀ ਹੈ ਕਿ ਸਾਡਾ ੨੫ ਮਿਲੀਅਨ ਦਾ ਡਾਇਸਪੋਰਾ ਬਾਹਰ ਰਹਿੰਦਾ ਹੈ ਜਦਕਿ ਡਾਇਸਪੋਰਾ ਦੇ ਮਾਅਨੇ ਵੱਖ਼ਰੇ ਹਨ।ਇਹ ਅਲਫ਼ਾਜ਼ ਯਹੂਦੀਆਂ ਦੇ ਮੱਧ ਪੂਰਬ ਤੋਂ ਉਜਾੜੇ ਨਾਲ਼ ਸੰਬੰਧ ਰਖ਼ਦਾ ਹੈ।ਡਾਇਸਪੋਰਾ ਉਨ੍ਹਾਂ ਲੋਕਾਂ ਉੱਤੇ ਢੁਕਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਵਿਰੁੱਧ ਸਮੂਹਕ ਤੌਰ ਤੇ ਉਨ੍ਹਾਂ ਦੇ ਜੱਦੀ ਘਰਾਂ ਚੋਂ ਕੱਢਿਆ ਜਾਵੇ।ਸਾਨੂੰ ਤਾਂ ਕਿਸੇ ਨੇ ਵੀ ਉਜਾੜਿਆ ਨਹੀਂ ਸੀ।ਅਸੀਂ ਤਾਂ ਆਪਣੀ ਮਰਜ਼ੀ ਨਾਲ਼ ਦੇਸ ਛੱਡ ਕੇ ਆਏ ਸਾਂ।ਅਸੀਂ ਆਪਣੀ ਮਰਜ਼ੀ ਨਾਲ਼ ਹੀ ਵਾਪਸ ਵੀ ਜਾ ਸਕਦ ੇ ਹਾਂ।ਸਾਡੀ ਮਜਬੂਰੀ ਸਾਡੀ ਆਰਥਿਕਤਾ ਸੀ ਤੇ ਕਈਆਂ ਹਾਲਤਾਂ ਵਿਚ ਹੁਣ ਵੀ ਹੈ।ਅਸੀਂ ਆਪਣੇ ਘਰੋਂ ਤਲੀਏਂ ਅੰਨ ਧਰਨ ਵਾਸਤੇ ਨਿਕਲ਼ੇ ਸਾਂ।
    ਕਈ ਲੋਕ ਮਲਕੀਤ ਸਿੰਘ ਦੇ ਗੀਤ 'ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖ਼ਾਣ ਨੂੰ ਬੜਾ ਦਿਲ ਕਰਦਾ' ਵਾਰੇ ਵੀ ਝੱਟ ਕਹਿ ਦਿੰਦੇ ਹਨ,"ਭਲਾ ਇਹ ਵੀ ਕੀ ਗੱਲ ਹੋਈ?ਰਾਹਦਾਰੀ ਅਤੇ ਕਿਰਾਇਆ ਖ਼ਰਚੋ ਤੇ ਮਾਂ ਨੂੰ ਇੱਥੇ ਮੰਗਵਾ ਲਵੋ।ਜਾਂ ੮ ਘੰਟ ੇ ਦੀ ਫ਼ਲਾਈਟ ਫ਼ੜ ਕੇ ਮਾਂ ਦੇ ਹੱਥਾ ਦੀਆਂ ਰੋਟੀਆਂ ਛਕ ਆਓ।' ਐਪਰ ਨੌਸਟਾਲਜੀਆ ਦੇ ਦਰਦ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
    ਫ਼ਿਜ਼ਾ ਸੀਤ ਸਿੱ੍ਹਲੀ ਤੇ ਹੱਡਾਂ ਨੂੰ ਖ਼ਾਵੇ,
    ਨਿਰਾਲੇ ਹੀ ਸੁਰਗ਼ਾਂ 'ਚ ਆ ਕੇ ਵਸੇ ਹਾਂ।-ਅਜਮੇਰ ਕਾਵੈਂਟਰੀ
    ਇਕ ਰੋਟੀ ਖ਼ਾਤਰ ਜਲਾਵਤਨ ਹੋਇਆ
    ਤੇ ਛੱਡਿਆ ਏ ਭਾਈਚਾਰਾ
    ਮੁੜ ਕਦੀ ਨਾ ਦੇਸ਼ ਪਰਤਿਆ
    ਪਰਦੇਸੀਂ ਗ਼ੁਜ਼ਰਿਆ ਜੀਵਨ ਸਾਰਾ।-ਸ਼ਮਸ਼ੇਰ ਸਿੰਘ ਰਾਏ
    ਸੀਮਤ ਹੈ ਪਰਵਾਜ਼ ਬਿਗਾਨੇ ਗ਼ਗ਼ਨਾਂ ਦੀ,
    ਖ਼ੰਬਾਂ ਵਿਚ ਉਡਾਨ ਐਵੇਂ ਹੀ ਫ਼ੜਕ ਰਹੀ।-ਸ਼ਿਵਚਰਨ ਸਿੰਘ ਗਿੱਲ
    ਪੂਰੀ ਹੋਈ ਆਸ ਨਹੀਂ ਹੈ।
    ਜ਼ਿੰਦਗ਼ੀ ਮੇਰੀ ਖ਼ਾਸ ਨਹੀਂ ਹੈ।
    ਮੁਲਕ ਪਰਾਏ ਅੰਦਰ ਰਹਿ ਕੇ,
    ਦੱਸੋ ਕੌਣ a ੁਦਾਸ ਨਹੀਂ ਹੈ।-ਰਣਜੀਤ ਸਿੰਘ ਰਾਏ
    ਧਰਤ ਪਰਾਈ ਦੇਸ ਪਰਾਏ,ਮੈਨੂੰ ਰਾਸ ਨਾ ਆਏ
    ਮੇਰੀ ਸੋਚ ਦਾ ਪੰਛੀ,ਨਿਤ ਮਾਰੇ ਵਤਨ ਉਡਾਰਾ।-ਸ਼ਮਸ਼ੇਰ ਸਿੰਘ ਰਾਏ
    ਮਾਪਿਆ ਨੇ ਲਾਡ ਲਡਾ ਕੇ, ਮੱਖ਼ਣ ਦਹੀਂ ਖ਼ੂਬ ਖ਼ੁਆ ਕੇ
    ਹੋਏ ਜਦ ਗਭਰੂ ਲੋਕੋ,ਬੈਠ ਗਏ ਪਰਦੇਸੀਂ ਆ ਕੇ।-ਮਨਪ੍ਰੀਤ ਸਿੰਘ ਬਧਨੀਕਲਾਂ
    ਪਰਦ ੇਸ ਤੋਂ ਚੰਗਾ ਸਦਾ ਹੀ ਦੇਸ ਹੁੰਦਾ ਆਪਣਾ,
    ਪਰ ਝੱਜੂ ਵਾਲ਼ੇ ਆਪਣੇ ਉਹ ਚੁਬਾਰੇ ਹੋਰ ਸਨ।-ਦਰਸ਼ਨ ਸਿੰਘ ਗਿਆਨੀਫaਗe ੧੦ ੋਡ ੧੬
    ਪਰਦ ੇਸਾਂ ਵਿਚ ਸੂਖ਼ਮ ਮਨੁੱਖ਼ੀ ਰਿਸ਼ਤੇ ਵੀ ਤਿੜਕ ਰਹੇ ਹਨ:-
    ਪੌਂਡਾਂ ਦੀ ਇਸ ਦ ੁਨੀਆਂ ਅੰਦਰ ਪੌਂਡ ਹੋਇਆ ਪ੍ਰਧਾਨ,
    ਕੌਣ ਲੈਂਦਾ ਹੈ ਸਾਰ ਕਿਸੇ ਦੀ ਕੌਣ ਜੀਂਦਾ ਕੌਣ ਮਰਦਾ।-ਹਰਭਜਨ ਸਿੰਘ ਵਿਰਕ

    ਆਪਣੇ ਅਪਣਾਏ ਹੋਏ ਦ ੇਸ ਬਰਤਾਨੀਆਂ ਨੂੰ ਕਦੇ ਆਪਣਾ ਵੀ ਕਹਾਂਗੇ?ਇਸ ਗੱਲ ਦੀ ਡੀਬੇਟ ਹੁੰਦੀ ਹੀ ਰਹਿੰਦੀ ਹੈ।ਇਥੇ ਆਉਣ ਦਾ ਪਛਤਾਵਾ ਇਨ੍ਹਾਂ ਸ਼ੇਅਰਾਂ ਵਿਚ ਦੇਖੋ:-
    ਏਥੇ ਆਪਣੀ ਗਲ਼ੀ 'ਚ ਗ਼ੈਰ ਜਾਪੇਂ,
    ਪੂਰੇ ਵਤਨ ਦੀ ਉੱਥੇ ਪਹਿਚਾਨ ਸੈਂ ਤੂੰ।
    ਮੁਲਕ ਗ਼ੈਰਾਂ ਦਾ ਕਾਮਾ ਏਂ ਨਾਮ ਕੰਮੀ,
    ਭਾਵੇਂ ਸੰਧੂ,ਮਲਿਕ ਜਾਂ ਖ਼ਾਨ ਏਂ ਤੂੰ।
    ਭਾਵੇਂ ਰੋਸ਼ਨੀ ਰੌਣਕਾਂ ਬੜੇ ਮੇਲੇ,
    ਅੰਦਰੋਂ ਬੀਆਬਾਨ ਸ਼ਮਸ਼ਾਨ ਏਂ ਤੂੰ।-ਅਮੀਨ ਮਲਿਕ
    ਬੇਗ਼ਾਨੇ ਮੁਲਕ ਵਿਚ ਰਹਿਣਾ
    ਬੇਗ਼ਾਨੀਆਂ ਤੇ, ਕਮੀਨਗ਼ੀ ਭਰੀਆਂ, ਨਜ਼ਰਾਂ ਨੂੰ ਸਹਿਣਾ ਹੀ
    ਬੇਵਤਨੀ ਹੈ।-ਅਮਰ ਜਿਓਤੀ
    ਸੰਤੋਖ਼ ਧਾਲੀਵਾਲ ਇੰਗਲੈਂਡ ਦਾ ਪ੍ਰਤੀਨਿੱਧ ਨਾਵਲਕਾਰ ਹੈ।ਪਰ ਪ੍ਰਮੁੱਖ ਤੌਰ 'ਤੇ ਉਹ ਇਕ ਵਧੀਆ ਸ਼ਾਇਰ ਹੈ। ਉਸ ਦੀ ਪੁਸਤਕ 'ਗੜਵਾ ਕੁ ਦਰਿਆ' ਵਿਚਲੀ ਕਵਿਤਾ 'ਸੰਬੰਧ' ਨੇ ਮੈਨੂੰ ਖ਼ਾਸ ਤੌਰ 'ਤੇ ਪ੍ਰਭਾਵਤ ਕੀਤਾ ਹੈ।ਭਾਵੇਂ ਇਸ ਸਮੁੱਚੀ ਕਵਿਤਾ ਵਿਚ ਇਕ ਵਖ਼ਰੀ ਵੇਦਨਾ ਹੈ ਪਰ ਉਸ ਵਿਚਲੀ a ੇਹ 
    ਪੀੜ ਉੱਭਰ ਕੇ ਸਾਹਮਣੇ ਆਈ ਹੈ ਜਿਹੜੀ ਪਰਦੇਸੀਂ ਰਹਿੰਦੇ ਪੁੱਤਰਾਂ (ਅਤੇ ਧੀਆਂ) ਵਿਚ ਅਕਸਰ ਹੁੰਦੀ  ਹੈ:-
    ਮਾਂ, ਹੁਣ ਬੁਹੁਤ ਬੁੱਢੀ ਹੋ ਗਈ ਹੈ
    ਉਡੀਕ ਦੀ ਸਰਦਲ 'ਤੇ ਬੈਠੀ ਹਾਲੀ ਵੀ
    ਇਨ੍ਹਾਂ ਦੀਵਾਰਾਂ ਤੋਂ ਬਾਹਰ ਝਾਕਦੀ ਰਹਿੰਦੀ ਹੈ, ਕਿ
    ਇਕ ਦਿਨ ਉਸ ਦਾ ਜਵਾਨ ਹੋ ਗਿਆ ਪੁੱਤ ਪਰਤੇਗਾ।-ਸੰਤੋਖ਼ ਧਾਲੀਵਾਲ
    ਤੇਰਾ ਬਾਪੂ ਬਿਮਾਰ ਪਿਆ ਵੇ ਕੋਈ ਕਰਦਾ ਨਾ ਹਮਦਰਦੀ
    ਕੀ ਕੀ ਦੱਸ ਬਿਆਨ ਕਰਾਂ ਮੰਦੀ ਹਾਲਤ ਹੋ ਗਈ ਘਰ ਦੀ
    ਸਭ ਖੂਹ ਵਿਚ ਪੈ ਗਈਆਂ,ਜੋ ਸੀ ਆਇਆ ਕਾਲਜੋਂ ਪੜ੍ਹ ਕੇ
    ਹੁਣ ਰੋਂਦੀ ਦੋ ਵੇਲੇ ਬੇਬੇ ਵਿਚ ਦਰਾਂ ਦੇ ਖੜ੍ਹ ਕੇ।-ਮਨਪਰੀਤ ਸਿੰਘ ਬੱਧਨੀਕਲਾਂ
    ਮੈਂ, ਵਿਹੜੇ 'ਚ ਖ਼ਲੋ ਕੇ ਮਾਂ ਨੂੰ ਆਵਾਜ਼ ਮਾਰੀ,ਵਿਹੜਾ ਖ਼ਾਮੋਸ਼ ਸੀ,
    ਬਿਟਰ ਬਿਟਰ ਇੱਧਰ ਉੱਧਰ ਝਾਕਿਆ,ਵਿਹੜੇ ਦੀ ਖ਼ਾਮੋਸ਼ੀ ਦੱਸ ਰਹੀ ਸੀ
    ਮਾਂ ਦੇ ਬੋਲਾਂ ਦੇ ਖ਼ਾਮੋਸ਼ ਹੋ ਜਾਣ ਦੀ ਕਹਾਣੀ।।-ਭੁਪਿੰਦਰ ਸਿੰਘ ਸੱਗੂ
    ਜੋ ਟੁਰ ਗਏ ਹਨ੍ਹੇਰਿਆਂ 'ਚ ਵਿਦੇਸ਼ਾਂ ਨੂੰ ਪੁੱਤ।
    ਜਿਹੜੇ ਸੁੰਨੇ ਘਰਾਂ 'ਚ ਗਾਉਂਦੀ ਵੜੀ ਨਾ ਧੁੱਪ।
    ਕੌਣ ਲਿਖ਼ ਗਿਆ ਬਾਪੂ ਦੇ ਸੀਨੇ 'ਤੇ ਚੁੱਪ,
    ਦਿਨ ਪਰਤੇ ਕਦ ੇ ਜੰਗਾਲੇ ਜਿੰਦੇ ਪੜ੍ਹਨਗੇ।-ਡਾ.ਅਮਰਜੀਤ ਸਿੰਘ ਟਾਂਡਾ
    ਕੁਲਵੰਤ ਕੌਰ ਢਿੱਲੋਂ ਇਕ ਹੋਰ ਕਵਿਤਰੀ ਹੈ ਜਿਹੜੀ ਬੜੀ ਬਰੀਕੀ ਨਾਲ਼ ਆਪਣੀ ਵੇਦਨਾ ਸੁਣਾ ਜਾਂਦੀ ਹੈ।
    ਉਡੀਕ ਲੈਂਦੀ ਮਾਏਂ ਨੀ ਤੂੰ
    ਧੀ ਪਰਦੇਸਣ ਨੂੰ
    ਲੱਖਾਂ ਦੁਖ਼ੜੇ ਫ਼ਰ ੋਲਣੇ ਮੈਂ ਸੀ
    ਮੋਢਿਆਂ 'ਤੇ ਸਿਰ ਰੱਖ਼
    ਵੀਰਿਆ ਦੇ ਰੋ ਲਿਆ
    ਭਾਬੀਆਂ ਦੀਆਂ ਬੁੱਕਲਾਂ 'ਚ
    ਢਹਿ ਮੈਂ ਪਈ।-ਕੁਲਵੰਤ ਕੌਰ ਢਿੱਲੋਂ
    ਨੌਸਟਾਲਜੀਆ ਨੂੰ ਕਈ ਲੋਕ ਵੱਖ਼ਰੇ ਅੰਦਾਜ਼ ਵਿਚ ਵੀ ਦੇਖ਼ਦੇ ਹਨ।ਜੀਆਂ ਮੋਰੀਓ ਦਾ ਕਹਿਣਾ ਹੈ ਕਿ ਨੌਸਟਾਲਜੀਆ ਉਹ ਸਥਿੱਤੀ ਹੈ ਜਿਸ ਵਿਚ ਇਨਸਾਨ ਜਿਥੇ ਖ਼ੜ੍ਹਾ ਹੁੰਦਾ ਹੈ ਉਥੇ ਹੀ ਖ਼ੜ੍ਹਿਆਂ ਰਹਿਣਾ ਚਾਹੁੰਦਾ ਹੁੰਦਾ ਹੈ ਜਾਨੀ ਕਿ a ੁਹ ਤਬਦੀਲੀ ਤੋਂ ਤ੍ਰਹਿੰਦਾ ਹੈ।ਇਸੇ ਲਈ ਉਹ ਵਰਤਮਾਨ ਨੂੰ ਅਣਡਿੱਠ ਕਰਕੇ ਅਤੀਤ ਲਈ ਝੂਰਦਾ ਰਹਿੰਦਾ ਹੈ।ਜੀਆਂ ਮੋਰੀਓ ਦਾ ਕਹਿਣਾ ਹੈ ਕਿ ਜਿਹੜੇ ਲੋਕ ਨੌਸਟਾਲਜੀਆ ਦੇ ਗ਼ੁਲਾਮ ਹੋ ਜਾਂਦ ੇ ਹਨ ਉਹ ਅੱਗੇ ਨਹੀਂ ਵੱਧ ਸਕਦ ੇ ਹੁੰਦੇ।ਮੈਂ ਇਕ ਵੇਰ ਲੰਡਨ ਉੱਤੇ ਕਵਿਤਾ ਲਿਖ਼ੀ ਸੀ ਜਿਸ ਵਿਚ ਕਿਹਾ ਸੀ ਕਿ "ਜੋ ਸੁਖ਼ ਝੱਜੂ ਦੇ ਚੁਬਾਰੇ ਉਹ ਬਲਖ਼ ਨਾ ਬੁਖ਼ਾਰੇ" ਦਾ ਕੋਨਸੈਪਟ ਹੁਣ ਉਲਟ ਹੋ ਗਿਆ ਹੈ।ਏਨੇ ਵਰ੍ਹੇ ਇਸ ਦ ੇਸ ਵਿਚ ਰਹਿ ਕੇ ਅਸੀਂ ਇਸ ਦੇਸ ਦੇ ਰਹਿਣ ਸਹਿਣ ਅਤੇ ਮੌਸਮ ਆਦਿ ਦੇ ਏਨੇ 'ਯੁਜ਼ਡ ਟੂ' ਹੋ ਗਏ ਹਾਂ ਕਿ ਭਾਰਤ ਜਾਣ ਤੋਂ ਥੋੜ੍ਹੇ ਜਿਹੇ ਦਿਨਾਂ ਪਿੱਛੋਂ ਹੀ ਸਾਨੂੰ ਵਾਪਸ ਯੂ ਕੇ ਆa ੁਣ ਦਾ ਚਾਅ ਚੜ੍ਹ ਜਾਂਦਾ ਹੈ।ਤਾਂ ਵੀ ਅਸੀਂ ਪਿਛਾਂਹ ਰਹਿ ਗਏ ਦੇਸ ਨੂੰ ਯਾਦ ਕਰਨੋਂ ਨਹੀਂ ਹਟ ਸਕਦ ੇ।
    ਟੈਲੀ 'ਤੇ ਜਦੋਂ ਆਉਂਦੇ ਨੇ ਸਮਾਚਾਰ ਦਿੱਲੀ ਦੇ।
    ਸਾਡੇ ਸੁਪਨਿਆ ਵਿਚ ਉਭਰਦੇ ਆਕਾਰ ਦਿੱਲੀ ਦੇ।
    ਅਸੀਂ ਲੰਡਨ, ਵਾਸ਼ਿੰਗਟਨ,ਟੋਕੀਓ ਜਿਥੇ ਵੀ ਹੋ ਆਈਏ,
    ਸਾਡੀ ਯਾਦ ਚੋਂ ਨਹੀਂ ਜਾਣਗੇ ਬਾਜ਼ਾਰ ਦਿੱਲੀ ਦ ੇ।-ਸਾਥੀ ਲੁਧਿਆਣਵੀ
    ਪਰਦ ੇਸਾਂ ਦੀ ਭਟਕਣ ਕਵੀ ਨੂੰ ਝੰਜੋੜਦੀ ਹੈ:-
    ਘਰ ਨੂੰ ਕਿੱਦਾਂ ਜਾਈਏ ਸਾਨੂੰ ਭੂੱਲ ਗਏ ਸਰਨਾਵੇਂ।
    ਹੁਣ ਤਾਂ ਸਾਨੂੰ ਖ਼ਾਈ ਜਾਂਦੇ ਆਪਣੇ ਹੀ ਪਰਛਾਵੇਂ।
    ਗਲ਼ੀਆਂ ਦ ੇ ਵਿਚ ਅਜਬ ਜਿਹਾ ਹੀ ਹੈ ਸਰਨਾਟਾ ਛਾਇਆ,
    ਥਾਵਾਂ ਵਾਲ਼ੇ ਲੋਕੀਂ ਅਜ ਕਲ ਹੋਏ ਫ਼ਿਰਨ ਨਿਥਾਵੇਂ।-ਕੇਸਰ ਸਿੰਘ ਰਾਮਪੁਰੀ
    ਸੁਰਜੀਤ ਪਾਤਰ ਨੇ ਲਿਖ਼ਿਆ ਸੀ:
    ਜੋ ਬਿਦੇਸਾਂ 'ਚ ਰੁਲ਼ਦੇ ਨੇ ਰੋਜ਼ੀ ਲਈ 
    ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
    ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
    ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।-ਸੁਰਜੀਤ ਪਾਤਰ
    ਪਾਤਰ ਇਕ ਪਰਵਾਸੀ ਦੇ ਤੌਰ 'ਤੇ ਦੇਸੋਂ ਬਾਹਰ ਨਹੀਂ ਸੀ ਰਿਹਾ।ਉਹ ਇਸ ਸ਼ੇਅਰ ਵਿਚ ਆਪਣੇ ਬਾਪ ਦਾ ਜਾਂ ਪਰਦੇਸੀ ਨਿਕਟਵਰਤੀਆਂ ਦਾ ਅਨੁਭਵ ਬਿਆਨ ਕਰ ਰਿਹਾ ਸੀ।ਪਰੰਤੂ ਜਿਨ੍ਹਾਂ ਨੇ ਇਸ ਪਰਵਾਸ ਨੂੰ ਹੱਡ ਹੰਢਾਇਆ ਹੁੰਦਾ ਹੈ, ਉਨ੍ਹਾਂ ਦਾ ਅਨੁਭਵ ਅਸਲੀਅਤ ਦੇ ਹੋਰ ਵੀ ਨੇੜੇ ਹੁੰਦਾ ਹੈ।ਜ਼ਰਾ ਮੁਲਾਹਜ਼ਾ ਫ਼ਰਮਾਓ ਹੇਠ ਲਿਖ਼ੀਆਂ ਸਤਰਾਂ:-
    ਕਿੰਨੇ ਹੀ ਸਰਾਪੇ ਪੁੱਤ, ਮਾਂ ਦੇ ਸਿਵੇ 'ਤੇ
    ਦੌ ਹੰਝੂ ਕੇਰਨ ਵੀ ਨਹੀਂ ਮੁੜਦੇ
    ਪਰ a ੁਹ ਵੀ ਜੀਣਾ ਲੋਚਦੇ ਹਨ
    ਇਸ ਅਹਿਸਾਸ ਨਾਲ਼
    ਕੋਈ ਕਾਗ਼ਜ਼ ਦੀ ਦੀਵਾਰ ਵੀ
    ਮਾਂ ਤੱਕ ਜਾਂਦਾ ਰਾਹ ਨਾ ਰੋਕੇ।-ਸਾਧੂ ਬਿਨਿੰਗ
    ਪਿੰਡ ਦੀ ਜੂਹ ਟੱਪਿਆ ਕਿੰਨੇ ਹੀ ਵਰ੍ਹੇ ਗ਼ੁਜ਼ਰ ਗਏ ਹਨ
    ਹੁਣ ਮੇਰੇ ਪਿੰਡੋਂ ਕੋਈ ਚਿੱਠੀ ਨਹੀਂ ਆਉਂਦੀ
    ਹੁਣ ਤੇ ਕਦੀ ਕਦਾਈਂ ਟੈਲੀਗਰਾਮਾਂ ਹੀ ਆਉਂਦੀਆਂ ਨੇ
    ਬਾਬਾ ਪੂਰਨਮਾਸ਼ੀ ਦੀ ਰਾਤ ਨੂੰ ਚੜ੍ਹਾਈ ਕਰ ਗਿਐ
    ਮਾਂ ਦੀਵਾਲ਼ੀ ਤੋਂ ਦੋ ਦਿਨ ਪਹਿਲਾਂ
    ਤੈਨੂੰ ਉਡੀਕਦੀ ਅੱਖ਼ਾਂ ਮੀਟ ਗਈ ਹੈ
    ਬਾਪੂ ਨੂੰ ਮਲੇਰੀਏ ਦਾ ਚੌਥਾ ਹੱਲਾ ਲੈ ਗਿਆ।-ਕੇ ਸੀ ਮੋਹਨ
    ਅਸੀਂ ਕਿਉਂ ਭਏ ਪਰਦੇਸ,ਨੀ ਅੰਮੀ ਮੇਰੀਏ।
    ਸਾਨੂੰ ਚੰਗੀ ਸੀ ਬਾਲ ਵਰੇਸ, ਨੀਂ ਅੰਮੀ ਮੇਰੀਏ।-ਅਮਰ ਜਿਓਤੀ
    ਚੜ੍ਹਦੇ ਸੂਰਜ ਨਾਲ਼,ਮੈਨੂੰ ਬੂਹੇ 'ਤੇ ਖ਼ੜ੍ਹਾ ਦੇਖ਼
    ਮੇਰੇ ਦੋਸਤ,ਮੇਰਾ ਪਿੰਡ,ਮੇਰੇ ਖ਼ੇਤ
    ਹੈਰਾਨ ਹੋਣਗੇ
    ਉਨ੍ਹਾ ਦੇ ਚਿਹਰਿਆ 'ਤੇ
    ਕਿਸ ਤਰ ੍ਹਾਂ ਦੇ ਭਾਵ ਹੋਣਗੇ
    ਦੇਖ਼ਣ ਲਈ ਤਿਲਮਿਲਾ ਗਿਆ ਮੈਂ।-ਸਾਧੂ ਬਿਨਿੰਗ
    ਤੇ ਫ਼ਿਰ ਨਵੇਂ ਅਪਣਾਏ ਦੇਸ ਲਈ ਅਸੀਂ ਕਹਿੰਦੇ ਹਾਂ:-
    ਜਿਹੜੇ ਭੁੱਲ ਨਹੀਂ ਪਾਏ ਵਤਨ ਦੀ ਮਹਿਕਦੀ ਮਿੱਟੀ,
    ਉਨ੍ਹਾਂ ਨੂੰ ਮਹਿਕਦਾ ਹੋਇਆ ਵੀ ਨਾਮਨਜ਼ੂਰ ਹੈ ਲੰਡਨ
    ਬਹੁਤ ਤੜਪੇ,ਬਹੁਤ ਰੋਏ ਵਤਨ ਨੂੰ ਯਾਦ ਕਰ ਕਰ ਕੇ,
    ਪਈਆਂ ਵਤਨ ਤੋਂ ਛਮਕਾਂ ਤਾਂ ਹੁਣ ਮਨਜ਼ੂਰ ਹੈ ਲੰਡਨ।-ਸਾਥੀ ਲੁਧਿਆਣਵੀ
    ਨੌਸਟਾਲਜੀਆ ਜ਼ਿਹਨੀ ਅਤੇ ਜਿਸਮਾਨੀ ਇਕੱਲਤਾ ਚੋਂ ਪੈਦਾ ਹੁੰਦਾ ਹੈ।ਕਿਸੇ ਯਾਰ ਦ ੋਸਤ,ਪਰੇਮੀ, 
    ਰਿਸ਼ਤੇਦਾਰ ਵਲੋਂ ਕਦੇ ਤੁਹਾਡੇ ਬੂਹੇ ਉੱਤੇ ਨਾ ਆ ਢੁਕਣਾ ਬੜੀ ਨਿਰਾਸਤਾ ਦਾ ਆਲਮ ਹੁੰਦਾ ਹੈ।ਫ਼ਿਰ ਇਥੋਂ ਦੀ ਇਕੱਲਤਾ?
    ਬੜੀ ਬਦਤਰ ਹੈ ਜ਼ਿੰਦਗ਼ੀ ਵਿਚ ਓਪਰੇ ਵਤਨ,
    ਹੋਰ ਵੀ ਬਦਤਰ ਹੈ ਇਹ ਸਜ਼ਾ ਤੇਰੇ ਬਗ਼ੈਰ।
    ਅਸੀਂ ਇਸ ਭਰੇ ਮੇਲੇ 'ਚ ਵੀ ਹਾਂ ਤਨਹਾ,
    ਵਧ ਰਿਹਾ ਏ ਮਨ ਦਾ ਖ਼ਲਾਅ ਤੇਰੇ ਬਗ਼ੈਰ।-ਸਾਥੀ ਲੁਧਿਆਣਵੀ
    ਅੱਗ, ਸਿਰਫ਼ ਚੁੱਲ੍ਹਿਆਂ 'ਚ ਨਹੀਂ
    ਸੀਨਿਆਂ 'ਚ ਵੀ ਬਲ਼ਦੀ ਹੈ
    ਬਿਨ ਦਸਤਕੋਂ ਹੀ ਰਹਿੰਦੇ ਹਨ 
    ਜਦੌਂ ਘਰ ਦੇ ਬੂਹੇ
    ਸਰਦਲਾਂ ਗੁਆਚ ਜਾਂਦੀਆਂ ਹਨ
    ਘਰ ਦੇ ਹਾਸ਼ੀਏ 'ਚ।-ਸੰਤੋਖ਼ ਧਾਲੀਵਾਲ
    ਜ਼ਰਾ ਨਿਰਾਸਤਾ, ਬੇਚੈਨੀ, ਡਿਸਸੇਟਿਸਫ਼ੈਕਸ਼ਨ ਤੇ ਪਛਤਾਵੇ ਦਾ ਆਲਮ ਤਾਂ ਦੇਖ਼ੋ:-
    ਗਿਰਾਂ ਬਦਲੇ,ਸ਼ਹਿਰ ਬਦਲੇ,ਵਤਨ ਬਦਲੇ ਤੇ ਨਾਂ ਬਦਲੇ,
    ਮਗ਼ਰ ਨਾ ਛੱਡਿਆ ਪਿੱਛਾ ਨਸੀਬਾਂ ਮੇਰਿਆਂ ਮੇਰਾ।-ਗੁਰਦਾਸ ਸਿੰਘ ਪਰਮਾਰ
    ਨੈਣਾ ਦੇ ਖ਼ਾਰੇ ਸਮੁੰਦਰ ਨੂੰ 
    ਪਲਕਾਂ ਦ ੇ ਕਿਨਾਰਿਆਂ 'ਚ ਡੱਕੀ ਰਖ਼ਦੀ
    ਫ਼ਿਰ ਜਦੋਂ ਦੋ ਪਿਆਰ ਭਿੱਜੇ ਬੋਲ
    ਸੱਤ ਸਮੁੰਦਰ ਪਾਰ ਮੇਰੇ ਤੱਕ ਪਹੁੰਚਦ ੇ
    ਮੈਂ ਆਪਣੇ ਸੁੱਤੇ ਸਤਹੀਣ ਸਾਹਾਂ ਨੂੰ
    ਧੀਰਜ ਦੇਹ ਮੋਢਾ ਲਾਉਂਦੀ
    ਇਹ ਮੇਰੀ ਸਾਧਨਾ ਸੀ
    ਤੇਰੇ ਤੱਕ ਪਹੁੰਚਣ ਦੀ ਇਕ ਘੋਰ ਤਪੱਸਿਆ।-ਕੁਲਵੰਤ ਕੌਰ ਢਿੱਲੋਂ
    ਵਿਦੇਸ਼ਾਂ ਨੂੰ ਜਾਣ ਦੀ ਦੌੜ ਜਿਸ ਕਦਰ ਪੰਜਾਬ ਵਿਚ ਲੱਗੀ ਹੋਈ ਹੈ ਉਸ ਤੋਂ ਤਾਂ ਇੰਝ ਹੀ ਲਗਦਾ ਕਿ ਜਿਵੇਂ ਪੰਜਾਬ ਤਾਂ ਖ਼ਾਲੀ ਹੀ ਹੋ ਗਿਆ ਹੈ।ਇਕ ਵੇਰ ਜਸਵੰਤ ਸਿੰਘ ਕੰਵਲ ਨੇ ਮੈਨੂੰ ਮੇਰੀ ਇੰਟਰਵਿਊ ਵਿਚ ਮਿਹਣਾ ਮਾਰਿਅe ਸੀ,"ਅਕਲਾਂ ਵਾਲ਼ੇ ਤਾਂ ਸਾਰੇ ਤੁਸੀਂ ਬਾਹਰ ਆ ਗਏ, ਉਥੇ ਦੇਸ ਦੇ ਭਲੇ ਵਾਸਤੇ ਭਲਾ ਕੌਣ ਸੋਚੇ?
    ਮੁੰਡੇ ਦੌੜ ਗਏ ਵਿਦੇਸ਼ ਨੂੰ ਸਾਰੇ,ਖ਼ਾਲੀ ਪੰਜਾਬ ਹੋ ਗਿਆ।
    ਤੂੰਂ ਵੀ ਘੱਟ ਨਹੀਂ ਉਨ੍ਹਾਂ ਤੋਂ ਮੁਟਿਆਰੇ,ਖ਼ਾਲੀ ਪੰਜਾਬ ਹੋ ਗਿਆ-ਸਵਰਨ ਸਿੰਘ ਪਰਵਾਨਾ
    ਸ਼ਾਇਦ ਇਕ ਨਾ ਇਕ ਦਿਨ ਸਾਨੂੰ ਇਹ ਮੰਨਣਾ ਹੀ ਪੈਣਾ ਹੈ ਕਿ
    ਜਿੰਨਾ ਪਿਆਰਾ ਸਾਨੂੰ ਹਿੰਦੋਸਤਾਨ ਹੈ।
    ਉੱਨਾਂ ਪਿਆਰਾ ਸਾਨੂੰ ਇੰਗਲਿਸਤਾਨ ਹੈ।
    "ਸਾਥੀ" ਪਿਆਰੇ ਵਤਨ ਪਰਤਿਆ ਨਹੀਂ ਜਾਣਾ,
    ਇਥੇ ਹੀ ਕਰੋ ਕਿਆਮ ਕਿ ਜਦ ਤੱਕ ਜਾਨ ਹੈ।-ਸਾਥੀ ਲੁਧਿਆਣਵੀ
    ਤੇਜਿੰਦਰ ਸ਼ਰਮਾ ਲੰਡਨ ਰਹਿਣ ਵਾਲ਼ਾ ਪ੍ਰਸਿੱਧ ਹਿੰਦੀ ਕਵੀ ਹੈ ਜਿਹੜਾ ਪੰਜਾਬੀ 'ਚ ਵੀ ਲਿਖ਼ਦਾ ਹੈ।ਉਹ ਵੀ ਮਹਿਸੂਸ ਕਰਦਾ ਹੈ ਕਿ ਇਥੇ ਅਜ ਕਲ ਭਾਰਤ ਵਰਗੀਆਂ ਚੀਜ਼ਾਂ ਮੁਯਸਰ ਹੋਣ ਦੇ ਬਾਵਜੂਦ ਵੀ ਆਪਣੀ ਰੋਜ਼ ਮਰ੍ਹਾ ਦੀ ਜ਼ਿੰਦਗ਼ੀ ਇਕ ਹੇਰਵੇ ਚੋਂ ਗ਼ੁਜ਼ਰ ਰਹੀ ਹੈ ਤੇ ਇਕ ਰੁਟੀਨ ਜਿਹੀ ਵਿਚ ਟੁਰੀ ਜਾ ਰਹੀ ਹੈ:-
    ਯਾਦ ਆਂਦੀ ਹੈ ਉਨ੍ਹਾਂ ਅੱਖਾਂ ਦੀ
    ਜਿਹੜੀਆਂ ਟੈਲੀਫ਼ੋਨ ਦੀ ਘੰਟੀ ਵੱਜਣ 'ਤੇ
    ਭਰ ਜਾਂਦੀਆਂ ਨੇ ਖ਼ੁਸ਼ੀ ਨਾਲ਼
    ਮੁਹੱਲੇ ਭਰ ਨੂੰ ਦਸਦੀਆਂ ਨੇ
    ਕਿ ਫ਼ੋਨ ਹੈ ਪੁੱਤਰ ਦਾ।-ਤੇਜਿੰਦਰ ਸ਼ਰਮਾ
    ਰੁਕਦਾ ਹਾਂ, ਹੋਂਦਾ ਹਾਂ ਪਰੇਸ਼ਾਨ,ਸੋਚਦਾ ਹਾਂ
    ਸਹਿਜੇ ਸਹਿਜੇ ਉਹੀ ਕਰਦਾ ਹਾਂ
    ਜੋ ਕਿ ਕਰਦਾ ਹਾਂ ਰੋਜ਼ਾਨਾ
    ਕੱਪੜੇ ਪਹਿਨਦਾ ਹਾਂ, ਜੁੱਤੇ ਕੱਸਦਾ ਹਾਂ
    ਅਤੇ ਚੱਲ ਦੇਂਦਾ ਹਾਂ, ਰੇਲਵੇ ਸਟੇਸ਼ਨ ਵੱਲ ਨੂੰ।
    ਤੁਸੀਂ ਪੁੱਛਦੇ ਹ,ੋ ਮੈਨੂੰ ਆਪਣਾ ਵਤਨ
    ਯਾਦ ਆਉਂਦਾ ਹੈ ਜਾਂ ਨਹੀਂ।-ਤੇਜਿੰਦਰ ਸ਼ਰਮਾ
    ਜਿਸ ਵਲਾਇਤੀ ਪਾਸਪੋਰਟ ਨੂੰ ਲੈਣ ਲਈ ਲਗਭਗ ਸਾਰੀ ਦੁਨੀਆਂ ਤਰਸਦੀ ਹੈ, ਉਸ ਨੂੰ ਹਾਸਲ ਕਰ ਕੇ ਵੀ ਨੋਸਟਾਲਜੀਆ ਦੀ ਜਿੱਲ੍ਹਣ ਚੋਂ ਨਿਕਲਿਆ ਨਹੀਂ ਜਾ ਸਕਦਾ।
    ਮੇਰਾ ਪਾਸਪੋਰਟ ਨੀਲੇ ਤੋਂ ਲਾਲ ਹੋ ਗਿਆ ਹੈ
    ਮੇਰੀ ਸ਼ਖ਼ਸੀਅਤ ਦਾ ਇਕ ਹਿੱਸਾ
    ਜਿਵੇਂ ਕਿੱਧਰੇ ਗੁੰਮ ਗਿਆ ਹੈ।
    ਮੇਰੀ ਚਮੜੀ ਦਾ ਰੰਗ aੱਜ ਵੀ ਉਹੀ ਹੈ
    ਮੇਰੇ ਸੀਨੇ ਵਿਚ ਉਹੀ ਦਿਲ ਧੜਕਦਾ ਹੈ
    ਜਨ ਗਣ ਮਨ ਦੀ ਆਵਾਜ਼, ਅੱਜ ਵੀ
    ਕਰ ਦੇਂਦੀ ਹੈ ਮੈਨੂੰ ਸਾਵਧਾਨ।-ਤੇਜਿੰਦਰ ਸ਼ਰਮਾ
    ਇਨ੍ਹੀਂਂ ਦੇਸੀਂ ਕਿੰਝ ਅਹਿਸਾਸ ਬਦਲਦੇ ਹਨ? ਕੈਨੇਡਾ ਦੇ ਸ਼ਾਇਰ ਸਾਧੂ ਬਿਨਿੰਗ ਨੇ ਖ਼ੂਬ ਕਿਹਾ ਹੈ:-
    ਪਰ ਜੀਣਾ ਇੱਥੇ, ਜਿਵੇਂ ਚੂਪਦੇ ਹੋਈਏ ਰਸਹੀਣ ਗੰਨਾ
    ਸੰਘਣਾ ਬੋਹੜ ਬਨਣ ਦੀ ਲਾਲਸਾ, ਰੋਜ਼ ਦਮ ਘੁੱਟਦੀ ਨਜ਼ਰ ਆਵੇ
    ਨਵੀਂ ਟਹਿਣੀ ਜਦ ਵੀ, ਘਰੋਂ ਬਾਹਰ ਪੈਰ ਪਾਵੇ, 
    ਕਦੀ ਪੂਰੀ ਵਾਪਸ ਨਾ ਆਵੇ।-ਸਾਧੂ ਬਿਨਿੰਗ
    ਉਹ ਜਿਹੜੇ ਸਿਰਫ਼ ਇਹੀ ਸੋਚਦੇ ਹਨ
    ਕਿ ਪ੍ਰਦੇਸ ਵਿਚ ਕੋਲੇ ਹੱਥ ਲਾਇਆਂ ਹੀਰੇ ਹੋ ਜਾਣਗੇ
    ਉਹ ਇਹ ਤਾਂ a ੁੱਕਾ ਹੀ ਨਹੀਂ ਜਾਣਦੇ
    ਕਿ ਹੀਰੇ ਪੁੱਤ ਹੀ ਬੇਗ਼ਾਨੇ ਬਣਨਗੇ ਤੇ ਖੋਹੇ ਜਾਣਗੇ।-ਬਲਦੇਵ ਬਾਵਾ
    "ਗੁਆਚੇ ਘਰ ਦੀ ਤਲਾਸ਼" ਨਾਂ ਦੀ ਕਾਵਿ ਪੁਸਤਕ ਦਾ ਲੇਖ਼ਕ ਜਗਤਾਰ ਢਾਅ ਵੀ ਇਕੱਲਤਾ ਅਤੇ ਆਈਸੋਲੇਸ਼ਨ ਦਾ ਸ਼ਿਕਾਰ ਹੈ।ਇਥੋਂ ਤੱਕ ਕਿ ਆਪਣੇ ਬੱਚਿਆ ਨਾਲ਼ ਵੀ ਕਵੀ ਦੀ ਮਾਨਸਕ ਸਾਂਝ ਨਹੀ ਹੈ:-
    ਇਕੱਲਤਾ ਦੇ ਬੀਆਬਾਨ ਵਿਚ ਭਟਕਦਾ
    ਮੈਂ ਬੱਚਿਆਂ ਨੂੰ ਕਹਿੰਦਾ ਹਾਂ
    "ਮੇਰੇ ਪਾਸ ਰਹਿਣਾ"।
    ਪਰ a ੁਹ ਆਪੋ ਆਪਣੀਆਂ ਗ਼ੁਫ਼ਾਵਾਂ ਅੰਦਰ ਬੈਠ
    ਕੰਪਿਊਟਰ ਨਾਲ਼ ਖ਼ੇਡਣ ਲੱਗ ਪੈਂਦੇ ਹਨ।-ਜਗਤਾਰ ਢਾਅ
    ਇਥੋਂ ਦੇ ਠੰਡੇ ਮੌਸਮ ਨੇ ਸੂਖ਼ਮ ਭਾਵੀ ਰਿਸ਼ਤਿਆ ਨੂੰ ਵੀ ਠੰਡਾ ਯਖ਼ ਕਰ ਦਿਤਾ ਹੈ:-
    ਇੱਥੇ ਬਰਫ਼ਾਂ 'ਕੱਲੇ ਜਿਸਮ ਹੀ ਨਹੀਂ ਠਾਰਦੀਆਂ
    ਜਿਸਮਾਂ ਵਿਚਲਾ ਹਰ ਰਿਸ਼ਤਾ ਵੀ ਠਰ ਕੇ ਮਰ ਜਾਂਦਾ ਹੈ।-ਸਾਧੂ ਬਿਨਿੰਗ
    ਅਜਨਬੀ ਮੌਸਮ,ਗ਼ੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਹੁਣ,
    ਅੰਗ ਰੂਹ ਦੇ ਇਸ ਸੁਨਹਿਰੀ ਧੁੱਪ ਵਿਚ ਵੀ ਠਰ ਰਹੇ।-ਗੁਰਨਾਮ ਗਿੱਲ
    ਅਜ ਕਲ ਇੰਗਲੈਂਡ ਵਿਚ ਸਟੁਡੈਂਟ ਵੀਜ਼ ੇ ਉੱਤੇ ਵੀ ਆਏ ਹੋਏ ਹਨ।ਇਨ੍ਹਾਂ ਵਿਚੋਂ ਕੁਝ ਕੁ ਦਾ ਮੇਨ ਮੁੱਦਾ 
    ਇੱਥੇ ਕੰਕਾਰ ਕਰਨਾ ਹੀ ਹੈ।ਪਰੰਤੂ ਉਨ੍ਹਾਂ ਦੀ ਹਾਲਤ ਅਤੀ ਤਰਸਯੋਗ ਸਮੇਂ ਵਿੱਚੀਂ ਗੁਜ਼ਰ ਰਹੀ ਹੈ।
    ਅੱਠ ਅੱਠ ਦਸ ਦਸ ਮੁੰਡੇ ਕੁੜੀਆਂ, ਇੱਕੋ ਘਰ ਵਿਚ ਰਹੀਏ।
    ਕੰਮ ਕਾਰ ਵੀ ਕਿਤੇ ਨਹੀਂ ਮਿਲ਼ਦਾ,ਭਾੜਾ ਕਿੱਥੋਂ ਦੇਈਏ।
    ਚੇਤੇ ਆਵੇ ਕਿਹਾ ਪਿਓ ਦਾ, ਮਾਣ ਜਵਾਨੀ ਬੱਲਿਆ।
    ਹੌਕੇ ਭਰ ਭਰ ਮਾਂ ਨੇ ਪੁੱਤ ਨੂੰ, ਪੜ੍ਹਨ ਵਲੈਤੇ ਘੱਲਿਆ।-ਜੰਡੂ ਲਿੱਤਰਾਂਵਾਲ਼ਾਫaਗe ੧੬ ੋਡ ੧੬
    ਨੌਸਟਾਲਜੀਆ ਦੇ ਦੌਰ ਵਿਚੀਂ ਗ਼ੁਜ਼ਰਦਿਆ ਗ਼ੁਜ਼ਰਦਿਆਂ ਹੁਣ ਇਹ ਵਕਤ ਵੀ ਆ ਗਿਆ ਹੈ ਕਿ ਅਸੀਂ 
    ਪਿਛਾਂਹ ਰਹਿ ਗਿਆਂ ਦੇ ਦਰਦ ਨੂੰ ਵੀ ਪਛਾਨਣ ਲੱਗ ਪਏ ਹਾਂ।
    ਟੁਰ ਗਏ ਪਰਦ ੇਸ ਨੂੰ ਹਨ ਇਸ ਗਰਾਂ ਦ ੇ ਲੋਕ ਸੱਭ,
    ਸੁੰਨੇ ਛੰਨਾਂ ਢਾਰਿਆ ਦੇ ਦਰਦ ਨੂੰ ਮਹਿਸੂਸ ਕਰ।
    ਛੱਡ ਗਏ ਸੰਦ ੂਕ ਵਿਚ ਪੱਗਾਂ ਦੁਪੱਟੇ ਲਹਿਰੀਏ,
    ਘੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
    ਵੇਖ਼ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ਼,
    ਮਾਂ ਦੇ ਗਏ ਸਹਾਰਿਆ ਦੇ ਦਰਦ ਨੂੰ ਮਹਿਸੂਸ ਕਰ।-ਸਾਥੀ ਲੁਧਿਆਣਵੀ
    ਨੌਸਟਾਲਜੀਆ ਦਾ ਦੂਜਾ ਨਾਮ ਅਤੀਤ ਹੈ, ਭੁਤਕਾਲ ਹੈ, ਮਾਜ਼ੀ ਹੈ।ਇਹ ਹਿਸਟਰੀ ਹੈ।ਇਹਦੇ ਕੋਲੌਂ ਕੁਝ ਸਿੱਖ਼ੋ ਤੇ ਫ਼ਿਰ ਇਸ ਨੂੰ ਵਿਸਾਰ ਦਿਓ।ਬੀਤ ਗਏ ਨੂੰ ਤੁਸੀਂ ਮੁੜ ਕੇ ਜੀਵਤ ਨਹੀਂ ਕਰ ਸਕਦੇ। ਆਓ ਅੱਗੇ ਵਧੀਏ।