ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ (ਖ਼ਬਰਸਾਰ)


    clomid uk

    buy clomid tablets

    mail online tamoxifen

    buy tamoxifen
    ਪਟਿਆਲਾ-- ਇੱਥੇ 13 ਜਨਵਰੀ, 2013 ਦਿਨ  ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਭਰਵੇਂ ਸਾਹਿਤਕ ਇਕੱਠ ਵਿਚ ਪ੍ਰਸਿੱਧ ਮਿੰਨੀ ਕਹਾਣੀ ਲੇਖਕ ਸ੍ਰ. ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ ਕਰਵਾਈ ਗਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸਥਾਨਾਂ ਤੋਂ ਪੁੱਜੇ ਲੇਖਕਾਂ ਨੂੰ ਜੀ ਆਇਆਂ ਕਿਹਾ। ਡਾ. ਆਸ਼ਟ ਨੇ ਕਿਹਾ ਕਿ ਸਾਹਿਤ ਸਭਾ ਦਾ ਬੁਨਿਆਦੀ ਮਕਸਦ ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਜੁਟੇ ਸਾਹਿਤਕਾਰਾਂ ਦੀਆਂ ਪੁਸਤਕਾਂ ਤੇ ਨਿੱਗਰ ਵਿਚਾਰ ਚਰਚਾ ਕਰਵਾ ਕੇ ਪੰਜਾਬੀ ਸਾਹਿਤ ਦਾ ਵਿਕਾਸ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰਭਾਵਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਸਨ ਜਦੋਂ ਕਿ ਉਘੇ ਆਲੋਚਕ ਸ੍ਰੀ ਨਿਰੰਜਨ ਬੋਹਾ, ਮਿੰਨੀ ਕਹਾਣੀ ਲੇਖਕ ਅਤੇ ਸਾਬਕਾ ਬੀ.ਡੀ.ਪੀ.ਓ.ਸ੍ਰ. ਬਲਦੇਵ ਸਿੰਘ ਕੋਰੇ ਰੋਪੜ, ਅਤੇ ਉਘੇ ਸਟੇਜੀ ਸ਼ਾਇਰ ਸ੍ਰੀ ਅਨੋਖ ਸਿੰਘ ਜ਼ਖ਼ਮੀ ਵਿਸ਼ੇਸ਼ ਮਹਿਮਾਨ ਵਜੋ. ਸ਼ਾਮਿਲ ਹੋਏ। ਡਾ. ਦੀਪਕ ਮਨਮੋਹਨ ਸਿੰਘ ਨੇ ਪੰਜਾਬ ਵਿਚ ਕਾਰਜਸ਼ੀਲ ਸਾਹਿਤ ਸਭਾਵਾਂ ਦੀ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਪੰਜਾਬੀ ਸਾਹਿਤ ਸਭਾ ਦੇ ਸਰਬਪੱਖੀ ਉਦਮਾਂ ਦੀ ਪ੍ਰਸ਼ੰਸਾ ਕੀਤੀ। ਬੋਹਾ ਤੇ ਪੁੱਜੇ ਉਘੇ ਲੇਖਕ ਸ੍ਰੀ ਨਿਰੰਜਨ ਬੋਹਾ ਨੇ ਸ੍ਰੀ ਰਘਬੀਰ ਸਿੰਘ ਮਹਿਮੀ ਦੀ ਪੁਸਤਕ 'ਤਿੜਕ' ਤੇ ਪੇਪਰ ਪੜ੍ਹਦਿਆਂ ਮਹਿਮੀ ਦੀ ਮਿੰਨੀ ਕਹਾਣੀ ਕਲਾ ਦੇ ਸਰੋਕਾਰਾਂ ਨੂੰ ਡੂੰਘਾਈ ਨਾਲ ਪੇਸ਼ ਕਰਦਿਆਂ ਪੁਸਤਕ ਵਿਚਲੇ ਖੂਬਸੂਰਤ ਅਤੇ ਉਸਾਰੂ ਪੱਖਾਂ ਦੇ ਨਾਲ ਨਾਲ ਕੁਝ ਖ਼ਾਮੀਆਂ ਵੱਲ ਵੀ ਲੇਖਕ ਦਾ ਧਿਆਨ ਦਿਵਾਇਆ ਜਦੋਂ ਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਉਰਦੂ ਭਾਸ਼ਾ ਦੇ ਹਵਾਲੇ ਨਾਲ ਪੁਸਤਕ ਬਾਰੇ ਗੱਲ ਕੀਤੀ। ਡਾ. ਅਰਵਿੰਦਰ ਕੌਰ ਕਾਕੜਾ, ਸ੍ਰੀ ਸੁਖਦੇਵ ਸਿੰਘ ਚਹਿਲ, ਸ੍ਰੀ ਬਲਦੇਵ ਸਿੰਘ ਕੋਰੇ, ਸੁਖਦੇਵ ਸਿੰਘ ਸ਼ਾਂਤ, ਹਰਪ੍ਰੀਤ ਸਿੰਘ ਰਾਣਾ, ਸੁਖਮਿੰਦਰ ਸਿੰਘ ਸੇਖੋਂ ਨੇ ਪੁਸਤਕ ਦੇ ਵਿਸ਼ਾ ਵਸਤੂ ਅਤੇ ਕਲਾ ਪੱਖ ਬਾਰੇ ਆਪੋ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਸ੍ਰੀ ਰਘਬੀਰ ਸਿੰਘ ਮਹਿਮੀ ਨੇ ਆਪਣੀ ਸਿਰਜਣਾ ਪ੍ਰਕਿਰਿਆ ਦੇ ਨਾਲ ਨਾਲ ਇਕ ਮਿੰਨੀ ਕਹਾਣੀ ਵੀ ਸਾਂਝੀ ਕੀਤੀ।
     

    ਮੰਚ ਤੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਡਾ. ਦੀਪਕ ਮਨਮੋਹਨ ਸਿੰਘ, ਰਘਬੀਰ ਸਿੰਘ ਮਹਿਮੀ, ਸ੍ਰੀ ਨਿਰੰਜਨ ਬੋਹਾ, ਸ੍ਰ. ਬਲਦੇਵ ਸਿੰਘ ਕੋਰੇ, ਅਨੋਖ ਸਿੰਘ ਜ਼ਖ਼ਮੀ ਅਤੇ ਬਾਬੂ ਸਿੰਘ ਰੈਹਲ
    ਸਮਾਗਮ ਦੇ ਦੂਜੇ ਦੌਰ ਵਿਚ ਗੁਰਚਰਨ ਸਿੰਘ ਪੱਬਾਰਾਲੀ, ਸ੍ਰੀ ਕੁਲਵੰਤ ਸਿੰਘ, ਡਾ. ਹਰਜੀਤ ਸਿੰਘ ਸੱਧਰ, ਗੁਸਈਆਂ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ, ਸੁਖਦੇਵ ਸਿੰਘ ਚਹਿਲ, ਡਾ. ਮਨਜੀਤ ਸਿੰਘ ਬੱਲ, ਅਸ਼ੋਕ ਬ੍ਰਾਹਮਣਮਾਜਰਾ, ਸੁਰਿੰਦਰ ਕੌਰ ਬਾੜਾ, ਡਾ. ਇੰਦਰਪਾਲ ਕੌਰ, ਉਪਰਾਮ ਭੁਪਿੰਦਰ, ਗਜਾਦੀਨ ਪੱਬੀ, ਪ੍ਰਿੰਸੀਪਲ ਸਰਬਜੀਤ ਸਿੰਘ ਗਿੱਲ, ਹਰਿੰਦਰ ਸਿੰਘ ਗੋਗਨਾ, ਅੰਗਰੇਜ ਕਲੇਰ, ਕਿਰਨਦੀਪ ਸਿੰਘ ਬੰਗੇ, ਬੀਬੀ ਜੌਹਰੀ, ਗੁਰਪ੍ਰੀਤ ਬੋੜਾਵਾਲ, ਅਫ਼ਰੋਜ਼ ਅੰਮ੍ਰਿਤ, ਕ੍ਰਿਸ਼ਨ ਧੀਮਾਨ, ਬਲਬੀਰ ਜਲਾਲਾਬਾਦੀ, ਅਸ਼ੋਕ ਗੁਪਤਾ, ਸਰਬਜੀਤ ਕੌਰ ਜੱਸ, ਅਮਰਜੀਤ ਕੌਰ ਮਾਨ, ਨਰਿੰਦਰਜੀਤ ਸਿੰਘ ਸੋਮਾ, ਜਸਵਿੰਦਰ ਸ਼ਾਇਰ ਪਪਰਾਲਾ, ਬਲਵਿੰਦਰ ਸਿੰਘ ਭੱਟੀ, ਗੁਰਦਰਸ਼ਨ ਗੁਸੀਲ ਅਤੇ ਐਮ.ਐਸ.ਜੱਗੀ ਨੇ ਆਪੋ ਆਪਣੀਆਂ ਰਚਨਾਵਾਂ ਵੀ ਸੁਣਾਈਆਂ।

    ਇਸ ਸਮਾਗਮ ਵਿਚ ਸਭਾ ਦੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਡਾ. ਰਾਜਵੰਤ ਕੌਰ ਪੰਜਾਬੀ, ਹਰਬੰਸ ਸਿੰਘ ਫਾਨੀ, ਮਾਸਟਰ ਰਵਿੰਦਰ ਸਿੰਘ, ਸਵਰਨਜੀਤ ਕੌਰ, ਹਰੀ ਸਿੰਘ ਚਮਕ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਹਰਸ਼ ਕੁਮਾਰ ਹਰਸ਼, ਡਾ. ਜਗਜੀਤ ਸਿੰਘ, ਖੁਸ਼ਬੂ, ਹਰਭਜਨ ਸਿੰਘ, ਗੋਬਿੰਦਰ ਸੋਹਲ ਚਿੱਤਰਕਾਰ, ਪ੍ਰੇਮ ਨੂਰਖੇੜੀਆਂ, ਅਮਿਤ ਕੁਮਾਰ, ਸਤਨਾਮ ਸਿੰਘ, ਵਰਿੰਦਰ ਦਾਨੀ, ਇਸ਼ਵਿੰਦਰ ਕੌਰ, ਜਰਨੈਲ ਸਿੰਘ, ਜੌਨਸਨ ਵਰਮਾ ਅਤੇ ਪਰਵੀਨ ਪਟਿਆਲਵੀ ਆਦਿ ਸ਼ਾਮਿਲ ਸਨ। ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਵੱਲੋਂ ਸ੍ਰ. ਅਰਜਨ ਸਿੰਘ ਮਹਿਮੀ, ਡਾ. ਦੀਪਕ ਮਨਮੋਹਨ ਸਿੰਘ, ਸ੍ਰੀ ਬੋਹਾ, ਸ੍ਰੀ ਕੋਰੇ ਅਤੇ ਸ੍ਰੀ ਜ਼ਖ਼ਮੀ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਬਾਖੂਬੀ ਨਿਭਾਇਆ।
    -------------------------------------------------------------------
    ਦਵਿੰਦਰ ਪਟਿਆਲਵੀ
    ਪ੍ਰਚਾਰ ਸਕੱਤਰ