ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਤਾਈ ਨਿਹਾਲੀ ਦੇ ਉੱਡਣ ਖਟੋਲੇ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amitriptyline pain management

    nerve pain amitriptyline
    ਆਤਿਸ਼ਬਾਜ਼ੀ

    ਸਾਡੇ ਪਿੰਡ ਵਾਲੇ ਸਰਪੰਚ ਚਟੂਰਾ ਸਿੰਘ ਵੱਲੋਂ ਆਪਣੀ ਮੌਤ ਉਪਰੰਤ ਅੱਖਾਂ ਦਾਨ ਕਰਨ ਦੇ ਕੀਤੇ ਗਏ ਐਲਾਨ ਨੂੰ ਸੁਣ ਕੇ ਤਾਈ ਨਿਹਾਲੀ ਨੂੰ ਚਾਅ ਚੜ੍ਹ ਗਿਆ ਸੀ ਕਿਉਂਕਿ ਤਾਈ ਦੀਆਂ ਅੱਖਾਂ ਦੇ ਦੋਵੇਂ ਆਨੇ ਖਰਾਬ ਹੋਣ ਕਾਰਨ ਉਹ ਪਿਛਲੇ ੨-੩ ਸਾਲਾਂ ਤੋਂ ਮੰਜੇ ਤੇ ਹੀ ਕੰਧ ਬਣੀ ਬੈਠੀ ਸੀ।

      ਸਰਪੰਚ ਦੇ ਐਲਾਨ ਕੀਤੇ ਨੂੰ ੬ ਕੁ ਮਹੀਨੇ ਹੋ ਗਏ ਸਨ। ਤਾਈ ਨਿਹਾਲੀ ਮਨ ਵਿੱਚ ਰੋਜ਼ ਬੇਸਬਰੀ ਨਾਲ ਸੁੱਖਾਂ ਮਨਾਉਂਦੀ ਕਿ ਕਦੋਂ ਉਸ ਦੀਆਂ ਆਸਾਂ ਨੂੰ ਬੂਰ ਪਵੇ…। ਉਧਰ ਦੂਸਰੇ ਪਾਸੇ ਸਰਪੰਚੀ ਦਾ ਟਾਈਮ ਪੂਰਾ ਹੋਣ ਕਾਰਨ ਫਿਰ ਸਰਪੰਚੀ ਦਾ ਇਲੈਕਸ਼ਨ ਜ਼ੋਰਾਂ ਤੇ ਹੋ ਗਿਆ।

        ਸਰਪੰਚ ਚਟੂਰਾ ਸਿੰਘ ਫਿਰ ਦੁਬਾਰਾ ਤੋਂ ਸਰਪੰਚੀ ਦੀ ਚੋਣ ਵਿੱਚ ਖੜਾ ਹੋਣ ਕਾਰਨ ਤਾਈ ਨਿਹਾਲੀ ਕੇ ਘਰ ਵੋਟਾਂ ਮੰਗਣ ਖਾਤਰ ਗਿਆ। ਤਾਈ ਕੇ ਘਰੋਂ ਵਾਪਸ ਮੁੜਨ ਸਮੇਂ ਸਰਪੰਚ ਨੇ ਅਜੇ ਪਿੱਠ ਹੀ ਭਰਮਾਈ ਸੀ ਕਿ ਤਾਈ ਨੇ ਆਪਣੇ ਪੁੱਤਰ ਛਿੰਦੇ ਨੂੰ ਪੁੱਛਦਿਆਂ ਕਿਹਾ ਕਿ ਛਿੰਦਿਆ ਇਹ ਕੌਣ ਸੀ ਤਾਂ ਜਦੋਂ ਛਿੰਦੇ ਨੇ ਸਰਪੰਚ ਚਟੂਰਾ ਸਿੰਘ ਦਾ ਨਾਂਅ ਲਿਆ, ਤਾਂ ਤਾਈ… ਅੱਗੋਂ ਠੰਡਾ ਜਿਹਾ ਹੌਂਕਾ ਭਰਦੀ ਹੋਈ ਅੱਬੜ ਵਾਹਿਆਂ ਵਾਂਗ ਕਹਿਣ ਲੱਗੀ, "ਵੇ ਜੈ ਖਾਣੇ ਦਿਆ ਚਟੂਰਿਆ , ਤੂੰ ਦੁਬਾਰਾ ਫਿਰ ਤੋਂ ਸਰਪੰਚ ਬਣਨ ਨੂੰ ਫਿਰਦੈਂ, ਮੈਂ ਤਾਂ ਤੇਰੀਆਂ ਰੋਜ਼ ਸੁੱਖਾਂ ਸੁੱਖਦੀ ਐਂ, ਕਿ ਤੇਰੀ ਅੱਖਾਂ ਦਾਨ ਕਰਨ ਵਾਲੀ ਫਰਿਆਦ ਦਾਤਾ ਕਦੋਂ ਪੂਰੀ ਕਰੇ ਤੇ ਕਦੋਂ ਮੈਂ ਵੀ ਜੱਗ ਦੇ ਦਰਸ਼ਨ ਕਰਨ ਜੋਗੀ ਹੋਵਾਂ, ਤਾਂ ਫਿਰ ਅਜੇ ਮੈਨੂੰ ਮੇਰੀਆਂ ਆਸਾਂ ਨੂੰ ਤਾਂ ਬੂਰ ਪੈਂਦਾ ਦਿਸਦਾ ਹੀ ਨਹੀਂ…ਚੱਲ ਦਾਤਾ…

    ਤਾਈ ਨਿਹਾਲੀ ਦੇ ਮੂੰਹੋਂ ਆਤਿਸ਼ਬਾਜ਼ੀ ਵਾਂਗ ਨਿਕਲੇ ਇਹ ਬੋਲ ਜਿਉਂ ਹੀ ਸਰਪੰਚ ਚਟੂਰਾ ਸਿੰਘ ਦੇ ਕੰਨੀਂ ਪਏ ਤਾਂ ਉਹ ਤੇਜ਼ੀ ਨਾਲ ਦੂਸਰੇ ਨਾਲ ਦੇ ਘਰ 'ਚ ਇਉਂ ਭੱਜ ਕੇ ਵੜ ਗਿਆ। ਜਿਵੇਂ ਕੋਬਰੇ ਸੱਪ ਨੂੰ ਧਰਤੀ ਵਿਹਲ ਦੇ ਗਈ ਹੋਵੇ…।

    ਘਰ ਦੀ ਚੀਜ਼

    'ਤਾਈ ਨਿਹਾਲੀ' ਦੀ ਬੁਢੇਪਾ ਪੈਨਸ਼ਨ ਲੱਗੀ ਨਾ ਹੋਣ ਕਾਰਨ ਉਹ ਚੌਥੇ, ਪੰਜਵੇਂ ਦਿਨ ਸਰਪੰਚ ਚਟੂਰਾ ਸਿੰਹੁ ਦੇ ਘਰ ਚੱਕਰ ਕੱਟਦੀ ਰਹਿੰਦੀ, ਪਰ ਸਰਪੰਚ ਅੱਗੋਂ ਕੁਝ ਤਾਂ ਉਹਨਾਂ ਨਾਲ ਵੋਟਾਂ ਨਾ ਪਾਉਣ ਤੇ ਅੰਦਰੋਂ-ਅੰਦਰੀ ਨਿੱਜੀ ਰੰਜਿਸ਼ ਰੱਖਦਿਆਂ ਕਦੇ ਤਾਈ ਕਿਆਂ ਕੋਲ ਇੱਕ ਏਕੜ ਜ਼ਮੀਨ ਹੋਣ ਕਾਰਨ, ਕਦੇ ਕੋਈ, ਤੇ ਕਦੇ ਕੇ ਤਾਈ ਨੂੰ ਵਾਪਸ ਮੋੜ ਦਿੰਦਾ।ਕੋਈ ਨਵੇਂ ਤੋਂ ਨਵਾਂ ਲਾਰਾ ਲਗਾ

           ਅਚਾਨਕ ਸਰਪੰਚ ਦੀ ਇੱਕ ਸੜਕ ਦੁਰਘਟਨਾ 'ਚ ਖੱਬੀ ਲੱਤ ਬੁਰੀ ਤਰ੍ਹਾਂ ਚਕਨਾਚੂਰ ਹੋ ਕੇ ਗੋਡੇ ਕੋਲੋਂ ਕੱਟੀ ਗਈ ਸੀ, ਜੋ ਠੀਕ ਤਿੰਨ-ਚਾਰ ਕੁ ਮਹੀਨਿਆਂ ਬਾਅਦ ਸਰਪੰਚ ਸ਼ਹਿਰ ਦੇ ਹਸਪਤਾਲੋਂ ਘਰ ਪਰਤਿਆ। ਇੱਕ ਦਿਨ ਤਾਈ ਨਿਹਾਲੀ ਵੀ ਸਰਪੰਚ ਦੇ ਘਰ ਇਹ ਸੋਚ ਕੇ ਪਤਾ ਲੈਣ ਚਲੀ ਗਈ ਕਿ ਨਾਲੇ ਤਾਂ ਉਹ ਸਰਪੰਚ ਦੀ ਨਕਾਰਾ ਹੋਈ ਲੱਤ ਦਾ ਹਾਰਾ ਨਾਅਰਾ ਮਾਰ ਆਵੇਗੀ ਤੇ ਨਾਲੇ ਆਂਪਣੀ ਪੈਨਸ਼ਨ ਦਾ ਪਤਾ ਲਿਆਵੇਗੀ ਕਿ ਕਦੋਂ ਲੱਗੂਗੀ…

       ਤਾਈ ਨੇ ਸਰਪੰਚ ਦੇ ਘਰ ਪਹੁੰਚ ਕੇ ਹਾਲਚਾਲ ਪੁੱਛਣ ਤੋਂ ਇਲਾਵਾ ਸਾਹਮਣੇ ਖੜੇ ਇੱਕ ਟਰਾਈ ਸਾਈਕਲ ਵੱਲ ਇਸ਼ਾਰਾ ਕਰ ਸਰਪੰਚ ਨੂੰ ਪੁੱਛਿਆ, …ਤਾਂ ਸਰਪੰਚ ਕਹਿੰਦਾ ਕਿ ਜਿਸ ਹਸਪਤਾਲ ਮੈਂ ਦਾਖਲ ਸਾਂ, ਉਸ ਵਿੱਚ ਰੈੱਡ-ਕਰਾਸ ਸੁਸਾਇਟੀ ਵੱਲੋਂ ਕੈਂਪ ਦੌਰਾਨ ਅਪਾਹਜ ਵਿਅਕਤੀ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ ਸੀ ਤੇ ਮੈਨੂੰ ਵੀ ਉਥੋਂ ਇਹ ਸਾਈਕਲ ਮੁਫਤ ਮਿਲਿਐ…

           ਸਰਪੰਚ ਦੇ ਮੂੰਹੋਂ ਟਰਾਈ ਸਾਈਕਲ ਵਾਲੀ ਨਿਕਲੀ ਗੱਲ ਤੋਂ ਪ੍ਰਭਾਵਿਤ ਹੁੰਦਿਆਂ, ਨਿਹਾਲੀ ਅਚਾਨਕ ਹੀ ਅੱਬੜ ਵਾਹਿਆਂ ਵਾਂਗੂੰ ਬੋਲ ਪਈ, ਅਖੇ, "ਚਲੋ, ਲੱਤ ਤਾਂ ਜਿਹੜੀ ਬੇਕਾਰ ਹੋਣ ਵਾਲੀ ਹੋਈ ਹੀ ਐ, ਖਸਮਾਂ ਨੂੰ ਖਾਵੇ ਖੜੀ ਹੋ ਕੇ…ਹੁਣ ਸੁੱਖ ਨਾਲ ਇਹ ਘਰ ਦੀ ਚੀਜ਼ ਤਾਂ ਮੁਫਤ ਵਿੱਚ ਬਣ ਗਈ…"।