ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ (ਖ਼ਬਰਸਾਰ)


    ਟੋਰਾਂਟੋ -- ਪੰਜਾਬੀ ਦੇ ਉਘੇ ਲੇਖਕ ਬਲਬੀਰ ਸਿੰਘ ਮੋਮੀ ਦੀ ਪਾਕਿਸਤਾਨ ਵਿੱਚ ਸ਼ਾਹਮੁਖੀ ਲਿੱਪੀ ਵਿੱਚ ਛਪੀ ਪੁਸਤਕ "ਕਿਹੋ ਜਿਹਾ ਸੀ ਜੀਵਨ" ਭਾਗ-1, 18 ਮਈ ਦਿਨ ਸਨਚਿਰਵਾਰ ਨੂੰ ਪੰਜਾਬੀ ਫੋਰਮ ਕੈਨੇਡਾ ਵੱਲੋਂ ਲੇਕਸ਼ੋਅਰ ਰੋਡ ਮਿਸੀਸਾਗਾ ਵਿਖੇ ਹਿੰਦ ਪਾਕ ਲੇਖਕਾਂ ਦੇ ਭਰਵੇਂ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਦੀ ਮਹਾਨਤਾ ਦਾ ਪਤਾ ਇਥੋਂ ਚਲਦਾ ਕਿ ਪਾਕਿਸਤਾਨ ਸਰਕਾਰ ਨੇ ਮੋਮੀ ਸਾਹਿਬ ਨੂੰ ਸਰਕਾਰੀ ਖਰਚੇ ਤੇ ਪਾਕਿਸਤਾਨ ਬੁਲਾ ਕੇ ਸਨਮਾਨਿਤ ਕੀਤਾ ਸੀ। ਇਸ ਪੁਸਤਕ ਵਿੱਚ ਆਪਣੀ ਜੀਵਨੀ ਲਿਖਦਿਆਂ ਦੇਸ ਦੀ ਵੰਡ ਤੋਂ ਪਹਿਲਾਂ ਦਾ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਜੀਵਨ ਤੇ ਸੰਨ ਸੰਤਾਲੀ ਦੀ ਵੰਡ ਦੇ ਉਜਾੜੇ ਤੇ ਮੁੜ ਵਸੇਬੇ ਦਾ ਸੰਤਾਪ ਦਾ ਬੜਾ ਕਰੁਣਾਮਈ ਵਰਨਣ ਬਹੁਤ ਯਤਾਰਥਵਾਦੀ ਢੰਗ ਨਾਲ ਸਰਲ ਭਾਸ਼ਾ ਵਿੱਚ ਕੀਤਾ ਗਿਆ ਹੈ। ਇਹ ਦਸਤਾਵੇਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਤੇ ਕਈ ਵਖ ਪਖਾਂ ਤੋਂ ਅਧਿਅਨ ਯੋਗ ਸਿੱਧ ਹੋਵੇਗੀ।

    ਵਿਸ਼ਾਲ ਗਿਆਨ ਅਤੇ ਗੰਭੀਰ ਸੋਚ ਵਾਲੇ ਮੰਚ ਸੰਚਾਲਕ ਤਾਹਿਰ ਅਸਲਮ ਗੋਰਾ ਨੇ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਬਲਬੀਰ ਸਿੰਘ ਮੋਮੀ ਦੇ ਅਦਬੀ ਸਫਰ ਬਾਰੇ ਸੰਖੇਪ ਅਤੇ ਭਾਵ ਪੂਰਤ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਲਹਿੰਦੇ ਪੰਜਾਬ ਦੇ ਨਾਮਵਰ ਪੰਜਾਬੀ ਲੇਖਕ ਸਲੀਮ ਪਾਸ਼ਾ ਨੇ ਲਾਹੌਰ (ਪਾਕਿਸਤਾਨ) ਵਿਚ ਸ਼ਾਹਮੁਖੀ ਵਿਚ ਛਪੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1, ਬਾਰੇ ਬੜੀ ਮਿਹਨਤ ਨਾਲ ਲਿਖਿਆ ਪੇਪਰ ਪੜ੍ਹਿਆ। ਇਸ ਪਿਛੋਂ ਰੇਡੀਓ ਪੱਤਰਕਾਰ ਜੈਕਾਰ ਦੁੱਗਲ, ਕੁਲਜੀਤ ਜੰਜੂਆ, ਬਲਰਾਜ ਚੀਮਾ, ਰਸ਼ੀਦ ਨਦੀਮ, ਸੁਰਜਣ ਸਿੰਘ ਜ਼ੀਰਵੀ, ਸੁਰਜੀਤ ਕੌਰ, ਹਰਚੰਦ ਸਿੰਘ ਬਾਸੀ, ਮੇਜਰ ਮਾਂਗਟ, ਅਜਾਇਬ ਸਿੰਘ ਚੱਠਾ, ਕੁਲਜੀਤ ਸਿੰਘ ਜੰਜੂਆ, ਪ੍ਰਿੰਸੀਪਲ ਪਾਖਰ ਸਿੰਘ, ਪਿਆਰਾ ਸਿੰਘ ਕੁਦੋਵਾਲ, ਆਦਿ ਨੇ ਬਲਬੀਰ ਮੋਮੀ ਦੇ ਜੀਵਨ, ਸਾਹਿਤ ਅਤੇ ਰੀਲੀਜ਼ ਹੋਈ ਸਵੈ-ਜੀਵਨੀ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਬਲਬੀਰ ਸਿੰਘ ਮੋਮੀ ਨੇ ਆਪਣੀ ਲਿਖਣ ਪ੍ਰਕਿਰਿਆ ਅਤੇ ਸਵੈ ਜੀਵਨੀ ਲਿਖਣ ਵਿਚ ਆਈਆਂ ਮੁਸ਼ਕਲਾਂ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਬੁਲਾਰਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਸਾਹਿਤ ਸਦਾ ਜ਼ਿੰਦਾ ਰਹਿੰਦਾ ਹੈ ਜਿਸ ਵਿਚ ਜ਼ਿੰਦਗੀ ਦਾ ਸੱਚ ਲਿਖਿਆ ਹੋਵੇ।

    Photo
    ਦੂਸਰੇ ਦੌਰ ਵਿੱਚ ਕਵੀ ਦਰਬਾਰ ਹੋਇਆ। ਕਵੀ ਦਰਬਾਰ ਵਿੱਚ ਵੱਖ ਵੱਖ ਵਿਸ਼ਿਆਂ ਜੀਵਨ ਦੇ ਅੰਤਰੀਵ ਮਨੋਭਾਵਾਂ ਨੂੰ ਟੁੰਬਦੀਆਂ ਕਵਿਤਾਵਾਂ ਪੜ੍ਹੀਆਂ ਗਈਆਂ। ਪ੍ਰੋਗਰਾਮ ਇੰਨਾ ਰੌਚਕ ਸੀ ਕਿ ਸਮਾਂ ਆਪਣੀ ਥਾਂ ਤੇ ਅਟਕ ਗਿਆ। ਟਰਾਂਟੋ ਵਿੱਚ ਇੰਨਾ ਸਮਝ ਵਾਲਾ ਸੁਆਦਲਾ ਪ੍ਰੋਗਰਾਮ ਪਹਿæਲੀ ਵਾਰ ਦੇਖਣ ਨੂੰ ਮਿਲਿਆ। ਸ਼ਾਇਰਾਂ ਵਿੱਚ ਸਲੀਮ ਪਾਸ਼ਾ, ਮਕਸੂਦ ਚੌਧਰੀ, ਹਰਚੰਦ ਬਾਸੀ, ਤਨਵੀਰ ਸ਼ਾਹਿਦ, ਬਸ਼ਾਰਤ ਹਾਈ, ਮੁਬਾਸ਼ਰ ਖੁਰਸ਼ੀਦ, ਮੁਹੰਮਦ ਅਸ਼ਰਫ, ਬਸ਼ਾਰਤ ਰਿਹਾਨ, ਕੁਲਜੀਤ ਜੰਜੂਆ, ਛਿੱਬਰ ਸਾਹਿਬ, ਰਸ਼ੀਦ ਨਦੀਮ, ਪਾਖਰ ਸਿੰਘ, ਸੁਰਜੀਤ ਕੌਰ, ਪਿਆਰਾ ਸਿੰਘ ਕੁਦੋਵਾਲ, ਅੰਕਲ ਦੁੱਗਲ ਆਦਿ ਨੇ ਕਵੀ ਦਰਬਾਰ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ। ਕਿਸੇ ਲੇਖਕ ਨੇ ਕਿਹਾ ਸੀ ਕਿ ਕਵੀ ਸੰਸਾਰ ਬਨਣ ਤੋਂ ਸੌ ਸਾਲ ਪਹਿਲਾਂ ਧਰਤੀ ਤੇ ਪੈਦਾ ਹੋ ਗਿਆ ਸੀ ਤਾਂ ਜੋ ਇਹ ਧਰਤੀ ਨੂੰ ਸੁਹਣੀ ਬਣਾ ਸਕੇ। ਇਹ ਕਥਨ ਇਸ ਮੁਸ਼ਾਇਰੇ ਤੇ ਪੂਰੀ ਤਰ੍ਹਾਂ ਢੁਕਦਾ ਸੀ। ਫੋਟੋ ਸੈਸ਼ਨ ਸਮੇਂ ਸ਼ਾਹਮੁਖੀ ਵਿਚ ਛਪੀ ਕਿਹੋ ਜਿਹਾ ਸੀ ਜੀਵਨ ਤੋਂ ਇਲਾਵਾ ਪ੍ਰਿੰਸੀਪਲ ਪਾਖਰ ਸਿੰਘ ਨੇ ਆਪਣੀ ਨਵੀਂ ਛਪੀ ਪੁਸਤਕ "ਮਹਾਨ ਸ਼ਖਸੀਅਤ ਗਿ: ਦਿੱਤ ਸਿੰਘ ਜੀ" ਅਤੇ ਹਰਚੰਦ ਸਿੰਘ ਬਾਸੀ ਨੇ "ਪਤਿਆਂ ਦੀ ਦਾਸਤਾਨ" ਵੀ ਦਰਸ਼ਕਾਂ ਦੇ ਰੂ ਬਰੂ ਕੀਤੀਆਂ

    ਅਸਮਾ ਮਹਿਮੂਦ ਅਤੇ ਅਰਸ਼ਦ ਮਹਿਮੂਦ ਜੋ ਬੋਲੀ, ਅਦਬ, ਕਲਾ ਅਤੇ ਸਕਾਫਤ ਦੀ ਤਰੱਕੀ ਲਈ ਆਪਣੀ 943 ਲੇਕਸ਼ੋਅਰ ਰੋਡ ਈਸਟ, ਮਿਸੀਸਾਗਾ ਤੇ ਸਥਿਤ "ਪ੍ਰੋਮੇਨੇਡ ਗੈਲਰੀ" ਲੇਖਕਾਂ ਨੂੰ ਮੀਟੰਗਜ਼ ਕਰਨ ਲਈ ਫਰੀ ਪੇਸ਼ ਕਰਦੇ ਹਨ, ਪੰਜਾਬੀ ਫੋਰਮ ਕੈਨੇਡਾ ਵੱਲੋਂ ਵਿਸ਼ੇਸ਼ ਧੰਨਵਾਦ ਦੇ ਹਕਦਾਰ ਹਨ। ਅਸਮਾ ਮਹਿਮੂਦ ਨੇ ਸਭ ਨੂੰ ਦਸਿਆ ਕਿ ਉਹ ਪੰਜਾਬੀ ਫਿਲਮ ਫੈਸਟੀਵਲ ਦੀ ਕਾਮਯਾਬੀ ਲਈ ਦਿਨ ਰਾਤ ਯਤਨ ਕਰ ਰਹੀ ਹੈ। ਉਹਨਾਂ ਨੇ ਸਭ ਨੂੰ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ।