ਡਾ. ਅਮਰ ਕੋਮਲ ਨਾਲ ਰੂਬਰੂ
(ਖ਼ਬਰਸਾਰ)
ਪਟਿਆਲਾ --- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਚ ਇਕ ਯਾਦਗਾਰੀ ਸਾਹਿਤਕ ਸਮਾਗਮ ਦੌਰਾਨ ਉਘੇ ਪੰਜਾਬੀ ਲੇਖਕ ਡਾ. ਅਮਰ ਕੋਮਲ ਨਾਲ ਰੂਬਰੂ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪ੍ਰੋਫੈਸਰ ਕਿਰਪਾਲ ਕਜਾਕ, ਡਾ.ਅਮਰ ਕੋਮਲ, ਸ੍ਰੀ ਨਿਰੰਜਣ ਬੋਹਾ, ਡਾ. ਸੁਖਮਿੰਦਰ ਸੇਖੋਂ ਅਤੇ ਬਾਬੂ ਸਿੰਘ ਰੈਹਲ ਸ਼ਾਮਲ ਸਨ। ਪੁੱਜੇ ਲੇਖਕਾਂ ਨੂੰ ਜੀਅ ਆਇਆਂ ਕਹਿਣ ਉਪਰੰਤ ਡਾ. ਦਰਸ਼ਨ ਸਿੰਘ ਆਸ਼ਟ ਨੇ ਇਹ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਸਾਹਿਤ ਸਥਾਪਿਤ ਲਿਖਾਰੀਆਂ ਨਾਲ ਰੂਬਰੂ ਕਰਵਾਉਣ ਦੀ ਰਵਾਇਤ ਨੂੰ ਅੱਗੇ ਤੋਰਦੀ ਰਹੇਗੀ ਤਾਂ ਜੋ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਉਨ੍ਹਾਂ ਦੇ ਡੂੰਘੇ ਤਜਰਬੇ ਤੋਂ ਅਗਵਾਈ ਮਿਲ ਸਕੇ। ਡਾ. ਅਮਰ ਕੋਮਲ ਨੇ ਆਪਣੇ ਰੂਬਰੂ ਦੌਰਾਨ ਬਚਪਨ ਤੋਂ ਲੈ ਕੇ ਹੁਣ ਤੱਕ ਕੀਤੇ ਸੰਘਰਸ਼ ਦੀਆਂ ਭਾਵੁਕਤਾ ਭਰੀਆਂ ਗੱਲਾਂ ਕਰਦਿਆਂ ਕਿਹਾ ਕਿ ਲੇਖਕ ਨੂੰ ਆਪਣੀ ਰਚਨਾ ਅਤੇ ਸਮਾਜ ਪ੍ਰਤੀ ਕਮਿਟਡ ਹੋਣਾ ਚਾਹੀਦਾ ਹੈ ਤਾਂ ਹੀ ਉਸ ਦਾ ਲਿਖਣਾ ਉਸਾਰੂ ਸਿੱਧ ਹੋ ਸਕਦਾ ਹੈ। ਪ੍ਰੋਫੈਸਰ ਕਿਰਪਾਲ ਕਜ਼ਾਕ ਨੇ ਕਿਹਾ ਕਿ ਸਾਨੂੰ ਆਪਣੀਆਂ ਲਿਖਤਾਂ ਵਿਚਲੀਆਂ ਕਮੀਆਂ ਪੇਸ਼ੀਆਂ ਦੀ ਬੇਬਾਕੀ ਨਾਲ ਪੜਚੋਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਹੀ ਲੇਖਕ ਸਹੀ ਅਰਥਾਂ ਵਿਚ ਅੱਗੇ ਵਧ ਸਕਦਾ ਹੈ। ਆਲੋਚਕ ਸ੍ਰੀ ਨਿਰੰਜਣ ਬੋਹਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਸਭਾਵਾਂ ਰਾਹੀਂ ਸਾਹਿਤ ਮਸਲਿਆਂ ਤੇ ਵਿਚਾਰਾਂ ਅਤੇ ਰੂਬਰੂ ਕਰਵਾਉਣ ਦੇ ਬੰਦੋਬਸਤ ਕਰਨਾ ਮਹੱਤਵਪੂਰਨ ਕਾਰਜ ਹੈ। ਡਾ. ਸੁਖਮਿੰਦਰ ਸੇਖੋਂ ਨੇ ਇਸ ਗੱਲ ਨੂੰ ਆਧਾਰ ਬਣਾਇਆ ਕਿ ਲਿਖਣਾ ਇਕ ਤਪੱਸਿਆ ਹੈ ਅਤੇ ਲੇਖਕ ਆਪਣੀ ਮਾਨਸਿਕ ਤ੍ਰਿਪਤੀ ਅਤੇ ਸੰਤੁਸ਼ਟੀ ਲਈ ਲਿਖਦਾ ਹੈ। ਰੂਬਰੂ ਦੌਰਾਨ ਡਾ. ਅਰਵਿੰਦਰ ਕੌਰ, ਸੁਰਿੰਦਰ ਕੌਰ ਬਾੜਾ, ਡਾ. ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਆਦਿ ਨੇ ਡਾ. ਕੋਮਲ ਦੇ ਜੀਵਨ ਅਤੇ ਸਾਹਿਤਕ ਕਾਰਜਾਂ ਸੰਬੰਧੀ ਸਵਾਲ ਪੁੱਛੇ। ਇਸ ਦੌਰਾਨ ਸਭਾ ਵੱਲੋਂ ਡਾ. ਅਮਰ ਕੋਮਲ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਢੇ ਤਿੰਨ ਵਜੇ ਤੱਕ ਚੱਲੇ ਇਸ ਸਮਾਗਮ ਵਿਚ ਸਰਹਿੰਦ ਤੋਂ ਗੁਰਬਚਨ ਸਿੰਘ ਵਿਰਦੀ, ਗੁਰਦਾਸਪੁਰ ਤੋਂ ਗੁਰਪ੍ਰੀਤ ਕਲਾਵਾਂ ਅਤੇ ਰਾਜਪੁਰਾ ਤੋਂ ਪੁੱਜੇ ਉਘੇ ਆਲੋਚਕ ਅਤੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਤੋਂ ਇਲਾਵਾ ਸਾਬਕਾ ਤਹਿਸੀਲਦਾਰ ਅਤੇ ਖੋਜੀ ਨਾਮਦੇਵ ਸਿੰਘ ਸਿੱਧੂ, ਕੁਲਵੰਤ ਸਿੰਘ, ਸੁਖਦੇਵ ਸਿੰਘ ਚਹਿਲ, ਗੁਸਈਆਂ ਦੇ ਸੰਪਾਦਕ ਸ੍ਰੀ ਕੁਲਵੰਤ ਸਿੰਘ ਨਾਰੀਕੇ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਸੈਲਾਬ ਦੇ ਸੰਪਾਦਕ ਅੰਸ਼ੁਕ ਵਰਮਾ, ਐਨ.ਆਈ.ਐਸ. ਦੇ ਸਾਬਕਾ ਡਾਇਰੈਕਟਰ ਜੀ.ਐਸ.ਆਨੰਦ, ਖਿਣ ਦੇ ਸੰਪਾਦਕ ਹਰਪ੍ਰੀਤ ਰਾਣਾ, ਦਵਿੰਦਰ ਪਟਿਆਲਵੀ, ਕਮਲ ਸੇਖੋਂ, ਗਜਾਦੀਨ ਪੱਬੀ, ਜਾਵੇਦ ਅਲੀ, ਸੁਧਾ ਸ਼ਰਮਾ, ਅਸ਼ੋਕ ਗੁਪਤਾ, ਡਾ. ਰਵੀ ਭੂਸ਼ਨ, ਭੁਪਿੰਦਰ ਉਪਰਾਮ, ਸਰਦੂਲ ਸਿੰਘ ਭੱਲਾ, ਅਜੀਤ ਸਿੰਘ ਰਾਹੀ, ਰਘਬੀਰ ਸਿੰਘ ਮਹਿਮੀ, ਬਲਵਿੰਦਰ ਭੱਟੀ, ਸੁਖਪਾਲੀ ਸੋਹੀ, ਲਖਵਿੰਦਰ ਜੁਲਕਾਂ, ਰਘਬੀਰ ਸਿੰਘ, ਸਮਸ਼ੇਰ ਅਲੀ, ਵੇਦ ਪ੍ਰਕਾਸ਼ ਕੋਹਲੀ, ਗੁਰਿੰਦਰ ਸਿੰਘ ਪੰਜਾਬੀ, ਹਰਭਜਨ ਸਿੰਘ, ਅਕਵਿੰਦਰ ਕੌਰ, ਸੰਜੈ ਕੁਮਾਰ ਅਤੇ ਗੋਪਾਲ ਆਦਿ ਸ਼ਾਮਲ ਸਨ।

ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਨਿਭਾਇਆ।
ਦਵਿੰਦਰ ਪਟਿਆਲਵੀ