ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ (ਖ਼ਬਰਸਾਰ)


    amitriptyline 10mg

    buy amitriptyline
    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ  ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
    ਡਾ ਗੁਰਇਕਬਾਲ ਸਿੰਘ ਨੇ ਧਾਰਮਿਕ ਸਥਾਨਾਂ 'ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਸਥਾਨ ਹੁਣ ਧਾਰਮਿਕ ਨਹੀਂ ਰਹੇ ਗਏ, ਸਗੋਂ ਦੁਕਾਨਦਾਰੀਆਂ ਬਣ ਗਈਆਂ ਹਨ।
    ਜਨਮੇਜਾ ਸਿੰਘ ਜੌਹਲ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਗੁਰੂਆਂ, ਪੈਗੰਬਰਾਂ ਦੁਆਰਾ ਦਿੱੱਤੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿਚ ਅਪਣਾਉਣ ਦੀ, ਫਿਰ ਵੀ ਮਨੁੱਖ ਸੰਜਮ ਵਿਚ ਰਹਿ ਸਕਾ ਹੈ। 
    ਸ੍ਰ. ਬਲਕੌਰ ਸਿੰਘ ਨੇ ਨਸ਼ਿਆਂ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਸਿਉਂਕ ਵਾਂਗ ਸ਼ਰਾਬ ਖਾਸ ਕਰਕੇ ਪੰਜਾਬੀਆਂ ਨੂੰ ਤਬਾਹ ਕਰ ਰਹੀ ਹੈ, ਅਜੇ ਤੱਕ ਲੋਕਾਈ ਇਸ ਨੂੰ ਨਸ਼ਾ ਹੀ ਨਹੀਂ ਮੰਨਦੀ। 
    Photo
    ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਸਭਾ ਦੀ ਕਾਰ-ਗੁਜ਼ਾਰੀ ਬਾਰੇ ਦੱਸਦਿਆਂ ਹੋਇਆ ਵਿਸ਼ਵ ਖ਼ੂਨਦਾਨ ਦਿਵਸ 'ਤੇ ਗੀਤ, 'ਕਰਕੇ ਖ਼ੂਨਦਾਨ ਜਾਨਾਂ ਤਾਈਂ ਪਾਲ ਬੰਦਿਆ, ਮਨੁੱਖਤਾ ਦੀ ਕਰ ਲੈ ਸੰਭਾਲ ਬੰਦਿਆ', ਪ੍ਰੀਤਮ ਪੰਧੇਰ ਨੇ ਗ਼ਜ਼ਲ, 'ਵਿਕ ਰਹੇ ਨੇ ਵੋਟ ਚਰਚਾ ਆਮ ਹੈ, ਕਿਸ ਤਰ੍ਹਾਂ  ਦਾ ਚੋਣ-ਤੰੰਤਰ ਹੋ ਗਿਆ', ਸਤੀਸ਼ ਗੁਲਾਟੀ ਨੇ 'ਜਦ ਵੀ ਪੁਸਤਕ ਨੂੰ ਪੜ੍ਹਨ ਲਗਦਾ ਹਾਂ, ਪੜ੍ਹਦੇ ਪੜ੍ਹਦੇ ਖਿਆਲ ਆਉਂਦੇ ਨੇ',  ਗੁਰਮੁਖ ਸਿੰਘ ਚਾਨਾ ਨੇ, 'ਜ਼ਿੰਦਗੀ ਵੀ ਕਮਾਲ ਦੀ ਹੈ', ਕੁਲਵਿੰਦਰ ਕੌਰ ਕਿਰਨ ਨੇ, 'ਦੁੱਧ ਘਿਓ ਮੱਖਣ ਦੀ ਨਾ ਉਥੇ ਘਾਟ ਕੋਈ, ਜਿੱਥੇ ਵੀ ਬਾਬੇ ਦਾ ਡੇਰਾ ਹੁੰਦਾ ਹੈ।', ਪ੍ਰਗਟ ਸਿੰਘ ਇਕੋਲਾਹਾ ਨੇ 'ਕੀ ਸੱਚਾ ਕੀ ਝੂਠਾ ਪੈਸੇ ਦਾ ਪੱਲੜਾ ਭਾਰੀ ਹੈ', ਗੁਰਨਾਮ ਸਿੰਘ ਕੋਮਲ ਨੇ 'ਮੈਂ ਤੇ ਇਕ ਦਿਨ ਮਰ ਜਾਣਾ, ਮੇਰੇ ਗੀਤ ਜਿਊਂਦੇ ਰਹਿਣਗੇ',  ਗੁਰਦੀਸ਼ ਕੌਰ ਗਰੇਵਾਲ ਨੇ 'ਕਦੇ ਕਦੇ ਮੇਰਾ ਜੀਅ ਕਰਦਾ ਕਿ ਮੈਂ ਜੱਜ ਬਣ ਜਾਣਾ', ਰਾਵਿੰਦਰ ਸਿੰਘ ਰਵੀ ਨੇ 'ਲਾਓ ਸੋਹਣੇ ਰੁੱਖ ਕੋਇਲਾਂ ਨੁੰ ਗਾਉਣ ਦਿਓ', ਰਾਜਿੰਦਰ ਵਰਮਾ ਨੇ 'ਸ਼ਰਾਬੀ',  ਡਾ. ਗੁਲਜ਼ਸਾਰ ਸਿੰਘ ਪੰਧੇਰ, ਗੁਰਦੀਪ ਸਿੰਘ, ਉਘੇ ਨਾਟਕਕਾਰ ਤਰਲੋਚਨ ਸਿੰਘ, ਇੰਜ: ਸੁਰਜਨ ਸਿੰਘ, ਦਲੀਪ ਕੁਮਾਰ ਅਵਧ, ਬੁੱਧ ਸਿੰਘ ਨੀਲੋ, ਜਸਪ੍ਰੀਤ ਕੌਰ ਆਦਿ ਨੇ ਆਪੋ ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਸ ਕਰਕੇ ਸਾਹਿਤਕਾਰਾਂ ਨੂੰ ਸਮੇਂ ਦਾ ਪਾਬੰਧ ਹੋਣਾ ਚਾਹੀਦਾ ਹੈ। 

     ਦਲਵੀਰ ਸਿੰਘ ਲੁਧਿਆਣਵੀ
     ਜਨਰਲ ਸਕੱਤਰ