ਨਾ ਰੋਕੋ ਮੇਰੀ ਕਲਮ ਨੂੰ,
ਨਾ ਟੋਕੋ ਮੇਰੀ ਕਲਮ ਨੂੰ।
ਮੈਂ ਕੁਝ ਲਿਖਣਾ ਚਾਹੁੰਦੀ ਹਾਂ,
ਮੈਂ ਕੁੱਝ ਕਰਨਾ ਚਾਹੁੰਦੀ ਹਾਂ।
ਕੋਈ ਮੈਨੂੰ ਦਿਉ ਅਸੀਸ,
ਕੋਈ ਕਰ ਲਵਾਂ ਮੈਂ ਰੀਸ।
ਕੁੱਝ ਚੰਗੇ ਬਨਣ ਦੀ,
ਕੁੱਝ ਚੰਗਾ ਕਰਨ ਦੀ।
ਕੁੱਝ ਭਲਾ ਕਰਨ ਦੀ,
ਕੁੱਝ ਮੰਦਾ ਛੱਡਣ ਦੀ।
ਕੋਸ਼ਿਸ਼ ਮੈ ਕਰ ਲਵਾਂ,
ਕੁੱਝ ਮਦਦ ਕਰਨ ਦੀ।
ਜੇ ਦਾਤਾ ਮਿਹਰ ਕਰੇ,
ਸ਼ਾਇਦ ਕੁੱਝ ਲਿਖ ਸਕਾਂ।
ਜੇ ਰਾਹ ਦਿਖਾਏ ਉਹ,
ਸ਼ਾਇਦ ਮੈਂ ਤੁਰ ਸਕਾ।
ਦਾਤਾ! ਤੋਰ ਤੂੰ ਠੀਕ ਲਈ,
ਨਾ ਮਾਰ ਤੂੰ ਲੀਕ ਦਈਂ।
'ਬਲਵਿੰਦਰ' ਰੱਬ ਅੱਗੇ ਅਰਦਾਸ ਕਰੇ,
ਬਸ! ਇਹੀ ਆਸ ਕਰੇ।
ਮੇਰੀ ਇਜ਼ਤ ਰੱਖ ਲਵੀਂ,
ਮੇਰੀ ਪੱਤ ਢੱਕ ਲਵੀਂ।